ਸੂਰਤ ਤੋਂ ਸੜਕ, ਬਿਜਲੀ ਅਤੇ ਸਨਅਤੀ ਖੇਤਰਾਂ ਵਿੱਚ ਕਈ ਅਹਿਮ ਬਦਲਾਅ ਲਿਆਉਣ ਵਾਲੇ ਪ੍ਰੋਜੈਕਟਾਂ ਦੀ ਅੱਜ ਸ਼ੁਰੂਆਤ ਕੀਤੀ ਗਈ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਇਹ ਪਹਿਲਕਦਮੀਆਂ ਵਿਕਾਸ ਨੂੰ ਰਫ਼ਤਾਰ ਦੇਣਗੀਆਂ ਅਤੇ ਲੋਕਾਂ ਦਾ ‘ਜੀਵਨ ਸੌਖਾ’ ਬਣਾਉਣਗੀਆਂ
ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਭਾਰਤ ‘ਕੁਦਰਤ ਨਾਲ ਤਾਲਮੇਲ ਬਣਾ ਕੇ ਤਰੱਕੀ’ ਦੇ ਸਿਧਾਂਤ ਉੱਤੇ ਚੱਲਦਿਆਂ ਵਿਕਾਸ ਵੱਲ ਵਧ ਰਿਹਾ ਹੈ
ਪਿਛਲੇ 12 ਸਾਲਾਂ ਤੋਂ ਦੇਸ਼ ਵਿੱਚ ‘ਕੂੜੇ ਤੋਂ ਕਮਾਈ’ ਦੀ ਵਿਸ਼ਾਲ ਲੋਕ-ਲਹਿਰ ਚੱਲ ਰਹੀ ਹੈ। ਇਹ ਸ਼ਹਿਰੀ ਸਾਫ਼-ਸਫ਼ਾਈ ਵਿੱਚ ਅਹਿਮ ਯੋਗਦਾਨ ਪਾ ਰਹੀ ਹੈ ਅਤੇ ਸ਼ਹਿਰੀ ਖੇਤਰਾਂ ਨੂੰ ਹਰਿਆ-ਭਰਿਆ ਤੇ ਸਾਫ਼ ਰੱਖਣ ਵਿੱਚ ਮਦਦ ਕਰ ਰਹੀ ਹੈ
ਪ੍ਰਧਾਨ ਮੰਤਰੀ ਜੀ ਨੇ ਕਿਹਾ ਕਿ ਅੱਜ ਦੁਨੀਆ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਹੀ ਹੈ ਪਰ 140 ਕਰੋੜ ਭਾਰਤੀਆਂ ਦੇ ਸਾਂਝੀਆਂ ਕੋਸ਼ਿਸ਼ਾਂ ਨਾਲ ਦੇਸ਼ ਆਤਮ-ਵਿਸ਼ਵਾਸ ਅਤੇ ਆਸ ਨਾਲ ਅੱਗੇ ਵਧ ਰਿਹਾ ਹੈ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਗੁਜਰਾਤ ਦੇ ਸੂਰਤ ਵਿੱਚ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖੇ। ਪ੍ਰਧਾਨ ਮੰਤਰੀ ਨੇ ਇੱਕ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਗੁਜਰਾਤ ਦੇ ਲੋਕਾਂ ਦੇ ਅਟੁੱਟ ਸਾਥ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਸ਼੍ਰੀ ਮੋਦੀ ਨੇ ਕਿਹਾ ਕਿ ਸਥਾਨਕ ਸਰਕਾਰਾਂ ਦੀਆਂ ਚੋਣਾਂ ਤੋਂ ਬਾਅਦ ਮੈਂ ਪਹਿਲੀ ਵਾਰ ਸੂਰਤ ਆਇਆ ਹਾਂ। ਮੈਂ ਸੂਰਤ ਤੋਂ ਪੂਰੇ ਗੁਜਰਾਤ ਦੇ ਲੋਕਾਂ ਨੂੰ ਸਲਾਮ ਕਰਦਾ ਹਾਂ ਅਤੇ ਵਧਾਈ ਦਿੰਦਾ ਹਾਂ।

ਪ੍ਰੋਗਰਾਮ ਵਿੱਚ ਮੌਜੂਦ ਸੂਰਤ ਅਤੇ ਨਵਸਾਰੀ ਦੇ ਕਈ ਚੁਣੇ ਹੋਏ ਨੁਮਾਇੰਦਿਆਂ ਨੂੰ ਵਧਾਈ ਦਿੰਦਿਆਂ ਪ੍ਰਧਾਨ ਮੰਤਰੀ ਨੇ ਸਾਰਿਆਂ ਨੂੰ ਯਾਦ ਦਿਵਾਇਆ ਕਿ ਗੁਜਰਾਤ ਦੇ ਲੋਕਾਂ ਨੇ ਸੇਵਾ ਭਾਵਨਾ ਦਾ ਸਾਥ ਦਿੱਤਾ ਹੈ। ਇਸ ਵੱਡੀ ਜਿੱਤ ਨੂੰ ਸੇਵਾ ਦੇ ਮਿਸ਼ਨ ਨੂੰ ਹੋਰ ਅੱਗੇ ਵਧਾਉਣ ਦਾ ਫਤਵਾ ਦੱਸਦਿਆਂ, ਉਨ੍ਹਾਂ ਨੇ ਸਾਰੇ ਚੁਣੇ ਹੋਏ ਨੁਮਾਇੰਦਿਆਂ ਨੂੰ ਹੋਰ ਵੀ ਜ਼ਿਆਦਾ ਮਿਹਨਤ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਨੇ ਇਹ ਟੀਚਾ ਪੂਰਾ ਕਰਨ ਵਿੱਚ ਸਾਰੇ ਚੁਣੇ ਹੋਏ ਲੋਕ ਨੁਮਾਇੰਦਿਆਂ ਦੀ ਅਹਿਮ ਭੂਮਿਕਾ ਉੱਤੇ ਜ਼ੋਰ ਦਿੱਤਾ। ਸ਼੍ਰੀ ਮੋਦੀ ਨੇ ਕਿਹਾ ਕਿ ਸਾਡਾ ਸੰਕਲਪ ਵਿਕਸਿਤ ਗੁਜਰਾਤ ਅਤੇ ਵਿਕਸਿਤ ਭਾਰਤ ਬਣਾਉਣਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਸੰਕਲਪ ਦੇਸ਼ ਦੇ ਹਰ ਪਿੰਡ, ਹਰ ਜ਼ਿਲ੍ਹੇ ਅਤੇ ਹਰ ਸ਼ਹਿਰ ਦੇ ਵਿਕਾਸ ਨਾਲ ਹੀ ਪੂਰਾ ਹੋਵੇਗਾ।

ਵਾਤਾਵਰਨ ਦਿਵਸ ਮੌਕੇ ਇਸ ਪ੍ਰੋਗਰਾਮ ਦੇ ਸੁਭਾਗੇ ਸਬੱਬ ਵੱਲ ਧਿਆਨ ਦਿਵਾਉਂਦਿਆਂ, ਪ੍ਰਧਾਨ ਮੰਤਰੀ ਨੇ ਅੱਜ 5 ਜੂਨ ਨੂੰ ਦੇਸ਼ ਦੇ ਸਭ ਤੋਂ ਸਾਫ਼ ਸ਼ਹਿਰਾਂ ਵਿੱਚੋਂ ਇੱਕ ਸੂਰਤ ਵਿੱਚ ਮੌਜੂਦ ਹੋਣ ਉੱਤੇ ਮਾਣ ਮਹਿਸੂਸ ਕੀਤਾ। ਇੱਕ ਸਮੇਂ ਪਲੇਗ ਦੀ ਮਹਾਂਮਾਰੀ ਤੋਂ ਪ੍ਰਭਾਵਿਤ ਸ਼ਹਿਰ ਤੋਂ ਅੱਜ ਸਾਫ਼-ਸਫ਼ਾਈ ਲਈ ਪਛਾਣੇ ਜਾਣ ਵਾਲੇ ਸੂਰਤ ਦਾ ਬਦਲਾਅ ਯਾਦ ਕਰਦਿਆਂ, ਉਨ੍ਹਾਂ ਨੇ ਨਾਗਰਿਕਾਂ, ਅਧਿਕਾਰੀਆਂ, ਮੁਲਾਜ਼ਮਾਂ ਅਤੇ ਲੋਕ ਨੁਮਾਇੰਦਿਆਂ ਸਮੇਤ ਸਾਰੀਆਂ ਧਿਰਾਂ ਵੱਲੋਂ ਪਿਛਲੇ ਢਾਈ ਦਹਾਕਿਆਂ ਵਿੱਚ ਕੀਤੇ ਗਏ ਲਗਾਤਾਰ ਯਤਨਾਂ ਦੀ ਸ਼ਲਾਘਾ ਕੀਤੀ। ਸ਼੍ਰੀ ਮੋਦੀ ਨੇ ਕਿਹਾ ਕਿ ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਪਲੇਗ ਮਹਾਂਮਾਰੀ ਦਾ ਸ਼ਿਕਾਰ ਰਿਹਾ ਇਹੀ ਸੂਰਤ ਅੱਜ ਸਾਫ਼-ਸਫ਼ਾਈ ਲਈ ਪਛਾਣਿਆ ਜਾ ਰਿਹਾ ਹੈ।

ਹਰਿਆਵਲ ਭਰੇ ਭਵਿੱਖ ਵੱਲ ਆਲਮੀ ਤਬਦੀਲੀ ਵਿੱਚ ਗੁਜਰਾਤ ਦੀ ਮੋਹਰੀ ਭੂਮਿਕਾ ਦਾ ਜ਼ਿਕਰ ਕਰਦਿਆਂ, ਪ੍ਰਧਾਨ ਮੰਤਰੀ ਨੇ ਇਤਿਹਾਸਕ ਚਾਰੰਕਾ ਸੋਲਰ ਪਾਰਕ ਦੇ ਨਾਲ-ਨਾਲ 2009 ਵਿੱਚ ਭਾਰਤ ਦੇ ਪਹਿਲੇ ਜਲਵਾਯੂ ਪਰਿਵਰਤਨ ਵਿਭਾਗ ਦੀ ਸਥਾਪਨਾ ਵਿੱਚ ਸੂਬੇ ਦੀ ਦੂਰ-ਅੰਦੇਸ਼ੀ ਨੂੰ ਯਾਦ ਕੀਤਾ। ਉਨ੍ਹਾਂ ਨੇ ਵਿਸਥਾਰ ਨਾਲ ਦੱਸਿਆ ਕਿ ਸੂਰਤ ਕਿਵੇਂ ਆਪਣੀ ਨਵੀਂ ਤਕਨੀਕ ਵਾਲੀ ‘ਚੱਕਰੀ ਜਲ ਅਰਥ-ਵਿਵਸਥਾ’, ਸਨਅਤੀ ਵਰਤੋਂ ਲਈ ਗੰਦੇ ਪਾਣੀ ਦੀ ਸੋਧ ਅਤੇ ਪਿਛਲੇ 12 ਸਾਲਾਂ ਦੀ ਦੇਸ਼-ਵਿਆਪੀ ‘ਕੂੜੇ ਤੋਂ ਕਮਾਈ’ ਲਹਿਰ ਰਾਹੀਂ ਕੁਦਰਤ ਦੇ ਨਾਲ-ਨਾਲ ਤਰੱਕੀ ਦੇ ਰਾਸ਼ਟਰੀ ਮੰਤਰ ਦੀ ਪੂਰੀ ਉਦਾਹਰਣ ਪੇਸ਼ ਕਰਦਾ ਹੈ। ਭਵਿੱਖ ਵਿੱਚ ਪੀਣ ਵਾਲੇ ਪਾਣੀ ਅਤੇ ਡਰੇਨੇਜ ਸੁਰੱਖਿਆ ਯਕੀਨੀ ਬਣਾਉਂਦਿਆਂ, ਉਨ੍ਹਾਂ ਨੇ ਤਾਪੀ ਬੈਰਾਜ ਪ੍ਰੋਜੈਕਟ ਦੀ ਮਨਜ਼ੂਰੀ ਦਾ ਜ਼ਿਕਰ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਸੂਰਤ ਵਿੱਚ ਇਲੈਕਟ੍ਰਿਕ ਆਵਾਜਾਈ ਦੇ ਤੇਜ਼ੀ ਨਾਲ ਹੋ ਰਹੇ ਵਿਸਥਾਰ, ਵਧਦੇ ਮੈਟਰੋ ਨੈੱਟਵਰਕ ਅਤੇ ਹਜ਼ੀਰਾ ਸਨਅਤੀ ਖੇਤਰ ਵਿੱਚ ਨਵਿਆਉਣਯੋਗ ਊਰਜਾ ਨਾਲ ਚੱਲਣ ਵਾਲੇ ਆਗਾਮੀ ਗ੍ਰੀਨ ਸਟੀਲ ਉਤਪਾਦਨ ਦੀ ਭਵਿੱਖਬਾਣੀ ਕੀਤੀ। ਸ਼੍ਰੀ ਮੋਦੀ ਨੇ ਕਿਹਾ ਕਿ ਸਾਡੀਆਂ ਬੱਸਾਂ ਨੂੰ ਇਲੈਕਟ੍ਰਿਕ ਬਣਾਉਣ ਤੋਂ ਲੈ ਕੇ ਹਰੀ ਊਰਜਾ ਦੀ ਵਰਤੋਂ ਕਰ ਕੇ ਸਟੀਲ ਦੇ ਉਤਪਾਦਨ ਤੱਕ, ਇਹ ਸਾਰੇ ਕਦਮ ਸੂਰਤ ਨੂੰ ਇੱਕ ਗ੍ਰੀਨ ਸਿਟੀ (ਹਰੇ-ਭਰੇ ਸ਼ਹਿਰ) ਵਜੋਂ ਆਪਣੀ ਵੱਖਰੀ ਪਛਾਣ ਨੂੰ ਹੋਰ ਮਜ਼ਬੂਤ ਕਰਨਗੇ।

ਪ੍ਰਧਾਨ ਮੰਤਰੀ ਨੇ ਮਹਾਂਮਾਰੀ, ਆਲਮੀ ਟਕਰਾਵਾਂ ਅਤੇ ਅਸਥਿਰ ਊਰਜਾ ਸਪਲਾਈ ਚੇਨਾਂ ਵਰਗੀਆਂ ਬੇਮਿਸਾਲ ਚੁਣੌਤੀਆਂ ਨੂੰ ‘ਆਫ਼ਤਾਂ ਦਾ ਦਹਾਕਾ’ ਕਰਾਰ ਦਿੰਦਿਆਂ, ਇਨ੍ਹਾਂ ਵੱਡੇ ਆਲਮੀ ਝਟਕਿਆਂ ਦਾ ਡਟ ਕੇ ਸਾਹਮਣਾ ਕਰਨ ਲਈ 140 ਕਰੋੜ ਭਾਰਤੀਆਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਖਾਸ ਤੌਰ ਉੱਤੇ ਭਾਰਤ ਦੀ ਊਰਜਾ ਆਤਮ-ਨਿਰਭਰਤਾ ਵਿੱਚ ਗੁਜਰਾਤ ਦੇ ਵੱਡੇ ਯੋਗਦਾਨ ਦੀ ਤਾਰੀਫ਼ ਕਰਦਿਆਂ ਕਿਹਾ ਕਿ ਸੂਬਾ ਦੇਸ਼ ਦੀ 250 ਗੀਗਾਵਾਟ ਨਵਿਆਉਣਯੋਗ ਊਰਜਾ ਸਮਰੱਥਾ ਦਾ ਪੰਜਵਾਂ ਹਿੱਸਾ (50 ਗੀਗਾਵਾਟ) ਪੈਦਾ ਕਰਦਾ ਹੈ ਅਤੇ ਗ੍ਰੀਨ ਹਾਈਡ੍ਰੋਜਨ ਤੇ ਗ੍ਰੀਨ ਅਮੋਨੀਆ ਵਰਗੇ ਨਵੇਂ ਉੱਭਰ ਰਹੇ ਖੇਤਰਾਂ ਵਿੱਚ ਮੋਹਰੀ ਭੂਮਿਕਾ ਨਿਭਾਉਣ ਲਈ ਤਿਆਰ ਹੈ। ਪਿਛਲੇ 12 ਸਾਲਾਂ ਵਿੱਚ ਬਣਾਈਆਂ ਗਈਆਂ ਊਰਜਾ ਸਮਰੱਥਾਵਾਂ ਦੀ ਅਹਿਮੀਅਤ ਨੂੰ ਉਜਾਗਰ ਕਰਦਿਆਂ ਪ੍ਰਧਾਨ ਮੰਤਰੀ ਨੇ ਸੌਰ ਊਰਜਾ, ਈਥਾਨੋਲ ਮਿਸ਼ਰਣ, ਰੇਲਵੇ ਬਿਜਲੀਕਰਨ, ਪ੍ਰਮਾਣੂ ਊਰਜਾ, ਆਧੁਨਿਕ ਬਿਜਲੀ ਟਰਾਂਸਮਿਸ਼ਨ ਨੈੱਟਵਰਕ, ਗੈਸ ਪਾਈਪਲਾਈਨਾਂ ਅਤੇ ਬੰਦਰਗਾਹਾਂ ਦੀ ਭੰਡਾਰਨ ਸਮਰੱਥਾ ਦੇ ਵਿਆਪਕ ਵਿਸਥਾਰ ਵਿੱਚ ਕੀਤੇ ਗਏ ਇਤਿਹਾਸਕ ਨਿਵੇਸ਼ਾਂ ਦਾ ਜ਼ਿਕਰ ਕੀਤਾ। ਸ਼੍ਰੀ ਮੋਦੀ ਨੇ ਕਿਹਾ, “ਜਾਰੀ ਆਲਮੀ ਸੰਕਟ ਦਰਸਾਉਂਦਾ ਹੈ ਕਿ ਊਰਜਾ ਦੇ ਮਾਮਲੇ ਵਿੱਚ ਆਤਮ-ਨਿਰਭਰਤਾ ਕਿੰਨੀ ਜ਼ਰੂਰੀ ਹੈ ਅਤੇ ਪਿਛਲੇ 12 ਸਾਲਾਂ ਵਿੱਚ ਦੇਸ਼ ਵੱਲੋਂ ਬਣਾਈ ਗਈ ਵਿਸ਼ਾਲ ਸਮਰੱਥਾ ਅੱਜ ਬਹੁਤ ਅਹਿਮ ਹੈ।”

ਪ੍ਰੋਗਰਾਮ ਤੋਂ ਪਹਿਲਾਂ ਆਪਣੀ ਹਜ਼ੀਰਾ ਫੇਰੀ ਨੂੰ ਯਾਦ ਕਰਦਿਆਂ, ਪ੍ਰਧਾਨ ਮੰਤਰੀ ਨੇ ਇਸ ਖੇਤਰ ਨੂੰ ਸਿਰਫ਼ ਇੱਕ ਸਨਅਤੀ ਖੇਤਰ ਨਹੀਂ ਬਲਕਿ ਊਰਜਾ, ਸਟੀਲ, ਰੱਖਿਆ ਉਤਪਾਦਨ ਅਤੇ ਆਲਮੀ ਸਮੁੰਦਰੀ ਵਪਾਰ ਨੂੰ ਸ਼ਾਮਲ ਕਰਨ ਵਾਲੇ ਇੱਕ ਵਿਆਪਕ ਤੇ ਖੁਸ਼ਹਾਲ ਈਕੋਸਿਸਟਮ ਵਜੋਂ ਦੱਸਿਆ। ਉਨ੍ਹਾਂ ਨੇ ਇਸ ਸਮੁੰਦਰੀ-ਸਨਅਤੀ ਕੇਂਦਰ ਨੂੰ ‘ਆਤਮਨਿਰਭਰ ਭਾਰਤ’ ਪਹਿਲਕਦਮੀ ਦਾ ਜਿਉਂਦਾ-ਜਾਗਦਾ ਸਬੂਤ ਦੱਸਿਆ ਅਤੇ ਦੇਸ਼ ਦੇ ਉਨ੍ਹਾਂ ਨਿਰਾਸ਼ਾਵਾਦੀ ਧੜਿਆਂ ਦੀ ਸਖ਼ਤ ਨਿੰਦਾ ਕੀਤੀ ਜੋ ਆਤਮ-ਨਿਰਭਰਤਾ ਮੁਹਿੰਮ ਦਾ ਮਜ਼ਾਕ ਉਡਾਉਂਦੇ ਹਨ ਅਤੇ ਜਿਨ੍ਹਾਂ ਨੇ ਇਤਿਹਾਸਕ ਤੌਰ ਉੱਤੇ ਦੇਸ਼ ਨੂੰ ਵਿਦੇਸ਼ੀ ਕੰਪਨੀਆਂ ਉੱਤੇ ਨਿਰਭਰ ਰੱਖਿਆ ਹੈ। ਸ਼੍ਰੀ ਮੋਦੀ ਨੇ ਜ਼ੋਰ ਦਿੰਦਿਆਂ ਕਿਹਾ ਕਿ ਜੋ ਲੋਕ ਲਗਾਤਾਰ ਦੇਸ਼ ਦੇ ਸੰਕਲਪ ਨੂੰ ਘੱਟ ਸਮਝਦੇ ਹਨ, ਉਹ ਇਹ ਭੁੱਲ ਜਾਂਦੇ ਹਨ ਕਿ ਦੂਜਿਆਂ ਉੱਤੇ ਨਿਰਭਰ ਦੇਸ਼ ਕਦੇ ਵੀ ਵਿਕਾਸ ਦੀਆਂ ਉਨ੍ਹਾਂ ਬੁਲੰਦੀਆਂ ਨੂੰ ਹਾਸਲ ਨਹੀਂ ਕਰ ਸਕਦਾ ਜਿਸਦਾ ਉਹ ਹੱਕਦਾਰ ਹੈ।

