ਭਾਰਤ ਦੁਨੀਆ ਦੀ ਸਭ ਤੋਂ ਪ੍ਰਾਚੀਨ ਜੀਵੰਤ ਸੱਭਿਅਤਾ ਹੈ -ਪੀਐੱਮ
ਭਾਰਤ ਇੱਕ ਸੇਵਾ ਪ੍ਰਧਾਨ ਦੇਸ਼ ਹੈ, ਇੱਕ ਮਨੁੱਖਤਾ ਪ੍ਰਧਾਨ ਦੇਸ਼ ਹੈ- ਪੀਐੱਮ
ਸਾਡੀ ਸਰਕਾਰ ਨੇ ਪ੍ਰਾਕ੍ਰਿਤ ਨੂੰ ‘ਸ਼ਾਸਤਰੀ ਭਾਸ਼ਾ’ ਦਾ ਦਰਜਾ ਦਿੱਤਾ ਹੈ -ਪੀਐੱਮ
ਅਸੀਂ ਭਾਰਤ ਦੀਆਂ ਪ੍ਰਾਚੀਨ ਪਾਂਡੂਲਿਪੀਆਂ ਨੂੰ ਡਿਜੀਟਲ ਬਣਾਉਣ ਦਾ ਅਭਿਆਨ ਚਲਾ ਰਹੇ ਹਾਂ –ਪੀਐੱਮ
ਸਾਡੀ ਸੱਭਿਆਚਾਰਕ ਵਿਰਾਸਤ ਨੂੰ ਹੋਰ ਅਮੀਰ ਬਣਾਉਣ ਲਈ, ਅਜਿਹੇ ਹੋਰ ਵੱਡੇ ਕੰਮ ਕੀਤੇ ਜਾਣ ਦੀ ਜ਼ਰੂਰਤ ਹੈ- ਪੀਐੱਮ
ਸਾਡੇ ਸਾਰੇ ਯਤਨਾਂ ‘ਸਬਕਾ ਸਾਥ, ਸਬਕਾ ਵਿਕਾਸ, ਸਬਕਾ ਪ੍ਰਯਾਸ’ ਦੇ ਮੰਤਰ ਨਾਲ ‘ਜਨਭਾਗੀਦਾਰੀ’ ਦੀ ਭਾਵਨਾ ਵਿੱਚ ਹੋਣਗੇ- ਪੀਐੱਮ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਦੇ ਵਿਗਿਆਨ ਭਵਨ ਵਿਖੇ ਅਚਾਰਿਆ ਸ਼੍ਰੀ ਵਿਦਿਆਨੰਦ ਜੀ ਮਹਾਰਾਜ ਦੇ ਸ਼ਤਾਬਦੀ ਸਮਾਰੋਹ ਨੂੰ ਸੰਬੋਧਨ ਕੀਤਾ। ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਭਾਰਤ ਦੀ ਅਧਿਆਤਮਿਕ ਪਰੰਪਰਾ ਵਿੱਚ ਇੱਕ ਮਹੱਤਵਪੂਰਨ ਮੌਕੇ ਦਾ ਗਵਾਹ ਬਣ ਰਿਹਾ ਹੈ, ਅਤੇ ਅਚਾਰਿਆ ਸ਼੍ਰੀ ਵਿਦਿਆਨੰਦ ਜੀ ਮੁਨੀਰਾਜ ਦੇ ਸ਼ਤਾਬਦੀ ਸਮਾਰੋਹ ਦੀ ਪਵਿੱਤਰਤਾ 'ਤੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਸਤਿਕਾਰਯੋਗ ਅਚਾਰਿਆ ਦੀ ਅਮਰ ਪ੍ਰੇਰਨਾ ਨਾਲ ਭਰਪੂਰ ਇਹ ਸਮਾਗਮ ਇੱਕ ਅਸਾਧਾਰਣ ਅਤੇ ਉਤਸ਼ਾਹਜਨਕ ਮਾਹੌਲ ਪੈਦਾ ਕਰ ਰਿਹਾ ਹੈ। ਪ੍ਰਧਾਨ ਮੰਤਰੀ ਨੇ ਮੌਜੂਦ ਸਾਰਿਆਂ ਦਾ ਸਵਾਗਤ ਕੀਤਾ ਅਤੇ ਸਮਾਗਮ ਵਿੱਚ ਸ਼ਾਮਲ ਹੋਣ ਦਾ ਮੌਕਾ ਦੇਣ ਲਈ ਉਨ੍ਹਾਂ ਦਾ ਧੰਨਵਾਦ ਕੀਤਾ।

ਇਹ ਗੱਲ ਦਾ ਜ਼ਿਕਰ ਕਰਦੇ ਹੋਏ ਕਿ ਅੱਜ ਦਾ ਦਿਨ ਇੱਕ ਹੋਰ ਕਾਰਨ ਕਰਕੇ ਵੀ ਵਿਸ਼ੇਸ਼ ਮਹੱਤਵ ਰੱਖਦਾ ਹੈ, ਸ਼੍ਰੀ ਮੋਦੀ ਨੇ ਯਾਦ ਕੀਤਾ ਕਿ 28 ਜੂਨ 1987 ਨੂੰ, ਅਚਾਰਿਆ ਸ਼੍ਰੀ ਵਿਦਿਆਨੰਦ ਜੀ ਮੁਨੀਰਾਜ ਨੂੰ ਰਸਮੀ ਤੌਰ 'ਤੇ 'ਅਚਾਰਿਆ' ਦੀ ਉਪਾਧੀ ਦਿੱਤੀ ਗਈ ਸੀ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਸਿਰਫ਼ ਇੱਕ ਉਪਾਧੀ ਨਹੀਂ ਹੈ, ਸਗੋਂ ਇੱਕ ਪਵਿੱਤਰ ਧਾਰਾ ਦੀ ਸ਼ੁਰੂਆਤ ਹੈ ਜਿਸ ਨੇ ਜੈਨ ਪਰੰਪਰਾ ਨੂੰ ਵਿਚਾਰ, ਅਨੁਸ਼ਾਸਨ ਅਤੇ ਦਇਆ ਦੀ ਭਾਵਨਾ ਨਾਲ ਜੋੜਿਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਜਦੋਂ ਪੂਰਾ ਦੇਸ਼ ਅਚਾਰਿਆ ਵਿਦਿਆਨੰਦ ਜੀ ਮੁਨੀਰਾਜ ਦੀ ਸ਼ਤਾਬਦੀ ਮਨਾ ਰਿਹਾ ਹੈ, ਤਾਂ ਇਹ ਤਾਰੀਖ ਸਾਨੂੰ ਉਸ ਇਤਿਹਾਸਕ ਪਲ ਦੀ ਯਾਦ ਦਿਵਾਉਂਦੀ ਹੈ। ਅਚਾਰਿਆ ਸ਼੍ਰੀ ਵਿਦਿਆਨੰਦ ਜੀ ਮੁਨੀਰਾਜ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ, ਸ਼੍ਰੀ ਮੋਦੀ ਨੇ ਕਾਮਨਾ ਕੀਤੀ ਕਿ ਸਾਰਿਆਂ ਨੂੰ ਅਚਾਰਿਆ ਦਾ ਅਸ਼ੀਰਵਾਦ ਪ੍ਰਾਪਤ ਹੋਵੇ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਸ਼੍ਰੀ ਵਿਦਿਆਨੰਦ ਜੀ ਮੁਨੀਰਾਜ ਦਾ ਸ਼ਤਾਬਦੀ ਸਮਾਰੋਹ ਕੋਈ ਆਮ ਆਯੋਜਨ ਨਹੀਂ ਹੈ, ਇਹ ਇੱਕ ਯੁੱਗ ਅਤੇ ਇੱਕ ਮਹਾਨ ਤਪਸਵੀ ਦੇ ਜੀਵਨ ਦੀ ਯਾਦ ਦਿਵਾਉਂਦਾ ਹੈ। ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਇਸ ਇਤਿਹਾਸਕ ਮੌਕੇ ਨੂੰ ਮਨਾਉਣ ਲਈ ਵਿਸ਼ੇਸ਼ ਯਾਦਗਾਰੀ ਸਿੱਕੇ ਅਤੇ ਡਾਕ ਟਿਕਟ ਜਾਰੀ ਕੀਤੇ ਗਏ ਹਨ। ਸ਼੍ਰੀ ਮੋਦੀ ਨੇ ਅਚਾਰਿਆ ਸ਼੍ਰੀ ਪ੍ਰਗਿਆ ਸਾਗਰ ਜੀ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ ਅਤੇ ਕਿਹਾ ਕਿ ਉਨ੍ਹਾਂ ਦੇ ਮਾਰਗਦਰਸ਼ਨ ਵਿੱਚ, ਲੱਖਾਂ ਪੈਰੋਕਾਰ ਸਤਿਕਾਰਯੋਗ ਗੁਰੂ ਦੁਆਰਾ ਦਰਸਾਏ ਗਏ ਮਾਰਗ 'ਤੇ ਚੱਲ ਰਹੇ ਹਨ। ਸ਼੍ਰੀ ਮੋਦੀ ਨੇ ਕਿਹਾ ਕਿ ਇਸ ਮੌਕੇ 'ਤੇ ਉਨ੍ਹਾਂ ਨੂੰ 'ਧਰਮ ਚੱਕਰਵਰਤੀ' ਦੀ ਉਪਾਧੀ ਨਾਲ ਸਨਮਾਨਿਤ ਕੀਤਾ ਗਿਆ ਹੈ ਅਤੇ ਨਿਮਰਤਾ ਨਾਲ ਪ੍ਰਗਟ ਕੀਤਾ ਕਿ ਭਾਰਤੀ ਪਰੰਪਰਾ ਸੰਤਾਂ ਤੋਂ ਪ੍ਰਾਪਤ ਹੁੰਦਾ ਹੈ, ਉਸ ਹਰ ਚੀਜ਼ ਨੂੰ ਅਸ਼ੀਰਵਾਦ ਵਜੋਂ ਸਵੀਕਾਰ ਕਰਨਾ ਸਿਖਾਉਂਦੀ ਹੈ। ਇਸ ਲਈ ਉਨ੍ਹਾਂ ਨੇ ਨਿਮਰਤਾ ਨਾਲ ਇਸ ਉਪਾਧੀ ਨੂੰ ਸਵੀਕਾਰ ਕੀਤਾ ਅਤੇ ਇਸ ਨੂੰ ਭਾਰਤ ਮਾਤਾ ਦੇ ਚਰਨਾਂ ਵਿੱਚ ਸਮਰਪਿਤ ਕੀਤਾ।

