Your Excellency ਰਾਸ਼ਟਰਪਤੀ ਜੀ,
ਦੋਵੇਂ ਦੇਸ਼ਾਂ ਦੇ delegates,
Media ਦੇ ਸਾਰੇ ਸਾਥੀ,
ਨਮਸਕਾਰ !
ਕਾਲੀਮੇਰਾ !
ਸਭ ਤੋਂ ਪਹਿਲਾਂ ਮੈਂ ਸ਼ਾਨਦਾਰ ਸੁਆਗਤ ਅਤੇ ਪ੍ਰਾਹੁਣਾਚਾਰੀ-ਸਨਮਾਨ ਦੇ ਲਈ ਰਾਸ਼ਟਰਪਤੀ ਜੀ ਦਾ ਦਿਲ ਤੋਂ ਧੰਨਵਾਦ ਕਰਦਾ ਹਾਂ। ਕੱਲ੍ਹ, ਜਦੋਂ ਤੋਂ ਮੈਂ ਸਾਇਪ੍ਰਸ ਦੀ ਧਰਤੀ ‘ਤੇ ਕਦਮ ਰੱਖਿਆ ਹੈ, ਰਾਸ਼ਟਰਪਤੀ ਜੀ ਅਤੇ ਇੱਥੋਂ ਦੇ ਲੋਕਾਂ ਨੇ ਜੋ ਆਪਣਾਪਨ ਅਤੇ ਪਿਆਰ ਦਿਖਾਇਆ, ਉਹ ਸਿੱਧਾ ਦਿਲ ਨੂੰ ਛੂਹ ਗਿਆ।
ਹੁਣੇ ਕੁਝ ਦੇਰ ਪਹਿਲਾਂ, ਮੈਨੂੰ ਸਾਇਪ੍ਰਸ ਦੇ ਇੰਨੇ ਵੱਡੇ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਸਿਰਫ ਮੇਰਾ ਨਹੀਂ, 140 ਕਰੋੜ ਭਾਰਤੀਆਂ ਦਾ ਸਨਮਾਨ ਹੈ। ਇਹ ਭਾਰਤ ਅਤੇ ਸਾਇਪ੍ਰਸ ਦੀ ਅਟੁੱਟ ਮਿੱਤਰਤਾ ਦਾ ਪ੍ਰਤੀਕ ਹੈ। ਇਸ ਦੇ ਲਈ ਮੈਂ ਇੱਕ ਵਾਰ ਫਿਰ ਦਿਲੋਂ ਧੰਨਵਾਦ ਵਿਅਕਤ ਕਰਦਾ ਹਾਂ।
Friends,
ਸਾਇਪ੍ਰਸ ਦੇ ਨਾਲ ਅਸੀਂ ਆਪਣੇ ਸਬੰਧਾਂ ਨੂੰ ਬਹੁਤ ਮਹੱਤਵ ਦਿੰਦੇ ਹਾਂ। ਲੋਕਤੰਤਰ ਅਤੇ rule of law ਜਿਹੀਆਂ ਕਦਰਾਂ-ਕੀਮਤਾਂ ਵਿੱਚ ਸਾਂਝਾ ਵਿਸ਼ਵਾਸ, ਸਾਡੀ ਸਾਂਝੇਦਾਰੀ ਦੇ ਮਜ਼ਬੂਤ ਅਧਾਰ ਹਨ। ਭਾਰਤ ਅਤੇ ਸਾਇਪ੍ਰਸ ਦੀ ਮਿੱਤਰਤਾ ਨਾ ਸਥਿਤੀਆਂ ਤੋਂ ਬਣੀ ਹੈ, ਅਤੇ ਨਾ ਹੀ ਸੀਮਾਵਾਂ ਨਾਲ ਬੰਨ੍ਹੀ ਹੈ।
ਇਹ ਸਮੇਂ ਦੀ ਕਸੌਟੀ ‘ਤੇ ਵਾਰ-ਵਾਰ ਪਰਖੀ ਗਈ ਹੈ। ਅਤੇ ਸਮੇਂ ਦੇ ਹਰ ਦੌਰ ਵਿੱਚ ਅਸੀਂ ਸਹਿਯੋਗ, ਸਨਮਾਨ ਅਤੇ ਸਮਰਥਨ ਇਸ ਭਾਵਨਾਵਾਂ ਨੂੰ ਜੀਵੰਤ ਰੱਖਿਆ ਹੈ। ਅਸੀਂ ਇੱਕ ਦੂਸਰੇ ਦੀ ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ ਦਾ ਸਨਮਾਨ ਕਰਦੇ ਹਾਂ।
Friends,
