ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਵਿਗਿਆਨ ਵਿੱਚ ਜ਼ਿਕਰਯੋਗ ਵਿਸ਼ਵਾਸ ਦਿਖਾਉਣ ਅਤੇ ਕੋਵਿਡ-19 ਵੈਕਸੀਨ ਦੀਆਂ 200 ਕਰੋੜ ਖੁਰਾਕਾਂ ਦਾ ਵਿਸ਼ੇਸ਼ ਆਂਕੜਾ ਪਾਰ ਕਰਨ ‘ਤੇ ਭਾਰਤ ਦੇ ਲੋਕਾਂ (ਦੇਸ਼ਵਾਸੀਆਂ) ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਨੇ ਇਸ ਅਭਿਯਾਨ ਵਿੱਚ ਡਾਕਟਰਾਂ, ਨਰਸਾਂ, ਫ੍ਰੰਟਲਾਈਨ ਵਰਕਰਾਂ, ਵਿਗਿਆਨੀਆਂ, ਇਨੋਵੇਟਰਾਂ ਅਤੇ ਉੱਦਮੀਆਂ ਦੀ ਭਾਵਨਾ ਤੇ ਦ੍ਰਿੜ੍ਹ ਸੰਕਲਪ ਦੀ ਵੀ ਸ਼ਲਾਘਾ ਕੀਤੀ ਹੈ।

ਪ੍ਰਧਾਨ ਮੰਤਰੀ ਨੇ ਕੇਂਦਰੀ ਸਿਹਤ ਮੰਤਰੀ ਸ਼੍ਰੀ ਮਨਸੁਖ ਮਾਂਡਵੀਯਾ ਦੇ ਐਲਾਨ ਦੇ ਜਵਾਬ ਵਿੱਚ ਟਵੀਟ ਕੀਤਾ:

“ਭਾਰਤ ਨੇ ਫਿਰ ਰਚਿਆ ਇਤਿਹਾਸ! ਵੈਕਸੀਨ ਦੀਆਂ 200 ਕਰੋੜ ਖੁਰਾਕਾਂ ਦਾ ਵਿਸ਼ੇਸ਼ ਆਂਕੜਾ ਪਾਰ ਕਰਨ ‘ਤੇ ਸਾਰੇ ਭਾਰਤੀਆਂ ਨੂੰ ਵਧਾਈਆਂ। ਉਨ੍ਹਾਂ ਲੋਕਾਂ ‘ਤੇ ਮਾਣ ਹੈ, ਜਿਨ੍ਹਾਂ ਨੇ ਭਾਰਤ ਦੇ ਟੀਕਾਕਰਣ ਅਭਿਯਾਨ ਨੂੰ ਪੈਮਾਨੇ ਅਤੇ ਗਤੀ ਵਿੱਚ ਅਦੁੱਤੀ ਬਣਾਉਣ ਵਿੱਚ ਯੋਗਦਾਨ ਦਿੱਤਾ ਹੈ। ਇਸ ਨੇ ਕੋਵਿਡ-19 ਦੇ ਖ਼ਿਲਾਫ਼ ਆਲਮੀ ਲੜਾਈ ਨੂੰ ਮਜ਼ਬੂਤ ਕੀਤਾ ਹੈ।”

ਵੈਕਸੀਨ ਦੀ ਸ਼ੁਰੂਆਤ ਤੋਂ ਹੀ, ਭਾਰਤ ਦੇ ਲੋਕਾਂ ਨੇ ਵਿਗਿਆਨ ਵਿੱਚ ਜ਼ਿਕਰਯੋਗ ਵਿਸ਼ਵਾਸ ਦਿਖਾਇਆ ਹੈ। ਸਾਡੇ ਡਾਕਟਰਾਂ, ਨਰਸਾਂ, ਫ੍ਰੰਟਲਾਈਨ ਵਰਕਰਾਂ, ਵਿਗਿਆਨੀਆਂ, ਇਨੋਵੇਟਰਾਂ ਅਤੇ ਉੱਦਮੀਆਂ ਨੇ ਪ੍ਰਿਥਵੀ ਨੂੰ ਸੁਰੱਖਿਅਤ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਮੈਂ ਉਨ੍ਹਾਂ ਦੀ ਭਾਵਨਾ ਅਤੇ ਦ੍ਰਿੜ੍ਹ ਸੰਕਲਪ ਦੀ ਸ਼ਲਾਘਾ ਕਰਦਾ ਹਾਂ।“

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
PLI 2.0: India bets big on making more of the smartphone at home

Media Coverage

PLI 2.0: India bets big on making more of the smartphone at home
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 29 ਮਈ 2026
May 29, 2026

Every Sector, Every Citizen: How PM Modi’s Vision is Transforming India Across All Fronts