ਦੇਸ਼ ਦੇ ਵਿਗਿਆਨਿਕ ਸਮੁਦਾਇ ਨੂੰ ਇਹ ਭਰੋਸਾ ਹੋਣਾ ਚਾਹੀਦਾ ਹੈ ਕਿ ਅਨੁਸੰਧਾਨ ਦੇ ਉਨ੍ਹਾਂ ਦੇ ਯਤਨਾਂ ਲਈ ਸੰਸਾਧਨਾਂ ਦੀ ਕੋਈ ਕਮੀ ਨਹੀਂ ਹੋਵੇਗੀ: ਪ੍ਰਧਾਨ ਮੰਤਰੀ
ਪ੍ਰਧਾਨ ਮੰਤਰੀ ਨੇ ਰਿਸਰਚ ਈਕੋਸਿਸਟਮ ਵਿੱਚ ਰੁਕਾਵਟਾਂ ਦੀ ਪਹਿਚਾਣ ਕਰਨ ਅਤੇ ਉਨ੍ਹਾਂ ਨੂੰ ਦੂਰ ਕਰਨ ਦੀ ਜ਼ਰੂਰਤ ‘ਤੇ ਬਲ ਦਿੱਤਾ
ਆਲਮੀ ਸਮੱਸਿਆਵਾਂ ਦੇ ਸਥਾਨਕ ਸਮਾਧਾਨ ‘ਤੇ ਧਿਆਨ ਕੇਂਦ੍ਰਿਤ ਕਰੋ: ਪ੍ਰਧਾਨ ਮੰਤਰੀ
ਪ੍ਰਧਾਨ ਮੰਤਰੀ ਨੇ ਅਨੁਸੰਧਾਨ ਅਤੇ ਵਿਕਾਸ (research and development) ਨਾਲ ਸਬੰਧਿਤ ਸੂਚਨਾ ਦਾ ਅਸਾਨੀ ਨਾਲ ਪਤਾ ਲਗਾਉਣ ਦੇ ਲਈ ਇੱਕ ਡੈਸ਼ਬੋਰਡ (dashboard) ਤਿਆਰ ਕਰਨ ਦਾ ਸੁਝਾਅ ਦਿੱਤਾ
ਪ੍ਰਧਾਨ ਮੰਤਰੀ ਨੇ ਰਿਸਰਚ ਅਤੇ ਇਨੋਵੇਸ਼ਨ (Research and Innovation) ਦੇ ਲਈ ਸੰਸਾਧਨਾਂ ਦੇ ਉਪਯੋਗ ਦੀ ਵਿਗਿਆਨਿਕ ਨਿਗਰਾਨੀ (Scientific monitoring) ਦੀ ਜ਼ਰੂਰਤ ‘ਤੇ ਬਲ ਦਿੱਤਾ
ਅਨੁਸੰਧਾਨ ਵਿੱਚ ਸ਼ੁਰੂਆਤੀ ਅਵਸਥਾ ਵਾਲੀਆਂ ਯੂਨੀਵਰਸਿਟੀਆਂ ਨੂੰ ਮੈਂਟਰਸ਼ਿਪ ਮੋਡ ਵਿੱਚ ਉੱਚ ਪੱਧਰੀ ਸਥਾਪਿਤ ਸੰਸਥਾਵਾਂ (top tier established institutions) ਦੇ ਨਾਲ ਜੋੜ ਕੇ ਹੱਬ ਅਤੇ ਸਪੋਕ ਮੋਡ (hub and spoke mode) ਵਿੱਚ ਇੱਕ ਪ੍ਰੋਗਰਾਮ ਲਾਂਚ ਕੀਤਾ ਜਾਵੇਗਾ
ਅਨੁਸੰਧਾਨ ਨੂੰ ਅਸਾਨ ਬਣਾਉਣ (Ease of Doing Research) ਦੀ ਦਿਸ਼ਾ ਵਿੱਚ ਖੋਜਾਰਥੀਆਂ ਨੂੰ ਲਚੀਲੇ ਅਤੇ ਪਾਰਦਰਸ਼ੀ ਵਿੱਤ ਪੋਸ਼ਣ ਤੰਤਰ ਦੇ ਨਾਲ ਸਸ਼ਕਤ ਬਣਾਇਆ ਜਾਵੇਗਾ
ਏਐੱਨਆਰਐੱਫ (ANRF)

