"ਸਵੈ-ਨਿਰਮਿਤ 5ਜੀ ਟੈਸਟ-ਬੈੱਡ ਟੈਲੀਕੌਮ ਸੈਕਟਰ ਵਿੱਚ ਕ੍ਰਿਟੀਕਲ ਅਤੇ ਆਧੁਨਿਕ ਟੈਕਨੋਲੋਜੀ ਦੀ ਆਤਮਨਿਰਭਰਤਾ ਵੱਲ ਇੱਕ ਅਹਿਮ ਕਦਮ ਹੈ"
"21ਵੀਂ ਸਦੀ ਵਿੱਚ ਕਨੈਕਟੀਵਿਟੀ ਭਾਰਤ ਦੀ ਪ੍ਰਗਤੀ ਦੀ ਗਤੀ ਨਿਰਧਾਰਤ ਕਰੇਗੀ"
"5ਜੀ ਟੈਕਨੋਲੋਜੀ ਦੇਸ਼ ਦੇ ਗਵਰਨੈੱਸ, ਰਹਿਣ-ਸਹਿਣ ਵਿੱਚ ਅਸਾਨੀ (ਈਜ਼ ਆਵ੍ ਲਿਵਿੰਗ), ਕਾਰੋਬਾਰ ਕਰਨ ਵਿੱਚ ਅਸਾਨੀ (ਈਜ਼ ਆਵ੍ ਡੂਇੰਗ ਬਿਜ਼ਨਸ) ਵਿੱਚ ਸਕਾਰਾਤਮਕ ਤਬਦੀਲੀ ਲਿਆਉਣ ਜਾ ਰਹੀ ਹੈ"
"2ਜੀ ਯੁਗ ਦੀ ਨਿਰਾਸ਼ਾ, ਮਾਯੂਸੀ, ਭ੍ਰਿਸ਼ਟਾਚਾਰ, ਪਾਲਿਸੀ ਪੈਰਾਲਿਸਿਜ਼ ਤੋਂ ਬਾਹਰ ਨਿਕਲ ਕੇ, ਦੇਸ਼ ਨੇ 3ਜੀ ਤੋਂ 4ਜੀ ਅਤੇ ਹੁਣ 5ਜੀ ਅਤੇ 6ਜੀ ਵੱਲ ਤੇਜ਼ੀ ਨਾਲ ਪ੍ਰਗਤੀ ਕੀਤੀ ਹੈ"
“ਪਿਛਲੇ 8 ਵਰ੍ਹਿਆਂ ਵਿੱਚ, ਰੀਚ, ਰਿਫੋਰਮ, ਰੈਗੂਲੇਟ, ਰਿਸਪੋਂਡ ਅਤੇ ਰੈਵੋਲਿਊਸ਼ਨਾਈਜ਼ ਦੇ ਪੰਚਾਮ੍ਰਿਤ ਦੁਆਰਾ, ਅਸੀਂ ਟੈਲੀਕੌਮ ਸੈਕਟਰ ਵਿੱਚ ਨਵੀਂ ਊਰਜਾ ਦਾ ਸੰਚਾਰ ਕੀਤਾ ਹੈ”
"ਮੋਬਾਈਲ ਨਿਰਮਾਣ ਇਕਾਈਆਂ ਦੀ ਸੰਖਿਆ 2 ਤੋਂ ਵੱਧ ਕੇ 200 ਹੋ ਗਈ ਹੈ ਜਿਸ ਨਾਲ ਮੋਬਾਈਲ ਫੋਨ ਗ਼ਰੀਬ ਤੋਂ ਗ਼ਰੀਬ ਪਰਿਵਾਰਾਂ ਦੀ ਪਹੁੰਚ ਵਿੱਚ ਆ ਗਿਆ ਹੈ"
"ਅੱਜ ਹਰ ਕੋਈ ਸਹਿਯੋਗ-ਅਧਾਰਿਤ ਵਿਨਿਯਮਾਂ ਦੀ ਜ਼ਰੂਰਤ ਦਾ ਅਨੁਭਵ ਕਰ ਰਿਹਾ ਹੈ। ਇਸ ਦੇ ਲਈ ਇਹ ਜ਼ਰੂਰੀ ਹੈ ਕਿ ਸਾਰੇ ਰੈਗੂਲੇਟਰ ਇਕੱਠੇ ਹੋਣ, ਸਾਂਝੇ ਪਲੈਟਫਾਰਮ ਵਿਕਸਿਤ ਕਰਨ ਅਤੇ ਬਿਹਤਰ ਤਾਲਮੇਲ ਲਈ ਸਮਾਧਾਨ ਢੂੰਡਣ”

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸ ਦੇ ਜ਼ਰੀਏ ਟੈਲੀਕੌਮ ਰੈਗੂਲੇਟਰੀ ਅਥਾਰਿਟੀ ਆਵ੍ ਇੰਡੀਆ (ਟ੍ਰਾਈ - TRAI) ਦੇ ਸਿਲਵਰ ਜੁਬਲੀ ਸਮਾਰੋਹ ਦੇ ਮੌਕੇ 'ਤੇ ਇੱਕ ਸਮਾਗਮ ਨੂੰ ਸੰਬੋਧਨ ਕੀਤਾ। ਇਸ ਮੌਕੇ ਉਨ੍ਹਾਂ ਡਾਕ ਟਿਕਟ ਵੀ ਜਾਰੀ ਕੀਤੀ।  ਇਸ ਮੌਕੇ ਕੇਂਦਰੀ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ, ਸ਼੍ਰੀ ਦੇਵਸਿੰਘ ਚੌਹਾਨ ਅਤੇ ਸ਼੍ਰੀ ਐੱਲ ਮੁਰੂਗਨ ਅਤੇ ਟੈਲੀਕੌਮ ਅਤੇ ਪ੍ਰਸਾਰਣ ਸੈਕਟਰ ਦੇ ਦਿੱਗਜ ਵੀ ਹਾਜ਼ਰ ਸਨ।

ਸਭਾ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਸਵੈ-ਨਿਰਮਿਤ 5ਜੀ ਟੈਸਟ ਬੈੱਡ ਜੋ ਉਨ੍ਹਾਂ ਨੇ ਅੱਜ ਰਾਸ਼ਟਰ ਨੂੰ ਸਮਰਪਿਤ ਕੀਤਾ ਹੈ, ਟੈਲੀਕੌਮ ਸੈਕਟਰ ਵਿੱਚ ਮਹੱਤਵਪੂਰਨ ਅਤੇ ਆਧੁਨਿਕ ਟੈਕਨੋਲੋਜੀ ਵਿੱਚ ਆਤਮਨਿਰਭਰਤਾ ਵੱਲ ਇੱਕ ਅਹਿਮ ਕਦਮ ਹੈ। ਉਨ੍ਹਾਂ ਆਈਆਈਟੀਜ਼ ਸਮੇਤ ਇਸ ਪ੍ਰੋਜੈਕਟ ਨਾਲ ਜੁੜੇ ਸਾਰੇ ਲੋਕਾਂ ਨੂੰ ਵਧਾਈਆਂ ਦਿੱਤੀਆਂ। ਉਨ੍ਹਾਂ ਕਿਹਾ “ਦੇਸ਼ ਦਾ ਆਪਣਾ 5ਜੀ ਸਟੈਂਡਰਡ 5ਜੀਆਈ ਦੇ ਰੂਪ ਵਿੱਚ ਬਣਾਇਆ ਗਿਆ ਹੈ, ਇਹ ਦੇਸ਼ ਲਈ ਬਹੁਤ ਮਾਣ ਵਾਲੀ ਗੱਲ ਹੈ। ਇਹ ਦੇਸ਼ ਦੇ ਪਿੰਡਾਂ ਵਿੱਚ 5ਜੀ ਟੈਕਨੋਲੋਜੀ ਲਿਆਉਣ ਵਿੱਚ ਵੱਡੀ ਭੂਮਿਕਾ ਨਿਭਾਏਗਾ।”