ਪ੍ਰਧਾਨ ਮੰਤਰੀ ਨੇ ਉਸ ਦਿਵਯ ਆਤਮਾ, ਜਿਨ੍ਹਾਂ ਦੇ ਸ਼ਬਦ ਜੀਵਨ ਭਰ ਮਾਰਗਦਰਸ਼ਕ ਸਿਧਾਂਤਾਂ ਵਜੋਂ ਕੰਮ ਕਰਦੇ ਰਹੇ ਹਨ, ਦੇ ਨਾਲ ਉਨ੍ਹਾਂ ਦੇ ਡੂੰਘੇ ਭਾਵਨਾਤਮਕ ਜੁੜਾਅ ਨੂੰ ਯਾਦ ਕਰਦੇ ਹੋਏ ਕਿਹਾ ਪ੍ਰਧਾਨ ਮੰਤਰੀ ਨੇ ਕਿਹਾ ਕਿ ਅਜਿਹੀ ਸਤਿਕਾਰਯੋਗ ਸ਼ਖਸੀਅਤ ਬਾਰੇ ਗੱਲ ਕਰਨ ਨਾਲ ਕੁਦਰਤੀ ਤੌਰ 'ਤੇ ਡੂੰਘੀਆਂ ਭਾਵਨਾਵਾਂ ਪੈਦਾ ਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਸ਼੍ਰੀ ਵਿਦਿਆਨੰਦ ਜੀ ਮੁਨੀਰਾਜ ਬਾਰੇ ਗੱਲ ਕਰਨ ਦੀ ਬਜਾਏ, ਉਹ ਕਾਮਨਾ ਕਰਦੇ ਹਨ ਕਿ ਉਨ੍ਹਾਂ ਨੂੰ ਇੱਕ ਵਾਰ ਫਿਰ ਮੁਨੀਰਾਜ ਨੂੰ ਸੁਣਨ ਦਾ ਸੁਭਾਗ ਮਿਲੇ। ਸ਼੍ਰੀ ਮੋਦੀ ਨੇ ਕਿਹਾ ਕਿ ਅਜਿਹੀ ਮਹਾਨ ਸ਼ਖਸੀਅਤ ਦੀ ਯਾਤਰਾ ਨੂੰ ਸ਼ਬਦਾਂ ਵਿੱਚ ਬਿਆਨ ਕਰਨਾ ਕੋਈ ਅਸਾਨ ਕੰਮ ਨਹੀਂ ਹੈ। ਉਨ੍ਹਾਂ ਕਿਹਾ ਕਿ ਅਚਾਰਿਆ ਵਿਦਿਆਨੰਦ ਜੀ ਮੁਨੀਰਾਜ ਦਾ ਜਨਮ 22 ਅਪ੍ਰੈਲ 1925 ਨੂੰ ਕਰਨਾਟਕ ਦੀ ਪਵਿੱਤਰ ਧਰਤੀ 'ਤੇ ਹੋਇਆ ਸੀ ਅਤੇ ਉਨ੍ਹਾਂ ਨੂੰ ਅਧਿਆਤਮਿਕ ਨਾਮ 'ਵਿਦਿਆਨੰਦ' ਦਿੱਤਾ ਗਿਆ ਸੀ। ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਅਚਾਰਿਆ ਦਾ ਜੀਵਨ ਗਿਆਨ ਅਤੇ ਖੁਸ਼ੀ ਦਾ ਇੱਕ ਵਿਲੱਖਣ ਸੁਮੇਲ ਸੀ। ਉਨ੍ਹਾਂ ਦਾ ਭਾਸ਼ਣ ਡੂੰਘੇ ਗਿਆਨ ਨਾਲ ਭਰਿਆ ਹੋਇਆ ਸੀ, ਫਿਰ ਵੀ ਉਨ੍ਹਾਂ ਦੇ ਸ਼ਬਦ ਇੰਨੇ ਸਰਲ ਹੁੰਦੇ ਸਨ ਕਿ ਕੋਈ ਵੀ ਉਨ੍ਹਾਂ ਨੂੰ ਸਮਝ ਸਕਦਾ ਸੀ। ਪ੍ਰਧਾਨ ਮੰਤਰੀ ਨੇ ਅਚਾਰਿਆ ਸ਼੍ਰੀ ਵਿਦਿਆਨੰਦ ਜੀ ਮੁਨੀਰਾਜ ਨੂੰ 'ਸਮੇਂ ਦੇ ਦੂਰਦਰਸ਼ੀ' ਦੱਸਿਆ ਅਤੇ ਕਿਹਾ ਕਿ ਉਨ੍ਹਾਂ ਨੇ 150 ਤੋਂ ਵੱਧ ਧਰਮ ਗ੍ਰੰਥਾਂ ਦੀ ਰਚਨਾ ਕੀਤੀ, ਹਜ਼ਾਰਾਂ ਕਿਲੋਮੀਟਰ ਨੰਗੇ ਪੈਰ ਯਾਤਰਾਵਾਂ ਕੀਤੀਆਂ ਅਤੇ ਆਪਣੇ ਅਣਥੱਕ ਯਤਨਾਂ ਰਾਹੀਂ ਲੱਖਾਂ ਨੌਜਵਾਨਾਂ ਨੂੰ ਧਰਮ ਗ੍ਰੰਥਾਂ ਅਤੇ ਸੱਭਿਆਚਾਰਕ ਕਦਰਾਂ-ਕੀਮਤਾਂ ਨਾਲ ਜੋੜਿਆ। ਉਨ੍ਹਾਂ ਨੇ ਕਿਹਾ ਕਿ ਇਹ ਉਨ੍ਹਾਂ ਦਾ ਸੁਭਾਗ ਸੀ ਕਿ ਉਨ੍ਹਾਂ ਨੂੰ ਅਚਾਰਿਆ ਜੀ ਦੇ ਅਧਿਆਤਮਿਕ ਆਭਾ ਨੂੰ ਨਿਜੀ ਤੌਰ 'ਤੇ ਅਨੁਭਵ ਕਰਨ ਅਤੇ ਸਮੇਂ-ਸਮੇਂ 'ਤੇ ਉਨ੍ਹਾਂ ਦਾ ਮਾਰਗਦਰਸ਼ਨ ਅਤੇ ਅਸ਼ੀਰਵਾਦ ਪ੍ਰਾਪਤ ਕਰਨ ਦਾ ਮੌਕਾ ਮਿਲਿਆ। ਉਨ੍ਹਾਂ ਕਿਹਾ ਕਿ ਇਸ ਸ਼ਤਾਬਦੀ ਸਮਾਰੋਹ ਵਿੱਚ ਵੀ ਉਨ੍ਹਾਂ ਨੇ ਪੂਜਨੀਕ ਅਚਾਰਿਆ ਨਾਲ ਉਹੀ ਪਿਆਰ ਅਤੇ ਨੇੜਤਾ ਮਹਿਸੂਸ ਕੀਤੀ।

