ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅਯੁੱਧਿਆ ਵਿੱਚ ਸ਼ਾਨਦਾਰ ਰਾਮ ਦਰਬਾਰ ਦੀ ਪ੍ਰਾਣ ਪ੍ਰਤਿਸ਼ਠਾ ਦੇ ਅਵਸਰ ‘ਤੇ ਸਾਰੇ ਦੇਸ਼ਵਾਸੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ। ਸ਼੍ਰੀ ਮੋਦੀ ਨੇ ਕਿਹਾ ਕਿ ਸ਼ਾਨਦਾਰ ਰਾਮ ਦਰਬਾਰ ਦੀ ਪ੍ਰਾਣ ਪ੍ਰਤਿਸ਼ਠਾ ਸਾਰੇ ਰਾਮ ਭਗਤਾਂ ਨੂੰ ਸ਼ਰਧਾ ਅਤੇ ਆਨੰਦ ਨਾਲ ਭਰ ਦੇਣ ਵਾਲੀ ਹੈ।
ਉਨ੍ਹਾਂ ਨੇ ਇਹ ਭੀ ਕਾਮਨਾ ਕੀਤੀ ਹੈ ਕਿ ਮਰਯਾਦਾ ਪੁਰਸ਼ੋਤਮ ਭਗਵਾਨ ਸ਼੍ਰੀ ਰਾਮ ਸਾਰੇ ਦੇਸ਼ਵਾਸੀਆਂ ਨੂੰ ਸੁਖ, ਸਮ੍ਰਿੱਧੀ ਅਤੇ ਸਿਹਤ ਪ੍ਰਦਾਨ ਕਰਨ।
ਪ੍ਰਧਾਨ ਮੰਤਰੀ ਨੇ ਐਕਸ (X)‘ਤੇ ਇੱਕ ਪੋਸਟ ਵਿੱਚ ਕਿਹਾ ;
“ਪ੍ਰਭੂ ਸ਼੍ਰੀ ਰਾਮ ਦੀ ਜਨਮਸਥਲੀ ਅਯੁੱਧਿਆ ਇੱਕ ਹੋਰ ਗੌਰਵਸ਼ਾਲੀ ਅਤੇ ਇਤਿਹਾਸਿਕ ਪਲ ਦਾ ਸਾਕਸ਼ੀ ਬਣੀ ਹੈ। ਸ਼ਾਨਦਾਰ-ਦਿੱਬ ਰਾਮ ਦਰਬਾਰ ਦੀ ਪ੍ਰਾਣ-ਪ੍ਰਤਿਸ਼ਠਾ ਦਾ ਇਹ ਪਾਵਨ ਅਵਸਰ ਸਾਰੇ ਰਾਮਭਗਤਾਂ ਨੂੰ ਸ਼ਰਧਾ ਅਤੇ ਆਨੰਦ ਨਾਲ ਭਾਵਵਿਭੋਰ ਕਰਨ ਵਾਲਾ ਹੈ। ਮੇਰੀ ਕਾਮਨਾ ਹੈ ਕਿ ਮਰਯਾਦਾ ਪੁਰਸ਼ੋਤਮ ਭਗਵਾਨ ਸ਼੍ਰੀ ਰਾਮ ਸਾਰੇ ਦੇਸ਼ਵਾਸੀਆਂ ਨੂੰ ਸੁਖ-ਸਮ੍ਰਿੱਧੀ ਅਤੇ ਅਰੋਗਤਾ ਦਾ ਅਸ਼ੀਰਵਾਦ ਦੇਣ।
ਜੈ ਸੀਯਾਰਾਮ!”
प्रभु श्री राम की जन्मस्थली अयोध्या एक और गौरवशाली और ऐतिहासिक क्षण का साक्षी बनी है। भव्य-दिव्य राम दरबार की प्राण-प्रतिष्ठा का ये पावन अवसर समस्त रामभक्तों को श्रद्धा और आनंद से भावविभोर करने वाला है। मेरी कामना है कि मर्यादा पुरुषोत्तम भगवान श्री राम सभी देशवासियों को… https://t.co/sbZ4HrJm20
— Narendra Modi (@narendramodi) June 5, 2025


