"ਜਦੋਂ ਪ੍ਰਤਿਭਾ ਜਾਂ ਟੈਕਨੋਲੋਜੀ ਦੀ ਗੱਲ ਹੁੰਦੀ ਹੈ ਤਾਂ 'ਬ੍ਰਾਂਡ ਬੰਗਲੁਰੂ' ਸਭ ਤੋਂ ਅੱਗੇ ਆਉਂਦਾ ਹੈ"
‘ਇਨਵੈਸਟ ਕਰਨਾਟਕ 2022’ ਪ੍ਰਤੀਯੋਗੀ ਅਤੇ ਸਹਿਕਾਰੀ ਸੰਘਵਾਦ ਦੀ ਇੱਕ ਉੱਤਮ ਉਦਾਹਰਣ ਹੈ”
"ਵਿਸ਼ਵ ਇਨ੍ਹਾਂ ਅਨਿਸ਼ਚਿਤ ਸਮਿਆਂ ਵਿੱਚ ਭਾਰਤੀ ਅਰਥਵਿਵਸਥਾ ਦੇ ਬੁਨਿਆਦੀ ਸਿਧਾਂਤਾਂ ਪ੍ਰਤੀ ਭਰੋਸੇਮੰਦ ਹੈ"
"ਨਿਵੇਸ਼ਕਾਂ ਨੂੰ ਲਾਲ ਫੀਤਾਸ਼ਾਹੀ ਵਿੱਚ ਫਸਾਉਣ ਦੀ ਬਜਾਏ, ਅਸੀਂ ਨਿਵੇਸ਼ ਲਈ ਲਾਲ ਕਾਰਪੇਟ ਦਾ ਮਾਹੌਲ ਬਣਾਇਆ"
“ਨਵੇਂ ਭਾਰਤ ਦਾ ਨਿਰਮਾਣ ਸਾਹਸੀ ਸੁਧਾਰਾਂ, ਵੱਡੇ ਬੁਨਿਆਦੀ ਢਾਂਚੇ ਅਤੇ ਬਿਹਤਰੀਨ ਪ੍ਰਤਿਭਾ ਨਾਲ ਹੀ ਸੰਭਵ ਹੈ”
"ਵਿਕਾਸ ਦੇ ਲਕਸ਼ਾਂ ਨੂੰ ਨਿਵੇਸ਼ ਅਤੇ ਮਨੁੱਖੀ ਪੂੰਜੀ 'ਤੇ ਕੇਂਦ੍ਰਿਤ ਕਰਕੇ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ"
"ਡਬਲ ਇੰਜਣ ਵਾਲੀ ਸਰਕਾਰ ਦੀ ਸ਼ਕਤੀ ਕਰਨਾਟਕ ਦੇ ਵਿਕਾਸ ਨੂੰ ਅੱਗੇ ਵਧਾ ਰਹੀ ਹੈ"
"ਭਾਰਤ ਵਿੱਚ ਨਿਵੇਸ਼ ਦਾ ਮਤਲਬ ਹੈ ਸਮਾਵੇਸ਼ ਵਿੱਚ ਨਿਵੇਸ਼ ਕਰਨਾ, ਲੋਕਤੰਤਰ ਵਿੱਚ ਨਿਵੇਸ਼ ਕਰਨਾ, ਵਿਸ਼ਵ ਲਈ ਨਿਵੇਸ਼ ਕਰਨਾ ਅਤੇ ਇੱਕ ਬਿਹਤਰ, ਸਵੱਛ ਅਤੇ ਸੁਰੱਖਿਅਤ ਗ੍ਰਹਿ ਲਈ ਨਿਵੇਸ਼ ਕਰਨਾ"

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਰਾਜ ਦੀ ਗਲੋਬਲ ਇਨਵੈਸਟਰਸ ਮੀਟ, ਇਨਵੈਸਟ ਕਰਨਾਟਕ 2022 ਦੇ ਉਦਘਾਟਨੀ ਸਮਾਰੋਹ ਨੂੰ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਸੰਬੋਧਨ ਕੀਤਾ।

ਸਭਾ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਰਨਾਟਕ ਦੇ ਲੋਕਾਂ ਨੂੰ ਉਨ੍ਹਾਂ ਦੇ ਰਾਜਯੋਤਸਵ ਲਈ ਸ਼ੁਭਕਾਮਨਾਵਾਂ ਦਿੱਤੀਆਂ, ਜੋ ਕੱਲ੍ਹ ਮਨਾਇਆ ਗਿਆ ਸੀ। ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਕਰਨਾਟਕ ਪ੍ਰੰਪਰਾ ਅਤੇ ਟੈਕਨੋਲੋਜੀ, ਕੁਦਰਤ ਅਤੇ ਸੱਭਿਆਚਾਰ, ਸ਼ਾਨਦਾਰ ਵਾਸਤੂ ਕਲਾ ਅਤੇ ਜੀਵੰਤ ਸ਼ੁਰੂਆਤ ਦਾ ਸੁਮੇਲ ਹੈ। ਸ਼੍ਰੀ ਮੋਦੀ ਨੇ ਕਿਹਾ, “ਜਦੋਂ ਪ੍ਰਤਿਭਾ ਜਾਂ ਟੈਕਨੋਲੋਜੀ ਦੀ ਗੱਲ ਆਉਂਦੀ ਹੈ ਤਾਂ ਬ੍ਰਾਂਡ ਬੰਗਲੁਰੂ ਸਭ ਤੋਂ ਅੱਗੇ ਆਉਂਦਾ ਹੈ। ਇਹ ਨਾਂ ਸਿਰਫ਼ ਭਾਰਤ ਵਿੱਚ ਹੀ ਨਹੀਂ ਬਲਕਿ ਪੂਰੀ ਦੁਨੀਆ ਵਿੱਚ ਸਥਾਪਿਤ ਹੈ।"

ਪ੍ਰਧਾਨ ਮੰਤਰੀ ਨੇ ਕਰਨਾਟਕ ਵਿੱਚ ਨਿਵੇਸ਼ਕਾਂ ਦੀ ਮੀਟਿੰਗ ਦੇ ਆਯੋਜਨ 'ਤੇ ਖੁਸ਼ੀ ਪ੍ਰਗਟ ਕੀਤੀ ਅਤੇ ਟਿੱਪਣੀ ਕੀਤੀ ਕਿ ਇਹ ਪ੍ਰਤੀਯੋਗੀ ਅਤੇ ਸਹਿਯੋਗੀ ਸੰਘਵਾਦ ਦੀ ਇੱਕ ਉੱਤਮ ਉਦਾਹਰਣ ਹੈ। ਉਨ੍ਹਾਂ ਜ਼ਿਕਰ ਕੀਤਾ ਕਿ ਨਿਰਮਾਣ ਅਤੇ ਉਤਪਾਦਨ ਮੁੱਖ ਤੌਰ 'ਤੇ ਰਾਜ ਸਰਕਾਰ ਦੀਆਂ ਨੀਤੀਆਂ ਅਤੇ ਨਿਯੰਤ੍ਰਣ 'ਤੇ ਨਿਰਭਰ ਕਰਦੇ ਹਨ। ਉਨ੍ਹਾਂ ਖੁਸ਼ੀ ਜ਼ਾਹਰ ਕੀਤੀ, “ਇਸ ਗਲੋਬਲ ਇਨਵੈਸਟਰਸ ਮੀਟ ਰਾਹੀਂ, ਰਾਜ ਖਾਸ ਖੇਤਰਾਂ 'ਤੇ ਧਿਆਨ ਕੇਂਦ੍ਰਿਤ ਕਰ ਸਕਦੇ ਹਨ ਅਤੇ ਦੂਸਰੇ ਦੇਸ਼ਾਂ ਨਾਲ ਭਾਈਵਾਲੀ ਕਰ ਸਕਦੇ ਹਨ। ਉਨ੍ਹਾਂ ਨੇ ਕਿਹਾ, "ਇਸ ਮੀਟਿੰਗ ਵਿੱਚ ਹਜ਼ਾਰਾਂ ਕਰੋੜਾਂ ਦੀ ਭਾਈਵਾਲੀ ਦੀ ਯੋਜਨਾ ਬਣਾਈ ਗਈ ਹੈ, ਜਿਸ ਦੇ ਨਤੀਜੇ ਵਜੋਂ ਦੇਸ਼ ਦੇ ਨੌਜਵਾਨਾਂ ਲਈ ਰੋਜ਼ਗਾਰ ਨੂੰ ਹੁਲਾਰਾ ਮਿਲੇਗਾ।  

