PM shares a Sanskrit Subhashitam highlighting Agni as the fiery essence that awakens immense power within the smallest particles of matter

ਪ੍ਰਧਾਨ ਮੰਤਰੀ ਨੇ ਇੱਕ ਸੰਸਕ੍ਰਿਤ ਸੁਭਾਸ਼ਿਤਮ (Sanskrit Subhashitam) ਸਾਂਝਾ ਕੀਤਾ, ਜਿਸ ਵਿੱਚ ਅਗਨੀ ਨੂੰ ਉਸ ਪ੍ਰਚੰਡ ਸਾਰ ਵਜੋਂ ਦਰਸਾਇਆ ਗਿਆ ਹੈ ਜੋ ਕਿ ਪਦਾਰਥ ਦੇ ਸੂਖਮ ਕਣਾਂ ਵਿੱਚ ਮੌਜੂਦ, ਅਸੀਮ ਸ਼ਕਤੀ ਨੂੰ ਜਾਗ੍ਰਿਤ ਕਰਦਾ ਹੈ 

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਰਾਸ਼ਟਰੀ ਤਕਨਾਲੋਜੀ ਦਿਵਸ ਦੇ ਮੌਕੇ ‘ਤੇ ਦੇਸ਼ਵਾਸੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ।

ਪ੍ਰਧਾਨ ਮੰਤਰੀ ਨੇ ਮਾਣ ਨਾਲ ਵਿਗਿਆਨੀਆਂ ਦੀ ਸਖਤ ਮਿਹਨਤ ਅਤੇ ਸਮਰਪਣ ਨੂੰ ਯਾਦ ਕੀਤਾ, ਜਿਸ ਦੇ ਸਿੱਟੇ ਵਜੋਂ 1998 ਵਿੱਚ ਪੋਖਰਣ ਵਿੱਚ ਸਫਲ ਪ੍ਰੀਖਣ ਹੋਏ ਸਨ। ਉਨ੍ਹਾਂ ਕਿਹਾ ਕਿ ਉਹ ਇਤਿਹਾਸਕ ਪਲ ਭਾਰਤ ਦੀ ਵਿਗਿਆਨਿਕ ਉੱਤਮਤਾ ਅਤੇ ਅਟੁੱਟ ਵਚਨਬੱਧਤਾ ਦਾ ਪ੍ਰਤੀਕ ਸੀ। 

ਪ੍ਰਧਾਨ ਮੰਤਰੀ ਨੇ ਕਿਹਾ ਕਿ ਆਤਮ-ਨਿਰਭਰ ਭਾਰਤ ਦੇ ਨਿਰਮਾਣ ਵਿੱਚ ਤਕਨਾਲੋਜੀ ਇੱਕ ਮਹੱਤਵਪੂਰਨ ਥੰਮ੍ਹ ਬਣ ਗਈ ਹੈ। ਇਹ ਨਵੀਨਤਾ ਨੂੰ ਗਤੀ ਦੇ ਰਹੀ ਹੈ, ਮੌਕਿਆਂ ਦਾ ਵਿਸਥਾਰ ਕਰ ਰਹੀ ਹੈ ਅਤੇ ਵੱਖ-ਵੱਖ ਖੇਤਰਾਂ ਵਿੱਚ ਰਾਸ਼ਟਰ ਦੇ ਵਿਕਾਸ ਵਿੱਚ ਯੋਗਦਾਨ ਦੇ ਰਹੀ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਸਰਕਾਰ ਦਾ ਨਿਰੰਤਰ ਧਿਆਨ ਪ੍ਰਤਿਭਾ ਨੂੰ ਸਸ਼ਕਤ ਬਣਾਉਣ, ਖੋਜ ਨੂੰ ਉਤਸ਼ਾਹਿਤ ਕਰਨ ਅਤੇ ਅਜਿਹੇ ਸਮਾਧਾਨ ਤਿਆਰ ਕਰਨ ‘ਤੇ ਕੇਂਦ੍ਰਿਤ ਹੈ, ਜੋ ਰਾਸ਼ਟਰ ਦੀ ਪ੍ਰਗਤੀ ਅਤੇ ਲੋਕਾਂ ਦੀਆਂ ਇੱਛਾਵਾਂ, ਦੋਵਾਂ ਨੂੰ ਪੂਰਾ ਕਰਨ।

ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ 1998 ਵਿੱਚ ਅੱਜ ਹੀ ਦੇ ਦਿਨ ਪੋਖਰਣ ਵਿੱਚ ਕੀਤੇ ਗਏ ਪਰਮਾਣੂ ਪ੍ਰੀਖਣਾਂ ਨੇ ਵਿਸ਼ਵ ਨੂੰ ਭਾਰਤ ਦੀ ਵਿਲੱਖਣ ਸਮਰੱਥਾ ਨਾਲ ਜਾਣੂ ਕਰਵਾਇਆ। ਉਨ੍ਹਾਂ ਕਿਹਾ ਕਿ ਸਾਡੇ ਵਿਗਿਆਨਿਕ ਦੇਸ਼ ਦੇ ਮਾਣ ਅਤੇ ਸਵੈ-ਮਾਣ ਦੇ ਸੱਚੇ ਸ਼ਿਲਪਕਾਰ ਹਨ।

ਪ੍ਰਧਾਨ ਮੰਤਰੀ ਨੇ ਇੱਕ ਸੰਸਕ੍ਰਿਤ ਸੁਭਾਸ਼ਿਤਮ ਸਾਂਝਾ ਕਰਦੇ ਹੋਏ ਕਿਹਾ ਕਿ ਅਗਨੀ ਸਵਰਗ ਦੀ ਸਰਬਉੱਚ ਸ਼ਕਤੀ ਹੈ ਅਤੇ ਧਰਤੀ ‘ਤੇ ਮੌਜੂਦ ਸਮੁੱਚੀ ਊਰਜਾ ਦਾ ਮੂਲ ਸਰੋਤ ਹੈ। ਓਹੀ ਅਗਨੀ-ਤੱਤ ਪਦਾਰਥ ਦੇ ਸੂਖਮ ਤੱਤ ਕਣਾਂ ਵਿੱਚ ਮੌਜੂਦ ਅਸੀਮ ਸ਼ਕਤੀ ਨੂੰ ਜਾਗ੍ਰਿਤ ਕਰਦਾ ਹੈ ਅਤੇ ਸਮੁੱਚੀ ਸ੍ਰਿਸ਼ਟੀ ਵਿੱਚ ਊਰਜਾ ਅਤੇ ਗਤੀ ਦਾ ਸੰਚਾਰ ਕਰਦਾ ਹੈ।

ਐਕਸ ‘ਤੇ ਪੋਸਟਾਂ ਦੀ ਲੜੀ ਵਿੱਚ, ਪ੍ਰਧਾਨ ਮੰਤਰੀ ਨੇ ਲਿਖਿਆ:

 “ਰਾਸ਼ਟਰੀ ਤਕਨਾਲੋਜੀ ਦਿਵਸ ਮੌਕੇ ‘ਤੇ ਹਾਰਦਿਕ ਸ਼ੁਭਕਾਮਨਾਵਾਂ। ਸਾਨੂੰ ਆਪਣੇ ਵਿਗਿਆਨੀਆਂ ਦੀ ਸਖਤ ਮਿਹਨਤ ਅਤੇ ਸਮਰਪਣ ਨੂੰ ਯਾਦ ਕਰਦੇ ਹੋਏ ਮਾਣ ਮਹਿਸੂਸ ਹੋ ਰਿਹਾ ਹੈ, ਜਿਸ ਦੇ ਸਿੱਟੇ ਵਜੋਂ 1998 ਵਿੱਚ ਪੋਖਰਣ ਵਿੱਚ ਸਫਲ ਪ੍ਰੀਖਣ ਹੋਏ। ਉਹ ਇਤਿਹਾਸਕ ਪਲ ਭਾਰਤ ਦੀ ਵਿਗਿਆਨਿਕ ਉੱਤਮਤਾ ਅਤੇ ਅਟੁੱਟ ਵਚਨਬੱਧਤਾ ਦਾ ਪ੍ਰਤੀਕ ਸੀ। 

