ਬੈਂਗਲੁਰੂ ਦਾ ਵਾਤਾਵਰਨ, ਇੱਥੋਂ ਦਾ ਆਲ਼ਾ-ਦੁਆਲ਼ਾ, ਅਸਲ ਵਿੱਚ ਬਹੁਤ ਹੀ ਖ਼ਾਸ ਹੈ; ਇਹ ਸ਼ਹਿਰ ਸਾਫਟਵੇਅਰ ਅਤੇ ਸੇਵਾਵਾਂ ਲਈ ਦੁਨੀਆ ਭਰ ਵਿੱਚ ਮਸ਼ਹੂਰ ਹੈ, ਪਰ ਇਸ ਸ਼ਹਿਰ ਨੇ ਭਾਰਤ ਦੀ ਸਭਿਆਚਾਰਕ ਪਛਾਣ, ਅਧਿਆਤਮਿਕਤਾ ਅਤੇ ਅਧਿਆਤਮਿਕ ਚੇਤਨਾ ਨੂੰ ਵੀ ਨਵੀਆਂ ਉਚਾਈਆਂ ਤੱਕ ਪਹੁੰਚਾਇਆ ਹੈ: ਪ੍ਰਧਾਨ ਮੰਤਰੀ
ਸੇਵਾ ਪਰਮੋ ਧਰਮ:’ (ਸੇਵਾ ਹੀ ਸਭ ਤੋਂ ਉੱਚਾ ਧਰਮ ਹੈ) ਸਾਡੇ ਸਮਾਜ ਦਾ ਸੁਭਾਵਿਕ ਚਰਿੱਤਰ ਹੈ: ਪ੍ਰਧਾਨ ਮੰਤਰੀ
ਸਾਡਾ ਸਵੱਛ ਭਾਰਤ ਅਭਿਆਨ ਸਿਰਫ਼ ਇੱਕ ਸਰਕਾਰੀ ਪ੍ਰੋਗਰਾਮ ਨਹੀਂ ਹੈ, ਸਗੋਂ ਇਹ ਲੋਕਾਂ ਦੇ ਜੀਵਨ ਦਾ ਸੁਭਾਵਿਕ ਹਿੱਸਾ ਬਣ ਚੁੱਕਾ ਹੈ; ਹੁਣ ਇਹ ਸਮਾਜ ਦੀ ਸ਼ਕਤੀ ਨਾਲ ਪ੍ਰੇਰਿਤ ਹੋ ਕੇ ਅੱਗੇ ਵਧ ਰਿਹਾ ਹੈ: ਪ੍ਰਧਾਨ ਮੰਤਰੀ
ਵਿਕਸਿਤ ਭਾਰਤ ਦਾ ਸੰਕਲਪ ਸਿਰਫ਼ ਅਜਿਹੇ ਨੌਜਵਾਨਾਂ ਰਾਹੀਂ ਹੀ ਸਾਕਾਰ ਹੋ ਸਕਦਾ ਹੈ, ਜੋ ਮਾਨਸਿਕ ਤੌਰ 'ਤੇ ਸ਼ਾਂਤ ਹੋਣ, ਸਮਾਜਿਕ ਤੌਰ 'ਤੇ ਜ਼ਿੰਮੇਵਾਰ ਹੋਣ ਅਤੇ ਸਮਾਜ ਪ੍ਰਤੀ ਸੰਵੇਦਨਸ਼ੀਲ ਹੋਣ: ਪ੍ਰਧਾਨ ਮੰਤਰੀ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਕਰਨਾਟਕ ਦੇ ਬੈਂਗਲੁਰੂ ਵਿੱਚ 'ਦਿ ਆਰਟ ਆਫ ਲਿਵਿੰਗ' ਦੇ 45ਵੇਂ ਸਥਾਪਨਾ ਵਰ੍ਹੇ  ਦੇ ਸਮਾਗਮ ਵਿੱਚ ਹਿੱਸਾ ਲਿਆ। ਇਸ ਮੌਕੇ ਦੀ ਪਵਿੱਤਰਤਾ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਵੈਦਿਕ ਮੰਤਰਾਂ ਨਾਲ ਬੱਚਿਆਂ ਵੱਲੋਂ ਕੀਤਾ ਗਿਆ ਸਵਾਗਤ, ਭਗਵਾਨ ਗਣੇਸ਼ ਦੇ ਦਰਸ਼ਨ, ਸ਼੍ਰੀ ਸ਼੍ਰੀ ਰਵੀਸ਼ੰਕਰ ਜੀ ਦਾ 70ਵਾਂ ਸਾਲ ਅਤੇ ਆਰਟ ਆਫ ਲਿਵਿੰਗ ਦੇ 45ਵੇਂ ਸਥਾਪਨਾ ਵਰ੍ਹੇ ਦੇ ਸਮਾਗਮ ਨੇ ਇਸ ਸਵੇਰ ਨੂੰ ਬਹੁਤ ਹੀ ਖ਼ਾਸ ਬਣਾ ਦਿੱਤਾ ਹੈ। ਸ਼੍ਰੀ ਮੋਦੀ ਨੇ ਕਿਹਾ, “ਇਹ ਅਜਿਹੇ ਪਲ ਹਨ, ਜੋ ਮੇਰੀਆਂ ਯਾਦਾਂ ਵਿੱਚ ਹਮੇਸ਼ਾ ਬਣੇ ਰਹਿਣਗੇ।”

