ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਬੋਹਾਗ ਬਿਹੂ ਦੇ ਅਵਸਰ ‘ਤੇ ਸਾਰੇ ਦੇਸ਼ਵਾਸੀਆਂ ਨੂੰ ਵਧਾਈਆਂ ਦਿੱਤੀਆਂ ਹਨ। ਉਨ੍ਹਾਂ ਨੇ ਕਿਹਾ ਹੈ ਕਿ ਇਹ ਵਿਸ਼ਿਸ਼ਟ ਤਿਉਹਾਰ ਅਸਾਮ ਦੇ ਸੱਭਿਆਚਾਰ ਦਾ ਜਿਉਂਦਾ-ਜਾਗਦਾ ਪ੍ਰਤੀਕ ਹੈ। ਸ਼੍ਰੀ ਮੋਦੀ ਨੇ ਕਾਮਨਾ ਕਰਦੇ ਹੋਏ ਕਿਹਾ ਕਿ ਬਿਹੂ ਸਭ ਦੇ ਜੀਵਨ ਵਿੱਚ ਆਨੰਦ ਲਿਆਵੇ ਅਤੇ ਸਾਰੇ ਸਵਸਥ ਹੋਣ।
ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;
“ਸ਼ੁਭ ਬੋਹਾਗ ਬਿਹੂ!
ਇਹ ਵਿਸ਼ਿਸ਼ਟ ਤਿਉਹਾਰ ਅਸਾਮ ਦੇ ਸੱਭਿਆਚਾਰ ਦਾ ਜਿਉਂਦਾ-ਜਾਗਦਾ ਪ੍ਰਤੀਕ ਹੈ।
ਮੇਰੀ ਕਾਮਨਾ ਹੈ ਕਿ ਬਿਹੂ ਸਭ ਦੇ ਜੀਵਨ ਨੂੰ ਸੁਖੀ ਕਰੇ ਅਤੇ ਸਾਰੇ ਨਿਰੋਗ ਹੋਣ।”
Bohag Bihu greetings to everyone! pic.twitter.com/W5UWbLJhiF
— Narendra Modi (@narendramodi) April 14, 2022