 

ਸ਼੍ਰੀ ਮੋਦੀ ਨੇ ਕਿਹਾ, “ਭਾਰਤ ਦੁਨੀਆ ਦੀ ਸਭ ਤੋਂ ਪੁਰਾਣੀ ਜੀਵੰਤ ਸੱਭਿਅਤਾ ਹੈ। ਸਾਡਾ ਦੇਸ਼ ਹਜ਼ਾਰਾਂ ਸਾਲਾਂ ਤੋਂ ਅਮਰ ਹੈ ਕਿਉਂਕਿ ਇਸ ਦੇ ਵਿਚਾਰ, ਦਰਸ਼ਨ ਅਤੇ ਵਿਸ਼ਵ ਦ੍ਰਿਸ਼ਟੀਕੋਣ ਅਮਰ ਹਨ।” ਉਨ੍ਹਾਂ ਕਿਹਾ ਕਿ ਇਹ ਅਮਰ ਦ੍ਰਿਸ਼ਟੀ ਰਿਸ਼ੀਆਂ, ਮੁਨੀਆਂ, ਸੰਤਾਂ ਅਤੇ ਆਚਾਰਿਆਂ ਦੀ ਬੁੱਧੀ ਵਿੱਚ ਸ਼ਾਮਲ ਹੋਈ ਹੈ। ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਅਚਾਰਿਆ ਸ਼੍ਰੀ ਵਿਦਿਆਨੰਦ ਜੀ ਮੁਨੀਰਾਜ ਇਸ ਸਦੀਵੀ ਪਰੰਪਰਾ ਦੇ ਆਧੁਨਿਕ ਪ੍ਰਕਾਸ਼ ਥੰਮ੍ਹ ਵਜੋਂ ਖੜ੍ਹੇ ਸਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅਚਾਰਿਆ ਕੋਲ ਕਈ ਵਿਸ਼ਿਆਂ ਵਿੱਚ ਡੂੰਘੀ ਮੁਹਾਰਤ ਸੀ ਅਤੇ ਉਨ੍ਹਾਂ ਨੇ ਕਈ ਖੇਤਰਾਂ ਵਿੱਚ ਉੱਤਮਤਾ ਦਾ ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ ਅਚਾਰਿਆ ਦੀ ਅਧਿਆਤਮਿਕ ਡੂੰਘਾਈ, ਵਿਸ਼ਾਲ ਗਿਆਨ ਅਤੇ ਕੰਨੜ, ਮਰਾਠੀ, ਸੰਸਕ੍ਰਿਤ ਅਤੇ ਪ੍ਰਾਕ੍ਰਿਤ ਵਰਗੀਆਂ ਭਾਸ਼ਾਵਾਂ 'ਤੇ ਅਧਿਕਾਰ ਦੀ ਪ੍ਰਸ਼ੰਸਾ ਕੀਤੀ। ਸਾਹਿਤ ਅਤੇ ਧਰਮ ਵਿੱਚ ਅਚਾਰਿਆ ਦੇ ਯੋਗਦਾਨ, ਸ਼ਾਸਤਰੀ ਸੰਗੀਤ ਪ੍ਰਤੀ ਉਨ੍ਹਾਂ ਦੇ ਸਮਰਪਣ ਅਤੇ ਰਾਸ਼ਟਰੀ ਸੇਵਾ ਪ੍ਰਤੀ ਉਨ੍ਹਾਂ ਦੀ ਮਜ਼ਬੂਤ ​​ਵਚਨਬੱਧਤਾ ਨੂੰ ਉਜਾਗਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ  ਜੀਵਨ ਦਾ ਕੋਈ ਵੀ ਪਹਿਲੂ ਅਜਿਹਾ ਨਹੀਂ ਸੀ ਜਿਸ ਵਿੱਚ ਅਚਾਰਿਆ ਨੇ ਮਿਸਾਲੀ ਮਿਆਰ ਸਥਾਪਿਤ ਨਾ ਕੀਤੇ ਹੋਣ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਅਚਾਰਿਆ ਵਿਦਿਆਨੰਦ ਜੀ, ਨਾ ਸਿਰਫ਼ ਇੱਕ ਮਹਾਨ ਸੰਗੀਤਕਾਰ ਸਨ, ਸਗੋਂ ਇੱਕ ਉਤਸ਼ਾਹੀ ਦੇਸ਼ ਭਗਤ, ਆਜ਼ਾਦੀ ਸੈਨਾਨੀ ਅਤੇ ਇੱਕ ਪੱਕੇ ਦਿਗੰਬਰ ਮੁਨੀ ਵੀ ਸਨ ਜੋ ਪੂਰਨ ਤਿਆਗ ਦਾ ਪ੍ਰਤੀਕ ਸਨ। ਸ਼੍ਰੀ ਮੋਦੀ ਨੇ ਉਨ੍ਹਾਂ ਨੂੰ ਗਿਆਨ ਦਾ ਭੰਡਾਰ ਅਤੇ ਅਧਿਆਤਮਿਕ ਆਨੰਦ ਦਾ ਸਰੋਤ ਦੱਸਿਆ। ਸ਼੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਸੁਰੇਂਦਰ ਉਪਾਧਿਆਏ ਤੋਂ ਅਚਾਰਿਆ ਸ਼੍ਰੀ ਵਿਦਿਆਨੰਦ ਜੀ ਮੁਨੀਰਾਜ ਤੱਕ ਦੀ ਯਾਤਰਾ ਇੱਕ ਸਧਾਰਣ ਮਨੁੱਖ ਤੋਂ ਇੱਕ ਅਲੌਕਿਕ ਆਤਮਾ ਵਿੱਚ ਤਬਦੀਲੀ ਨੂੰ ਦਰਸਾਉਂਦੀ ਹੈ। ਉਨ੍ਹਾਂ ਨੇ ਇਸ ਨੂੰ ਇੱਕ ਪ੍ਰੇਰਨਾ ਦੱਸਿਆ ਕਿ ਭਵਿੱਖ ਵਰਤਮਾਨ ਜੀਵਨ ਦੀਆਂ ਸੀਮਾਵਾਂ ਨਾਲ ਬੱਝਿਆ ਨਹੀਂ ਹੈ, ਸਗੋਂ ਇਹ ਵਿਅਕਤੀ ਦੀ ਦਿਸ਼ਾ, ਉਦੇਸ਼ ਅਤੇ ਸੰਕਲਪ ਦੁਆਰਾ ਘੜਿਆ ਜਾਂਦਾ ਹੈ।

 