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਆਪਣੇ ਆਵਾਸ 7, ਲੋਕ ਕਲਿਆਣ ਮਾਰਗ ‘ਤੇ ਅਨੁਸੰਧਾਨ ਨੈਸ਼ਨਲ ਰਿਸਰਚ ਫਾਊਂਡੇਸ਼ਨ (ਏਐੱਨਆਰਐੱਫ-ANRF) ਦੀ ਗਵਰਨਿੰਗ ਬਾਡੀ ਦੀ ਪਹਿਲੀ ਮੀਟਿੰਗ ਦੀ ਪ੍ਰਧਾਨਗੀ ਕੀਤੀ। ਇਸ ਮੀਟਿੰਗ ਵਿੱਚ ਭਾਰਤ ਦੇ ਸਾਇੰਸ ਅਤੇ ਟੈਕਨੋਲੋਜੀ ਲੈਂਡਸਕੇਪ ਅਤੇ ਖੋਜ ਅਤੇ ਵਿਕਾਸ ਪ੍ਰੋਗਰਾਮਾਂ(research and development programmes) ਨੂੰ ਫਿਰ ਤੋਂ ਤਿਆਰ ਕਰਨ ‘ਤੇ ਚਰਚਾ ਕੀਤੀ ਗਈ। 

 

ਮੀਟਿੰਗ ਦੇ ਦੌਰਾਨ, ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਅਨੁਸੰਧਾਨ ਨੈਸ਼ਨਲ ਰਿਸਰਚ ਫਾਊਂਡੇਸ਼ਨ (Anusandhan National Research Foundation) (ਏਐੱਨਆਰਐੱਫ-ANRF) ਦੀ ਗਵਰਨਿੰਗ ਬਾਡੀ ਦੀ ਪਹਿਲੀ ਮੀਟਿੰਗ ਦੇ ਨਾਲ ਇੱਕ ਨਵੀਂ ਸ਼ੁਰੂਆਤ ਹੋਈ ਹੈ। ਪ੍ਰਧਾਨ ਮੰਤਰੀ ਨੇ ਦੇਸ਼ ਦੇ ਰਿਸਰਚ ਈਕੋਸਿਸਟਮ (research ecosystem) ਵਿੱਚ ਰੁਕਾਵਟਾਂ ਦੀ ਪਹਿਚਾਣ ਕਰਨ ਅਤੇ ਉਨ੍ਹਾਂ ਨੂੰ ਦੂਰ ਕਰਨ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਬੜੇ ਲਕਸ਼ ਨਿਰਧਾਰਿਤ ਕਰਨ, ਉਨ੍ਹਾਂ ਨੂੰ ਹਾਸਲ ਕਰਨ ‘ਤੇ ਧਿਆਨ ਕੇਂਦ੍ਰਿਤ ਕਰਨ ਅਤੇ ਪਥ-ਪ੍ਰਦਰਸ਼ਕ ਅਨੁਸੰਧਾਨ ਕਰਨ ਦੀ ਬਾਤ ਕਹੀ। ਉਨ੍ਹਾਂ ਨੇ ਕਿਹਾ ਕਿ ਅਨੁਸੰਧਾਨ ਨੂੰ ਮੌਜੂਦਾ ਸਮੱਸਿਆਵਾਂ ਦੇ ਨਵੇਂ ਸਮਾਧਾਨ ਖੋਜਣ ‘ਤੇ ਧਿਆਨ ਕੇਂਦ੍ਰਿਤ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਸਮੱਸਿਆਵਾਂ ਆਲਮੀ ਪ੍ਰਕ੍ਰਿਤੀ ਦੀਆਂ(global in nature) ਹੋ ਸਕਦੀਆਂ ਹਨ, ਲੇਕਿਨ ਉਨ੍ਹਾਂ ਦਾ ਸਮਾਧਾਨ ਭਾਰਤੀ ਜ਼ਰੂਰਤਾਂ ਦੇ ਹਿਸਾਬ ਨਾਲ ਸਥਾਨਕ (localised) ਹੋਣਾ ਚਾਹੀਦਾ ਹੈ।

 ਪ੍ਰਧਾਨ ਮੰਤਰੀ ਨੇ ਸੰਸਥਾਵਾਂ ਦੀ ਅਪਗ੍ਰੇਡੇਸ਼ਨ ਅਤੇ ਮਿਆਰੀਕਰਣ (upgradation and standardisation) ਦੀ ਜ਼ਰੂਰਤ ‘ਤੇ ਚਰਚਾ ਕੀਤੀ। ਉਨ੍ਹਾਂ ਨੂੰ ਮੁਹਾਰਤ ਦੇ ਅਧਾਰ ‘ਤੇ ਵਿਸ਼ੇ ਮਾਹਿਰਾਂ ਦੀ ਸੂਚੀ ਤਿਆਰ ਕਰਨ ਦਾ ਸੁਝਾਅ ਦਿੱਤਾ। ਉਨ੍ਹਾਂ ਨੇ ਇੱਕ ਡੈਸ਼ਬੋਰਡ ਵਿਕਸਿਤ ਕਰਨ ਦੀ ਭੀ ਬਾਤ ਕੀਤੀ, ਜਿੱਥੇ ਦੇਸ਼ ਵਿੱਚ ਹੋ ਰਹੇ ਖੋਜ ਅਤੇ ਵਿਕਾਸ ਕਾਰਜਾਂ ਨਾਲ ਜੁੜੀ ਜਾਣਕਾਰੀ ਦਾ ਅਸਾਨੀ ਨਾਲ ਪਤਾ ਲਗਾਇਆ ਜਾ ਸਕੇ।

 ਪ੍ਰਧਾਨ ਮੰਤਰੀ ਨੇ ਰਿਸਰਚ ਅਤੇ ਇਨੋਵੇਸ਼ਨ (research and innovation) ਦੇ ਲਈ ਸੰਸਾਧਨਾਂ ਦੇ ਉਪਯੋਗ ਦੀ ਵਿਗਿਆਨਿਕ ਨਿਗਰਾਨੀ (Scientific monitoring) ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ। ਇਸ ਨੂੰ ਖ਼ਾਹਿਸ਼ੀ ਸ਼ੁਰੂਆਤ ਦੱਸਦੇ ਹੋਏ ਉਨ੍ਹਾਂ ਨੇ ਕਿਹਾ ਕਿ ਦੇਸ਼ ਦੇ ਵਿਗਿਆਨਿਕ ਸਮੁਦਾਇ  ਨੂੰ ਇਹ ਭਰੋਸਾ ਹੋਣਾ ਚਾਹੀਦਾ ਹੈ ਕਿ ਅਨੁਸੰਧਾਨ ਦੇ ਉਨ੍ਹਾਂ ਦੇ ਯਤਨਾਂ ਲਈ ਸੰਸਾਧਨਾਂ ਦੀ ਕੋਈ ਕਮੀ ਨਹੀਂ ਹੋਵੇਗੀ।ਅਟਲ ਟਿਕੰਰਿੰਗ ਲੈਬਸ ਦੇ ਸਕਾਰਾਤਮਕ ਪ੍ਰਭਾਵਾਂ ‘ਤੇ ਚਰਚਾ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਸੁਝਾਅ ਦਿੱਤਾ ਕਿ ਇਨ੍ਹਾਂ ਲੈਬਸ ਦੀ ਗ੍ਰੇਡਿੰਗ ਕੀਤੀ ਜਾ ਸਕਦੀ ਹੈ। ਉਨ੍ਹਾਂ ਨੇ ਵਾਤਾਵਰਣ ਪਰਿਵਰਤਨ ਦੇ ਲਈ ਨਵੇਂ ਸਮਾਧਾਨ, ਈਵੀ ਦੇ ਲਈ ਬੈਟਰੀ ਸਮੱਗਰੀ, ਲੈਬ ਵਿੱਚ ਉਤਪੰਨ ਕੀਤੇ ਗਏ ਹੀਰੇ (new solutions to the environment change, battery ingredients for EVs, lab grown diamonds) ਆਦਿ ਜਿਹੇ ਵਿਭਿੰਨ ਖੇਤਰਾਂ ਵਿੱਚ ਖੋਜ ‘ਤੇ ਭੀ ਚਰਚਾ ਕੀਤੀ।

