ਨਵਕਾਰ ਮਹਾਮੰਤਰ (Navkar Mahamantra) ਸਿਰਫ਼ ਇੱਕ ਮੰਤਰ (mantra) ਨਹੀਂ ਹੈ, ਇਹ ਸਾਡੇ ਵਿਸ਼ਵਾਸ ਦਾ ਮੂਲ (core) ਹੈ: ਪ੍ਰਧਾਨ ਮੰਤਰੀ
ਨਵਕਾਰ ਮਹਾਮੰਤਰ (Navkar Mahamantra) ਨਿਮਰਤਾ, ਸ਼ਾਤੀ ਅਤੇ ਸਰਬਵਿਆਪਕ ਸਦਭਾਵ ਦਾ ਪ੍ਰਤੀਕ ਹੈ: ਪ੍ਰਧਾਨ ਮੰਤਰੀ
ਪੰਚ ਪਰਮੇਸ਼ਠੀ (Panch Parmeshthi) ਦੀ ਵੰਦਨਾ ਦੇ ਨਾਲ ਨਵਕਾਰ ਮਹਾਮੰਤਰ (Navkar Mahamantra) ਸਹੀ ਗਿਆਨ, ਧਾਰਨਾ ਤੇ ਆਚਰਣ, ਅਤੇ ਮੋਕਸ਼ ਦੀ ਤਰਫ਼ ਲੈ ਜਾਣ ਵਾਲੇ ਮਾਰਗ ਦਾ ਪ੍ਰਤੀਕ ਹੈ: ਪ੍ਰਧਾਨ ਮੰਤਰੀ
ਜੈਨ ਸਾਹਿਤ ਭਾਰਤ ਦੇ ਬੌਧਿਕ ਗੌਰਵ ਦਾ ਅਧਾਰ ਰਿਹਾ ਹੈ: ਪ੍ਰਧਾਨ ਮੰਤਰੀ
ਜਲਵਾਯੂ ਪਰਿਵਰਤਨ ਅੱਜ ਦਾ ਸਭ ਤੋਂ ਬੜਾ ਸੰਕਟ ਹੈ ਅਤੇ ਇਸ ਦਾ ਸਮਾਧਾਨ ਇੱਕ ਟਿਕਾਊ ਜੀਵਨ ਸ਼ੈਲੀ ਹੈ, ਜਿਸ ਦਾ ਜੈਨ ਸਮੁਦਾਇ ਸਦੀਆਂ ਤੋਂ ਪਾਲਨ ਕਰਦਾ ਆ ਰਿਹਾ ਹੈ ਅਤੇ ਇਹ ਭਾਰਤ ਦੇ ਮਿਸ਼ਨ ਲਾਇਫ (India's Mission LiFE) ਦੇ ਅਨੁਰੂਪ ਹੈ: ਪ੍ਰਧਾਨ ਮੰਤਰੀ
ਪ੍ਰਧਾਨ ਮੰਤਰੀ ਨੇ ਨਵਕਾਰ ਮਹਾਮੰਤਰ ਦਿਵਸ (Navkar Mahamantra Divas) ‘ਤੇ 9 ਸੰਕਲਪ ਪ੍ਰਸਤਾਵਿਤ ਕੀਤੇ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਸਥਿਤ ਵਿਗਿਆਨ ਭਵਨ ਵਿੱਖੇ ਨਵਕਾਰ ਮਹਾਮੰਤਰ ਦਿਵਸ (Navkar Mahamantra Divas) ਦਾ ਉਦਘਾਟਨ ਕੀਤਾ ਅਤੇ ਇਸ ਕਾਰਜਕ੍ਰਮ ਵਿੱਚ ਹਿੱਸਾ ਲਿਆ। ਇਸ ਅਵਸਰ ‘ਤੇ ਉਪਸਥਿਤ ਪਤਵੰਤਿਆਂ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਨਵਕਾਰ ਮੰਤਰ(Navkar Mantra) ਦੇ ਗਹਿਨ ਅਧਿਆਤਮਿਕ ਅਨੁਭਵ ਸਾਂਝੇ ਕਰਦੇ ਹੋਏ ਮਨ ਵਿੱਚ ਸ਼ਾਂਤੀ ਅਤੇ ਸਥਿਰਤਾ ਲਿਆਉਣ ਦੀ ਇਸ ਸਮਰੱਥਾ ‘ਤੇ ਚਰਚਾ ਕੀਤ। ਉਨ੍ਹਾਂ ਨੇ ਸ਼ਾਂਤੀ ਦੀ ਅਦੁੱਤੀ ਭਾਵਨਾ ਦਾ ਉਲੇਖ ਕਰਦੇ ਹੋਏ ਕਿਹਾ ਕਿ ਇਹ ਸ਼ਬਦਾਂ ਅਤੇ ਵਿਚਾਰਾਂ ਤੋਂ ਪਰੇ  ਹੈ ਅਤੇ ਮਨ ਤੇ ਚੇਤਨਾ ਦੇ ਅੰਦਰ ਗਹਿਰਾਈ ਨਾਲ ਗੂੰਜਦੀ ਹੈ। ਸ਼੍ਰੀ ਮੋਦੀ ਨੇ ਨਵਕਾਰ ਮੰਤਰ (Navkar Mantra) ਦੇ ਮਹੱਤਵ ਨੂੰ ਰੇਖਾਂਕਿਤ ਕੀਤਾ ਅਤੇ ਇਸ ਦੇ ਪਵਿੱਤਰ ਛੰਦਾਂ (sacred verses) ਦਾ ਪਾਠ ਕਰਦੇ ਹੋਏ ਮੰਤਰ ਨੂੰ ਊਰਜਾ ਦਾ ਏਕੀਕ੍ਰਿਤ ਪ੍ਰਵਾਹ ਦੱਸਿਆ। ਉਨ੍ਹਾਂ ਨੇ ਕਿਹਾ ਕਿ ਇਹ ਸਥਿਰਤਾ, ਸਮਭਾਵ ਅਤੇ ਚੇਤਨਾ ਤੇ ਅੰਦਰੂਨੀ ਪ੍ਰਕਾਸ਼ ਦੀ ਸੁਮੇਲ ਵਾਲੀ ਤਾਲ (ਲੈ) ਦਾ ਪ੍ਰਤੀਕ ਹੈ। ਆਪਣੇ ਵਿਅਕਤੀਗਤ ਅਨੁਭਵ ‘ਤੇ ਵਿਚਾਰ ਵਿਅਕਤ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਦੱਸਿਆ ਕਿ ਕਿਵੇਂ ਉਹ ਆਪਣੇ ਅੰਦਰ ਨਵਕਾਰ ਮੰਤਰ (Navkar Mantra) ਦੀ ਅਧਿਆਤਮਿਕ ਸ਼ਕਤੀ ਨੂੰ ਮਹਿਸੂਸ ਕਰਦੇ ਰਹਿੰਦੇ ਹਨ। ਉਨ੍ਹਾਂ ਨੇ ਕਈ ਵਰ੍ਹਿਆਂ ਪਹਿਲੇ ਬੰਗਲੁਰੂ ਵਿੱਚ ਇਸ ਤਰ੍ਹਾਂ ਦੇ ਸਮੂਹਿਕ ਜਾਪ ਸਮਾਗਮ ਦੀ ਯਾਦ ਨੂੰ ਸਾਂਝਾ ਕੀਤਾ ਜਿਸ ਨੇ ਉਨ੍ਹਾਂ ਦੇ ਜੀਵਨ ‘ਤੇ ਇੱਕ ਅਮਿਟ ਛਾਪ ਛੱਡੀ। ਪ੍ਰਧਾਨ ਮੰਤਰੀ ਨੇ ਦੇਸ਼ ਅਤੇ ਵਿਦੇਸ਼ ਵਿੱਚ ਲੱਖਾਂ ਨੇਕ ਆਤਮਾਵਾਂ ਦੇ ਇੱਕ ਏਕੀਕ੍ਰਿਤ ਚੇਤਨਾ ਵਿੱਚ ਇਕੱਠਿਆਂ ਆਉਣ ਦੇ ਅਦੁੱਤੀ ਅਨੁਭਵ ਦਾ ਭੀ ਉਲੇਖ ਕੀਤਾ। ਉਨ੍ਹਾਂ ਨੇ ਸਮੂਹਿਕ ਊਰਜਾ ਅਤੇ ਸਿੰਕ੍ਰੋਨਾਇਜ਼ਡ ਸ਼ਬਦਾਂ ‘ਤੇ ਚਰਚਾ ਕਰਦੇ ਹੋਏ ਕਿਹਾ ਕਿ ਇਹ ਵਾਸਤਵ ਵਿੱਚ ਅਸਾਧਾਰਣ ਅਤੇ ਅਭੂਤਪੂਰਵ ਹੈ।

 

