ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਪਿਛਲੇ 11 ਵਰ੍ਹਿਆਂ ਵਿੱਚ ਸਰਕਾਰ ਦੀਆਂ ਕਿਸਾਨ-ਹਿਤੈਸ਼ੀ ਪਹਿਲਾਂ ਦੇ ਦੂਰਗਾਮੀ ਪ੍ਰਭਾਵ ਨੂੰ ਰੇਖਾਂਕਿਤ ਕੀਤਾ ਹੈ,ਜੋ ਕ੍ਰਿਸ਼ੀ ਸਮੁਦਾਇ (agricultural community) ਦੇ ਲਈ ਸਨਮਾਨ ਅਤੇ ਸਮ੍ਰਿੱਧੀ ਦਾ ਇੱਕ ਮਹੱਤਵਪੂਰਨ ਪੜਾਅ ਹੈ।
ਉਨ੍ਹਾਂ ਨੇ ਪੀਐੱਮ ਕਿਸਾਨ ਸਨਮਾਨ ਨਿਧੀ (PM Kisan Samman Nidhi) ਅਤੇ ਕਿਸਾਨ ਫਸਲ ਬੀਮਾ (Kisan Fasal Bima) ਯੋਜਨਾ ਜਿਹੀਆਂ ਪ੍ਰਮੁੱਖ ਪਹਿਲਾਂ ‘ਤੇ ਪ੍ਰਕਾਸ਼ ਪਾਇਆ ਅਤੇ ਇਨ੍ਹਾਂ ਨੂੰ ਕਿਸਾਨਾਂ ਦੇ ਕਲਿਆਣ ਲਈ ਸਰਕਾਰ ਦੁਆਰਾ ਉਠਾਏ ਗਏ ਮਹੱਤਵਪੂਰਨ ਕਦਮ ਦੱਸਿਆ।
ਪ੍ਰਧਾਨ ਮੰਤਰੀ ਨੇ ਇਹ ਭੀ ਕਿਹਾ ਕਿ ਨਿਊਨਤਮ ਸਮਰਥਨ ਮੁੱਲ (ਐੱਮਐੱਸਪੀ-MSP) ਵਿੱਚ ਲਗਾਤਾਰ ਵਾਧੇ ਦੇ ਕਾਰਨ ਦੇਸ਼ ਦੇ ਖੁਰਾਕ ਉਤਪਾਦਕਾਂ ਨੂੰ ਨਾ ਕੇਵਲ ਆਪਣੀਆਂ ਫਸਲਾਂ ਦੇ ਉਚਿਤ ਮੁੱਲ ਮਿਲ ਰਹੇ ਹਨ, ਬਲਕਿ ਉਨ੍ਹਾਂ ਦੀ ਆਮਦਨ ਵਿੱਚ ਭੀ ਵਾਧਾ ਹੋ ਰਿਹਾ ਹੈ।
ਸ਼੍ਰੀ ਮੋਦੀ ਨੇ ਇਸ ਬਾਤ ‘ਤੇ ਬਲ ਦਿੱਤਾ ਕਿ ਦੇਸ਼ ਦੇ ਮਿਹਨਤੀ ਕਿਸਾਨਾਂ ਦੀ ਸੇਵਾ ਕਰਨਾ ਉਨ੍ਹਾਂ ਦੀ ਸਰਕਾਰ ਦੇ ਲਈ ਸੁਭਾਗ ਦੀ ਬਾਤ ਹੈ। ਉਨ੍ਹਾਂ ਨੇ ਪਿਛਲੇ 11 ਵਰ੍ਹਿਆਂ 'ਤੇ ਵਿਚਾਰ ਕਰਦੇ ਹੋਏ ਕਿਹਾ ਕਿ ਸਰਕਾਰ ਦੀਆਂ ਵਿਭਿੰਨ ਪਹਿਲਾਂ ਨੇ ਨਾ ਕੇਵਲ ਕਿਸਾਨਾਂ ਦੇ ਦਰਮਿਆਨ ਸਮ੍ਰਿੱਧੀ ਵਧਾਈ ਹੈ, ਬਲਕਿ ਖੇਤੀਬਾੜੀ ਖੇਤਰ ਦੇ ਸੰਪੂਰਨ ਪਰਿਵਰਤਨ ਵਿੱਚ ਭੀ ਯੋਗਦਾਨ ਦਿੱਤਾ ਹੈ।
ਪ੍ਰਧਾਨ ਮੰਤਰੀ ਨੇ ਇਸ ਬਾਤ 'ਤੇ ਪ੍ਰਕਾਸ਼ ਪਾਇਆ ਕਿ ਸਰਕਾਰ ਨੇ ਭੂਮੀ ਸਿਹਤ ਅਤੇ ਸਿੰਚਾਈ ਜਿਹੇ ਪ੍ਰਮੁੱਖ ਪਹਿਲੂਆਂ ‘ਤੇ ਬਰੀਕੀ ਨਾਲ ਧਿਆਨ ਦਿੱਤਾ ਹੈ, ਜੋ ਕਾਫ਼ੀ ਲਾਭਦਾਇਕ ਰਹੇ ਹਨ।