ਇਸ ਗੱਲ ਦਾ ਜ਼ਿਕਰ ਕਰਦੇ ਹੋਏ ਕਿ ਅਚਾਰਿਆ ਸ਼੍ਰੀ ਵਿਦਿਆਨੰਦ ਜੀ ਮੁਨੀਰਾਜ ਨੇ ਆਪਣੇ ਜੀਵਨ ਨੂੰ ਸਿਰਫ਼ ਅਧਿਆਤਮਿਕ ਅਭਿਆਸ ਤੱਕ ਸੀਮਤ ਨਹੀਂ ਰੱਖਿਆ, ਸਗੋਂ ਆਪਣੇ ਜੀਵਨ ਨੂੰ ਸਮਾਜਿਕ ਅਤੇ ਸੱਭਿਆਚਾਰਕ ਪੁਨਰ ਨਿਰਮਾਣ ਦੇ ਮਾਧਿਅਮ ਵਿੱਚ ਬਦਲ ਦਿੱਤਾ, ਪ੍ਰਧਾਨ ਮੰਤਰੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਪ੍ਰਾਕ੍ਰਿਤ ਭਵਨ ਅਤੇ ਕਈ ਖੋਜ ਸੰਸਥਾਵਾਂ ਦੀ ਸਥਾਪਨਾ ਰਾਹੀਂ, ਅਚਾਰਿਆ ਨੇ ਗਿਆਨ ਦੀ ਲੌਅ ਨੂੰ ਨਵੀਂ ਪੀੜ੍ਹੀ ਤੱਕ ਪਹੁੰਚਾਇਆ। ਉਨ੍ਹਾਂ ਕਿਹਾ ਕਿ ਅਚਾਰਿਆ ਨੇ ਜੈਨ ਇਤਿਹਾਸ ਨੂੰ ਵੀ ਸੱਚੀ ਪਛਾਣ ਦਿੱਤੀ। 'ਜੈਨ ਦਰਸ਼ਨ' ਅਤੇ 'ਅਨੇਕਾਂਤਵਾਦ' ਵਰਗੇ ਮੌਲਿਕ ਗ੍ਰੰਥਾਂ ਦੀ ਰਚਨਾ ਕਰਕੇ, ਉਨ੍ਹਾਂ ਨੇ ਦਾਰਸ਼ਨਿਕ ਸੋਚ ਨੂੰ ਗਹਿਰਾਈ ਦਿੱਤੀ ਅਤੇ ਸਮਾਵੇਸ਼ ਅਤੇ ਸਮਝ ਦੇ ਵਿਸਥਾਰ ਨੂੰ ਉਤਸ਼ਾਹਿਤ ਕੀਤਾ। ਪ੍ਰਧਾਨ ਮੰਤਰੀ ਨੇ ਮੰਦਿਰ ਦੀ ਬਹਾਲੀ ਤੋਂ ਲੈ ਕੇ ਵਾਂਝੇ ਬੱਚਿਆਂ ਦੀ ਸਿੱਖਿਆ ਅਤੇ ਵਿਆਪਕ ਸਮਾਜਿਕ ਭਲਾਈ ਤੱਕ, ਅਚਾਰਿਆ ਦੇ ਹਰ ਯਤਨ ਵਿੱਚ ਸਵੈ-ਬੋਧ ਅਤੇ ਲੋਕ ਭਲਾਈ ਦੇ ਸੰਸਲੇਸ਼ਣ ਝਲਕਦਾ ਹੈ।

ਇਹ ਯਾਦ ਕਰਦੇ ਹੋਏ ਕਿ ਅਚਾਰਿਆ ਵਿਦਿਆਨੰਦ ਜੀ ਮਹਾਰਾਜ ਦੇ ਇੱਕ ਵਾਰ ਕਿਹਾ ਸੀ ਕਿ ਜਿਵਨ ਤਦ ਹੀ ਸਚਮੁੱਚ ਅਧਿਆਤਮਿਕ ਬਣਦਾ ਹੈ ਜਦੋਂ ਇਹ ਨਿਰਸਵਾਰਥ ਸੇਵਾ ਦਾ ਮਾਧਿਅਮ ਬਣ ਜਾਂਦਾ ਹੈ, ਸ਼੍ਰੀ ਮੋਦੀ ਨੇ ਕਿਹਾ ਕਿ ਇਹ ਵਿਚਾਰ ਜੈਨ ਦਰਸ਼ਨ ਦੇ ਸਾਰ ਵਿੱਚ ਡੂੰਘਾਈ ਨਾਲ ਸ਼ਾਮਲ ਹੈ ਅਤੇ ਅੰਦਰੂਨੀ ਤੌਰ 'ਤੇ ਭਾਰਤ ਦੀ ਭਾਵਨਾ ਨਾਲ ਜੁੜਿਆ ਹੋਇਆ ਹੈ। ਪ੍ਰਧਾਨ ਮੰਤਰੀ ਨੇ ਕਿਹਾ, "ਭਾਰਤ ਇੱਕ ਅਜਿਹਾ ਰਾਸ਼ਟਰ ਹੈ ਜੋ ਸੇਵਾ ਦੁਆਰਾ ਪਰਿਭਾਸ਼ਿਤ ਅਤੇ ਮਨੁੱਖਤਾ ਦੁਆਰਾ ਨਿਰਦੇਸ਼ਿਤ ਹੈ", ਉਨ੍ਹਾਂ ਅੱਗੇ ਕਿਹਾ ਕਿ ਜਦੋਂ ਦੁਨੀਆ ਨੇ ਸਦੀਆਂ ਤੋਂ ਹਿੰਸਾ ਨਾਲ ਹਿੰਸਾ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ, ਤਾਂ ਭਾਰਤ ਨੇ ਦੁਨੀਆ ਨੂੰ ਅਹਿੰਸਾ ਦੀ ਸ਼ਕਤੀ ਨਾਲ ਜਾਣੂ ਕਰਵਾਇਆ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤੀ ਲੋਕਾਚਾਰ ਨੇ ਹਮੇਸ਼ਾ ਮਨੁੱਖਤਾ ਦੀ ਸੇਵਾ ਦੀ ਭਾਵਨਾ ਨੂੰ ਸਭ ਤੋਂ ਉੱਪਰ ਰੱਖਿਆ ਹੈ।

ਸ਼੍ਰੀ ਮੋਦੀ ਨੇ ਕਿਹਾ, "ਭਾਰਤ ਦੀ ਸੇਵਾ ਦੀ ਭਾਵਨਾ ਬਿਨਾ ਸ਼ਰਤ ਹੈ - ਸੁਆਰਥ ਤੋਂ ਪਰੇ ਅਤੇ ਨਿਰਸੁਆਰਥ ਭਾਵਨਾ ਤੋਂ ਪ੍ਰੇਰਿਤ ਹੈ" ਉਨ੍ਹਾਂ ਇਸ ਗੱਲ 'ਤੇ ਜ਼ੋਰ ਦਿੰਦੇ ਹੋਏ ਕਿ ਇਹ ਸਿਧਾਂਤ ਅੱਜ ਦੇਸ਼ ਦੇ ਸ਼ਾਸਨ ਦਾ ਮਾਰਗਦਰਸ਼ਨ ਕਰਦਾ ਹੈ। ਉਨ੍ਹਾਂ ਨੇ ਪ੍ਰਧਾਨ ਮੰਤਰੀ ਆਵਾਸ ਯੋਜਨਾ, ਜਲ ਜੀਵਨ ਮਿਸ਼ਨ, ਆਯੁਸ਼ਮਾਨ ਭਾਰਤ ਯੋਜਨਾ ਅਤੇ ਗਰੀਬਾਂ ਲਈ ਮੁਫਤ ਅਨਾਜ ਵੰਡਣ ਜਿਹੀਆਂ ਪਹਿਲਕਦਮੀਆਂ ਦਾ ਹਵਾਲਾ ਦਿੰਦੇ ਹੋਏ ਕਿ ਇਹ ਪਹਿਲਕਦਮੀਆਂ ਇਸ ਲੋਕਾਚਾਰ ਦੇ ਪ੍ਰਤੀਬਿੰਬ ਹਨ, ਜਿਸ ਦਾ ਉਦੇਸ਼ ਸਮਾਜ ਦੇ ਸਭ ਤੋਂ ਹੇਠਲੇ ਪੱਧਰ 'ਤੇ ਰਹਿਣ ਵਾਲੇ ਲੋਕਾਂ ਨੂੰ ਉੱਚਾ ਚੁੱਕਣਾ ਹੈ। ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਸਰਕਾਰ ਸਾਰੀਆਂ ਯੋਜਨਾਵਾਂ ਵਿੱਚ ਸੰਪੂਰਨਤਾ ਪ੍ਰਾਪਤ ਕਰਨ ਲਈ ਵਚਨਬੱਧ ਹੈ, ਇਹ ਯਕੀਨੀ ਬਣਾਉਂਦੇ ਹੋਏ ਕਿ ਕੋਈ ਵੀ ਪਿੱਛੇ ਨਾ ਰਹੇ ਅਤੇ ਤਰੱਕੀ ਅਸਲ ਵਿੱਚ ਸਮਾਵੇਸ਼ੀ ਹੋਵੇ। ਪ੍ਰਧਾਨ ਮੰਤਰੀ ਨੇ ਪੁਸ਼ਟੀ ਕੀਤੀ ਕਿ ਇਹ ਸੰਕਲਪ ਅਚਾਰਿਆ ਸ਼੍ਰੀ ਵਿਦਿਆਨੰਦ ਜੀ ਮੁਨੀਰਾਜ ਦੇ ਆਦਰਸ਼ਾਂ ਤੋਂ ਪ੍ਰੇਰਿਤ ਹੈ ਅਤੇ ਇੱਕ ਸਾਂਝੀ ਰਾਸ਼ਟਰੀ ਵਚਨਬੱਧਤਾ ਹੈ।

