ਇਸ ਵਰ੍ਹੇ ਦਾ ਕੇਂਦਰੀ ਬਜਟ ਇੱਕ ਮਜ਼ਬੂਤ ਕਾਰਜਬਲ ਅਤੇ ਵਧਦੀ ਅਰਥਵਿਵਸਥਾ ਦਾ ਮਾਰਗ ਪੱਧਰਾ ਕਰਦਾ ਹੈ: ਪ੍ਰਧਾਨ ਮੰਤਰੀ
ਅਸੀਂ ਜਨਮਾਨਸ, ਅਰਥਵਿਵਸਥਾ ਅਤੇ ਇਨੋਵੇਸ਼ਨ ਨੂੰ ਉਹੀ ਪ੍ਰਾਥਮਿਕਤਾ ਦਿੱਤੀ ਹੈ ਜੋ ਅਸੀਂ ਨਿਵੇਸ਼ ਵਿੱਚ ਇਨਫ੍ਰਾਸਟ੍ਰਕਚਰ ਅਤੇ ਉਦਯੋਗਾਂ ਨੂੰ ਦਿੱਤੀ ਹੈ: ਪ੍ਰਧਾਨ ਮੰਤਰੀ
ਲੋਕਾਂ ਵਿੱਚ ਨਿਵੇਸ਼ ਦੀ ਕਲਪਨਾ ਤਿੰਨ ਥੰਮ੍ਹਾਂ ‘ਤੇ ਟਿਕੀ ਹੈ – ਸਿੱਖਿਆ, ਕੌਸ਼ਲ ਅਤੇ ਸਿਹਤ ਸੇਵਾ! : ਪ੍ਰਧਾਨ ਮੰਤਰੀ
ਅੱਜ ਅਸੀਂ ਭਾਰਤ ਦੀ ਸਿੱਖਿਆ ਪ੍ਰਣਾਲੀ ਨੂੰ ਕਈ ਦਹਾਕਿਆਂ ਦੇ ਬਾਅਦ ਇੱਕ ਵੱਡੇ ਬਦਲਾਵ ਤੋਂ ਗੁਜਰਦੇ ਹੋਏ ਦੇਖ ਰਹੇ ਹਾਂ: ਪ੍ਰਧਾਨ ਮੰਤਰੀ
ਸਾਰੇ ਪ੍ਰਾਥਮਿਕ ਸਿਹਤ ਕੇਂਦਰਾਂ ਵਿੱਚ ਟੈਲੀਮੈਡੀਸਿਨ ਸੁਵਿਧਾ ਦਾ ਵਿਸਤਾਰ ਕੀਤਾ ਜਾ ਰਿਹਾ ਹੈ: ਪ੍ਰਧਾਨ ਮੰਤਰੀ
ਡੇ-ਕੇਅਰ ਕੈਂਸਰ ਸੈਂਟਰ ਅਤੇ ਡਿਜੀਟਲ ਹੈਲਥਕੇਅਰ ਇਨਫ੍ਰਾਸਟ੍ਰਕਚਰ ਦੇ ਮਾਧਿਅਮ ਨਾਲ ਅਸੀਂ ਗੁਣਵੱਤਾਪੂਰਨ ਸਿਹਤ ਸੇਵਾ ਨੂੰ ਅੰਤਿਮ ਛੋਰ ਤੱਕ ਲੈ ਜਾਣਾ ਚਾਹੁੰਦੇ ਹਾਂ: ਪ੍ਰਧਾਨ ਮੰਤਰੀ
ਘਰੇਲੂ ਅਤੇ ਅੰਤਰਰਾਸ਼ਟਰੀ ਟੂਰਿਜ਼ਮ ਨੂੰ ਹੁਲਾਰਾ ਦੇਣ ਦੇ ਲਈ ਇਸ ਬਜਟ ਵਿੱਚ ਅਨੇਕ ਫੈਸਲੇ ਲਏ ਗਏ ਹਨ: ਪ੍ਰਧਾਨ ਮੰਤਰੀ
ਦੇਸ਼ ਭਰ ਵਿੱਚ 50 ਟੂਰਿਜ਼ਮ ਸਥਲਾਂ ਨੂੰ ਟੂਰਿਜ਼ਮ ‘ਤੇ ਕੇਂਦ੍ਰਿਤ ਕਰਕੇ ਵਿਕਸਿਤ ਕੀਤਾ ਜਾਵੇਗਾ: ਪ੍ਰਧਾਨ ਮੰਤਰੀ
