ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਮੋਹਿਤ ਗਰੇਵਾਲ ਨੂੰ ਰਾਸ਼ਟਰਮੰਡਲ ਖੇਡਾਂ 2022 ਵਿੱਚ 125 ਕਿਲੋਗ੍ਰਾਮ ਕੁਸ਼ਤੀ ਵਿੱਚ ਕਾਂਸੀ ਦਾ ਮੈਡਲ ਜਿੱਤਣ ਲਈ ਵਧਾਈਆਂ ਦਿੱਤੀਆਂ ਹਨ।
ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;
“ਸਾਡੇ ਪਹਿਲਵਾਨਾਂ ਨੇ ਸ਼ਾਨਦਾਰ ਕੌਸ਼ਲ ਦਾ ਪ੍ਰਦਰਸ਼ਨ ਕੀਤਾ। ਮੈਡਲ ਸੂਚੀ ਵਿੱਚ ਮੋਹਿਤ ਗਰੇਵਾਲ ਦਾ ਨਾਮ ਜੁੜ ਗਿਆ ਹੈ। ਕਾਂਸੀ ਦਾ ਮੈਡਲ ਜਿੱਤਣ ਦੇ ਕ੍ਰਮ ਵਿੱਚ ਉਨ੍ਹਾਂ ਦਾ ਇਕਾਗਰ ਧਿਆਨ, ਉਨ੍ਹਾਂ ਨੂੰ ਦੂਸਰਿਆਂ ਤੋਂ ਅਲੱਗ ਕਰਦਾ ਹੈ। ਉਨ੍ਹਾਂ ਨੂੰ ਵਧਾਈਆਂ। ਉਮੀਦ ਹੈ ਕਿ ਉਹ ਆਉਣ ਵਾਲੇ ਸਮੇਂ ਵਿੱਚ ਸਫ਼ਲਤਾ ਦੀਆਂ ਨਵੀਆਂ ਉਚਾਈਆਂ ਸਰ ਕਰਨਗੇ।”
Incredible form demonstrated by our wrestlers. Adding to the medals tally is Mohit Grewal. His sharp focus stands out as he brings home a Bronze medal. Congratulations to him. I hope he scales new heights of success in the times to come. pic.twitter.com/IPirqSvCLx
— Narendra Modi (@narendramodi) August 6, 2022


