ਆਤੰਕਵਾਦੀ ਗਤੀਵਿਧੀਆਂ ਹੁਣ ਪ੍ਰੌਕਸੀ ਯੁੱਧ ਨਹੀਂ ਹਨ ਬਲਕਿ ਸੋਚੀ ਸਮਝੀ ਰਣਨੀਤੀ ਹਨ, ਇਸ ਲਈ ਜਵਾਬੀ ਕਾਰਵਾਈ ਵੀ ਉਸੇ ਤਰ੍ਹਾਂ ਹੋਵੇਗੀ: ਪ੍ਰਧਾਨ ਮੰਤਰੀ
ਅਸੀਂ 'ਵਸੁਧੈਵ ਕੁਟੁੰਬਕਮ' ਵਿੱਚ ਵਿਸ਼ਵਾਸ ਰੱਖਦੇ ਹਾਂ, ਅਸੀਂ ਕਿਸੇ ਨਾਲ ਦੁਸ਼ਮਣੀ ਨਹੀਂ ਚਾਹੁੰਦੇ, ਅਸੀਂ ਵਿਕਾਸ ਕਰਨਾ ਚਾਹੁੰਦੇ ਹਾਂ ਤਾਕਿ ਅਸੀਂ ਆਲਮੀ ਭਲਾਈ ਵਿੱਚ ਵੀ ਯੋਗਦਾਨ ਪਾ ਸਕੀਏ: ਪ੍ਰਧਾਨ ਮੰਤਰੀ
ਭਾਰਤ ਨੂੰ 2047 ਤੱਕ ਵਿਕਸਿਤ ਰਾਸ਼ਟਰ ਬਣਨਾ ਚਾਹੀਦਾ ਹੈ, ਕੋਈ ਸਮਝੌਤਾ ਨਹੀਂ, ਅਸੀਂ ਆਜ਼ਾਦੀ ਦੇ 100 ਸਾਲ ਇਸ ਤਰ੍ਹਾਂ ਮਨਾਵਾਂਗੇ ਕਿ ਪੂਰੀ ਦੁਨੀਆ 'ਵਿਕਸਿਤ ਭਾਰਤ' ਦੀ ਪ੍ਰਸ਼ੰਸਾ ਕਰੇ: ਪ੍ਰਧਾਨ ਮੰਤਰੀ
ਸ਼ਹਿਰੀ ਖੇਤਰ ਸਾਡੇ ਵਿਕਾਸ ਕੇਂਦਰ ਹਨ, ਸਾਨੂੰ ਸ਼ਹਿਰੀ ਸੰਸਥਾਵਾਂ ਨੂੰ ਅਰਥਵਿਵਸਥਾ ਦੇ ਵਿਕਾਸ ਕੇਂਦਰ ਬਣਾਉਣਾ ਹੋਵੇਗਾ: ਪ੍ਰਧਾਨ ਮੰਤਰੀ
ਅੱਜ ਸਾਡੇ ਪਾਸ ਲਗਭਗ ਦੋ ਲੱਖ ਸਟਾਰਟ-ਅਪਸ ਹਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਟੀਅਰ2-ਟੀਅਰ 3 ਸ਼ਹਿਰਾਂ ਵਿੱਚ ਹਨ ਅਤੇ ਸਾਡੀਆਂ ਬੇਟੀਆਂ ਅਗਵਾਈ ਕਰ ਰਹੀਆਂ ਹਨ: ਪ੍ਰਧਾਨ ਮੰਤਰੀ
ਸਾਡੇ ਦੇਸ਼ ਵਿੱਚ ਇੱਕ ਬੜਾ ਬਦਲਾਅ ਲਿਆਉਣ ਦੀ ਅਥਾਹ ਸੰਭਾਵਨਾ ਹੈ, ਓਪਰੇਸ਼ਨ ਸਿੰਦੂਰ ਹੁਣ 140 ਕਰੋੜ ਨਾਗਰਿਕਾਂ ਦੀ ਜ਼ਿੰਮੇਵਾਰੀ ਹੈ: ਪ੍ਰਧਾਨ ਮੰਤਰੀ
ਸਾਨੂੰ ਆਪਣੇ ਬ੍ਰਾਂਡ "ਮੇਡ ਇਨ ਇੰਡੀਆ" 'ਤੇ ਮਾਣ ਹੋਣਾ ਚਾਹੀਦਾ ਹੈ: ਪ੍ਰਧਾਨ ਮੰਤਰੀ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਗੁਜਰਾਤ ਦੇ ਗਾਂਧੀਨਗਰ ਵਿੱਚ ਪਿਛਲੇ 20 ਵਰ੍ਹਿਆਂ ਦੇ ਦੌਰਾਨ ਗੁਜਰਾਤ ਸ਼ਹਿਰੀ ਵਿਕਾਸ ‘ਤੇ ਕੇਂਦ੍ਰਿਤ ਸਮਾਰੋਹ ਨੂੰ ਸੰਬੋਧਨ ਕੀਤਾ। ਇਸ ਅਵਸਰ 'ਤੇ, ਉਨ੍ਹਾਂ ਨੇ ਸ਼ਹਿਰੀ ਵਿਕਾਸ ਵਰ੍ਹੇ 2005 ਦੇ 20 ਵਰ੍ਹੇ ਪੂਰੇ ਹੋਣ ਦੇ ਸਬੰਧ ਵਿੱਚ ਸ਼ਹਿਰੀ ਵਿਕਾਸ ਵਰ੍ਹੇ 2025 ਦੀ ਸ਼ੁਰੂਆਤ ਕੀਤੀ। ਸਭਾ ਨੂੰ ਸੰਬੋਧਨ ਕਰਦੇ ਹੋਏ, ਉਨ੍ਹਾਂ ਨੇ ਕਿਹਾ ਕਿ ਪਿਛਲੇ 2 ਦਿਨਾਂ ਦੌਰਾਨ ਵਡੋਦਰਾ, ਦਾਹੋਦ, ਭੁਜ, ਅਹਿਮਦਾਬਾਦ ਅਤੇ ਗਾਂਧੀਨਗਰ ਦੀ ਆਪਣੀ ਯਾਤਰਾ ਦੌਰਾਨ, ਉਹ ਅਪ੍ਰੇਸ਼ਨ ਸਿੰਦੂਰ ਦੀ ਸਫ਼ਲਤਾ ਦੀ ਗਰਜ ਅਤੇ ਤਿਰੰਗੇ ਲਹਿਰਾਉਣ ਦੇ ਨਾਲ ਦੇਸ਼ ਭਗਤੀ ਦੇ ਜੋਸ਼ ਦਾ ਅਨੁਭਵ ਕਰ ਰਹੇ ਹਨ। ਉਨ੍ਹਾਂ ਨੇ ਅੱਗੇ ਕਿਹਾ ਕਿ ਇਹ ਦੇਖਣ ਵਾਲਾ ਦ੍ਰਿਸ਼ ਸੀ ਅਤੇ ਇਹ ਭਾਵਨਾ ਸਿਰਫ਼ ਗੁਜਰਾਤ ਵਿੱਚ ਹੀ ਨਹੀਂ, ਬਲਕਿ ਭਾਰਤ ਦੇ ਹਰ ਕੋਣੇ ਅਤੇ ਹਰ ਭਾਰਤੀ ਦੇ ਦਿਲ ਵਿੱਚ ਸੀ। ਪ੍ਰਧਾਨ ਮੰਤਰੀ ਨੇ ਕਿਹਾ, "ਭਾਰਤ ਨੇ ਆਤੰਕਵਾਦ ਦੇ ਕੰਡੇ ਨੂੰ ਕੱਢਣ ਦਾ ਮਨ ਬਣਾ ਲਿਆ ਸੀ ਅਤੇ ਇਹ ਪੂਰੀ ਦ੍ਰਿੜ੍ਹਤਾ ਨਾਲ ਕੀਤਾ ਗਿਆ"।