 

 ਮੀਟਿੰਗ ਦੇ ਦੌਰਾਨ, ਅਨੁਸੰਧਾਨ ਨੈਸ਼ਨਲ ਰਿਸਰਚ ਫਾਊਂਡੇਸ਼ਨ ਦੀ ਗਵਰਨਿੰਗ ਬਾਡੀ ਨੇ ਅਨੁਸੰਧਾਨ ਵਿੱਚ ਸ਼ੁਰੂਆਤੀ ਅਵਸਥਾ ਵਾਲੀਆਂ ਯੂਨੀਵਰਸਿਟੀਆਂ ਨੂੰ ਮੈਂਟਰਸ਼ਿਪ ਮੋਡ ਵਿੱਚ ਉੱਚ ਪੱਧਰੀ ਸਥਾਪਿਤ ਸੰਸਥਾਵਾਂ (top tier established institutions) ਦੇ ਨਾਲ ਜੋੜ ਕੇ ਹੱਬ ਅਤੇ ਸਪੋਕ ਮੋਡ (hub and spoke mode) ਵਿੱਚ ਇੱਕ ਪ੍ਰੋਗਰਾਮ ਲਾਂਚ ਕਰਨ ਦਾ ਨਿਰਣਾ ਲਿਆ।

 ਗਵਰਨਿੰਗ ਬਾਡੀ ਦੇ ਅਨੁਸੰਧਾਨ ਨੈਸ਼ਨਲ ਰਿਸਰਚ ਫਾਊਂਡੇਸ਼ਨ (Anusandhan National Research Foundation) (ਏਐੱਨਆਰਐੱਫ-ANRF)  ਦੇ ਰਣਨੀਤਕ ਦਖਲਅੰਦਾਜ਼ੀ ਦੇ ਕਈ ਖੇਤਰਾਂ ‘ਤੇ ਭੀ ਚਰਚਾ ਕੀਤੀ, ਜਿਸ ਵਿੱਚ ਪ੍ਰਮੁੱਖ ਖੇਤਰਾਂ ਵਿੱਚ ਭਾਰਤ ਦੀ ਆਲਮੀ ਸਥਿਤੀ, ਰਾਸ਼ਟਰੀ ਪ੍ਰਾਥਮਿਕਤਾਵਾਂ ਦੇ ਨਾਲ ਅਨੁਸੰਧਾਨ ਅਤੇ ਵਿਕਾਸ ਵਿੱਚ ਸੁਸੰਗਤ ਤਾਲਮੇਲ ਬਣਾਉਣਾ, ਸਮਾਵੇਸ਼ੀ ਵਿਕਾਸ ਨੂੰ ਹੁਲਾਰਾ ਦੇਣਾ, ਸਮਰੱਥਾ ਨਿਰਮਾਣ, ਵਿਗਿਆਨਿਕ ਪ੍ਰਗਤੀ ਅਤੇ ਇਨੋਵੇਸ਼ਨ ਈਕੋਸਿਸਟਮ ਨੂੰ ਹੁਲਾਰਾ ਦੇਣਾ, ਨਾਲ ਹੀ ਉਦਯੋਗ-ਅਨੁਕੂਲ ਟ੍ਰਾਂਸਲੇਸ਼ਨਲ ਅਨੁਸੰਧਾਨ ਦੇ ਮਾਧਿਅਮ ਨਾਲ ਅਕਾਦਮਿਕ ਰਿਸਰਚ ਅਤੇ ਉਦਯੋਗਿਕ ਅਨੁਪ੍ਰਯੋਗਾਂ ਦੇ ਵਿਚਕਾਰ ਦੀ ਕਮੀ ਨੂੰ ਦੂਰ ਕਰਨਾ (global positioning of India in key sectors, aligning R&D with national priorities, promoting inclusive growth, capacity building, driving scientific advances and innovation ecosystem, as well as bridging the gap between academic research and industrial applications through industry-aligned translational research) ਸ਼ਾਮਲ ਹੈ।