ਦੋ ਦਹਾਕੇ ਤੋਂ ਵੀ ਲੰਬੇ ਅੰਤਰਾਲ ਦੇ ਬਾਅਦ ਕਿਸੇ ਭਾਰਤੀ ਪ੍ਰਧਾਨ ਮੰਤਰੀ ਦੀ ਸਾਇਪ੍ਰਸ ਯਾਤਰਾ ਹੋ ਰਹੀ ਹੈ। ਅਤੇ ਇਹ ਆਪਸੀ ਸਬੰਧਾਂ ਵਿੱਚ ਇੱਕ ਨਵਾਂ ਅਧਿਆਏ ਲਿਖਣ ਦਾ ਇੱਕ ਸੁਨਹਿਰੀ ਅਵਸਰ ਹੈ। ਅੱਜ ਰਾਸ਼ਟਰਪਤੀ ਜੀ ਅਤੇ ਮੈਂ, ਦੁਵੱਲੇ ਸਬੰਧਾਂ ਦੇ ਸਾਰੇ ਪਹਿਲੂਆਂ ‘ਤੇ ਵਿਆਪਕ ਚਰਚਾ ਕੀਤੀ।
ਸਾਇਪ੍ਰਸ ਦੇ ‘ਵਿਜ਼ਨ 2035’ ਅਤੇ ‘ਵਿਕਸਿਤ ਭਾਰਤ 2047’ ਦੇ ਵਿਜ਼ਨ ਦੇ ਕਈ ਪਹਿਲੂਆਂ ਵਿੱਚ ਸਮਾਨਤਾ ਹੈ। ਇਸ ਲਈ ਅਸੀਂ ਇਕੱਠੇ ਮਿਲ ਕੇ ਭਵਿੱਖ ਨੂੰ ਆਕਾਰ ਦੇਵਾਂਗੇ। ਆਪਣੀ ਸਾਂਝੇਦਾਰੀ ਨੂੰ ਸਟ੍ਰੈਟੇਜਿਕ ਦਿਸ਼ਾ ਦੇਣ ਦੇ ਲਈ ਅਸੀਂ ਅਗਲੇ ਪੰਜ ਵਰ੍ਹਿਆਂ ਲਈ ਠੋਸ ਰੋਡਮੈਪ ਬਣਾਵਾਂਗੇ।
ਰੱਖਿਆ ਅਤੇ ਸੁਰੱਖਿਆ ਸਹਿਯੋਗ ਨੂੰ ਹੋਰ ਮਜ਼ਬੂਤੀ ਦੇਣ ਦੇ ਲਈ ਦੁਵੱਲੇ Defence Cooperation ਪ੍ਰੋਗਰਾਮ ਦੇ ਤਹਿਤ ਰੱਖਿਆ ਉਦਯੋਗ ‘ਤੇ ਜ਼ੋਰ ਦਿੱਤਾ ਜਾਵੇਗਾ। ਸਾਇਬਰ ਅਤੇ ਮੈਰੀਟਾਈਮ ਸਕਿਓਰਿਟੀ ‘ਤੇ ਅਲੱਗ ਤੋਂ dialogue ਸ਼ੁਰੂ ਕੀਤਾ ਜਾਵੇਗਾ।
ਕ੍ਰੌਸ-ਬੌਰਡਰ ਟੈਰੇਰਿਜ਼ਮ ਦੇ ਖਿਲਾਫ ਭਾਰਤ ਦੀ ਲੜਾਈ ਵਿੱਚ ਸਾਇਪ੍ਰਸ ਦੇ ਟਿਕਾਊ ਸਮਰਥਨ ਦੇ ਲਈ ਅਸੀਂ ਬਹੁਤ-ਬਹੁਤ ਆਭਾਰੀ ਹਾਂ। ਅੱਤਵਾਦ, drugs ਅਤੇ arms ਦੀ ਤਸਕਰੀ ਦੀ ਰੋਕਥਾਮ ਦੇ ਲਈ, ਸਾਡੀਆਂ ਏਜੰਸੀਆਂ ਦਰਮਿਆਨ real time information exchange ਦਾ ਮਕੈਨਿਜ਼ਮ ਤਿਆਰ ਕੀਤਾ ਜਾਵੇਗਾ। ਅਸੀਂ ਦੋਨੋਂ ਸਹਿਮਤ ਹਾਂ ਕਿ ਸਾਡੇ ਆਪਸੀ ਵਪਾਰ ਅਤੇ ਨਿਵੇਸ਼ ਵਿੱਚ ਬਹੁਤ ਪੋਟੈਂਸ਼ੀਅਲ ਹੈ।
ਕੱਲ੍ਹ ਰਾਸ਼ਟਰਪਤੀ ਜੀ ਦੇ ਨਾਲ ਮੈਂ, ਦੋਵੇਂ ਦੇਸ਼ਾਂ ਦੇ ਆਰਥਿਕ ਸਬੰਧਾਂ ਨੂੰ ਲੈ ਕੇ ਬਿਜ਼ਨਸ ਜਗਤ ਵਿੱਚ ਇੱਕ ਉਤਸ਼ਾਹ ਅਤੇ Synergy ਨੂੰ ਮਹਿਸੂਸ ਕੀਤਾ। ਅਸੀਂ ਇੱਕ ਆਪਸੀ ਲਾਭਕਾਰੀ, ਭਾਰਤ ਅਤੇ EU Free Trade Agreement ਨੂੰ ਸਾਲ ਦੇ ਅੰਤ ਤੱਕ ਸੰਪੰਨ ਕਰਨ ਦੇ ਲਈ ਕੰਮ ਕਰ ਰਹੇ ਹਾਂ।
ਇਸ ਸਾਲ ‘ਭਾਰਤ, ਸਾਇਪ੍ਰਸ ਅਤੇ ਗ੍ਰੀਸ ਬਿਜ਼ਨਸ ਅਤੇ ਇਨਵੈਸਟਮੈਂਟ ਕਾਉਂਸਿਲ ਵੀ launch ਕੀਤਾ ਗਿਆ ਹੈ। ਇਨ੍ਹਾਂ initiatives ਨਾਲ ਦੋਵਾਂ ਦੇਸ਼ਾਂ ਦਰਮਿਆਨ ਆਪਸੀ ਵਪਾਰ ਅਤੇ ਨਿਵੇਸ਼ ਨੂੰ ਵੀ ਜ਼ੋਰ ਮਿਲੇਗਾ।’
Technology, ਇਨੋਵੇਸ਼ਨ, health, agriculture, renewable energy, climate justice ਜਿਹੇ ਖੇਤਰਾਂ ਵਿੱਚ ਆਪਸੀ ਸਹਿਯੋਗ ‘ਤੇ ਵੀ ਵਿਸਤਾਰ ਨਾਲ ਗੱਲ ਹੋਈ। ਸਾਇਪ੍ਰਸ ਵਿੱਚ ਯੋਗ ਅਤੇ ਆਯੁਰਵੇਦ ਦੇ ਪ੍ਰਸਾਰ ਨੂੰ ਦੇਖ ਕੇ ਅਸੀਂ ਉਤਸ਼ਾਹਿਤ ਹਾਂ।
ਭਾਰਤੀ tourists ਦੇ ਲਈ ਵੀ ਸਾਇਪ੍ਰਸ ਇੱਕ ਪਸੰਦੀਦਾ ਡੈਸਟੀਨੇਸ਼ਨ ਹੈ। ਉਨ੍ਹਾਂ ਦੇ ਲਈ Direct air connectivity ਬਣਾਉਣ ‘ਤੇ ਜ਼ੋਰ ਦਿੱਤਾ ਜਾਵੇਗਾ। ਅਸੀਂ ਫੈਸਲਾ ਕੀਤਾ ਕਿ Mobility Agreement ਨੂੰ ਜਲਦੀ ਪੂਰਾ ਕਰਨ ਦੇ ਲਈ ਕੰਮ ਕੀਤਾ ਜਾਵੇਗਾ।
Friends,
ਯੂਰੋਪੀਅਨ ਯੂਨੀਅਨ ਵਿੱਚ ਸਾਇਪ੍ਰਸ ਸਾਡਾ ਭਰੋਸੇਯੋਗ ਪਾਰਟਨਰ ਹੈ। ਅਗਲੇ ਵਰ੍ਹੇ, ਸਾਇਪ੍ਰਸ ਦੀ ਯੂਰੋਪੀਅਨ ਯੂਨੀਅਨ ਪ੍ਰਧਾਨਗੀ ਦੇ ਲਈ ਅਸੀਂ ਸ਼ੁਭਕਾਮਨਾਵਾਂ ਦਿੰਦੇ ਹਾਂ। ਸਾਨੂੰ ਵਿਸ਼ਵਾਸ ਹੈ ਕਿ ਤੁਹਾਡੀ ਪ੍ਰਧਾਨਗੀ ਵਿੱਚ ਭਾਰਤ ਅਤੇ EU ਸਬੰਧਾਂ ਵਿੱਚ ਨਵੇਂ ਆਯਾਮ ਜੁੜਨਗੇ।
UN ਨੂੰ ਸਮਕਾਲੀ ਬਣਾਉਣ ਦੇ ਲਈ ਜ਼ਰੂਰੀ reforms ਨੂੰ ਲੈ ਕੇ ਸਾਡੇ ਵਿਚਾਰਾਂ ਵਿੱਚ ਸਮਾਨਤਾ ਹੈ। ਸਾਇਪ੍ਰਸ ਦੁਆਰਾ ਸਕਿਓਰਿਟੀ council ਵਿੱਚ ਭਾਰਤ ਦੀ ਸਥਾਈ ਮੈਂਬਰਸ਼ਿਪ ਦਾ ਸਮਰਥਨ ਕਰਨ ਦੇ ਲਈ ਅਸੀਂ ਤੁਹਾਡੇ ਆਭਾਰੀ ਹਾਂ।
ਪੱਛਮ ਏਸ਼ੀਆ ਅਤੇ ਯੂਰੋਪ ਵਿੱਚ ਚਲ ਰਹੇ conflicts ਨੂੰ ਲੈ ਕੇ ਅਸੀਂ ਦੋਵਾਂ ਨੇ ਚਿੰਤਾ ਵਿਅਕਤ ਕੀਤੀ ਹੈ। ਇਨ੍ਹਾਂ ਦਾ ਨਕਾਰਾਤਮਕ ਪ੍ਰਭਾਵ ਕੇਵਲ ਉਸ ਖੇਤਰ ਤੱਕ ਸੀਮਿਤ ਨਹੀਂ ਹੈ। ਅਸੀਂ ਦੋਵੇਂ ਮੰਨਦੇ ਹਾਂ ਕਿ ਇਹ ਯੁੱਧ ਦਾ ਯੁੱਗ ਨਹੀਂ ਹੈ।
