ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਏਸ਼ਿਆਈ ਖੇਡਾਂ ਵਿੱਚ ਮਹਿਲਾ ਸਪੀਡ ਸਕੇਟਿੰਗ 3000 ਮੀਟਰ ਰਿਲੇਅ ਵਿੱਚ ਕਾਂਸੀ ਦਾ ਮੈਡਲ ਜਿੱਤਣ ਲਈ ਰੋਲਰ ਸਕੇਟਰਸ ਕਾਰਤਿਕਾ ਜਗਦੀਸ਼ਵਰਨ, ਹੀਰਲ ਸਾਧੂ ਅਤੇ ਆਰਤੀ ਕਸਤੂਰੀ ਰਾਜ (Karthika Jagdeeswaran, Heeral Sadhu and Aarathy Kasturi Raj) ਨੂੰ ਵਧਾਈਆਂ ਦਿੱਤੀਆਂ।
ਪ੍ਰਧਾਨ ਮੰਤਰੀ ਨੇ ਉਨ੍ਹਾਂ ਦੇ ਦ੍ਰਿੜ੍ਹ ਸੰਕਲਪ ਅਤੇ ਟੀਮ ਵਰਕ ਦੀ ਭੀ ਸ਼ਲਾਘਾ ਕੀਤੀ।
ਪ੍ਰਧਾਨ ਮੰਤਰੀ ਨੇ ਐਕਸ (X)‘ਤੇ ਪੋਸਟ ਕੀਤਾ:
“ਕਾਰਤਿਕਾ ਜਗਦੀਸ਼ਵਰਨ, ਹੀਰਲ ਸਾਧੂ (@heeral_sadhu) ਅਤੇ ਆਰਤੀ ਕਸਤੂਰੀ ਰਾਜ (@aarathyskating) ਨੂੰ ਵਧਾਈਆਂ। ਸਾਡੀ ਅਸਾਧਾਰਣ ਮਹਿਲਾ ਸਪੀਡ ਸਕੇਟਿੰਗ ਰਿਲੇਅ ਟੀਮ ਨੇ ਏਸ਼ਿਆਈ ਖੇਡਾਂ ਵਿੱਚ ਮਹਿਲਾ ਸਪੀਡ ਸਕੇਟਿੰਗ 3000 ਮੀਟਰ ਰਿਲੇਅ ਵਿੱਚ ਕਾਂਸੀ ਦਾ ਮੈਡਲ ਜਿੱਤਿਆ।
ਉਨ੍ਹਾਂ ਦਾ ਦ੍ਰਿੜ੍ਹ ਸੰਕਲਪ ਅਤੇ ਉਤਕ੍ਰਿਸ਼ਟ ਟੀਮ ਵਰਕ ਕਈ ਲੋਕਾਂ ਦੇ ਲਈ ਪ੍ਰੇਰਣਾ-ਸਰੋਤ ਹੈ।”
Congratulations to Karthika Jagdeeswaran, @heeral_sadhu and @aarathyskating. Our exceptional women's speed skating relay team wins a remarkable Bronze Medal in the Women's Speed Skating 3000m Relay at the Asian Games.
— Narendra Modi (@narendramodi) October 2, 2023
Their unwavering determination and outstanding teamwork is… pic.twitter.com/Gc0d2cOBYl