ਪ੍ਰਧਾਨ ਮੰਤਰੀ ਨੇ ਕਿਹਾ ਕਿ ਕਨੈਕਟੀਵਿਟੀ 21ਵੀਂ ਸਦੀ ਦੇ ਭਾਰਤ ਵਿੱਚ ਪ੍ਰਗਤੀ ਦੀ ਰਫ਼ਤਾਰ ਤੈਅ ਕਰੇਗੀ। ਇਸ ਲਈ ਕਨੈਕਟੀਵਿਟੀ ਨੂੰ ਹਰ ਪੱਧਰ 'ਤੇ ਆਧੁਨਿਕ ਬਣਾਉਣ ਦੀ ਜ਼ਰੂਰਤ ਹੈ। ਉਨ੍ਹਾਂ ਅੱਗੇ ਕਿਹਾ, 5ਜੀ ਟੈਕਨੋਲੋਜੀ ਦੇਸ਼ ਦੇ ਗਵਰਨੈੱਸ, ਰਹਿਣ-ਸਹਿਣ ਵਿੱਚ ਅਸਾਨੀ (ਈਜ਼ ਆਵ੍ ਲਿਵਿੰਗ), ਕਾਰੋਬਾਰ ਕਰਨ ਵਿੱਚ ਅਸਾਨੀ (ਈਜ਼ ਆਵ੍ ਡੂਇੰਗ ਬਿਜ਼ਨਸ) ਵਿੱਚ ਸਕਾਰਾਤਮਕ ਤਬਦੀਲੀ ਲਿਆਉਣ ਜਾ ਰਹੀ ਹੈ। ਇਸ ਨਾਲ ਖੇਤੀਬਾੜੀ, ਸਿਹਤ, ਸਿੱਖਿਆ, ਬੁਨਿਆਦੀ ਢਾਂਚਾ ਅਤੇ ਲੌਜਿਸਟਿਕਸ ਜਿਹੇ ਹਰ ਖੇਤਰ ਵਿੱਚ ਵਿਕਾਸ ਨੂੰ ਹੁਲਾਰਾ ਮਿਲੇਗਾ। ਇਸ ਨਾਲ ਸੁਵਿਧਾ ਵੀ ਵਧੇਗੀ ਅਤੇ ਰੋਜ਼ਗਾਰ ਦੇ ਕਈ ਮੌਕੇ ਪੈਦਾ ਹੋਣਗੇ।  ਉਨ੍ਹਾਂ ਕਿਹਾ ਕਿ 5ਜੀ ਦੇ ਤੇਜ਼ੀ ਨਾਲ ਰੋਲ-ਆਊਟ ਲਈ ਸਰਕਾਰ ਅਤੇ ਉਦਯੋਗ ਦੋਵਾਂ ਦੇ ਪ੍ਰਯਤਨਾਂ ਦੀ ਜ਼ਰੂਰਤ ਹੈ।

