ਰਾਸ਼ਟਰ ਦੇ ਸਮਾਜਿਕ-ਸਭਿਆਚਾਰਕ ਅਤੇ ਅਧਿਆਤਮਕ ਦ੍ਰਿਸ਼ ਵਿੱਚ ਮਹੱਤਵਪੂਰਨ ਮੌਕੇ ਦੇ ਰੂਪ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਉੱਤਰ ਪ੍ਰਦੇਸ਼ ਦੇ ਅਯੁੱਧਿਆ ਵਿੱਚ ਪਵਿੱਤਰ ਸ਼੍ਰੀ ਰਾਮ ਜਨਮ-ਭੂਮੀ ਮੰਦਿਰ ਦੇ ਸਿਖਰ 'ਤੇ ਭਗਵਾ ਝੰਡਾ ਲਹਿਰਾਇਆ। ਧਵਜਾਰੋਹਣ ਉਤਸਵ ਮੰਦਿਰ ਨਿਰਮਾਣ ਦੇ ਪੂਰਾ ਹੋਣ ਅਤੇ ਸਭਿਆਚਾਰਕ ਉਤਸਵ ਅਤੇ ਰਾਸ਼ਟਰੀ ਏਕਤਾ ਦੇ ਨਵੇਂ ਅਧਿਆਇ ਦੀ ਸ਼ੁਰੂਆਤ ਦਾ ਪ੍ਰਤੀਕ ਹੈ। ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਅਯੁੱਧਿਆ ਨਗਰੀ ਭਾਰਤ ਦੀ ਸਭਿਆਚਾਰਕ ਚੇਤਨਾ ਦੇ ਇੱਕ ਹੋਰ ਸਿਖਰ-ਬਿੰਦੂ ਦੀ ਗਵਾਹ ਬਣ ਰਹੀ ਹੈ। ਸ਼੍ਰੀ ਮੋਦੀ ਨੇ ਕਿਹਾ, "ਅੱਜ ਪੂਰਾ ਭਾਰਤ ਅਤੇ ਪੂਰਾ ਵਿਸ਼ਵ ਭਗਵਾਨ ਸ਼੍ਰੀ ਰਾਮ ਦੀ ਭਾਵਨਾ ਨਾਲ ਭਰਪੂਰ ਹੈ।" ਉਨ੍ਹਾਂ ਨੇ ਇਸ ਗੱਲ 'ਤੇ ਚਾਨਣਾ ਪਾਇਆ ਕਿ ਹਰ ਰਾਮ ਭਗਤ ਦੇ ਦਿਲ ਵਿੱਚ ਬੇਮਿਸਾਲ ਸੰਤੁਸ਼ਟੀ, ਅਥਾਹ ਸ਼ੁਕਰਗੁਜ਼ਾਰੀ ਅਤੇ ਅਪਾਰ ਦੈਵੀ ਅਨੰਦ ਹੈ। ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਸਦੀਆਂ ਪੁਰਾਣੇ ਜ਼ਖ਼ਮ ਭਰ ਰਹੇ ਹਨ, ਸਦੀਆਂ ਦਾ ਦਰਦ ਖ਼ਤਮ ਹੋ ਰਿਹਾ ਹੈ ਅਤੇ ਸਦੀਆਂ ਦਾ ਸੰਕਲਪ ਅੱਜ ਪੂਰਾ ਹੋ ਰਿਹਾ ਹੈ। ਉਨ੍ਹਾਂ ਨੇ ਐਲਾਨ ਕਰਦਿਆਂ ਕਿਹਾ ਕਿ ਇਹ ਉਸ ਯੱਗ ਦੀ ਸਮਾਪਤੀ ਹੈ ਜਿਸ ਦੀ ਅਗਨੀ 500 ਸਾਲਾਂ ਤੱਕ ਜਗਦੀ ਰਹੀ, ਇੱਕ ਅਜਿਹਾ ਯੱਗ ਜਿਸ ਦੀ ਆਸਥਾ ਕਦੇ ਡਗਮਗਾਈ ਨਹੀਂ, ਆਸਥਾ ਪਲ ਭਰ ਲਈ ਵੀ ਖੰਡਿਤ ਨਹੀਂ ਹੋਈ। ਉਨ੍ਹਾਂ ਕਿਹਾ ਕਿ ਅੱਜ ਭਗਵਾਨ ਸ਼੍ਰੀ ਰਾਮ ਦੇ ਗਰਭਗ੍ਰਹਿ ਦੀ ਅਨੰਤ ਊਰਜਾ ਅਤੇ ਸ਼੍ਰੀ ਰਾਮ ਪਰਿਵਾਰ ਦੀ ਦੈਵੀ ਮਹਿਮਾ ਇਸ ਧਰਮ ਧਵਜਾ ਦੇ ਰੂਪ ਵਿੱਚ, ਇਸ ਅਤਿ-ਦੈਵੀ ਅਤੇ ਵਿਸ਼ਾਲ ਮੰਦਿਰ ਵਿੱਚ ਸਥਾਪਿਤ ਹੋਈ ਹੈ।
ਸ਼੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ, "ਇਹ ਧਰਮ ਧਵਜ ਸਿਰਫ਼ ਝੰਡਾ ਨਹੀਂ ਹੈ, ਬਲਕਿ ਇਹ ਭਾਰਤੀ ਸਭਿਅਤਾ ਦੇ ਪੁਨਰ-ਜਾਗਰਣ ਦਾ ਝੰਡਾ ਹੈ।" ਉਨ੍ਹਾਂ ਦੱਸਿਆ ਕਿ ਇਸ ਦਾ ਕੇਸਰੀ ਰੰਗ, ਇਸ 'ਤੇ ਉੱਕਰੀ ਸੂਰਜਵੰਸ਼ ਦੀ ਮਹਿਮਾ, ਉੱਕਰਿਆ ਪਵਿੱਤਰ ਓਮ ਅਤੇ ਉੱਕਰਿਆ ਕੋਵਿਦਾਰ ਰੁੱਖ ਰਾਮ-ਰਾਜ ਦੀ ਮਹਾਨਤਾ ਦੇ ਪ੍ਰਤੀਕ ਹਨ। ਉਨ੍ਹਾਂ ਕਿਹਾ ਕਿ ਇਹ ਝੰਡਾ ਸੰਕਲਪ ਹੈ, ਇਹ ਝੰਡਾ ਸਿੱਧੀ ਹੈ, ਇਹ ਝੰਡਾ ਸੰਘਰਸ਼ ਤੋਂ ਸਿਰਜਣਾ ਦੀ ਗਾਥਾ ਹੈ, ਇਹ ਝੰਡਾ ਸਦੀਆਂ ਤੋਂ ਸੰਜੋਏ ਗਏ ਸੁਪਨਿਆਂ ਦਾ ਸਾਕਾਰ ਰੂਪ ਹੈ ਅਤੇ ਇਹ ਝੰਡਾ ਸੰਤਾਂ ਦੀ ਤਪੱਸਿਆ ਅਤੇ ਸਮਾਜ ਦੀ ਭਾਗੀਦਾਰੀ ਦਾ ਸਾਰਥਕ ਨਤੀਜਾ ਹੈ।

ਇਹ ਐਲਾਨ ਕਰਦਿਆਂ ਕਿ ਆਉਣ ਵਾਲੀਆਂ ਸਦੀਆਂ ਅਤੇ ਹਜ਼ਾਰਾਂ ਸਾਲਾਂ ਤੱਕ ਇਹ ਝੰਡਾ ਭਗਵਾਨ ਰਾਮ ਦੇ ਆਦਰਸ਼ਾਂ ਅਤੇ ਸਿਧਾਂਤਾਂ ਦਾ ਐਲਾਨ ਕਰੇਗਾ, ਸ਼੍ਰੀ ਮੋਦੀ ਨੇ ਜ਼ੋਰ ਦਿੱਤਾ ਕਿ ਇਹ ਸੱਦਾ ਦੇਵੇਗਾ ਕਿ ਜਿੱਤ ਕੇਵਲ ਸੱਚ ਦੀ ਹੁੰਦੀ ਹੈ, ਝੂਠ ਦੀ ਨਹੀਂ। ਉਨ੍ਹਾਂ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਇਹ ਐਲਾਨ ਕਰੇਗਾ ਕਿ ਸੱਚ ਆਪ ਬ੍ਰਹਮ ਦਾ ਰੂਪ ਹੈ ਅਤੇ ਸੱਚ ਵਿੱਚ ਹੀ ਧਰਮ ਦੀ ਸਥਾਪਨਾ ਹੁੰਦੀ ਹੈ। ਉਨ੍ਹਾਂ ਕਿਹਾ ਕਿ ਇਹ ਝੰਡਾ ਜੋ ਕਿਹਾ ਗਿਆ ਹੈ, ਉਸ ਨੂੰ ਜ਼ਰੂਰ ਪੂਰਾ ਕਰਨ ਦੇ ਸੰਕਲਪ ਨੂੰ ਪ੍ਰੇਰਿਤ ਕਰੇਗਾ। ਉਨ੍ਹਾਂ ਕਿਹਾ ਕਿ ਇਹ ਸੰਦੇਸ਼ ਦੇਵੇਗਾ ਕਿ ਸੰਸਾਰ ਵਿੱਚ ਕਰਮ ਅਤੇ ਫ਼ਰਜ਼ ਨੂੰ ਹੀ ਪ੍ਰਮੁੱਖਤਾ ਦੇਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਹ ਭੇਦਭਾਵ ਅਤੇ ਪੀੜਾ ਤੋਂ ਮੁਕਤੀ ਅਤੇ ਸਮਾਜ ਵਿੱਚ ਸ਼ਾਂਤੀ ਅਤੇ ਸੁੱਖ ਦੀ ਮੌਜੂਦਗੀ ਦੀ ਕਾਮਨਾ ਪ੍ਰਗਟ ਕਰੇਗਾ। ਉਨ੍ਹਾਂ ਜ਼ੋਰ ਦਿੱਤਾ ਕਿ ਇਹ ਧਰਮ ਝੰਡਾ ਸਾਨੂੰ ਇਸ ਸੰਕਲਪ ਲਈ ਵਚਨਬੱਧ ਕਰੇਗਾ ਕਿ ਸਾਨੂੰ ਇੱਕ ਅਜਿਹੇ ਸਮਾਜ ਦਾ ਨਿਰਮਾਣ ਕਰਨਾ ਹੈ ਜਿੱਥੇ ਕੋਈ ਗ਼ਰੀਬੀ ਨਾ ਹੋਵੇ ਅਤੇ ਕੋਈ ਵੀ ਦੁਖੀ ਜਾਂ ਬੇਸਹਾਰਾ ਨਾ ਹੋਵੇ।
