ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਸ੍ਰੀਕਾਂਤ ਕਿਦਾਂਬੀ ਨੂੰ ਬਰਮਿੰਘਮ ਰਾਸ਼ਟਰਮੰਡਲ ਖੇਡਾਂ 2022 ਵਿੱਚ ਕਾਂਸੀ ਦਾ ਮੈਡਲ ਜਿੱਤਣ ‘ਤੇ ਵਧਾਈਆਂ ਦਿੱਤੀਆਂ ਹਨ। ਪ੍ਰਧਾਨ ਮੰਤਰੀ ਨੇ ਸ੍ਰੀਕਾਂਤ ਕਿਦਾਂਬੀ ਦੇ ਰਾਸ਼ਟਰਮੰਡਲ ਖੇਡਾਂ ਵਿੱਚ ਚੌਥੇ ਮੈਡਲ ‘ਤੇ ਵੀ ਪ੍ਰਸੰਨਤਾ ਵਿਅਕਤ ਕੀਤੀ।
ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;
“ਭਾਰਤੀ ਬੈਡਮਿੰਟਨ ਦੇ ਦਿੱਗਜਾਂ ਵਿੱਚੋਂ ਇੱਕ ਸ੍ਰੀਕਾਂਤ ਕਿਦਾਂਬੀ ਨੇ ਰਾਸ਼ਟਰਮੰਡਲ ਖੇਡਾਂ ਵਿੱਚ ਆਪਣੇ ਵਿਅਕਤੀਗਤ ਮੈਚ ਵਿੱਚ ਕਾਂਸੀ ਦਾ ਮੈਡਲ ਜਿੱਤਿਆ। ਇਹ ਉਨ੍ਹਾਂ ਦਾ ਰਾਸ਼ਟਰਮੰਡਲ ਖੇਡਾਂ ਦਾ ਚੌਥਾ ਮੈਡਲ ਹੈ ਜੋ ਉਨ੍ਹਾਂ ਦੇ ਕੌਸ਼ਲ ਅਤੇ ਨਿਰੰਤਰਤਾ ਨੂੰ ਦਰਸਾਉਂਦਾ ਹੈ। ਉਨ੍ਹਾਂ ਨੂੰ ਵਧਾਈਆਂ। ਉਹ ਉੱਭਰਦੇ ਐਥਲੀਟਾਂ ਨੂੰ ਇਸੇ ਤਰ੍ਹਾਂ ਹੀ ਪ੍ਰੇਰਿਤ ਕਰਦੇ ਰਹਿਣ ਅਤੇ ਭਾਰਤ ਨੂੰ ਹੋਰ ਵੀ ਮਾਣ-ਮੱਤਾ ਬਣਾਉਂਦੇ ਰਹਿਣ।”
One of the stalwarts of Indian Badminton, @srikidambi wins a Bronze medal in his CWG individual match. This is his fourth CWG medal thus showing his skill and consistency. Congratulations to him. May he keep inspiring budding athletes and make India even prouder. #Cheer4India pic.twitter.com/vFOl2RbP2M
— Narendra Modi (@narendramodi) August 8, 2022