ਪ੍ਰਧਾਨ ਮੰਤਰੀ ਨੇ ਟੈਲੀਕੌਮ ਸੈਕਟਰ ਨੂੰ ਇਸ ਗੱਲ ਦੀ ਇੱਕ ਮਹਾਨ ਉਦਾਹਰਣ ਵਜੋਂ ਦਰਸਾਇਆ ਕਿ ਕਿਵੇਂ ਆਤਮਨਿਰਭਰਤਾ ਅਤੇ ਸੁਅਸਥ ਮੁਕਾਬਲਾ ਸਮਾਜ ਅਤੇ ਅਰਥਵਿਵਸਥਾ ਵਿੱਚ ਗੁਣਾਤਮਕ ਪ੍ਰਭਾਵ ਪੈਦਾ ਕਰਦੇ ਹਨ।  2ਜੀ ਯੁਗ ਦੀ ਨਿਰਾਸ਼ਾ, ਮਾਸੂਸੀ, ਭ੍ਰਿਸ਼ਟਾਚਾਰ ਅਤੇ ਪਾਲਿਸੀ ਪੈਰਾਲਿਸਿਜ਼ ਤੋਂ ਬਾਹਰ ਆ ਕੇ ਦੇਸ਼ ਤੇਜ਼ੀ ਨਾਲ 3ਜੀ ਤੋਂ 4ਜੀ ਅਤੇ ਹੁਣ 5ਜੀ ਅਤੇ 6ਜੀ ਵੱਲ ਵਧਿਆ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ 8 ਵਰ੍ਹਿਆਂ ਵਿੱਚ ਟੈਲੀਕੌਮ ਸੈਕਟਰ ਵਿੱਚ ਰੀਚ, ਰਿਫੋਰਮ, ਰੈਗੂਲੇਟ, ਰਿਸਪੋਂਡ ਅਤੇ ਰੈਵੋਲਿਊਸ਼ਨਾਈਜ਼ ਦੇ ‘ਪੰਚਾਮ੍ਰਿਤ’ ਨਾਲ ਨਵੀਂ ਊਰਜਾ ਦਾ ਸੰਚਾਰ ਕੀਤਾ ਗਿਆ ਹੈ। ਉਨ੍ਹਾਂ ਨੇ ਇਸ ਵਿੱਚ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਣ ਦਾ ਕ੍ਰੈਡਿਟ ਟ੍ਰਾਈ ਨੂੰ ਦਿੱਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਹੁਣ ਦੇਸ਼ ਸਿਲੋਜ਼ ਵਾਲੀ ਸੋਚ ਤੋਂ ਅੱਗੇ ਨਿਕਲ ਰਿਹਾ ਹੈ ਅਤੇ ‘ਵ੍ਹੋਲ ਆਵ੍ ਦ ਗਵਰਨਮੈਂਟ ਅਪ੍ਰੋਚ’ ਨਾਲ ਅੱਗੇ ਵਧ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਅਸੀਂ ਦੇਸ਼ ਵਿੱਚ ਟੈਲੀ-ਡੈਂਸਟੀ ਅਤੇ ਇੰਟਰਨੈਟ ਯੂਜ਼ਰਸ ਦੇ ਮਾਮਲੇ ਵਿੱਚ ਦੁਨੀਆ ਵਿੱਚ ਸਭ ਤੋਂ ਵੱਧ ਤੇਜ਼ੀ ਨਾਲ ਵਿਸਤਾਰ ਕਰ ਰਹੇ ਹਾਂ, ਟੈਲੀਕੌਮ ਸਮੇਤ ਕਈ ਸੈਕਟਰਾਂ ਨੇ ਇਸ ਵਿੱਚ ਭੂਮਿਕਾ ਨਿਭਾਈ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਸਭ ਤੋਂ ਗ਼ਰੀਬ ਪਰਿਵਾਰਾਂ ਤੱਕ ਮੋਬਾਈਲ ਪਹੁੰਚਯੋਗ ਬਣਾਉਣ ਲਈ ਦੇਸ਼ ਵਿੱਚ ਹੀ ਮੋਬਾਈਲ ਫੋਨਾਂ ਦੇ ਨਿਰਮਾਣ 'ਤੇ ਜ਼ੋਰ ਦਿੱਤਾ ਗਿਆ ਹੈ। ਨਤੀਜਾ ਇਹ ਨਿਕਲਿਆ ਕਿ ਮੋਬਾਈਲ ਨਿਰਮਾਣ ਇਕਾਈਆਂ 2 ਤੋਂ ਵਧ ਕੇ 200 ਤੋਂ ਵੱਧ ਹੋ ਗਈਆਂ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਭਾਰਤ ਦੇਸ਼ ਦੇ ਹਰੇਕ ਪਿੰਡ ਨੂੰ ਔਪਟੀਕਲ ਫਾਇਬਰ ਨਾਲ ਜੋੜ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ 2014 ਤੋਂ ਪਹਿਲਾਂ, ਭਾਰਤ ਵਿੱਚ 100 ਪਿੰਡਾਂ ਦੀਆਂ ਪੰਚਾਇਤਾਂ ਨੂੰ ਵੀ ਔਪਟੀਕਲ ਫਾਇਬਰ ਕਨੈਕਟੀਵਿਟੀ ਪ੍ਰਦਾਨ ਨਹੀਂ ਕੀਤੀ ਗਈ ਸੀ।  