ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅਹਿਮਦਾਬਾਦ ਵਿੱਚ ਹੋਏ ਦੁਖਦ ਹਵਾਈ ਹਾਦਸੇ ਵਿੱਚ ਅਨੇਕ ਲੋਕਾਂ ਦੀ ਮੌਤ ‘ਤੇ ਗਹਿਰਾ ਸੋਗ ਪ੍ਰਗਟਾਇਆ । ਪ੍ਰਧਾਨ ਮੰਤਰੀ ਨੇ ਦੁਖੀ ਪਰਿਵਾਰਾਂ ਦੇ ਪ੍ਰਤੀ ਆਪਣੀਆਂ ਸੰਵੇਦਨਾਵਾਂ ਨੂੰ ਪ੍ਰਗਟ ਕਰਦੇ ਹੋਏ ਕਿਹਾ ਕਿ ਅਸੀਂ ਉਨ੍ਹਾਂ ਦੇ ਇਸ ਅਸਹਿ ਦੁਖ ਅਤੇ ਘਾਟੇ ਨੂੰ ਭਲੀ-ਭਾਂਤ ਸਮਝਦੇ ਹਾਂ।

ਅੱਜ ਪਹਿਲਾਂ, ਸ਼੍ਰੀ ਮੋਦੀ ਨੇ ਅਹਿਮਦਾਬਾਦ ਵਿੱਚ ਹਾਦਸੇ ਵਾਲੀ ਥਾਂ ਦਾ ਦੌਰਾ ਕੀਤਾ ਤਾਕਿ ਸਥਿਤੀ ਦਾ ਖ਼ੁਦ ਜਾਇਜ਼ਾ ਲਿਆ ਜਾ ਸਕੇ। ਉਨ੍ਹਾਂ ਨੇ ਆਪਦਾ ਤੋਂ ਬਾਅਦ ਰਾਹਤ ਤੇ ਬਚਾਅ ਕਾਰਜਾਂ ਵਿੱਚ ਜੁਟੇ ਅਧਿਕਾਰੀਆਂ ਅਤੇ ਐਮਰਜੈਂਸੀ ਪ੍ਰਤੀਕਿਰਿਆ ਟੀਮਾਂ ਨਾਲ ਮੁਲਾਕਾਤ ਕੀਤੀ।



‘ਐਕਸ’ (X) ‘ਤੇ ਅਲੱਗ-ਅਲੱਗ ਪੋਸਟਾਂ ਵਿੱਚ, ਸ਼੍ਰੀ ਮੋਦੀ ਨੇ ਕਿਹਾ:
"ਅਸੀਂ ਸਾਰੇ ਅਹਿਮਦਾਬਾਦ ਵਿੱਚ ਹੋਏ ਹਵਾਈ ਹਾਦਸੇ ਤੋਂ ਦੁਖੀ ਹਾਂ। ਇਤਨੀ ਬੜੀ ਸੰਖਿਆ ਵਿੱਚ ਲੋਕਾਂ ਦੀ ਅਚਾਨਕ ਅਤੇ ਪੀੜਾਦਾਇਕ ਮੌਤ ਅਤਿਅੰਤ ਦੁਖਦ ਅਤੇ ਸ਼ਬਦਾਂ ਤੋਂ ਪਰੇ ਹੈ। ਹੈ। ਇਤਨੀ ਬੜੀ ਸੰਖਿਆ ਵਿੱਚ ਲੋਕਾਂ ਦੀ ਅਚਾਨਕ ਅਤੇ ਪੀੜਾਦਾਇਕ ਮੌਤ ਅਤਿਅੰਤ ਦੁਖਦ ਹੈ। ਸਾਰੇ ਦੁਖੀ ਪਰਿਵਾਰਾਂ ਦੇ ਪ੍ਰਤੀ ਮੇਰੀਆਂ ਗਹਿਨ ਸੰਵੇਦਨਾਵਾਂ। ਅਸੀਂ ਉਨ੍ਹਾਂ ਦੇ ਦੁਖ ਨੂੰ ਮਹਿਸੂਸ ਕਰਦੇ ਹਾਂ ਅਤੇ ਸਮਝਦੇ ਹਾਂ ਕਿ ਇਸ ਖਾਲੀਪਣ ਨੂੰ ਵਰ੍ਹਿਆਂ ਤੱਕ ਮਹਿਸੂਸ ਕੀਤਾ ਜਾਵੇਗਾ। ਓਮ ਸ਼ਾਂਤੀ।”
“ਅੱਜ ਅਹਿਮਦਾਬਾਦ ਵਿੱਚ ਹੋਏ ਹਵਾਈ ਹਾਦਸੇ ਵਾਲੀ ਥਾਂ ਦਾ ਦੌਰਾ ਕੀਤਾ। ਉੱਥੋਂ ਦਾ ਦ੍ਰਿਸ਼ ਅਤਿਅੰਤ ਹਿਰਦੇਵਿਦਾਰਕ ਸੀ। ਨਿਰੰਤਰ ਤੌਰ ‘ਤੇ ਰਾਹਤ ਅਤੇ ਬਚਾਅ ਕਾਰਜ ਵਿੱਚ ਜੁਟੇ ਅਧਿਕਾਰੀਆਂ ਅਤੇ ਟੀਮਾਂ ਨਾਲ ਮੁਲਾਕਾਤ ਕੀਤੀ। ਸਾਡੀਆਂ ਸੰਵੇਦਨਾਵਾਂ ਉਨ੍ਹਾਂ ਸਾਰਿਆਂ ਨਾਲ ਹਨ, ਜਿਨ੍ਹਾਂ ਨੇ ਇਸ ਤਰਾਸਦੀ ਵਿੱਚ ਆਪਣੇ ਅਜ਼ੀਜ਼ਾਂ ਨੂੰ ਗੁਆਇਆ ਹੈ।”
We are all devastated by the air tragedy in Ahmedabad. The loss of so many lives in such a sudden and heartbreaking manner is beyond words. Condolences to all the bereaved families. We understand their pain and also know that the void left behind will be felt for years to come.…
— Narendra Modi (@narendramodi) June 13, 2025
Visited the crash site in Ahmedabad today. The scene of devastation is saddening. Met officials and teams working tirelessly in the aftermath. Our thoughts remain with those who lost their loved ones in this unimaginable tragedy. pic.twitter.com/R7PPGGo6Lj
— Narendra Modi (@narendramodi) June 13, 2025