ਗੁਜਰਾਤ ਵਿੱਚ ਆਪਣੀ ਮਾਤਭੂਮੀ ‘ਤੇ ਚਰਚਾ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਇੱਥੇ ਹਰ ਗਲੀ ਵਿੱਚ ਜੈਨ ਧਰਮ ਦਾ ਪ੍ਰਭਾਵ ਸਪਸ਼ਟ ਹੈ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਕਿਸ ਪ੍ਰਕਾਰ ਨਾਲ ਉਨ੍ਹਾਂ ਨੂੰ ਛੋਟੀ ਉਮਰ ਤੋਂ ਹੀ ਜੈਨ ਆਚਾਰੀਆਂ (Jain Acharyas) ਦੀ ਸੰਗਤ ਵਿੱਚ ਰਹਿਣ ਦਾ ਸੁਭਾਗ ਮਿਲਿਆ। ਉਨ੍ਹਾਂ ਨੇ ਕਿਹਾ ਕਿ “ਨਵਕਾਰ ਮੰਤਰ (Navkar Mantra) ਕੇਵਲ ਇੱਕ ਮੰਤਰ ਨਹੀਂ ਹੈ, ਬਲਕਿ  ਆਸਥਾ ਦਾ ਮੂਲ ਅਤੇ ਜੀਵਨ ਦਾ ਸਾਰ ਹੈ”। ਉਨ੍ਹਾਂ ਨੇ ਇਸ ਦੇ ਮਹੱਤਵ ਨੂੰ ਰੇਖਾਂਕਿਤ ਕਰਦੇ ਹੋਏ ਕਿਹਾ ਕਿ ਇਹ ਅਧਿਆਤਮਿਕਤਾ ਤੋਂ ਪਰੇ ਹੈ, ਵਿਅਕਤੀਆਂ ਅਤੇ ਸਮਾਜ ਦਾ ਸਮਾਨ ਰੂਪ ਨਾਲ ਮਾਰਗਦਰਸ਼ਨ ਕਰਦਾ ਹੈ। ਉਨ੍ਹਾਂ ਨੇ ਕਿਹਾ ਕਿ ਨਵਕਾਰ ਮੰਤਰ (Navkar Mantra)  ਦਾ ਹਰ ਛੰਦ ਅਤੇ ਇੱਥੋਂ ਤਕ ਕਿ ਹਰ ਸ਼ਬਦਾਂਸ਼ (every syllable) ਸਾਰਥਕ ਭਾਵ ਰੱਖਦਾ ਹੈ। ਉਨ੍ਹਾਂ ਨੇ ਕਿਹਾ ਮੰਤਰ ਦਾ ਪਾਠ ਕਰਦੇ ਸਮੇਂ, ਵਿਅਕਤੀ ਪੰਚ ਪਰਮੇਸ਼ਠੀ (Panch Parmeshthi) ਨੂੰ ਨਮਨ ਕਰਦਾ ਹੈ ਅਤੇ ਇਸੇ ਵਿਸ਼ੇ ‘ਤੇ ਵਿਸਤਾਰ ਨਾਲ ਚਰਚਾ ਕੀਤੀ। ਸ਼੍ਰੀ ਮੋਦੀ ਨੇ ਕਿਹਾ ਕਿ ਅਰਿਹੰਤ (Arihants), ਜਿਨ੍ਹਾਂ ਨੇ “ਕੇਵਲ ਗਿਆਨ” (Keval Gyan) ਪ੍ਰਾਪਤ ਕੀਤਾ ਹੈ ਅਤੇ ਉਹ "ਭਵਯ ਜੀਵਾਂ," (Bhavya Jeevas) ਦਾ ਮਾਰਗ ਦਰਸ਼ਨ ਕਰਦੇ ਹਨ, 12 ਦਿੱਬ  ਗੁਣਾਂ ਨੂੰ ਧਾਰਨ ਕਰਦੇ ਹਨ, ਜਦਕਿ ਸਿੱਧ, ਜਿਨ੍ਹਾਂ ਨੇ ਅੱਠ ਕਰਮਾਂ ਤੋਂ ਮੁਕਤ ਹੁੰਦੇ ਹੋਏ ਮੋਕਸ਼ ਪ੍ਰਾਪਤ ਕੀਤਾ ਹੈ, ਅਤੇ ਉਹ ਅੱਠ ਸ਼ੁੱਧ ਗੁਣਾਂ ਨਾਲ ਸੰਪੰਨ ਹਨ। ਉਨ੍ਹਾਂ ਨੇ ਕਿਹਾ ਕਿ ਆਚਾਰੀਆ (Acharyas) ਮਹਾਵਰਤ (Mahavrat) ਦਾ ਪਾਲਨ ਕਰਦੇ ਹਨ ਅਤੇ ਪਥ ਪ੍ਰਦਰਸ਼ਕ ਦੇ ਰੂਪ ਵਿੱਚ ਕਾਰਜ ਕਰਦੇ ਹਨ, ਜੋ 36 ਗੁਣਾਂ ਨੂੰ ਅਪਣਾਉਂਦੇ ਹਨ, ਜਦਕਿ ਉਪਾਧਿਆਇ (Upadhyayas) ਮੋਕਸ਼ ਮਾਰਗ (ਮੋਕਸ਼ ਪਥ-Moksha path) ਦਾ ਗਿਆਨ ਦਿੰਦੇ ਹਨ, ਜੋ 25 ਗੁਣਾਂ ਨਾਲ ਸਮ੍ਰਿੱਧ ਹੁੰਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਧੂ ਤਪੱਸਿਆ ਦੇ ਜ਼ਰੀਏ ਆਪਣੇ ਆਪ ਨੂੰ ਸ਼ੁੱਧ ਕਰਦੇ ਹਨ ਅਤੇ ਮੋਕਸ਼ ਦੇ ਮਾਰਗ ਦੀ ਤਰਫ਼ ਅੱਗੇ ਵਧਦੇ ਹਨ, ਜਿਸ ਵਿੱਚ 27 ਮਹਾਨ ਗੁਣ ਹੁੰਦੇ ਹਨ। ਉਨ੍ਹਾਂ ਨੇ ਇਨ੍ਹਾਂ ਸਾਰੇ ਪੂਜਣਯੋਗ ਪ੍ਰਾਣੀਆਂ ਨਾਲ ਜੁੜੀ ਅਧਿਆਤਮਿਕ ਗਹਿਰਾਈ ਅਤੇ ਗੁਣਾਂ ਬਾਰੇ ਭੀ ਚਰਚਾ ਕੀਤੀ।

 

ਸ਼੍ਰੀ ਮੋਦੀ ਨੇ ਕਿਹਾ ਕਿ “ਨਵਕਾਰ ਮੰਤਰ ਦਾ ਪਾਠ ਕਰਦੇ ਸਮੇਂ 108 ਦਿੱਬ  ਗੁਣਾਂ ਨੂੰ ਨਮਨ ਕੀਤਾ ਜਾਂਦਾ ਹੈ ਅਤੇ ਮਾਨਵਤਾ ਦੇ ਕਲਿਆਣ ਨੂੰ ਯਾਦ ਕੀਤਾ ਜਾਂਦਾ ਹੈ”( “One bows to the 108 divine qualities and remembers the welfare of humanity when reciting the Navkar Mantra”)। ਉਨ੍ਹਾਂ ਨੇ ਕਿਹਾ ਇਹ ਮੰਤਰ ਸਾਨੂੰ ਯਾਦ ਦਿਵਾਉਂਦਾ ਹੈ ਕਿ ਗਿਆਨ ਅਤੇ ਕਰਮ ਹੀ ਜੀਵਨ ਦੀਆਂ ਸੱਚੀਆਂ ਦਿਸ਼ਾਵਾਂ ਹਨ, ਗੁਰੂ ਮਾਰਗਦਰਸ਼ਕ ਪ੍ਰਕਾਸ਼ ਦੇ ਰੂਪ ਵਿੱਚ ਹੈ ਅਤੇ ਮਾਰਗ ਆਪਣੇ ਅੰਦਰ ਤੋਂ ਹੀ ਨਿਕਲਦਾ ਹੈ। ਉਨ੍ਹਾਂ ਨੇ ਨਵਕਾਰ ਮੰਤਰ (Navkar Mantra) ਦੀਆਂ ਸਿੱਖਿਆਵਾਂ ‘ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਇਹ ਆਤਮ-ਵਿਸ਼ਵਾਸ ਅਤੇ ਵਿਅਕਤੀ ਦੀ ਖ਼ੁਦ ਦੀ ਯਾਤਰਾ ਦੀ ਸ਼ੁਰੂਆਤ ਨੂੰ ਪ੍ਰੇਰਿਤ ਕਰਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਅਸਲੀ ਦੁਸ਼ਮਣ ਖ਼ੁਦ ਦੇ ਅੰਦਰ ਹੈ ਇਸ ਲਈ ਨਕਾਰਾਤਮਕ ਵਿਚਾਰ, ਆਤਮਵਿਸ਼ਵਾਸ, ਦੁਸ਼ਮਣੀ ਅਤੇ ਸੁਆਰਥ ਇਨ੍ਹਾਂ ਸਭ 'ਤੇ ਜਿੱਤ ਪ੍ਰਾਪਤ ਕਰਨਾ ਹੀ ਵਾਸਤਵਿਕ ਜਿੱਤ ਹੈ। ਉਨ੍ਹਾਂ ਨੇ ਰੇਖਾਂਕਿਤ ਕੀਤਾ ਕਿ ਜੈਨ ਧਰਮ ਵਿਅਕਤੀਆਂ ਨੂੰ ਬਾਹਰੀ ਦੁਨੀਆ ਦੀ ਬਜਾਏ ਖ਼ੁਦ ‘ਤੇ ਜਿੱਤ ਪ੍ਰਾਪਤ ਕਰਨ ਦੇ ਲਈ ਪ੍ਰੇਰਿਤ ਕਰਦਾ ਹੈ। ਉਨ੍ਹਾਂ ਨੇ ਕਿਹਾ ਕਿ ਆਤਮ-ਵਿਜੈ ਵਿਅਕਤੀ ਨੂੰ ਅਰਿਹੰਤ (Arihant) ਬਣਾਉਂਦੀ ਹੈ। ਉਨ੍ਹਾਂ ਨੇ ਕਿਹਾ ਕਿ ਨਵਕਾਰ ਮੰਤਰ (Navkar Mantra) ਇੱਕ ਇੱਕ ਐਸਾ ਮਾਰਗ ਹੈ ਜੋ ਵਿਅਕਤੀ ਨੂੰ ਅੰਦਰੋਂ ਸ਼ੁੱਧ ਕਰਦਾ ਹੈ ਅਤੇ ਉਸ ਨੂੰ ਸਦਭਾਵ ਅਤੇ ਸਦਭਾਵਨਾ ਦੀ ਤਰਫ਼ ਲੈ ਜਾਂਦਾ ਹੈ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਨਵਕਾਰ ਮੰਤਰ (Navkar Mantra) ਵਾਸਤਵ ਵਿੱਚ ਮਾਨਵ ਧਿਆਨ, ਅਭਿਆਸ ਅਤੇ ਆਤਮ-ਸ਼ੁੱਧੀ ਦਾ ਮੰਤਰ ਹੈ (“Navkar Mantra is truly a mantra of human meditation, practice, and self-purification”,)। ਪੀੜ੍ਹੀਆਂ ਤੋਂ ਚਲੀਆਂ ਆ ਰਹੀਆਂ ਹੋਰ ਭਾਰਤੀ ਮੌਖਿਕ ਅਤੇ ਸ਼ਾਸਤਰੀ ਪਰੰਪਰਾਵਾਂ ਦੀ ਤਰ੍ਹਾਂ ਇਸ ਦੇ ਆਲਮੀ ਪਰਿਪੇਖ ਅਤੇ ਇਸ ਦੀ ਕਾਲ-ਅਤੀਤ ਪ੍ਰਕ੍ਰਿਤੀ ਦਾ ਉਲੇਖ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਇਹ ਪਹਿਲੇ ਮੌਖਿਕ ਰੂਪ ਨਾਲ ਫਿਰ ਸ਼ਿਲਾਲੇਖਾਂ ਦੇ ਜ਼ਰੀਏ ਅਤੇ ਅੰਤ ਵਿੱਚ ਪ੍ਰਾਕ੍ਰਿਤ ਪਾਂਡੂਲਿਪੀਆਂ (Prakrit manuscripts) ਦੇ ਜ਼ਰੀਏ ਅੱਜ ਭੀ ਮਾਨਵਤਾ ਦਾ ਮਾਰਗਦਰਸ਼ਨ ਕਰ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਨਵਕਾਰ ਮੰਤਰ (Navkar Mantra), ਪੰਚ ਪਰਮੇਸ਼ਠੀ ਦੀ ਵੰਦਨਾ (venerating the Panch Parmeshthi) ਦੇ ਨਾਲ-ਨਾਲ ਸਹੀ ਗਿਆਨ, ਸਹੀ ਧਾਰਨਾ ਅਤੇ ਸਹੀ ਆਚਰਣ ਦਾ ਪ੍ਰਤੀਕ ਹੈ, ਜੋ ਮੁਕਤੀ ਦਾ ਮਾਰਗ ਹੈ। ਪੂਰਨਤਾ ਦੀ ਤਰਫ਼ ਲੈ ਜਾਣ ਵਾਲੇ ਜੀਵਨ ਦੇ ਨੌਂ ਤੱਤਾਂ ਦੇ ਮਹੱਤਵ ਨੂੰ ਰੇਖਾਂਕਿਤ ਕਰਦੇ ਹੋਏ ਸ਼੍ਰੀ ਮੋਦੀ ਨੇ ਭਾਰਤੀ ਸੱਭਿਆਚਾਰ ਵਿੱਚ ਨੌਂ (9) ਅੰਕ ਦੇ ਵਿਸ਼ੇਸ਼ ਮਹੱਤਵ ਦਾ ਉਲੇਖ ਕੀਤਾ। ਉਨ੍ਹਾਂ ਨੇ ਜੈਨ ਧਰਮ ਵਿੱਚ ਨੌਂ(9) ਅੰਕ ਦੀ ਪ੍ਰਮੁੱਖਤਾ ਬਾਰੇ ਵਿਸਤਾਰ ਨਾਲ ਦੱਸਿਆ, ਨਵਕਾਰ ਮੰਤਰ, ਨੌਂ(9) ਤੱਤਾਂ ਅਤੇ ਨੌਂ(9) ਗੁਣਾਂ ਦਾ ਉਲੇਖ ਕੀਤਾ, ਨਾਲ ਹੀ ਹੋਰ ਪਰੰਪਰਾਵਾਂ ਜਿਵੇਂ ਕਿ ਨੌਂ(9) ਖਜ਼ਾਨੇ, ਨੌਂ(9)  ਦਰਵਾਜ਼ੇ, ਨੌਂ(9) ਗ੍ਰਹਿ, ਦੁਰਗਾ ਦੇ ਨੌਂ(9) ਰੂਪਾਂ (nine forms of Durga) ਅਤੇ ਨਵਧਾ ਭਗਤੀ (Navadha Bhakti) ਵਿੱਚ ਇਸ ਦੀ ਉਪਸਥਿਤੀ ਦਾ ਭੀ ਉਲੇਖ ਕੀਤਾ। ਉਨ੍ਹਾਂ ਨੇ ਕਿਹਾ ਕਿ ਮੰਤਰਾਂ ਦਾ ਦੁਹਰਾਅ ਚਾਹੇ ਨੌਂ(9)  ਵਾਰ ਹੋਵੇ ਜਾਂ ਨੌਂ(9)  ਦੇ ਗੁਣਕਾਂ  ਵਿੱਚ ਜਿਵੇਂ 27,54 ਜਾਂ 108- ਸੰਖਿਆ ਨੌਂ(9)  ਦੁਆਰਾ ਦਰਸਾਈ ਗਈ ਪੂਰਨਤਾ ਦਾ ਪ੍ਰਤੀਕ ਹੈ। ਪ੍ਰਧਾਨ ਮੰਤਰੀ ਨੇ ਸਮਝਾਇਆ ਕਿ ਸੰਖਿਆ ਨੌਂ(9)  ਸਿਰਫ਼ ਗਣਿਤ ਨਹੀਂ ਬਲਕਿ  ਇੱਕ ਦਰਸ਼ਨ ਹੈ, ਕਿਉਂਕਿ ਇਹ ਪੂਰਨਤਾ ਦੀ ਪ੍ਰਤੀਨਿਧਤਾ ਕਰਦੀ ਹੈ। ਉਨ੍ਹਾਂ ਨੇ ਕਿਹਾ ਕਿ ਪੂਰਨਤਾ ਪ੍ਰਾਪਤ ਕਰਨ ਦੇ ਬਾਅਦ, ਮਨ ਅਤੇ ਬੁੱਧੀ ਸਥਿਰ ਹੋ ਜਾਂਦੀ ਹੈ ਅਤੇ ਹਰੇਕ ਇੱਛਾ ਤੋਂ ਮੁਕਤ ਹੋ ਕੇ ਉੱਪਰ ਉੱਠਦੀ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਗਤੀ ਦੇ ਬਾਅਦ ਭੀ, ਵਿਅਕਤੀ ਆਪਣੇ ਸਾਰ ਵਿੱਚ ਨਿਹਿਤ ਰਹਿੰਦਾ ਹੈ ਅਤੇ ਇਹੀ ਨਵਕਾਰ ਮੰਤਰ ਦਾ ਸਾਰ (essence of the Navkar Mantra) ਹੈ।