ਸ਼੍ਰੀ ਮੋਦੀ ਨੇ ਆਪਣੇ ਧਰਮ ਗ੍ਰੰਥਾਂ ਨੂੰ ਯਾਦ ਕਰਦਿਆਂ ਕਿਹਾ ਕਿ ਜੋ ਲੋਕ ਕਿਸੇ ਵੀ ਕਾਰਨ ਮੰਦਿਰ ਵਿੱਚ ਨਹੀਂ ਆ ਪਾਉਂਦੇ, ਪਰ ਉਸ ਦੇ ਝੰਡੇ ਅੱਗੇ ਸਿਰ ਝੁਕਾਉਂਦੇ ਹਨ, ਉਨ੍ਹਾਂ ਨੂੰ ਵੀ ਬਰਾਬਰ ਪੁੰਨ ਮਿਲਦਾ ਹੈ। ਉਨ੍ਹਾਂ ਜ਼ੋਰ ਦਿੱਤਾ ਕਿ ਇਹ ਧਰਮ ਧਵਜਾ ਮੰਦਿਰ ਦੇ ਉਦੇਸ਼ ਦਾ ਪ੍ਰਤੀਕ ਹੈ ਅਤੇ ਦੂਰ ਤੋਂ ਹੀ ਇਹ ਰਾਮਲੱਲਾ ਦੀ ਜਨਮ-ਭੂਮੀ ਦੇ ਦਰਸ਼ਨ ਕਰਾਉਂਦਾ ਰਹੇਗਾ ਅਤੇ ਯੁੱਗਾਂ-ਯੁੱਗਾਂ ਤੱਕ ਭਗਵਾਨ ਸ਼੍ਰੀ ਰਾਮ ਦੇ ਆਦੇਸ਼ਾਂ ਅਤੇ ਪ੍ਰੇਰਨਾਵਾਂ ਨੂੰ ਮਨੁੱਖਤਾ ਤੱਕ ਪਹੁੰਚਾਉਂਦਾ ਰਹੇਗਾ। ਉਨ੍ਹਾਂ ਇਸ ਨਾ ਭੁੱਲੇ ਜਾਣ ਵਾਲੇ ਅਤੇ ਅਨੋਖੇ ਮੌਕੇ 'ਤੇ ਦੁਨੀਆ ਭਰ ਦੇ ਕਰੋੜਾਂ ਰਾਮ ਭਗਤਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਸਾਰੇ ਭਗਤਾਂ ਨੂੰ ਨਮਨ ਕੀਤਾ ਅਤੇ ਰਾਮ ਮੰਦਿਰ ਨਿਰਮਾਣ ਵਿੱਚ ਯੋਗਦਾਨ ਪਾਉਣ ਵਾਲੇ ਹਰ ਦਾਨੀ ਪ੍ਰਤੀ ਸ਼ੁਕਰਗੁਜ਼ਾਰੀ ਪ੍ਰਗਟ ਕੀਤੀ। ਉਨ੍ਹਾਂ ਮੰਦਿਰ ਨਿਰਮਾਣ ਨਾਲ ਜੁੜੇ ਹਰ ਵਰਕਰ, ਹਰ ਕਾਰੀਗਰ, ਹਰ ਯੋਜਨਾਕਾਰ ਅਤੇ ਹਰ ਆਰਕੀਟੈਕਟ ਨੂੰ ਨਮਨ ਕੀਤਾ।

ਪ੍ਰਧਾਨ ਮੰਤਰੀ ਨੇ ਜ਼ੋਰ ਦਿੱਤਾ, "ਅਯੁੱਧਿਆ ਉਹ ਭੂਮੀ ਹੈ, ਜਿੱਥੇ ਆਦਰਸ਼ ਆਚਰਨ ਵਿੱਚ ਬਦਲਦੇ ਹਨ।" ਉਨ੍ਹਾਂ ਕਿਹਾ ਕਿ ਇਹ ਉਹ ਨਗਰੀ ਹੈ ਜਿੱਥੋਂ ਸ਼੍ਰੀ ਰਾਮ ਨੇ ਆਪਣੀ ਜੀਵਨ ਯਾਤਰਾ ਸ਼ੁਰੂ ਕੀਤੀ ਸੀ। ਉਨ੍ਹਾਂ ਨੇ ਇਸ ਗੱਲ 'ਤੇ ਚਾਨਣਾ ਪਾਇਆ ਕਿ ਅਯੁੱਧਿਆ ਨੇ ਦੁਨੀਆ ਨੂੰ ਦਿਖਾਇਆ ਕਿ ਕਿਵੇਂ ਇੱਕ ਵਿਅਕਤੀ, ਸਮਾਜ ਅਤੇ ਉਸ ਦੇ ਮੁੱਲਾਂ ਦੀ ਸ਼ਕਤੀ ਨਾਲ ਪੁਰਸ਼ੋਤਮ ਬਣਦਾ ਹੈ। ਉਨ੍ਹਾਂ ਯਾਦ ਕੀਤਾ ਕਿ ਜਦੋਂ ਸ਼੍ਰੀ ਰਾਮ ਬਨਵਾਸ ਲਈ ਅਯੁੱਧਿਆ ਤੋਂ ਨਿਕਲੇ ਸਨ, ਤਾਂ ਉਹ ਯੁਵਰਾਜ ਰਾਮ ਸਨ, ਪਰ ਜਦੋਂ ਉਹ ਪਰਤੇ ਤਾਂ ਉਹ 'ਮਰਿਯਾਦਾ ਪੁਰਸ਼ੋਤਮ' ਬਣ ਕੇ ਪਰਤੇ। ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਸ਼੍ਰੀ ਰਾਮ ਦੇ ਮਰਿਯਾਦਾ ਪੁਰਸ਼ੋਤਮ ਬਣਨ ਵਿੱਚ ਮਹਾਰਿਸ਼ੀ ਵਸ਼ਿਸ਼ਟ ਦਾ ਗਿਆਨ, ਮਹਾਰਿਸ਼ੀ ਵਿਸ਼ਵਾਮਿੱਤਰ ਦੀ ਦੀਖਿਆ, ਮਹਾਰਿਸ਼ੀ ਅਗਸਤਯ ਦਾ ਮਾਰਗਦਰਸ਼ਨ, ਨਿਸ਼ਾਦਰਾਜ ਦੀ ਦੋਸਤੀ, ਮਾਤਾ ਸ਼ਬਰੀ ਦਾ ਪਿਆਰ ਅਤੇ ਭਗਤ ਹਨੂੰਮਾਨ ਦੀ ਭਗਤੀ, ਸਭ ਨੇ ਮਹੱਤਵਪੂਰਨ ਭੂਮਿਕਾ ਨਿਭਾਈ।
ਵਿਕਸਿਤ ਭਾਰਤ ਦੇ ਨਿਰਮਾਣ ਲਈ ਸਮਾਜ ਦੀ ਸਮੂਹਿਕ ਸ਼ਕਤੀ ਨੂੰ ਲਾਜ਼ਮੀ ਦੱਸਦਿਆਂ ਸ਼੍ਰੀ ਮੋਦੀ ਨੇ ਖ਼ੁਸ਼ੀ ਜ਼ਾਹਿਰ ਕੀਤੀ ਕਿ ਰਾਮ ਮੰਦਿਰ ਦਾ ਦੈਵੀ ਵਿਹੜਾ ਭਾਰਤ ਦੀ ਸਮੂਹਿਕ ਸਮਰੱਥਾ ਦਾ ਵੀ ਚੇਤਨਾ ਸਥਲ ਬਣ ਰਿਹਾ ਹੈ। ਉਨ੍ਹਾਂ ਨੇ ਇਸ ਗੱਲ 'ਤੇ ਚਾਨਣਾ ਪਾਇਆ ਕਿ ਇੱਥੇ ਸੱਤ ਮੰਦਿਰ ਬਣੇ ਹਨ, ਜਿਨ੍ਹਾਂ ਵਿੱਚ ਮਾਤਾ ਸ਼ਬਰੀ ਦਾ ਮੰਦਿਰ ਵੀ ਸ਼ਾਮਲ ਹੈ, ਜੋ ਆਦਿਵਾਸੀ ਭਾਈਚਾਰੇ ਦੀਆਂ ਪ੍ਰੇਮ ਅਤੇ ਮਹਿਮਾਨ-ਨਿਵਾਜੀ ਪਰੰਪਰਾਵਾਂ ਦਾ ਪ੍ਰਤੀਕ ਹੈ। ਪ੍ਰਧਾਨ ਮੰਤਰੀ ਨੇ ਨਿਸ਼ਾਦਰਾਜ ਦੇ ਮੰਦਿਰ ਦਾ ਵੀ ਜ਼ਿਕਰ ਕੀਤਾ, ਜੋ ਉਸ ਦੋਸਤੀ ਦਾ ਗਵਾਹ ਹੈ ਜੋ ਸਾਧਨਾਂ ਦੀ ਨਹੀਂ, ਬਲਕਿ ਉਦੇਸ਼ ਅਤੇ ਭਾਵਨਾ ਦੀ ਪੂਜਾ ਕਰਦੀ ਹੈ। ਉਨ੍ਹਾਂ ਦੱਸਿਆ ਕਿ ਇੱਕ ਹੀ ਥਾਂ 'ਤੇ ਮਾਤਾ ਅਹਿੱਲਿਆ, ਮਹਾਰਿਸ਼ੀ ਵਾਲਮੀਕਿ, ਮਹਾਰਿਸ਼ੀ ਵਸ਼ਿਸ਼ਟ, ਮਹਾਰਿਸ਼ੀ ਵਿਸ਼ਵਾਮਿੱਤਰ, ਮਹਾਰਿਸ਼ੀ ਅਗਸਤਯ ਅਤੇ ਸੰਤ ਤੁਲਸੀਦਾਸ ਬਿਰਾਜਮਾਨ ਹਨ, ਜਿਨ੍ਹਾਂ ਦੀ ਰਾਮਲੱਲਾ ਦੇ ਨਾਲ ਮੌਜੂਦਗੀ ਭਗਤਾਂ ਨੂੰ ਉਨ੍ਹਾਂ ਦੇ ਦਰਸ਼ਨ ਕਰਾਉਂਦੀ ਹੈ। ਉਨ੍ਹਾਂ ਜਟਾਯੂ ਜੀ ਅਤੇ ਗਿਲਹਰੀ ਦੀਆਂ ਮੂਰਤੀਆਂ ਦਾ ਜ਼ਿਕਰ ਕੀਤਾ, ਜੋ ਮਹਾਨ ਸੰਕਲਪਾਂ ਦੀ ਸਿੱਧੀ ਵਿੱਚ ਛੋਟੇ ਤੋਂ ਛੋਟੇ ਯਤਨ ਦੀ ਮਹੱਤਤਾ ਨੂੰ ਦਰਸਾਉਂਦੀਆਂ ਹਨ। ਉਨ੍ਹਾਂ ਹਰ ਨਾਗਰਿਕ ਨੂੰ ਬੇਨਤੀ ਕੀਤੀ ਕਿ ਜਦੋਂ ਵੀ ਉਹ ਰਾਮ ਮੰਦਿਰ ਜਾਣ, ਤਾਂ ਸੱਤ ਮੰਦਿਰਾਂ ਦੇ ਵੀ ਦਰਸ਼ਨ ਜ਼ਰੂਰ ਕਰਨ। ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਇਹ ਮੰਦਿਰ ਸਾਡੀ ਆਸਥਾ ਮਜ਼ਬੂਤ ਕਰਨ ਦੇ ਨਾਲ-ਨਾਲ ਦੋਸਤੀ, ਫ਼ਰਜ਼ ਅਤੇ ਸਮਾਜਿਕ ਸਦਭਾਵਨਾ ਦੇ ਮੁੱਲਾਂ ਨੂੰ ਵੀ ਤਾਕਤਵਰ ਬਣਾਉਂਦੇ ਹਨ।

"ਸਾਡੇ ਰਾਮ ਭੇਦ ਨਾਲ ਨਹੀਂ, ਭਾਵ ਨਾਲ ਜੁੜਦੇ ਹਨ", ਸ਼੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਸ਼੍ਰੀ ਰਾਮ ਲਈ ਵਿਅਕਤੀ ਦੀ ਭਗਤੀ ਵੰਸ਼ ਤੋਂ ਵੱਧ ਮਹੱਤਵਪੂਰਨ ਹੈ, ਸੰਸਕਾਰ ਵੰਸ਼ ਤੋਂ ਵੱਧ ਪਿਆਰੇ ਹਨ ਅਤੇ ਸਹਿਯੋਗ ਮਹਿਜ਼ ਸ਼ਕਤੀ ਤੋਂ ਵੀ ਵੱਡਾ ਹੈ। ਉਨ੍ਹਾਂ ਕਿਹਾ ਕਿ ਅੱਜ ਅਸੀਂ ਵੀ ਇਸੇ ਭਾਵਨਾ ਨਾਲ ਅੱਗੇ ਵਧ ਰਹੇ ਹਾਂ। ਉਨ੍ਹਾਂ ਨੇ ਇਸ ਗੱਲ 'ਤੇ ਚਾਨਣਾ ਪਾਇਆ ਕਿ ਪਿਛਲੇ 11 ਸਾਲਾਂ ਵਿੱਚ ਔਰਤਾਂ, ਦਲਿਤਾਂ, ਪਛੜੇ ਵਰਗਾਂ, ਆਦਿਵਾਸੀਆਂ, ਵਾਂਝੇ ਲੋਕਾਂ, ਕਿਸਾਨਾਂ, ਮਜ਼ਦੂਰਾਂ ਅਤੇ ਨੌਜਵਾਨਾਂ - ਸਮਾਜ ਦੇ ਹਰ ਵਰਗ ਨੂੰ ਵਿਕਾਸ ਦੇ ਕੇਂਦਰ ਵਿੱਚ ਰੱਖਿਆ ਗਿਆ ਹੈ। ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਜਦੋਂ ਰਾਸ਼ਟਰ ਦਾ ਹਰ ਵਿਅਕਤੀ, ਹਰ ਵਰਗ ਅਤੇ ਹਰ ਖੇਤਰ ਤਾਕਤਵਰ ਹੋਵੇਗਾ, ਤਾਂ ਸਾਰਿਆਂ ਦੀ ਕੋਸ਼ਿਸ਼ ਸੰਕਲਪ ਦੀ ਪੂਰਤੀ ਵਿੱਚ ਯੋਗਦਾਨ ਪਾਵੇਗੀ, ਅਤੇ ਇਨ੍ਹਾਂ ਹੀ ਸਮੂਹਿਕ ਯਤਨਾਂ ਨਾਲ 2047 ਤੱਕ ਇੱਕ ਵਿਕਸਿਤ ਭਾਰਤ ਦਾ ਨਿਰਮਾਣ ਹੋਵੇਗਾ।
ਰਾਮਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਦੇ ਇਤਿਹਾਸਕ ਮੌਕੇ 'ਤੇ ਵਿਚਾਰ ਕਰਦਿਆਂ ਪ੍ਰਧਾਨ ਮੰਤਰੀ ਨੇ ਰਾਸ਼ਟਰ ਦੇ ਸੰਕਲਪ ਨੂੰ ਭਗਵਾਨ ਰਾਮ ਨਾਲ ਜੋੜਨ ਦੀ ਗੱਲ ਕਹੀ ਅਤੇ ਯਾਦ ਦਿਵਾਇਆ ਕਿ ਆਉਣ ਵਾਲੇ ਹਜ਼ਾਰ ਸਾਲਾਂ ਲਈ ਭਾਰਤ ਦੀ ਨੀਂਹ ਮਜ਼ਬੂਤ ਹੋਣੀ ਚਾਹੀਦੀ ਹੈ। ਉਨ੍ਹਾਂ ਜ਼ੋਰ ਦਿੱਤਾ ਕਿ ਜੋ ਲੋਕ ਸਿਰਫ਼ ਵਰਤਮਾਨ ਬਾਰੇ ਸੋਚਦੇ ਹਨ, ਉਹ ਆਉਣ ਵਾਲੀਆਂ ਪੀੜ੍ਹੀਆਂ ਨਾਲ ਬੇਇਨਸਾਫ਼ੀ ਕਰਦੇ ਹਨ ਅਤੇ ਸਾਨੂੰ ਸਿਰਫ਼ ਅੱਜ ਬਾਰੇ ਹੀ ਨਹੀਂ, ਬਲਕਿ ਆਉਣ ਵਾਲੀਆਂ ਪੀੜ੍ਹੀਆਂ ਬਾਰੇ ਵੀ ਸੋਚਣਾ ਚਾਹੀਦਾ ਹੈ, ਕਿਉਂਕਿ ਰਾਸ਼ਟਰ ਸਾਡੇ ਤੋਂ ਪਹਿਲਾਂ ਵੀ ਸੀ ਅਤੇ ਸਾਡੇ ਤੋਂ ਬਾਅਦ ਵੀ ਰਹੇਗਾ। ਉਨ੍ਹਾਂ ਜ਼ੋਰ ਦਿੱਤਾ ਕਿ ਅਸੀਂ ਇੱਕ ਜੀਵਤ ਸਮਾਜ ਹਾਂ, ਸਾਨੂੰ ਦੂਰ-ਦ੍ਰਿਸ਼ਟੀ ਨਾਲ ਕੰਮ ਕਰਨਾ ਪਵੇਗਾ, ਸਾਨੂੰ ਆਉਣ ਵਾਲੇ ਦਹਾਕਿਆਂ, ਆਉਣ ਵਾਲੀਆਂ ਸਦੀਆਂ ਨੂੰ ਧਿਆਨ ਵਿੱਚ ਰੱਖਣਾ ਹੀ ਪਵੇਗਾ। ਇਸ ਦੇ ਲਈ ਸਾਨੂੰ ਭਗਵਾਨ ਰਾਮ ਤੋਂ ਸਿੱਖਣਾ ਪਵੇਗਾ—ਉਨ੍ਹਾਂ ਦੀ ਸ਼ਖ਼ਸੀਅਤ ਨੂੰ ਸਮਝਣਾ ਪਵੇਗਾ, ਉਨ੍ਹਾਂ ਦੇ ਆਚਰਨ ਨੂੰ ਅਪਣਾਉਣਾ ਪਵੇਗਾ ਅਤੇ ਇਹ ਯਾਦ ਰੱਖਣਾ ਪਵੇਗਾ ਕਿ ਰਾਮ ਆਦਰਸ਼ਾਂ, ਅਨੁਸ਼ਾਸਨ ਅਤੇ ਜੀਵਨ ਦੇ ਸਰਬਉੱਚ ਚਰਿੱਤਰ ਦੇ ਪ੍ਰਤੀਕ ਹਨ। ਰਾਮ ਸੱਚ ਅਤੇ ਵੀਰਤਾ ਦੇ ਸੰਗਮ ਹਨ, ਧਰਮ ਦੇ ਮਾਰਗ 'ਤੇ ਚੱਲਣ ਦੇ ਸਾਖਿਆਤ ਸਰੂਪ ਹਨ, ਲੋਕ-ਸੁੱਖ ਨੂੰ ਸਭ ਤੋਂ ਉੱਪਰ ਰੱਖਣ ਵਾਲੇ ਹਨ, ਧੀਰਜ ਅਤੇ ਖਿਮਾ ਦੇ ਸਾਗਰ ਹਨ, ਗਿਆਨ ਅਤੇ ਬੁੱਧੀ ਦੇ ਸਿਖਰ ਹਨ, ਨਰਮੀ ਵਿੱਚ ਮਜ਼ਬੂਤੀ, ਸ਼ੁਕਰਗੁਜ਼ਾਰੀ ਦੀ ਸਰਬਉੱਚ ਮਿਸਾਲ ਹਨ, ਉੱਤਮ ਸੰਗਤ ਨੂੰ ਚੁਣਨ ਵਾਲੇ ਹਨ, ਮਹਾਬਲ ਵਿੱਚ ਨਿਮਰਤਾ ਹਨ, ਸੱਚ ਦਾ ਅਟੁੱਟ ਸੰਕਲਪ ਹਨ ਅਤੇ ਜਾਗਰੂਕ, ਅਨੁਸ਼ਾਸਿਤ ਅਤੇ ਨਿਰਛਲ ਮਨ ਹਨ। ਉਨ੍ਹਾਂ ਕਿਹਾ ਕਿ ਰਾਮ ਦੇ ਇਹ ਗੁਣ ਸਾਨੂੰ ਤਾਕਤਵਰ, ਦੂਰਦਰਸ਼ੀ ਅਤੇ ਸਥਾਈ ਭਾਰਤ ਦੇ ਨਿਰਮਾਣ ਵਿੱਚ ਅਗਵਾਈ ਪ੍ਰਦਾਨ ਕਰਨ।
