ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਅਤਨਾਮ ਦੇ ਡਾ ਨਾਂਗ ਵਿੱਚ ਹੋਈ 2026 ਅੰਡਰ23 (U23) ਏਸ਼ੀਅਨ ਚੈਂਪੀਅਨਸ਼ਿਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਲਈ ਭਾਰਤੀ ਪਹਿਲਵਾਨਾਂ ਨੂੰ ਵਧਾਈ ਦਿੱਤੀ ਹੈ।

ਸ਼੍ਰੀ ਮੋਦੀ ਨੇ ਕਿਹਾ ਕਿ ਸਾਡੇ ਪੁਰਸ਼ਾਂ ਦੀਆਂ ਫ੍ਰੀਸਟਾਈਲ ਅਤੇ ਮਹਿਲਾ ਕੁਸ਼ਤੀ ਟੀਮਾਂ ਨੇ ਚੈਂਪੀਅਨਸ਼ਿਪ ਵਿੱਚ ਟੀਮ ਖਿਤਾਬ ਜਿੱਤੇ ਹਨ।

ਪ੍ਰਧਾਨ ਮੰਤਰੀ ਨੇ ਦੱਸਿਆ ਕਿ ਪੁਰਸ਼ਾਂ ਦੀ ਫ੍ਰੀਸਟਾਈਲ ਕੁਸ਼ਤੀ ਟੀਮ ਨੇ 4 ਸੋਨ ਤਗ਼ਮਿਆਂ ਸਮੇਤ 9 ਤਗ਼ਮੇ ਜਿੱਤੇ, ਜੋ ਕਿ ਅੰਡਰ23 ਏਸ਼ੀਅਨ ਚੈਂਪੀਅਨਸ਼ਿਪ ਦੇ ਇਤਿਹਾਸ ਵਿੱਚ ਭਾਰਤ ਵੱਲੋਂ ਹੁਣ ਤੱਕ ਦੇ ਜਿੱਤੇ ਗਏ ਸਭ ਤੋਂ ਵੱਧ ਤਗ਼ਮੇ ਹਨ।

ਉਨ੍ਹਾਂ ਅੱਗੇ ਕਿਹਾ ਕਿ ਮਹਿਲਾ ਕੁਸ਼ਤੀ ਦਲ ਨੇ 6 ਸੋਨ ਤਗ਼ਮਿਆਂ ਸਮੇਤ 10 ਤਗ਼ਮੇ ਜਿੱਤੇ ਹਨ।

ਪ੍ਰਧਾਨ ਮੰਤਰੀ ਨੇ ਇਸ ਗੱਲ ਉੱਤੇ ਵੀ ਚਾਨਣਾ ਪਾਇਆ ਕਿ ਗ੍ਰੀਕੋ-ਰੋਮਨ ਟੀਮ ਨੇ 8 ਤਗ਼ਮਿਆਂ ਦੇ ਨਾਲ ਹੁਣ ਤੱਕ ਦੀ ਆਪਣੀ ਸਭ ਤੋਂ ਵੱਧ ਕੁੱਲ ਤਗ਼ਮੇ ਜਿੱਤੇ ਹਨ।

ਪਹਿਲਵਾਨਾਂ ਨੂੰ ਵਧਾਈ ਦਿੰਦਿਆਂ ਪ੍ਰਧਾਨ ਮੰਤਰੀ ਨੇ ਉਨ੍ਹਾਂ ਦੇ ਭਵਿੱਖ ਲਈ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ।

ਪ੍ਰਧਾਨ ਮੰਤਰੀ ਨੇ ਐੱਕਸ ਉੱਤੇ ਲਿਖਿਆ;

“ਸਾਡੇ ਪਹਿਲਵਾਨਾਂ ਵੱਲੋਂ ਸ਼ਾਨਦਾਰ ਪ੍ਰਦਰਸ਼ਨ!

ਸਾਡੇ ਪੁਰਸ਼ਾਂ ਦੀਆਂ ਫ੍ਰੀਸਟਾਈਲ ਅਤੇ ਮਹਿਲਾ ਕੁਸ਼ਤੀ ਟੀਮਾਂ ਨੇ ਵੀਅਤਨਾਮ ਦੇ ਡਾ ਨਾਂਗ ਵਿੱਚ ਹੋਈ 2026 ਅੰਡਰ23 ਏਸ਼ੀਅਨ ਚੈਂਪੀਅਨਸ਼ਿਪ ਵਿੱਚ ਟੀਮ ਖਿਤਾਬ ਜਿੱਤੇ ਹਨ।

ਪੁਰਸ਼ਾਂ ਦੀ ਫ੍ਰੀਸਟਾਈਲ ਕੁਸ਼ਤੀ ਟੀਮ ਨੇ 4 ਸੋਨ ਤਗ਼ਮਿਆਂ ਸਮੇਤ 9 ਤਗ਼ਮੇ ਜਿੱਤੇ ਹਨ, ਜਿਸ ਨਾਲ ਅੰਡਰ23 ਏਸ਼ੀਅਨ ਚੈਂਪੀਅਨਸ਼ਿਪ ਦੇ ਇਤਿਹਾਸ ਵਿੱਚ ਭਾਰਤ ਦੀ ਹੁਣ ਤੱਕ ਦੀ ਸਭ ਤੋਂ ਵੱਧ ਤਗ਼ਮਾ ਗਿਣਤੀ ਦਰਜ ਹੋਈ ਹੈ। ਮਹਿਲਾ ਕੁਸ਼ਤੀ ਦਲ ਨੇ 6 ਸੋਨ ਤਗ਼ਮਿਆਂ ਸਮੇਤ 10 ਤਗ਼ਮੇ ਜਿੱਤੇ ਹਨ। ਗ੍ਰੀਕੋ-ਰੋਮਨ ਟੀਮ ਨੇ ਵੀ 8 ਤਗ਼ਮਿਆਂ ਦੇ ਨਾਲ ਹੁਣ ਤੱਕ ਦੀ ਆਪਣੀ ਸਭ ਤੋਂ ਵੱਡੀ ਕੁੱਲ ਤਗ਼ਮਾ ਗਿਣਤੀ ਦਰਜ ਕੀਤੀ ਹੈ।

ਸਾਡੇ ਪਹਿਲਵਾਨਾਂ ਨੂੰ ਵਧਾਈਆਂ। ਆਉਣ ਵਾਲੇ ਯਤਨਾਂ ਲਈ ਮੇਰੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ।”

 

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
Khichdi To Moringa Paratha: 7 Traditional Foods PM Modi Loves

Media Coverage

Khichdi To Moringa Paratha: 7 Traditional Foods PM Modi Loves
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 26 ਅਗਸਤ 2026
August 26, 2026

Accountability Meets Ambition: Record Low NPAs, Record Defence Output, Record Digital Adoption Under the Leadership of PM Modi