ਭਾਰਤ ਦੀ 3 ਹਿੱਸਿਆਂ ਵਿੱਚ ਵੰਡ ਤੋਂ ਤੁਰੰਤ ਬਾਅਦ, 1947 ਵਿੱਚ ਭਾਰਤ 'ਤੇ ਹੋਏ ਪਹਿਲੇ ਆਤੰਕਵਾਦੀ ਹਮਲੇ ਨੂੰ ਯਾਦ ਕਰਦੇ ਹੋਏ, ਸ਼੍ਰੀ ਮੋਦੀ ਨੇ ਕਿਹਾ ਕਿ ਇੱਕ ਹਿੱਸਾ ਪਾਕਿਸਤਾਨ ਨੇ ਆਤੰਕਵਾਦੀਆਂ ਨੂੰ ਪਨਾਹ ਦੇ ਕੇ ਹੜੱਪ ਲਿਆ ਸੀ। ਉਨ੍ਹਾਂ ਨੇ ਸਰਦਾਰ ਪਟੇਲ ਦੇ ਦ੍ਰਿਸ਼ਟੀਕੋਣ ਨੂੰ ਯਾਦ ਕਰਦੇ ਹੋਏ ਕਿਹਾ ਕਿ ਭਾਰਤੀ ਸੈਨਾ ਨੂੰ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀਓਕੇ/PoK) 'ਤੇ ਮੁੜ ਕਬਜ਼ਾ ਹੋਣ ਤੱਕ ਨਹੀਂ ਰੁਕਣਾ ਚਾਹੀਦਾ ਸੀ। ਹਾਲਾਂਕਿ, ਉਨ੍ਹਾਂ ਨੇ ਕਿਹਾ ਕਿ ਪਟੇਲ ਦੀ ਸਲਾਹ ਦੀ ਪਾਲਣਾ ਨਹੀਂ ਕੀਤੀ ਗਈ। ਸ਼੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਆਤੰਕਵਾਦ ਦੀ ਇਹ ਵਿਰਾਸਤ ਪਿਛਲੇ 75 ਵਰ੍ਹਿਆਂ ਤੋਂ ਜਾਰੀ ਹੈ ਅਤੇ ਪਹਿਲਗਾਮ ਵਿੱਚ ਆਤੰਕਵਾਦੀ ਹਮਲਾ ਇਸ ਦਾ ਇੱਕ ਹੋਰ ਭਿਆਨਕ ਰੂਪ ਸੀ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਕੂਟਨੀਤਕ ਖੇਡ ਖੇਡਣ ਦੇ ਬਾਵਜੂਦ, ਪਾਕਿਸਤਾਨ ਨੂੰ ਵਾਰ-ਵਾਰ ਜੰਗ ਵਿੱਚ ਭਾਰਤ ਦੀ ਮਿਲਿਟਰੀ ਤਾਕਤ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਨੇ ਕਿਹਾ ਕਿ ਤਿੰਨ ਮੌਕਿਆਂ 'ਤੇ, ਭਾਰਤ ਦੀਆਂ ਹਥਿਆਰਬੰਦ ਬਲਾਂ ਨੇ ਪਾਕਿਸਤਾਨ ਨੂੰ ਨਿਰਣਾਇਕ ਤੌਰ 'ਤੇ ਹਰਾਇਆ, ਜਿਸ ਨਾਲ ਇਹ ਸਪਸ਼ਟ ਹੋ ਗਿਆ ਕਿ ਪਾਕਿਸਤਾਨ ਸਿੱਧੇ ਮਿਲਿਟਰੀ ਟਕਰਾਅ ਵਿੱਚ ਜਿੱਤ ਨਹੀਂ ਸਕਦਾ। ਪਾਕਿਸਤਾਨ ਨੂੰ ਆਪਣੀਆਂ ਸੀਮਾਵਾਂ ਪ੍ਰਤੀ ਜਾਣੂ ਹੋਣ ਬਾਰੇ ਦੱਸਦੇ ਹੋਏ, ਸ਼੍ਰੀ ਮੋਦੀ ਨੇ ਕਿਹਾ ਕਿ ਗੁਆਂਢੀ ਦੇਸ਼ ਪ੍ਰੌਕਸੀ ਯੁੱਧ ਦਾ ਸਹਾਰਾ ਲੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਟ੍ਰੇਨਿੰਗ ਪ੍ਰਾਪਤ ਆਤੰਕਵਾਦੀਆਂ ਨੂੰ ਯੋਜਨਾਬੱਧ ਮਿਲਿਟਰ ਟ੍ਰੇਨਿੰਗ ਦੇ ਜ਼ਰੀਏ ਭਾਰਤ ਵਿੱਚ ਘੁਸਪੈਠ ਕਰਵਾਈ ਗਈ, ਜਿਸਦਾ ਉਦੇਸ਼ ਨਿਰਦੋਸ਼ ਅਤੇ ਨਿਹੱਥੇ ਨਾਗਰਿਕਾਂ ਨੂੰ ਨਿਸ਼ਾਨਾ ਬਣਾਉਣਾ ਸੀ, ਜਿਨ੍ਹਾਂ ਵਿੱਚ ਸ਼ਾਂਤੀਪੂਰਨ ਤੀਰਥ ਯਾਤਰਾਵਾਂ ਕਰਨ ਵਾਲੇ ਵੀ ਸ਼ਾਮਲ ਸਨ।

 

ਭਾਰਤ ਦੀਆਂ ਡੂੰਘੀਆਂ ਜੜ੍ਹਾਂ ਵਾਲੀਆਂ ਸੱਭਿਆਚਾਰਕ ਕਦਰਾਂ-ਕੀਮਤਾਂ ਨੂੰ ਉਜਾਗਰ ਕਰਦੇ ਹੋਏ ਵਸੁਧੈਵ ਕੁਟੁੰਬਕਮ ਦੇ ਫ਼ਲਸਫ਼ੇ 'ਤੇ ਜ਼ੋਰ ਦਿੰਦੇ ਹੋਏ, ਜੋ ਪੂਰੀ ਦੁਨੀਆ ਨੂੰ ਇੱਕ ਪਰਿਵਾਰ ਮੰਨਦਾ ਹੈ, ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਨੇ ਸਦੀਆਂ ਤੋਂ ਇਸ ਪਰੰਪਰਾ ਨੂੰ ਕਾਇਮ ਰੱਖਿਆ ਹੈ ਅਤੇ ਆਪਣੇ ਗੁਆਂਢੀਆਂ ਨਾਲ ਸ਼ਾਂਤੀਪੂਰਨ ਅਤੇ ਸਦਭਾਵਨਾਪੂਰਨ ਸਬੰਧਾਂ ਦੀ ਮੰਗ ਕਰਦਾ ਰਿਹਾ ਹੈ। ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਜਦਕਿ ਭਾਰਤ ਹਮੇਸ਼ਾ ਸ਼ਾਂਤੀ ਅਤੇ ਸਥਿਰਤਾ ਦੀ ਵਕਾਲਤ ਕਰਦਾ ਰਿਹਾ ਹੈ, ਇਸ ਦੀ ਤਾਕਤ ਨੂੰ ਵਾਰ-ਵਾਰ ਚੁਣੌਤੀਆਂ ਕਾਰਨ ਦ੍ਰਿੜ੍ਹ ਪ੍ਰਤੀਕਿਰਿਆ ਲਾਜ਼ਮੀ ਹੋ ਗਈ ਹੈ। ਉਨ੍ਹਾਂ ਨੇ ਕਿਹਾ ਕਿ ਇਤਿਹਾਸਿਕ ਤੌਰ 'ਤੇ, ਜਿਸ ਨੂੰ ਪ੍ਰੌਕਸੀ ਯੁੱਧ ਕਿਹਾ ਜਾਂਦਾ ਸੀ, ਖਾਸ ਕਰਕੇ 6 ਮਈ ਦੀਆਂ ਘਟਨਾਵਾਂ ਤੋਂ ਬਾਅਦ ਹੁਣ ਵਿਕਸਿਤ ਹੋ ਗਿਆ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਹਾਲ ਹੀ ਦੇ ਵਿਕਾਸ ਨੂੰ ਦੇਖਦੇ ਹੋਏ, ਪ੍ਰੌਕਸੀ ਯੁੱਧ ਜਿਹੇ ਕੰਮਾਂ ਦਾ ਹਵਾਲਾ ਦੇਣਾ ਇੱਕ ਗਲਤੀ ਹੋਵੇਗੀ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਨੌਂ ਚਿੰਨ੍ਹਿਤ ਆਤੰਕਵਾਦੀ ਟਿਕਾਣਿਆਂ ਨੂੰ 22 ਮਿੰਟਾਂ ਦੇ ਅੰਦਰ ਖ਼ਤਮ ਕਰ ਦਿੱਤਾ ਗਿਆ, ਕੈਮਰੇ ਦੇ ਦਸਤਾਵੇਜ਼ਾਂ ਰਾਹੀਂ ਪੂਰੀ ਪਾਰਦਰਸ਼ਤਾ ਯਕੀਨੀ ਬਣਾਈ ਗਈ, ਤਾਕਿ ਘਰੇਲੂ ਪੱਧਰ 'ਤੇ ਕੋਈ ਸਬੂਤ ਸਵਾਲ ਨਾ ਉਠਾ ਸਕੇ। ਪ੍ਰਧਾਨ ਮੰਤਰੀ ਨੇ ਸਪਸ਼ਟ ਤੌਰ 'ਤੇ ਕਿਹਾ ਕਿ ਹਾਲ ਹੀ ਦੀਆਂ ਘਟਨਾਵਾਂ ਸਾਬਤ ਕਰਦੀਆਂ ਹਨ ਕਿ ਇਹ ਹੁਣ ਸਿਰਫ਼ ਪ੍ਰੌਕਸੀ ਯੁੱਧ ਨਹੀਂ ਹੈ, ਬਲਕਿ ਪਾਕਿਸਤਾਨ ਦੀ ਇੱਕ ਜਾਣਬੁੱਝ ਕੇ ਅਤੇ ਗਿਣੀ-ਮਿਥੀ ਮਿਲਿਟਰੀ ਰਣਨੀਤੀ ਹੈ। ਉਨ੍ਹਾਂ ਇਸ ਗੱਲ 'ਤੇ ਜ਼ੋਰ ਦਿੱਤਾ ਕਿ 6 ਮਈ ਦੀਆਂ ਕਾਰਵਾਈਆਂ ਤੋਂ ਬਾਅਦ, ਪਾਕਿਸਤਾਨ ਵਿੱਚ ਆਤੰਕਵਾਦੀਆਂ ਦੇ ਅੰਤਿਮ ਸੰਸਕਾਰ ਪੂਰੇ ਸਨਮਾਨ ਨਾਲ ਕੀਤੇ ਗਏ, ਉਨ੍ਹਾਂ ਦੇ ਤਾਬੂਤਾਂ ਨੂੰ ਰਾਸ਼ਟਰੀ ਝੰਡਿਆਂ ਵਿੱਚ ਲਪੇਟਿਆ ਗਿਆ ਅਤੇ ਪਾਕਿਸਤਾਨੀ ਸੈਨਾ ਦੁਆਰਾ ਸਲਾਮੀ ਵੀ ਦਿੱਤੀ ਗਈ - ਇਹ ਸਪਸ਼ਟ ਸੰਕੇਤ ਹਨ ਕਿ ਇਹ ਇਕੱਲੀਆਂ ਆਤੰਕਵਾਦੀ ਗਤੀਵਿਧੀਆਂ ਨਹੀਂ ਸਨ ਬਲਕਿ ਇੱਕ ਢਾਂਚਾਗਤ ਜੰਗੀ ਪਹੁੰਚ ਦਾ ਹਿੱਸਾ ਸਨ। ਉਨ੍ਹਾਂ ਨੇ ਅੱਗੇ ਕਿਹਾ ਕਿ ਜੇਕਰ ਅਜਿਹੀਆਂ ਰਣਨੀਤੀਆਂ ਵਰਤੀਆਂ ਜਾਂਦੀਆਂ ਹਨ, ਤਾਂ ਉਸੇ ਤਰ੍ਹਾਂ ਦਾ ਨਿਰਣਾਇਕ ਜਵਾਬ ਦਿੱਤਾ ਜਾਵੇਗਾ।