ਦੈਵੀ ਅਤੇ ਭਵਯ ਧਿਆਨ ਮੰਦਰ ਦੇ ਉਦਘਾਟਨ ਦੇ ਮੌਕੇ 'ਤੇ ਪ੍ਰਧਾਨ ਮੰਤਰੀ ਨੇ ਅਜਿਹੀਆਂ ਸਮਰਪਿਤ ਸੰਸਥਾਵਾਂ ਦੀ ਮਹੱਤਤਾ ਨੂੰ ਉਜਾਗਰ ਕੀਤਾ ਅਤੇ ਆਰਟ ਆਫ ਲਿਵਿੰਗ ਪਰਿਵਾਰ ਨੂੰ ਉਨ੍ਹਾਂ ਦੇ ਇਸ ਨਵੇਂ ਅਧਿਆਤਮਿਕ ਕੇਂਦਰ ਲਈ ਸ਼ੁਭਕਾਮਨਾਵਾਂ ਦਿੱਤੀਆਂ। ਸ਼੍ਰੀ ਮੋਦੀ ਨੇ ਕਿਹਾ, “ਜਦੋਂ ਸੰਕਲਪ ਸਪਸ਼ਟ ਹੋਵੇ ਅਤੇ ਕਾਰਜ ਸੇਵਾ ਦੀ ਭਾਵਨਾ ਨਾਲ ਕੀਤਾ ਜਾਵੇ, ਉਦੋਂ ਹਰ ਯਤਨ ਸੁਖਦ ਨਤੀਜੇ ਦਿੰਦਾ ਹੈ।”

ਬੈਂਗਲੁਰੂ ਦੇ ਵਿਲੱਖਣ ਵਾਤਾਵਰਨ ਦੀ ਸ਼ਲਾਘਾ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਸ਼ਹਿਰ ਸਿਰਫ਼ ਸਾਫਟਵੇਅਰ ਅਤੇ ਸੇਵਾਵਾਂ ਲਈ ਹੀ ਵਿਸ਼ਵ ਭਰ ਵਿੱਚ ਮਸ਼ਹੂਰ ਨਹੀਂ ਹੈ, ਸਗੋਂ ਇਸ ਨੇ ਭਾਰਤ ਦੀ ਸਭਿਆਚਾਰਕ ਪਛਾਣ ਅਤੇ ਅਧਿਆਤਮਿਕ ਚੇਤਨਾ ਨੂੰ ਵੀ ਨਵੀਆਂ ਉਚਾਈਆਂ ਤੱਕ ਪਹੁੰਚਾਇਆ ਹੈ। ਸ਼੍ਰੀ ਮੋਦੀ ਨੇ ਕਿਹਾ, “ਇਸ ਸ਼ਹਿਰ ਨੇ ਅਧਿਆਤਮ ਅਤੇ ਅਧਿਆਤਮਿਕ ਚੇਤਨਾ ਨੂੰ ਵੀ ਨਵੀਆਂ ਉਚਾਈਆਂ ਪ੍ਰਦਾਨ ਕੀਤੀਆਂ ਹਨ।”

ਭਾਰਤ ਦੀਆਂ ਕਦਰਾਂ-ਕੀਮਤਾਂ ਵਿੱਚ ਡੂੰਘਾਈ ਨਾਲ ਰਚੀ ਹੋਈ ਯੋਗ, ਧਿਆਨ ਅਤੇ ਪ੍ਰਾਣਾਯਾਮ ਦੀ ਪਰੰਪਰਾ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਭਾਰਤ ਦੀ ਅਧਿਆਤਮਿਕ ਵਿਰਾਸਤ ਦੇ ਆਲਮੀ ਪ੍ਰਭਾਵ ਅਤੇ ਕਈ ਸੰਸਥਾਵਾਂ ਨੂੰ ਉਸ ਤੋਂ ਮਿਲੀ ਪ੍ਰੇਰਨਾ ਨੂੰ ਉਜਾਗਰ ਕੀਤਾ। ਸ਼੍ਰੀ ਮੋਦੀ ਨੇ ਕਿਹਾ, “ਅੱਜ ਵਿਸ਼ਵ ਭਰ ਦੇ ਲੋਕ ਭਾਰਤ ਦੀਆਂ ਅਧਿਆਤਮਿਕ ਕਦਰਾਂ-ਕੀਮਤਾਂ ਤੋਂ ਪ੍ਰਭਾਵਿਤ ਹਨ ਅਤੇ ਇਨ੍ਹਾਂ ਹੀ ਪ੍ਰਾਚੀਨ ਕਦਰਾਂ-ਕੀਮਤਾਂ ਤੋਂ ਭਾਰਤ ਦੀਆਂ ਅਨੇਕਾਂ ਸੰਸਥਾਵਾਂ ਵੀ ਪ੍ਰੇਰਨਾ ਲੈਂਦੀਆਂ ਰਹੀਆਂ ਹਨ।”