 

ਪ੍ਰਧਾਨ ਮੰਤਰੀ ਨੇ ਕਿਹਾ, “ਤੀਰਥੰਕਰਾਂ, ਸਾਧੂਆਂ ਅਤੇ ਅਚਾਰਿਆਂ ਦੀਆਂ ਸਿੱਖਿਆਵਾਂ ਅਤੇ ਵਚਨ ਹਰ ਯੁੱਗ ਲਈ ਸਦੀਵੀ ਅਤੇ ਪ੍ਰਾਸੰਗਿਕ ਹਨ। ਅੱਜ, ਜੈਨ ਧਰਮ ਦੇ ਸਿਧਾਂਤ - ਜਿਵੇਂ ਕਿ ਪੰਜ ਮਹਾਵ੍ਰਤ, ਅਨੁਵ੍ਰਤ, ਤ੍ਰਿਰਤਨ ਅਤੇ ਛੇ ਜ਼ਰੂਰੀ - ਪਹਿਲਾਂ ਨਾਲੋਂ ਕਿਤੇ ਜ਼ਿਆਦਾ ਮਹੱਤਵਪੂਰਨ ਹਨ।” ਉਨ੍ਹਾਂ ਨੇ ਕਿਹਾ ਕਿ ਸਦੀਵੀ ਸਿੱਖਿਆਵਾਂ ਨੂੰ ਵੀ ਸਮੇਂ ਦੀਆਂ ਜ਼ਰੂਰਤਾਂ ਅਨੁਸਾਰ ਆਮ ਲੋਕਾਂ ਤੱਕ ਪਹੁੰਚਾਇਆ ਜਾਣਾ ਚਾਹੀਦਾ ਹੈ। ਸ਼੍ਰੀ ਮੋਦੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਅਚਾਰਿਆ ਸ਼੍ਰੀ ਵਿਦਿਆਨੰਦ ਜੀ ਮੁਨੀਰਾਜ ਨੇ ਆਪਣਾ ਜੀਵਨ ਅਤੇ ਕੰਮ ਇਸੇ ਉਦੇਸ਼ ਲਈ ਸਮਰਪਿਤ ਕਰ ਦਿੱਤਾ। ਸ਼੍ਰੀ ਮੋਦੀ ਨੇ ਕਿਹਾ, “ਅਚਾਰਿਆ ਜੀ ਨੇ ਜੈਨ ਗ੍ਰੰਥਾਂ ਨੂੰ ਬੋਲਚਾਲ ਦੀ ਭਾਸ਼ਾ ਵਿੱਚ ਪੇਸ਼ ਕਰਨ ਲਈ 'ਵਚਨਾਮ੍ਰਿਤ' ਮੁਹਿੰਮ ਸ਼ੁਰੂ ਕੀਤੀ, ਉਨ੍ਹਾਂ ਨੇ ਆਮ ਲੋਕਾਂ ਤੱਕ ਅਧਿਆਤਮਿਕ ਧਾਰਨਾਵਾਂ ਨੂੰ ਸਰਲ ਅਤੇ ਪਹੁੰਚਯੋਗ ਤਰੀਕੇ ਨਾਲ ਪਹੁੰਚਾਉਣ ਲਈ ਭਗਤੀ ਸੰਗੀਤ ਦੀ ਵੀ ਵਰਤੋਂ ਕੀਤੀ।” ਅਚਾਰਿਆ ਦੇ ਇੱਕ ਭਜਨ ਦਾ ਹਵਾਲਾ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਅਜਿਹੀਆਂ ਰਚਨਾਵਾਂ ਗਿਆਨ ਦੇ ਮੋਤੀਆਂ ਨਾਲ ਬਣੇ ਅਧਿਆਤਮਿਕ ਹਾਰ ਹਨ। ਉਨ੍ਹਾਂ ਕਿਹਾ ਕਿ ਅਮਰਤਾ ਵਿੱਚ ਇਹ ਸਹਿਜ ਵਿਸ਼ਵਾਸ ਅਤੇ ਅਨੰਤ ਵੱਲ ਦੇਖਣ ਦੀ ਹਿੰਮਤ ਹੀ ਭਾਰਤੀ ਅਧਿਆਤਮਿਕਤਾ ਅਤੇ ਸੱਭਿਆਚਾਰ ਨੂੰ ਸੱਚਮੁੱਚ ਅਸਾਧਾਰਣ ਬਣਾਉਂਦੀ ਹੈ।

ਸ਼੍ਰੀ ਮੋਦੀ ਨੇ ਇਸ ਗੱਲ ਨੂੰ ਉਜਾਗਰ ਕੀਤਾ ਕਿ ਅਚਾਰਿਆ ਸ਼੍ਰੀ ਵਿਦਿਆਨੰਦ ਜੀ ਮੁਨੀਰਾਜ ਦਾ ਸ਼ਤਾਬਦੀ ਸਾਲ ਨਿਰੰਤਰ ਪ੍ਰੇਰਣਾ ਦਾ ਸਾਲ ਹੈ। ਉਨ੍ਹਾਂ ਨੇ ਨਿਜੀ ਜੀਵਨ ਵਿੱਚ ਅਚਾਰਿਆ ਦੀ ਅਧਿਆਤਮਿਕ ਸਿੱਖਿਆਵਾਂ ਨੂੰ ਨਾ ਸਿਰਫ਼ ਆਤਮਸਾਤ ਕਰਨ ਦੀ ਜ਼ਿੰਮੇਦਾਰੀ ‘ਤੇ ਜ਼ੋਰ ਦਿੱਤਾ, ਸਗੋਂ ਸਮਾਜ ਅਤੇ ਰਾਸ਼ਟਰ ਦੀ ਭਲਾਈ ਲਈ ਉਨ੍ਹਾਂ ਦੇ ਕੰਮਾਂ ਅਤੇ ਭਗਤੀ ਰਚਨਾਵਾਂ ਰਾਹੀਂ ਪ੍ਰਾਚੀਨ ਪ੍ਰਾਕ੍ਰਿਤ ਭਾਸ਼ਾ ਨੂੰ ਪੁਨਰ ਸੁਰਜੀਤ ਕਰਨ ਵਿੱਚ ਅਚਾਰਿਆ ਵਿਦਿਆਨੰਦ ਜੀ ਦੀ ਮਹੱਤਵਪੂਰਨ ਭੂਮਿਕਾ ਨੂੰ ਉਜਾਗਰ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪ੍ਰਾਕ੍ਰਿਤ ਭਾਰਤ ਦੀ ਸਭ ਤੋਂ ਪੁਰਾਣੀਆਂ ਭਾਸ਼ਾਵਾਂ ਵਿੱਚੋਂ ਇੱਕ ਹੈ। ਅਤੇ ਭਗਵਾਨ ਮਹਾਵੀਰ ਦੀਆਂ ਸਿੱਖਿਆਵਾਂ ਦਾ ਮੂਲ ਜ਼ਰੀਆ ਹੈ, ਜਿਸ ਵਿੱਚ ਜੈਨ ਆਗਮਾਂ ਦੀ ਰਚਨਾ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਸੱਭਿਆਚਾਰਕ ਨਿਰਾਦਰ ਕਾਰਨ ਭਾਸ਼ਾ ਆਮ ਬੋਲਚਾਲ ਤੋਂ ਲੁਪਤ ਹੋਣ ਲੱਗੀ ਸੀ। ਸ਼੍ਰੀ ਮੋਦੀ ਨੇ ਅੱਗੇ ਕਿਹਾ ਕਿ ਅਚਾਰਿਆ ਵਿਦਿਆਨੰਦ ਜੀ ਵਰਗੇ ਸੰਤਾਂ ਦੇ ਯਤਨ ਹੁਣ ਰਾਸ਼ਟਰੀ ਯਤਨ ਬਣ ਗਏ ਹਨ। ਉਨ੍ਹਾਂ ਨੇ ਯਾਦ ਕਰਵਾਇਆ ਕਿ ਅਕਤੂਬਰ 2024 ਵਿੱਚ ਸਰਕਾਰ ਨੇ ਪ੍ਰਾਕ੍ਰਿਤ ਨੂੰ ਸ਼ਾਸਤਰੀ ਭਾਸ਼ਾ ਦਾ ਦਰਜਾ ਦਿੱਤਾ। ਉਨ੍ਹਾਂ ਨੇ ਭਾਰਤ ਦੀਆਂ ਪ੍ਰਾਚੀਨ ਪਾਂਡੂਲਿਪੀਆਂ ਦੀ ਸੁਰੱਖਿਆ ਕਰਨ ਲਈ ਸ਼ੁਰੂ ਕੀਤੇ ਗਏ ਡਿਜੀਟਲੀਕਰਣ ਅਭਿਯਾਨ ਦਾ ਜ਼ਿਕਰ ਕੀਤਾ, ਜਿਸ ਵਿੱਚ ਵੱਡੀ ਸੰਖਿਆ ਵਿੱਚ ਜੈਨ ਧਰਮ ਗ੍ਰੰਥ ਅਤੇ ਅਚਾਰਿਆਂ ਨਾਲ ਸਬੰਧਿਤ ਗ੍ਰੰਥ ਸ਼ਾਮਲ ਹਨ। ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਸਰਕਾਰ ਉੱਚ ਸਿੱਖਿਆ ਵਿੱਚ ਮਾਤ੍ਰਭਾਸ਼ਾਵਾਂ ਦੀ ਵਰਤੋਂ ਨੂੰ ਪ੍ਰੋਤਸਾਹਨ ਦੇ ਰਹੀ ਹੈ। ਲਾਲ ਕਿਲੇ ਤੋਂ ਆਪਣੇ ਸੰਬੋਧਨ ਦੀ ਪੁਸ਼ਟੀ ਕਰਦਿਆਂ ਉਨ੍ਹਾਂ ਨੇ ਰਾਸ਼ਟਰ ਨੂੰ ਬਸਤੀਵਾਦੀ ਮਾਨਸਿਕਤਾ ਤੋਂ ਮੁਕਤ ਕਰਨ ਅਤੇ ਵਿਕਾਸ ਅਤੇ ਵਿਰਾਸਤ ਦੋਨਾਂ ਨੂੰ ਇਕੱਠਿਆਂ ਅੱਗੇ ਵਧਾਉਣ ਦਾ ਸੰਕਲਪ ਦੁਹਰਾਇਆ। ਸ਼੍ਰੀ ਮੋਦੀ ਨੇ ਕਿਹਾ ਕਿ ਇਹ ਵਚਨਬੱਧਤਾ ਭਾਰਤ ਦੇ ਸੱਭਿਆਚਾਰਕ ਅਤੇ ਤੀਰਥ ਸਥਲਾਂ ਦੇ ਹੋ ਰਹੇ ਵਿਕਾਸ ਦਾ ਮਾਰਗਦਰਸ਼ਨ ਕਰਦੀ ਹੈ। ਉਨ੍ਹਾਂ ਨੇ ਯਾਦ ਕਰਵਾਇਆ ਕਿ 2024 ਵਿੱਚ, ਸਰਕਾਰ ਨੇ ਭਗਵਾਨ ਮਹਾਵੀਰ ਦੇ 2550ਵੇਂ ਨਿਰਵਾਣ ਮਹੋਤਸਵ ਨੂੰ ਰੇਖਾਂਕਿਤ ਕਰਨ ਲਈ ਵੱਡੇ ਪੱਧਰ ‘ਤੇ ਸਮਾਰੋਹ ਆਯੋਜਿਤ ਕੀਤੇ, ਜੋ ਅਚਾਰਿਆ ਵਿਦਿਆਨੰਦ ਜੀ ਮੁਨੀਰਾਜ ਤੋਂ ਪ੍ਰੇਰਿਤ ਸਨ ਅਤੇ ਜਿਨ੍ਹਾਂ ਨੂੰ ਅਚਾਰਿਆ ਸ਼੍ਰੀ ਪ੍ਰਗਿਆ ਸਾਗਰ ਜੀ ਵਰਗੇ ਸੰਤਾਂ ਦਾ ਅਸ਼ੀਰਵਾਦ ਪ੍ਰਾਪਤ ਸੀ। ਇਹ ਟਿੱਪਣੀ ਕਰਦੇ ਹੋਏ ਕਿ ਆਉਣ ਵਾਲੇ ਸਮੇਂ ਵਿੱਚ, ਰਾਸ਼ਟਰ ਨੂੰ ਆਪਣੀ ਸੱਭਿਆਚਾਰਕ ਵਿਰਾਸਤ ਨੂੰ ਅਮੀਰ ਕਰਨ ਲਈ ਅਜਿਹੇ ਹੋਰ ਵੱਡੇ ਪੱਧਰ ‘ਤੇ ਯਤਨ ਕਰਨੇ ਚਾਹੀਦੇ ਹਨ, ਪ੍ਰਧਾਨ ਮੰਤਰੀ ਨੇ ਪੁਸ਼ਟੀ ਕੀਤੀ ਕਿ ਮੌਜੂਦਾ ਪ੍ਰੋਗਰਾਮ ਦੀ ਤਰ੍ਹਾਂ, ਅਜਿਹੀਆਂ ਸਾਰੀਆਂ ਪਹਿਲਕਦਮੀਆਂ, ਸਬਕਾ ਸਾਥ, ਸਬਕਾ ਵਿਕਾਸ, ਸਬਕਾ ਪ੍ਰਯਾਸ ਦੇ ਮੰਤਰ ਨਾਲ ਜਨਤਕ ਭਾਗੀਦਾਰੀ ਦੀ ਭਾਵਨਾ ਨਾਲ ਨਿਰਦੇਸ਼ਿਤ ਹੋਵੇਗੀ। 

 