ਪ੍ਰਧਾਨ ਮੰਤਰੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਭਾਰਤ ਨੇ ਹਮੇਸ਼ਾ ਵਿਕਾਸ ਅਤੇ ਸਾਰਿਆਂ ਦੀ ਭਲਾਈ ਨੂੰ ਅਪਣਾਇਆ ਹੈ, ਸੰਕਟ ਦੇ ਸਮੇਂ ਸਹਾਇਤਾ ਦੀ ਪੇਸ਼ਕਸ਼ ਕੀਤੀ ਹੈ। ਹਾਲਾਂਕਿ, ਉਨ੍ਹਾਂ ਨੇ ਟਿੱਪਣੀ ਕੀਤੀ ਕਿ ਇਨ੍ਹਾਂ ਯਤਨਾਂ ਦੇ ਬਾਵਜੂਦ, ਦੇਸ਼ ਨੂੰ ਅਕਸਰ ਹਿੰਸਕ ਜਵਾਬੀ ਕਾਰਵਾਈ ਦਾ ਸਾਹਮਣਾ ਕਰਨਾ ਪਿਆ ਹੈ। ਯੁਵਾ ਪੀੜ੍ਹੀ ਨੂੰ ਸੰਬੋਧਨ ਕਰਦੇ ਹੋਏ, ਉਨ੍ਹਾਂ ਨੇ ਉਨ੍ਹਾਂ ਨੂੰ ਇਹ ਚਿੰਨ੍ਹਿਤ ਕਰਨ ਦੀ ਅਪੀਲ ਕੀਤੀ ਕਿ ਦਹਾਕਿਆਂ ਤੋਂ ਦੇਸ਼ ਨੂੰ ਕਿਵੇਂ ਕਮਜ਼ੋਰ ਕੀਤਾ ਗਿਆ ਹੈ। ਸਿੰਧੂ ਜਲ ਸੰਧੀ ਬਾਰੇ ਗੱਲ ਕਰਦੇ ਹੋਏ, ਜਿਸ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ, ਪ੍ਰਧਾਨ ਮੰਤਰੀ ਨੇ ਜੰਮੂ ਅਤੇ ਕਸ਼ਮੀਰ ਵਿੱਚ ਜਲ ਸਰੋਤਾਂ ਨਾਲ ਸਬੰਧਿਤ ਮੁੱਦਿਆਂ ਨੂੰ ਉਜਾਗਰ ਕੀਤਾ, ਇਹ ਦੱਸਦੇ ਹੋਏ ਕਿ ਭਾਵੇਂ ਨਦੀਆਂ 'ਤੇ ਡੈਮ ਬਣਾਏ ਗਏ ਸਨ, ਪਰ ਸਹੀ ਰੱਖ-ਰਖਾਅ ਅਤੇ ਗਾਰ ਕੱਢਣ ਨੂੰ ਸੱਠ ਸਾਲਾਂ ਤੱਕ ਅਣਗੌਲਿਆ ਕੀਤਾ ਗਿਆ। ਉਨ੍ਹਾਂ ਟਿੱਪਣੀ ਕੀਤੀ ਕਿ ਪਾਣੀ ਦੇ ਨਿਯਮਨ ਲਈ ਬਣਾਏ ਗਏ ਗੇਟਾਂ ਨੂੰ ਖੁੱਲ੍ਹੇ ਨਹੀਂ ਛੱਡਿਆ ਗਿਆ, ਜਿਸ ਨਾਲ ਸਟੋਰੇਜ ਸਮਰੱਥਾ - ਸੰਪੂਰਨ ਵਰਤੋਂ ਦੇ ਸਿਰਫ਼ ਦੋ ਤੋਂ ਤਿੰਨ ਪ੍ਰਤੀਸ਼ਤ ਤੱਕ, ਵਿੱਚ ਭਾਰੀ ਕਮੀ ਆਈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤੀਆਂ ਨੂੰ ਪਾਣੀ ਤੱਕ ਉਨ੍ਹਾਂ ਦੀ ਸਹੀ ਪਹੁੰਚ ਪ੍ਰਾਪਤ ਹੋਣੀ ਚਾਹੀਦੀ ਹੈ ਅਤੇ ਕਿਹਾ ਕਿ ਹਾਲਾਂਕਿ ਮਹੱਤਵਪੂਰਨ ਕਦਮ ਅਜੇ ਉਠਾਏ ਜਾਣੇ ਬਾਕੀ ਹਨ, ਸ਼ੁਰੂਆਤੀ ਉਪਾਅ ਸ਼ੁਰੂ ਹੋ ਗਏ ਹਨ।

ਇਸ ਗੱਲ 'ਤੇ ਜ਼ੋਰ ਦਿੰਦੇ ਹੋਏ ਕਿ ਭਾਰਤ ਕੋਈ ਦੁਸ਼ਮਣੀ ਨਹੀਂ ਚਾਹੁੰਦਾ ਅਤੇ ਸ਼ਾਂਤੀ ਅਤੇ ਸਮ੍ਰਿੱਧੀ ਦੀ ਇੱਛਾ ਰੱਖਦਾ ਹੈ, ਸ਼੍ਰੀ ਮੋਦੀ ਨੇ ਵਿਕਾਸ ਅਤੇ ਆਲਮੀ ਭਲਾਈ ਵਿੱਚ ਯੋਗਦਾਨ ਪਾਉਣ ਲਈ ਦੇਸ਼ ਦੀ ਪ੍ਰਤੀਬੱਧਤਾ ਨੂੰ ਉਜਾਗਰ ਕੀਤਾ। ਉਨ੍ਹਾਂ ਨੇ ਕਿਹਾ ਕਿ ਦ੍ਰਿੜ੍ਹ ਇਰਾਦੇ ਨਾਲ, ਭਾਰਤ ਆਪਣੇ ਨਾਗਰਿਕਾਂ ਦੀ ਭਲਾਈ ਲਈ ਸਮਰਪਿਤ ਹੈ। 26 ਮਈ ਨੂੰ ਯਾਦ ਕਰਦੇ ਹੋਏ, ਸ਼੍ਰੀ ਮੋਦੀ ਨੇ ਕਿਹਾ ਕਿ ਇਹ 2014 ਵਿੱਚ ਪ੍ਰਧਾਨ ਮੰਤਰੀ ਵਜੋਂ ਉਨ੍ਹਾਂ ਦੇ ਪਹਿਲੇ ਸਹੁੰ ਚੁੱਕਣ ਦੀ ਵਰ੍ਹੇਗੰਢ ਸੀ। ਉਸ ਸਮੇਂ, ਭਾਰਤ ਵਿਸ਼ਵ ਅਰਥਵਿਵਸਥਾ ਵਿੱਚ 11ਵੇਂ ਸਥਾਨ 'ਤੇ ਸੀ। ਉਨ੍ਹਾਂ ਨੇ ਕੋਵਿਡ-19 ਵਿਰੁੱਧ ਲੜਾਈ, ਗੁਆਂਢੀ ਦੇਸ਼ਾਂ ਨਾਲ ਮੁਸ਼ਕਿਲਾਂ ਅਤੇ ਕੁਦਰਤੀ ਆਫ਼ਤਾਂ ਸਮੇਤ ਦਰਪੇਸ਼ ਚੁਣੌਤੀਆਂ ਨੂੰ ਸਵੀਕਾਰ ਕੀਤਾ। ਇਨ੍ਹਾਂ ਰੁਕਾਵਟਾਂ ਦੇ ਬਾਵਜੂਦ, ਉਨ੍ਹਾਂ ਨੇ ਭਾਰਤ ਦੇ ਤੇਜ਼ ਆਰਥਿਕ ਵਿਕਾਸ ਨੂੰ ਉਜਾਗਰ ਕੀਤਾ, ਜੋ ਵਿਸ਼ਵ ਪੱਧਰ 'ਤੇ 11ਵੇਂ ਸਥਾਨ ਤੋਂ ਚੌਥੇ ਸਥਾਨ 'ਤੇ ਪਹੁੰਚ ਗਿਆ। ਪ੍ਰਧਾਨ ਮੰਤਰੀ ਨੇ ਵਿਕਾਸ ਲਈ ਦੇਸ਼ ਦੇ ਦ੍ਰਿਸ਼ਟੀਕੋਣ ਅਤੇ ਤਰੱਕੀ ਲਈ ਇਸ ਦੀ ਅਟੁੱਟ ਪ੍ਰਤੀਬੱਧਤਾ ਦੀ ਪੁਸ਼ਟੀ ਕੀਤੀ। ਉਨ੍ਹਾਂ ਨੇ ਗੁਜਰਾਤ ਵਿੱਚ ਆਪਣੀਆਂ ਜੜ੍ਹਾਂ ਨੂੰ ਯਾਦ ਕੀਤਾ, ਉਨ੍ਹਾਂ ਸਬਕਾਂ ਅਤੇ ਕਦਰਾਂ-ਕੀਮਤਾਂ 'ਤੇ ਜ਼ੋਰ ਦਿੱਤਾ ਜੋ ਉਨ੍ਹਾਂ ਨੇ ਆਪਣੇ ਪਾਲਣ-ਪੋਸ਼ਣ ਤੋਂ ਪ੍ਰਾਪਤ ਕੀਤੀਆਂ ਸਨ। ਉਨ੍ਹਾਂ ਨੇ ਨਾਗਰਿਕਾਂ ਦੁਆਰਾ ਉਨ੍ਹਾਂ ਨੂੰ ਸੌਂਪੀਆਂ ਗਈਆਂ ਆਸਾਂ ਅਤੇ ਸੁਪਨਿਆਂ ਲਈ ਧੰਨਵਾਦ ਪ੍ਰਗਟ ਕੀਤਾ ਅਤੇ ਉਨ੍ਹਾਂ ਦੀ ਬਿਹਤਰੀ ਲਈ ਲਗਨ ਨਾਲ ਕੰਮ ਕਰਦੇ ਰਹਿਣ ਦਾ ਪ੍ਰਣ ਲਿਆ।

 