ਸ਼੍ਰੀ ਮੋਦੀ ਨੇ ਕਿਹਾ, "ਰਾਮ ਸਿਰਫ਼ ਵਿਅਕਤੀ ਨਹੀਂ, ਰਾਮ ਕਤਰਾਂ-ਕੀਮਤਾਂ ਹਨ, ਮਰਿਆਦਾ ਹਨ, ਦਿਸ਼ਾ ਹਨ।" ਉਨ੍ਹਾਂ ਕਿਹਾ ਕਿ ਜੇ ਭਾਰਤ ਨੂੰ 2047 ਤੱਕ ਵਿਕਸਿਤ ਬਣਾਉਣਾ ਹੈ, ਜੇ ਸਮਾਜ ਨੂੰ ਸਮਰੱਥਾਵਾਨ ਬਣਾਉਣਾ ਹੈ, ਤਾਂ ਸਾਨੂੰ ਆਪਣੇ ਅੰਦਰ “ਰਾਮ” ਨੂੰ ਜਗਾਉਣਾ ਪਵੇਗਾ। ਆਪਣੇ ਦਿਲ ਵਿੱਚ ਸਥਾਪਿਤ ਕਰਨਾ ਪਵੇਗਾ। ਉਨ੍ਹਾਂ ਜ਼ੋਰ ਦਿੱਤਾ ਕਿ ਅਜਿਹਾ ਸੰਕਲਪ ਲੈਣ ਲਈ ਅੱਜ ਤੋਂ ਬਿਹਤਰ ਕੋਈ ਦਿਨ ਨਹੀਂ ਹੋ ਸਕਦਾ। ਉਨ੍ਹਾਂ ਕਿਹਾ ਕਿ 25 ਨਵੰਬਰ ਸਾਡੀ ਵਿਰਾਸਤ 'ਤੇ ਮਾਣ ਦਾ ਇੱਕ ਹੋਰ ਸ਼ਾਨਦਾਰ ਪਲ ਲੈ ਕੇ ਆਇਆ ਹੈ, ਜਿਸ ਦਾ ਪ੍ਰਤੀਕ ਧਰਮ ਝੰਡੇ 'ਤੇ ਉੱਕਰਿਆ ਕੋਵਿਦਾਰ ਰੁੱਖ ਹੈ। ਉਨ੍ਹਾਂ ਦੱਸਿਆ ਕਿ ਕੋਵਿਦਾਰ ਰੁੱਖ ਸਾਨੂੰ ਯਾਦ ਦਿਵਾਉਂਦਾ ਹੈ ਕਿ ਜਦੋਂ ਅਸੀਂ ਆਪਣੀਆਂ ਜੜ੍ਹਾਂ ਤੋਂ ਵੱਖ ਹੋ ਜਾਂਦੇ ਹਾਂ, ਤਾਂ ਸਾਡਾ ਮਾਣ ਇਤਿਹਾਸ ਦੇ ਪੰਨਿਆਂ ਵਿੱਚ ਦਫ਼ਨ ਹੋ ਜਾਂਦਾ ਹੈ।

ਪ੍ਰਧਾਨ ਮੰਤਰੀ ਨੇ ਉਸ ਪ੍ਰਸੰਗ ਨੂੰ ਯਾਦ ਕੀਤਾ ਜਦੋਂ ਭਰਤ ਆਪਣੀ ਫ਼ੌਜ ਨਾਲ ਚਿੱਤਰਕੂਟ ਪਹੁੰਚੇ ਅਤੇ ਲਕਸ਼ਮਣ ਨੇ ਦੂਰ ਤੋਂ ਹੀ ਅਯੁੱਧਿਆ ਦੀ ਫ਼ੌਜ ਨੂੰ ਪਛਾਣ ਲਿਆ। ਸ਼੍ਰੀ ਮੋਦੀ ਨੇ ਵਾਲਮੀਕਿ ਵੱਲੋਂ ਵਰਣਿਤ ਉਸ ਵੇਰਵੇ ਦਾ ਜ਼ਿਕਰ ਕੀਤਾ ਜਿਸ ਵਿੱਚ ਲਕਸ਼ਮਣ ਨੇ ਰਾਮ ਨੂੰ ਕਿਹਾ ਸੀ ਕਿ ਇੱਕ ਵੱਡਾ ਰੁੱਖ ਵਰਗਾ ਚਮਕਦਾਰ, ਉੱਚਾ ਝੰਡਾ ਅਯੁੱਧਿਆ ਦਾ ਹੈ, ਜਿਸ 'ਤੇ ਕੋਵਿਦਾਰ ਦਾ ਸ਼ੁਭ ਪ੍ਰਤੀਕ ਉੱਕਰਿਆ ਹੋਇਆ ਹੈ। ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਅੱਜ, ਜਦੋਂ ਰਾਮ ਮੰਦਿਰ ਦੇ ਵਿਹੜੇ ਵਿੱਚ ਕੋਵਿਦਾਰ ਦੀ ਮੁੜ ਪ੍ਰਾਣ-ਪ੍ਰਤਿਸ਼ਠਾ ਹੋ ਰਹੀ ਹੈ, ਤਾਂ ਇਹ ਸਿਰਫ਼ ਇੱਕ ਰੁੱਖ ਦੀ ਵਾਪਸੀ ਨਹੀਂ ਹੈ, ਬਲਕਿ ਯਾਦ ਦੀ ਵਾਪਸੀ, ਪਛਾਣ ਦਾ ਪੁਨਰ-ਉਥਾਨ ਅਤੇ ਸ਼ਾਨਦਾਰ ਸਭਿਅਤਾ ਦਾ ਨਵਾਂ ਐਲਾਨ ਹੈ। ਕੋਵਿਦਾਰ ਸਾਨੂੰ ਯਾਦ ਦਿਵਾਉਂਦਾ ਹੈ ਕਿ ਜਦੋਂ ਅਸੀਂ ਆਪਣੀ ਪਛਾਣ ਭੁੱਲ ਜਾਂਦੇ ਹਾਂ, ਤਾਂ ਅਸੀਂ ਖ਼ੁਦ ਨੂੰ ਗੁਆ ਦਿੰਦੇ ਹਾਂ, ਪਰ ਜਦੋਂ ਪਛਾਣ ਪਰਤਦੀ ਹੈ, ਤਾਂ ਰਾਸ਼ਟਰ ਦਾ ਆਤਮ-ਵਿਸ਼ਵਾਸ ਵੀ ਪਰਤਦਾ ਹੈ। ਉਨ੍ਹਾਂ ਨੇ ਸਿੱਟਾ ਕੱਢਿਆ ਕਿ ਦੇਸ਼ ਨੂੰ ਅੱਗੇ ਵਧਣ ਲਈ ਆਪਣੀ ਵਿਰਾਸਤ 'ਤੇ ਮਾਣ ਕਰਨਾ ਪਵੇਗਾ।
ਆਪਣੀ ਵਿਰਾਸਤ 'ਤੇ ਮਾਣ ਦੇ ਨਾਲ-ਨਾਲ ਗ਼ੁਲਾਮੀ ਦੀ ਮਾਨਸਿਕਤਾ ਤੋਂ ਪੂਰਨ ਮੁਕਤੀ ਨੂੰ ਵੀ ਓਨਾ ਹੀ ਮਹੱਤਵਪੂਰਨ ਦੱਸਦਿਆਂ, ਪ੍ਰਧਾਨ ਮੰਤਰੀ ਨੇ ਯਾਦ ਦਿਵਾਇਆ ਕਿ 190 ਸਾਲ ਪਹਿਲਾਂ 1835 ਵਿੱਚ ਮੈਕਾਲੇ ਨਾਮਕ ਇੱਕ ਅੰਗਰੇਜ਼ ਸੰਸਦ ਮੈਂਬਰ ਨੇ ਭਾਰਤ ਨੂੰ ਉਸ ਦੀਆਂ ਜੜ੍ਹਾਂ ਤੋਂ ਉਖਾੜ ਸੁੱਟਣ ਦਾ ਬੀਜ ਬੀਜਿਆ ਅਤੇ ਮਾਨਸਿਕ ਗ਼ੁਲਾਮੀ ਦੀ ਨੀਂਹ ਰੱਖੀ। ਉਨ੍ਹਾਂ ਕਿਹਾ ਕਿ 2035 ਵਿੱਚ ਉਸ ਘਟਨਾ ਨੂੰ ਦੋ ਸੌ ਸਾਲ ਪੂਰੇ ਹੋ ਜਾਣਗੇ ਅਤੇ ਬੇਨਤੀ ਕੀਤੀ ਕਿ ਆਉਣ ਵਾਲੇ ਦਸ ਸਾਲ ਭਾਰਤ ਨੂੰ ਇਸ ਮਾਨਸਿਕਤਾ ਤੋਂ ਮੁਕਤ ਕਰਨ ਲਈ ਸਮਰਪਿਤ ਹੋਣੇ ਚਾਹੀਦੇ ਹਨ। ਉਨ੍ਹਾਂ ਅਫ਼ਸੋਸ ਪ੍ਰਗਟ ਕੀਤਾ ਕਿ ਸਭ ਤੋਂ ਵੱਡੀ ਬਦਕਿਸਮਤੀ ਇਹ ਹੈ ਕਿ ਮੈਕਾਲੇ ਦੇ ਵਿਚਾਰਾਂ ਦਾ ਵਿਆਪਕ ਪ੍ਰਭਾਵ ਪਿਆ। ਭਾਰਤ ਨੂੰ ਆਜ਼ਾਦੀ ਤਾਂ ਮਿਲੀ, ਪਰ ਹੀਣ ਭਾਵਨਾ ਤੋਂ ਮੁਕਤੀ ਨਹੀਂ ਮਿਲੀ। ਉਨ੍ਹਾਂ ਕਿਹਾ ਕਿ ਇੱਕ ਵਿਗਾੜ ਫੈਲ ਗਿਆ, ਜਿੱਥੇ ਹਰ ਵਿਦੇਸ਼ੀ ਚੀਜ਼ ਨੂੰ ਵਧੀਆ ਮੰਨਿਆ ਜਾਣ ਲੱਗਾ, ਜਦਕਿ ਸਾਡੀਆਂ ਆਪਣੀਆਂ ਪਰੰਪਰਾਵਾਂ ਅਤੇ ਪ੍ਰਣਾਲੀਆਂ ਨੂੰ ਸਿਰਫ਼ ਦੋਸ਼ ਦੀ ਨਜ਼ਰ ਨਾਲ ਦੇਖਿਆ ਜਾਣ ਲੱਗਾ।