ਪ੍ਰਧਾਨ ਮੰਤਰੀ ਨੇ ਕਿਹਾ ਕਿ 21ਵੀਂ ਸਦੀ ਵਿੱਚ ਭਾਰਤ ਆਪਣੀ ਮੌਜੂਦਾ ਸਥਿਤੀ ਤੋਂ ਅੱਗੇ ਵਧੇਗਾ। ਭਾਰਤ ਵਿੱਚ ਪਿਛਲੇ ਸਾਲ ਰਿਕਾਰਡ 84 ਬਿਲੀਅਨ ਡਾਲਰ ਦਾ ਵਿਦੇਸ਼ੀ ਨਿਵੇਸ਼ ਹੋਇਆ ਸੀ। ਭਾਰਤ ਪ੍ਰਤੀ ਆਲਮੀ ਆਸ਼ਾਵਾਦ ਦੀ ਭਾਵਨਾ ਦਾ ਜ਼ਿਕਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ, “ਇਹ ਅਨਿਸ਼ਚਿਤ ਸਮਾਂ ਹੈ, ਫਿਰ ਵੀ ਜ਼ਿਆਦਾਤਰ ਰਾਸ਼ਟਰ ਭਾਰਤੀ ਅਰਥਵਿਵਸਥਾ ਦੇ ਬੁਨਿਆਦੀ ਸਿਧਾਂਤਾਂ ਵਿੱਚ ਯਕੀਨ ਰੱਖਦੇ ਹਨ। ਵਿਖੰਡਨ ਦੇ ਇਸ ਦੌਰ ਵਿੱਚ ਭਾਰਤ ਦੁਨੀਆ ਦੇ ਨਾਲ-ਨਾਲ ਚਲ ਰਿਹਾ ਹੈ ਅਤੇ ਦੁਨੀਆ ਨਾਲ ਮਿਲਕੇ ਕੰਮ ਕਰਨ 'ਤੇ ਜ਼ੋਰ ਦੇ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਸਪਲਾਈ ਲੜੀ ਵਿਘਨ ਦੇ ਸਮੇਂ ਦੌਰਾਨ ਭਾਰਤ ਦੁਨੀਆ ਨੂੰ ਦਵਾਈਆਂ ਅਤੇ ਵੈਕਸੀਨ ਦੀ ਸਪਲਾਈ ਬਾਰੇ ਭਰੋਸਾ ਦਿਵਾ ਸਕਦਾ ਹੈ। ਬਜ਼ਾਰ ਸੰਤ੍ਰਿਪਤਾ ਦੇ ਮਾਹੌਲ ਦੇ ਬਾਵਜੂਦ, ਸਾਡੇ ਘਰੇਲੂ ਬਜ਼ਾਰ ਸਾਡੇ ਨਾਗਰਿਕਾਂ ਦੀਆਂ ਇੱਛਾਵਾਂ ਦੇ ਕਾਰਨ ਮਜ਼ਬੂਤ ਹਨ। ਪ੍ਰਧਾਨ ਮੰਤਰੀ ਨੇ ਚਾਨਣਾ ਪਾਇਆ ਕਿ ਵਿਸ਼ਵਵਿਆਪੀ ਸੰਕਟ ਦੇ ਸਮੇਂ ਵਿੱਚ ਵੀ, ਮਾਹਿਰਾਂ, ਵਿਸ਼ਲੇਸ਼ਕਾਂ ਅਤੇ ਅਰਥਸ਼ਾਸਤਰੀਆਂ ਨੇ ਭਾਰਤ ਦੀ ਇੱਕ ਰੌਸ਼ਨ ਟਿਕਾਣੇ ਵਜੋਂ ਸ਼ਲਾਘਾ ਕੀਤੀ ਹੈ। ਸ਼੍ਰੀ ਮੋਦੀ ਨੇ ਕਿਹਾ, “ਅਸੀਂ ਹਰ ਗੁਜ਼ਰਦੇ ਦਿਨ ਦੇ ਨਾਲ ਭਾਰਤ ਦੀ ਅਰਥਵਿਵਸਥਾ ਨੂੰ ਹੋਰ ਮਜ਼ਬੂਤ ਕਰਨ ਲਈ ਆਪਣੀਆਂ ਬੁਨਿਆਦਾਂ  ਨੂੰ ਮਜਬੂਤ ਕਰਨ ਲਈ ਲਗਾਤਾਰ ਕੰਮ ਕਰ ਰਹੇ ਹਾਂ”। ਪ੍ਰਧਾਨ ਮੰਤਰੀ ਨੇ ਭਾਰਤੀ ਅਰਥਵਿਵਸਥਾ ਦੀ ਚਾਲ ਨੂੰ ਸਮਝਣ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ 9-10 ਸਾਲ ਪਹਿਲਾਂ ਦੇ ਦ੍ਰਿਸ਼ਟੀਕੋਣ ਦੇ ਬਦਲਾਅ ਦੀ ਵਿਆਖਿਆ ਕੀਤੀ, ਜਦੋਂ ਦੇਸ਼ ਨੀਤੀ ਅਤੇ ਅਮਲ ਨਾਲ ਸਬੰਧਤ ਮੁੱਦਿਆਂ ਨਾਲ ਜੂਝ ਰਿਹਾ ਸੀ। ਉਨ੍ਹਾਂ ਨੇ ਰੇਖਾਂਕਿਤ ਕੀਤਾ, "ਨਿਵੇਸ਼ਕਾਂ ਨੂੰ ਲਾਲ ਫੀਤਾਸ਼ਾਹੀ ਵਿੱਚ ਫਸਾਉਣ ਦੀ ਬਜਾਏ, ਅਸੀਂ ਨਿਵੇਸ਼ ਲਈ ਲਾਲ ਕਾਰਪੇਟ ਦਾ ਮਾਹੌਲ ਬਣਾਇਆ ਅਤੇ ਨਵੇਂ ਗੁੰਝਲਦਾਰ ਕਾਨੂੰਨ ਬਣਾਉਣ ਦੀ ਬਜਾਏ, ਅਸੀਂ ਉਨ੍ਹਾਂ ਨੂੰ ਤਰਕਸੰਗਤ ਬਣਾਇਆ ਹੈ।"