 

ਨਵਕਾਰ ਮੰਤਰ ਦੇ ਦਰਸ਼ਨ (philosophy of the Navkar Mantra) ਦਾ ਵਿਕਸਿਤ ਭਾਰਤ ਦੇ ਦ੍ਰਿਸ਼ਟੀਕੋਣ ਨਾਲ ਤਾਲਮੇਲ ਰੱਖਣ ਦਾ ਉਲੇਖ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਲਾਲ ਕਿਲੇ ਤੋਂ ਆਪਣੇ ਬਿਆਨ ਨੂੰ ਦੁਹਰਾਇਆ, ਜਿਸ ਵਿੱਚ ਉਨ੍ਹਾਂ ਨੇ ਬਲ ਦਿੱਤਾ ਸੀ ਕਿ ਵਿਕਸਿਤ ਭਾਰਤ ਪ੍ਰਗਤੀ ਅਤੇ ਵਿਰਾਸਤ ਦੋਹਾਂ ਦਾ ਪ੍ਰਤੀਕ ਹੈ ਇੱਕ ਅਜਿਹਾ ਰਾਸ਼ਟਰ ਜੋ ਨਾ ਤਾਂ ਰੁਕੇਗਾ ਅਤੇ ਨਾ ਹੀ ਲੜਖੜਾਏਗਾ, ਨਵੀਆਂ ਉਚਾਈਆਂ ਨੂੰ ਛੂਹੇਗਾ, ਫਿਰ ਭੀ ਆਪਣੀਆਂ ਪਰੰਪਰਾਵਾਂ ਵਿੱਚ ਨਿਹਿਤ ਰਹੇਗਾ। ਉਨ੍ਹਾਂ ਨੇ ਕਿਹਾ ਕਿ ਇੱਕ ਵਿਕਸਿਤ ਭਾਰਤ ਆਪਣੇ ਸੱਭਿਆਚਾਰ ‘ਤੇ ਗਰਵ (ਮਾਣ) ਕਰੇਗਾ। ਉਨ੍ਹਾਂ ਨੇ ਤੀਰਥੰਕਰਾਂ (Tirthankaras) ਦੀਆਂ ਸਿੱਖਿਆਵਾਂ ਦੀ ਸੰਭਾਲ਼ 'ਤੇ ਬਲ ਦਿੱਤਾ। ਭਗਵਾਨ ਮਹਾਵੀਰ ਦੇ 2550ਵੇਂ ਨਿਰਵਾਣ ਮਹੋਤਸਵ (2550th Nirvana Mahotsav of Lord Mahavir) ਦੇ ਦੇਸ਼ਵਿਆਪੀ ਉਤਸਵ ਦੀ ਯਾਦ ਕਰਦੇ ਹੋਏ, ਸ਼੍ਰੀ ਮੋਦੀ ਨੇ ਵਿਦੇਸ਼ਾਂ ਤੋਂ ਤੀਰਥੰਕਰਾਂ (Tirthankaras) ਸਹਿਤ ਪ੍ਰਾਚੀਨ ਮੂਰਤੀਆਂ ਦੀ ਵਾਪਸੀ ਦਾ ਉਲੇਖ ਕੀਤਾ। ਉਨ੍ਹਾਂ ਨੇ ਗਰਵ (ਮਾਣ) ਦੇ ਨਾਲ ਸਾਂਝਾ ਕੀਤਾ ਕਿ ਹਾਲ ਦੇ ਵਰ੍ਹਿਆਂ ਵਿੱਚ 20 ਤੋਂ ਅਧਿਕ ਤੀਰਥੰਕਰਾਂ (Tirthankaras) ਦੀਆਂ ਮੂਰਤੀਆਂ ਭਾਰਤ ਵਾਪਸ ਲਿਆਂਦੀਆ ਗਈਆਂ ਹਨ। ਉਨ੍ਹਾਂ ਨੇ ਭਾਰਤ ਦੀ ਪਹਿਚਾਣ ਨੂੰ ਆਕਾਰ ਦੇਣ ਵਿੱਚ ਜੈਨ ਧਰਮ ਦੀ ਅਦੁੱਤੀ ਭੂਮਿਕਾ ਦਾ ਉਲੇਖ ਕਰਦੇ ਹੋਏ ਇਸ ਵਿਰਾਸਤ ਨੂੰ ਸੁਰੱਖਿਅਤ ਰੱਖਣ ਦੇ ਲਈ ਸਰਕਾਰ ਦੀ ਪ੍ਰਤੀਬੱਧਤਾ ਦੀ ਪੁਸ਼ਟੀ ਕੀਤੀ। ਨਵੀਂ ਦਿੱਲੀ ਵਿੱਚ ਨਵੇਂ ਸੰਸਦ ਭਵਨ ਨੂੰ ਲੋਕਤੰਤਰ ਦੇ ਮੰਦਿਰ ਦੀ ਸੰਗਿਆ ਦਿੰਦੇ ਹੋਏ ਉਨ੍ਹਾਂ ਨੇ ਜੈਨ ਧਰਮ ਦੇ ਸਪਸ਼ਟ ਪ੍ਰਭਾਵ ਦੀ ਤਰਫ਼ ਸੰਕੇਤ ਕੀਤਾ। ਉਨ੍ਹਾਂ ਨੇ ਸ਼ਾਰਦੁਲ ਗੇਟ ਪ੍ਰਵੇਸ਼ ਦੁਆਰ (Shardul Gate entrance) 'ਤੇ ਆਰਕੀਟੈਕਚਰਲ ਗੈਲਰੀ ਵਿੱਚ ਸੰਮੇਦ ਸ਼ਿਖਰ (Sammed Shikhar) ਦੇ ਚਿੱਤਰਣ, ਲੋਕ ਸਭਾ ਦੇ ਪ੍ਰਵੇਸ਼ ਦੁਆਰ 'ਤੇ ਆਸਟ੍ਰੇਲੀਆ ਤੋਂ ਵਾਪਸ ਲਿਆਂਦੀ ਗਈ  ਤੀਰਥੰਕਰ (Tirthankara) ਦੀ ਮੂਰਤੀ, ਸੰਵਿਧਾਨ ਗੈਲਰੀ ਦੀ ਛੱਤ 'ਤੇ ਭਗਵਾਨ ਮਹਾਵੀਰ ਦੀ ਸ਼ਾਨਦਾਰ ਪੇਂਟਿੰਗ ਅਤੇ ਦੱਖਣ ਭਵਨ ਦੀ ਦੀਵਾਰ 'ਤੇ ਸਾਰੇ 24 ਤੀਰਥੰਕਰਾਂ (Tirthankara) ਦੇ ਇਕੱਠੇ ਚਿੱਤਰਣ ਦਾ ਉਲੇਖ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਦਰਸ਼ਨ ਭਾਰਤ ਦੇ ਲੋਕਤੰਤਰ ਦਾ ਮਾਰਗਦਰਸ਼ਨ ਕਰਦੇ ਹਨ ਅਤੇ ਸਹੀ ਮਾਰਗ ਪੱਧਰਾ ਕਰਦੇ ਹਨ। ਉਨ੍ਹਾਂ ਨੇ ਪ੍ਰਾਚੀਨ ਆਗਮ ਗ੍ਰੰਥਾਂ (Agama scriptures) ਵਿੱਚ ਸ਼ਾਮਲ ਜੈਨ ਧਰਮ ਦੀਆਂ ਗਹਿਨ ਪਰਿਭਾਸ਼ਾਵਾਂ ਜਿਵੇਂ ਕਿ "ਵਥੁ ਸਹਾਵੋ ਧੰਮੋ", "ਚਰਿੱਤਮ ਖਲੁ ਧੰਮੋ", ਅਤੇ "ਜੀਵਨ ਰੱਖਨਮ ਧੰਮੋ" ("Vatthu Sahavo Dhammo," "Charittam Khalu Dhammo," and "Jivana Rakkhanam Dhammo"-"वत्थु सहवो धम्मो," "चरितं खलु धम्मो," और "जीवना रक्खनम धम्मो") ਦਾ ਉਲੇਖ ਕੀਤਾ। ਪ੍ਰਧਾਨ ਮੰਤਰੀ ਨੇ ਦੁਬਾਰਾ ਪੁਸ਼ਟੀ ਕੀਤੀ ਕਿ ਸਰਕਾਰ ਇਨ੍ਹਾਂ ਕਦਰਾਂ-ਕੀਮਤਾਂ ਤੋਂ ਪ੍ਰੇਰਿਤ ਹੋ ਕੇ,"ਸਬਕਾ ਸਾਥ, ਸਬਕਾ ਵਿਕਾਸ" ("Sabka Saath, Sabka Vikas") ਦੇ ਮੰਤਰ ਨਾਲ ਅੱਗੇ ਵਧ ਰਹੀ ਹੈ।

 