 

 ਅਨੁਸੰਧਾਨ ਨੈਸ਼ਨਲ ਰਿਸਰਚ ਫਾਊਂਡੇਸ਼ਨ (Anusandhan National Research Foundation) (ਏਐੱਨਆਰਐੱਫ-ANRF) ਇਲੈਕਟ੍ਰਿਕ ਵਾਹਨ (ਈਵੀ) ਗਤੀਸ਼ੀਲਤਾ, ਉੱਨਤ ਸਮੱਗਰੀ, ਸੋਲਰ ਸੈੱਲਸ, ਸਮਾਰਟ ਇਨਫ੍ਰਾਸਟ੍ਰਕਚਰ, ਹੈਲਥ ਅਤੇ ਮੈਡੀਕਲ ਟੈਕਨੋਲੋਜੀ, ਟਿਕਾਊ ਖੇਤੀਬਾੜੀ ਅਤੇ ਫੋਟੋਨਿਕਸ (Electric Vehicle (EV) mobility, Advanced Materials, Solar Cells, Smart Infrastructure, Health & Medical Technology, Sustainable Agriculture and Photonics) ਜਿਹੇ ਚੋਣਵੇਂ ਪ੍ਰਾਥਮਿਕਤਾ ਵਾਲੇ ਖੇਤਰਾਂ ਵਿੱਚ ਮਿਸ਼ਨ ਮੋਡ ਵਿੱਚ ਸਮਾਧਾਨ-ਕੇਂਦ੍ਰਿਤ ਅਨੁਸੰਧਾਨ ‘ਤੇ ਪ੍ਰੋਗਰਾਮ ਲਾਚ ਕਰੇਗੀ। ਗਵਰਨਿੰਗ ਬਾਡੀ ਨੇ ਦੇਖਿਆ ਕਿ ਇਹ ਪ੍ਰਯਾਸ ਆਤਮਨਿਰਭਰ ਭਾਰਤ (Aatmanirbhar Bharat) ਦੀ ਦਿਸ਼ਾ ਵਿੱਚ ਸਾਡੇ ਪ੍ਰਯਾਸਾਂ ਨੂੰ ਪ੍ਰਭਾਵੀ ਤੌਰ ‘ਤੇ ਪੂਰਕ ਬਣਾਉਣਗੇ।