ਪ੍ਰਧਾਨ ਮੰਤਰੀ ਨੇ ਕਿਹਾ, “ਨਵੇਂ ਭਾਰਤ ਦਾ ਨਿਰਮਾਣ ਸਾਹਸੀ ਸੁਧਾਰਾਂ, ਵਿਸ਼ਾਲ ਬੁਨਿਆਦੀ ਢਾਂਚੇ ਅਤੇ ਬਿਹਤਰੀਨ ਪ੍ਰਤਿਭਾ ਨਾਲ ਹੀ ਸੰਭਵ ਹੈ। ਅੱਜ ਹਰ ਸਰਕਾਰੀ ਖੇਤਰ ਵਿੱਚ ਸਾਹਸੀ ਸੁਧਾਰ ਕੀਤੇ ਜਾ ਰਹੇ ਹਨ।" ਉਨ੍ਹਾਂ ਨੇ ਜੀਐੱਸਟੀ, ਆਈਬੀਸੀ, ਬੈਂਕਿੰਗ ਸੁਧਾਰ, ਯੂਪੀਆਈ, 1500 ਪੁਰਾਣੇ ਕਾਨੂੰਨਾਂ ਨੂੰ ਖ਼ਤਮ ਕਰਨ ਅਤੇ 40 ਹਜ਼ਾਰ ਬੇਲੋੜੀਆਂ ਪਾਲਣਾਵਾਂ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਕੰਪਨੀ ਕਾਨੂੰਨ ਦੇ ਕਈ ਉਪਬੰਧਾਂ ਨੂੰ ਅਣਅਪਰਾਧਿਕ ਬਣਾਉਣਾ, ਫੇਸਲੈੱਸ ਮੁੱਲਾਂਕਣ, ਐੱਫਡੀਆਈ ਲਈ ਨਵੇਂ ਰਾਹ, ਡਰੋਨ ਨਿਯਮਾਂ ਦਾ ਉਦਾਰੀਕਰਨ, ਭੂ-ਸਥਾਨਕ ਅਤੇ ਪੁਲਾੜ ਖੇਤਰ ਅਤੇ ਰੱਖਿਆ ਖੇਤਰ ਵਰਗੇ ਕਦਮ ਬੇਮਿਸਾਲ ਊਰਜਾ ਪ੍ਰਦਾਨ ਕਰ ਰਹੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ 8 ਸਾਲਾਂ ਵਿੱਚ ਸੰਚਾਲਿਤ ਹਵਾਈ ਅੱਡਿਆਂ ਦੀ ਗਿਣਤੀ ਦੁੱਗਣੀ ਹੋ ਗਈ ਹੈ ਅਤੇ ਮੈਟਰੋ ਦਾ 20 ਤੋਂ ਵੱਧ ਸ਼ਹਿਰਾਂ ਵਿੱਚ ਵਿਸਤਾਰ ਹੋਇਆ ਹੈ।

ਪੀਐੱਮ-ਗਤੀਸ਼ਕਤੀ ਨੈਸ਼ਨਲ ਮਾਸਟਰ ਪਲਾਨ ਦੇ ਉਦੇਸ਼ 'ਤੇ ਚਾਨਣਾ ਪਾਉਂਦੇ ਹੋਏ ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਇਸਦਾ ਉਦੇਸ਼ ਏਕੀਕ੍ਰਿਤ ਬੁਨਿਆਦੀ ਢਾਂਚਾ ਵਿਕਾਸ ਹੈ। ਉਨ੍ਹਾਂ ਦੱਸਿਆ ਕਿ ਇੱਕ ਰੋਡ ਮੈਪ ਸਿਰਫ਼ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਹੀ ਨਹੀਂ, ਬਲਕਿ ਮੌਜੂਦਾ ਬੁਨਿਆਦੀ ਢਾਂਚੇ ਲਈ ਵੀ ਤਿਆਰ ਕੀਤਾ ਜਾਂਦਾ ਹੈ, ਜਦ ਕਿ ਯੋਜਨਾ ਨੂੰ ਲਾਗੂ ਕਰਨ ਲਈ ਸਭ ਤੋਂ ਪ੍ਰਭਾਵਸ਼ਾਲੀ ਰੂਟ ਦੀ ਚਰਚਾ ਕੀਤੀ ਜਾਂਦੀ ਹੈ। ਸ਼੍ਰੀ ਮੋਦੀ ਨੇ ਆਖਰੀ-ਮੀਲ ਦੀ ਕਨੈਕਟੀਵਿਟੀ ਅਤੇ ਉਤਪਾਦ ਜਾਂ ਸੇਵਾ ਨੂੰ ਵਿਸ਼ਵ ਪੱਧਰੀ ਬਣਾ ਕੇ ਬਿਹਤਰ ਬਣਾਉਣ ਦੇ ਢੰਗ-ਤਰੀਕਿਆਂ 'ਤੇ ਜ਼ੋਰ ਦਿੱਤਾ। ਪ੍ਰਧਾਨ ਮੰਤਰੀ ਨੇ ਇਸ ਯਾਤਰਾ ਵਿੱਚ ਨੌਜਵਾਨਾਂ ਵਲੋਂ ਕੀਤੀਆਂ ਗਈਆਂ ਪ੍ਰਾਪਤੀਆਂ ਨੂੰ ਉਜਾਗਰ ਕੀਤਾ ਅਤੇ ਕਿਹਾ ਕਿ ਭਾਰਤ ਵਿੱਚ ਹਰ ਖੇਤਰ ਨੂੰ ਯੁਵਾ ਸ਼ਕਤੀ ਦੀ ਊਰਜਾ ਰਾਹੀਂ ਪ੍ਰੇਰਿਤ ਕੀਤਾ ਜਾ ਰਿਹਾ ਹੈ।

ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ, "ਵਿਕਾਸ ਦੇ ਲਕਸ਼ਾਂ ਨੂੰ ਨਿਵੇਸ਼ ਅਤੇ ਮਨੁੱਖੀ ਪੂੰਜੀ 'ਤੇ ਧਿਆਨ ਕੇਂਦ੍ਰਿਤ ਕਰਕੇ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ। ਇਸ ਸੋਚ 'ਤੇ ਅੱਗੇ ਵਧਦੇ ਹੋਏ ਅਸੀਂ ਸਿਹਤ ਅਤੇ ਸਿੱਖਿਆ ਖੇਤਰ 'ਚ ਨਿਵੇਸ਼ ਨੂੰ ਉਤਸ਼ਾਹਿਤ ਕੀਤਾ। ਸਾਡਾ ਉਦੇਸ਼ ਉਤਪਾਦਕਤਾ ਵਧਾਉਣ ਦੇ ਨਾਲ-ਨਾਲ ਮਨੁੱਖੀ ਪੂੰਜੀ ਨੂੰ ਬਿਹਤਰ ਬਣਾਉਣਾ ਵੀ ਹੈ। ਪ੍ਰਧਾਨ ਮੰਤਰੀ ਨੇ ਸਿਹਤ ਬੀਮਾ ਯੋਜਨਾਵਾਂ ਦੇ ਨਾਲ ਉਤਪਾਦਨ ਪ੍ਰੋਤਸਾਹਨ; ਕਾਰੋਬਾਰ ਕਰਨ ਦੀ ਸੌਖ ਦੇ ਨਾਲ-ਨਾਲ ਹੈਲਥ ਅਤੇ ਵੈੱਲਨੈੱਸ ਕੇਂਦਰ; ਹਾਈਵੇਅ ਨੈੱਟਵਰਕ ਦੇ ਨਾਲ-ਨਾਲ ਪਖਾਨੇ ਅਤੇ ਪੀਣ ਵਾਲੇ ਸਾਫ਼ ਪਾਣੀ ਦੀ ਵਿਵਸਥਾ; ਭਵਿੱਖਮੁਖੀ ਬੁਨਿਆਦੀ ਢਾਂਚਾ ਅਤੇ ਨਾਲ ਹੀ ਸਮਾਰਟ ਸਕੂਲ ਜਿਹੀਆਂ ਚੀਜ਼ਾਂ 'ਤੇ ਨਾਲੋ-ਨਾਲ ਜ਼ੋਰ ਦੇਣ ਦਾ ਜ਼ਿਕਰ ਕਰਦਿਆਂ ਗੱਲ ਨੂੰ ਵਿਸਤਾਰ ਦਿੱਤਾ। ਦੇਸ਼ ਦੇ ਵਾਤਾਵਰਣ-ਅਨੁਕੂਲ ਵਿਕਾਸ ਬਾਰੇ ਪ੍ਰਧਾਨ ਮੰਤਰੀ ਨੇ ਕਿਹਾ, “ਹਰਿਤ ਵਿਕਾਸ ਅਤੇ ਟਿਕਾਊ ਊਰਜਾ ਪ੍ਰਤੀ ਸਾਡੀਆਂ ਪਹਿਲਾਂ ਨੇ ਵੱਧ ਤੋਂ ਵੱਧ ਨਿਵੇਸ਼ਕਾਂ ਨੂੰ ਆਕਰਸ਼ਿਤ ਕੀਤਾ ਹੈ। ਜੋ ਲੋਕ ਆਪਣੀ ਲਾਗਤ ਮੋੜਨਾ ਚਾਹੁੰਦੇ ਹਨ ਅਤੇ ਇਸ ਧਰਤੀ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾਉਣਾ ਚਾਹੁੰਦੇ ਹਨ, ਉਹ ਉਮੀਦ ਨਾਲ ਭਾਰਤ ਵੱਲ ਦੇਖ ਰਹੇ ਹਨ।"