ਆਤਮ-ਨਿਰਭਰ ਭਾਰਤ ਦੇ ਨਿਰਮਾਣ ਵਿੱਚ ਤਕਨਾਲੋਜੀ ਇੱਕ ਮਹੱਤਵਪੂਰਨ ਥੰਮ੍ਹ ਬਣ ਗਈ ਹੈ। ਇਹ ਨਵੀਨਤਾ ਨੂੰ ਗਤੀ ਦੇ ਰਹੀ ਹੈ, ਮੌਕਿਆਂ ਦਾ ਵਿਸਥਾਰ ਕਰ ਰਹੀ ਹੈ ਅਤੇ ਵੱਖ-ਵੱਖ ਖੇਤਰਾਂ ਵਿੱਚ ਰਾਸ਼ਟਰ ਦੇ ਵਿਕਾਸ ਵਿੱਚ ਯੋਗਦਾਨ ਦੇ ਰਹੀ ਹੈ। ਸਾਡਾ ਨਿਰੰਤਰ ਧਿਆਨ ਪ੍ਰਤਿਭਾ ਨੂੰ ਸਸ਼ਕਤ ਬਣਾਉਣ, ਖੋਜ ਨੂੰ ਉਤਸ਼ਾਹਿਤ ਕਰਨ ਅਤੇ ਅਜਿਹੇ ਸਮਾਧਾਨ ਵਿਕਸਿਤ ਕਰਨ ‘ਤੇ ਕੇਂਦ੍ਰਿਤ ਹੈ ਜੋ ਰਾਸ਼ਟਰੀ ਤਰੱਕੀ ਅਤੇ ਲੋਕਾਂ ਦੀਆਂ ਇੱਛਾਵਾਂ, ਦੋਨਾਂ ਨੂੰ ਪੂਰਾ ਕਰਦੇ ਹਨ।” 

“ਵਰ੍ਹੇ 1998 ਵਿੱਚ ਅੱਜ ਦੇ ਦਿਨ ਪੋਖਰਣ ਵਿੱਚ ਹੋਏ ਪਰਮਾਣੂ ਪ੍ਰੀਖਣ ਨੇ ਦੁਨੀਆ ਨੂੰ ਭਾਰਤ ਦੀ ਵਿਲੱਖਣ ਸਮਰੱਥਾ ਨਾਲ ਜਾਣੂ ਕਰਵਾਇਆ।

ਸਾਡੇ ਵਿਗਿਆਨਿਕ ਦੇਸ਼ ਦੇ ਮਾਣ ਅਤੇ ਸਵੈ-ਮਾਣ ਦੇ ਸੱਚੇ ਸ਼ਿਲਪਕਾਰ ਹਨ।

अग्निर्मूर्धा दिवः ककुत्पतिः पृथिव्या अयम्।
अपां रेतांसि जिन्वति॥"

ਅਗਨੀ ਸਵਰਗ ਦੀ ਸਰਬਉੱਚ ਸ਼ਕਤੀ ਹੈ ਅਤੇ ਪ੍ਰਿਥਵੀ ‘ਤੇ ਸਮੁੱਚੀ ਊਰਜਾ ਦਾ ਮੂਲ ਸਰੋਤ ਹੈ। ਓਹੀ ਅਗਨੀ-ਤੱਤ ਪਦਾਰਥ ਦੇ ਸੂਖਮ ਕਣਾਂ ਵਿੱਚ ਮੌਜੂਦ ਅਸੀਮ ਸ਼ਕਤੀ ਨੂੰ ਜਾਗ੍ਰਿਤ ਕਰਦਾ ਹੈ ਅਤੇ ਸਮੁੱਚੀ ਸ੍ਰਿਸ਼ਟੀ ਵਿੱਚ ਊਰਜਾ ਅਤੇ ਗਤੀ ਦਾ ਸੰਚਾਰ ਕਰਦਾ ਹੈ।

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
In a first, NCERT adds Emergency to Class 9 textbooks; chapter details rights suspension and press censorship

Media Coverage

In a first, NCERT adds Emergency to Class 9 textbooks; chapter details rights suspension and press censorship
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 25 ਜੂਨ 2026
June 25, 2026

Viksit Bharat in Action: PM Modi's Reforms Powering Inclusive Growth, Tech Innovation & Global Competitiveness