ਆਤਮ-ਨਿਰਭਰਤਾ ਨੂੰ ਹੁਲਾਰਾ ਦੇਣ ਲਈ ਆਧੁਨਿਕ ਕਨੈਕਟੀਵਿਟੀ ਉੱਤੇ ਸਰਕਾਰ ਦੇ ਰੁਖ਼ ਨੂੰ ਉਜਾਗਰ ਕਰਦਿਆਂ, ਪ੍ਰਧਾਨ ਮੰਤਰੀ ਨੇ ਡੈਡੀਕੇਟਿਡ ਫਰੇਟ ਕੌਰੀਡੋਰ, ਬੁਲੇਟ ਟ੍ਰੇਨ ਅਤੇ ਵਡੋਦਰਾ-ਮੁੰਬਈ ਐਕਸਪ੍ਰੈੱਸਵੇਅ ਦੇ ਨਵੇਂ ਉਦਘਾਟਨ ਕੀਤੇ ਗਏ ਹਿੱਸੇ ਵਰਗੇ ਮੈਗਾ ਪ੍ਰੋਜੈਕਟਾਂ ਨੂੰ ਸਨਅਤੀ ਅਤੇ ਵਪਾਰਕ ਵਿਕਾਸ ਲਈ ਅਹਿਮ ਇੰਜਣ ਦੱਸਿਆ। ਉਨ੍ਹਾਂ ਨੇ ਇਸ ਗੱਲ ਉੱਤੇ ਜ਼ੋਰ ਦਿੱਤਾ ਕਿ ਬੁਨਿਆਦੀ ਢਾਂਚੇ ਦੀ ਇਹ ਮੁਹਿੰਮ ਸਭ ਨੂੰ ਨਾਲ ਲੈ ਕੇ ਚੱਲਣ ਵਾਲੀ ਹੈ, ਜੋ ਦਾਹੋਦ-ਬੋਦੇਲੀ-ਵਾਪੀ ਕੌਰੀਡੋਰ ਵਰਗੀਆਂ ਪਹਿਲਕਦਮੀਆਂ ਰਾਹੀਂ ਪਹਿਲਾਂ ਅਣਗੌਲੇ ਕਬਾਇਲੀ ਅਤੇ ਦੂਰ-ਦੁਰਾਡੇ ਵਾਲੇ ਖੇਤਰਾਂ ਤੱਕ ਪਹੁੰਚ ਰਹੀ ਹੈ। ਛੋਟਾ ਉਦੇਪੁਰ, ਨਰਮਦਾ, ਭਰੂਚ ਅਤੇ ਤਾਪੀ ਦੇ ਕਬਾਇਲੀ ਇਲਾਕਿਆਂ ਵਿੱਚ ਚਾਰ ਮਾਰਗੀ (ਫੋਰ-ਲੇਨ) ਹਾਈਵੇਅ ਬਣਾ ਕੇ, ਸਰਕਾਰ ਸਫ਼ਰ ਦੇ ਸਮੇਂ ਅਤੇ ਮਾਲ ਢੋਆ-ਢੁਆਈ ਦੇ ਖਰਚੇ ਨੂੰ ਘਟਾ ਰਹੀ ਹੈ ਅਤੇ ਨਾਲ ਹੀ ਸਟੈਚੂ ਆਫ ਯੂਨਿਟੀ ਅਤੇ ਸਪੂਤਾਰਾ ਵਰਗੀਆਂ ਥਾਵਾਂ ਉੱਤੇ ਸਿੱਖਿਆ, ਸਿਹਤ ਸੰਭਾਲ ਅਤੇ ਸੈਰ-ਸਪਾਟੇ ਤੱਕ ਬੇਮਿਸਾਲ ਪਹੁੰਚ ਮੁਹੱਈਆ ਕਰਵਾ ਰਹੀ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਆਪਣੇ ਕਬਾਇਲੀ ਅਤੇ ਪੇਂਡੂ ਖੇਤਰਾਂ ਵਿੱਚ ਆਧੁਨਿਕ ਕਨੈਕਟੀਵਿਟੀ ਲਿਆ ਕੇ, ਅਸੀਂ ਇਹ ਯਕੀਨੀ ਬਣਾ ਰਹੇ ਹਾਂ ਕਿ ਉਨ੍ਹਾਂ ਨੂੰ ਸਿੱਖਿਆ, ਮੈਡੀਕਲ ਅਤੇ ਬਿਹਤਰ ਆਮਦਨ ਦੇ ਮੌਕਿਆਂ ਲਈ ਸ਼ਾਨਦਾਰ ਸਹੂਲਤਾਂ ਮਿਲਣ।