ਉਦਯੋਗ ਜਗਤ ਦੀ ਸਰਗਰਮ ਭਾਗੀਦਾਰੀ ਦੇ ਨਾਲ ਟ੍ਰਾਂਸਲੇਸ਼ਨਲ ਰਿਸਰਚ (translational research) ‘ਤੇ ਜ਼ੋਰ ਦਿੰਦੇ ਹੋਏ, ਗਵਰਨਿੰਗ ਬਾਡੀ ਨੇ ਗਿਆਨ ਦੀ ਉੱਨਤੀ (advancement of knowledge) ਦੇ ਲਈ ਮੌਲਿਕ ਖੋਜ (fundamental research) ਨੂੰ ਹੁਲਾਰਾ ਦੇਣ ‘ਤੇ ਭੀ ਬਲ ਦਿੱਤਾ। ਮਾਨਵਿਕੀ ਅਤੇ ਸਮਾਜਿਕ ਵਿਗਿਆਨ (humanities and social sciences) ਵਿੱਚ ਅੰਤਰਅਨੁਸ਼ਾਸਨੀ ਖੋਜ (interdisciplinary research) ਵਿੱਚ ਮਦਦ ਕਰਨ ਦੇ ਲਈ ਉਤਕ੍ਰਿਸ਼ਟਤਾ ਕੇਂਦਰ (Centers of Excellence) ਸਥਾਪਿਤ ਕਰਨ ਦਾ ਨਿਰਣਾ ਲਿਆ ਗਿਆ। ਇਸ ਬਾਤ ‘ਤੇ ਭੀ ਸਹਿਮਤੀ ਬਣੀ ਕਿ ਖੋਜ ਕਰਨ ਵਿੱਚ ਅਸਾਨੀ (ease of doing research) ਦੇ ਲਈ ਲਚੀਲੇ ਅਤੇ ਪਾਰਦਰਸ਼ੀ ਵਿੱਤ ਪੋਸ਼ਣ ਤੰਤਰ ਦੇ ਨਾਲ ਸਾਡੇ ਖੋਜਾਰਥੀਆਂ ਨੂੰ ਸਸ਼ਕਤ ਬਣਾਉਣ ਦੀ ਜ਼ਰੂਰਤ ਹੈ।

 

ਗਵਰਨਿੰਗ ਬਾਡੀ ਨੇ ਇਹ ਭੀ ਨਿਰਦੇਸ਼ ਦਿੱਤਾ ਕਿ ਅਨੁਸੰਧਾਨ ਨੈਸ਼ਨਲ ਰਿਸਰਚ ਫਾਊਂਡੇਸ਼ਨ (ਏਐੱਨਆਰਐੱਫ-ANRF) ਦੀਆਂ ਰਣਨੀਤੀਆਂ ਨੂੰ ਵਿਕਸਿਤ ਭਾਰਤ 2047 (Viksit Bharat 2047) ਦੇ ਲਕਸ਼ਾਂ ਦੇ ਅਨੁਰੂਪ ਹੋਣਾ ਚਾਹੀਦਾ ਹੈ ਅਤੇ ਲਾਗੂਕਰਨ ਵਿੱਚ ਦੁਨੀਆ ਭਰ ਦੀਆਂ ਖੋਜ ਅਤੇ ਵਿਕਾਸ ਏਜੰਸੀਆਂ (research and development agencies) ਦੁਆਰਾ ਅਪਣਾਈਆਂ ਗਈਆਂ ਗਲੋਬਲ ਬਿਹਤਰੀਨ ਪਿਰਤਾਂ (global best practices) ਦਾ ਪਾਲਨ ਕੀਤਾ ਜਾਣਾ ਚਾਹੀਦਾ ਹੈ।

 

