ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਪੈਲੇਸ ਹੁਇਸ ਟੈਨ ਬੋਸ਼, ਹੇਗ ਵਿਖੇ ਨੀਦਰਲੈਂਡਜ਼ ਦੇ ਰਾਜਾ ਵਿਲੇਮ ਅਲੈਗਜ਼ੈਂਡਰ ਅਤੇ ਰਾਣੀ ਮੈਕਸਿਮਾ ਨਾਲ ਮੁਲਾਕਾਤ ਕੀਤੀ।

ਪ੍ਰਧਾਨ ਮੰਤਰੀ ਅਤੇ ਨੀਦਰਲੈਂਡਜ਼ ਦੇ ਮਹਾਮਾਹਿਮ ਰਾਜਾ ਨੇ ਭਾਰਤ-ਨੀਦਰਲੈਂਡਜ਼ ਸਬੰਧਾਂ ਨੂੰ ਮਜ਼ਬੂਤ ਬਣਾਉਣ 'ਤੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕੀਤਾ, ਜਿਸ ਵਿੱਚ ਲੋਕ ਦਰ ਲੋਕ ਸਬੰਧਾਂ ਨੂੰ ਡੂੰਘਾ ਕਰਨਾ ਸ਼ਾਮਲ ਹੈ। ਪ੍ਰਧਾਨ ਮੰਤਰੀ ਨੇ 2019 ਵਿੱਚ ਮਹਾਮਹਿਮ ਦੀ ਭਾਰਤ ਦੀ ਸਰਕਾਰੀ ਫੇਰੀ ਨੂੰ ਵੀ ਪ੍ਰਸ਼ੰਸਾ ਨਾਲ ਯਾਦ ਕੀਤਾ, ਜਿਸ ਨੇ ਆਪਸੀ ਸਦਭਾਵਨਾ ਨੂੰ ਉਤਸ਼ਾਹਿਤ ਕਰਨ ਅਤੇ ਦੁਵੱਲੇ ਸਬੰਧਾਂ ਨੂੰ ਨਵੀਂ ਰਫ਼ਤਾਰ ਦੇਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਸੀ। ਨੇਤਾਵਾਂ ਨੇ ਸਿੱਖਿਆ, ਨਵੀਨਤਾ, ਸੈਮੀਕੰਡਕਟਰ, ਡਿਜੀਟਲ, ਪਾਣੀ ਅਤੇ ਗ੍ਰੀਨ ਭਾਈਵਾਲੀ ਦੇ ਖੇਤਰਾਂ ਵਿੱਚ ਚੱਲ ਰਹੀਆਂ ਦੁਵੱਲੀਆਂ ਪਹਿਲਕਦਮੀਆਂ 'ਤੇ ਸੰਤੁਸ਼ਟੀ ਪ੍ਰਗਟ ਕੀਤੀ।

ਪ੍ਰਧਾਨ ਮੰਤਰੀ ਨੇ ਭਾਰਤ ਪ੍ਰਤੀ ਮਹਾਮਾਹਿਮ ਦੀ ਸਦਭਾਵਨਾ ਦੀ ਪ੍ਰਸ਼ੰਸਾ ਕੀਤੀ ਅਤੇ ਆਪਣੀ ਫੇਰੀ ਦੌਰਾਨ ਉਨ੍ਹਾਂ ਵੱਲੋਂ ਦਿੱਤੀ ਗਈ ਨਿੱਘੀ ਮਹਿਮਾਨ ਨਿਵਾਜ਼ੀ ਲਈ ਧੰਨਵਾਦ ਪ੍ਰਗਟ ਕੀਤਾ। ਮਹਾਮਾਹਿਮ ਨੇ ਪ੍ਰਧਾਨ ਮੰਤਰੀ ਦੇ ਸਨਮਾਨ ਵਿੱਚ ਦੁਪਹਿਰ ਦੇ ਖਾਣੇ ਦੀ ਮੇਜ਼ਬਾਨੀ ਕੀਤੀ।
Met His Majesty King Willem-Alexander and Her Majesty Queen Máxima at the Royal Palace. It was wonderful exchanging perspectives on boosting India-Netherlands friendship across key sectors like technology, innovation, sustainable growth, commerce and water resources. India and… pic.twitter.com/BmY5fDxY9t
— Narendra Modi (@narendramodi) May 16, 2026