ਸ਼੍ਰੀ ਮੋਦੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਗ਼ੁਲਾਮੀ ਦੀ ਮਾਨਸਿਕਤਾ ਇਸ ਧਾਰਨਾ ਨੂੰ ਪੱਕਾ ਕਰਦੀ ਰਹੀ ਕਿ ਭਾਰਤ ਨੇ ਲੋਕਤੰਤਰ ਵਿਦੇਸ਼ ਤੋਂ ਉਧਾਰ ਲਿਆ ਹੈ ਅਤੇ ਇੱਥੋਂ ਤੱਕ ਕਿ ਇਸ ਦਾ ਸੰਵਿਧਾਨ ਵੀ ਵਿਦੇਸ਼ ਤੋਂ ਪ੍ਰੇਰਿਤ ਹੈ, ਜਦਕਿ ਸੱਚਾਈ ਇਹ ਹੈ ਕਿ ਭਾਰਤ ਲੋਕਤੰਤਰ ਦੀ ਜਨਨੀ ਹੈ ਅਤੇ ਲੋਕਤੰਤਰ ਸਾਡੇ ਡੀਐੱਨਏ ਵਿੱਚ ਹੈ। ਉਨ੍ਹਾਂ ਉੱਤਰੀ ਤਾਮਿਲਨਾਡੂ ਦੇ ਉਤਿਰਾਮੇਰੁਰ ਪਿੰਡ ਦਾ ਉਦਾਹਰਣ ਦਿੱਤਾ, ਜਿੱਥੇ ਇੱਕ ਹਜ਼ਾਰ ਸਾਲ ਪੁਰਾਣੇ ਸ਼ਿਲਾਲੇਖ ਵਿੱਚ ਦੱਸਿਆ ਗਿਆ ਹੈ ਕਿ ਉਸ ਯੁੱਗ ਵਿੱਚ ਵੀ ਸ਼ਾਸਨ ਕਿਵੇਂ ਲੋਕਤੰਤਰੀ ਢੰਗ ਨਾਲ ਚਲਾਇਆ ਜਾਂਦਾ ਸੀ ਅਤੇ ਲੋਕ ਆਪਣੇ ਸ਼ਾਸਕ ਕਿਵੇਂ ਚੁਣਦੇ ਸਨ। ਉਨ੍ਹਾਂ ਕਿਹਾ ਕਿ ਮੈਗਨਾ ਕਾਰਟਾ ਦੀ ਤਾਂ ਵਿਆਪਕ ਸ਼ਲਾਘਾ ਕੀਤੀ ਜਾਂਦੀ ਸੀ, ਪਰ ਭਗਵਾਨ ਬਸਵੰਨਾ ਦੇ ਅਨੁਭਵ ਮੰਡਪ ਦੇ ਗਿਆਨ ਨੂੰ ਸੀਮਤ ਰੱਖਿਆ ਗਿਆ ਸੀ। ਉਨ੍ਹਾਂ ਦੱਸਿਆ ਕਿ ਅਨੁਭਵ ਮੰਡਪ ਇੱਕ ਅਜਿਹਾ ਮੰਚ ਸੀ ਜਿੱਥੇ ਸਮਾਜਿਕ, ਧਾਰਮਿਕ ਅਤੇ ਆਰਥਿਕ ਮੁੱਦਿਆਂ 'ਤੇ ਜਨਤਕ ਤੌਰ 'ਤੇ ਬਹਿਸ ਹੁੰਦੀ ਸੀ ਅਤੇ ਸਮੂਹਿਕ ਸਹਿਮਤੀ ਨਾਲ ਫ਼ੈਸਲੇ ਲਏ ਜਾਂਦੇ ਸਨ। ਉਨ੍ਹਾਂ ਦੁੱਖ ਪ੍ਰਗਟ ਕੀਤਾ ਕਿ ਗ਼ੁਲਾਮੀ ਦੀ ਮਾਨਸਿਕਤਾ ਕਾਰਨ ਭਾਰਤ ਦੀਆਂ ਪੀੜ੍ਹੀਆਂ ਆਪਣੀਆਂ ਲੋਕਤੰਤਰੀ ਪਰੰਪਰਾਵਾਂ ਦੇ ਗਿਆਨ ਤੋਂ ਵਾਂਝੀਆਂ ਰਹੀਆਂ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਗ਼ੁਲਾਮੀ ਦੀ ਮਾਨਸਿਕਤਾ ਸਾਡੀ ਵਿਵਸਥਾ ਦੇ ਹਰ ਕੋਨੇ ਵਿੱਚ ਸਮਾ ਗਈ ਹੈ। ਉਨ੍ਹਾਂ ਯਾਦ ਦਿਵਾਇਆ ਕਿ ਸਦੀਆਂ ਤੋਂ ਭਾਰਤੀ ਜਲ ਸੈਨਾ ਦੇ ਝੰਡੇ 'ਤੇ ਅਜਿਹੇ ਪ੍ਰਤੀਕ ਉੱਕਰੇ ਸਨ ਜਿਨ੍ਹਾਂ ਦਾ ਭਾਰਤ ਦੀ ਸਭਿਅਤਾ, ਸ਼ਕਤੀ ਜਾਂ ਵਿਰਾਸਤ ਨਾਲ ਕੋਈ ਸਬੰਧ ਨਹੀਂ ਸੀ। ਉਨ੍ਹਾਂ ਜ਼ੋਰ ਦਿੱਤਾ ਕਿ ਹੁਣ ਜਲ ਸੈਨਾ ਦੇ ਝੰਡੇ ਤੋਂ ਗ਼ੁਲਾਮੀ ਦੇ ਹਰ ਪ੍ਰਤੀਕ ਨੂੰ ਹਟਾ ਦਿੱਤਾ ਗਿਆ ਹੈ ਅਤੇ ਛਤਰਪਤੀ ਸ਼ਿਵਾਜੀ ਮਹਾਰਾਜ ਦੀ ਵਿਰਾਸਤ ਨੂੰ ਸਥਾਪਿਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਸਿਰਫ਼ ਸਰੂਪ ਵਿੱਚ ਬਦਲਾਅ ਨਹੀਂ, ਬਲਕਿ ਮਾਨਸਿਕਤਾ ਵਿੱਚ ਬਦਲਾਅ ਦਾ ਪਲ ਹੈ, ਇੱਕ ਅਜਿਹਾ ਐਲਾਨ ਕਿ ਭਾਰਤ ਹੁਣ ਆਪਣੀ ਸ਼ਕਤੀ ਨੂੰ ਦੂਜਿਆਂ ਦੀ ਵਿਰਾਸਤ ਨਾਲ ਨਹੀਂ, ਬਲਕਿ ਆਪਣੇ ਪ੍ਰਤੀਕਾਂ ਨਾਲ ਪਰਿਭਾਸ਼ਿਤ ਕਰੇਗਾ।
ਸ਼੍ਰੀ ਮੋਦੀ ਨੇ ਇਹ ਵੀ ਕਿਹਾ ਕਿ ਇਹੀ ਬਦਲਾਅ ਅੱਜ ਅਯੁੱਧਿਆ ਵਿੱਚ ਵੀ ਦਿਖਾਈ ਦੇ ਰਿਹਾ ਹੈ। ਉਨ੍ਹਾਂ ਜ਼ੋਰ ਦਿੱਤਾ ਕਿ ਇਹੀ ਗ਼ੁਲਾਮੀ ਦੀ ਮਾਨਸਿਕਤਾ ਸੀ ਜਿਸ ਨੇ ਇੰਨੇ ਸਾਲਾਂ ਤੱਕ ਰਾਮਤਵ ਦੇ ਤੱਤ ਨੂੰ ਨਕਾਰ ਦਿੱਤਾ। ਸ਼੍ਰੀ ਮੋਦੀ ਨੇ ਕਿਹਾ ਕਿ ਓਰਛਾ ਦੇ ਰਾਜਾ ਰਾਮ ਤੋਂ ਲੈ ਕੇ ਰਾਮੇਸ਼ਵਰਮ ਦੇ ਭਗਤ ਰਾਮ ਤੱਕ, ਸ਼ਬਰੀ ਦੇ ਪ੍ਰਭੂ ਰਾਮ ਤੋਂ ਲੈ ਕੇ ਮਿਥਿਲਾ ਦੇ ਪਾਹੁਣਾ ਰਾਮ ਜੀ ਤੱਕ, ਭਗਵਾਨ ਰਾਮ ਆਪਣੇ ਆਪ ਵਿੱਚ ਇੱਕ ਸੰਪੂਰਨ ਮੁੱਲ-ਵਿਵਸਥਾ ਹਨ। ਰਾਮ ਹਰ ਘਰ ਵਿੱਚ, ਹਰ ਭਾਰਤੀ ਦੇ ਦਿਲ ਵਿੱਚ ਅਤੇ ਭਾਰਤ ਦੇ ਕਣ-ਕਣ ਵਿੱਚ ਬਿਰਾਜਮਾਨ ਹਨ। ਫਿਰ ਵੀ ਉਨ੍ਹਾਂ ਦੁੱਖ ਪ੍ਰਗਟ ਕੀਤਾ ਕਿ ਗ਼ੁਲਾਮੀ ਦੀ ਮਾਨਸਿਕਤਾ ਇੰਨੀ ਭਾਰੂ ਹੋ ਗਈ ਕਿ ਭਗਵਾਨ ਰਾਮ ਨੂੰ ਵੀ ਕਾਲਪਨਿਕ ਐਲਾਨ ਦਿੱਤਾ ਗਿਆ।