ਇਨ੍ਹਾਂ ਸਥਲਾਂ ‘ਤੇ ਹੋਟਲਾਂ ਨੂੰ ਇਨਫ੍ਰਾਸਟ੍ਰਕਚਰ ਦਾ ਦਰਜਾ ਦੇਣ ਨਾਲ ਟੂਰਿਜ਼ਮ ਵਿੱਚ ਅਸਾਨੀ ਹੋਵੇਗੀ ਅਤੇ ਲੋਕਲ ਰੋਜ਼ਗਾਰ ਨੂੰ ਵੀ ਹੁਲਾਰਾ ਮਿਲੇਗਾ: ਪ੍ਰਧਾਨ ਮੰਤਰੀ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸਿੰਗ ਦੇ ਮਾਧਿਅਮ ਨਾਲ ਰੋਜ਼ਗਾਰ ‘ਤੇ ਪੋਸਟ-ਬਜਟ ਵੈਬੀਨਾਰ ਨੂੰ ਸੰਬੋਧਨ ਕੀਤਾ। ਇਸ ਅਵਸਰ ‘ਤੇ ਮੌਜੂਦ ਲੋਕਾਂ ਨੂੰ ਸੰਬੋਧਨ ਕਰਦੇ ਹੋਏ, ਉਨ੍ਹਾਂ ਨੇ ਵੈਬੀਨਾਰ ਦੇ ਵਿਸ਼ਾ-ਵਸਤੂ “ਜਨਮਾਨਸ, ਅਰਥਵਿਵਸਥਾ ਅਤੇ ਇਨੋਵੇਸ਼ਨ ਵਿੱਚ ਨਿਵੇਸ਼” ਦੇ ਮਹੱਤਵ ‘ਤੇ ਚਾਨਣਾ ਪਾਇਆ, ਜੋ ਵਿਕਸਿਤ ਭਾਰਤ ਦੇ ਲਈ ਰੋਡਮੈਪ ਨੂੰ ਪਰਿਭਾਸ਼ਿਤ ਕਰਦਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਵਰ੍ਹੇ ਦਾ ਬਜਟ ਇਸ ਵਿਸ਼ਾ-ਵਸਤੂ ਨੂੰ ਵੱਡੇ ਪੈਮਾਨੇ ‘ਤੇ ਦਰਸਾਉਂਦਾ ਹੈ ਅਤੇ ਭਾਰਤ ਦੇ ਭਵਿੱਖ ਦੇ ਲਈ ਇੱਕ ਖਾਕਾ ਹੈ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਇਨਫ੍ਰਾਸਟ੍ਰਕਚਰ, ਉਦਯੋਗਾਂ, ਲੋਕਾਂ, ਅਰਥਵਿਵਸਥਾ ਅਤੇ ਇਨੋਵੇਸ਼ਨ ਵਿੱਚ ਨਿਵੇਸ਼ ਨੂੰ ਸਮਾਨ ਤੌਰ ‘ਤੇ ਪ੍ਰਾਥਮਿਕਤਾ ਦਿੱਤੀ ਗਈ ਹੈ। ਇਸ ਗੱਲ ਨੂੰ ਰੇਖਾਂਕਿਤ ਕਰਦੇ ਹੋਏ ਕਿ ਸਮਰੱਥਾ ਨਿਰਮਾਣ ਅਤੇ ਪ੍ਰਤਿਭਾ ਦਾ ਵਿਕਾਸ ਰਾਸ਼ਟਰ ਦੀ ਪ੍ਰਗਤੀ ਦਾ ਅਧਾਰ ਹਨ, ਸ਼੍ਰੀ ਮੋਦੀ ਨੇ ਸਾਰੇ ਹਿਤਧਾਰਕਾਂ ਤੋਂ ਅੱਗੇ ਆ ਕੇ ਇਨ੍ਹਾਂ ਖੇਤਰਾਂ ਵਿੱਚ ਵੱਧ ਨਿਵੇਸ਼ ਕਰਨ ਦੀ ਤਾਕੀਦ ਕੀਤੀ ਕਿਉਂਕਿ ਵਿਕਾਸ ਦੇ ਅਗਲੇ ਪੜਾਅ ਵਿੱਚ ਇਸ ਦੀ ਜ਼ਰੂਰਤ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਦੇਸ਼ ਦੀ ਆਰਥਿਕ ਸਫਲਤਾ ਦੇ ਲਈ ਜ਼ਰੂਰੀ ਹੈ ਅਤੇ ਹਰ ਸੰਗਠਨ ਦੀ ਸਫਲਤਾ ਦਾ ਅਧਾਰ ਹੈ।

 