ਸੰਵਾਦ ਨਾਲ ਸਮਾਧਾਨ, ਅਤੇ ਸਥਿਰਤਾ ਦੀ ਬਹਾਲੀ ਇਹ ਮਨੁੱਖਤਾ ਦੀ ਪੁਕਾਰ ਹੈ। ਮੈਡੀਟਰੇਨੀਅਨ ਖੇਤਰ ਦੇ ਨਾਲ connectivity ਵਧਾਉਣ ‘ਤੇ ਵੀ ਅਸੀਂ ਗੱਲ ਕੀਤੀ। ਅਸੀਂ ਸਹਿਮਤ ਹਾਂ ਕਿ India, Middle East, Europe Economic Corridor ਨਾਲ ਖੇਤਰ ਵਿੱਚ ਸ਼ਾਂਤੀ ਅਤੇ ਸਮ੍ਰਿੱਧੀ ਦਾ ਮਾਰਗ ਪੱਧਰਾ ਹੋਵੇਗਾ।
ਰਾਸ਼ਟਰਪਤੀ ਜੀ,
ਮੈਂ ਤੁਹਾਨੂੰ ਭਾਰਤ ਯਾਤਰਾ ਦੇ ਲਈ ਹਾਰਦਿਕ ਸੱਦਾ ਦਿੰਦਾ ਹਾਂ। ਆਸ਼ਾ ਕਰਦਾ ਹਾਂ ਜਲਦੀ ਹੀ ਭਾਰਤ ਵਿੱਚ ਤੁਹਾਡਾ ਸੁਆਗਤ ਕਰਨ ਦਾ ਅਵਸਰ ਮਿਲੇਗਾ।
ਇੱਕ ਵਾਰ ਫਿਰ, ਇਸ ਵਿਸ਼ੇਸ਼ ਪ੍ਰਾਹੁਣਾਚਾਰੀ ਅਤੇ ਸਨਮਾਨ ਦੇ ਲਈ, ਬਹੁਤ ਬਹੁਤ ਧੰਨਵਾਦ।
कल, जब से मैंने साइप्रस की धरती पर कदम रखा है, राष्ट्रपति जी और यहाँ के लोगों ने जो अपनापन और स्नेह दिखाया, वह सीधे दिल को छू गया: PM @narendramodi
— PMO India (@PMOIndia) June 16, 2025
मुझे साइप्रस के इतने बड़े सम्मान से अलंकृत किया गया।
— PMO India (@PMOIndia) June 16, 2025
यह सम्मान केवल मेरा नहीं, 140 करोड़ भारतीयों का सम्मान है।
यह भारत और साइप्रस की अटूट मित्रता की मोहर है।
इसके लिए मैं एक बार फिर आभार व्यक्त करता हूँ: PM @narendramodi
दो दशक से भी लंबे अंतराल के बाद किसी भारतीय प्रधानमंत्री की साइप्रस यात्रा हो रही है।
— PMO India (@PMOIndia) June 16, 2025