ਸ਼੍ਰੀ ਮੋਦੀ ਨੇ ਅੱਗੇ ਕਿਹਾ ਕਿ ਕਿਸਾਨਾਂ ਦੇ ਕਲਿਆਣ ਦੇ ਲਈ ਸਾਡੇ ਪ੍ਰਯਾਸ ਆਉਣ ਵਾਲੇ ਸਮੇਂ ਵਿੱਚ ਹੋਰ ਅਧਿਕ ਜ਼ੋਸ਼ ਦੇ ਨਾਲ ਜਾਰੀ ਰਹਿਣਗੇ। ਉਨ੍ਹਾਂ ਨੇ ਕਿਹਾ ਕਿ ਅਸੀਂ ਆਪਣੇ ਕਿਸਾਨਾਂ ਦੇ ਲਈ ਸਨਮਾਨ ਅਤੇ ਸਮ੍ਰਿੱਧੀ 'ਤੇ ਕੰਮ ਕੀਤਾ ਹੈ।
ਪ੍ਰਧਾਨ ਮੰਤਰੀ ਨੇ ਐਕਸ (X)‘ਤੇ ਪੋਸਟ ਕੀਤਾ;
"ਸਾਡੇ ਕਿਸਾਨ ਭਾਈ-ਭੈਣਾਂ ਨੂੰ ਪਹਿਲੇ ਜਿੱਥੇ ਛੋਟੀਆਂ-ਛੋਟੀਆਂ ਜ਼ਰੂਰਤਾਂ ਦੇ ਲਈ ਭੀ ਉਧਾਰ ਲੈਣ ਨੂੰ ਮਜਬੂਰ ਹੋਣਾ ਪੈਂਦਾ ਸੀ, ਉੱਥੇ ਹੀ ਬੀਤੇ 11 ਸਾਲ ਵਿੱਚ ਸਾਡੀ ਸਰਕਾਰ ਦੇ ਨਿਰਣਿਆਂ ਨਾਲ ਉਨ੍ਹਾਂ ਦਾ ਜੀਵਨ ਬਹੁਤ ਅਸਾਨ ਹੋਇਆ ਹੈ। ਪੀਐੱਮ ਕਿਸਾਨ ਸਨਮਾਨ ਨਿਧੀ ਹੋਵੇ ਜਾਂ ਕਿਸਾਨ ਫਸਲ ਬੀਮਾ, ਅਸੀਂ ਉਨ੍ਹਾਂ ਦੇ ਕਲਿਆਣ ਦੇ ਲਈ ਕਈ ਅਹਿਮ ਕਦਮ ਉਠਾਏ ਹਨ। ਹੁਣ ਐੱਮਐੱਸਪੀ ਵਿੱਚ ਨਿਰੰਤਰ ਵਾਧੇ ਨਾਲ ਦੇਸ਼ ਦੇ ਅੰਨਦਾਤਿਆਂ ਨੂੰ ਨਾ ਸਿਰਫ਼ ਫਸਲਾਂ ਦੀ ਉਚਿਤ ਕੀਮਤ ਮਿਲ ਰਹੀ ਹੈ, ਬਲਕਿ ਉਨ੍ਹਾਂ ਦੀ ਆਮਦਨ ਭੀ ਵਧ ਰਹੀ ਹੈ।
11YearsOfKisanSamman"
हमारे किसान भाई-बहनों को पहले जहां छोटी-छोटी जरूरतों के लिए भी उधार लेने को मजबूर होना पड़ता था, वहीं बीते 11 साल में हमारी सरकार के निर्णयों से उनका जीवन बहुत आसान हुआ है। पीएम किसान सम्मान निधि हो या फिर किसान फसल बीमा, हमने उनके कल्याण के लिए कई अहम कदम उठाए हैं। अब एमएसपी में… pic.twitter.com/MtQbvGMMcH
— Narendra Modi (@narendramodi) June 7, 2025