ਸ਼੍ਰੀ ਮੋਦੀ ਨੇ ਕਿਹਾ, “ਲੋਕਾਂ ਦੀ ਨਿਵੇਸ਼ ਕਰਨ ਦੀ ਕਲਪਨਾ ਤਿੰਨ ਥੰਮ੍ਹਾਂ ‘ਤੇ ਟਿਕੀ ਹੈ: ਸਿੱਖਿਆ, ਕੌਸ਼ਲ ਅਤੇ ਸਿਹਤ ਸੇਵਾ”, ਉਨ੍ਹਾਂ ਨੇ ਕਿਹਾ ਕਿ ਭਾਰਤ ਦੀ ਸਿੱਖਿਆ ਪ੍ਰਣਾਲੀ ਕਈ ਦਹਾਕਿਆਂ ਦੇ ਬਾਅਦ ਇੱਕ ਮਹੱਤਵਪੂਰਨ ਪਰਿਵਰਤਨ ਤੋਂ ਗੁਜਰ ਰਹੀ ਹੈ। ਉਨ੍ਹਾਂ ਨੇ ਰਾਸ਼ਟਰੀ ਸਿੱਖਿਆ ਨੀਤੀ, ਆਈਆਈਟੀ ਦਾ ਵਿਸਤਾਰ, ਸਿੱਖਿਆ ਪ੍ਰਣਾਲੀ ਨਾਲ ਟੈਕਨੋਲੋਜੀ ਨੂੰ ਜੋੜਨ ਅਤੇ ਏਆਈ ਦੀ ਪੂਰੀ ਸਮਰੱਥਾ ਦਾ ਉਪਯੋਗ ਜਿਹੀਆਂ ਪ੍ਰਮੁੱਖ ਪਹਿਲਕਦਮੀਆਂ ‘ਤੇ ਜ਼ੋਰ ਦਿੱਤਾ। ਪਾਠਪੁਸਤਕਾਂ ਦੇ ਡਿਜੀਟਲੀਕਰਣ ਅਤੇ 22 ਭਾਰਤੀ ਭਾਸ਼ਾਵਾਂ ਵਿੱਚ ਸਿੱਖਣ ਦੀ ਸਮੱਗਰੀ ਦੀ ਉਪਲਬਧਤਾ ਜਿਹੇ ਯਤਨਾਂ ‘ਤੇ ਜ਼ੋਰ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ, “ਇਨ੍ਹਾਂ ਮਿਸ਼ਨ-ਮੋਡ ਯਤਨਾਂ ਨੇ ਭਾਰਤ ਦੀ ਸਿੱਖਿਆ ਪ੍ਰਣਾਲੀ ਨੂੰ 21ਵੀਂ ਸਦੀ ਦੀ ਦੁਨੀਆ ਦੀਆਂ ਜ਼ਰੂਰਤਾਂ ਅਤੇ ਮਾਪਦੰਡਾਂ ਦੇ ਨਾਲ ਅਨੁਕੂਲ ਬਣਾਉਣ ਵਿੱਚ ਸਮਰੱਥ ਬਣਾਇਆ ਹੈ।”

 

ਇਸ ਗੱਲ ‘ਤੇ ਚਾਨਣਾ ਪਾਉਂਦੇ ਹੋਏ ਕਿ 2014 ਤੋਂ ਸਰਕਾਰ ਨੇ 3 ਕਰੋੜ ਤੋਂ ਵੱਧ ਨੌਜਵਾਨਾਂ ਨੂੰ ਸਕਿੱਲ ਟ੍ਰੇਨਿੰਗ ਪ੍ਰਦਾਨ ਕੀਤੀ ਹੈ, ਪ੍ਰਧਾਨ ਮੰਤਰੀ ਨੇ 1,000 ਆਈਟੀਆਈ ਵਿੱਚ ਸੁਧਾਰ ਅਤੇ 5 ਉਤਕ੍ਰਿਸ਼ਟਤਾ ਕੇਂਦਰਾਂ ਦੀ ਸਥਾਪਨਾ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਨੌਜਵਾਨਾਂ ਨੂੰ ਉਦਯੋਗਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਵਾਲੀ ਟ੍ਰੇਨਿੰਗ ਨਾਲ ਲੈਸ ਕਰਨ ਦੇ ਟੀਚੇ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਟਿੱਪਣੀ ਕੀਤੀ ਕਿ ਆਲਮੀ ਮਾਹਿਰਾਂ ਦੀ ਮਦਦ ਨਾਲ ਇਹ ਯਕੀਨੀ ਬਣਾਉਣ ਦੇ ਯਤਨ ਕੀਤੇ ਜਾ ਰਹੇ ਹਨ ਕਿ ਭਾਰਤੀ ਯੁਵਾ ਵਿਸ਼ਵ ਪੱਧਰ ‘ਤੇ ਮੁਕਾਬਲਾ ਕਰ ਸਕਣ। ਸ਼੍ਰੀ ਮੋਦੀ ਨੇ ਇਨ੍ਹਾਂ ਪਹਿਲਕਦਮੀਆਂ ਵਿੱਚ ਉਦਯੋਗ ਅਤੇ ਸਿੱਖਿਆ ਜਗਤ ਦੀ ਮਹੱਤਵਪੂਰਨ ਭੂਮਿਕਾ ‘ਤੇ ਜ਼ੋਰ ਦਿੱਤਾ ਅਤੇ ਉਦਯੋਗਾਂ ਅਤੇ ਅਕਾਦਮਿਕ ਸੰਸਥਾਵਾਂ ਨੂੰ ਇੱਕ-ਦੂਸਰੇ ਦੀਆਂ ਜ਼ਰੂਰਤਾਂ ਨੂੰ ਸਮਝਣ ਅਤੇ ਉਨ੍ਹਾਂ ਨੂੰ ਪੂਰਾ ਕਰਨ, ਨੌਜਵਾਨਾਂ ਨੂੰ ਤੇਜ਼ੀ ਨਾਲ ਬਦਲਦੀ ਦੁਨੀਆ ਦੇ ਅਨੁਸਾਰ ਅਵਸਰ ਪ੍ਰਦਾਨ ਕਰਨ, ਐਕਸਪੋਜ਼ਰ ਪ੍ਰਾਪਤ ਕਰਨ ਅਤੇ ਵਿਹਾਰਕ ਸਿੱਖਿਆ ਦੇ ਲਈ ਪਲੈਟਫਾਰਮ ਤੱਕ ਪਹੁੰਚ ਪ੍ਰਦਾਨ ਕਰਨ ਦੀ ਤਾਕੀਦ ਕੀਤੀ। ਨੌਜਵਾਨਾਂ ਨੂੰ ਨਵੇਂ ਅਵਸਰ ਅਤੇ ਵਿਹਾਰਕ ਕੌਸ਼ਲ ਪ੍ਰਦਾਨ ਕਰਨ ਦੇ ਲਈ ਪੀਐੱਮ-ਇੰਟਰਨਸ਼ਿਪ ਯੋਜਨਾ ਦੀ ਸ਼ੁਰੂਆਤ ‘ਤੇ ਚਾਨਣਾ ਪਾਉਂਦੇ ਹੋਏ, ਉਨ੍ਹਾਂ ਨੇ ਇਸ ਪਹਿਲ ਵਿੱਚ ਹਰ ਪੱਧਰ ‘ਤੇ ਵੱਧ ਤੋਂ ਵੱਧ ਉਦਯੋਗ ਦੀ ਭਾਗੀਦਾਰੀ ਯਕੀਨੀ ਬਣਾਉਣ ਦੇ ਮਹੱਤਵ ‘ਤੇ ਜ਼ੋਰ ਦਿੱਤਾ।

 