ਸ਼੍ਰੀ ਮੋਦੀ ਨੇ ਕਿਹਾ ਕਿ “ਜੈਨ ਸਾਹਿਤ ਭਾਰਤ ਦੀ ਬੌਧਿਕ ਵਿਰਾਸਤ ਦਾ ਅਧਾਰ ਰਿਹਾ ਹੈ ਅਤੇ ਇਸ ਗਿਆਨ ਨੂੰ ਸੰਭਾਲਣਾ ਸਾਡਾ ਕਰਤੱਵ ਹੈ”। ਉਨ੍ਹਾਂ ਨੇ ਪ੍ਰਾਕ੍ਰਿਤ ਅਤੇ ਪਾਲੀ (Prakrit and Pali) ਨੂੰ ਸ਼ਾਸਤਰੀ ਭਾਸ਼ਾ ਦਾ ਦਰਜਾ ਦੇਣ ਦੇ ਸਰਕਾਰ ਦੇ ਫ਼ੈਸਲੇ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਸ ਨਾਲ ਜੈਨ ਸਾਹਿਤ ‘ਤੇ ਹੋਰ ਅਧਿਕ ਖੋਜ ਹੋ ਸਕੇਗੀ। ਉਨ੍ਹਾਂ ਨੇ ਕਿਹਾ ਕਿ ਭਾਸ਼ਾ ਦੀ ਸੰਭਾਲ਼ ਕਰਨ ਨਾਲ ਗਿਆਨ ਦਾ ਅਸਤਿਤਵ ਬਣਿਆ ਰਹਿੰਦਾ ਹੈ ਅਤੇ ਭਾਸ਼ਾ ਦਾ ਵਿਸਤਾਰ ਕਰਨ ਨਾਲ ਗਿਆਨ ਦਾ ਵਿਕਾਸ ਹੁੰਦਾ ਹੈ। ਪ੍ਰਧਾਨ ਮੰਤਰੀ ਨੇ ਭਾਰਤ ਵਿੱਚ ਸਦੀਆਂ ਪੁਰਾਣੀਆਂ ਜੈਨ ਪਾਂਡੂਲਿਪੀਆਂ (old Jain manuscripts) ਦੇ ਅਸਤਿਤਵ ਦਾ ਉਲੇਖ ਕੀਤਾ ਅਤੇ ਹਰੇਕ ਪੰਨੇ ਨੂੰ ਇਤਿਹਾਸ ਦਾ ਦਰਪਣ ਅਤੇ ਗਿਆਨ ਦਾ ਸਾਗਰ ਦੱਸਦੇ ਹੋਏ ਗਹਿਨ ਜੈਨ ਸਿੱਖਿਆਵਾਂ ਦਾ ਹਵਾਲਾ ਦਿੱਤਾ। ਉਨ੍ਹਾਂ ਨੇ ਕਈ ਮਹੱਤਵਪੂਰਨ ਗ੍ਰੰਥਾਂ ਦੇ ਧੀਰੇ-ਧੀਰੇ ਲੁਪਤ ਹੋਣ ‘ਤੇ ਚਿੰਤਾ ਵਿਅਕਤ ਕਰਦੇ ਹੋਏ ਇਸ ਵਰ੍ਹੇ ਦੇ ਬਜਟ ਵਿੱਚ ਐਲਾਨੇ “ਗਿਆਨ ਭਾਰਤਮ ਮਿਸ਼ਨ” ("Gyan Bharatam Mission"), ਦੀ ਸ਼ੁਰੂਆਤ ਦਾ ਉਲੇਖ ਕੀਤਾ। ਉਨ੍ਹਾਂ ਨੇ ਦੇਸ਼ ਭਰ ਵਿੱਚ ਲੱਖਾਂ ਪਾਂਡੂਲਿਪੀਆਂ ਦਾ ਸਰਵੇਖਣ ਕਰਨ ਅਤੇ ਪ੍ਰਾਚੀਨ ਵਿਰਾਸਤ ਨੂੰ ਡਿਜੀਟਲ ਬਣਾਉਣ ਦੀ ਯੋਜਨਾ ਸਾਂਝੀ ਕੀਤੀ, ਜਿਸ ਨਾਲ ਪ੍ਰਾਚੀਨਤਾ ਨੂੰ ਆਧੁਨਿਕਤਾ ਨਾਲ ਜੋੜਿਆ ਜਾ ਸਕੇ। ਉਨ੍ਹਾਂ ਨੇ ਇਸ ਪਹਿਲ ਨੂੰ ‘ਅੰਮ੍ਰਿਤ ਸੰਕਲਪ’ (‘Amrit Sankalp’) ਦੱਸਿਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਨਵਾਂ ਭਾਰਤ ਅਧਿਆਤਮਿਕਤਾ ਦੇ ਨਾਲ ਵਿਸ਼ਵ ਦਾ ਮਾਰਗਦਰਸ਼ਨ ਕਰਦੇ ਹੋਏ ਏਆਈ ਦੇ ਜ਼ਰੀਏ (through AI) ਸੰਭਾਵਨਾਵਾਂ ਦੀ ਖੋਜ ਕਰੇਗਾ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਜੈਨ ਧਰਮ ਵਿਗਿਆਨਿਕ ਅਤੇ ਸੰਵੇਦਨਸ਼ੀਲ ਦੋਨੋਂ ਹੈ, ਜੋ ਆਪਣੇ ਮੂਲ ਸਿਧਾਂਤਾਂ ਦੇ ਜ਼ਰੀਏ ਯੁੱਧ, ਆਤੰਕਵਾਦ ਅਤੇ ਵਾਤਾਵਰਣ ਸਬੰਧੀ ਮੁੱਦਿਆਂ ਜਿਹੀਆਂ ਆਲਮੀ ਚੁਣੌਤੀਆਂ ਦਾ ਸਮਾਧਾਨ ਪ੍ਰਸਤੁਤ ਕਰਦਾ ਹੈ। ਉਨ੍ਹਾਂ ਨੇ ਕਿਹਾ ਕਿ ਜੈਨ ਪਰੰਪਰਾ ਦਾ ਪ੍ਰਤੀਕ, ਜਿਸ ਵਿੱਚ ‘ਪਰਸਪਰੋਪਗ੍ਰਹੋ ਜੀਵਨਮ” ("परस्परोपग्रहो जीवनम्"-"Parasparopagraho Jivanam") ਕਿਹਾ ਜਾਂਦਾ ਹੈ, ਸਾਰੇ ਜੀਵਾਂ ਦੀ ਪਰਸਪਰ ਨਿਰਭਰਤਾ ‘ਤੇ ਜ਼ੋਰ ਦਿੰਦਾ ਹੈ। ਉਨ੍ਹਾਂ ਨੇ ਵਾਤਾਵਰਣ ਦੀ ਸੰਭਾਲ਼, ਆਪਸੀ ਸਦਭਾਵ ਅਤੇ ਸ਼ਾਂਤੀ ਦੇ ਗਹਿਨ ਸੰਦੇਸ਼ ਦੇ ਰੂਪ ਵਿੱਚ ਜੈਨ ਧਰਮ ਦੀ ਅਹਿੰਸਾ ਦੇ ਪ੍ਰਤੀ ਪ੍ਰਤੀਬੱਧਤਾ, ਚਾਹੇ ਉਹ ਸਭ ਤੋਂ ਸੂਖਮ ਪੱਧਰ ‘ਤੇ ਹੀ ਕਿਉਂ ਨਾ ਹੋਵੇ, ਨੂੰ ਰੇਖਾਂਕਿਤ ਕੀਤਾ। ਉਨ੍ਹਾਂ ਨੇ ਜੈਨ ਧਰਮ ਦੇ ਪੰਜ ਪ੍ਰਮੁੱਖ ਸਿਧਾਂਤਾਂ ਨੂੰ ਸਵੀਕਾਰ ਕਰਦੇ ਹੋਏ ਅੱਜ ਦੇ ਯੁਗ ਵਿੱਚ ਅਨੇਕਾਂਤਵਾਦ (Anekantavada) ਦੇ ਦਰਸ਼ਨ ਦੀ ਪ੍ਰਾਸੰਗਿਕਤਾ ‘ਤੇ ਬਲ ਦਿੱਤਾ। ਉਨ੍ਹਾਂ ਨੇ ਕਿਹਾ ਕਿ ਅਨੇਕਾਂਤਵਾਦ (Anekantavada) ਵਿੱਚ ਵਿਸ਼ਵਾਸ ਯੁੱਧ ਅਤੇ ਸੰਘਰਸ਼ ਦੀਆਂ ਸਥਿਤੀਆਂ ਨੂੰ ਰੋਕਦਾ ਹੈ, ਦੂਸਰਿਆਂ ਦੀਆਂ ਭਾਵਨਾਵਾਂ ਅਤੇ ਦ੍ਰਿਸ਼ਟੀਕੋਣਾਂ ਦੀ ਸਮਝ ਨੂੰ ਹੁਲਾਰਾ ਦਿੰਦਾ ਹੈ। ਉਨ੍ਹਾਂ ਨੇ ਦੁਨੀਆ ਨੂੰ ਅਨੇਕਾਂਤਵਾਦ (Anekantavada) ਦੇ ਦਰਸ਼ਨ ਨੂੰ ਅਪਣਾਉਣ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ।

 