ਸ਼੍ਰੀ ਮੋਦੀ ਨੇ ਕਿਹਾ ਕਿ ਇਸ ਮੌਕੇ 'ਤੇ ਉਨ੍ਹਾਂ ਦੀ ਮੌਜੂਦਗੀ ਨੇ ਉਨ੍ਹਾਂ ਨੂੰ ਕੁਦਰਤੀ ਤੌਰ 'ਤੇ ਨਵਕਾਰ ਮੰਤਰ ਦਿਵਸ ਦੀ ਯਾਦ ਦਿਲਾ ਦਿੱਤੀ, ਜਿਸ ਦੌਰਾਨ ਨੌਂ ਸੰਕਲਪ ਵੀ ਸਾਂਝੇ ਕੀਤੇ ਗਏ ਸਨ। ਉਨ੍ਹਾਂ ਨੇ ਖੁਸ਼ੀ ਪ੍ਰਗਟਾਈ ਕਿ ਵੱਡੀ ਗਿਣਤੀ ਵਿੱਚ ਨਾਗਰਿਕ ਇਨ੍ਹਾਂ ਸੰਕਲਪਾਂ ਨੂੰ ਪੂਰਾ ਕਰਨ ਲਈ ਇਮਾਨਦਾਰੀ ਨਾਲ ਯਤਨ ਕਰ ਰਹੇ ਹਨ ਅਤੇ ਕਿਹਾ ਕਿ ਅਚਾਰਿਆ ਸ਼੍ਰੀ ਵਿਦਿਆਨੰਦ ਜੀ ਮੁਨੀਰਾਜ ਦੀਆਂ ਸਿੱਖਿਆਵਾਂ ਇਨ੍ਹਾਂ ਵਚਨਬੱਧਤਾਵਾਂ ਨੂੰ ਮਜ਼ਬੂਤ ​​ਕਰਦੀਆਂ ਹਨ। ਨੌਂ ਸੰਕਲਪਾਂ ਨੂੰ ਦੁਹਰਾਉਂਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਪਹਿਲਾ ਸੰਕਲਪ ਪਾਣੀ ਦੀ ਸੰਭਾਲ ਨਾਲ ਸਬੰਧਿਤ ਹੈ। ਉਨ੍ਹਾਂ ਨੇ ਸਾਰਿਆਂ ਨੂੰ ਹਰ ਬੂੰਦ ਦੀ ਕੀਮਤ ਨੂੰ ਪਛਾਣਨ ਦੀ ਅਪੀਲ ਕੀਤੀ, ਇਸ ਨੂੰ ਧਰਤੀ ਮਾਤਾ ਪ੍ਰਤੀ ਜ਼ਿੰਮੇਵਾਰੀ ਅਤੇ ਫਰਜ਼ ਦੋਵੇਂ ਦੱਸਿਆ। ਦੂਜਾ ਸੰਕਲਪ ਹੈ, 'ਏਕ ਪੇੜ ਮਾਂ ਕੇ ਨਾਮ', ਆਪਣੀ ਮਾਂ ਦੇ ਨਾਮ 'ਤੇ ਇੱਕ ਰੁੱਖ ਲਗਾਉਣਾ ਅਤੇ ਉਸਦੀ ਦੇਖਭਾਲ ਕਰਨਾ ਜਿਵੇਂ ਮਾਂ ਸਾਡੀ ਦੇਖਭਾਲ ਕਰਦੀ ਹੈ, ਹਰ ਰੁੱਖ ਨੂੰ ਮਾਂ ਦਾ ਜੀਉਂਦਾ ਵਰਦਾਨ ਬਣਾਉਣਾ। ਤੀਜਾ ਸੰਕਲਪ ਇਸ ਗੱਲ 'ਤੇ ਜ਼ੋਰ ਦਿੰਦਾ ਹੈ ਕਿ ਸਫਾਈ ਦਿਖਾਵੇ ਲਈ ਨਹੀਂ ਹੈ - ਇਹ ਅੰਦਰੂਨੀ ਅਹਿੰਸਾ ਨੂੰ ਦਰਸਾਉਂਦੀ ਹੈ। ਉਨ੍ਹਾਂ ਕਿਹਾ ਕਿ ਸਮੂਹਿਕ ਭਾਗੀਦਾਰੀ ਨਾਲ ਹਰ ਗਲੀ, ਮੁਹੱਲੇ ਅਤੇ ਸ਼ਹਿਰ ਨੂੰ ਸਾਫ਼ ਰੱਖਿਆ ਜਾਣਾ ਚਾਹੀਦਾ ਹੈ। ਚੌਥਾ ਸੰਕਲਪ 'ਵੋਕਲ ਫਾਰ ਲੋਕਲ' ਬਾਰੇ ਹੈ, ਸ਼੍ਰੀ ਮੋਦੀ ਨੇ ਨਾਗਰਿਕਾਂ ਨੂੰ ਦੇਸ਼ ਵਾਸੀਆਂ ਦੁਆਰਾ ਬਣਾਏ ਗਏ ਉਤਪਾਦਾਂ ਦੀ ਚੋਣ ਕਰਨ ਅਤੇ ਉਨ੍ਹਾਂ ਨੂੰ ਉਤਸ਼ਾਹਿਤ ਕਰਨ ਦੀ ਅਪੀਲ ਕੀਤੀ, ਜੋ ਦੇਸ਼ ਦੀ ਮਿੱਟੀ ਅਤੇ ਪਸੀਨੇ ਤੋਂ ਬਣੇ ਹਨ। ਪੰਜਵਾਂ ਸੰਕਲਪ ਭਾਰਤ ਨੂੰ ਜਾਣਨਾ ਅਤੇ ਸਮਝਣਾ ਹੈ, ਦੁਨੀਆ ਨੂੰ ਦੇਖਣਾ ਚੰਗਾ ਹੈ, ਪਰ ਸਾਨੂੰ ਭਾਰਤ ਨੂੰ ਡੂੰਘਾਈ ਨਾਲ ਜਾਣਨਾ, ਅਨੁਭਵ ਕਰਨਾ ਅਤੇ ਸੰਜੋਨਾ ਵੀ ਚਾਹੀਦਾ ਹੈ। ਪ੍ਰਧਾਨ ਮੰਤਰੀ ਨੇ ਛੇਵੇਂ ਸੰਕਲਪ ਨੂੰ ਕੁਦਰਤੀ ਖੇਤੀ ਅਪਣਾਉਣ 'ਤੇ ਜ਼ੋਰ ਦਿੱਤਾ ਅਤੇ ਧਰਤੀ ਮਾਤਾ ਨੂੰ ਹਾਨੀਕਾਰਕ ਰਸਾਇਣਾਂ ਤੋਂ ਮੁਕਤ ਕਰਨ ਅਤੇ ਪਿੰਡਾਂ ਵਿੱਚ ਜੈਵਿਕ ਖੇਤੀ ਨੂੰ ਉਤਸ਼ਾਹਿਤ ਕਰਨ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ। ਸੱਤਵਾਂ ਸੰਕਲਪ ਇੱਕ ਸਿਹਤਮੰਦ ਜੀਵਨ ਸ਼ੈਲੀ ਬਣਾਈ ਰੱਖਣਾ ਹੈ। ਪ੍ਰਧਾਨ ਮੰਤਰੀ ਨੇ ਮੋਟਾਪੇ ਦਾ ਮੁਕਾਬਲਾ ਕਰਨ ਅਤੇ ਜੀਵਨਸ਼ਕਤੀ ਵਧਾਉਣ ਲਈ ਸਾਵਧਾਨੀ ਨਾਲ ਖਾਣ-ਪੀਣ, ਰਵਾਇਤੀ ਭਾਰਤੀ ਭੋਜਨ ਵਿੱਚ ਮੋਟੇ ਅਨਾਜਾਂ ਨੂੰ ਸ਼ਾਮਲ ਕਰਨ ਅਤੇ ਤੇਲ ਦੀ ਖਪਤ ਨੂੰ ਘੱਟੋ-ਘੱਟ ਦਸ ਪ੍ਰਤੀਸ਼ਤ ਘਟਾਉਣ ਦੀ ਸਲਾਹ ਦਿੱਤੀ। ਅੱਠਵਾਂ ਸੰਕਲਪ ਦੈਨਿਕ ਜੀਵਨ ਦੇ ਹਿੱਸੇ ਵਜੋਂ ਯੋਗ ਅਤੇ ਖੇਡਾਂ ਨੂੰ ਅਪਣਾਉਣਾ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਨੌਵਾਂ ਸੰਕਲਪ ਗਰੀਬਾਂ ਦੀ ਮਦਦ ਕਰਨਾ ਹੈ, ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੰਦੇ ਹੋਏ ਕਿ ਵੰਚਿਤਾਂ ਦਾ ਹੱਥ ਫੜਨਾ ਅਤੇ ਉਨ੍ਹਾਂ  ਨੂੰ ਗਰੀਬੀ ‘ਚੋਂ ਬਾਹਰ ਕੱਢਣ ਵਿੱਚ ਮਦਦ ਕਰਨਾ ਸੇਵਾ ਦਾ ਸੱਚਾ ਰੂਪ ਹੈ। ਪ੍ਰਧਾਨ ਮੰਤਰੀ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਇਨ੍ਹਾਂ ਨੌਂ ਸੰਕਲਪਾਂ 'ਤੇ ਕੰਮ ਕਰਕੇ, ਨਾਗਰਿਕ ਅਚਾਰਿਆ ਸ਼੍ਰੀ ਵਿਦਿਆਨੰਦ ਜੀ ਮੁਨੀਰਾਜ ਦੀਆਂ ਸਿੱਖਿਆਵਾਂ ਨੂੰ ਵੀ ਮਜ਼ਬੂਤ ​​ਕਰਨਗੇ।

 

