ਏਆਈ (AI) ਇਸ ਸਦੀ ਵਿੱਚ ਮਾਨਵਤਾ ਦੇ ਲਈ ਸੰਹਿਤਾ ਲਿਖ ਰਹੀ ਹੈ: ਪ੍ਰਧਾਨ ਮੰਤਰੀ
ਸਾਡੀਆਂ ਸਾਂਝੀਆਂ ਕਦਰਾਂ-ਕੀਮਤਾਂ ਨੂੰ ਬਣਾਈ ਰੱਖਣ, ਜੋਖਮਾਂ ਦਾ ਸਮਾਧਾਨ ਕਰਨ ਅਤੇ ਵਿਸ਼ਵਾਸ ਬਣਾਉਣ ਦੇ ਸੰਦਰਭ ਵਿੱਚ ਸ਼ਾਸਨ ਅਤੇ ਮਿਆਰ ਸਥਾਪਿਤ ਕਰਨ ਦੇ ਲਈ ਸਮੂਹਿਕ ਆਲਮੀ ਪ੍ਰਯਾਸਾਂ ਦੀ ਜ਼ਰੂਰਤ ਹੈ: ਪ੍ਰਧਾਨ ਮੰਤਰੀ
ਏਆਈ (AI) ਸਿਹਤ, ਸਿੱਖਿਆ, ਖੇਤੀਬਾੜੀ ਅਤੇ ਹੋਰ ਕਈ ਖੇਤਰਾਂ ਵਿੱਚ ਸੁਧਾਰ ਕਰਕੇ ਲੱਖਾਂ ਲੋਕਾਂ ਦੇ ਜੀਵਨ ਨੂੰ ਬਦਲਣ ਵਿੱਚ ਮਦਦ ਕਰ ਸਕਦੀ ਹੈ: ਪ੍ਰਧਾਨ ਮੰਤਰੀ
ਸਾਨੂੰ ਏਆਈ-ਸੰਚਾਲਿਤ ਭਵਿੱਖ (AI-driven future) ਦੇ ਲਈ ਆਪਣੇ ਲੋਕਾਂ ਨੂੰ ਕੌਸ਼ਲ ਪ੍ਰਦਾਨ ਕਰਨ ਅਤੇ ਦੁਬਾਰਾ ਕੌਸ਼ਲ ਪ੍ਰਦਾਨ ਕਰਨ (skilling and re-skilling our people) ਵਿੱਚ ਨਿਵੇਸ਼ ਕਰਨ ਦੀ ਜ਼ਰੂਰਤ ਹੈ: ਪ੍ਰਧਾਨ ਮੰਤਰੀ
ਅਸੀਂ ਜਨਤਕ ਭਲਾਈ ਦੇ ਲਈ ਏਆਈ ਅਨੁਪ੍ਰਯੋਗ (AI applications) ਵਿਕਸਿਤ ਕਰ ਰਹੇ ਹਾਂ: ਪ੍ਰਧਾਨ ਮੰਤਰੀ
ਭਾਰਤ ਇਹ ਸੁਨਿਸ਼ਚਿਤ ਕਰਨ ਦੇ ਲਈ ਆਪਣੇ ਅਨੁਭਵ ਅਤੇ ਮੁਹਾਰਤ ਸਾਂਝੇ ਕਰਨ ਨੂੰ ਤਿਆਰ ਹੈ ਕਿ ਏਆਈ ਦਾ ਭਵਿੱਖ ਹਮੇਸ਼ਾ ਦੇ ਲਈ ਹੋਵੇ ਅਤੇ ਸਭ ਦੇ ਲਈ ਹੋਵੇ (AI future is for Good, and for All): ਪ੍ਰਧਾਨ ਮੰਤਰੀ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਪੈਰਿਸ ਵਿੱਚ ਫਰਾਂਸ ਦੇ ਰਾਸ਼ਟਰਪਤੀ ਮਹਾਮਹਿਮ ਸ਼੍ਰੀ ਇਮੈਨੁਅਲ ਮੈਕ੍ਰੋਂ ਦੇ ਨਾਲ ਏਆਈ ਐਕਸ਼ਨ ਸਮਿਟ (AI Action Summit) ਦੀ ਸਹਿ-ਪ੍ਰਧਾਨਗੀ ਕੀਤੀ। ਸਪਤਾਹ ਭਰ ਚਲਣ ਵਾਲੇ ਇਸ ਸਮਿਟ ਦੀ ਸ਼ੁਰੂਆਤ 6-7 ਫਰਵਰੀ ਨੂੰ ਵਿਗਿਆਨ ਦਿਵਸ (Science Days) ਨਾਲ ਹੋਈ, ਇਸ ਦੇ ਬਾਅਦ 8-9 ਫਰਵਰੀ ਨੂੰ ਸੱਭਿਆਚਾਰਕ ਵੀਕਐਂਡ (Cultural Weekend) ਦਾ ਆਯੋਜਨ ਕੀਤਾ ਗਿਆ। ਸੰਮੇਲਨ ਦਾ ਸਮਾਪਨ ਇੱਕ ਉੱਚ-ਪੱਧਰੀ ਸੈੱਗਮੈਂਟ (High-Level Segment) ਦੇ ਨਾਲ ਹੋਇਆ, ਜਿਸ ਵਿੱਚ ਗਲੋਬਲ ਲੀਡਰਾਂ, ਨੀਤੀ ਨਿਰਮਾਤਾਵਾਂ ਅਤੇ ਉਦਯੋਗ ਮਾਹਰਾਂ ਨੇ ਹਿੱਸਾ ਲਿਆ।

 

ਉੱਚ-ਪੱਧਰੀ ਸੈੱਗਮੈਂਟ(High-Level Segment) ਦੀ ਸ਼ੁਰੂਆਤ 10 ਫਰਵਰੀ ਨੂੰ ਐਲੀਸੀ ਪੈਲੇਸ (Élysée Palace) ਵਿੱਚ ਆਯੋਜਿਤ ਡਿਨਰ ਨਾਲ ਹੋਈ, ਜਿਸ ਦੀ ਮੇਜ਼ਬਾਨੀ ਰਾਸ਼ਟਰਪਤੀ ਇਮੈਨੁਅਲ ਮੈਕ੍ਰੋਂ ਨੇ ਕੀਤੀ। ਡਿਨਰ ਵਿੱਚ ਰਾਸ਼ਟਰਮੁਖੀ ਅਤੇ ਸਰਕਾਰ ਦੇ ਪ੍ਰਮੁੱਖ, ਅੰਤਰਰਾਸ਼ਟਰੀ ਸੰਗਠਨਾਂ ਦੇ ਪ੍ਰਮੁੱਖ, ਮੋਹਰੀ ਏਆਈ ਕੰਪਨੀਆਂ (major AI companies) ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓਜ਼-CEOs) ਅਤੇ ਹੋਰ ਪ੍ਰਤਿਸ਼ਠਿਤ ਪ੍ਰਤੀਭਾਗੀ ਸ਼ਾਮਲ ਹੋਏ।

 

