Your Excellency ਪ੍ਰਧਾਨ ਮੰਤਰੀ ਈਸ਼ਿਬਾ,

ਦੋਨੋਂ ਦੇਸ਼ਾਂ ਦੇ delegates,

ਮੀਡੀਆ ਦੇ ਦੋਸਤੋਂ,

ਨਮਸਤੇ!

ਕੋਨਬਨਵਾ!

 

ਸਭ ਤੋਂ ਪਹਿਲਾਂ, ਮੈਂ ਪ੍ਰਧਾਨ ਮੰਤਰੀ ਈਸ਼ਿਬਾ ਦਾ, ਉਨ੍ਹਾਂ ਦੀ ਪਿਆਰ ਭਰੇ ਸ਼ਬਦਾਂ ਅਤੇ ਗਰਮਜੋਸ਼ੀ ਭਰੇ ਸੁਆਗਤ ਦੇ ਲਈ ਹਾਰਦਿਕ ਆਭਾਰ ਵਿਅਕਤ ਕਰਦਾ ਹਾਂ।
 

ਅੱਜ ਸਾਡੀ ਚਰਚਾ productive ਵੀ ਸੀ ਅਤੇ purposeful ਵੀ। ਅਸੀਂ ਦੋਨੋਂ ਇੱਕਮਤ ਹਾਂ ਕਿ ਵਿਸ਼ਵ ਦੀ ਦੋ ਵੱਡੀਆਂ ਅਰਥਵਿਵਸਥਾਵਾਂ ਅਤੇ ਜੀਵੰਤ ਲੋਕਤੰਤਰਾਂ ਦੇ ਰੂਪ ਵਿੱਚ, ਸਾਡੀ ਸਾਂਝੇਦਾਰੀ ਕੇਵਲ ਦੋਨੋਂ ਦੇਸ਼ਾਂ ਦੇ ਲਈ ਹੀ ਨਹੀਂ, ਸਗੋਂ ਆਲਮੀ ਸ਼ਾਂਤੀ ਅਤੇ ਸਥਿਰਤਾ ਦੇ ਲਈ ਵੀ ਅਤਿਅੰਤ ਮਹੱਤਵਪੂਰਨ ਹੈ।

 

Strong democracies are natural partners in shaping a better world.

Friends,
ਅੱਜ ਅਸੀਂ ਆਪਣੀ Special Strategic and Global Partnership ਵਿੱਚ ਇੱਕ ਨਵੇਂ ਅਤੇ ਸੁਨਹਿਰੇ ਅਧਿਆਏ ਦੀ ਮਜ਼ਬੂਤ ਨੀਂਹ ਰੱਖੀ ਹੈ। ਅਸੀਂ ਅਗਲੇ ਦਹਾਕੇ ਦੇ ਲਈ ਇੱਕ ਰੋਡਮੈਪ ਬਣਾਇਆ ਹੈ। ਸਾਡੇ ਵਿਜ਼ਨ ਦੇ ਕੇਂਦਰ ਵਿੱਚ में investment, innovation, economic security, environment, technology, health, mobility, people-to-people exchanges, and state-prefecture partnership ਇਹ ਪ੍ਰਮੁੱਖ ਗੱਲਾਂ ਹਨ। ਅਸੀਂ ਅਗਲੇ ਦਸ ਵਰ੍ਹਿਆਂ ਵਿੱਚ ਜਪਾਨ ਤੋਂ ਭਾਰਤ ਵਿੱਚ 10 ਟ੍ਰਿਲੀਅਨ ਯੇਨ ਨਿਵੇਸ਼ ਦਾ ਟੀਚਾ ਨਿਰਧਾਰਿਤ ਕੀਤਾ ਹੈ। ਭਾਰਤ ਅਤੇ ਜਪਾਨ ਦੇ Small and Medium Enterprises ਅਤੇ Start-ups ਨੂੰ ਜੋੜਨ ‘ਤੇ ਵਿਸ਼ੇਸ਼ ਜ਼ੋਰ ਦਿੱਤਾ ਜਾਵੇਗਾ।

 

ਭਾਰਤ ਅਤੇ ਜਪਾਨ ਬਿਜ਼ਨਸ ਫੋਰਮ ਵਿੱਚ ਵੀ ਮੈਂ ਜਪਾਨੀ ਕੰਪਨੀਆਂ ਨੂੰ ਕਿਹਾ,

Make in India, Make for the world.