ਸ਼੍ਰੀ ਮੋਦੀ ਨੇ ਇਸ ਗੱਲ 'ਤੇ ਜ਼ੋਰ ਦਿੰਦਿਆਂ ਕਿ ਜੇ ਅਸੀਂ ਅਗਲੇ ਦਸ ਸਾਲਾਂ ਵਿੱਚ ਖ਼ੁਦ ਨੂੰ ਗ਼ੁਲਾਮੀ ਦੀ ਮਾਨਸਿਕਤਾ ਤੋਂ ਪੂਰੀ ਤਰ੍ਹਾਂ ਮੁਕਤ ਕਰਨ ਦਾ ਸੰਕਲਪ ਲਈਏ, ਤਾਂ ਆਤਮ-ਵਿਸ਼ਵਾਸ ਦੀ ਅਜਿਹੀ ਜੋਤ ਜਗੇਗੀ ਕਿ 2047 ਤੱਕ ਵਿਕਸਿਤ ਭਾਰਤ ਦੇ ਸੁਪਨੇ ਨੂੰ ਸਾਕਾਰ ਹੋਣ ਤੋਂ ਕੋਈ ਵੀ ਤਾਕਤ ਨਹੀਂ ਰੋਕ ਸਕੇਗੀ। ਉਨ੍ਹਾਂ ਜ਼ੋਰ ਦਿੱਤਾ ਕਿ ਆਉਣ ਵਾਲੇ ਹਜ਼ਾਰ ਸਾਲਾਂ ਲਈ ਭਾਰਤ ਦੀ ਨੀਂਹ ਤਾਂ ਹੀ ਮਜ਼ਬੂਤ ਹੋਵੇਗੀ ਜਦੋਂ ਅਗਲੇ ਦਹਾਕੇ ਵਿੱਚ ਮੈਕਾਲੇ ਦੀ ਮਾਨਸਿਕ ਗ਼ੁਲਾਮੀ ਦੀ ਯੋਜਨਾ ਪੂਰੀ ਤਰ੍ਹਾਂ ਤਬਾਹ ਹੋ ਜਾਵੇਗੀ। ਉਨ੍ਹਾਂ ਇਸ ਗੱਲ 'ਤੇ ਚਾਨਣਾ ਪਾਇਆ ਕਿ ਅਯੁੱਧਿਆ ਵਿੱਚ ਰਾਮਲੱਲਾ ਮੰਦਿਰ ਪਰਿਸਰ ਹੋਰ ਵੀ ਸ਼ਾਨਦਾਰ ਹੁੰਦਾ ਜਾ ਰਿਹਾ ਹੈ ਅਤੇ ਅਯੁੱਧਿਆ ਦੇ ਸੁੰਦਰੀਕਰਨ ਦਾ ਕੰਮ ਤੇਜ਼ੀ ਨਾਲ ਜਾਰੀ ਹੈ। ਉਨ੍ਹਾਂ ਐਲਾਨ ਕੀਤਾ ਕਿ ਅਯੁੱਧਿਆ ਇੱਕ ਵਾਰ ਫਿਰ ਦੁਨੀਆ ਲਈ ਇੱਕ ਮਿਸਾਲ ਬਣਨ ਵਾਲਾ ਸ਼ਹਿਰ ਬਣ ਰਿਹਾ ਹੈ। ਉਨ੍ਹਾਂ ਕਿਹਾ ਕਿ ਤ੍ਰੇਤਾ ਯੁੱਗ ਵਿੱਚ ਅਯੁੱਧਿਆ ਨੇ ਮਨੁੱਖਤਾ ਨੂੰ ਉਸ ਦੀ ਰਹਿਤ ਮਰਿਆਦਾ ਦਿੱਤੀ ਸੀ ਅਤੇ 21ਵੀਂ ਸਦੀ ਵਿੱਚ ਅਯੁੱਧਿਆ ਮਨੁੱਖਤਾ ਨੂੰ ਵਿਕਾਸ ਦਾ ਇੱਕ ਨਵਾਂ ਮਾਡਲ ਦੇ ਰਹੀ ਹੈ। ਉਨ੍ਹਾਂ ਅੱਗੇ ਕਿਹਾ ਕਿ ਉਦੋਂ ਅਯੁੱਧਿਆ ਅਨੁਸ਼ਾਸਨ ਦਾ ਕੇਂਦਰ ਸੀ ਅਤੇ ਹੁਣ ਅਯੁੱਧਿਆ ਵਿਕਸਿਤ ਭਾਰਤ ਦੀ ਰੀੜ੍ਹ ਦੀ ਹੱਡੀ ਬਣ ਕੇ ਉੱਭਰ ਰਹੀ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਭਵਿੱਖ ਵਿੱਚ ਅਯੁੱਧਿਆ ਪਰੰਪਰਾ ਅਤੇ ਆਧੁਨਿਕਤਾ ਦਾ ਸੰਗਮ ਹੋਵੇਗਾ, ਜਿੱਥੇ ਸਰਯੂ ਦਾ ਪਵਿੱਤਰ ਵਹਾਅ ਅਤੇ ਵਿਕਾਸ ਦੀ ਧਾਰਾ ਨਾਲ-ਨਾਲ ਵਹੇਗੀ। ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਅਯੁੱਧਿਆ ਅਧਿਆਤਮਿਕਤਾ ਅਤੇ ਮਸਨੂਈ ਬੌਧਿਕਤਾ (ਏਆਈ) ਵਿਚਾਲੇ ਤਾਲਮੇਲ ਸਥਾਪਿਤ ਕਰੇਗੀ। ਉਨ੍ਹਾਂ ਕਿਹਾ ਕਿ ਰਾਮ ਪਥ, ਭਗਤੀ ਪਥ ਅਤੇ ਜਨਮ-ਭੂਮੀ ਪਥ ਮਿਲ ਕੇ ਨਵੀਂ ਅਯੁੱਧਿਆ ਦੇ ਦਰਸ਼ਨ ਕਰਾਉਂਦੇ ਹਨ। ਉਨ੍ਹਾਂ ਨੇ ਸ਼ਾਨਦਾਰ ਹਵਾਈ ਅੱਡੇ ਅਤੇ ਸ਼ਾਨਦਾਰ ਰੇਲਵੇ ਸਟੇਸ਼ਨ ਦਾ ਜ਼ਿਕਰ ਕੀਤਾ, ਜਿੱਥੇ ਵੰਦੇ ਭਾਰਤ ਅਤੇ ਅੰਮ੍ਰਿਤ ਭਾਰਤ ਐਕਸਪ੍ਰੈਸ ਟ੍ਰੇਨਾਂ ਅਯੁੱਧਿਆ ਨੂੰ ਦੇਸ਼ ਦੇ ਬਾਕੀ ਹਿੱਸਿਆਂ ਨਾਲ ਜੋੜਦੀਆਂ ਹਨ। ਉਨ੍ਹਾਂ ਜ਼ੋਰ ਦਿੱਤਾ ਕਿ ਅਯੁੱਧਿਆ ਦੇ ਲੋਕਾਂ ਨੂੰ ਸਹੂਲਤਾਂ ਦੇਣ ਅਤੇ ਉਨ੍ਹਾਂ ਦੇ ਜੀਵਨ ਵਿੱਚ ਖ਼ੁਸ਼ਹਾਲੀ ਲਿਆਉਣ ਲਈ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪ੍ਰਾਣ ਪ੍ਰਤਿਸ਼ਠਾ ਤੋਂ ਬਾਅਦ ਤਕਰੀਬਨ 45 ਕਰੋੜ ਸ਼ਰਧਾਲੂ ਦਰਸ਼ਨ ਲਈ ਆ ਚੁੱਕੇ ਹਨ, ਜਿਸ ਨਾਲ ਅਯੁੱਧਿਆ ਅਤੇ ਆਲੇ-ਦੁਆਲੇ ਦੇ ਖੇਤਰਾਂ ਦੇ ਲੋਕਾਂ ਦੀ ਆਮਦਨ ਵਿੱਚ ਵਾਧਾ ਹੋਇਆ ਹੈ। ਉਨ੍ਹਾਂ ਕਿਹਾ ਕਿ ਇੱਕ ਸਮੇਂ ਅਯੁੱਧਿਆ ਵਿਕਾਸ ਦੇ ਮਾਪਦੰਡਾਂ 'ਤੇ ਪਛੜਿਆ ਹੋਇਆ ਸੀ, ਪਰ ਅੱਜ ਇਹ ਉੱਤਰ ਪ੍ਰਦੇਸ਼ ਦੇ ਮੋਹਰੀ ਸ਼ਹਿਰਾਂ ਵਿੱਚੋਂ ਇੱਕ ਵਜੋਂ ਉੱਭਰ ਰਿਹਾ ਹੈ।
21ਵੀਂ ਸਦੀ ਦੇ ਆਉਣ ਵਾਲੇ ਯੁੱਗ ਨੂੰ ਬਹੁਤ ਅਹਿਮ ਦੱਸਦਿਆਂ ਸ਼੍ਰੀ ਮੋਦੀ ਨੇ ਇਸ ਗੱਲ 'ਤੇ ਚਾਨਣਾ ਪਾਇਆ ਕਿ ਆਜ਼ਾਦੀ ਤੋਂ ਬਾਅਦ ਦੇ 70 ਸਾਲਾਂ ਵਿੱਚ ਭਾਰਤ ਦੁਨੀਆ ਦੀ 11ਵੀਂ ਸਭ ਤੋਂ ਵੱਡੀ ਅਰਥਵਿਵਸਥਾ ਬਣ ਗਿਆ, ਪਰ ਪਿਛਲੇ 11 ਸਾਲਾਂ ਵਿੱਚ ਹੀ ਭਾਰਤ 5ਵੀਂ ਸਭ ਤੋਂ ਵੱਡੀ ਅਰਥਵਿਵਸਥਾ ਬਣ ਗਿਆ ਹੈ। ਉਨ੍ਹਾਂ ਕਿਹਾ ਕਿ ਉਹ ਦਿਨ ਦੂਰ ਨਹੀਂ ਜਦੋਂ ਭਾਰਤ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਵੀ ਬਣ ਜਾਵੇਗਾ। ਉਨ੍ਹਾਂ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਆਉਣ ਵਾਲਾ ਸਮਾਂ ਨਵੇਂ ਮੌਕਿਆਂ ਅਤੇ ਨਵੀਂਆਂ ਸੰਭਾਵਨਾਵਾਂ ਦਾ ਹੈ ਅਤੇ ਇਸ ਮਹੱਤਵਪੂਰਨ ਅਰਸੇ ਵਿੱਚ ਭਗਵਾਨ ਰਾਮ ਦੇ ਵਿਚਾਰ ਰਾਸ਼ਟਰ ਨੂੰ ਪ੍ਰੇਰਿਤ ਕਰਦੇ ਰਹਿਣਗੇ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਜਦੋਂ ਭਗਵਾਨ ਸ਼੍ਰੀ ਰਾਮ ਨੇ ਰਾਵਣ 'ਤੇ ਜਿੱਤ ਦੀ ਮਹਾਨ ਚੁਣੌਤੀ ਦਾ ਸਾਹਮਣਾ ਕੀਤਾ, ਤਾਂ ਰਥ ਦੇ ਪਹੀਏ ਵੀਰਤਾ ਅਤੇ ਧੀਰਜ ਸਨ, ਝੰਡਾ ਸੱਚ ਅਤੇ ਸਦਾਚਾਰ ਸੀ, ਘੋੜੇ ਬਲ, ਬੁੱਧੀ, ਸੰਜਮ ਅਤੇ ਪਰਉਪਕਾਰ ਸਨ ਅਤੇ ਲਗਾਮ ਮੁਆਫ਼ੀ, ਤਰਸ ਅਤੇ ਬਰਾਬਰੀ ਸੀ, ਜਿਸ ਨੇ ਰਥ ਨੂੰ ਸਹੀ ਦਿਸ਼ਾ ਵਿੱਚ ਅੱਗੇ ਵਧਾਇਆ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਕਸਿਤ ਭਾਰਤ ਦੀ ਯਾਤਰਾ ਨੂੰ ਗਤੀ ਦੇਣ ਲਈ ਅਜਿਹੇ ਰਥ ਦੀ ਲੋੜ ਹੈ ਜਿਸ ਦੇ ਪਹੀਏ ਵੀਰਤਾ ਅਤੇ ਧੀਰਜ ਨਾਲ ਚਲਦੇ ਹੋਣ, ਭਾਵ ਚੁਣੌਤੀਆਂ ਦਾ ਸਾਹਮਣਾ ਕਰਨ ਦਾ ਹੌਸਲਾ ਅਤੇ ਨਤੀਜੇ ਪ੍ਰਾਪਤ ਹੋਣ ਤੱਕ ਅਡਿੱਗ ਰਹਿਣ ਦਾ ਧੀਰਜ। ਉਨ੍ਹਾਂ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਇਸ ਰਥ ਦਾ ਝੰਡਾ ਸੱਚ ਅਤੇ ਸਰਬਉੱਚ ਆਚਰਨ ਹੋਣਾ ਚਾਹੀਦਾ ਹੈ, ਭਾਵ ਨੀਤੀ, ਨੀਅਤ ਅਤੇ ਨੈਤਿਕਤਾ ਨਾਲ ਕਦੇ ਸਮਝੌਤਾ ਨਹੀਂ ਕੀਤਾ ਜਾਣਾ ਚਾਹੀਦਾ। ਉਨ੍ਹਾਂ ਕਿਹਾ ਕਿ ਇਸ ਰਥ ਦੇ ਘੋੜੇ ਬਲ, ਬੁੱਧੀ, ਅਨੁਸ਼ਾਸਨ ਅਤੇ ਪਰਉਪਕਾਰ ਹੋਣੇ ਚਾਹੀਦੇ ਹਨ, ਭਾਵ ਸ਼ਕਤੀ, ਬੁੱਧੀ, ਸੰਜਮ ਅਤੇ ਦੂਜਿਆਂ ਦੀ ਸੇਵਾ ਦੀ ਭਾਵਨਾ ਹੋਣੀ ਚਾਹੀਦੀ ਹੈ। ਉਨ੍ਹਾਂ ਜ਼ੋਰ ਦਿੱਤਾ ਕਿ ਇਸ ਰਥ ਦੀ ਲਗਾਮ ਮੁਆਫ਼ੀ, ਤਰਸ ਅਤੇ ਬਰਾਬਰੀ ਹੋਣੀ ਚਾਹੀਦੀ ਹੈ, ਭਾਵ ਸਫਲਤਾ ਵਿੱਚ ਹੰਕਾਰ ਨਹੀਂ ਹੋਣਾ ਚਾਹੀਦਾ ਅਤੇ ਅਸਫਲਤਾ ਵਿੱਚ ਵੀ ਦੂਜਿਆਂ ਪ੍ਰਤੀ ਸਤਿਕਾਰ ਹੋਣਾ ਚਾਹੀਦਾ ਹੈ। ਸ਼੍ਰੀ ਮੋਦੀ ਨੇ ਸ਼ਰਧਾਪੂਰਵਕ ਕਿਹਾ ਕਿ ਇਹ ਪਲ ਮੋਢੇ ਨਾਲ ਮੋਢਾ ਜੋੜ ਕੇ ਚੱਲਣ, ਗਤੀ ਵਧਾਉਣ ਅਤੇ ਰਾਮ-ਰਾਜ ਤੋਂ ਪ੍ਰੇਰਿਤ ਭਾਰਤ ਦੇ ਨਿਰਮਾਣ ਦਾ ਹੈ। ਉਨ੍ਹਾਂ ਅੰਤ ਵਿੱਚ ਕਿਹਾ ਕਿ ਇਹ ਤਾਂ ਹੀ ਸੰਭਵ ਹੈ ਜਦੋਂ ਰਾਸ਼ਟਰ ਹਿਤ, ਸਵਾਰਥ ਤੋਂ ਉੱਪਰ ਰਹੇ ਅਤੇ ਇੱਕ ਵਾਰ ਫਿਰ ਸਾਰਿਆਂ ਨੂੰ ਹਾਰਦਿਕ ਵਧਾਈ ਅਤੇ ਸ਼ੁਭਕਾਮਨਾਵਾਂ ਦਿੱਤੀਆਂ।
ਉੱਤਰ ਪ੍ਰਦੇਸ਼ ਦੀ ਰਾਜਪਾਲ ਸ਼੍ਰੀਮਤੀ ਆਨੰਦੀਬੇਨ ਪਟੇਲ, ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀ ਯੋਗੀ ਆਦਿੱਤਿਆਨਾਥ, ਰਾਸ਼ਟਰੀ ਸਵੈਮਸੇਵਕ ਸੰਘ ਦੇ ਸਰਸੰਘਚਾਲਕ ਡਾ. ਮੋਹਨ ਭਾਗਵਤ ਇਸ ਪ੍ਰੋਗਰਾਮ ਵਿੱਚ ਹੋਰ ਪਤਵੰਤੇ ਸੱਜਣਾਂ ਤੋਂ ਇਲਾਵਾ ਮੌਜੂਦ ਸਨ।
ਪਿਛੋਕੜ
ਇਹ ਪ੍ਰੋਗਰਾਮ ਮਾਰਗਸ਼ੀਰਸ਼ ਮਹੀਨੇ ਦੇ ਸ਼ੁਕਲ ਪੱਖ ਦੀ ਸ਼ੁਭ ਪੰਚਮੀ ਨੂੰ ਸ਼੍ਰੀ ਰਾਮ ਅਤੇ ਮਾਤਾ ਸੀਤਾ ਦੇ ਵਿਆਹ ਪੰਚਮੀ ਦੇ ਅਭਿਜੀਤ ਮੁਹੂਰਤ ਦੇ ਨਾਲ ਦੈਵੀ ਮਿਲਨ ਦੇ ਪ੍ਰਤੀਕ ਦਿਵਸ ਵਜੋਂ ਮਨਾਇਆ ਜਾ ਰਿਹਾ ਹੈ। ਇਹ ਤਰੀਕ ਸਿੱਖਾਂ ਦੇ ਨੌਵੇਂ ਗੁਰੂ ਤੇਗ਼ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਦਾ ਵੀ ਪ੍ਰਤੀਕ ਹੈ, ਜਿਨ੍ਹਾਂ ਨੇ 17ਵੀਂ ਸਦੀ ਵਿੱਚ ਅਯੁੱਧਿਆ ਵਿੱਚ 48 ਘੰਟੇ ਤੱਕ ਲਗਾਤਾਰ ਧਿਆਨ ਕੀਤਾ ਸੀ, ਜਿਸ ਨਾਲ ਇਸ ਦਿਨ ਦਾ ਅਧਿਆਤਮਿਕ ਮਹੱਤਵ ਹੋਰ ਵੀ ਵਧ ਜਾਂਦਾ ਹੈ।

ਦਸ ਫੁੱਟ ਉੱਚੇ ਅਤੇ ਵੀਹ ਫੁੱਟ ਲੰਬੇ ਸਮਕੋਣ ਤਿਕੋਣੇ ਝੰਡੇ 'ਤੇ ਭਗਵਾਨ ਸ਼੍ਰੀ ਰਾਮ ਦੇ ਤੇਜ਼ ਅਤੇ ਤਾਕਤ ਦੇ ਪ੍ਰਤੀਕ ਚਮਕਦਾਰ ਸੂਰਜ ਦੀ ਤਸਵੀਰ ਉੱਕਰੀ ਹੋਈ ਹੈ, ਜਿਸ 'ਤੇ 'ਓਮ' ਅੰਕਿਤ ਹੈ ਅਤੇ ਕੋਵਿਦਾਰ ਰੁੱਖ ਦੀ ਤਸਵੀਰ ਵੀ ਉੱਕਰੀ ਹੋਈ ਹੈ। ਇਹ ਪਵਿੱਤਰ ਭਗਵਾ ਝੰਡਾ ਰਾਮ ਰਾਜ ਦੇ ਆਦਰਸ਼ਾਂ ਨੂੰ ਸਾਕਾਰ ਕਰਦੇ ਹੋਏ ਗੌਰਵ, ਏਕਤਾ ਅਤੇ ਸਭਿਆਚਾਰਕ ਨਿਰੰਤਰਤਾ ਦਾ ਸੰਦੇਸ਼ ਦੇਵੇਗਾ।
ਝੰਡਾ ਰਵਾਇਤੀ ਉੱਤਰ ਭਾਰਤੀ ਨਾਗਰ ਆਰਕੀਟੈਕਚਰਲ ਸ਼ੈਲੀ ਵਿੱਚ ਬਣੇ ਸਿਖਰ ਦੇ ਉੱਪਰ ਲਹਿਰਾਇਆ ਜਾਵੇਗਾ, ਜਦਕਿ ਮੰਦਿਰ ਦੇ ਚਾਰੇ ਪਾਸੇ ਬਣਿਆ 800 ਮੀਟਰ ਦਾ ਪਰਕੋਟਾ, ਜੋ ਦੱਖਣੀ ਭਾਰਤੀ ਆਰਕੀਟੈਕਚਰਲ ਪਰੰਪਰਾ ਵਿੱਚ ਡਿਜ਼ਾਈਨ ਕੀਤਾ ਗਿਆ ਹੈ, ਮੰਦਿਰ ਦੀ ਆਰਕੀਟੈਕਚਰਲ ਵਿਭਿੰਨਤਾ ਨੂੰ ਪ੍ਰਦਰਸ਼ਿਤ ਕਰਦਾ ਹੈ।