ਕਰਨਾਟਕ ਵਿੱਚ ਡਬਲ ਇੰਜਣ ਵਾਲੀ ਸਰਕਾਰ ਦੀ ਸ਼ਕਤੀ ਨੂੰ ਦਰਸਾਉਂਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਰਾਜ ਵਿੱਚ ਕਈ ਖੇਤਰਾਂ ਦੇ ਤੇਜ਼ੀ ਨਾਲ ਵਿਕਾਸ ਦਾ ਇੱਕ ਕਾਰਨ ਹੈ। ਉਦਾਹਰਣ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਕਰਨਾਟਕ ਨੇ ਕਾਰੋਬਾਰ ਕਰਨ ਦੀ ਸੌਖ ਵਿੱਚ ਚੋਟੀ ਦਾ ਦਰਜਾ ਹਾਸਲ ਕਰਨ ਵਾਲਿਆਂ ਵਿੱਚ ਆਪਣਾ ਸਥਾਨ ਬਰਕਰਾਰ ਰੱਖਿਆ ਹੈ ਅਤੇ ਉਨ੍ਹਾਂ ਐੱਫਡੀਆਈ ਦੇ ਮਾਮਲੇ ਵਿੱਚ ਇਸ ਦਾ ਕ੍ਰੈਡਿਟ ਚੋਟੀ ਦੇ ਰਾਜਾਂ ਦੀ ਸੂਚੀ ਵਿੱਚ ਸ਼ਾਮਲ ਹੋਣ ਨੂੰ ਦਿੱਤਾ। ਉਨ੍ਹਾਂ ਨੇ ਰੇਖਾਂਕਿਤ ਕੀਤਾ, “ਭਾਰਤ ਵਿੱਚ ਫੋਰਚੂਨ ਸੂਚੀ ਦੀਆਂ 500 ਕੰਪਨੀਆਂ ਵਿੱਚੋਂ 400 ਇੱਥੇ ਹਨ ਅਤੇ 100 ਤੋਂ ਵੱਧ ਯੂਨੀਕੋਰਨਾਂ ਵਿੱਚੋਂ 40 ਤੋਂ ਵੱਧ ਕਰਨਾਟਕ ਵਿੱਚ ਹਨ”। ਪ੍ਰਧਾਨ ਮੰਤਰੀ ਨੇ ਜ਼ਿਕਰ ਕੀਤਾ ਕਿ ਕਰਨਾਟਕ ਨੂੰ ਅੱਜ ਦੁਨੀਆ ਦੇ ਸਭ ਤੋਂ ਵੱਡੇ ਟੈਕਨੋਲੋਜੀ ਕਲੱਸਟਰ ਵਜੋਂ ਗਿਣਿਆ ਜਾ ਰਿਹਾ ਹੈ, ਜੋ ਉਦਯੋਗ, ਸੂਚਨਾ ਟੈਕਨੋਲੋਜੀ, ਫਿਨਟੈੱਕ, ਬਾਇਓਟੈੱਕ, ਸਟਾਰਟਅੱਪ ਦੇ ਨਾਲ-ਨਾਲ ਟਿਕਾਊ ਊਰਜਾ ਦਾ ਬਸੇਰਾ ਹੈ। ਉਨ੍ਹਾਂ ਨੇ ਅੱਗੇ ਕਿਹਾ, “ਹਰ ਖੇਤਰ ਵਿੱਚ ਵਿਕਾਸ ਦੀ ਨਵੀਂ ਗਾਥਾ ਲਿਖੀ ਜਾ ਰਹੀ ਹੈ।” ਉਨ੍ਹਾਂ ਨੇ ਅੱਗੇ ਕਿਹਾ ਕਿ ਕਰਨਾਟਕ ਦੇ ਵਿਕਾਸ ਦੇ ਕਈ ਮਿਆਰ ਨਾ ਸਿਰਫ ਭਾਰਤ ਦੇ ਹੋਰ ਰਾਜਾਂ ਨੂੰ ਬਲਕਿ ਕੁਝ ਦੇਸ਼ਾਂ ਨੂੰ ਵੀ ਚੁਣੌਤੀ ਦੇ ਰਹੇ ਹਨ। ਇਸ ਗੱਲ ਨੂੰ ਉਜਾਗਰ ਕਰਦੇ ਹੋਏ ਕਿ ਭਾਰਤ ਨਿਰਮਾਣ ਖੇਤਰ ਦੇ ਇੱਕ ਨਵੇਂ ਪੜਾਅ ਵਿੱਚ ਦਾਖਲ ਹੋ ਰਿਹਾ ਹੈ, ਪ੍ਰਧਾਨ ਮੰਤਰੀ ਨੇ ਰਾਸ਼ਟਰੀ ਸੈਮੀਕੰਡਕਟਰ ਮਿਸ਼ਨ ਦਾ ਜ਼ਿਕਰ ਕੀਤਾ ਅਤੇ ਦੱਸਿਆ ਕਿ ਇੱਥੇ ਤਕਨੀਕੀ ਈਕੋਸਿਸਟਮ ਚਿੱਪ ਡਿਜ਼ਾਈਨ ਅਤੇ ਨਿਰਮਾਣ ਨੂੰ ਨਵੀਆਂ ਉਚਾਈਆਂ 'ਤੇ ਲੈ ਜਾਵੇਗਾ।