ਸ਼੍ਰੀ ਮੋਦੀ ਨੇ ਕਿਹਾ, "ਅੰਮ੍ਰਿਤ ਕਾਲ ਦੇ ਲਈ ਭਾਰਤ ਦਾ ਦ੍ਰਿਸ਼ਟੀਕੋਣ ਰਾਸ਼ਟਰ ਦੀ ਚੇਤਨਾ ਵਿੱਚ ਡੂੰਘਾਈ ਨਾਲ ਜੁੜਿਆ ਹੋਇਆ ਹੈ ਅਤੇ ਇਸ ਦੇ ਸੰਤਾਂ ਦੇ ਗਿਆਨ ਨਾਲ ਭਰਪੂਰ ਹੈ" ਉਨ੍ਹਾਂ ਨੇ ਇਸ ਗੱਲ ਨੂੰ ਉਜਾਗਰ ਕਰਦੇ ਹੋਏ ਕਿ 140 ਕਰੋੜ ਨਾਗਰਿਕ ਅੰਮ੍ਰਿਤ ਸੰਕਲਪਾਂ ਨੂੰ ਸਾਕਾਰ ਕਰਨ ਅਤੇ ਇੱਕ ਵਿਕਸਿਤ ਭਾਰਤ ਦੇ ਨਿਰਮਾਣ ਲਈ ਸਰਗਰਮੀ ਨਾਲ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇੱਕ ਵਿਕਸਿਤ ਭਾਰਤ ਦਾ ਸੁਪਨਾ ਹਰ ਭਾਰਤੀ ਦੀਆਂ ਇੱਛਾਵਾਂ ਨੂੰ ਪੂਰਾ ਕਰਨਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਦ੍ਰਿਸ਼ਟੀਕੋਣ ਅਚਾਰਿਆ ਸ਼੍ਰੀ ਵਿਦਿਆਨੰਦ ਜੀ ਮੁਨੀਰਾਜ ਤੋਂ ਪ੍ਰੇਰਿਤ ਹੈ ਅਤੇ ਉਨ੍ਹਾਂ ਦੇ ਦੱਸੇ ਗਏ ਮਾਰਗ 'ਤੇ ਚੱਲਣਾ, ਉਨ੍ਹਾਂ ਦੀਆਂ ਸਿੱਖਿਆਵਾਂ ਨੂੰ ਗ੍ਰਹਿਣ ਕਰਨਾ ਅਤੇ ਰਾਸ਼ਟਰ ਨਿਰਮਾਣ ਨੂੰ ਜੀਵਨ ਦਾ ਸਭ ਤੋਂ ਮਹੱਤਵਪੂਰਨ ਫਰਜ਼ ਬਣਾਉਣਾ ਇੱਕ ਸਮੂਹਿਕ ਜ਼ਿੰਮੇਵਾਰੀ ਹੈ। ਆਪਣੇ ਸੰਬੋਧਨ ਦੀ ਸਮਾਪਤੀ ਕਰਦੇ ਹੋਏ, ਸ਼੍ਰੀ ਮੋਦੀ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ ਇਸ ਮੌਕੇ ਦੀ ਪਵਿੱਤਰਤਾ ਇਨ੍ਹਾਂ ਵਚਨਬੱਧਤਾਵਾਂ ਨੂੰ ਹੋਰ ਮਜ਼ਬੂਤ ​​ਕਰੇਗੀ ਅਤੇ ਉਨ੍ਹਾਂ ਨੇ ਅਚਾਰਿਆ ਸ਼੍ਰੀ ਵਿਦਿਆਨੰਦ ਜੀ ਮੁਨੀਰਾਜ ਨੂੰ ਆਪਣੀ ਸ਼ਰਧਾਂਜਲੀ ਭੇਟ ਕੀਤੀ।

 

ਇਸ ਮੌਕੇ ‘ਤੇ ਕੇਂਦਰੀ ਸੱਭਿਆਚਾਰ ਅਤੇ ਟੂਰਿਜ਼ਮ ਮੰਤਰੀ ਸ਼੍ਰੀ ਗਜੇਂਦਰ ਸਿੰਘ ਸ਼ੇਖਾਵਤ, ਪੂਜਨੀਕ ਸੰਤ ਅਤੇ ਹੋਰ ਪਤਵੰਤੇ ਸੱਜਣ ਮੌਜੂਦ ਸਨ।

ਪਿਛੋਕੜ 

ਅਚਾਰਿਆ ਵਿਦਿਆਨੰਦ ਜੀ ਮਹਾਰਾਜ ਦਾ ਸ਼ਤਾਬਦੀ ਸਮਾਰੋਹ ਇੱਕ ਸਾਲ ਤੱਕ ਚਲਣ ਵਾਲੇ ਰਾਸ਼ਟਰੀ ਸ਼ਰਧਾਂਜਲੀ ਸਮਾਰੋਹ ਦੀ ਰਸਮੀ ਸ਼ੁਰੂਆਤ ਹੈ, ਜਿਸ ਦਾ ਆਯੋਜਨ ਭਾਰਤ ਸਰਕਾਰ ਦੁਆਰਾ ਭਗਵਾਨ ਮਹਾਵੀਰ ਅਹਿੰਸਾ ਭਾਰਤੀ ਟਰੱਸਟ ਦੇ ਸਹਿਯੋਗ ਨਾਲ ਕੀਤਾ ਜਾ ਰਿਹਾ ਹੈ। ਇਸ ਦਾ ਉਦੇਸ਼ ਜੈਨ ਧਰਮ ਦੇ ਮਹਾਨ ਅਧਿਆਤਮਿਕ ਗੁਰੂ ਅਤੇ ਸਮਾਜ ਸੁਧਾਰਕ ਅਚਾਰਿਆ ਵਿਦਿਆਨੰਦ ਜੀ ਮਹਾਰਾਜ ਦੀ 100ਵੀਂ ਜਯੰਤੀ ਮਨਾਉਣਾ ਹੈ। ਸਾਲ ਭਰ ਚਲਣ ਵਾਲੇ ਇਸ ਸਮਾਰੋਹ ਵਿੱਚ ਪੂਰੇ ਦੇਸ਼ ਵਿੱਚ ਸੱਭਿਆਚਾਰਕ, ਸਾਹਿਤਕ, ਸਿੱਖਿਆ ਸਬੰਧੀ ਅਤੇ ਅਧਿਆਤਮਿਕ ਆਯੋਜਨ  ਹੋਣਗੇ, ਜਿਸ ਦਾ ਉਦੇਸ਼ ਉਨ੍ਹਾਂ ਦੇ ਜੀਵਨ ਅਤੇ ਵਿਰਾਸਤ ਦਾ ਉਤਸਵ ਮਨਾਉਣਾ ਹੈ ਅਤੇ ਉਨ੍ਹਾਂ ਦੇ ਸੰਦੇਸ਼ ਨੂੰ ਲੋਕਾਂ ਤੱਕ ਪਹੁੰਚਾਉਣਾ ਹੈ।

 

ਅਚਾਰਿਆ ਵਿਦਿਆਨੰਦ ਜੀ ਮਹਾਰਾਜ ਨੇ ਜੈਨ ਦਰਸ਼ਨ ਅਤੇ ਨੈਤਿਕਤਾ ‘ਤੇ 50 ਤੋਂ ਵੱਧ ਗ੍ਰੰਥਾਂ ਦੀ ਰਚਨਾ ਕੀਤੀ। ਉਨ੍ਹਾਂ ਨੇ  ਪੂਰੇ ਭਾਰਤ ਵਿੱਚ ਪ੍ਰਾਚੀਨ ਜੈਨ ਮੰਦਰਾਂ ਦੀ ਮੁੜ ਉਸਾਰੀ ਅਤੇ ਪੁਨਰ ਸੁਰਜੀਤੀ ਵਿੱਚ ਵਿਸ਼ੇਸ਼ ਭੂਮਿਕਾ ਨਿਭਾਈ ਅਤੇ ਖਾਸ ਕਰਕੇ, ਪ੍ਰਾਕ੍ਰਿਤ, ਜੈਨ ਦਰਸ਼ਨ ਅਤੇ ਸ਼ਾਸਤਰੀ ਭਾਸ਼ਾਵਾਂ ਵਿੱਚ ਸਿੱਖਿਆ ਦੇ ਲਈ ਕੰਮ ਕੀਤਾ।  

 

ਪ੍ਰਧਾਨ ਮੰਤਰੀ ਦਾ ਭਾਸ਼ਣ ਪੜ੍ਹਨ ਲਈ ਇੱਥੇ ਕਲਿੱਕ ਕਰੋ

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
Operation Sagar Bandhu: India provides assistance to restore road connectivity in cyclone-hit Sri Lanka

Media Coverage

Operation Sagar Bandhu: India provides assistance to restore road connectivity in cyclone-hit Sri Lanka
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 5 ਦਸੰਬਰ 2025
December 05, 2025

Unbreakable Bonds, Unstoppable Growth: PM Modi's Diplomacy Delivers Jobs, Rails, and Russian Billions