ਭਾਰਤ ਵਿੱਚ ਦੁਨੀਆ ਦਾ ਭਰੋਸਾ ਗਹਿਰਾ ਰਿਹਾ ਹੈ, ਭਾਰਤ ਦੇ ਪ੍ਰਯਾਸ ਅਤੇ ਪਰਿਣਾਮ ਪ੍ਰੇਰਣਾ ਦਾ ਸਰੋਤ ਬਣ ਰਹੇ ਹਨ ਇਸ ਬਾਤ ‘ਤੇ ਜ਼ੋਰ ਦਿੰਦੇ ਹੋਏ ਸ਼੍ਰੀ ਮੋਦੀ ਨੇ ਕਿਹਾ ਕਿ ਆਲਮੀ ਸੰਸਥਾਵਾਂ ਹੁਣ ਭਾਰਤ ਦੀ ਤਰਫ਼ ਦੇਖ ਰਹੀਆਂ ਹਨ ਕਿਉਂਕਿ ਇਸ ਦੀ ਪ੍ਰਗਤੀ ਨੇ ਦੂਸਰਿਆਂ ਦੇ ਲਈ ਮਾਰਗ ਖੋਲ੍ਹੇ ਹਨ। ਉਨ੍ਹਾਂ ਨੇ ਇਸ ਨੂੰ ਜੈਨ ਦਰਸ਼ਨ “ਪਰਸਪਰੋਪਗ੍ਰਹੋ ਜੀਵਨਮ” ("परस्परोपग्रहो जीवनम्"-"Parasparopagraho Jivanam") ਨਾਲ ਜੋੜਿਆ, ਜਿਸ ਵਿੱਚ ਇਸ ਬਾਤ ‘ਤੇ ਜ਼ੋਰ ਦਿੱਤਾ ਗਿਆ ਕਿ ਜੀਵਨ ਪਰਸਪਰ ਸਹਿਯੋਗ ‘ਤੇ ਅਧਾਰਿਤ ਹੈ। ਉਨ੍ਹਾਂ ਨੇ ਕਿਹਾ ਕਿ ਇਸ ਦ੍ਰਿਸ਼ਟੀਕੋਣ ਨੇ ਭਾਰਤ ਤੋਂ ਆਲਮੀ ਉਮੀਦਾਂ ਵਧਾ ਦਿੱਤੀਆਂ ਹਨ ਅਤੇ ਰਾਸ਼ਟਰ ਨੇ ਆਪਣੇ ਪ੍ਰਯਾਸਾਂ ਨੂੰ ਤੇਜ਼ ਕਰ ਦਿੱਤਾ ਹੈ। ਜਲਵਾਯੂ ਪਰਿਵਰਤਨ ਦੇ ਚਲੰਤ ਮੁੱਦੇ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਨੇ ਵਿਵਸਥਿਤ ਜੀਵਨ ਸ਼ੈਲੀ ਨੂੰ ਸਮਾਧਾਨ ਦੇ ਰੂਪ ਵਿੱਚ ਪਹਿਚਾਣਿਆ ਅਤੇ ਭਾਰਤ ਦੁਆਰਾ ਮਿਸ਼ਨ ਲਾਇਫ  (Mission LiFE) ਦੀ ਸ਼ੁਰੂਆਤ ਦਾ ਉਲੇਖ ਕੀਤਾ। ਉਨ੍ਹਾਂ ਨੇ ਕਿਹਾ ਕਿ ਜੈਨ ਸਮੁਦਾਇ  ਸਦੀਆਂ ਤੋਂ ਸਾਦਗੀ, ਸੰਜਮ ਅਤੇ ਸਥਿਰਤਾ ਦੇ ਸਿਧਾਂਤਾਂ ‘ਤੇ ਜੀ ਰਿਹਾ ਹੈ। ਜੈਨ ਅਪਰਿਗ੍ਰਹ ਦੇ ਸਿਧਾਂਤਾਂ (Jain principle of Aparigraha) ਦਾ ਉਲੇਖ ਕਰਦੇ ਹੋਏ ਉਨ੍ਹਾਂ ਨੇ ਇਨ੍ਹਾਂ ਕਦਰਾਂ-ਕੀਮਤਾਂ ਨੂੰ ਵਿਆਪਕ ਤੌਰ ‘ਤੇ ਵਿਸਤਾਰਿਤ ਕਰਨ ਦੀ ਜ਼ਰੂਰਤ ‘ਤੇ ਬਲ ਦਿੱਤਾ। ਉਨ੍ਹਾਂ ਨੇ ਸਭ ਨੂੰ, ਚਾਹੇ ਉਹ ਕਿਸੇ ਭੀ ਸਥਾਨ ‘ਤੇ ਹੋਣ, ਮਿਸ਼ਨ ਲਾਇਫ (Mission LiFE)  ਦੇ ਝੰਡਾਬਰਦਾਰ (flag bearers) ਬਣਨ ਦਾ ਆਗਰਹਿ ਕੀਤਾ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਦੀ ਸੂਚਨਾ ਦੀ ਦੁਨੀਆ ਵਿੱਚ ਗਿਆਨ ਭਰਪੂਰ ਮਾਤਰਾ ਵਿੱਚ ਹੈ, ਲੇਕਿਨ ਗਿਆਨ ਦੇ ਬਿਨਾ ਇਸ ਵਿੱਚ ਗਹਿਰਾਈ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਜੈਨ ਧਰਮ ਸਹੀ ਮਾਰਗ ਤਲਾਸ਼ਣ ਦੇ ਲਈ ਗਿਆਨ ਅਤੇ ਬੁੱਧੀ ਦੇ ਦਰਮਿਆਨ ਸੰਤੁਲਨ ਸਿਖਾਉਂਦਾ ਹੈ। ਉਨ੍ਹਾਂ ਨੇ ਨੌਜਵਾਨਾਂ ਦੇ ਲਈ ਇਸ ਸੰਤੁਲਨ ਦੇ ਮਹੱਤਵ ‘ਤੇ ਪ੍ਰਕਾਸ਼ ਪਾਇਆ, ਜਿੱਥੇ ਟੈਕਨੋਲੋਜੀ ਨੂੰ ਮਾਨਵੀ ਸਪਰਸ਼ ਨਾਲ ਪੂਰਾ ਕੀਤਾ ਜਾਣਾ ਚਾਹੀਦਾ ਹੈ ਅਤੇ ਕੌਸ਼ਲ ਨੂੰ ਆਤਮਾ ਦੇ ਨਾਲ ਜੋੜਿਆ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਨਵਕਾਰ ਮਹਾਮੰਤਰ (Navkar Mahamantra) ਨਵੀਂ ਪੀੜ੍ਹੀ ਦੇ ਲਈ ਗਿਆਨ ਅਤੇ ਦਿਸ਼ਾ ਦੇ ਸਰੋਤ ਦੇ ਰੂਪ ਵਿੱਚ ਕਾਰਜ ਕਰ ਸਕਦਾ ਹੈ।

 

ਸ਼੍ਰੀ ਮੋਦੀ ਨੇ ਸਮੂਹਿਕ ਨਵਕਾਰ ਮੰਤਰ (Navkar Mantra) ਦੇ ਜਾਪ ਦੇ ਬਾਅਦ ਸਾਰਿਆਂ ਨੂੰ ਨੌਂ ਸੰਕਲਪ (nine resolutions) ਲੈਣ ਦਾ ਆਗਰਹਿ ਕੀਤਾ। ਇਨ੍ਹਾਂ ਵਿੱਚ ਪਹਿਲਾ ਸੰਕਲਪ ‘ਜਲ ਸੰਭਾਲ਼’ ਸੀ। ਉਨ੍ਹਾਂ ਨੇ ਬੁੱਧੀ ਸਾਗਰ ਮਹਾਰਾਜ ਜੀ (Buddhi Sagar Maharaj Ji) ਦੇ ਸ਼ਬਦਾਂ ਨੂੰ ਯਾਦ ਕੀਤਾ, ਜਿਨ੍ਹਾਂ ਨੇ 100 ਸਾਲ ਪਹਿਲੇ ਭਵਿੱਖਬਾਣੀ ਕੀਤੀ ਸੀ ਕੀ ਪਾਣੀ ਦੁਕਾਨਾਂ ‘ਤੇ ਵੇਚਿਆ ਜਾਵੇਗਾ। ਉਨ੍ਹਾਂ ਨੇ ਪਾਣੀ ਦੀ ਹਰ ਬੂੰਦ ਦਾ ਮਹੱਤਵ ਸਮਝਣ ਅਤੇ ਉਸ ਨੂੰ ਬਚਾਉਣ ਦੀ ਜ਼ਰੂਰਤ ‘ਤੇ ਬਲ ਦਿੱਤਾ। ਦੂਸਰਾ ਸੰਕਲਪ ‘ਏਕ ਪੇੜ ਮਾਂ ਕੇ ਨਾਮ ‘ਤੇ ਲਗਾਉਣ ’ (‘plant a tree in Mother’s Name’) ਦਾ ਹੈ। ਉਨ੍ਹਾਂ ਨੇ ਹਾਲ ਦੇ ਮਹੀਨਿਆਂ ਵਿੱਚ 100 ਕਰੋੜ ਤੋਂ ਅਧਿਕ ਪੇੜ ਲਗਾਏ ਜਾਣ ਦਾ ਉਲੇਖ ਕਰਦੇ ਹੋਏ ਸਾਰਿਆਂ ਨੂੰ ਆਪਣੀ ਮਾਂ ਦੇ ਨਾਮ ‘ਤੇ ਇੱਕ ਪੇੜ ਲਗਾਉਣ ਅਤੇ ਉਨ੍ਹਾਂ ਦੇ ਅਸ਼ੀਰਵਾਦ ਦੀ ਤਰ੍ਹਾਂ ਉਸ ਦਾ ਪਾਲਣ-ਪੋਸ਼ਣ ਕਰਨ ਦਾ ਆਗਰਹਿ ਕੀਤਾ। ਉਨ੍ਹਾਂ ਨੇ ਇਸ ਸਬੰਧ ਵਿੱਚ ਗੁਜਰਾਤ ਵਿੱਚ 24 ਤੀਰਥੰਕਰਾਂ (Tirthankaras) ਨਾਲ ਸਬੰਧਿਤ 24 ਪੇੜ ਲਗਾਉਣ ਦੇ ਆਪਣੇ ਪ੍ਰਯਾਸਾਂ ਨੂੰ ਭੀ ਯਾਦ ਕੀਤਾ, ਜੋ ਕੁਝ ਬਿਰਖਾਂ ਦੀ ਅਣ-ਉਪਲਬਧਤਾ ਦੇ ਕਾਰਨ ਪੂਰਨ ਨਹੀਂ ਹੋ ਸਕਿਆ। ਹਰ ਗਲੀ, ਮੁਹੱਲੇ ਅਤੇ ਸ਼ਹਿਰ ਵਿੱਚ ਸਵੱਛਤਾ ਦੇ ਮਹੱਤਵ ‘ਤੇ ਬਲ ਦਿੰਦੇ ਹੋਏ, ਸਾਰਿਆਂ ਨੂੰ ਇਸ ਮਿਸ਼ਨ ਵਿੱਚ ਯੋਗਦਾਨ ਦੇਣ ਦਾ ਆਗਰਹਿ ਕਰਦੇ ਹੋਏ, ਸ਼੍ਰੀ ਮੋਦੀ ਨੇ ਤੀਸਰੇ ਸੰਕਲਪ ਦੇ ਰੂਪ ਵਿੱਚ ‘ਸਵੱਛਤਾ ਮਿਸ਼ਨ’ ਦਾ ਉਲੇਖ ਕੀਤਾ। ‘ਵੋਕਲ ਫੌਰ ਲੋਕਲ’ (‘Vocal for Local’) ਚੌਥਾ ਸੰਕਲਪ ਹੈ, ਉਨ੍ਹਾਂ ਨੇ ਸਥਾਨਕ ਤੌਰ ‘ਤੇ ਨਿਰਮਿਤ ਉਤਪਾਦਾਂ ਨੂੰ ਹੁਲਾਰਾ ਦੇਣ, ਉਨ੍ਹਾਂ ਨੂੰ ਆਲਮੀ ਬਣਾਉਣ ਅਤੇ ਉਨ੍ਹਾਂ ਵਸਤੂਆਂ ਦਾ ਸਮਰਥਨ ਕਰਨ ਦੇ ਲਈ ਪ੍ਰੋਤਸਾਹਿਤ ਕੀਤਾ, ਜਿਨ੍ਹਾਂ ਵਿੱਚ ਭਾਰਤੀ ਮਿੱਟੀ (Indian soil) ਅਤੇ ਭਾਰਤੀ ਸ਼੍ਰਮਿਕਾਂ ਦੇ ਪਸੀਨੇ ਦੀ ਖੁਸ਼ਬੂ (sweat of Indian workers) ਹੈ। ਪੰਜਵਾਂ ਸੰਕਲਪ ‘ਭਾਰਤ ਦੀ ਖੋਜ’ (‘explore India’) ਹੈ ਅਤੇ ਉਨ੍ਹਾਂ ਨੇ ਲੋਕਾਂ ਨੂੰ ਵਿਦੇਸ਼ ਯਾਤਰਾ ਕਰਨ ਤੋਂ ਪਹਿਲੇ ਭਾਰਤ ਦੇ ਵਿਵਿਧ ਰਾਜਾਂ, ਸੱਭਿਆਚਾਰਾਂ ਅਤੇ ਖੇਤਰਾਂ ਦਾ ਪਤਾ ਲਗਾਉਣ ਦਾ ਆਗਰਹਿ ਕੀਤਾ, ਦੇਸ਼ ਦੇ ਹਰ ਕੋਣੇ ਦੀ ਵਿਸ਼ਿਸ਼ਟਤਾ ਅਤੇ ਕਦਰਾਂ-ਕੀਮਤਾਂ ‘ਤੇ ਬਲ ਦਿੱਤਾ। ‘ਪ੍ਰਾਕ੍ਰਿਤਿਕ ਖੇਤੀ ਨੂੰ ਅਪਣਾਉਣਾ (‘Adopting Natural Farming’) ਛੇਵਾਂ ਸੰਕਲਪ ਹੈ, ਪ੍ਰਧਾਨ ਮੰਤਰੀ ਨੇ ਜੈਨ ਸਿਧਾਂਤ ਦਾ ਉਲੇਖ ਕੀਤਾ ਕਿ ਇੱਕ ਜੀਵ ਨੂੰ ਦੂਸਰੇ ਨੂੰ ਨੁਕਸਾਨ ਨਹੀਂ ਪਹੁੰਚਾਉਣਾ ਚਾਹੀਦਾ ਅਤੇ ਧਰਤੀ ਮਾਤਾ (Mother Earth) ਨੂੰ ਰਸਾਇਣਾਂ ਤੋਂ ਮੁਕਤ ਕਰਨ, ਕਿਸਾਨਾਂ ਦਾ ਸਮਰਥਨ ਕਰਨ ਅਤੇ ਪ੍ਰਾਕ੍ਰਿਤਿਕ ਖੇਤੀ ਨੂੰ ਹੁਲਾਰਾ ਦੇਣ ਦਾ ਸੱਦਾ ਦਿੱਤਾ। ਉਨ੍ਹਾਂ ਨੇ ਸੱਤਵੇਂ ਸੰਕਲਪ ਦੇ ਰੂਪ ਵਿੱਚ ‘ਤੰਦਰੁਸਤ ਜੀਵਨਸ਼ੈਲੀ’ (‘Healthy Lifestyle’) ਦਾ ਪ੍ਰਸਤਾਵ ਰੱਖਿਆ ਅਤੇ ਬਾਜਰਾ (millets- ਸ਼੍ਰੀ ਅੰਨ-Shri Anna), ਸਹਿਤ ਭਾਰਤੀ ਆਹਾਰ ਪਰੰਪਰਾਵਾਂ ਦੀ ਵਾਪਸੀ, ਤੇਲ ਦੀ ਖਪਤ ਨੂੰ 10% ਤੱਕ ਘੱਟ ਕਰਨ ਅਤੇ ਸੰਜਮ ਅਤੇ ਨਿਯਮ ਦੇ ਜ਼ਰੀਏ ਤੰਦਰੁਸਤ ਬਣਾਈ ਰੱਖਣ ਦਾ ਸਮਰਥਨ ਕੀਤਾ। ਉਨ੍ਹਾਂ ਨੇ ਅੱਠਵੇਂ ਸੰਕਲਪ ਦੇ ਰੂਪ ਵਿੱਚ ‘ਯੋਗ ਅਤੇ ਖੇਡਾਂ ਨੂੰ ਸ਼ਾਮਲ ਕਰਨਾ’ (‘Incorporating Yoga and Sports’) ਪ੍ਰਸਤਾਵਿਤ ਕੀਤਾ ਅਤੇ ਸਰੀਰਕ ਸਿਹਤ ਅਤੇ ਮਾਨਸਿਕ ਸ਼ਾਂਤੀ ਸੁਨਿਸ਼ਚਿਤ ਕਰਨ ਦੇ ਲਈ ਯੋਗ ਅਤੇ ਖੇਡਾਂ ਨੂੰ ਘਰ, ਕੰਮ, ਸਕੂਲ ਜਾਂ ਪਾਰਕ ਕਿਤੇ ਭੀ ਰੋਜ਼ਾਨਾ ਜੀਵਨ ਦਾ ਹਿੱਸਾ ਬਣਾਉਣ ‘ਤੇ ਜ਼ੋਰ ਦਿੱਤਾ। ਹੱਥ ਪਕੜ ਕੇ ਜਾਂ ਥਾਲੀ ਭਰ ਕੇ ਜਿਵੇਂ ਭੀ ਹੋਵੇ ਵੰਚਿਤਾਂ ਦੀ ਸਹਾਇਤਾ ਕਰਨ ਦੇ ਮਹੱਤਵ ਦਾ ਉਲੇਖ ਕਰਦੇ ਹੋਏ ਉਨ੍ਹਾਂ ਨੇ ਸੇਵਾ ਦੇ ਸੱਚੇ ਸਾਰ ਦੇ ਰੂਪ ਵਿੱਚ ‘ਗ਼ਰੀਬਾਂ ਦੀ ਸਹਾਇਤਾ’ (‘Helping the Poor’) ਨੂੰ ਨੌਂਵੇਂ ਅਤੇ ਅੰਤਿਮ ਸੰਕਲਪ ਦੇ ਰੂਪ ਵਿੱਚ ਪ੍ਰਸਤਾਵਿਤ ਕੀਤਾ। ਉਨ੍ਹਾਂ ਨੇ ਕਿਹਾ ਕਿ ਇਹ ਸੰਕਲਪ ਜੈਨ ਧਰਮ ਦੇ ਸਿਧਾਂਤਾਂ ਅਤੇ ਇੱਕ ਸਥਾਈ ਅਤੇ ਸਦਭਾਵਨਾਪੂਰਨ ਭਵਿੱਖ ਦੇ ਦ੍ਰਿਸ਼ਟੀਕੋਣ ਨਾਲ ਤਾਲਮੇਲ ਰੱਖਦੇ ਹਨ। ਉਨ੍ਹਾਂ ਨੇ ਕਿਹਾ ਕਿ ਇਹ ਨੌਂ ਸੰਕਲਪ ਵਿਅਕਤੀਆਂ ਵਿੱਚ ਨਵੀਂ ਊਰਜਾ ਭਰਨਗੇ ਅਤੇ ਯੁਵਾ ਪੀੜ੍ਹੀ ਨੂੰ ਇੱਕ ਨਵੀਂ ਦਿਸ਼ਾ ਪ੍ਰਦਾਨ ਕਰਨਗੇ। ਇਨ੍ਹਾਂ ਦੇ ਲਾਗੂਕਰਨ ਨਾਲ ਸਮਾਜ ਵਿੱਚ ਸ਼ਾਂਤੀ, ਸਦਭਾਵ ਅਤੇ ਕਰੁਣਾ ਨੂੰ ਹੁਲਾਰਾ ਮਿਲੇਗਾ।