 

 

Friends,

ਸਾਡਾ Joint Credit Mechanism ਊਰਜਾ ਦੇ ਲਈ ਇੱਕ ਵੱਡੀ ਜਿੱਤ ਹੈ। It shows that our green partnership is as strong as our economic partnership. ਇਸੇ ਦਿਸ਼ਾ ਵਿੱਚ, ਅਸੀਂ ਸਸਟੇਨੇਬਲ ਫਿਊਲਸ ਇਨੀਸ਼ਿਏਟੀਵ ਅਤੇ ਬੈਟਰੀ ਸਪਲਾਈ ਚੇਨ ਪਾਰਟਨਰਸ਼ਿਪ ਵੀ ਸ਼ੁਰੂ ਕਰ ਰਹੇ ਹਾਂ।
ਅਸੀਂ Economic Security Cooperation Initiative ਲਾਂਚ ਕਰ ਰਹੇ ਹਾਂ। ਇਸ ਦੇ ਤਹਿਤ, ਕ੍ਰਿਟੀਕਲ ਅਤੇ ਸਟ੍ਰੈਟੇਜਿਕ ਖੇਤਰਾਂ ਵਿੱਚ ਇੱਕ ਵਿਆਪਕ approach ਦੇ ਨਾਲ ਅੱਗੇ ਵਧਿਆ ਜਾਵੇਗਾ।

 

High Technology ਖੇਤਰ ਵਿੱਚ ਸਹਿਯੋਗ ਸਾਡੇ ਦੋਨਾਂ ਦੀ ਪ੍ਰਾਥਮਿਕਤਾ ਹੈ। ਇਸ ਸੰਦਰਭ ਵਿੱਚ Digital Partnership 2.0, ਅਤੇ AI cooperation initiative ਲਿਆ ਜਾ ਰਿਹਾ ਹੈ। ਸੈਮੀਕੰਡਕਟਰਸ ਅਤੇ ਰੇਅਰ ਅਰਥ ਮਿਨਰਲਸ ਸਾਡੇ ਏਜੰਡੇ ਵਿੱਚ ਸਭ ਤੋਂ ਉੱਪਰ ਰਹਿਣਗੇ।
 

 

Friends,

ਅਸੀਂ ਮੰਨਦੇ ਹਾਂ ਕਿ Japanese technology and Indian talent are a winning combination. ਜਿੱਥੇ ਅਸੀਂ ਹਾਈ-ਸਪੀਡ ਰੇਲ ‘ਤੇ ਕੰਮ ਕਰ ਰਹੇ ਹਾਂ, ਉੱਥੇ Next Generation Mobility Partnership ਦੇ ਤਹਿਤ ਪੋਰਟਸ, ਐਵੀਏਸ਼ਨ ਅਤੇ ਸ਼ਿਪਬਿਲਡਿੰਗ ਜਿਹੇ ਖੇਤਰਾਂ ਵਿੱਚ ਵੀ ਤੇਜ਼ੀ ਨਾਲ ਪ੍ਰਗਤੀ ਕਰਨਗੇ।

ਚੰਦ੍ਰਯਾਨ-5 ਮਿਸ਼ਨ ਵਿੱਚ ਸਹਿਯੋਗ ਦੇ ਲਈ ISRO ਅਤੇ JAXA ਵਿੱਚ ਬਣੀ ਸਹਿਮਤੀ ਦਾ ਅਸੀਂ ਸੁਆਗਤ ਕਰਦੇ ਹਾਂ। ਸਾਡੀ ਸਰਗਰਮ ਭਾਗੀਦਾਰੀ, ਪ੍ਰਿਥਵੀ ਦੀਆਂ ਸਮੱਸਿਆਵਾਂ ਨੂੰ ਪਾਰ ਕਰਕੇ, ਪੁਲਾੜ ਵਿੱਚ ਵੀ ਮਨੁੱਖਤਾ ਦੀ ਪ੍ਰਗਤੀ ਦਾ ਪ੍ਰਤੀਕ ਬਣੇਗੀ!
 

 

Friends,

Human resource exchange ਦੇ action plan ਦੇ ਤਹਿਤ, ਅਗਲੇ ਪੰਜ ਵਰ੍ਹਿਆਂ ਵਿੱਚ, ਅਲੱਗ-ਅਲੱਗ ਖੇਤਰਾਂ ਵਿੱਚ, ਦੋਨੋਂ ਤਰਫ ਤੋਂ 5 ਲੱਖ ਲੋਕਾਂ ਦੇ ਅਦਾਨ-ਪ੍ਰਦਾਨ ਨੂੰ ਪ੍ਰੋਤਸਾਹਨ ਦਿੱਤਾ ਜਾਵੇਗਾ। ਇਸ ਵਿੱਚ 50,000 skilled ਭਾਰਤੀ, ਜਪਾਨ ਦੀ ਅਰਥਵਿਵਸਥਾ ਵਿੱਚ ਸਰਗਰਮ ਯੋਗਦਾਨ ਦੇਣਗੇ।