ਮੈਡੀਕਲ ਖੇਤਰ ਦਾ ਜ਼ਿਕਰ ਕਰਦੇ ਹੋਏ, ਸ਼੍ਰੀ ਮੋਦੀ ਨੇ ਕਿਹਾ ਕਿ ਇਸ ਬਜਟ ਵਿੱਚ 10,000 ਨਵੀਆਂ ਮੈਡੀਕਲ ਸੀਟਾਂ ਜੋੜਨ ਦਾ ਅਤੇ ਅਗਲੇ ਪੰਜ ਵਰ੍ਹਿਆਂ ਵਿੱਚ ਮੈਡੀਕਲ ਖੇਤਰ ਵਿੱਚ 75,000 ਸੀਟਾਂ ਜੋੜਨ ਦਾ ਟੀਚਾ ਰੱਖਿਆ ਗਿਆ ਹੈ। ਉਨ੍ਹਾਂ ਨੇ ਸਾਰੇ ਪ੍ਰਾਥਮਿਕ ਸਿਹਤ ਕੇਂਦਰਾਂ ਵਿੱਚ ਟੈਲੀਮੈਡੀਸਿਨ ਸੁਵਿਧਾਵਾਂ ਦੇ ਵਿਸਤਾਰ ‘ਤੇ ਚਾਨਣਾ ਪਾਇਆ। ਉਨ੍ਹਾਂ ਨੇ ਡੇਅਕੇਅਰ ਕੈਂਸਰ ਕੇਂਦਰਾਂ ਦੀ ਸਥਾਪਨਾ ਅਤੇ ਡਿਜੀਟਲ ਹੈਲਥਕੇਅਰ ਇਨਫ੍ਰਾਸਟ੍ਰਕਚਰ ਦੇ ਵਿਕਾਸ ‘ਤੇ ਵੀ ਜ਼ੋਰ ਦਿੱਤਾ ਤਾਕਿ ਗੁਣਵੱਤਾਪੂਰਨ ਸਿਹਤ ਸੇਵਾ ਅੰਤਿਮ ਛੋਰ ਤੱਕ ਪਹੁੰਚ ਸਕੇ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਪਹਿਲਕਦਮੀਆਂ ਦਾ ਲੋਕਾਂ ਦੇ ਜੀਵਨ ‘ਤੇ ਪਰਿਵਰਤਨਕਾਰੀ ਪ੍ਰਭਾਵ ਪਵੇਗਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਨ੍ਹਾਂ ਯਤਨਾਂ ਨਾਲ ਨੌਜਵਾਨਾਂ ਦੇ ਲਈ ਰੋਜ਼ਗਾਰ ਦੇ ਅਨੇਕ ਨਵੇਂ ਅਵਸਰ ਪੈਦਾ ਹੋਣਗੇ। ਉਨ੍ਹਾਂ ਨੇ ਹਿਤਧਾਰਕਾਂ ਨੂੰ ਇਨ੍ਹਾਂ ਪਹਿਲਕਦਮੀਆਂ ਨੂੰ ਲਾਗੂ ਕਰਨ ਦੇ ਲਈ ਤੇਜ਼ੀ ਨਾਲ ਕੰਮ ਕਰਨ ਦੀ ਤਾਕੀਦ ਕੀਤੀ, ਤਾਕਿ ਬਜਟ ਐਲਾਨਾਂ ਦਾ ਲਾਭ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚ ਸਕੇ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ ਇੱਕ ਦਹਾਕੇ ਵਿੱਚ ਅਰਥਵਿਵਸਥਾ ਵਿੱਚ ਨਿਵੇਸ਼ ਭਵਿੱਖ ਦੀ ਦ੍ਰਿਸ਼ਟੀ ਨਾਲ ਨਿਰਦੇਸ਼ਿਤ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ 2047 ਤੱਕ ਭਾਰਤ ਦੀ ਸ਼ਹਿਰੀ ਆਬਾਦੀ ਲਗਭਗ 90 ਕਰੋੜ ਤੱਕ ਪਹੁੰਚਣ ਦਾ ਅਨੁਮਾਨ ਹੈ, ਜਿਸ ਦੇ ਲਈ ਯੋਜਨਾਬੱਧ ਸ਼ਹਿਰੀਕਰਣ ਦੀ ਜ਼ਰੂਰਤ ਹੈ। ਉਨ੍ਹਾਂ ਨੇ 1 ਲੱਖ ਕਰੋੜ ਰੁਪਏ ਦੇ ਸ਼ਹਿਰੀ ਚੁਣੌਤੀ ਫੰਡ ਦੀ ਸਥਾਪਨਾ ਦੀ ਪਹਿਲ ਦਾ ਐਲਾਨ ਕੀਤਾ, ਜਿਸ ਵਿੱਚ ਸ਼ਾਸਨ, ਇਨਫ੍ਰਾਸਟ੍ਰਕਚਰ ਅਤੇ ਵਿੱਤੀ ਸਥਿਰਤਾ ‘ਤੇ ਧਿਆਨ ਕੇਂਦ੍ਰਿਤ ਕੀਤਾ ਜਾਵੇਗਾ, ਨਾਲ ਹੀ ਨਿਜੀ ਨਿਵੇਸ਼ ਨੂੰ ਵੀ ਹੁਲਾਰਾ ਦਿੱਤਾ ਜਾਵੇਗਾ। ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ, “ਭਾਰਤੀ ਸ਼ਹਿਰਾਂ ਨੂੰ ਟਿਕਾਊ ਸ਼ਹਿਰੀ ਗਤੀਸ਼ੀਲਤਾ, ਡਿਜੀਟਲ ਏਕੀਕਰਣ ਅਤੇ ਜਲਵਾਯੂ ਲਚਕੀਲਾਪਨ ਯੋਜਨਾਵਾਂ ਦੇ ਲਈ ਪਹਿਚਾਣਿਆ ਜਾਵੇਗਾ।” ਉਨ੍ਹਾਂ ਨੇ ਨਿਜੀ ਖੇਤਰ, ਖਾਸ ਤੌਰ ‘ਤੇ ਰੀਅਲ ਇਸਟੇਟ ਅਤੇ ਉਦਯੋਗਿਕ ਖੇਤਰਾਂ ਨਾਲ ਯੋਜਨਾਬੱਧ ਸ਼ਹਿਰੀਕਰਣ ਨੂੰ ਪ੍ਰਾਥਮਿਕਤਾ ਦੇਣ ਅਤੇ ਅੱਗੇ ਵਧਾਉਣ ਦੀ ਤਾਕੀਦ ਕੀਤੀ। ਉਨ੍ਹਾਂ ਨੇ ਅੰਮ੍ਰਿਤ 2.0 ਅਤੇ ਜਲ ਜੀਵਨ ਮਿਸ਼ਨ ਜਿਹੀਆਂ ਪਹਿਲਕਦਮੀਆਂ ਨੂੰ ਅੱਗੇ ਵਧਾਉਣ ਦੇ ਲਈ ਸਹਿਯੋਗੀ ਯਤਨਾਂ ਦੇ ਮਹੱਤਵ ‘ਤੇ ਵੀ ਜ਼ੋਰ ਦਿੱਤਾ।

 

ਅਰਥਵਿਵਸਥਾ ਵਿੱਚ ਨਿਵੇਸ਼ ਬਾਰੇ ਚਰਚਾ ਕਰਦੇ ਹੋਏ ਟੂਰਿਜ਼ਮ ਖੇਤਰ ਦੀਆਂ ਸੰਭਾਵਨਾਵਾਂ ‘ਤੇ ਧਿਆਨ ਕੇਂਦ੍ਰਿਤ ਕਰਨ ਦੀ ਜ਼ਰੂਰਤ ‘ਤੇ ਬਲ ਦਿੰਦੇ ਹੋਏ, ਸ਼੍ਰੀ ਮੋਦੀ ਨੇ ਇਸ ਗੱਲ ‘ਤੇ ਚਾਨਣਾ ਪਾਇਆ ਕਿ ਟੂਰਿਜ਼ਮ ਖੇਤਰ ਵਿੱਚ ਭਾਰਤ ਦੇ ਸਕਲ ਘਰੇਲੂ ਉਤਪਾਦ ਵਿੱਚ 10 ਪ੍ਰਤੀਸ਼ਤ ਤੱਕ ਦਾ ਯੋਗਦਾਨ ਕਰਨ ਅਤੇ ਕਰੋੜਾਂ ਨੌਜਵਾਨਾਂ ਦੇ ਲਈ ਰੋਜ਼ਗਾਰ ਦੇ ਅਵਸਰ ਪੈਦਾ ਕਰਨ ਦੀ ਸਮਰੱਥਾ ਹੈ। ਉਨ੍ਹਾਂ ਨੇ ਘਰੇਲੂ ਅਤੇ ਅੰਤਰਰਾਸ਼ਟਰੀ ਟੂਰਿਜ਼ਮ ਨੂੰ ਹੁਲਾਰਾ ਦੇਣ ਦੇ ਲਈ ਬਜਟ ਵਿੱਚ ਕਈ ਉਪਾਵਾਂ ਦਾ ਜ਼ਿਕਰ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ, “ਟੂਰਿਜ਼ਮ ‘ਤੇ ਧਿਆਨ ਕੇਂਦ੍ਰਿਤ ਕਰਦੇ ਹੋਏ ਦੇਸ਼ ਭਰ ਵਿੱਚ 50 ਡੈਸਟੀਨੇਸ਼ਨਸ ਨੂੰ ਵਿਕਸਿਤ ਕੀਤਾ ਜਾਵੇਗਾ”, ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਡੈਸਟੀਨੇਸ਼ਨਸ ਵਿੱਚ ਹੋਟਲਾਂ ਨੂੰ ਇਨਫ੍ਰਾਸਟ੍ਰਕਚਰ ਦਾ ਦਰਜਾ ਦੇਣ ਨਾਲ ਟੂਰਿਜ਼ਮ ਵਿੱਚ ਅਸਾਨੀ ਹੋਵੇਗੀ ਅਤੇ ਲੋਕਲ ਰੋਜ਼ਗਾਰ ਨੂੰ ਹੁਲਾਰਾ ਮਿਲੇਗਾ। ਹੋਮਸਟੇਅ ਦਾ ਸਮਰਥਨ ਕਰਨ ਦੇ ਲਈ ਮੁਦ੍ਰਾ ਯੋਜਨਾ ਦੇ ਵਿਸਤਾਰ ‘ਤੇ ਚਾਨਣਾ ਪਾਉਂਦੇ ਹੋਏ, ਸ਼੍ਰੀ ਮੋਦੀ ਨੇ ਆਲਮੀ ਟੂਰਿਸਟਾਂ ਨੂੰ ਆਕਰਸ਼ਿਤ ਕਰਨ ਦੇ ਲਈ ‘ਹੀਲ ਇਨ ਇੰਡੀਆ’ ਅਤੇ ‘ਲੈਂਡ ਆਫ ਦ ਬੁੱਧ’ ਜਿਹੀਆਂ ਪਹਿਲਕਦਮੀਆਂ ‘ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਨੇ ਕਿਹਾ, “ਭਾਰਤ ਨੂੰ ਆਲਮੀ ਟੂਰਿਜ਼ਮ ਅਤੇ ਭਲਾਈ ਕੇਂਦਰ ਦੇ ਰੂਪ ਵਿੱਚ ਸਥਾਪਿਤ ਕਰਨ ਦੇ ਯਤਨ ਕੀਤਾ ਜਾ ਰਹੇ ਹਨ।”

 