ਇਨ੍ਹਾਂ ਪ੍ਰਾਚੀਨ ਅਧਿਆਤਮਿਕ ਕਦਰਾਂ-ਕੀਮਤਾਂ ਤੋਂ ਪ੍ਰੇਰਨਾ ਲੈਂਦਿਆਂ ਪ੍ਰਧਾਨ ਮੰਤਰੀ ਨੇ ਯਾਦ ਕੀਤਾ ਕਿ ਕਿਵੇਂ 45 ਸਾਲ ਪਹਿਲਾਂ ਸ਼੍ਰੀ ਸ਼੍ਰੀ ਰਵੀਸ਼ੰਕਰ ਜੀ ਨੇ 'ਦਿ ਆਰਟ ਆਫ ਲਿਵਿੰਗ' ਦਾ ਬੀਜ ਬੀਜਿਆ ਸੀ, ਜੋ ਅੱਜ ਇੱਕ ਵਿਸ਼ਾਲ ਬੋਹੜ ਦਾ ਰੂਪ ਲੈ ਚੁੱਕਾ ਹੈ। ਸ਼੍ਰੀ ਮੋਦੀ ਨੇ ਕਿਹਾ, “ਅੱਜ ਇਹ ਸਾਡੇ ਸਾਹਮਣੇ ਇੱਕ ਵਿਸ਼ਾਲ ਬੋਹੜ ਦੇ ਰੂਪ ਵਿੱਚ ਖੜ੍ਹਾ ਹੈ, ਜਿਸ ਦੀਆਂ ਹਜ਼ਾਰਾਂ ਸ਼ਾਖਾਵਾਂ ਵਿਸ਼ਵ ਭਰ ਵਿੱਚ ਅਣਗਿਣਤ ਲੋਕਾਂ ਦੇ ਜੀਵਨ ਨੂੰ ਛੂਹ ਰਹੀਆਂ ਹਨ।”

ਭਾਰਤ ਦੀਆਂ ਭਾਸ਼ਾਵਾਂ, ਪਰੰਪਰਾਵਾਂ, ਰੀਤੀ-ਰਿਵਾਜਾਂ ਅਤੇ ਭਗਤੀ ਦੀ ਵਿਧੀ ਨਾਲ ਭਰਪੂਰ ਵਿਭਿੰਨਤਾ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਇਹ ਬੁਨਿਆਦੀ ਸਵਾਲ ਚੁੱਕਿਆ ਕਿ ਇਨ੍ਹਾਂ ਖ਼ੂਬਸੂਰਤ ਵਿਭਿੰਨਤਾਵਾਂ ਨੂੰ ਇੱਕ ਸੂਤਰ ਵਿੱਚ ਕੀ ਬੰਨ੍ਹਦਾ ਹੈ। ਸ਼੍ਰੀ ਮੋਦੀ ਨੇ ਕਿਹਾ, “ਇਸ ਦਾ ਜਵਾਬ ਹੈ — ਆਪਣੇ ਲਈ ਨਹੀਂ, ਸਗੋਂ ਦੂਜਿਆਂ ਲਈ ਜਿਉਣਾ।”

ਪੁਰਾਣਾਂ ਦੀਆਂ ਪ੍ਰਾਚੀਨ ਸਿੱਖਿਆਵਾਂ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਦੂਜਿਆਂ ਦੀ ਸੇਵਾ ਕਰਨਾ ਪੁੰਨ ਹੈ, ਜਦਕਿ ਦੂਜਿਆਂ ਨੂੰ ਦੁੱਖ ਦੇਣਾ ਪਾਪ ਹੈ। ਉਨ੍ਹਾਂ ਨੇ ਉਜਾਗਰ ਕੀਤਾ ਕਿ ਸੇਵਾ ਭਾਰਤੀ ਸਮਾਜ ਦਾ ਸੁਭਾਵਿਕ ਚਰਿੱਤਰ ਹੈ। ਸ਼੍ਰੀ ਮੋਦੀ ਨੇ ਕਿਹਾ, “‘ਸੇਵਾ ਪਰਮੋ ਧਰਮ:’ ਸਾਡੇ ਸਮਾਜ ਦਾ ਸੁਭਾਵਿਕ ਚਰਿੱਤਰ ਹੈ।”

ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦੇ ਅਨੇਕਾਂ ਅਧਿਆਤਮਿਕ ਅੰਦੋਲਨਾਂ ਨੇ ਅੰਤ ਵਿੱਚ ਮਨੁੱਖਤਾ ਦੀ ਸੇਵਾ ਦੇ ਰੂਪ ਵਿੱਚ ਖੁਦ ਨੂੰ ਪ੍ਰਗਟ ਕੀਤਾ ਹੈ। ਉਨ੍ਹਾਂ ਨੇ ਖੁਸ਼ੀ ਜ਼ਾਹਰ ਕੀਤੀ ਕਿ ਇਹੀ ਭਾਵਨਾ 'ਦਿ ਆਰਟ ਆਫ ਲਿਵਿੰਗ' ਦੇ ਹਰ ਯਤਨ ਵਿੱਚ ਵੀ ਦਿਖਾਈ ਦਿੰਦੀ ਹੈ। ਪ੍ਰਧਾਨ ਮੰਤਰੀ ਨੇ 'ਦਿ ਆਰਟ ਆਫ ਲਿਵਿੰਗ' ਦੀ ਯਾਤਰਾ ਨਾਲ ਜੁੜੇ ਹਰੇਕ ਸਵੈ-ਸੇਵਕ ਨੂੰ ਤਹਿ ਦਿਲੋਂ ਸ਼ੁਭਕਾਮਨਾਵਾਂ ਦਿੰਦੇ ਹੋਏ ਉਨ੍ਹਾਂ ਦੀ ਨਿਸ਼ਠਾ ਅਤੇ ਸੇਵਾ ਭਾਵਨਾ ਦੀ ਸ਼ਲਾਘਾ ਕੀਤੀ।