ਸ਼ਹਿਰੀ ਵਿਕਾਸ ਪ੍ਰਤੀ ਗੁਜਰਾਤ ਸਰਕਾਰ ਦੀ ਪ੍ਰਤੀਬੱਧਤਾ 'ਤੇ ਖੁਸ਼ੀ ਪ੍ਰਗਟ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਰਾਜ ਨੇ ਇਹ ਪਹਿਲ 2005 ਵਿੱਚ ਸ਼ੁਰੂ ਕੀਤੀ ਸੀ ਅਤੇ ਹੁਣ ਦੋ ਦਹਾਕਿਆਂ ਦੀ ਪ੍ਰਗਤੀ ਦਰਜ ਕੀਤੀ ਹੈ। ਉਨ੍ਹਾਂ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਸਿਰਫ਼ ਪ੍ਰਾਪਤੀਆਂ ਦਾ ਜਸ਼ਨ ਮਨਾਉਣ ਦੀ ਬਜਾਏ, ਸਰਕਾਰ ਨੇ ਪਿਛਲੇ 20 ਸਾਲਾਂ ਤੋਂ ਪ੍ਰਾਪਤ ਸਿੱਖਿਆਵਾਂ ਦੀ ਵਰਤੋਂ ਅਗਲੀ ਪੀੜ੍ਹੀ ਲਈ ਤਿਆਰ ਕੀਤੇ ਗਏ ਸ਼ਹਿਰੀ ਵਿਕਾਸ ਲਈ ਭਵਿੱਖ-ਕੇਂਦ੍ਰਿਤ ਰੋਡਮੈਪ ਬਣਾਉਣ ਲਈ ਕੀਤੀ ਹੈ। ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਇਹ ਰੋਡਮੈਪ, ਜੋ ਹੁਣ ਗੁਜਰਾਤ ਦੇ ਲੋਕਾਂ ਨੂੰ ਪੇਸ਼ ਕੀਤਾ ਗਿਆ ਹੈ, ਟਿਕਾਊ ਤਰੱਕੀ ਲਈ ਇੱਕ ਢਾਂਚਾਗਤ ਦ੍ਰਿਸ਼ਟੀਕੋਣ ਨੂੰ ਦਰਸਾਉਂਦਾ ਹੈ। ਉਨ੍ਹਾਂ ਨੇ ਰਾਜ ਸਰਕਾਰ, ਮੁੱਖ ਮੰਤਰੀ ਅਤੇ ਉਨ੍ਹਾਂ ਦੀ ਟੀਮ ਨੂੰ ਇੱਕ ਅਗਾਂਹਵਧੂ ਸ਼ਹਿਰੀ ਵਿਕਾਸ ਰਣਨੀਤੀ ਬਣਾਉਣ ਵਿੱਚ ਉਨ੍ਹਾਂ ਦੇ ਸਮਰਪਿਤ ਯਤਨਾਂ ਲਈ ਵਧਾਈ ਦਿੱਤੀ।

ਭਾਰਤ ਦੇ ਮਹੱਤਵਪੂਰਨ ਆਰਥਿਕ ਵਿਕਾਸ ਨੂੰ ਉਜਾਗਰ ਕਰਦੇ ਹੋਏ ਅਤੇ ਆਲਮੀ ਮੁਕਾਬਲਿਆਂ ਵਿੱਚ ਇਸ ਨੂੰ ਮਾਣ ਦੇ ਪਲ ਵਜੋਂ ਦਰਸਾਉਂਦੇ ਹੋਏ ਸ਼੍ਰੀ ਮੋਦੀ ਨੇ ਨਾਗਰਿਕਾਂ ਵਿੱਚ ਉਸ ਉਤਸ਼ਾਹ, ਖਾਸ ਕਰਕੇ ਨੌਜਵਾਨਾਂ ਦੇ ਉਤਸ਼ਾਹ ਨੂੰ ਯਾਦ ਕੀਤਾ ਜਦੋਂ ਭਾਰਤ ਵਿਸ਼ਵ ਅਰਥਵਿਵਸਥਾ ਦਰਜਾਬੰਦੀ ਵਿੱਚ ਛੇਵੇਂ ਤੋਂ ਪੰਜਵੇਂ ਸਥਾਨ 'ਤੇ ਪਹੁੰਚਿਆ ਸੀ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਯੁਨਾਇਟਿਡ ਕਿੰਗਡਮ - ਭਾਰਤ ਦੇ ਸਾਬਕਾ ਬਸਤੀਵਾਦੀ ਸ਼ਾਸਕ - ਨੂੰ ਪਛਾੜਨਾ ਇੱਕ ਇਤਿਹਾਸਿਕ ਮੀਲ ਪੱਥਰ ਸੀ। ਸ਼੍ਰੀ ਮੋਦੀ ਨੇ ਕਿਹਾ ਕਿ ਜਦਕਿ ਭਾਰਤ ਹੁਣ ਚੌਥੀ ਸਭ ਤੋਂ ਬੜੀ ਅਰਥਵਿਵਸਥਾ ਹੈ, ਤੀਸਰੇ ਸਥਾਨ 'ਤੇ ਪਹੁੰਚਣ ਦਾ ਦਬਾਅ ਤੇਜ਼ ਹੋ ਰਿਹਾ ਹੈ। ਉਨ੍ਹਾਂ ਨੇ ਮੁੜ ਦੁਹਰਾਇਆ ਕਿ 2047 ਤੱਕ, ਭਾਰਤ ਨੂੰ ਇੱਕ ਸਮ੍ਰਿੱਧ, ਮਜ਼ਬੂਤ ​​ਦੇਸ਼ ਵਜੋਂ ਆਲਮੀ ਮਾਨਤਾ ਦੇ ਨਾਲ ਆਜ਼ਾਦੀ ਦੇ 100 ਸਾਲਾਂ ਦੀ ਯਾਦ ਵਿੱਚ ਇੱਕ ਪੂਰੀ ਤਰ੍ਹਾਂ ਵਿਕਸਿਤ ਰਾਸ਼ਟਰ ਬਣਨਾ ਚਾਹੀਦਾ ਹੈ। ਆਜ਼ਾਦੀ ਅੰਦੋਲਨ ਨਾਲ ਸਮਾਨਤਾਵਾਂ ਦਰਸਾਉਂਦੇ ਹੋਏ, ਸ਼੍ਰੀ ਮੋਦੀ ਨੇ ਭਗਤ ਸਿੰਘ, ਰਾਜਗੁਰੂ, ਨੇਤਾਜੀ ਸੁਭਾਸ਼ ਚੰਦਰ ਬੋਸ, ਵੀਰ ਸਾਵਰਕਰ, ਸ਼ਿਆਮਜੀ ਕ੍ਰਿਸ਼ਨ ਵਰਮਾ, ਮਹਾਤਮਾ ਗਾਂਧੀ ਅਤੇ ਸਰਦਾਰ ਪਟੇਲ ਜਿਹੇ ਨੇਤਾਵਾਂ ਦੁਆਰਾ ਦਿੱਤੀਆਂ ਕੁਰਬਾਨੀਆਂ 'ਤੇ ਗੱਲ ਕੀਤੀ। ਉਨ੍ਹਾਂ ਨੇ ਕਿਹਾ ਕਿ ਜੇਕਰ ਉਸ ਸਮੇਂ ਦੀ 25-30 ਕਰੋੜ ਆਬਾਦੀ ਆਜ਼ਾਦੀ ਲਈ ਲੜਨ ਲਈ ਦ੍ਰਿੜ੍ਹ ਨਾ ਹੁੰਦੀ, ਤਾਂ 1947 ਵਿੱਚ ਆਜ਼ਾਦੀ ਪ੍ਰਾਪਤ ਕਰਨਾ ਸੰਭਵ ਨਾ ਹੁੰਦਾ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਜੇਕਰ ਪਿਛਲੀਆਂ ਪੀੜ੍ਹੀਆਂ 20-35 ਸਾਲਾਂ ਵਿੱਚ ਬਸਤੀਵਾਦੀ ਸ਼ਾਸਕਾਂ ਨੂੰ ਬਾਹਰ ਕੱਢ ਸਕਦੀਆਂ ਸਨ, ਤਾਂ ਅੱਜ ਦੇ 140 ਕਰੋੜ ਨਾਗਰਿਕ ਅਗਲੇ 25 ਸਾਲਾਂ ਵਿੱਚ ਇੱਕ ਵਿਕਸਿਤ ਭਾਰਤ ਦੇ ਸੁਪਨੇ ਨੂੰ ਸਾਕਾਰ ਕਰ ਸਕਦੇ ਹਨ। 2035 ਵੱਲ ਅੱਗੇ ਦੇਖਦੇ ਹੋਏ, ਸ਼੍ਰੀ ਮੋਦੀ ਨੇ ਗੁਜਰਾਤ ਦੀ 75ਵੀਂ ਵਰ੍ਹੇਗੰਢ ਲਈ ਯੋਜਨਾਬੰਦੀ ਦੀ ਮਹੱਤਤਾ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਉਦਯੋਗ, ਖੇਤੀਬਾੜੀ, ਸਿੱਖਿਆ ਅਤੇ ਖੇਡਾਂ ਵਰਗੇ ਖੇਤਰਾਂ ਵਿੱਚ ਰਾਜ ਦੇ ਭਵਿੱਖ ਨੂੰ ਆਕਾਰ ਦੇਣ ਲਈ ਤਿਆਰੀਆਂ ਹੁਣੇ ਤੋਂ ਸ਼ੁਰੂ ਹੋ ਜਾਣੀਆਂ ਚਾਹੀਦੀਆਂ ਹਨ। ਉਨ੍ਹਾਂ ਨੇ ਇਹ ਯਕੀਨੀ ਬਣਾਉਣ ਲਈ ਸਮੂਹਿਕ ਸੰਕਲਪ ਦਾ ਸੱਦਾ ਦਿੱਤਾ ਕਿ ਗੁਜਰਾਤ ਦੀ ਤਰੱਕੀ ਦੇਸ਼ ਦੇ ਵਿਕਾਸ ਦੇ ਮਾਰਗ ਨਾਲ ਮੇਲ ਖਾਂਦੀ ਹੈ। ਉਨ੍ਹਾਂ ਨੇ 2036 ਵਿੱਚ ਓਲੰਪਿਕ ਦੀ ਮੇਜ਼ਬਾਨੀ ਲਈ ਭਾਰਤ ਦੀਆਂ ਆਸਾਂ ਦਾ ਵੀ ਜ਼ਿਕਰ ਕੀਤਾ, ਜੋ ਕਿ ਆਲਮੀ ਲੀਡਰਸ਼ਿਪ ਲਈ ਦੇਸ਼ ਦੀ ਤਿਆਰੀ ਨੂੰ ਉਜਾਗਰ ਕਰਦਾ ਹੈ।

