ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਭਾਰਤ ਦੇ ਮੱਧ ਵਰਗ ਨੂੰ ਸਮਰਥਨ ਦੇਣ ਦੇ ਲਈ ਸਰਕਾਰ ਦੀ ਗਹਿਰੀ ਪ੍ਰਤੀਬੱਧਤਾ ਨੂੰ ਰੇਖਾਂਕਿਤ ਕੀਤਾ, ਜੋ ਦੇਸ਼ ਦੀ ਆਰਥਿਕ ਪ੍ਰਗਤੀ ਅਤੇ ਸਮਾਜਿਕ ਪਰਿਵਰਤਨ ਦੇ ਪਿੱਛੇ ਇੱਕ ਪ੍ਰੇਰਕ ਸ਼ਕਤੀ ਬਣਿਆ ਹੋਇਆ ਹੈ।
ਇਨਕਮ ਟੈਕਸ ਵਿੱਚ ਇਤਿਹਾਸਿਕ ਕਟੌਤੀਆਂ ਦੀ ਲੜੀ ਦੇ ਅਧਾਰ ‘ਤੇ, ਨਵੀਨਤਮ ਅਗਲੀ ਪੀੜ੍ਹੀ ਦੇ ਜੀਐੱਸਟੀ ((#NextGenGST) ਸੁਧਾਰਾਂ ਵਿੱਚ ਟੀਚਾਗਤ ਰਾਹਤ ਦਿੱਤੀ ਗਈ ਹੈ ਜਿਸ ਨਾਲ ਟੈਲੀਵਿਜ਼ਨ, ਏਅਰ ਕੰਡਿਸ਼ਨਰ ਜਿਹੇ ਘਰੇਲੂ ਉਤਪਾਦ ਅਤੇ ਹੋਰ ਰੋਜ਼ਾਨਾ ਦੀਆਂ ਜ਼ਰੂਰੀ ਵਸਤੂਆਂ ਲੱਖਾਂ ਪਰਿਵਾਰਾਂ ਦੇ ਲਈ ਜ਼ਿਆਦਾ ਸਸਤੀਆਂ ਹੋ ਗਈਆਂ ਹਨ।
ਸ਼੍ਰੀ ਸੁਨੀਲ ਵਚਾਨੀ ਨੇ ਐਕਸ (X) ‘ਤੇ ਇੱਕ ਪੋਸਟ ਦਾ ਜਵਾਬ ਦਿੰਦੇ ਹੋਏ, ਸ਼੍ਰੀ ਮੋਦੀ ਨੇ ਕਿਹਾ:
“ਭਾਰਤ ਦਾ ਮਿਹਨਤੀ ਮੱਧ ਵਰਗ ਸਾਡੀ ਵਿਕਾਸ ਯਾਤਰਾ ਦੇ ਕੇਂਦਰ ਵਿੱਚ ਹੈ।
ਇਤਿਹਾਸਿਕ ਇਨਕਮ ਟੈਕਸ ਕਟੌਤੀ ਅਤੇ ਹੁਣ #NextGenGST ਸੁਧਾਰਾਂ ਦੇ ਮਾਧਿਅਮ ਨਾਲ, ਜੋ ਟੀਵੀ, ਏਸੀ ਜਿਹੇ ਉਪਾਦਾਂ ਅਤੇ ਰੋਜ਼ਾਨਾ ਦੀਆਂ ਜ਼ਰੂਰੀ ਵਸਤੂਆਂ ਨੂੰ ਵਧੇਰੇ ਕਿਫਾਇਤੀ ਬਣਾਉਂਦੇ ਹਨ, ਅਸੀਂ ਜੀਵਨ ਨੂੰ ਅਸਾਨ ਬਣਾਉਣ ਅਤੇ ਕਰੋੜਾਂ ਪਰਿਵਾਰਾਂ ਦੀਆਂ ਉਮੀਦਾਂ ਦਾ ਸਮਰਥਨ ਕਰਨ ਦੇ ਲਈ ਪ੍ਰਤੀਬੱਧ ਹਾਂ।”
India’s hardworking middle class is at the heart of our growth journey.
— Narendra Modi (@narendramodi) September 4, 2025
Through historic income tax cuts and now #NextGenGST reforms that make products like TVs, ACs and everyday essentials more affordable, we are committed to enhancing ease of living and supporting the… https://t.co/6xmHmZIuTm


