ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਅੱਜ ਕਾਰਤਿਕ ਪੂਰਨਿਮਾ ਅਤੇ ਦੇਵ ਦੀਵਾਪਲੀ ਦੇ ਮੌਕੇ 'ਤੇ ਸਾਰਿਆਂ ਨੂੰ ਵਧਾਈਆਂ ਦਿੱਤੀਆਂ ਹਨ। ਸ੍ਰੀ ਮੋਦੀ ਨੇ ਕਿਹਾ, “ਭਾਰਤੀ ਸਭਿਆਚਾਰ ਅਤੇ ਅਧਿਆਤਮਿਕਤਾ ਨਾਲ ਸਬੰਧਤ ਇਹ ਪਵਿੱਤਰ ਮੌਕਾ ਸਾਰਿਆਂ ਲਈ ਖ਼ੁਸ਼ੀ, ਸ਼ਾਂਤੀ, ਤੰਦਰੁਸਤੀ ਅਤੇ ਖ਼ੁਸ਼ਹਾਲੀ ਲਿਆਵੇ। ਪਵਿੱਤਰ ਇਸ਼ਨਾਨ, ਦਾਨ, ਆਰਤੀ ਅਤੇ ਪੂਜਾ ਨਾਲ ਸਬੰਧਤ ਸਾਡੀ ਪਵਿੱਤਰ ਪਰੰਪਰਾ ਸਾਰਿਆਂ ਦੇ ਜੀਵਨ ਨੂੰ ਰੋਸ਼ਨ ਕਰੇ।"
ਪ੍ਰਧਾਨ ਮੰਤਰੀ ਨੇ ਐਕਸ 'ਤੇ ਪੋਸਟ ਕੀਤਾ:
"ਦੇਸ਼ ਭਰ ਵਿੱਚ ਮੇਰੇ ਸਾਰੇ ਪਰਿਵਾਰਕ ਮੈਂਬਰਾਂ ਨੂੰ ਕਾਰਤਿਕ ਪੂਰਨਿਮਾ ਅਤੇ ਦੇਵ ਦੀਪਾਵਲੀ ਦੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ। ਭਾਰਤੀ ਸਭਿਆਚਾਰ ਅਤੇ ਅਧਿਆਤਮਿਕਤਾ ਨਾਲ ਸਬੰਧਤ ਇਹ ਪਵਿੱਤਰ ਮੌਕਾ ਸਾਰਿਆਂ ਲਈ ਖ਼ੁਸ਼ੀ, ਸ਼ਾਂਤੀ, ਤੰਦਰੁਸਤੀ ਅਤੇ ਖ਼ੁਸ਼ਹਾਲੀ ਲੈ ਕੇ ਆਵੇ। ਪਵਿੱਤਰ ਇਸ਼ਨਾਨ, ਦਾਨ-ਪੁੰਨ, ਆਰਤੀ ਅਤੇ ਪੂਜਾ ਨਾਲ ਸਬੰਧਤ ਸਾਡੀ ਪਵਿੱਤਰ ਪਰੰਪਰਾ ਸਾਰਿਆਂ ਦੇ ਜੀਵਨ ਨੂੰ ਰੋਸ਼ਨ ਕਰੇ।"
देश के अपने सभी परिवारजनों को कार्तिक पूर्णिमा और देव दीपावली की कोटि-कोटि शुभकामनाएं। भारतीय संस्कृति और अध्यात्म से जुड़ा यह दिव्य अवसर हर किसी के लिए सुख, शांति, आरोग्य और सौभाग्य लेकर आए। पावन स्नान, दान-पुण्य, आरती और पूजन से जुड़ी हमारी यह पवित्र परंपरा सबके जीवन को…
— Narendra Modi (@narendramodi) November 5, 2025