ਅੱਜ ਸੰਪੂਰਨ ਸੈਸ਼ਨ (Plenary Session) ਵਿੱਚ, ਰਾਸ਼ਟਪਪਤੀ ਮੈਕ੍ਰੋਂ ਨੇ ਪ੍ਰਧਾਨ ਮੰਤਰੀ ਨੂੰ ਸਮਿਟ ਦਾ ਸਹਿ-ਪ੍ਰਧਾਨ ਦੇ ਰੂਪ ਵਿੱਚ ਉਦਘਾਟਨੀ ਭਾਸ਼ਣ ਦੇਣ ਦੇ ਲਈ ਸੱਦਾ ਦਿੱਤਾ। ਪ੍ਰਧਾਨ ਮੰਤਰੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਦੁਨੀਆ ਏਆਈ ਯੁਗ(AI age) ਦੀ ਸ਼ੁਰੂਆਤ ਦੇ ਦੌਰ ਵਿੱਚ ਹੈ, ਜਿੱਥੇ ਇਹ ਤਕਨੀਕ ਤੇਜ਼ੀ ਨਾਲ ਮਾਨਵਤਾ ਦੇ ਲਈ ਸੰਹਿਤਾ ਲਿਖ ਰਹੀ ਹੈ ਅਤੇ ਸਾਡੀ ਰਾਜਨੀਤੀ, ਅਰਥਵਿਵਸਥਾ, ਸੁਰੱਖਿਆ  ਅਤੇ ਸਮਾਜ ਨੂੰ ਨਵਾਂ ਆਕਾਰ ਦੇ ਰਹੀ ਹੈ। ਇਸ ਬਾਤ ‘ਤੇ ਜ਼ੋਰ ਦਿੰਦੇ ਹੋਏ ਕਿ ਏਆਈ (AI) , ਪ੍ਰਭਾਵ ਦੇ ਮਾਮਲੇ ਵਿੱਚ ਮਾਨਵ ਇਤਿਹਾਸ ਦੀਆਂ ਹੋਰ ਤਕਨੀਕੀ ਉਪਲਬਧੀਆਂ ਤੋਂ ਬਹੁਤ ਅਲੱਗ ਹੈ, ਉਨ੍ਹਾਂ ਨੇ ਸ਼ਾਸਨ ਅਤੇ ਮਿਆਰਾਂ ਨੂੰ ਸਥਾਪਿਤ ਕਰਨ ਦੇ ਲਈ ਸਮੂਹਿਕ ਆਲਮੀ ਪ੍ਰਯਾਸਾਂ ਦਾ ਸੱਦਾ ਦਿੱਤਾ, ਤਾਕਿ ਸਾਂਝੀਆਂ ਕਦਰਾਂ-ਕੀਮਤਾਂ ਨੂੰ ਬਣਾਈ ਰੱਖਿਆ ਜਾ ਸਕੇ, ਜੋਖਮਾਂ ਦਾ ਸਮਾਧਾਨ ਅਤੇ ਵਿਸ਼ਵਾਸ ਦਾ ਨਿਰਮਾਣ ਕੀਤਾ ਜਾ ਸਕੇ। ਉਨ੍ਹਾਂ ਨੇ ਅੱਗੇ ਕਿਹਾ ਕਿ ਸ਼ਾਸਨ ਦਾ ਮਤਲਬ ਸਿਰਫ਼ ਜੋਖਮਾਂ ਦਾ ਪ੍ਰਬੰਧਨ ਕਰਨਾ ਨਹੀਂ ਹੈ, ਬਲਕਿ ਇਨੋਵੇਸ਼ਨ ਨੂੰ ਹੁਲਾਰਾ ਦੇਣਾ ਅਤੇ ਆਲਮੀ ਭਲਾਈ ਦੇ ਲਈ ਇਸ ਦਾ ਇਸਤੇਮਾਲ ਕਰਨਾ ਭੀ ਹੈ। ਇਸ ਸਬੰਧ ਵਿੱਚ, ਉਨ੍ਹਾਂ ਨੇ ਸਭ ਦੇ ਲਈ, ਵਿਸ਼ੇਸ਼ ਤੌਰ ‘ਤੇ ਗਲੋਬਲ ਸਾਊਥ (Global South) ਦੇ ਲਈ ਏਆਈ (AI)  ਤੱਕ ਪਹੁੰਚ ਸੁਨਿਸ਼ਚਿਤ ਕਰਨ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਟੈਕਨੋਲੋਜੀ ਅਤੇ ਇਸ ਦੇ ਜਨ-ਕੇਂਦ੍ਰਿਤ ਅਨੁਪ੍ਰਯੋਗਾਂ ਦਾ ਲੋਕਤੰਤਰੀਕਰਣ ਕਰਨ ਦਾ ਸੱਦਾ ਦਿੱਤਾ, ਤਾਕਿ ਟਿਕਾਊ ਵਿਕਾਸ ਲਕਸ਼ਾਂ (Sustainable Development Goals) ਨੂੰ ਪ੍ਰਾਪਤ ਕਰਨਾ ਇੱਕ ਵਾਸਤਵਿਕਤਾ ਬਣ ਜਾਵੇ। ਇੰਟਰਨੈਸ਼ਨਲ ਸੋਲਰ ਅਲਾਇੰਸ (International Solar Alliance) ਜਿਹੀਆਂ ਪਹਿਲਾਂ ਦੇ ਜ਼ਰੀਏ ਭਾਰਤ-ਫਰਾਂਸ ਟਿਕਾਊ ਵਿਕਾਸ ਸਾਂਝੇਦਾਰੀ ਦੀ ਸਫ਼ਲਤਾ ਦਾ ਉਲੇਖ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਸੁਭਾਵਿਕ ਹੀ ਹੈ ਕਿ ਦੋਵੇਂ ਦੇਸ਼ ਇੱਕ ਸਮਾਰਟ ਅਤੇ ਜ਼ਿੰਮੇਦਾਰ ਭਵਿੱਖ ਦੇ ਉਦੇਸ਼ ਨਾਲ ਇਨੋਵੇਸ਼ਨ ਸਾਂਝੇਦਾਰੀ ਬਣਾਉਣ ਦੇ ਲਈ ਹੱਥ ਮਿਲਾ ਰਹੇ ਹਨ।

 