 

ਜੈਨ ਧਰਮ ਦੇ ਸਿਧਾਂਤ, ਜਿਨ੍ਹਾਂ ਵਿੱਚ ਰਤਨਤ੍ਰਯ, ਦਸਲਕਸ਼ਣ, ਸੋਲਹ ਕਰਣ (Ratnatraya, Daslakshan, Solah Karan), ਅਤੇ ਪਰਯੁਸ਼ਣ (Paryushan), ਜਿਹੇ ਤਿਉਹਾਰ ਸ਼ਾਮਲ ਹਨ, ਦਾ ਉਲੇਖ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਆਤਮ-ਕਲਿਆਣ ਦਾ ਮਾਰਗ ਪੱਧਰਾ ਕਰਦੇ ਹਨ। ਸ਼੍ਰੀ ਮੋਦੀ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਵਿਸ਼ਵ ਨਵਕਾਰ ਮੰਤਰ ਦਿਵਸ (World Navkar Mantra Day) ਆਲਮੀ ਪੱਧਰ ‘ਤੇ ਸੁਖ, ਸ਼ਾਂਤੀ ਅਤੇ ਸਮ੍ਰਿੱਧੀ ਨੂੰ ਨਿਰੰਤਰ ਵਧਾਏਗਾ। ਉਨ੍ਹਾਂ ਨੇ ਇਸ ਆਯੋਜਨ ਦੇ ਲਈ ਸਾਰੀਆਂ ਚਾਰ ਸੰਪ੍ਰਦਾਵਾਂ ਦੇ ਇਕੱਠਿਆਂ ਆਉਣ ‘ਤੇ ਸੰਤੋਸ਼ ਵਿਅਕਤ ਕਰਦੇ ਹੋਏ ਇਸ ਨੂੰ ਏਕਤਾ ਦਾ ਪ੍ਰਤੀਕ ਦੱਸਦੇ ਹੋਏ, ਪੂਰੇ ਦੇਸ਼ ਵਿੱਚ ਏਕਤਾ ਦੇ ਸੰਦੇਸ਼ ਨੂੰ ਫੈਲਾਉਣ ਦੇ ਮਹੱਤਵ ‘ਤੇ ਬਲ ਦਿੱਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਜੋ ਕੋਈ ਭੀ “ਭਾਰਤ ਮਾਤਾ ਕੀ ਜੈ” ("Bharat Mata Ki Jai") ਦਾ ਨਾਅਰਾ ਲਗਾਉਂਦਾ ਹੈ, ਉਸ ਨੂੰ ਗਲੇ ਲਗਾਉਣਾ ਚਾਹੀਦਾ ਹੈ ਅਤੇ ਉਸ ਨਾਲ ਜੁੜਨਾ ਚਾਹੀਦਾ ਹੈ, ਕਿਉਂਕਿ ਇਹ ਊਰਜਾ ਇੱਕ ਵਿਕਸਿਤ ਭਾਰਤ ਦੀ ਅਧਾਰਸ਼ਿਲਾ ਨੂੰ ਮਜ਼ਬੂਤ ਕਰਦੀ ਹੈ।

 

ਪ੍ਰਧਾਨ ਮੰਤਰੀ ਨੇ ਦੇਸ਼ ਭਰ ਵਿੱਚ ਵਿਭਿੰਨ ਸਥਾਨਾਂ ‘ਤੇ ਪ੍ਰਾਪਤ ਹੋ ਰਹੇ ਗੁਰੂ ਭਗਵੰਤਾਂ (Guru Bhagwants) ਦੇ ਅਸ਼ੀਰਵਾਦ ਦੇ ਲਈ ਆਭਾਰ ਵਿਅਕਤ ਕੀਤਾ। ਉਨ੍ਹਾਂ ਨੇ ਇਸ ਆਲਮੀ ਆਯੋਜਨ ਦੇ ਲਈ ਪੂਰੇ ਜੈਨ ਸਮੁਦਾਇ ਪ੍ਰਤੀ ਆਪਣਾ ਸਨਮਾਨ ਵਿਅਕਤ ਕੀਤਾ। ਉਨ੍ਹਾਂ ਨੇ ਅਚਾਰੀਆ ਭਗਵੰਤਾਂ (Acharya Bhagwants), ਮੁਨੀ ਮਹਾਰਾਜਾਂ (Muni Maharajs), ਸ਼੍ਰਾਵਕ-ਸ਼੍ਰਾਵਿਕਾਵਾਂ (Shravak-Shravikas) ਅਤੇ ਦੇਸ਼-ਵਿਦੇਸ਼ ਤੋਂ ਇਸ ਆਯੋਜਨ ਵਿੱਚ ਹਿੱਸਾ ਲੈਣ ਵਾਲੇ ਸਾਰੇ ਲੋਕਾਂ ਨੂੰ ਆਪਣਾ ਨਮਨ ਕੀਤਾ। ਉਨ੍ਹਾਂ ਨੇ ਇਸ ਇਤਿਹਾਸਿਕ ਆਯੋਜਨ ਦੇ ਲਈ ਜੇਆਈਟੀਓ (JITO)  ਨੂੰ ਉਨ੍ਹਾਂ ਦੇ ਪ੍ਰਯਾਸਾਂ ਦੇ ਲਈ ਵਧਾਈਆਂ ਦਿੱਤੀਆਂ ਅਤੇ ਗੁਜਰਾਤ ਦੇ ਗ੍ਰਹਿ ਮੰਤਰੀ ਸ਼੍ਰੀ ਹਰਸ਼ ਸੰਘਵੀ, ਜੇਆਈਟੀਓ ਅਪੈਕਸ ਚੇਅਰਮੈਨ ਸ਼੍ਰੀ ਪ੍ਰਿਥਵੀਰਾਜ ਕੋਠਾਰੀ, ਪ੍ਰਧਾਨ ਸ਼੍ਰੀ ਵਿਜੈ ਭੰਡਾਰੀ, ਹੋਰ ਜੇਆਈਟੀਓ ਅਧਿਕਾਰੀਆਂ (other JITO officials) ਅਤੇ ਦੁਨੀਆ ਭਰ ਤੋਂ ਆਏ ਪਤਵੰਤਿਆਂ ਦੀ ਉਪਸਥਿਤੀ ਨੂੰ ਸਵੀਕਾਰ ਕਰਦੇ ਹੋਏ ਇਸ ਜ਼ਿਕਰਯੋਗ ਆਯੋਜਨ ਦੀ ਸਫ਼ਲਤਾ ਦੇ ਲਈ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ।