ਭਾਰਤ ਅਤੇ ਜਪਾਨ ਦੀ ਭਾਗੀਦਾਰੀ, ਦਿੱਲੀ ਅਤੇ ਟੋਕਿਓ ਤੱਕ ਹੀ ਸੀਮਤ ਨਹੀਂ ਰਹੇਗੀ। ਹੁਣ ਭਾਰਤੀ States ਅਤੇ ਜਪਾਨੀ ਪ੍ਰੀਫੈਕਚਰਸ, ਇਸ ਦੇ ਵਿੱਚ ਸੰਸਥਾਗਤ ਸਹਿਯੋਗ ਦੇ ਮਾਧਿਅਮ ਨਾਲ ਜੁੜਾਅ ਹੋਰ ਡੂੰਘਾ ਹੋਵੇਗਾ। ਇਸ ਨਾਲ trade, tourism, education, and cultural exchanges ਦੇ ਨਵੇਂ ਦੁਆਰਾ ਖੁਲਣਗੇ।

 

Friends,
ਭਾਰਤ ਅਤੇ ਜਪਾਨ ਇੱਕ free, open, peaceful, prosperous, and rules-based ਇੰਡੋ-ਪੈਸੇਫਿਕ ਦੇ ਪ੍ਰਤੀ ਪੂਰੀ ਤਰ੍ਹਾਂ ਨਾਲ ਪ੍ਰਤੀਬੱਧ ਹਨ।

ਅੱਤਵਾਦ ਅਤੇ ਸਾਇਬਰ ਸਕਿਓਰਿਟੀ ਨੂੰ ਲੈ ਕੇ ਸਾਡੀਆਂ ਚਿੰਤਾਵਾਂ ਸਮਾਨ ਹਨ। Defence ਅਤੇ Maritime ਸਕਿਓਰਿਟੀ ਨਾਲ ਸਾਡੇ ਸਾਂਝੇ ਹਿਤ ਜੁੜੇ ਹੋਏ ਹਨ। ਅਸੀਂ ਫੈਸਲਾ ਕੀਤਾ ਹੈ ਕਿ defence ਇੰਡਸਟ੍ਰੀ ਅਤੇ ਇਨੋਵੇਸ਼ਨ ਦੇ ਖੇਤਰ ਵਿੱਚ ਆਪਸੀ ਸਹਿਯੋਗ ਨੂੰ ਹੋਰ ਸਸ਼ਕਤ ਕੀਤਾ ਜਾਵੇਗਾ।


Friends,

India and Japan partnership is rooted in mutual trust, reflects our national priorities, and is shaped by our shared values and beliefs.

 

Together, we carry a common dream of peace, progress and prosperity of our peoples and for the world.

Excellency,
ਤੁਹਾਡੀ ਦੋਸਤੀ ਦੇ ਲਈ ਮੈਂ ਮੁੜ-ਹਾਰਦਿਕ ਆਭਾਰ ਵਿਅਕਤ ਕਰਦਾ ਹਾਂ। ਅਤੇ ਅਗਲੀ Annual ਸਮਿਟ ਦੇ ਲਈ ਤੁਹਾਨੂੰ ਭਾਰਤ ਯਾਤਰਾ ਦਾ ਸਾਦਰ ਸੱਦਾ ਦਿੰਦਾ ਹਾਂ।

ਅਰਿਗਾਤੋ ਗੋਜ਼ਾ-ਇਮਾਸੁ।

ਧੰਨਵਾਦ। 

 

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
PM announces exam reform task force, Infosys co-founder Nandan Nilekani to lead

Media Coverage

PM announces exam reform task force, Infosys co-founder Nandan Nilekani to lead
NM on the go

Nm on the go

Always be the first to hear from the PM. Get the App Now!
...
Prime Minister shares a Sanskrit Subhashitam, highlights noble character as the foundation of respect, trust, and effective leadership
July 27, 2026

Prime Minister Shri Narendra Modi shared a Sanskrit Subhashitam today, highlighting how a person of noble character earns respect in society and is regarded as worthy of every responsibility.

The Prime Minister wrote on X;

"शीलवान् पूजितो लोके शीलवान् साधुसम्मतः।

शीलवान् सर्वकर्मार्हः शीलवान् प्रियदर्शनः॥"

A person of noble character earns respect in society and the esteem of the virtuous. Through integrity, humility and disciplined conduct, such an individual is regarded as worthy of every responsibility. Their personality is admirable, inspiring and worthy of emulation. In truth, noble character is the true foundation of lasting success, effective leadership, and enduring trust.