ਇੱਕ ਨਿਵੇਸ਼ਕ ਦੇ ਨਾਲ ਭਾਰਤ ਦੇ ਦ੍ਰਿਸ਼ਟੀਕੋਣ ਵਿੱਚ ਸਮਾਨਤਾ ਦਰਸਾਉਂਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਜੇਕਰ ਇੱਕ ਨਿਵੇਸ਼ਕ ਇੱਕ ਮੱਧ ਅਤੇ ਲੰਬੇ ਸਮੇਂ ਦੇ ਦ੍ਰਿਸ਼ਟੀਕੋਣ ਨਾਲ ਅੱਗੇ ਵਧਦਾ ਹੈ, ਭਾਰਤ ਕੋਲ ਇੱਕ ਪ੍ਰੇਰਣਾਦਾਇਕ ਲੰਬੀ ਮਿਆਦ ਵੀ ਹੈ। ਉਨ੍ਹਾਂ ਨੇ ਨੈਨੋ ਯੂਰੀਆ, ਹਾਈਡ੍ਰੋਜਨ ਊਰਜਾ, ਗ੍ਰੀਨ ਅਮੋਨੀਆ, ਕੋਲਾ ਗੈਸੀਫੀਕੇਸ਼ਨ ਅਤੇ ਸਪੇਸ ਸੈਟੇਲਾਈਟ ਦੀਆਂ ਉਦਾਹਰਣਾਂ ਦਿੱਤੀਆਂ ਅਤੇ ਰੇਖਾਂਕਿਤ ਕੀਤਾ ਕਿ ਅੱਜ ਭਾਰਤ ਵਿਸ਼ਵ ਦੇ ਵਿਕਾਸ ਦਾ ਮੰਤਰ ਲੈ ਕੇ ਅੱਗੇ ਵਧ ਰਿਹਾ ਹੈ। ਉਨ੍ਹਾਂ ਟਿੱਪਣੀ ਕੀਤੀ, "ਇਹ ਭਾਰਤ ਦਾ ਅੰਮ੍ਰਿਤ ਕਾਲ ਹੈ ਅਤੇ ਅਜ਼ਾਦੀ ਕਾ ਅੰਮ੍ਰਿਤ ਮਹੋਤਸਵ ਵਿੱਚ ਦੇਸ਼ ਦੇ ਲੋਕ ਇੱਕ ਨਵੇਂ ਭਾਰਤ ਦੇ ਨਿਰਮਾਣ ਦਾ ਪ੍ਰਣ ਲੈ ਰਹੇ ਹਨ।" ਪ੍ਰਧਾਨ ਮੰਤਰੀ ਨੇ ਇਹ ਕਹਿ ਕੇ ਆਪਣੇ ਸੰਬੋਧਨ ਦੀ ਸਮਾਪਤੀ ਕੀਤੀ ਕਿ ਭਾਰਤ ਨੇ 2047 ਤੱਕ ਇੱਕ ਵਿਕਸਤ ਰਾਸ਼ਟਰ ਬਣਨ ਦਾ ਟੀਚਾ ਮਿੱਥਿਆ ਹੈ ਅਤੇ ਇਸ ਲਈ ਇਹ ਬਹੁਤ ਜ਼ਰੂਰੀ ਹੈ ਕਿ ਨਿਵੇਸ਼ ਅਤੇ ਭਾਰਤ ਦੀ ਪ੍ਰੇਰਨਾ ਇੱਕਠੇ ਹੋਣ ਕਿਉਂਕਿ ਸਮਾਵੇਸ਼ੀ, ਜਮਹੂਰੀ ਅਤੇ ਮਜ਼ਬੂਤ ਭਾਰਤ ਵਿਸ਼ਵ ਦੇ ਵਿਕਾਸ ਨੂੰ ਗਤੀ ਦੇਵੇਗਾ।ਪ੍ਰਧਾਨ ਮੰਤਰੀ ਨੇ ਅੰਤ ਵਿੱਚ ਕਿਹਾ, "ਭਾਰਤ ਵਿੱਚ ਨਿਵੇਸ਼ ਦਾ ਮਤਲਬ ਹੈ ਸਮਾਵੇਸ਼ ਵਿੱਚ ਨਿਵੇਸ਼ ਕਰਨਾ, ਲੋਕਤੰਤਰ ਵਿੱਚ ਨਿਵੇਸ਼ ਕਰਨਾ, ਵਿਸ਼ਵ ਲਈ ਨਿਵੇਸ਼ ਕਰਨਾ ਅਤੇ ਇੱਕ ਬਿਹਤਰ, ਸਵੱਛ ਅਤੇ ਸੁਰੱਖਿਅਤ ਗ੍ਰਹਿ ਲਈ ਨਿਵੇਸ਼ ਕਰਨਾ।"