 

ਪਿਛੋਕੜ

ਨਵਕਾਰ ਮਹਾਮੰਤਰ ਦਿਵਸ (Navkar Mahamantra Divas) ਅਧਿਆਤਮਿਕ ਸਦਭਾਵ ਅਤੇ ਨੈਤਿਕ ਚੇਤਨਾ ਦਾ ਇੱਕ ਮਹੱਤਵਪੂਰਨ ਉਤਸਵ ਹੈ ਅਤੇ ਇਹ ਜੈਨ ਧਰਮ ਵਿੱਚ ਸਭ ਤੋਂ ਅਧਿਕ ਪੂਜਣਯੋਗ ਅਤੇ ਸਰਬਵਿਆਪਕ ਮੰਤਰ ਨਵਕਾਰ ਮਹਾਮੰਤਰ (Navkar Mahamantra) ਦੇ ਸਮੂਹਿਕ ਜਾਪ ਦੇ ਜ਼ਰੀਏ ਲੋਕਾਂ ਨੂੰ ਇਕਜੁੱਟ ਕਰਨ ਦਾ ਪ੍ਰਯਾਸ ਕਰਦਾ ਹੈ। ਅਹਿੰਸਾ, ਨਿਮਰਤਾ ਅਤੇ ਅਧਿਆਤਮਿਕ ਉਥਾਨ ਦੇ ਸਿਧਾਂਤਾਂ ‘ਤੇ ਅਧਾਰਿਤ ਇਹ ਮੰਤਰ ਪ੍ਰਬੁੱਧ ਵਿਅਕਤੀਆਂ ਦੇ ਗੁਣਾਂ ਨੂੰ ਸ਼ਰਧਾਂਜਲੀ ਦਿੰਦਾ ਹੈ ਅਤੇ ਅੰਦਰੂਨੀ ਪਰਿਵਰਤਨ ਨੂੰ ਪ੍ਰੇਰਿਤ ਕਰਦਾ ਹੈ। ਇਹ ਦਿਵਸ ਸਾਰੇ ਵਿਅਕਤੀਆਂ ਨੂੰ ਆਤਮ-ਸ਼ੁੱਧੀ, ਸਹਿਣਸ਼ੀਲਤਾ ਅਤੇ ਸਮੂਹਿਕ ਕਲਿਆਣ (self-purification, tolerance, and collective well-being) ਦੀਆਂ ਕਦਰਾਂ-ਕੀਮਤਾਂ ‘ਤੇ ਚਿੰਤਨ ਕਰਨ ਦੇ ਲਈ ਪ੍ਰੋਤਸਾਹਿਤ ਕਰਦਾ ਹੈ।

ਸ਼ਾਂਤੀ ਅਤੇ ਇਕਜੁੱਟਤਾ ਦੇ ਲਈ ਆਲਮੀ ਮੰਤਰਉਚਾਰਣ (global chant) ਵਿੱਚ 108 ਤੋਂ ਅਧਿਕ ਦੇਸ਼ਾਂ ਦੇ ਲੋਕ ਸ਼ਾਮਲ ਹੋਏ। ਉਨ੍ਹਾਂ ਨੇ ਪਵਿੱਤਰ ਜੈਨ ਮੰਤਰ (sacred Jain chant) ਦੇ ਜ਼ਰੀਏ ਸਾਂਤੀ, ਅਧਿਆਤਮਿਕ ਜਾਗਰਿਤੀ ਅਤੇ ਸਰਬਵਿਆਪਕ ਸਦਭਾਵ ਨੂੰ ਹੁਲਾਰਾ ਦੇਣ ਦੇ ਲਈ ਹਿੱਸਾ ਲਿਆ।

 

ਪ੍ਰਧਾਨ ਮੰਤਰੀ ਦਾ ਭਾਸ਼ਣ ਪੜ੍ਹਨ ਲਈ ਇੱਥੇ ਕਲਿੱਕ ਕਰੋ

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
IIT Delhi tops India in QS Rankings 2027; 52 Indian institutions feature

Media Coverage

IIT Delhi tops India in QS Rankings 2027; 52 Indian institutions feature
NM on the go

Nm on the go

Always be the first to hear from the PM. Get the App Now!
...
Text of Prime Minister addresses the Indian Community in Paris
June 18, 2026

नमस्ते!

बों जू!

ऐसा लग रहा है, आप सब छुट्टी के मूड में हैं।

साथियों,

ये पेरिस शहर, Lights का शहर है, रंगों का शहर है, यहां Art है, Ideas हैं, और innovation की प्रेरणा भी है। इस शहर को भारत के अलग-अलग राज्यों से आए आप सभी लोग और भी खूबसूरत बना देते हैं। नए नए रंगों से भर देते हैं।

कोई तमिल है, कोई पंजाबी है, कोई गुजराती है, तो कोई मराठी है, और कोई बंगाली है। भारत के हर कोने का प्रतिनिधित्व यहां दिखाई देता है।

साथियों,

मैं जब 14 जून को नीस पहुंचा था तो सबसे पहले भारत इनोवेट्स कार्यक्रम में शामिल हुआ था। आज जब मैं फ्रांस से वापसी की तैयारी में हूं तो लग रहा है जैसे भारत कनेक्ट्स कार्यक्रम में आ गया हूं।

फ्रांस में रहने वाले आप लोगों ने 21वीं सदी के भारत-फ्रांस रिश्तों को जिस तरह कनेक्ट किया है, वो हमारी Strategic Partnership की बहुत बड़ी ताकत बन रही है। मैं आप सभी के लिए भारत से 140 करोड़ देशवासियों की शुभकामनाएं लेकर आया हूं। इस आत्मीय स्वागत के लिए, मैं आप सभी का हृदय से आभार व्यक्त करता हूं।

साथियों,

आज मैं ऐसे समय में फ्रांस आया हूं जब कुछ ही दिन पहले हमारी सरकार के 12 वर्ष पूरे हुए हैं। चुने हुए प्रधानमंत्री के रूप निरंतर 12 साल तक देश की सेवा करना मेरे जीवन का बहुत बड़ा सौभाग्य रहा है। यह भारत के लोकतंत्र की शक्ति है जिसने एक चायवाले को यहां तक पहुंचा दिया।

साथियों,

बीते 12 वर्ष, 140 करोड़ भारतीयों के अद्भुत सामर्थ्य के रहे हैं। 12 साल के इस कालखंड में भारत का GDP दोगुना हुआ है। Airports की संख्या दोगुनी हुई है। Universities की संख्या भी दोगुनी हो गई है। Highway Construction की स्पीड तीन गुना बढ़ गई। और Metro Network, चार गुणा बड़ा हो गया है।

मैं आपको कुछ और फैक्ट्स दूंगा, उससे आप अंदाजा लगा पाएंगे कि भारत किस स्पीड और कितने बड़े स्केल पर काम कर रहा है। पिछले 12 वर्षों में भारत का Defence Export 35 गुणा यानि Thirty Five Times बढ़ गया है।

औऱ एक फैक्ट सुनिए भारत में मोबाइल मैन्यूफैक्टरिंग यूनिट्स में, 100 गुणा की बढ़ोतरी हुई है। 100 times. भारत अब दुनिया का दूसरा सबसे बड़ा mobile phone manufacturer है। इसी गति, इसी प्रगति का नतीजा है कि आज भारत दुनिया की Fastest Growing Major Economy है।

साथियों,

आज भारत की कहानी सिर्फ Economic Progress की कहानी नहीं है। सिर्फ यहाँ अटक नहीं जाती है। ये Social Transformation की भी कहानी है।

पिछले 12 साल में देश में 25 करोड़ लोग गरीबी से बाहर निकले हैं। यानि एक ऐसी प्रगति जिसका लाभ समाज के अंतिम व्यक्ति तक पहुंच रहा है। फ्रांस में जितने घर हैं, उससे भी अधिक पक्के घर बीते 12 वर्ष में हमने जरूरतमंदों के लिए बनाए हैं।

अब हर परिवार के पास, गरीब से गरीब क्यों न हो, Bank Account है। Financial Inclusion एक सरकारी कार्यक्रम नहीं, बल्कि सामाजिक परिवर्तन का अभियान बना है।

साथियों,

इन 12 वर्षों की उपलब्धियों में, एक उपलब्धि ऐसी भी है जिसे किसी आंकड़े से, या अंकों से, नहीं मापा जा सकता। वह है 140 करोड़ भारतीयों का आत्मविश्वास।

आज का भारत और आज के भारत का युवा बहुत बड़े सपने देख रहा है। भारत का किसान नई संभावनाओं के साथ आगे बढ़ रहा है। भारत की महिलाएं नए नेतृत्व का परिचय दे रही हैं। इसलिए ये सिर्फ Achievements के 12 साल नहीं हैं, ये भारत की एस्पिरेशन्स को नई बुलंदी देने का कालखंड रहा है।

साथियों,

एक समय था जब दूर-दराज के गांवों तक आधुनिक सुविधाएं पहुंचाना वाकई बहुत मुश्किल भरा था। आज उन्हीं गांवों में बिजली भी है, इंटरनेट भी है, और डिजिटल सेवाओं की पूरी दुनिया भी है। आज एक क्लिक पर, कभी भी, कहीं भी बैंकिंग सेवाएं उपलब्ध हैं।

आज मोबाइल फोन, भारत के नागरिकों को अनेक सुविधाओं से कनेक्ट कर रहा है। हमारे किसान, हमारे मछुआरे, हमारे dairy farmers, हमारी महिलाएं, हमारे स्टूडेंट्स, सभी टेक्नोलॉजी के माध्यम से सशक्त हो रहे हैं, और अपने लिए नए अवसर बना रहे हैं।

साथियों,

आपने 125 करोड़ से अधिक Aadhaar IDs के बारे में सुना है। लेकिन आज भारत सिर्फ पहचान को डिजिटल नहीं बना रहा। आज करीब 90 करोड़ भारतीयों की Unique Digital Health IDs बनाई जा चुकी हैं। जिससे मेडिकल रिकॉर्ड सुरक्षित और accessible बन गए हैं। इससे हेल्थकेयर डिलीवरी और अधिक आसान और efficient हो रही है।

साथियों,

इन उपलब्धियों की सबसे बड़ी विशेषता यह है कि इनमें से अधिकांश चीजें कुछ वर्ष पहले तक कल्पना जैसी लगती थीं। कौन सोच सकता था कि गांव-गांव तक हाई-स्पीड इंटरनेट पहुंचेगा ? कौन सोच सकता था कि दूर-सुदूर के गांवों में भी QR code जीवन का हिस्सा बन जायेगा ? गांव में कोई बहन, ड्रोन से खेती करने में मदद करेगी, ये भी असंभव लगता था।

लेकिन आज यह सब, भारत के करोड़ों लोगों के जीवन का सामान्य हिस्सा बनता जा रहा है। और आपको गर्व होगा साथियों, यही नए भारत की पहचान है।

जो कभी सपना था, वह आज सच्चाई है। जो कभी नामुमकिन लगता था, वो आज मुमकिन हुआ है, औऱ ये करने के पीछे सबसे बड़ी ताकत क्या है? किसकी वजह से ये सब संभव हुआ है? यह मोदी के कारण नहीं, वो ताकत है- भारत का लोकतंत्र, भारत की डेमोक्रेसी। इस डेमोक्रेसी में सबका साथ है, सबका विकास है।

साथियों,

आज से 50 या 100 साल बाद जब भारत के इस कालखंड की समीक्षा होगी, तो ये बात उभरकर सामने आएगी कि इस कालखंड को भारत की Aspirations ने ड्राइव किया। यह भारत के एस्पिरेशन्स का नया युग है।