ਪ੍ਰਧਾਨ ਮੰਤਰੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਕਿਸੇ ਵੀ ਮਿਸ਼ਨ ਦੀ ਸਫਲਤਾ ਲਈ ਸਮਾਜ ਦੀ ਭਾਗੀਦਾਰੀ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਮਹੱਤਵਪੂਰਨ ਟੀਚਿਆਂ ਦੀ ਪ੍ਰਾਪਤੀ ਲਈ ਸਮਾਜਿਕ ਸ਼ਕਤੀ ਦਾ ਜਾਗਣਾ ਮੁੱਢਲੀ ਲੋੜ ਹੈ। ਉਨ੍ਹਾਂ ਨੇ ਆਪਣੇ ਲੰਬੇ ਸਮੇਂ ਤੋਂ ਰਹੇ ਇਸ ਵਿਸ਼ਵਾਸ ਨੂੰ ਦੁਹਰਾਇਆ ਕਿ ਸਮਾਜ ਦੀ ਸ਼ਕਤੀ ਰਾਜਨੀਤਿਕ ਪ੍ਰਣਾਲੀਆਂ ਅਤੇ ਸਰਕਾਰਾਂ ਨਾਲੋਂ ਵੀ ਕਿਤੇ ਵੱਧ ਹੁੰਦੀ ਹੈ ਅਤੇ ਕੋਈ ਵੀ ਪ੍ਰਸ਼ਾਸਨ ਉਦੋਂ ਤੱਕ ਅਸਲ ਸਫਲਤਾ ਪ੍ਰਾਪਤ ਨਹੀਂ ਕਰ ਸਕਦਾ, ਜਦੋਂ ਤੱਕ ਭਾਈਚਾਰਾ ਰਾਸ਼ਟਰ ਨਿਰਮਾਣ ਵਿੱਚ ਸਰਗਰਮ ਭੂਮਿਕਾ ਨਹੀਂ ਨਿਭਾਉਂਦਾ। ਉਨ੍ਹਾਂ ਨੇ ਸਵੱਛ ਭਾਰਤ ਮਿਸ਼ਨ ਦੀ ਉਦਾਹਰਣ ਦਿੰਦੇ ਹੋਏ ਕਿਹਾ ਕਿ ਜੋ ਅਭਿਆਨ ਇੱਕ ਸਰਕਾਰੀ ਪਹਿਲ ਦੇ ਰੂਪ ਵਿੱਚ ਸ਼ੁਰੂ ਹੋਇਆ ਸੀ, ਉਹ ਅੱਜ ਲੋਕਾਂ ਦੇ ਜੀਵਨ ਦੇ ਸੁਭਾਵਿਕ ਤਾਣੇ-ਬਾਣੇ ਦਾ ਹਿੱਸਾ ਬਣ ਚੁੱਕਾ ਹੈ ਅਤੇ ਹੁਣ ਸਮਾਜ ਦੀ ਆਪਣੀ ਸ਼ਕਤੀ ਨਾਲ ਅੱਗੇ ਵਧ ਰਿਹਾ ਹੈ। ਕਿਸੇ ਵੀ ਅਭਿਆਨ ਦੀ ਸਫਲਤਾ ਵਿੱਚ ਸਮਾਜ ਦੀ ਸ਼ਕਤੀ ਦੀ ਭਾਗੀਦਾਰੀ ਨੂੰ ਮਹੱਤਵਪੂਰਨ ਦੱਸਦਿਆਂ ਸ਼੍ਰੀ ਮੋਦੀ ਨੇ ਕਿਹਾ, “ਹਰ ਅਜਿਹੇ ਮਹੱਤਵਪੂਰਨ ਮਿਸ਼ਨ ਲਈ ਸਮਾਜ ਦੀ ਸ਼ਕਤੀ ਦਾ ਜਾਗਣਾ ਬਹੁਤ ਜ਼ਰੂਰੀ ਹੈ।”