ਉਨ੍ਹਾਂ ਨੇ ਸ਼ੁਰੂਆਤੀ ਸਾਲਾਂ ਵਿੱਚ ਪ੍ਰਚਲਿਤ ਸ਼ੱਕ ਨੂੰ ਯਾਦ ਕੀਤਾ, ਜਦੋਂ ਬਹੁਤ ਸਾਰੇ ਲੋਕ ਰਾਜ ਦੀ ਭੂਗੋਲਿਕ ਅਤੇ ਆਰਥਿਕ ਸੀਮਾਵਾਂ ਦਾ ਹਵਾਲਾ ਦਿੰਦੇ ਹੋਏ ਵਿਕਾਸ ਕਰਨ ਦੀ ਯੋਗਤਾ 'ਤੇ ਸਵਾਲ ਉਠਾਉਂਦੇ ਸਨ। ਹਾਲਾਂਕਿ, ਉਨ੍ਹਾਂ ਨੇ ਗੁਜਰਾਤ ਦੇ ਲੂਣ ਉਤਪਾਦਨ ਲਈ ਜਾਣੀ ਜਾਂਦੀ ਧਰਤੀ ਤੋਂ ਹੀਰਾ ਉਦਯੋਗ ਵਿੱਚ ਇੱਕ ਆਲਮੀ ਲੀਡਰ ਬਣਨ ਦੇ ਪਰਿਵਰਤਨ ਨੂੰ ਉਜਾਗਰ ਕੀਤਾ ਅਤੇ ਇਸ ਸਫ਼ਲਤਾ ਦਾ ਕਾਰਨ ਢਾਂਚਾਗਤ ਯੋਜਨਾਬੰਦੀ ਅਤੇ ਰਣਨੀਤਕ ਪਹਿਲਾਂ ਨੂੰ ਦੱਸਿਆ। ਪ੍ਰਧਾਨ ਮੰਤਰੀ ਨੇ ਸ਼ਾਸਨ ਦੀਆਂ ਚੁਣੌਤੀਆਂ 'ਤੇ ਵੀ ਚਰਚਾ ਕੀਤੀ, ਇਸ ਗੱਲ 'ਤੇ ਜ਼ੋਰ ਦਿੱਤਾ ਕਿ ਸਰਕਾਰੀ ਵਿਭਾਗ ਅਕਸਰ ਤਰੱਕੀ ਵਿੱਚ ਰੁਕਾਵਟ ਪਾਉਂਦੇ ਹਨ। ਉਨ੍ਹਾਂ ਨੇ ਇੱਕ ਸੰਪੂਰਨ-ਸਰਕਾਰੀ ਪਹੁੰਚ ਦੀ ਮਹੱਤਤਾ 'ਤੇ ਜ਼ੋਰ ਦਿੱਤਾ, ਜਿੱਥੇ ਵੱਖ-ਵੱਖ ਮੰਤਰਾਲੇ ਪ੍ਰਭਾਵਸ਼ਾਲੀ ਢੰਗ ਨਾਲ ਸਹਿਯੋਗ ਕਰਦੇ ਹਨ। ਉਨ੍ਹਾਂ ਨੇ 2005 ਵਿੱਚ ਸ਼ਹਿਰੀ ਵਿਕਾਸ, ਇੱਕ ਹੋਰ ਸਾਲ ਵਿੱਚ ਲੜਕੀਆਂ ਲਈ ਸਿੱਖਿਆ ਅਤੇ ਇੱਕ ਹੋਰ ਪੜਾਅ 'ਤੇ ਟੂਰਿਜ਼ਮ ਜਿਹੀਆਂ ਕੇਂਦ੍ਰਿਤ ਪਹਿਲਾਂ ਦੇ ਲਈ ਖਾਸ ਸਾਲ ਸਮਰਪਿਤ ਕਰਨ ਦੇ ਗੁਜਰਾਤ ਦੇ ਮਾਡਲ ਦਾ ਹਵਾਲਾ ਦਿੱਤਾ। ਉਨ੍ਹਾਂ ਨੇ "ਕੁਛ ਦਿਨ ਤੋ ਗੁਜਾਰੋ ਗੁਜਰਾਤ ਮੇਂ" ਮੁਹਿੰਮ ਨੂੰ ਯਾਦ ਕੀਤਾ, ਜਿਸ ਨੇ ਟੂਰਿਜ਼ਮ ਨੂੰ ਹੁਲਾਰਾ ਦੇਣ ਵਿੱਚ ਮਦਦ ਕੀਤੀ, ਜਿਸ ਨਾਲ ਸੋਮਨਾਥ, ਦਵਾਰਕਾ ਅਤੇ ਅੰਬਾਜੀ ਜਿਹੇ ਸਥਾਨਾਂ ਦਾ ਵਿਕਾਸ ਹੋਇਆ। ਪ੍ਰਧਾਨ ਮੰਤਰੀ ਨੇ ਸ਼ਹਿਰੀ ਵਿਕਾਸ ਵਿੱਚ ਆਪਣੇ ਅਨੁਭਵ ਸਾਂਝੇ ਕੀਤੇ, ਖਾਸ ਕਰਕੇ ਅਹਿਮਦਾਬਾਦ ਵਿੱਚ, ਜਿੱਥੇ ਆਵਾਜਾਈ ਦੇ ਵਿਸਤਾਰ ਨੂੰ ਸ਼ੁਰੂਆਤੀ ਵਿਰੋਧ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਨੇ ਦੱਸਿਆ ਕਿ ਕਿਵੇਂ ਅਹਿਮਦਾਬਾਦ ਦੀਆਂ ਲਾਲ ਬੱਸਾਂ ਨੂੰ ਸ਼ਹਿਰ ਤੋਂ ਬਾਹਰ ਸ਼ੁਰੂ ਕਰਨ ਦੇ ਸ਼ੁਰੂਆਤੀ ਯਤਨਾਂ ਨੂੰ ਨੌਕਰਸ਼ਾਹੀ ਅਤੇ ਰਾਜਨੀਤਕ ਰੁਕਾਵਟਾਂ ਦਾ ਸਾਹਮਣਾ ਕਰਨਾ ਪਿਆ, ਪਰ ਦ੍ਰਿੜ੍ਹਤਾ ਨਾਲ ਮਹੱਤਵਪੂਰਨ ਬੁਨਿਆਦੀ ਢਾਂਚਾਗਤ ਵਿਕਾਸ ਹੋਇਆ। ਇਸੇ ਤਰ੍ਹਾਂ, ਉਨ੍ਹਾਂ ਨੇ ਸ਼ਹਿਰ-ਵਿਆਪੀ ਸੁਧਾਰਾਂ ਲਈ ਕਬਜ਼ੇ ਹਟਾਉਣ ਦੀਆਂ ਚੁਣੌਤੀਆਂ ਦਾ ਜ਼ਿਕਰ ਕੀਤਾ, ਇਹ ਦੱਸਦੇ ਹੋਏ ਕਿ ਕਿਵੇਂ ਸ਼ੁਰੂਆਤੀ ਵਿਰੋਧ ਲੋਕਾਂ ਦੇ ਲਾਭ ਦੇਖਣ ਤੋਂ ਬਾਅਦ ਵਿਆਪਕ ਜਨਤਕ ਸਮਰਥਨ ਵਿੱਚ ਬਦਲ ਗਿਆ।

 

ਪ੍ਰਧਾਨ ਮੰਤਰੀ ਨੇ ਗੁਜਰਾਤ ਵਿੱਚ ਸ਼ਹਿਰੀ ਪੁਨਰ ਵਿਕਾਸ ਦੇ ਯਤਨਾਂ ਦੇ ਵਿਆਪਕ ਵਿਰੋਧ, ਖਾਸ ਕਰਕੇ ਰਾਜਨੀਤਕ ਵਿਰੋਧੀਆਂ ਅਤੇ ਮੀਡੀਆ ਪੜਤਾਲ ਨੂੰ ਯਾਦ ਕੀਤਾ। ਹਾਲਾਂਕਿ, ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਜਦੋਂ ਨੇਤਾ ਇਮਾਨਦਾਰੀ ਨਾਲ ਅਤੇ ਜਨਤਾ ਦੀ ਭਲਾਈ ਦੇ ਲਈ ਫ਼ੈਸਲੇ ਲੈਂਦੇ ਹਨ, ਤਾਂ ਲੰਬੇ ਸਮੇਂ ਦੇ ਨਤੀਜੇ ਉਨ੍ਹਾਂ ਚੋਣਾਂ ਨੂੰ ਪ੍ਰਮਾਣਿਤ ਕਰਦੇ ਹਨ। ਉਨ੍ਹਾਂ ਨੇ ਨੋਟ ਕੀਤਾ ਕਿ ਚੋਣ ਝਟਕਿਆਂ ਦੇ ਸ਼ੁਰੂਆਤੀ ਡਰ ਦੇ ਬਾਵਜੂਦ, ਸਰਕਾਰ ਦੀਆਂ ਸ਼ਹਿਰੀ ਪਰਿਵਰਤਨ ਪਹਿਲਾਂ ਦੇ ਨਤੀਜੇ ਵਜੋਂ ਚੋਣ ਜਿੱਤਾਂ ਅਤੇ ਵਿਆਪਕ ਪ੍ਰਸ਼ੰਸਾ ਹੋਈ। ਪ੍ਰਧਾਨ ਮੰਤਰੀ ਨੇ ਨਿਰੰਤਰ ਤਰੱਕੀ ਲਈ ਭਾਰਤ ਦੀ ਪ੍ਰਤੀਬੱਧਤਾ ਦੀ ਪੁਸ਼ਟੀ ਕੀਤੀ। ਉਨ੍ਹਾਂ ਨੇ ਭਾਰਤ ਲਈ ਚੌਥੀ ਸਭ ਤੋਂ ਬੜੀ ਅਰਥਵਿਵਸਥਾ ਤੋਂ ਤੀਸਰੇ ਸਥਾਨ 'ਤੇ ਅੱਗੇ ਵਧਣ ਦੀਆਂ ਵਧਦੀਆਂ ਉਮੀਦਾਂ ਨੂੰ ਸਵੀਕਾਰ ਕੀਤਾ ਅਤੇ ਭਰੋਸਾ ਦਿਵਾਇਆ ਕਿ ਅਜਿਹੀਆਂ ਇੱਛਾਵਾਂ ਨੂੰ ਦ੍ਰਿੜ੍ਹਤਾ ਨਾਲ ਅੱਗੇ ਵਧਾਇਆ ਜਾਵੇਗਾ।