ਇਸ ਮੀਟਿੰਗ ਵਿੱਚ ਗਵਰਨਿੰਗ ਬਾਡੀ ਦੇ ਉਪ ਪ੍ਰਧਾਨ ਦੇ ਰੂਪ ਵਿੱਚ ਕੇਂਦਰੀ ਸਿੱਖਿਆ ਮੰਤਰੀ, ਸ਼੍ਰੀ ਧਰਮੇਂਦਰ ਪ੍ਰਧਾਨ, ਮੈਂਬਰ ਸਕੱਤਰ ਦੇ ਰੂਪ ਵਿੱਚ ਭਾਰਤ ਸਰਕਾਰ ਦੇ ਪ੍ਰਧਾਨ ਵਿਗਿਆਨਿਕ ਸਲਾਹਕਾਰ, ਮੈਂਬਰ (ਵਿਗਿਆਨ), ਨੀਤੀ ਆਯੋਗ ਅਤੇ ਸਕੱਤਰ, ਵਿਗਿਆਨ ਅਤੇ ਟੈਕਨੋਲੋਜੀ ਵਿਭਾਗ, ਬਾਇਓ ਟੈਕਨੋਲੋਜੀ ਵਿਭਾਗ, ਵਿਗਿਆਨਿਕ ਅਤੇ ਉਦਯੋਗਿਕ ਖੋਜ ਵਿਭਾਗ ਅਤੇ ਉਚੇਰੀ ਸਿੱਖਿਆ ਵਿਭਾਗ ਇਸ ਦੇ ਪਦਵੀ ਕਾਰਨ ਮੈਂਬਰ ਦੇ ਰੂਪ ਵਿੱਚ ਸ਼ਾਮਲ ਹੋਏ। ਹੋਰ ਉੱਘੇ ਪ੍ਰਤੀਭਾਗੀਆਂ ਵਿੱਚ ਪ੍ਰੋ. ਮੰਜੁਲ ਭਾਰਗਵ (ਪ੍ਰਿੰਸਟਨ ਯੂਨੀਵਰਸਿਟੀ, ਯੂਐੱਸਏ), ਡਾ. ਰੋਮੇਸ਼ ਟੀ. ਵਾਧਵਾਨੀ (ਸਿੰਫਨੀ ਟੈਕਨੋਲੋਜੀ ਗਰੁੱਪ, ਯੂਐੱਸਏ), ਪ੍ਰੋ. ਸੁਬ੍ਰਾ ਸੁਰੇਸ਼ (ਬ੍ਰਾਊਨ ਯੂਨੀਵਰਸਿਟੀ, ਯੂਐੱਸਏ), ਡਾ. ਰਘੁਵੇਂਦਰ ਤੰਵਰ (ਭਾਰਤੀ ਇਤਿਹਾਸਿਕ ਅਨੁਸੰਧਾਨ ਪਰਿਸ਼ਦ), ਪ੍ਰੋ. ਜੈਰਾਮ ਐੱਨ. ਚੈਂਗਲੂਰ (ਟਾਟਾ ਇੰਸਟੀਟਿਊਟ ਆਵ੍ ਫੰਡਾਮੈਂਟਲ ਰਿਸਰਚ) ਅਤੇ ਪ੍ਰੋ. ਜੀ. ਰੰਗਰਾਜਨ (ਭਾਰਤੀ ਵਿਗਿਆਨ ਸੰਸਥਾਨ) ( Prof. Manjul Bhargava (Princeton University, USA), Dr. Romesh T Wadhwani (Symphony Technology Group, USA), Prof. Subra Suresh (Brown University, USA), Dr. Raghuvendra Tanwar (Indian Council of Historical Research), Prof. Jayaram N. Chengalur (Tata Institute of Fundamental Research) and Prof. G Rangarajan (Indian Institute of Science)) ਸ਼ਾਮਲ ਸਨ।

 

ਅਨੁਸੰਧਾਨ ਨੈਸ਼ਨਲ ਰਿਸਰਚ ਫਾਊਂਡੇਸ਼ਨ ਬਾਰੇ (About Anusandhan National Research Foundation)