ਪ੍ਰਧਾਨ ਮੰਤਰੀ ਨੇ ਕਿਹਾ ਕਿ ਸਮਾਜ ਦੀ ਸਰਗਰਮ ਭਾਗੀਦਾਰੀ ਨਾਲ ਰਾਸ਼ਟਰ ਦੀਆਂ ਸਭ ਤੋਂ ਵੱਡੀਆਂ ਚੁਣੌਤੀਆਂ ਦਾ ਵੀ ਸਮੂਹਿਕ ਹੱਲ ਸੰਭਵ ਹੋ ਸਕਦਾ ਹੈ। ਉਨ੍ਹਾਂ ਨੇ 'ਦਿ ਆਰਟ ਆਫ਼ ਲਿਵਿੰਗ' ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਹ ਸੰਸਥਾ ਨਿਰੰਤਰ ਆਪਣੀਆਂ ਪਹਿਲਕਦਮੀਆਂ ਵਿੱਚ ਸਮਾਜ ਦੀ ਸ਼ਕਤੀ ਨੂੰ ਸੰਗਠਿਤ ਕਰਨ ਦਾ ਕਾਰਜ ਕਰ ਰਹੀ ਹੈ। ਉਨ੍ਹਾਂ ਨੇ ਰੁੱਖ ਲਗਾਉਣ ਦੀਆਂ ਮੁਹਿੰਮਾਂ, ਪੇਂਡੂ ਸਮਾਰਟ ਵਿਲੇਜ ਕੇਂਦਰਾਂ, ਮਹਿਲਾ ਅਤੇ ਕਬਾਇਲੀ ਸਸ਼ਕਤੀਕਰਨ ਦੀਆਂ ਪਹਿਲਕਦਮੀਆਂ ਅਤੇ ਜੇਲ੍ਹਾਂ ਵਿੱਚ ਬੰਦ ਵਿਅਕਤੀਆਂ ਲਈ ਮਾਨਸਿਕ ਸਿਹਤ ਪ੍ਰੋਗਰਾਮਾਂ ਸਮੇਤ ਵੱਖ-ਵੱਖ ਵਿਕਾਸ ਪ੍ਰੋਗਰਾਮਾਂ ਵਿੱਚ ਸੰਸਥਾ ਦੇ ਸਮਾਜਿਕ ਦ੍ਰਿਸ਼ਟੀਕੋਣ ਦੀ ਸ਼ਲਾਘਾ ਕੀਤੀ। ਸ਼੍ਰੀ ਮੋਦੀ ਨੇ ਕਿਹਾ, “ਇਹ ਯਤਨ ਦੇਸ਼ ਅਤੇ ਸਮਾਜ ਦੀ ਵਿਕਾਸ ਯਾਤਰਾ ਵਿੱਚ ਮਹੱਤਵਪੂਰਨ ਯੋਗਦਾਨ ਪਾਉਂਦੇ ਹਨ।”

ਨੌਜਵਾਨਾਂ ਦੇ ਸਸ਼ਕਤੀਕਰਨ ਨੂੰ ਪਹਿਲ ਦੇਣ ਲਈ ਹਾਜ਼ਰ ਹਰ ਵਿਅਕਤੀ ਦੀ ਸ਼ਲਾਘਾ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਗਿਆਨਕ ਉੱਨਤੀ ਅਤੇ ਨਵੀਨਤਾ ਨਾਲ ਪ੍ਰੇਰਿਤ ਅੱਜ ਦੇ ਤੇਜ਼ੀ ਨਾਲ ਬਦਲ ਰਹੇ ਆਲਮੀ ਦੌਰ ਵਿੱਚ ਇਸ ਵਿਸ਼ੇ 'ਤੇ ਵਿਸ਼ੇਸ਼ ਧਿਆਨ ਦੇਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਭਾਰਤ ਸਿਰਫ਼ ਇਨ੍ਹਾਂ ਤਬਦੀਲੀਆਂ ਵਿੱਚ ਭਾਗੀਦਾਰ ਹੀ ਨਹੀਂ ਹੈ, ਸਗੋਂ ਕਈ ਖੇਤਰਾਂ ਵਿੱਚ ਅਗਵਾਈ ਵੀ ਕਰ ਰਿਹਾ ਹੈ। ਉਨ੍ਹਾਂ ਨੇ ਵਿਸ਼ੇਸ਼ ਤੌਰ 'ਤੇ ਡਿਜੀਟਲ ਭੁਗਤਾਨ, ਬੁਨਿਆਦੀ ਢਾਂਚੇ ਦੇ ਵਿਸਥਾਰ ਅਤੇ ਸਟਾਰਟਅੱਪ ਈਕੋਸਿਸਟਮ ਵਿੱਚ ਭਾਰਤ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦੇ ਨੌਜਵਾਨ ਪੁਲਾੜ ਤਕਨਾਲੋਜੀ ਵਿੱਚ ਮੋਹਰੀ ਭੂਮਿਕਾ ਨਿਭਾ ਰਹੇ ਹਨ ਅਤੇ ਦੇਸ਼ ਦੀਆਂ ਅਜਿਹੀਆਂ ਸਾਰੀਆਂ ਸਫਲਤਾਵਾਂ ਵਿੱਚ ਮਹੱਤਵਪੂਰਨ ਯੋਗਦਾਨ ਦੇ ਰਹੇ ਹਨ। ਸ਼੍ਰੀ ਮੋਦੀ ਨੇ ਕਿਹਾ, "ਭਾਰਤ ਸਿਰਫ਼ ਇਸ ਤਬਦੀਲੀ ਵਿੱਚ ਭਾਗੀਦਾਰ ਹੀ ਨਹੀਂ ਹੈ, ਸਗੋਂ ਕਈ ਖੇਤਰਾਂ ਵਿੱਚ ਅਗਵਾਈ ਵੀ ਕਰ ਰਿਹਾ ਹੈ।" ਇਨ੍ਹਾਂ ਪ੍ਰਾਪਤੀਆਂ ਦਾ ਸਿਹਰਾ ਭਾਰਤ ਦੇ ਨੌਜਵਾਨਾਂ ਸਿਰ ਬੰਨ੍ਹਦਿਆਂ, ਪ੍ਰਧਾਨ ਮੰਤਰੀ ਨੇ ਆਧੁਨਿਕ ਯੁੱਗ ਦੀਆਂ ਚੁਣੌਤੀਆਂ ਦੇ ਹੱਲ ਲੱਭਣ ਵਿੱਚ ਨੌਜਵਾਨਾਂ ਦੀ ਮਦਦ ਕਰਨ ਲਈ 'ਦਿ ਆਰਟ ਆਫ਼ ਲਿਵਿੰਗ' ਦੀ ਭੂਮਿਕਾ ਦੀ ਵੀ ਸ਼ਲਾਘਾ ਕੀਤੀ।

ਪ੍ਰਧਾਨ ਮੰਤਰੀ ਨੇ ਇਹ ਸਵੀਕਾਰ ਕੀਤਾ ਕਿ ਤਕਨਾਲੋਜੀ ਵਿੱਚ ਦੂਰ-ਦੁਰਾਡੇ ਦੇ ਲੋਕਾਂ ਨੂੰ ਤੁਰੰਤ ਜੋੜਨ ਦੀ ਸਮਰੱਥਾ ਹੈ, ਪਰ ਇਸਦੇ ਨਾਲ-ਨਾਲ ਲੋਕਾਂ ਦੀ ਖੁਦ ਆਪਣੇ ਆਪ ਨਾਲ ਜੁੜਨ ਦੀ ਸਮਰੱਥਾ ਨੂੰ ਮਜ਼ਬੂਤ ਕਰਨਾ ਵੀ ਓਨਾਂ ਹੀ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਭਾਰਤ ਦਾ ਵਿਕਸਤ ਭਵਿੱਖ ਅਜਿਹੇ ਨੌਜਵਾਨਾਂ ਦੇ ਨਿਰਮਾਣ 'ਤੇ ਨਿਰਭਰ ਕਰਦਾ ਹੈ, ਜੋ ਮਾਨਸਿਕ ਤੌਰ 'ਤੇ ਸ਼ਾਂਤ, ਸਮਾਜਿਕ ਤੌਰ 'ਤੇ ਜ਼ਿੰਮੇਵਾਰ ਅਤੇ ਸਮਾਜ ਦੀਆਂ ਲੋੜਾਂ ਪ੍ਰਤੀ ਸੰਵੇਦਨਸ਼ੀਲ ਹੋਣ। ਉਨ੍ਹਾਂ ਕਿਹਾ ਕਿ ਅਧਿਆਤਮਿਕ ਭਲਾਈ, ਮਾਨਸਿਕ ਸਿਹਤ, ਯੋਗਾ ਅਤੇ ਧਿਆਨ ਦੇ ਖੇਤਰ ਵਿੱਚ ਕੰਮ ਕਰਨ ਵਾਲੀਆਂ ਸੰਸਥਾਵਾਂ ਦੀ ਭੂਮਿਕਾ ਬਹੁਤ ਮਹੱਤਵਪੂਰਨ ਹੈ, ਕਿਉਂਕਿ ਉਹ ਲੋਕਾਂ ਵਿੱਚ ਆਪਸੀ ਸਾਂਝ, ਆਪਣਾਪਨ ਅਤੇ ਸਮੂਹਿਕ ਜ਼ਿੰਮੇਵਾਰੀ ਦੀ ਭਾਵਨਾ ਵਿਕਸਿਤ ਕਰਨ ਦੇ ਨਾਲ-ਨਾਲ ਸੱਭਿਆਚਾਰਕ ਸਮਝ ਨੂੰ ਵੀ ਉਤਸ਼ਾਹਿਤ ਕਰਦੀਆਂ ਹਨ। ਸ਼੍ਰੀ ਮੋਦੀ ਨੇ ਕਿਹਾ, "ਵਿਕਸਤ ਭਾਰਤ ਦਾ ਨਿਰਮਾਣ ਅਜਿਹੇ ਹੀ ਨੌਜਵਾਨਾਂ ਰਾਹੀਂ ਹੋਵੇਗਾ, ਜੋ ਮਾਨਸਿਕ ਤੌਰ 'ਤੇ ਸ਼ਾਂਤ, ਸਮਾਜਿਕ ਤੌਰ 'ਤੇ ਜ਼ਿੰਮੇਵਾਰ ਅਤੇ ਸਮਾਜ ਪ੍ਰਤੀ ਸੰਵੇਦਨਸ਼ੀਲ ਹੋਣ।"