"ਆਪਣੇ ਮਿਹਨਤੀ ਕਿਸਾਨਾਂ ਦੀ ਸੇਵਾ ਕਰਨਾ ਸਾਡਾ ਸੁਭਾਗ ਹੈ। ਪਿਛਲੇ 11 ਵਰ੍ਹਿਆਂ ਤੋਂ, ਸਾਡੀਆਂ ਵਿਭਿੰਨ ਪਹਿਲਾਂ ਨੇ ਕਿਸਾਨਾਂ ਦੀ ਸਮ੍ਰਿੱਧੀ ਨੂੰ ਹੁਲਾਰਾ ਦਿੱਤਾ ਹੈ ਅਤੇ ਖੇਤੀਬਾੜੀ ਖੇਤਰ ਵਿੱਚ ਸੰਪੂਰਨ ਪਰਿਵਰਤਨ ਭੀ ਸੁਨਿਸ਼ਚਿਤ ਕੀਤਾ ਹੈ। ਅਸੀਂ ਭੂਮੀ ਸਿਹਤ ਅਤੇ ਸਿੰਚਾਈ ਜਿਹੇ ਮੁੱਦਿਆਂ 'ਤੇ ਧਿਆਨ ਕੇਂਦ੍ਰਿਤ ਕੀਤਾ ਹੈ, ਜੋ ਬਹੁਤ ਫਾਇਦੇਮੰਦ ਰਹੇ ਹਨ। ਆਉਣ ਵਾਲੇ ਸਮੇਂ ਵਿੱਚ ਕਿਸਾਨ ਕਲਿਆਣ ਦੇ ਲਈ ਸਾਡੇ ਪ੍ਰਯਾਸ ਹੋਰ ਅਧਿਕ ਜ਼ੋਸ਼ ਦੇ ਨਾਲ ਜਾਰੀ ਰਹਿਣਗੇ।
11YearsOfKisanSamman"
It’s our privilege to serve our hardworking farmers. For the past 11 years, our various initiatives have boosted prosperity for farmers and also ensured an overall transformation of the agriculture sector. We have focussed on issues like soil health and irrigation, which have… https://t.co/1eNRIe5RJb
— Narendra Modi (@narendramodi) June 7, 2025
"ਇਸ ਥਰੈੱਡ (thread) ਨੂੰ ਜ਼ਰੂਰ ਪੜ੍ਹੋ ਅਤੇ ਦੇਖੋ ਕਿ ਅਸੀਂ ਆਪਣੇ ਕਿਸਾਨਾਂ ਦੇ ਸਨਮਾਨ ਅਤੇ ਸਮ੍ਰਿੱਧੀ ਦੇ ਲਈ ਕਿਸ ਤਰ੍ਹਾਂ ਕੰਮ ਕੀਤਾ ਹੈ। #11 ਵਰ੍ਹੇ ਕਿਸਾਨ ਸਨਮਾਨ ਦੇ" (#11YearsOfKisanSamman")
11YearsOfKisanSamman"
Do read this thread to get a glimpse of how we have worked on dignity and prosperity for our farmers. #11YearsOfKisanSamman https://t.co/coqhwFYvUH
— Narendra Modi (@narendramodi) June 7, 2025