ਪਿਛੋਕੜ

ਇਸ ਮੀਟਿੰਗ ਦਾ ਉਦੇਸ਼ ਸੰਭਾਵੀ ਨਿਵੇਸ਼ਕਾਂ ਨੂੰ ਆਕਰਸ਼ਿਤ ਕਰਨਾ ਅਤੇ ਅਗਲੇ ਦਹਾਕੇ ਲਈ ਵਿਕਾਸ ਯੋਜਨਾ ਤਿਆਰ ਕਰਨਾ ਹੈ। ਬੰਗਲੁਰੂ ਵਿੱਚ 2 ਤੋਂ 4 ਨਵੰਬਰ ਤੱਕ ਆਯੋਜਿਤ ਕੀਤੇ ਜਾ ਰਹੇ ਤਿੰਨ ਦਿਨਾਂ ਪ੍ਰੋਗਰਾਮ ਵਿੱਚ 80 ਤੋਂ ਵੱਧ ਬੁਲਾਰਾ ਸੈਸ਼ਨ ਹੋਣਗੇ। ਇਨ੍ਹਾਂ ਬੁਲਾਰਿਆਂ ਵਿੱਚ ਉਦਯੋਗ ਜਗਤ ਦੇ ਕੁਝ ਪ੍ਰਮੁੱਖ ਆਗੂ ਜਿਵੇਂ ਕੁਮਾਰ ਮੰਗਲਮ ਬਿਰਲਾ, ਸੱਜਣ ਜਿੰਦਲ ਅਤੇ ਵਿਕਰਮ ਕਿਰਲੋਸਕਰ ਆਦਿ ਸ਼ਾਮਲ ਹਨ। ਇਸ ਦੇ ਨਾਲ ਹੀ ਤਿੰਨ ਸੌ ਤੋਂ ਵੱਧ ਪ੍ਰਦਰਸ਼ਕਾਂ ਅਤੇ ਕੰਟਰੀ ਸੈਸ਼ਨਾਂ ਵਾਲੀ ਕਈ ਵਪਾਰਕ ਪ੍ਰਦਰਸ਼ਨੀਆਂ ਸਮਾਨ ਰੂਪ ਵਿੱਚ ਚਲਣਗੀਆਂ। ਕੰਟਰੀ ਸੈਸ਼ਨਾਂ ਦੀ ਮੇਜ਼ਬਾਨੀ ਭਾਈਵਾਲ ਦੇਸ਼ਾਂ - ਫਰਾਂਸ, ਜਰਮਨੀ, ਨੀਦਰਲੈਂਡ, ਦੱਖਣੀ ਕੋਰੀਆ, ਜਾਪਾਨ ਅਤੇ ਆਸਟ੍ਰੇਲੀਆ ਵਲੋਂ ਕੀਤੀ ਜਾਵੇਗੀ - ਜੋ ਆਪਣੇ-ਆਪਣੇ ਦੇਸ਼ਾਂ ਤੋਂ ਉੱਚ-ਪੱਧਰੀ ਮੰਤਰੀ ਅਤੇ ਉਦਯੋਗਿਕ ਵਫ਼ਦ ਲੈ ਕੇ ਆਉਣਗੇ। ਇਸ ਸਮਾਗਮ ਦਾ ਵਿਸ਼ਵ ਪੱਧਰ ਕਰਨਾਟਕ ਨੂੰ ਆਪਣੀ ਸੰਸਕ੍ਰਿਤੀ ਨੂੰ ਦੁਨੀਆ ਦੇ ਸਾਹਮਣੇ ਦਿਖਾਉਣ ਦਾ ਮੌਕਾ ਵੀ ਦੇਵੇਗਾ।

ਪ੍ਰਧਾਨ ਮੰਤਰੀ ਦਾ ਭਾਸ਼ਣ ਪੜ੍ਹਨ ਲਈ ਇੱਥੇ ਕਲਿੱਕ ਕਰੋ

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
Since 2019, a total of 1,106 left wing extremists have been 'neutralised': MHA

Media Coverage

Since 2019, a total of 1,106 left wing extremists have been 'neutralised': MHA
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 13 ਦਸੰਬਰ 2025
December 13, 2025

PM Modi Citizens Celebrate India Rising: PM Modi's Leadership in Attracting Investments and Ensuring Security