ਅਨੁਸੰਧਾਨ ਨੈਸ਼ਨਲ ਰਿਸਰਚ ਫਾਊਂਡੇਸ਼ਨ (Anusandhan National Research Foundation) (ਏਐੱਨਆਰਐੱਫ-ANRF) ਦੀ ਸਥਾਪਨਾ ਭਾਰਤ ਦੀਆਂ ਯੂਨੀਵਰਸਿਟੀਆਂ, ਕਾਲਜਾਂ, ਖੋਜ ਸੰਸਥਾਵਾਂ ਅਤੇ ਖੋਜ ਅਤੇ ਵਿਕਾਸ ਪ੍ਰਯੋਗਸ਼ਾਲਾਵਾਂ ਵਿੱਚ ਖੋਜ ਅਤੇ ਵਿਕਾਸ ਨੂੰ ਹੁਲਾਰਾ ਦੇਣ ਅਤੇ ਰਿਸਰਚ ਅਤੇ ਇਨੋਵੇਸ਼ਨ ਦੇ ਸੱਭਿਆਚਾਰ ਨੂੰ ਅੱਗੇ ਵਧਾਉਣ ਦੇ ਲਈ ਕੀਤੀ ਗਈ ਹੈ। ਅਨੁਸੰਧਾਨ ਨੈਸ਼ਨਲ ਰਿਸਰਚ ਫਾਊਂਡੇਸ਼ਨ (ਏਐੱਨਆਰਐੱਫ-ANRF) ਰਾਸ਼ਟਰੀ ਸਿੱਖਿਆ ਨੀਤੀ ਦੀਆਂ ਸਿਫ਼ਾਰਸ਼ਾਂ ਦੇ ਅਨੁਸਾਰ ਦੇਸ਼ ਵਿੱਚ ਵਿਗਿਆਨਿਕ ਅਨੁਸੰਧਾਨ ਨੂੰ ਉੱਚ-ਪਧਰੀ ਰਣਨੀਤਕ ਦਿਸ਼ਾ ਪ੍ਰਦਾਨ ਕਰਨ ਦੇ ਲਈ ਇੱਕ ਸਿਖਰਲੀ ਸੰਸਥਾ ਦੇ ਰੂਪ ਵਿੱਚ ਕੰਮ ਕਰਦਾ ਹੈ। ਅਨੁਸੰਧਾਨ ਨੈਸ਼ਨਲ ਰਿਸਰਚ ਫਾਊਂਡੇਸ਼ਨ (Anusandhan National Research Foundation) (ਏਐੱਨਆਰਐੱਫ-ANRF)  ਉਦਯੋਗ, ਸਿੱਖਿਆ ਅਤੇ ਸਰਕਾਰੀ ਵਿਭਾਗਾਂ ਅਤੇ ਅਨੁਸੰਧਾਨ ਸੰਸਥਾਵਾਂ ਦੇ ਦਰਮਿਆਨ ਸਹਿਯੋਗ ਨੂੰ ਹੁਲਾਰਾ ਦਿੰਦਾ ਹੈ।

 

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
Genome India Project: A milestone towards precision medicine and treatment

Media Coverage

Genome India Project: A milestone towards precision medicine and treatment
NM on the go

Nm on the go

Always be the first to hear from the PM. Get the App Now!
...
PM to distribute over 65 lakh property cards to property owners under SVAMITVA Scheme on 18th January
January 16, 2025
Drone survey already completed in 92% of targeted villages
Nearly 2.25 crore property cards prepared

Prime Minister Shri Narendra Modi will distribute over 65 lakh property cards under SVAMITVA Scheme to property owners in over 50000 villages in more than 230 districts across 10 States and 2 Union territories on 18th January at around 12:30 PM through video conferencing.

SVAMITVA scheme was launched by Prime Minister with a vision to enhance the economic progress of rural India by providing ‘Record of Rights’ to households owning houses in inhabited areas in villages through the latest drone technology for surveying.

The scheme also helps facilitate monetization of properties and enabling institutional credit through bank loans; reducing property-related disputes; facilitating better assessment of properties and property tax in rural areas and enabling comprehensive village-level planning.

Drone survey has been completed in over 3.17 lakh villages, which covers 92% of the targeted villages. So far, nearly 2.25 crore property cards have been prepared for over 1.53 lakh villages.

The scheme has reached full saturation in Puducherry, Andaman & Nicobar Islands, Tripura, Goa, Uttarakhand and Haryana. Drone survey has been completed in the states of Madhya Pradesh, Uttar Pradesh, and Chhattisgarh and also in several Union Territories.