ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ 100 ਗੀਗਾਵਾਟ ਸੋਲਰ ਪੀਵੀ ਮਾਡਿਊਲ ਮੈਨੂਫੈਕਚਰਿੰਗ ਸਮਰੱਥਾ ਹਾਸਲ ਕਰਨ ਦੇ ਲਈ ਭਾਰਤ ਦੀ ਸ਼ਲਾਘਾ ਕੀਤੀ ਅਤੇ ਇਸ ਨੂੰ ਆਤਮਨਿਰਭਰਤਾ ਅਤੇ ਸਵੱਛ ਊਰਜਾ ਨੂੰ ਮਕਬੂਲ ਬਣਾਉਣ ਦੇ ਪ੍ਰਯਾਸਾਂ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਉਪਲਬਧੀ ਦੱਸਿਆ।
ਕੇਂਦਰੀ ਮੰਤਰੀ ਸ਼੍ਰੀ ਪ੍ਰਲਹਾਦ ਜੋਸ਼ੀ ਦੀ ਐਕਸ (X) ‘ਤੇ ਇੱਕ ਪੋਸਟ ਦਾ ਜਵਾਬ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ:
“ਇਹ ਆਤਮਨਿਰਭਰਤਾ ਦੀ ਦਿਸ਼ਾ ਵਿੱਚ ਇੱਕ ਹੋਰ ਮਹੱਤਵਪੂਰਨ ਉਪਲਬਧੀ ਹੈ! ਇਹ ਭਾਰਤ ਦੀਆਂ ਮੈਨੂਫੈਕਚਰਿੰਗ ਸਮਰੱਥਾਵਾਂ ਦੀ ਸਫ਼ਲਤਾ ਅਤੇ ਸਵੱਛ ਊਰਜਾ ਨੂੰ ਮਕਬੂਲ ਬਣਾਉਣ ਦੀ ਦਿਸ਼ਾ ਵਿੱਚ ਸਾਡੇ ਪ੍ਰਯਾਸਾਂ ਨੂੰ ਦਰਸਾਉਂਦਾ ਹੈ।”
This is yet another milestone towards self-reliance! It depicts the success of India's manufacturing capabilities and our efforts towards popularising clean energy. https://t.co/ZLMkhtSx8u
— Narendra Modi (@narendramodi) August 13, 2025