ਸੂਰਤ ਵਿੱਚ ਆਧੁਨਿਕ ਈਐੱਸਆਈਸੀ ਹਸਪਤਾਲ ਦਾ ਉਦਘਾਟਨ ਕਰਦਿਆਂ, ਜੋ ਦੂਜੇ ਸੂਬਿਆਂ ਤੋਂ ਆਏ ਕਾਮਿਆਂ ਅਤੇ ਪ੍ਰਵਾਸੀ ਪਰਿਵਾਰਾਂ ਨੂੰ ਬਿਹਤਰ ਸਿਹਤ ਸਹੂਲਤਾਂ ਦੇਵੇਗਾ, ਪ੍ਰਧਾਨ ਮੰਤਰੀ ਨੇ ਵਿਕਾਸ ਦੀਆਂ ਇਨ੍ਹਾਂ ਪ੍ਰਾਪਤੀਆਂ ਨੂੰ ਸਰਕਾਰ ਉੱਤੇ ਦੇਸ਼ ਦੇ ਅਟੁੱਟ ਚੋਣ ਵਿਸ਼ਵਾਸ ਨਾਲ ਜੋੜਿਆ। ਆਪਣੇ ਸੰਬੋਧਨ ਨੂੰ ਸਮਾਪਤ ਕਰਦਿਆਂ, ਉਨ੍ਹਾਂ ਨੇ ਭਾਰਤੀ ਨਾਗਰਿਕਾਂ ਦੀ ਅਥਾਹ ਆਸ ਦੀ ਸ਼ਲਾਘਾ ਕੀਤੀ ਅਤੇ ਇੱਕ ਪੂਰੀ ਤਰ੍ਹਾਂ ਵਿਕਸਿਤ ਦੇਸ਼ ਬਣਾਉਣ ਲਈ ਜਨਤਾ ਦੀ ਸਾਂਝੀ ਤਾਕਤ ਵਿੱਚ ਪੂਰਾ ਵਿਸ਼ਵਾਸ ਪ੍ਰਗਟਾਇਆ। ਸ਼੍ਰੀ ਮੋਦੀ ਨੇ ਕਿਹਾ ਕਿ ਭਾਰਤ ਅਦਭੁਤ ਇੱਛਾਵਾਂ ਅਤੇ ਅਥਾਹ ਆਸਾਂ ਨਾਲ ਭਰਿਆ ਦੇਸ਼ ਹੈ ਅਤੇ ਜਦੋਂ ਦੇਸ਼ ਦੀ ਪੂਰੀ ਤਾਕਤ ਪੂਰੀ ਤਰ੍ਹਾਂ ਦ੍ਰਿੜ੍ਹ ਸੰਕਲਪ ਲੈ ਲਵੇ, ਤਾਂ ਅਜਿਹਾ ਕੋਈ ਟੀਚਾ ਨਹੀਂ ਜਿਸਨੂੰ ਅਸੀਂ ਹਾਸਲ ਨਾ ਕਰ ਸਕੀਏ।

ਪ੍ਰਧਾਨ ਮੰਤਰੀ ਦਾ ਭਾਸ਼ਣ ਪੜ੍ਹਨ ਲਈ ਇੱਥੇ ਕਲਿੱਕ ਕਰੋ

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
Jumbo Indian contingent comprising 768 athletes, support staff and officials for Asian Games

Media Coverage

Jumbo Indian contingent comprising 768 athletes, support staff and officials for Asian Games
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 4 ਸਤੰਬਰ 2026
September 04, 2026

Make in India, Power India, Play for India: Multi-Sector Momentum Under PM Modi’s Leadership