जहां बिजली पहुंची है, वहां लोग सिर्फ बिजली नहीं चाहते, वे Smart Living चाहते हैं। जहां ट्रेन पहुंची है, वहां लोग High-Speed Connectivity चाहते हैं। जहां हाईवे बने हैं, वहां लोग World-Class Expressways चाहते हैं। जहां इंटरनेट पहुंचा है, वहां लोग AI और Digital Innovation में नेतृत्व चाहते हैं।

यानि आज भारत के लोग अपने जीवन को भी Next Level पर ले जाना चाहते हैं, और भारत को भी Next Level पर ले जाना उनका मकसद है, उनका संकल्प है, उनके सपने है।

और साथियों,

यही Aspirations आज भारत की विकास यात्रा की सबसे बड़ी शक्ति हैं। मैं आपको भारत की Space Journey का उदाहरण दूंगा।

भारत ने चंद्रयान को चंद्रमा के South Pole पर उतारा। दुनिया ने इसे एक बहुत बड़ी उपलब्धि माना। लेकिन भारत इसे अपनी मंजिल मानकर रुका नहीं। आज देश गगनयान की तैयारी कर रहा है। भारत अंतरिक्ष में अपना Space Station बनाने की दिशा में आगे बढ़ रहा है।

हमारे Space Startups Global Space Economy में अपनी जगह बनाने के लिए पुरजोश काम कर रहे हैं, आगे बढ़ रहे हैं।

साथियों,

Green Energy के क्षेत्र में भी भारत की यही एस्पिरेशंस दिखाई देती है। Solar Power में भारत की उपलब्धियों की दुनिया भर में लगातार चर्चा हो रही हैं। लेकिन भारत अगली छलांग की तैयारी कर रहा है।

Green Hydrogen में बड़े निवेश हो रहे हैं। Advanced Nuclear Energy पर तेजी से काम हो रहा है। आपने भारत के Fast Breeder nuclear Reactor से जुड़ी प्रोग्रेस के बारे में भी सुना ज़रूर होगा। ये भारत के न्यूक्लियर एनर्जी लैंडस्केप में क्रांतिकारी परिवर्तन करने का बहुत बड़ा अचीवमेंट हमारे सीसेन्टिस्टों ने किया है।

साथियों,

आज का भारत भविष्य का पूरा Ecosystem बना रहा है। भारत एक साथ हर उस क्षेत्र में निवेश कर रहा है, जो आने वाले दशकों की दिशा तय करेगा।

अभी आपने कुछ दिन पहले ही देखा है नीस में भारत इनोवेट्स का एक आयोजन किया। ये इवेंट भारत के डीप टेक सामर्थ्य को दुनिया तक पहुंचाने का एक और माध्यम था। इसमें भारत के 120 Deep-Tech Startups उपस्थित थे। Bharat Innovates में करीब एक हजार चार सौ B2B Meetings हुईं है। कई Startups के लिए Investment Commitments आगे बढ़ीं, Commercial Orders के लिए रास्ते खुले। French और European Universities तथा Incubators के साथ Engagements बढ़ रही हैं।

Student Exchanges, Joint Research, और Innovation Support के नए रास्ते बने। इसलिए Bharat Innovates सिर्फ एक Summit नहीं रहा। यह Innovation Diplomacy का एक नया मॉडल बना है।

और आज ही पेरिस में VivaTech इवेंट के जरिए, इस यात्रा को हमने और आगे बढ़ाया। नीस में हमने Ideas को Capital से जोड़ा और पेरिस में Indian Innovation को Global Scale से जोड़ा। आज दुनिया देख रही है भारत केवल भविष्य के लिए तैयार नहीं हो रहा है। भारत भविष्य को आकार दे रहा है।

साथियों,

एक समय था, जब देशों के बीच रिश्ते केवल व्यापार से तय होते थे। आज व्यापार के साथ-साथ Trust यानि भरोसा भी उतना ही महत्वपूर्ण हो गया है।

हर देश Reliable Supply Chains चाहता है। हर देश Stable Partnerships चाहता है। हर देश ऐसे साथियों की तलाश में है, जिन पर लंबे समय तक भरोसा किया जा सके। और ऐसे समय में, भारत विश्व में एक Trusted Partner के रूप में उभर रहा है।

एवियां में G7 बैठक के दौरान मैंने trust based partnerships बनाने पर ज़ोर दिया। ग्लोबल साउथ के देशों के साथ equal पार्टनर्स के रूप में आगे बढ़ने का आह्वान किया। भारत का G7 समिट में संदेश था Global Governance तभी प्रभावी होगी जब वह Inclusive होगी। Global Growth तभी Sustainable होगी जब वह शेयर्ड होगी। और Global Technology तभी मानवता के लिए उपयोगी होगी जब वह Trusted होगी।

साथियों,

भारत और दुनिया के बीच व्यापारिक रिश्तों में नई ऊर्जा नज़र आ रही है। फ्रांस के साथ भारत का ट्रेड लगतार बढ़ रहा है। पिछले कुछ वर्षों में भारत ने दुनिया के अनेक देशों के साथ Free Trade Agreements किए हैं। यूरोपियन यूनियन हो, यूनाइटेड किंगडम हो दुनिया के हर देश, हर रीजन के साथ भारत समझौते कर रहा है।

अगले महीने से भारत और UK के बीच ट्रेड एग्रीमेंट भी लागू हो जाएगा। यह एग्रीमेंट भारत के farmers, workers और innovators को अनेक नए अवसर प्रदान करेगा।

साथियों,

आज दुनिया Uncertainty और Disruption के दौर से गुजर रही है। ऐसे समय में भारत और फ्रांस की साझेदारी विश्वास, स्थिरता और सहयोग का एक मजबूत स्तंभ बन रहा है।

इस वर्ष हमने भारत और फ्रांस के संबंधों को Special Global Strategic Partnership का दर्जा दिया था। नीस में मेरे मित्र President Macron और मैंने हमारे संबंधों को force for global good बनाने पर चर्चा की। Defence से लेकर space और नुक्लियर तक AI और क्रिटीकल मिनरल्स से लेकर high speed railway तक, हर क्षेत्र में हम मिलकर आगे बढ़ेंगे।

साथियों,

Solar energy हो, या AI के क्षेत्र में सहयोग हो, भारत और फ्रांस मिलकर ऐसे समाधान विकसित कर रहे हैं जो पूरी मानवता के हित में हैं। पिछले वर्ष पेरिस में और इस वर्ष दिल्ली में हमने AI Summit को Co-chair किया।

अब हम साथ मिलकर अगले वर्ष “तृष्णा” satellite को लॉन्च करने जा रहें हैं। यह “तृष्णा” satellite जो विश्व में फूड और वाटर सिक्युरिटी सुनिश्चित करने में योगदान देगा।

और साथियों,

यह सभी गवर्नमेंट टू गवर्नमेंट पहलो में आप सभी का योगदान बहुत महत्वपूर्ण है। ये आप हैं जो भारत और यूरोप के बीच सबसे मजबूत सेतु हैं। आप दोनों समाजों को समझते हैं। दोनों बाजारों को समझते हैं। आने वाले समय में Talent, Trade, Technology, Tourism और Investment के नए अवसरों को आगे बढ़ाने में आपकी भूमिका लगातार बढ़ने वाली हैं।

साथियों,

भारत और फ्रांस के रिश्तों को साझा इतिहास, साझा मूल्यों और साझा विश्वास ने आगे बढ़ाया है। विश्व युद्धों के दौरान फ्रांस की धरती पर बलिदान देने वाले भारतीय सैनिकों की स्मृतियां आज भी हमें जोड़ती हैं।

मुझे पहले नव शापेल में श्रद्धांजलि देने का अवसर मिला, पिछले वर्ष प्रेसिडेंट मैक्रों के साथ मार्सेय के वॉर मेमोरियल जाने का अवसर भी मिला। ये हमारी साझा विरासत है।

फ्रांस, भारतीयों के योगदान को संजोता भी है और सराहता भी है। भारतीय मूल की नूर इनायत खान हों, जिन्होंने फ्रांस की Resistance के लिए अपना जीवन बलिदान किया, या महाराजा रणजीत सिंह के साथ काम करने वाले जनरल जां फ्रांस्वा अलार हों ये सभी भारत और फ्रांस की साझा विरासत के प्रतीक हैं।

भारत के राज्य पुडुचेरी में भी फ्रेंच विरासत की झलक दिखाई देती है। वहां का Architecture, वहां की कला-संस्कृति और खान-पान सभी में हमारे संबंधों की महेक है।

साथियों,

इस समय फ्रांस समेत पूरी दुनिया में International Yoga Day की तैयारी भी चल रही है। इस अवसर पर मैं, फ्रांस में योग को आगे बढ़ाने वाले श्रीमान महेश घाट्राड्याल जी को भी आदरपूर्वक श्रद्धांजलि देता हूं। मैं पद्म पुरस्कार से सम्मानित, शार्लोत शोपां जी को भी प्रणाम करता हूं। जिन्होंने सौ वर्ष की आयु में भी, योग के माध्यम से फ़्रांस को भारत की विरासत से जोड़ा है। उनका जीवन यह सिद्ध करता है: Yoga does not add years to life, it adds life to years.

साथियों,

मैं फ्रेद नेग्री जी को भी आदरपूर्वक श्रद्धापूर्वक याद करता हूं। भारतीय विरासत को संरक्षित करने में उनका योगदान अतुल्य रहा है।

साथियों,

भारत और फ्रांस को कनेक्ट करने वाली एक और चीज है, और वो है फुटबॉल। इस वक्त यहां फुटबॉल फीवर पूरे जोर पर है। फ्रांस में इसकी दीवानगी, चप्पे-चप्पे पर दिखती है। लेकिन भारत में भी फुटबॉल का क्रेज़ सिर चढ़कर बोलता है।

खासतौर पर फ्रांस की टीम के फैन्स भारत में बहुत अधिक हैं। फ़्रांस ने इस वर्ल्ड कप की शुरुआत एक जोरदार जीत से शुरू की है। मैं फ्रांस की टीम को बहुत-बहुत शुभकामनाएं देता हूं।

साथियों,

जाने से पहले, आप सभी के लिए कुछ और अच्छी खबरें भी लेकर के आया हूँ। वो आपके लिए हैं। पिछले वर्ष, मार्सेय में कॉन्सुलेट खोला गया, इससे काफी अधिक सुविधा मिल रही है। कुछ हफ्ते पहले, Indian Nationals के लिए French Airports पर Visa-free Transit की व्यवस्था शुरू हो गई है।

Students और Professionals की Mobility बढ़ाना हो, या Educational Qualifications की Mutual Recognition की बात हो, या फिर French Universities के भारत में Campus खोलना हो, इन सभी पर हम मिलकर आगे बढ़ रहें हैं।

अब फ्रांस में UPI के उपयोग का दायरा भी और बढ़ने जा रहा है। यानि भारत-फ्रांस कनेक्ट भी Instant और आपसी Payment भी Instant!

साथियों,

इन सभी पहलों से, हम भारत और फ़्रांस को और करीब ला रहें हैं। और मैं फिर कहूंगा इस साझेदारी की नींव, इस रिश्ते की असली ताकत आप सभी हैं। आप सब मेरे देशवासी हैं।

आज जब भारत तेज़ी से विकसित भारत के लक्ष्य की ओर बढ़ रहा है, तो मैं आप सभी से भारत के साथ और गहराई से जुडने का आग्रह करूंगा। इससे भारत की विकास यात्रा को नई शक्ति मिलेगी, और आपको अपनी पुरखों की धरती की सेवा करने का अवसर भी मिलेगा।

इन्हीं शब्दों के साथ आप सभी के प्रेम आपके उत्साह और इस आत्मीय स्वागत के लिए मैं एक बार फिर आप सभी का आभार व्यक्त करता हूं।

भारत माता की जय!

बहुत बहुत धन्यवाद।