ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਲਾਅਨ ਬਾਉਲ ਪੁਰਸ਼ ਟੀਮ ਦੇ ਖਿਡਾਰੀ ਸੁਨੀਲ ਬਹਾਦੁਰ, ਨਵਨੀਤ ਸਿੰਘ, ਚੰਦਨ ਕੁਮਾਰ ਸਿੰਘ ਅਤੇ ਦਿਨੇਸ਼ ਕੁਮਾਰ ਨੂੰ ਬਰਮਿੰਘਮ ਰਾਸ਼ਟਰਮੰਡਲ ਖੇਡਾਂ, 2022 ਵਿੱਚ ਸਿਲਵਰ ਮੈਡਲ ਜਿੱਤਣ ’ਤੇ ਵਧਾਈਆਂ ਦਿੱਤੀਆਂ ਹਨ।
ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;
"ਸੁਨੀਲ ਬਹਾਦੁਰ, ਨਵਨੀਤ ਸਿੰਘ, ਚੰਦਨ ਕੁਮਾਰ ਸਿੰਘ ਅਤੇ ਦਿਨੇਸ਼ ਕੁਮਾਰ 'ਤੇ ਮਾਣ ਹੈ, ਜਿਨ੍ਹਾਂ ਨੇ ਲਾਅਨ ਬਾਉਲਸ ਵਿੱਚ ਸਿਲਵਰ ਮੈਡਲ ਜਿੱਤਿਆ ਹੈ। ਉਨ੍ਹਾਂ ਦੀ ਦ੍ਰਿੜ੍ਹਤਾ ਅਤੇ ਟੀਮ ਵਰਕ ਸ਼ਲਾਘਾਯੋਗ ਹੈ। ਭਵਿੱਖ ਦੇ ਪ੍ਰਯਾਸਾਂ ਦੇ ਲਈ ਉਨ੍ਹਾਂ ਨੂੰ ਸ਼ੁਭਕਾਮਨਾਵਾਂ। #Cheer4India"
Proud of Sunil Bahadur, Navneet Singh, Chandan Kumar Singh and Dinesh Kumar, who have won a Silver medal in Lawn Bowls. Their teamwork and tenacity are admirable. Best wishes to them for their future endeavours. #Cheer4India pic.twitter.com/I86wJywzrt
— Narendra Modi (@narendramodi) August 6, 2022