ਪ੍ਰਧਾਨ ਮੰਤਰੀ ਨੇ ਵਿਸ਼ਵਾਸ ਪ੍ਰਗਟਾਇਆ ਕਿ ਨਵੇਂ ਉਦਘਾਟਨ ਕੀਤੇ ਗਏ ਧਿਆਨ ਮੰਦਰ ਹਜ਼ਾਰਾਂ ਲੋਕਾਂ ਲਈ ਸ਼ਾਂਤੀ ਅਤੇ ਆਤਮਿਕ ਇਲਾਜ ਦਾ ਕੇਂਦਰ ਬਣਨਗੇ। ਉਨ੍ਹਾਂ ਕਿਹਾ ਕਿ ਸਮਾਜ ਪਹਿਲਾਂ ਤੋਂ ਹੀ ਰਾਸ਼ਟਰ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਨੂੰ ਸ਼ਲਾਘਾਯੋਗ ਢੰਗ ਨਾਲ ਨਿਭਾ ਰਿਹਾ ਹੈ, ਪਰ ਸਮੁੱਚੇ ਰਾਸ਼ਟਰੀ ਵਿਕਾਸ ਲਈ ਉਹ ਸਮਾਜ ਦੇ ਸਾਹਮਣੇ ਕੁਝ ਮਹੱਤਵਪੂਰਨ ਬੇਨਤੀਆਂ ਰੱਖਣਾ ਚਾਹੁੰਦੇ ਹਨ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦੇ ਸਮੁੱਚੇ ਵਿਕਾਸ ਨੂੰ ਅੱਗੇ ਵਧਾਉਣ ਵਿੱਚ 'ਦਿ ਆਰਟ ਆਫ਼ ਲਿਵਿੰਗ' ਜਿਹੀਆਂ ਸੰਸਥਾਵਾਂ ਦੀ ਭੂਮਿਕਾ ਬਹੁਤ ਮਹੱਤਵਪੂਰਨ ਹੈ। ਉਨ੍ਹਾਂ ਨੇ ਵਿਸ਼ੇਸ਼ ਤੌਰ 'ਤੇ ਕਿਸਾਨਾਂ ਨੂੰ ਕੁਦਰਤੀ ਖੇਤੀ ਨਾਲ ਜੋੜਨ 'ਤੇ ਜ਼ੋਰ ਦੇਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਟਿਕਾਊ ਖੇਤੀ ਆਪਣੇ ਆਪ ਵਿੱਚ "ਆਰਟ ਆਫ਼ ਲਿਵਿੰਗ" ਦਾ ਪ੍ਰਗਟਾਵਾ ਹੈ ਅਤੇ ਰਸਾਇਣਾਂ ਤੋਂ ਧਰਤੀ ਮਾਂ ਨੂੰ ਬਚਾਉਣਾ ਅਧਿਆਤਮਿਕ ਸਾਧਨਾ ਅਤੇ ਵਾਤਾਵਰਨ ਦੀ ਸੰਭਾਲ — ਦੋਵਾਂ ਦਾ ਪ੍ਰਤੀਕ ਹੈ। ਸ਼੍ਰੀ ਮੋਦੀ ਨੇ ਕਿਹਾ, "ਕੁਦਰਤੀ ਖੇਤੀ ਨੂੰ ਅਪਣਾਉਣਾ ਅਤੇ ਧਰਤੀ ਮਾਂ ਨੂੰ ਰਸਾਇਣਾਂ ਤੋਂ ਬਚਾਉਣਾ, ਇਹ ਵੀ ਆਰਟ ਆਫ਼ ਲਿਵਿੰਗ ਹੈ।"

ਪ੍ਰਧਾਨ ਮੰਤਰੀ ਨੇ “ਏਕ ਪੇੜ ਮਾਂ ਕੇ ਨਾਮ” ਮੁਹਿੰਮ ਦੇ ਵਿਆਪਕ ਵਿਸਥਾਰ ਨੂੰ ਵੀ ਉਤਸ਼ਾਹਿਤ ਕੀਤਾ ਅਤੇ ਵਾਤਾਵਰਨ ਦੀ ਸੰਭਾਲ ਨੂੰ ਚੰਗੇ ਜੀਵਨ ਦੇ ਸੰਕਲਪ ਨਾਲ ਸਿੱਧਾ ਜੋੜਿਆ। ਉਨ੍ਹਾਂ ਕਿਹਾ, "ਵਾਤਾਵਰਨ ਦੀ ਰਾਖੀ ਕਰਨਾ ਵੀ ਆਰਟ ਆਫ਼ ਲਿਵਿੰਗ ਹੈ," ਅਤੇ ਇਸ ਮੁਹਿੰਮ ਪ੍ਰਤੀ ਨਵੇਂ ਸੰਕਲਪ ਨਾਲ ਅੱਗੇ ਵਧਣ ਦਾ ਸੱਦਾ ਦਿੱਤਾ।

ਪ੍ਰਧਾਨ ਮੰਤਰੀ ਨੇ “ਪ੍ਰਤੀ ਬੂੰਦ, ਵੱਧ ਫ਼ਸਲ” (Per Drop, More Crop) ਪਹਿਲਕਦਮੀ ਰਾਹੀਂ ਕਿਸਾਨਾਂ ਵਿੱਚ ਬਿਹਤਰ ਜਲ ਪ੍ਰਬੰਧਨ ਵਿਧੀਆਂ ਨੂੰ ਅਪਣਾਉਣ ਦੀ ਲੋੜ 'ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਸਮਾਜ ਦੇ ਸਹਿਯੋਗ ਨਾਲ ਇਸ ਦਿਸ਼ਾ ਵਿੱਚ ਹੋਰ ਵੀ ਵਧੀਆ ਨਤੀਜੇ ਪ੍ਰਾਪਤ ਕੀਤੇ ਜਾ ਸਕਦੇ ਹਨ। ਆਉਣ ਵਾਲੀ ਮਾਨਸੂਨ ਰੁੱਤ ਨੂੰ ਧਿਆਨ ਵਿੱਚ ਰੱਖਦਿਆਂ, ਉਨ੍ਹਾਂ ਨੇ ਇਸ ਕਾਰਜ ਦੀ ਤਤਕਾਲਤਾ 'ਤੇ ਜ਼ੋਰ ਦਿੱਤਾ ਅਤੇ ਕਿਹਾ ਕਿ ਇਹ ਵਿਆਪਕ ਜਲ ਸੰਭਾਲ ਜਾਗਰੂਕਤਾ ਫੈਲਾਉਣ ਦਾ ਢੁਕਵਾਂ ਸਮਾਂ ਹੈ। ਸ਼੍ਰੀ ਮੋਦੀ ਨੇ ਕਿਹਾ, "ਪਾਣੀ ਦੀ ਹਰ ਬੂੰਦ ਬਚਾਉਣਾ ਵੀ ਆਰਟ ਆਫ਼ ਲਿਵਿੰਗ ਹੈ।"