ਸ਼ਹਿਰੀ ਕੇਂਦਰਾਂ ਨੂੰ ਆਬਾਦੀ ਵਾਧੇ ਕਾਰਨ ਫੈਲਣ ਦੀ ਬਜਾਏ ਆਰਥਿਕ ਵਿਕਾਸ ਕੇਂਦਰਾਂ ਵਿੱਚ ਵਿਕਸਿਤ ਹੋਣ ਦੀ ਜ਼ਰੂਰਤ 'ਤੇ ਜ਼ੋਰ ਦਿੰਦੇ ਹੋਏ, ਸ਼੍ਰੀ ਮੋਦੀ ਨੇ ਕਿਹਾ, "ਸ਼ਹਿਰਾਂ ਨੂੰ ਆਰਥਿਕ ਗਤੀਵਿਧੀਆਂ ਲਈ ਗਤੀਸ਼ੀਲ ਕੇਂਦਰਾਂ ਵਜੋਂ ਕੰਮ ਕਰਨਾ ਚਾਹੀਦਾ ਹੈ ਅਤੇ ਨਗਰ ਨਿਗਮਾਂ ਨੂੰ ਆਪਣੇ ਪਰਿਵਰਤਨ ਲਈ ਸਰਗਰਮੀ ਨਾਲ ਯੋਜਨਾ ਬਣਾਉਣੀ ਚਾਹੀਦੀ ਹੈ"। ਉਨ੍ਹਾਂ ਨੇ ਦੇਸ਼ ਭਰ ਦੇ ਨਗਰਪਾਲਿਕਾ ਅਤੇ ਮਹਾਨਗਰ ਅਧਿਕਾਰੀਆਂ ਨੂੰ ਆਪਣੇ-ਆਪਣੇ ਸ਼ਹਿਰਾਂ ਲਈ ਆਰਥਿਕ ਵਿਕਾਸ ਦੇ ਟੀਚੇ ਨਿਰਧਾਰਤ ਕਰਨ ਦੀ ਅਪੀਲ ਕੀਤੀ। ਸ਼੍ਰੀ ਮੋਦੀ ਨੇ ਉਨ੍ਹਾਂ ਨੂੰ ਆਪਣੀ ਸਥਾਨਕ ਅਰਥਵਿਵਸਥਾ ਦੀ ਮੌਜੂਦਾ ਸਥਿਤੀ ਦਾ ਮੁੱਲਾਂਕਣ ਕਰਨ ਅਤੇ ਇੱਕ ਸਾਲ ਦੇ ਅੰਦਰ ਇਸ ਨੂੰ ਵਧਾਉਣ ਦੇ ਤਰੀਕਿਆਂ ਦੀ ਰਣਨੀਤੀ ਬਣਾਉਣ ਲਈ ਉਤਸ਼ਾਹਿਤ ਕੀਤਾ, ਨਿਰਮਿਤ ਵਸਤੂਆਂ ਦੀ ਗੁਣਵੱਤਾ ਵਿੱਚ ਸੁਧਾਰ ਕਰਨ ਅਤੇ ਆਰਥਿਕ ਗਤੀਵਿਧੀਆਂ ਲਈ ਨਵੇਂ ਤਰੀਕਿਆਂ ਦੀ ਪਹਿਚਾਣ ਕਰਨ 'ਤੇ ਧਿਆਨ ਕੇਂਦ੍ਰਿਤ ਕੀਤਾ। ਉਨ੍ਹਾਂ ਦੱਸਿਆ ਕਿ ਸਿਰਫ਼ ਸ਼ਾਪਿੰਗ ਕੰਪਲੈਕਸ ਬਣਾਉਣ ਦੀ ਬਜਾਏ, ਸ਼ਹਿਰੀ ਸੰਸਥਾਵਾਂ ਨੂੰ ਖੇਤੀਬਾੜੀ-ਅਧਾਰਤ ਉਦਯੋਗਾਂ ਦਾ ਸਮਰਥਨ ਕਰਨ ਅਤੇ ਸਥਾਨਕ ਬਾਜ਼ਾਰਾਂ ਦੇ ਅੰਦਰ ਮੁੱਲ-ਵਰਧਿਤ ਪਹਿਲਾਂ ਨੂੰ ਲਾਗੂ ਕਰਨ ਲਈ ਡੂੰਘਾਈ ਨਾਲ ਅਧਿਐਨ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਜਦਕਿ ਵੱਡੇ ਉਦਯੋਗ ਰਵਾਇਤੀ ਤੌਰ 'ਤੇ ਮਹਾਨਗਰੀ ਖੇਤਰਾਂ ਦੇ ਆਲੇ-ਦੁਆਲੇ ਵਧਦੇ-ਫੁੱਲਦੇ ਹਨ, ਲਗਭਗ ਦੋ ਲੱਖ ਸਟਾਰਟਅਪਸ ਦਾ ਉਭਾਰ - ਜ਼ਿਆਦਾਤਰ ਟੀਅਰ-2 ਅਤੇ ਟੀਅਰ-3 ਸ਼ਹਿਰਾਂ ਵਿੱਚ ਸਥਿਤ - ਇੱਕ ਮਹੱਤਵਪੂਰਨ ਤਬਦੀਲੀ ਦਰਸਾਉਂਦਾ ਹੈ। ਉਨ੍ਹਾਂ ਮਾਣ ਨਾਲ ਸਵੀਕਾਰ ਕੀਤਾ ਕਿ ਇਨ੍ਹਾਂ ਵਿੱਚੋਂ ਬਹੁਤ ਸਾਰੇ ਉੱਦਮਾਂ ਦੀ ਅਗਵਾਈ ਮਹਿਲਾਵਾਂ ਕਰ ਰਹੀਆਂ ਹਨ, ਜੋ ਆਰਥਿਕ ਅਤੇ ਉੱਦਮੀ ਕ੍ਰਾਂਤੀ ਦੀ ਇੱਕ ਨਵੀਂ ਲਹਿਰ ਦਾ ਸੰਕੇਤ ਹੈ। ਸ਼੍ਰੀ ਮੋਦੀ ਨੇ ਸਿੱਖਿਆ ਅਤੇ ਖੇਡਾਂ ਵਿੱਚ ਵੀ ਇਸੇ ਤਰ੍ਹਾਂ ਦੀ ਪ੍ਰਗਤੀ ਨੂੰ ਉਜਾਗਰ ਕੀਤਾ। ਉਨ੍ਹਾਂ ਨੇ ਅੱਗੇ ਕਿਹਾ ਕਿ ਸ਼ਹਿਰੀ ਆਰਥਿਕ ਪਰਿਵਰਤਨ 'ਤੇ ਭਾਰਤ ਦਾ ਧਿਆਨ ਦੇਸ਼ ਦੇ ਚੌਥੇ ਤੋਂ ਤੀਸਰੇ ਸਭ ਤੋਂ ਬੜੇ ਵਿਸ਼ਵ ਅਰਥਵਿਵਸਥਾ ਤੱਕ ਦੇ ਸਫ਼ਰ ਨੂੰ ਤੇਜ਼ ਕਰੇਗਾ, ਇਸ ਗੱਲ ਦੀ ਪੁਸ਼ਟੀ ਕਰਕੇ ਕਿ ਸਥਾਨਕ ਅਰਥਵਿਵਸਥਾਵਾਂ ਨੂੰ ਮਜ਼ਬੂਤ ​​ਕਰਨਾ ਇਸ ਮੀਲ ਪੱਥਰ ਨੂੰ ਪ੍ਰਾਪਤ ਕਰਨ ਦੀ ਕੁੰਜੀ ਹੋਵੇਗੀ।

ਇੱਕ ਮਜ਼ਬੂਤ ​​ਸ਼ਾਸਨ ਮਾਡਲ ਦੀ ਮਹੱਤਤਾ ਨੂੰ ਸਮਝਦਿਆਂ ਨੋਟ ਕਰਦੇ ਹੋਏ ਕਿ ਕੁਝ ਸਥਿਰ ਮਾਨਸਿਕਤਾਵਾਂ ਨੇ ਇਤਿਹਾਸਿਕ ਤੌਰ 'ਤੇ ਭਾਰਤ ਦੀ ਸਮਰੱਥਾ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਹੈ, ਪ੍ਰਧਾਨ ਮੰਤਰੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਕਿਵੇਂ ਵਿਚਾਰਧਾਰਕ ਵਿਰੋਧ ਅਕਸਰ ਵਿਕਾਸ ਨੀਤੀਆਂ ਦੇ ਵਿਰੁੱਧ ਵਿਰੋਧ ਦਾ ਕਾਰਨ ਬਣਦਾ ਹੈ ਅਤੇ ਪਹਿਲਾਂ ਦੀ ਆਲੋਚਨਾ ਇੱਕ ਵਾਰ-ਵਾਰ ਹੋਣ ਵਾਲਾ ਪੈਟਰਨ ਬਣ ਜਾਂਦਾ ਹੈ। ਉਨ੍ਹਾਂ ਨੇ ਸ਼ਹਿਰੀ ਵਿਕਾਸ ਪ੍ਰਤੀ ਸਰਕਾਰ ਦੀ ਪ੍ਰਤੀਬੱਧਤਾ ਦੀ ਪੁਸ਼ਟੀ ਕੀਤੀ ਅਤੇ ਦੱਸਿਆ ਕਿ ਕਿਵੇਂ ਨੌਕਰਸ਼ਾਹੀ ਰੁਕਾਵਟਾਂ ਨੂੰ ਦੂਰ ਕਰਨ ਲਈ ਖ਼ਾਹਿਸ਼ੀ ਜ਼ਿਲ੍ਹਾ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਸੀ। ਉਨ੍ਹਾਂ ਨੇ ਕਿਹਾ ਕਿ ਲਗਭਗ 40 ਵਿਕਾਸ ਮਾਪਦੰਡਾਂ ਦੇ ਅਧਾਰ 'ਤੇ ਲਗਭਗ 100 ਜ਼ਿਲ੍ਹਿਆਂ ਦੀ ਪਛਾਣ ਕੀਤੀ ਗਈ ਸੀ, ਅਤੇ ਸਮਰਪਿਤ ਅਧਿਕਾਰੀਆਂ ਨੂੰ ਇੱਕ ਲੰਬੀ ਮਿਆਦ ਦੀ ਰਣਨੀਤੀ ਨਾਲ ਤੈਨਾਤ ਕੀਤਾ ਗਿਆ ਸੀ। ਉਨ੍ਹਾਂ ਨੇ ਕਿਹਾ ਕਿ ਇਹ ਪਹਿਲ ਹੁਣ ਵਿਕਾਸਸ਼ੀਲ ਦੇਸ਼ਾਂ ਲਈ ਇੱਕ ਮਾਡਲ ਬਣ ਗਈ ਹੈ, ਜੋ ਪ੍ਰਭਾਵਸ਼ਾਲੀ ਸ਼ਾਸਨ 'ਤੇ ਕੀਮਤੀ ਸੂਝ ਪ੍ਰਦਾਨ ਕਰਦੀ ਹੈ।