ਅੱਜ ਅਸੀਂ ਤਕਰੀਬਨ 1.75 ਲੱਖ ਗ੍ਰਾਮ ਪੰਚਾਇਤਾਂ ਤੱਕ ਬ੍ਰੌਡਬੈਂਡ ਕਨੈਕਟੀਵਿਟੀ ਪਹੁੰਚਾਈ ਹੈ। ਇਸ ਕਾਰਨ ਸੈਂਕੜੇ ਸਰਕਾਰੀ ਸੇਵਾਵਾਂ ਪਿੰਡਾਂ ਵਿੱਚ ਪਹੁੰਚ ਰਹੀਆਂ ਹਨ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਮੌਜੂਦਾ ਅਤੇ ਭਵਿੱਖ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਟ੍ਰਾਈ ਜਿਹੇ ਰੈਗੂਲੇਟਰਾਂ ਲਈ ‘ਵ੍ਹੋਲ ਆਵ੍ ਦ ਗਵਰਨਮੈਂਟ ਅਪ੍ਰੋਚ’ ਮਹੱਤਵਪੂਰਨ ਹੈ। ਪ੍ਰਧਾਨ ਮੰਤਰੀ ਨੇ ਕਿਹਾ “ਅੱਜ ਰੈਗੂਲੇਸ਼ਨ ਸਿਰਫ਼ ਇੱਕ ਸੈਕਟਰ ਦੀਆਂ ਸੀਮਾਵਾਂ ਤੱਕ ਹੀ ਸੀਮਿਤ ਨਹੀਂ ਹੈ। ਟੈਕਨੋਲੋਜੀ ਵਿਭਿੰਨ ਸੈਕਟਰਾਂ ਨੂੰ ਆਪਸ ਵਿੱਚ ਜੋੜ ਰਹੀ ਹੈ। ਇਸ ਲਈ ਅੱਜ ਹਰ ਕੋਈ ਸਹਿਯੋਗ-ਅਧਾਰਿਤ ਵਿਨਿਯਮਾਂ ਦੀ ਜ਼ਰੂਰਤ ਦਾ ਅਨੁਭਵ ਕਰ ਰਿਹਾ ਹੈ। ਇਸ ਦੇ ਲਈ ਇਹ ਜ਼ਰੂਰੀ ਹੈ ਕਿ ਸਾਰੇ ਰੈਗੂਲੇਟਰ ਇਕੱਠੇ ਹੋਣ, ਸਾਂਝੇ ਪਲੈਟਫਾਰਮ ਵਿਕਸਿਤ ਕਰਨ ਅਤੇ ਬਿਹਤਰ ਤਾਲਮੇਲ ਲਈ ਹੱਲ ਢੂੰਡਣ।”

ਪ੍ਰਧਾਨ ਮੰਤਰੀ ਦਾ ਭਾਸ਼ਣ ਪੜ੍ਹਨ ਲਈ ਇੱਥੇ ਕਲਿੱਕ ਕਰੋ

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
India's new FTA playbook looks beyond trade and tariffs to investment ties

Media Coverage

India's new FTA playbook looks beyond trade and tariffs to investment ties
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 14 ਜਨਵਰੀ 2026
January 14, 2026

Viksit Bharat Rising: Economic Boom, Tech Dominance, and Cultural Renaissance in 2025 Under the Leadership of PM Modi