ਪ੍ਰਧਾਨ ਮੰਤਰੀ ਨੇ ਜ਼ਿੰਮੇਵਾਰ ਜੀਵਨ-ਸ਼ੈਲੀ ਦੇ ਇਸ ਸੰਕਲਪ ਨੂੰ ਬਿਜਲੀ ਦੀ ਬਚਤ, ਸਿੰਗਲ-ਯੂਜ਼ ਪਲਾਸਟਿਕ ਦੇ ਖਾਤਮੇ ਅਤੇ ਸਥਾਨਕ ਉਤਪਾਦਾਂ (ਲੋਕਲ ਪ੍ਰੋਡਕਟਸ) ਨੂੰ ਉਤਸ਼ਾਹਿਤ ਕਰਨ ਤੱਕ ਵਧਾਉਂਦੇ ਹੋਏ, ਇਨ੍ਹਾਂ ਸਾਰਿਆਂ ਨੂੰ 'ਆਰਟ ਆਫ਼ ਲਿਵਿੰਗ' ਦੇ ਫਲਸਫੇ ਨਾਲ ਜੋੜਿਆ। ਉਨ੍ਹਾਂ ਨੇ ਸਰਕਾਰ ਦੇ ਮਿਸ਼ਨ ਲਾਈਫ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਹ ਪਹਿਲਕਦਮੀ ਕੁਦਰਤ ਨਾਲ ਸੰਤੁਲਨ ਬਣਾਈ ਰੱਖਦੇ ਹੋਏ ਵਧੇਰੇ ਜ਼ਿੰਮੇਵਾਰੀ ਅਤੇ ਜਾਗਰੂਕਤਾ ਨਾਲ ਜੀਵਨ ਜਿਉਣ ਲਈ ਪ੍ਰੇਰਿਤ ਕਰਦੀ ਹੈ। ਸ਼੍ਰੀ ਮੋਦੀ ਨੇ ਕਿਹਾ, "ਕੁਦਰਤ ਨਾਲ ਸੰਤੁਲਨ ਬਣਾਉਣ ਵਾਲੀ ਇਹ ਜੀਵਨ ਸ਼ੈਲੀ ਵੀ ਆਰਟ ਆਫ਼ ਲਿਵਿੰਗ ਹੈ।"

ਪ੍ਰਧਾਨ ਮੰਤਰੀ ਨੇ ਇਹ ਵਿਸ਼ਵਾਸ ਪ੍ਰਗਟਾਉਂਦੇ ਹੋਏ ਆਪਣੇ ਸੰਬੋਧਨ ਦੀ ਸਮਾਪਤੀ ਕੀਤੀ ਕਿ ਆਉਣ ਵਾਲੇ ਦਿਨਾਂ ਵਿੱਚ ਇਹ ਸੰਸਥਾ ਅਜਿਹੇ ਮਹੱਤਵਪੂਰਨ ਵਿਸ਼ਿਆਂ ਨੂੰ ਹੋਰ ਵੀ ਤਰਜੀਹ ਦੇਵੇਗੀ।

ਪ੍ਰਧਾਨ ਮੰਤਰੀ ਦਾ ਭਾਸ਼ਣ ਪੜ੍ਹਨ ਲਈ ਇੱਥੇ ਕਲਿੱਕ ਕਰੋ

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
EPFO settles 8.3 crore claims in FY26; cheque leaf upload reform benefits 7 crore members, says govt

Media Coverage

EPFO settles 8.3 crore claims in FY26; cheque leaf upload reform benefits 7 crore members, says govt
NM on the go

Nm on the go

Always be the first to hear from the PM. Get the App Now!
...
Prime Minister Narendra Modi receives a telephone call from the US Vice President
August 08, 2026
PM and Vice President Vance review progress in the India-U.S. Strategic Partnership.
PM and Vice President Vance exchange views on regional and global developments.
PM warmly congratulates Vice President Vance and Ms. Usha Vance on the birth of their son.

Prime Minister Shri Narendra Modi received a telephone call today from the Vice President of the United States, Mr. J.D. Vance.

Prime Minister and Vice President Vance reviewed progress in the India-U.S. Comprehensive Global Strategic Partnership. They noted the sustained momentum in the high-level engagements and reaffirmed their commitment to further strengthening cooperation in trade, defence, critical and emerging technologies, energy security and critical minerals.

They also exchanged views on regional and global developments of mutual interest.

Prime Minister warmly congratulated Vice President Vance and Ms. Usha Vance on the birth of their son and conveyed best wishes to the family.