 

ਪ੍ਰਧਾਨ ਮੰਤਰੀ ਨੇ ਗੁਜਰਾਤ ਦੇ ਪਰਿਵਰਤਨ ਨੂੰ ਇੱਕ ਉਦਾਹਰਣ ਵਜੋਂ ਦਰਸਾਉਂਦੇ ਹੋਏ ਆਰਥਿਕ ਵਿਕਾਸ ਨੂੰ ਅੱਗੇ ਵਧਾਉਣ ਵਿੱਚ ਟੂਰਿਜ਼ਮ ਦੀ ਮਹੱਤਤਾ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਟਿੱਪਣੀ ਕੀਤੀ ਕਿ ਕਿਵੇਂ ਕੱਛ, ਜਿਸ ਨੂੰ ਕਦੇ ਆਪਣੇ ਮਾਰੂਥਲ ਦੇ ਦ੍ਰਿਸ਼ ਕਾਰਨ ਨਜ਼ਰਅੰਦਾਜ਼ ਕੀਤਾ ਜਾਂਦਾ ਸੀ, ਹੁਣ ਇੱਕ ਚਾਹਿਆ ਜਾਣ ਵਾਲਾ ਟੂਰਿਸਟ ਡੈਸਟੀਨੇਸ਼ਨ ਸਥਾਨ ਹੈ। ਉਨ੍ਹਾਂ ਦੱਸਿਆ ਕਿ ਦੁਨੀਆ ਦੀ ਸਭ ਤੋਂ ਉੱਚੀ ਪ੍ਰਤਿਮਾ ਜਿਹੀਆਂ ਵੱਡੇ ਪੱਧਰ ਦੀਆਂ ਪਹਿਲਾਂ ਨੇ ਧਾਰਨਾਵਾਂ ਨੂੰ ਮੁੜ ਆਕਾਰ ਦਿੱਤਾ ਹੈ ਅਤੇ ਖੇਤਰੀ ਅਰਥਵਿਵਸਥਾਵਾਂ ਨੂੰ ਹੁਲਾਰਾ ਦਿੱਤਾ ਹੈ। ਉਨ੍ਹਾਂ ਨੇ ਵਡਨਗਰ ਜਿਹੇ ਸਥਾਨਾਂ ਦੇ ਇਤਿਹਾਸਕ ਮਹੱਤਵ ਨੂੰ ਹੋਰ ਉਜਾਗਰ ਕੀਤਾ, ਇਸ ਦੇ ਅਜਾਇਬ ਘਰ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਮਾਨਤਾ ਪ੍ਰਾਪਤ ਵਿਰਾਸਤ ਕੇਂਦਰ ਵਜੋਂ ਦਰਸਾਇਆ। ਭਾਰਤ ਦੀ ਸਮੁੰਦਰੀ ਵਿਰਾਸਤ ਦਾ ਹਵਾਲਾ ਦਿੰਦੇ ਹੋਏ, ਸ਼੍ਰੀ ਮੋਦੀ ਨੇ ਲੋਥਲ ਬਾਰੇ ਗੱਲ ਕੀਤੀ, ਜੋ ਹੁਣ ਦੁਨੀਆ ਦੇ ਸਭ ਤੋਂ ਵੱਡੇ ਸਮੁੰਦਰੀ ਅਜਾਇਬ ਘਰਾਂ ਵਿੱਚੋਂ ਇੱਕ ਦੀ ਮੇਜ਼ਬਾਨੀ ਕਰਦਾ ਹੈ। ਉਨ੍ਹਾਂ ਨੇ ਗਿਫਟ ਸਿਟੀ ਸੰਕਲਪ ਦੇ ਆਲ਼ੇ-ਦੁਆਲ਼ੇ ਸ਼ੁਰੂਆਤੀ ਸ਼ੰਕੇ ਨੂੰ ਯਾਦ ਕੀਤਾ, ਜੋ ਹੁਣ ਵਿੱਤੀ ਹੱਬਾਂ ਲਈ ਇੱਕ ਮਾਪਦੰਡ ਬਣ ਗਿਆ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਪ੍ਰਭਾਵਸ਼ਾਲੀ ਨਤੀਜੇ ਦੇਣ ਲਈ ਮੋਹਰੀ ਵਿਚਾਰਾਂ ਨੂੰ ਦ੍ਰਿੜ੍ਹਤਾ ਨਾਲ ਲਾਗੂ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਸਾਬਰਮਤੀ ਰਿਵਰਫ੍ਰੰਟ, ਦੁਨੀਆ ਦੇ ਸਭ ਤੋਂ ਵੱਡੇ ਸਟੇਡੀਅਮ ਦੀ ਉਸਾਰੀ ਅਤੇ ਸਟੈਚੂ ਆਵ੍ ਯੂਨਿਟੀ ਸਮੇਤ ਕਈ ਸਫ਼ਲ ਵੱਡੇ ਪੱਧਰ ਦੇ ਪ੍ਰੋਜੈਕਟਾਂ ਦਾ ਹਵਾਲਾ ਦਿੱਤਾ, ਜੋ ਭਾਰਤ ਦੀ ਪਰਿਵਰਤਨਸ਼ੀਲ ਪਹਿਲਾਂ ਨੂੰ ਲਾਗੂ ਕਰਨ ਦੀ ਯੋਗਤਾ ਨੂੰ ਦਰਸਾਉਂਦੇ ਹਨ। ਉਨ੍ਹਾਂ ਨੇ ਭਾਰਤ ਦੀ ਸੰਭਾਵਨਾ ਬਾਰੇ ਆਪਣੇ ਅਟੁੱਟ ਆਸ਼ਾਵਾਦ ਨੂੰ ਦੁਹਰਾਇਆ, ਮਹੱਤਵਪੂਰਨ ਤਰੱਕੀ ਨੂੰ ਅੱਗੇ ਵਧਾਉਣ ਲਈ ਦੇਸ਼ ਦੀ ਸਮਰੱਥਾ ਵਿੱਚ ਵਿਸ਼ਵਾਸ ਪ੍ਰਗਟ ਕੀਤਾ।

ਪ੍ਰਧਾਨ ਮੰਤਰੀ ਨੇ ਗੁਜਰਾਤ ਸਰਕਾਰ ਦਾ ਧੰਨਵਾਦ ਕੀਤਾ ਕਿ ਉਨ੍ਹਾਂ ਨੂੰ ਪਿਛਲੀਆਂ ਪਹਿਲਾਂ 'ਤੇ ਮੁੜ ਵਿਚਾਰ ਕਰਨ ਦਾ ਮੌਕਾ ਮਿਲਿਆ ਅਤੇ ਭਾਰਤ ਦੇ ਵਿਕਾਸ ਦੀ ਅਗਵਾਈ ਕਰਨ ਵਿੱਚ ਗੁਜਰਾਤ ਦੀ ਮਹੱਤਵਪੂਰਨ ਭੂਮਿਕਾ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਰਾਜ ਨੂੰ ਰਾਸ਼ਟਰ ਲਈ ਉੱਚ ਮਿਆਰ ਸਥਾਪਿਤ ਕਰਦੇ ਰਹਿਣ ਦੀ ਅਪੀਲ ਕੀਤੀ ਅਤੇ ਭਾਰਤ ਦੇ ਉੱਜਵਲ ਭਵਿੱਖ ਵਿੱਚ ਆਪਣੇ ਵਿਸ਼ਵਾਸ ਦੀ ਪੁਸ਼ਟੀ ਕੀਤੀ।