और ये आपसी संबंधों में एक नया अध्याय लिखने का अवसर है: PM @narendramodi
अपनी साझेदारी को स्ट्रेटेजिक दिशा देनेके लिए हम अगले पाँच वर्षों के लिए एक ठोस रोडमैप बनायेंगे।
— PMO India (@PMOIndia) June 16, 2025
रक्षा और सुरक्षा सहयोग को और मजबूती देने के लिए द्विपक्षीय Defence Cooperation प्रोग्राम के तहत रक्षा उद्योग पर बल दिया जायेगा।
साइबर और मैरीटाइम सिक्योरिटी पर अलग से dialogue शुरू…
क्रॉस-बॉर्डर टेररिज्म के विरुद्ध भारत की लड़ाई में साइप्रस के सतत समर्थन के हम आभारी हैं।
— PMO India (@PMOIndia) June 16, 2025
आतंकवाद, drugs और arms की तस्करी की रोकथाम के लिए, हमारी एजेंसीज के बीच real time information exchange का मैकेनिज्म तैयार किया जायेगा: PM @narendramodi
UN को समकालीन बनाने के लिए जरूरी reforms को लेकर हमारे विचारों में समानता है।
— PMO India (@PMOIndia) June 16, 2025
साइप्रस द्वारा सिक्योरिटी council में भारत की स्थायी सदस्यता का समर्थन करने के लिए हम आभारी हैं: PM @narendramodi
मेडिटरेनीयन क्षेत्र के साथ connectivity बढ़ाने पर भी हमने बात की।
— PMO India (@PMOIndia) June 16, 2025
हम सहमत हैं कि India-Middle East-Europe Economic Corridor से क्षेत्र में शांति और समृद्धि का मार्ग प्रशस्त होगा: PM @narendramodi