ਮੰਦਿਰ ਪਰਿਸਰ ਵਿੱਚ ਮੁੱਖ ਮੰਦਿਰ ਦੀਆਂ ਬਾਹਰੀ ਕੰਧਾਂ 'ਤੇ ਵਾਲਮੀਕਿ ਰਾਮਾਇਣ 'ਤੇ ਆਧਾਰਿਤ ਭਗਵਾਨ ਸ਼੍ਰੀ ਰਾਮ ਦੇ ਜੀਵਨ ਨਾਲ ਜੁੜੇ 87 ਗੁੰਝਲਦਾਰ ਢੰਗ ਨਾਲ ਤਰਾਸ਼ੇ ਗਏ ਪੱਥਰ ਦੇ ਪ੍ਰਸੰਗ ਅਤੇ ਪਰਿਸਰ ਦੀਆਂ ਕੰਧਾਂ 'ਤੇ ਭਾਰਤੀ ਸਭਿਅਤਾ ਨਾਲ ਜੁੜੇ 79 ਕਾਂਸੀ-ਢਾਲ ਵਾਲੇ ਪ੍ਰਸੰਗ ਉੱਕਰੇ ਹੋਏ ਹਨ। ਇਹ ਸਾਰੇ ਤੱਤ ਮਿਲ ਕੇ ਸਾਰੇ ਸੈਲਾਨੀਆਂ ਨੂੰ ਸਾਰਥਕ ਅਤੇ ਸਿੱਖਿਆਦਾਇਕ ਅਨੁਭਵ ਪ੍ਰਦਾਨ ਕਰਦੇ ਹਨ, ਜਿਸ ਨਾਲ ਉਨ੍ਹਾਂ ਨੂੰ ਭਗਵਾਨ ਸ਼੍ਰੀ ਰਾਮ ਦੇ ਜੀਵਨ ਅਤੇ ਭਾਰਤ ਦੀ ਸਭਿਆਚਾਰਕ ਵਿਰਾਸਤ ਦੀ ਡੂੰਘੀ ਸਮਝ ਮਿਲਦੀ ਹੈ।
ਪ੍ਰਧਾਨ ਮੰਤਰੀ ਦਾ ਭਾਸ਼ਣ ਪੜ੍ਹਨ ਲਈ ਇੱਥੇ ਕਲਿੱਕ ਕਰੋ
आज सम्पूर्ण भारत, सम्पूर्ण विश्व…राममय है: PM @narendramodi pic.twitter.com/NaWcE8NAED
— PMO India (@PMOIndia) November 25, 2025
ये धर्म ध्वजा केवल एक ध्वज नहीं… ये भारतीय सभ्यता के पुनर्जागरण का ध्वज है: PM @narendramodi pic.twitter.com/3sI3HsusQe
— PMO India (@PMOIndia) November 25, 2025
अयोध्या वह भूमि है, जहां आदर्श...आचरण में बदलते हैं: PM @narendramodi pic.twitter.com/elzUvALvUr
— PMO India (@PMOIndia) November 25, 2025
राम मंदिर का ये दिव्य प्रांगण... भारत के सामूहिक सामर्थ्य की भी चेतना स्थली बन रहा है: PM @narendramodi pic.twitter.com/mWvkzabhki
— PMO India (@PMOIndia) November 25, 2025
हमारे राम...भेद से नहीं, भाव से जुड़ते हैं: PM @narendramodi pic.twitter.com/d1TdWQEYee
— PMO India (@PMOIndia) November 25, 2025
हम एक जीवंत समाज हैं... हमें दूरदृष्टि के साथ ही काम करना होगा...
— PMO India (@PMOIndia) November 25, 2025
हमें आने वाले दशकों, आने वाली सदियों को ध्यान में रखना ही होगा: PM @narendramodi pic.twitter.com/UWtTRWAEfv
राम यानी आदर्श, राम यानी मर्यादा, राम यानी जीवन का सर्वोच्च चरित्र। pic.twitter.com/OtgvIBIOi8
— PMO India (@PMOIndia) November 25, 2025
राम सिर्फ एक व्यक्ति नहीं... राम एक मूल्य हैं, एक मर्यादा हैं, एक दिशा हैं। pic.twitter.com/srviB91AME
— PMO India (@PMOIndia) November 25, 2025
देश को आगे बढ़ना है तो अपनी विरासत पर गर्व करना होगा: PM @narendramodi pic.twitter.com/BxfDP129pE
— PMO India (@PMOIndia) November 25, 2025
हमें आने वाले दस वर्षों का लक्ष्य लेकर चलना है कि हम भारत को गुलामी की मानसिकता से मुक्त करके रहेंगे: PM @narendramodi pic.twitter.com/MclchQMORs
— PMO India (@PMOIndia) November 25, 2025
भारत...लोकतंत्र की जननी है... लोकतंत्र हमारे DNA में है: PM @narendramodi pic.twitter.com/2GdyoGnqVP
— PMO India (@PMOIndia) November 25, 2025
विकसित भारत की यात्रा को गति देने के लिए ऐसा रथ चाहिए... pic.twitter.com/Oz81LjdNc5
— PMO India (@PMOIndia) November 25, 2025