ਛੇ ਮਈ ਨੂੰ ਸ਼ੁਰੂ ਕੀਤੇ ਗਏ ਅਪ੍ਰੇਸ਼ਨ ਸਿੰਦੂਰ ਦੀ ਮਹੱਤਤਾ ਨੂੰ ਉਜਾਗਰ ਕਰਦੇ ਹੋਏ, ਇਸ ਗੱਲ 'ਤੇ ਜ਼ੋਰ ਦਿੱਤਾ ਕਿ ਇਹ ਆਪਣੇ ਮੂਲ ਦਾਇਰੇ ਤੋਂ ਅੱਗੇ ਵਧੇਗਾ, ਜੋ ਰਾਸ਼ਟਰੀ ਤਰੱਕੀ ਪ੍ਰਤੀ ਜੀਵਨ ਭਰ ਦੀ ਪ੍ਰਤੀਬੱਧਤਾ ਦਾ ਪ੍ਰਤੀਕ ਹੈ, ਸ਼੍ਰੀ ਮੋਦੀ ਨੇ 2047 ਵਿੱਚ ਆਜ਼ਾਦੀ ਦੇ 100 ਸਾਲ ਮਨਾਉਣ ਦੀ ਤਿਆਰੀ ਕਰਦੇ ਹੋਏ ਇੱਕ ਵਿਕਸਿਤ ਰਾਸ਼ਟਰ ਬਣਨ ਦੇ ਭਾਰਤ ਦੇ ਸੰਕਲਪ ਦੀ ਪੁਸ਼ਟੀ ਕੀਤੀ। ਉਨ੍ਹਾਂ ਨੇ ਵਿਦੇਸ਼ੀ ਵਸਤੂਆਂ 'ਤੇ ਨਿਰਭਰਤਾ ਘਟਾਉਣ ਦੀ ਮਹੱਤਤਾ 'ਤੇ ਜ਼ੋਰ ਦਿੰਦੇ ਹੋਏ, ਚੌਥੀ ਸਭ ਤੋਂ ਬੜੀ ਅਰਥਵਿਵਸਥਾ ਤੋਂ ਤੀਜੇ ਸਥਾਨ 'ਤੇ ਜਾਣ ਦੀ ਭਾਰਤ ਦੀ ਆਸ ਨੂੰ ਉਜਾਗਰ ਕੀਤਾ। ਸ਼੍ਰੀ ਮੋਦੀ ਨੇ ਨਾਗਰਿਕਾਂ ਨੂੰ ਉਨ੍ਹਾਂ ਦੀ ਰੋਜ਼ਾਨਾ ਖਪਤ ਦਾ ਮੁੱਲਾਂਕਣ ਕਰਨ, ਵਿਦੇਸ਼ੀ ਉਤਪਾਦਾਂ ਦੀ ਪਹਿਚਾਣ ਕਰਨ ਅਤੇ ਉਨ੍ਹਾਂ ਨੂੰ ਸਥਾਨਕ ਤੌਰ 'ਤੇ ਬਣਾਏ ਗਏ ਵਿਕਲਪਾਂ ਨਾਲ ਬਦਲਣ ਦੀ ਅਪੀਲ ਕੀਤੀ। ਉਨ੍ਹਾਂ ਨੇ ਅਜਿਹੀਆਂ ਉਦਾਹਰਣਾਂ ਦਾ ਹਵਾਲਾ ਦਿੱਤਾ ਜਿਨ੍ਹਾਂ ਵਿੱਚ ਰਵਾਇਤੀ ਤੌਰ 'ਤੇ ਪਵਿੱਤਰ ਵਸਤੂਆਂ, ਜਿਵੇਂ ਕਿ ਧਾਰਮਿਕ ਉਤਸਵਾਂ ਲਈ ਮੂਰਤੀਆਂ, ਨੂੰ ਵੀ ਆਯਾਤ ਕੀਤਾ ਜਾ ਰਿਹਾ ਸੀ, ਦੇ ਘਰੇਲੂ ਉਤਪਾਦਨ ਨੂੰ ਤਰਜੀਹ ਦੇਣ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ। ਸ਼੍ਰੀ ਮੋਦੀ ਨੇ ਮੁੜ ਦੁਹਰਾਇਆ, "ਅਪ੍ਰੇਸ਼ਨ ਸਿੰਦੂਰ ਸਿਰਫ਼ ਇੱਕ ਫੌਜੀ ਪਹਿਲ ਨਹੀਂ ਹੈ, ਬਲਕਿ ਹਰੇਕ ਭਾਰਤੀ ਨਾਗਰਿਕ ਦੁਆਰਾ ਸਾਂਝੀ ਕੀਤੀ ਗਈ ਜ਼ਿੰਮੇਵਾਰੀ ਹੈ ਅਤੇ ਆਰਥਿਕ ਆਤਮਨਿਰਭਰਤਾ ਦੀ ਜ਼ਰੂਰਤ 'ਤੇ ਜ਼ੋਰ ਦਿੰਦੇ ਹੋਏ, ਸਥਾਨਕ ਨਿਰਮਾਣ ਨੂੰ ਵਧਾਉਣ ਅਤੇ ਸਵਦੇਸ਼ੀ ਉਦਯੋਗਾਂ ਨੂੰ ਸਮਰਥਨ ਦੇਣ ਲਈ ਇੱਕ ਜ਼ਿਲ੍ਹਾ, ਇੱਕ ਉਤਪਾਦ ਰਣਨੀਤੀ ਦੀ ਵਕਾਲਤ ਕੀਤੀ। ਉਨ੍ਹਾਂ ਯਾਦ ਦਿਵਾਇਆ ਕਿ ਕਿਵੇਂ, ਪਹਿਲਾਂ, ਵਿਦੇਸ਼ੀ ਸਮਾਨ ਦੀ ਮੰਗ ਕੀਤੀ ਜਾਂਦੀ ਸੀ, ਪਰ ਅੱਜ ਭਾਰਤ ਵਿੱਚ ਘਰੇਲੂ ਪੱਧਰ 'ਤੇ ਵਿਸ਼ਵ ਪੱਧਰੀ ਉਤਪਾਦ ਪੈਦਾ ਕਰਨ ਦੀ ਸਮਰੱਥਾ ਹੈ।

 

ਰਾਸ਼ਟਰੀ ਮਾਣ ਨੂੰ ਉਤਸ਼ਾਹਿਤ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਨਾਗਰਿਕਾਂ ਨੂੰ ਮੇਡ ਇਨ ਇੰਡੀਆ ਉਤਪਾਦਾਂ 'ਤੇ ਮਾਣ ਕਰਨ ਅਤੇ ਆਪਣੇ ਦੇਸ਼ ਦੀ ਤਰੱਕੀ ਦਾ ਜਸ਼ਨ ਮਨਾਉਣ ਦੀ ਅਪੀਲ ਕੀਤੀ। ਆਪਣੇ ਭਾਸ਼ਣ ਦੀ ਸਮਾਪਤੀ ਕਰਦੇ ਹੋਏ, ਉਨ੍ਹਾਂ ਨੇ ਦੁਹਰਾਇਆ ਕਿ ਹਰੇਕ ਭਾਰਤੀ ਨੂੰ ਦੇਸ਼ ਦੀ ਅਰਥਵਿਵਸਥਾ ਨੂੰ ਮਜ਼ਬੂਤ ​​ਕਰਨ ਅਤੇ ਇਸ ਦੀ ਆਲਮੀ ਸਥਿਤੀ ਨੂੰ ਯਕੀਨੀ ਬਣਾਉਣ ਵਿੱਚ ਯੋਗਦਾਨ ਪਾਉਣਾ ਚਾਹੀਦਾ ਹੈ। ਉਨ੍ਹਾਂ ਨੇ ਸ਼ਹਿਰੀ ਵਿਕਾਸ ਵਿੱਚ ਇਸ ਦੀ ਅਗਵਾਈ ਅਤੇ ਦੇਸ਼ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਇੱਕ ਮਾਰਗਦਰਸ਼ਕ ਸ਼ਕਤੀ ਵਜੋਂ ਇਸ ਦੀ ਭੂਮਿਕਾ ਨੂੰ ਸਵੀਕਾਰ ਕਰਦੇ ਹੋਏ ਗੁਜਰਾਤ ਸਰਕਾਰ ਦਾ ਧੰਨਵਾਦ ਵੀ ਕੀਤਾ।

ਗੁਜਰਾਤ ਦੇ ਰਾਜਪਾਲ, ਸ਼੍ਰੀ ਅਚਾਰੀਆ ਦੇਵਵ੍ਰਤ; ਗੁਜਰਾਤ ਦੇ ਮੁੱਖ ਮੰਤਰੀ, ਸ਼੍ਰੀ ਭੂਪੇਂਦਰਭਾਈ ਪਟੇਲ; ਕੇਂਦਰੀ ਮੰਤਰੀ ਸ਼੍ਰੀ ਮਨੋਹਰ ਲਾਲ ਅਤੇ ਸ਼੍ਰੀ ਸੀ.ਆਰ. ਪਾਟਿਲ ਇਸ ਸਮਾਗਮ ਵਿੱਚ ਹੋਰ ਪਤਵੰਤਿਆਂ ਸਮੇਤ ਮੌਜੂਦ ਸਨ।

 

ਪਿਛੋਕੜ

ਗੁਜਰਾਤ ਵਿੱਚ ਸ਼ਹਿਰੀ ਵਿਕਾਸ ਵਰ੍ਹੇ 2005, ਉਸ ਸਮੇਂ ਦੇ ਮੁੱਖ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ ਯੋਜਨਾਬੱਧ ਬੁਨਿਆਦੀ ਢਾਂਚੇ, ਬਿਹਤਰ ਸ਼ਾਸਨ ਅਤੇ ਸ਼ਹਿਰੀ ਨਿਵਾਸੀਆਂ ਲਈ ਜੀਵਨ ਦੀ ਬਿਹਤਰ ਗੁਣਵੱਤਾ ਰਾਹੀਂ ਗੁਜਰਾਤ ਦੇ ਸ਼ਹਿਰੀ ਦ੍ਰਿਸ਼ ਨੂੰ ਬਦਲਣ ਦੇ ਉਦੇਸ਼ ਨਾਲ ਸ਼ੁਰੂ ਕੀਤੀ ਗਈ ਇੱਕ ਪ੍ਰਮੁੱਖ ਪਹਿਲ ਸੀ। ਸ਼ਹਿਰੀ ਵਿਕਾਸ ਵਰ੍ਹੇ 2005 ਦੇ 20 ਵਰ੍ਹਿਆਂ ਨੂੰ ਯਾਦ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਗਾਂਧੀਨਗਰ ਵਿੱਚ ਸ਼ਹਿਰੀ ਵਿਕਾਸ ਵਰ੍ਹੇ 2025, ਗੁਜਰਾਤ ਦੀ ਸ਼ਹਿਰੀ ਵਿਕਾਸ ਯੋਜਨਾ ਅਤੇ ਰਾਜ ਦੇ ਸਵੱਛ ਹਵਾ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ। ਉਹ ਸ਼ਹਿਰੀ ਵਿਕਾਸ, ਸਿਹਤ ਅਤੇ ਜਲ ਸਪਲਾਈ ਨਾਲ ਸਬੰਧਿਤ ਕਈ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਵੀ ਰੱਖਣਗੇ। ਉਨ੍ਹਾਂ ਨੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ 22,000 ਤੋਂ ਵੱਧ ਰਿਹਾਇਸ਼ੀ ਇਕਾਈਆਂ ਨੂੰ ਵੀ ਸਮਰਪਿਤ ਕੀਤਾ। ਉਨ੍ਹਾਂ ਨੇ ਸਵਰਣਿਮ ਜਯੰਤੀ ਮੁਖਯਮੰਤਰੀ ਸ਼ਹਿਰੀ ਵਿਕਾਸ ਯੋਜਨਾ (Swarnim Jayanti Mukhyamantri Shaheri Vikas Yojana) ਦੇ ਤਹਿਤ ਗੁਜਰਾਤ ਵਿੱਚ ਸ਼ਹਿਰੀ ਸਥਾਨਕ ਸੰਸਥਾਵਾਂ ਨੂੰ 3,300 ਕਰੋੜ ਰੁਪਏ ਦੇ ਫੰਡ ਵੀ ਜਾਰੀ ਕੀਤੇ।

 

ਪ੍ਰਧਾਨ ਮੰਤਰੀ ਦਾ ਭਾਸ਼ਣ ਪੜ੍ਹਨ ਲਈ ਇੱਥੇ ਕਲਿੱਕ ਕਰੋ

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
Somnath Swabhiman Parv: “Feeling blessed to be in Somnath, a proud symbol of our civilisational courage,” says PM Modi

Media Coverage

Somnath Swabhiman Parv: “Feeling blessed to be in Somnath, a proud symbol of our civilisational courage,” says PM Modi
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 11 ਜਨਵਰੀ 2026
January 11, 2026

Dharma-Driven Development: Celebrating PM Modi's Legacy in Tradition and Transformation