ਪ੍ਰਧਾਨ ਮੰਤਰੀ ਨੇ ਆਪਣੇ 1.4 ਬਿਲੀਅਨ ਨਾਗਰਿਕਾਂ ਦੇ ਲਈ ਖੁੱਲ੍ਹੀ ਅਤੇ ਸੁਲਭ ਟੈਕਨੋਲੋਜੀ ਦੇ ਅਧਾਰ ‘ਤੇ ਡਿਜੀਟਲ ਪਬਲਿਕ ਇਨਫ੍ਰਾਸਟ੍ਰਕਚਰ (Digital Public Infrastructure) ਦੇ ਨਿਰਮਾਣ ਵਿੱਚ ਭਾਰਤ ਦੀ ਸਫ਼ਲਤਾ ‘ਤੇ ਪ੍ਰਕਾਸ਼ ਪਾਇਆ। ਭਾਰਤ ਦੇ ਏਆਈ ਮਿਸ਼ਨ (India’s AI Mission) ਬਾਰੇ ਪ੍ਰਧਾਨ ਮੰਤਰੀ ਨੇ ਉਲੇਖ ਕੀਤਾ ਕਿ ਭਾਰਤ ਆਪਣੀ ਵਿਵਿਧਤਾ ਨੂੰ ਦੇਖਦੇ ਹੋਏ ਏਆਈ ਦੇ ਲਈ ਆਪਣਾ ਖ਼ੁਦ ਦਾ ਵਿਸ਼ਾਲ ਭਾਸ਼ਾ ਮਾਡਲ (its own Large Language Model for AI) ਬਣਾ ਰਿਹਾ ਹੈ। ਉਨ੍ਹਾਂ ਨੇ ਰੇਖਾਂਕਿਤ ਕੀਤਾ ਕਿ ਭਾਰਤ ਇਹ ਸੁਨਿਸ਼ਚਿਤ ਕਰਨ ਵਿੱਚ ਆਪਣੇ ਅਨੁਭਵ ਸਾਂਝੇ ਕਰਨ ਦੇ ਲਈ ਤਿਆਰ ਹੈ ਕਿ ਏਆਈ ਦੇ ਲਾਭ (benefits of AI) ਸਭ ਤੱਕ ਪਹੁੰਚਣ। ਪ੍ਰਧਾਨ ਮੰਤਰੀ ਨੇ ਐਲਾਨ ਕੀਤਾ ਕਿ ਭਾਰਤ ਅਗਲੇ ਸਮਿਟ (next AI Summit) ਦੀ ਮੇਜ਼ਬਾਨੀ ਕਰੇਗਾ। ਪ੍ਰਧਾਨ ਮੰਤਰੀ ਦਾ ਪੂਰਾ ਸੰਬੋਧਨ ਇੱਥੇ ਦੇਖਿਆ ਜਾ ਸਕਦਾ ਹੈ।  [ਉਦਘਾਟਨ ਸੰਬੋਧਨ; ਸਮਾਪਨ ਸੰਬੋਧਨ]

ਸਮਿਟ ਦਾ ਸਮਾਪਨ ਨੇਤਾਵਾਂ ਦੇ ਬਿਆਨ (Leaders’ Statement) ਨੂੰ ਅੰਗੀਕਾਰ ਕਰਨ ਦੇ ਨਾਲ ਹੋਇਆ। ਸਮਿਟ ਵਿੱਚ ਮਹੱਤਵਪੂਰਨ ਵਿਸ਼ਿਆਂ ‘ਤੇ ਚਰਚਾ ਕੀਤੀ ਗਈ, ਜਿਨ੍ਹਾਂ ਵਿੱਚ ਸਮਾਵੇਸ਼ ਸੁਨਿਸ਼ਚਿਤ ਕਰਨ ਦੇ ਲਈ ਏਆਈ ਬੁਨਿਆਦੀ ਢਾਂਚੇ ਤੱਕ ਅਧਿਕ ਪਹੁੰਚ, ਜ਼ਿੰਮੇਦਾਰੀ ਦੇ ਨਾਲ ਏਆਈ ਦਾ ਉਪਯੋਗ, ਜਨਤਕ ਹਿਤ ਦੇ ਲਈ ਏਆਈ, ਏਆਈ ਨੂੰ ਅਧਿਕ ਵਿਵਿਧਤਾਪੂਰਨ ਅਤੇ ਸਥਾਈ ਬਣਾਉਣਾ, ਏਆਈ ਦਾ ਸੁਰੱਖਿਅਤ ਅਤੇ ਭਰੋਸੇਯੋਗ ਸ਼ਾਸਨ ਸੁਨਿਸ਼ਚਿਤ ਕਰਨਾ ਆਦਿ ਸ਼ਾਮਲ ਸਨ। (The summit featured discussions on critical themes, including greater access to AI infrastructure to ensure inclusion, the responsible use of AI, AI for public interest, making AI more diverse and sustainable, and ensuring safe and trusted governance of AI.)

 

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
Somnath Swabhiman Parv: “Feeling blessed to be in Somnath, a proud symbol of our civilisational courage,” says PM Modi

Media Coverage

Somnath Swabhiman Parv: “Feeling blessed to be in Somnath, a proud symbol of our civilisational courage,” says PM Modi
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 11 ਜਨਵਰੀ 2026
January 11, 2026

Dharma-Driven Development: Celebrating PM Modi's Legacy in Tradition and Transformation