ਇਸ ਗੱਲ ‘ਤੇ ਜ਼ੋਰ ਦਿੰਦੇ ਹੋਏ ਕਿ ਟੂਰਿਜ਼ਮ ਹੋਟਲ ਅਤੇ ਟ੍ਰਾਂਸਪੋਰਟ ਉਦਯੋਗਾਂ ਤੋਂ ਪਰੇ ਹੋਰ ਖੇਤਰਾਂ ਵਿੱਚ ਵੀ ਅਵਸਰ ਪ੍ਰਦਾਨ ਕਰਦਾ ਹੈ, ਪ੍ਰਧਾਨ ਮੰਤਰੀ ਨੇ ਸਿਹਤ ਖੇਤਰ ਦੇ ਹਿਤਧਾਰਕਾਂ ਨੂੰ ਹੈਲਥ ਟੂਰਿਜ਼ਮ ਨੂੰ ਹੁਲਾਰਾ ਦੇਣ ਵਿੱਚ ਨਿਵੇਸ਼ ਕਰਨ ਦੀ ਤਾਕੀਦ ਕੀਤੀ। ਉਨ੍ਹਾਂ ਨੇ ਯੋਗ ਅਤੇ ਹੈਲਥ ਟੂਰਿਜ਼ਮ ਦੀ ਸਮਰੱਥਾ ਦਾ ਪੂਰਾ ਉਪਯੋਗ ਕਰਨ ਦੀ ਜ਼ਰੂਰਤ ‘ਤੇ ਬਲ ਦਿੱਤਾ, ਐਜੁਕੇਸ਼ਨ ਟੂਰਿਜ਼ਮ ਵਿੱਚ ਵਾਧੇ ਦੀਆਂ ਮਹੱਤਵਪੂਰਨ ਸੰਭਾਵਨਾਵਾਂ ‘ਤੇ ਟਿੱਪਣੀ ਕੀਤੀ। ਉਨ੍ਹਾਂ ਨੇ ਇਸ ਦਿਸ਼ਾ ਵਿੱਚ ਵਿਸਤ੍ਰਿਤ ਚਰਚਾ ਦੀ ਇੱਛਾ ਵਿਅਕਤ ਕੀਤੀ ਅਤੇ ਇਨ੍ਹਾਂ ਪਹਿਲਕਦਮੀਆਂ ਨੂੰ ਅੱਗੇ ਵਧਾਉਣ ਦੇ ਲਈ ਇੱਕ ਮਜ਼ਬੂਤ ਰੋਡਮੈਪ ਵਿਕਸਿਤ ਕਰਨ ਦੀ ਤਾਕੀਦ ਕੀਤੀ।

 

ਸ਼੍ਰੀ ਮੋਦੀ ਨੇ ਕਿਹਾ, “ਇਨੋਵੇਸ਼ਨ ਵਿੱਚ ਨਿਵੇਸ਼ ਨਾਲ ਰਾਸ਼ਟਰ ਦਾ ਭਵਿੱਖ ਨਿਰਧਾਰਿਤ ਹੁੰਦਾ ਹੈ”, ਉਨ੍ਹਾਂ ਨੇ ਇਸ ਗੱਲ ‘ਤੇ ਚਾਨਣਾ ਪਾਇਆ ਕਿ ਆਰਟੀਫਿਸ਼ੀਅਲ ਇੰਟੈਲੀਜੈਂਸ ਵਿੱਚ ਭਾਰਤ ਦੀ ਅਰਥਵਿਵਸਥਾ ਵਿੱਚ ਕਈ ਲੱਖ ਕਰੋੜ ਰੁਪਏ ਦਾ ਯੋਗਦਾਨ ਕਰਨ ਦੀ ਸਮਰੱਥਾ ਹੈ, ਇਸ ਦਿਸ਼ਾ ਵਿੱਚ ਤੇਜ਼ੀ ਨਾਲ ਪ੍ਰਗਤੀ ਦੀ ਜ਼ਰੂਰਤ ਨੂੰ ਰੇਖਾਂਕਿਤ ਕੀਤਾ। ਉਨ੍ਹਾਂ ਨੇ ਏਆਈ-ਸੰਚਾਲਿਤ ਸਿੱਖਿਆ ਅਤੇ ਰਿਸਰਚ ਦੇ ਲਈ ਬਜਟ ਵਿੱਚ 500 ਕਰੋੜ ਰੁਪਏ ਦੇ ਐਲੋਕੇਸ਼ਨ ਦਾ ਜ਼ਿਕਰ ਕੀਤਾ। ਭਾਰਤ ਵਿੱਚ ਏਆਈ ਸਮਰੱਥਾਵਾਂ ਨੂੰ ਵਿਕਸਿਤ ਕਰਨ ਦੇ ਲਈ ਇੱਕ ਨੈਸ਼ਨਲ ਲਾਰਜ ਲੈਂਗੁਏਜ ਮੌਡਲ ਸਥਾਪਿਤ ਕਰਨ ਦੀਆਂ ਯੋਜਨਾਵਾਂ ਦਾ ਜ਼ਿਕਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਨਿਜੀ ਖੇਤਰ ਨਾਲ ਇਸ ਖੇਤਰ ਵਿੱਚ ਆਲਮੀ ਰੱਖਿਆ ਤੋਂ ਅੱਗੇ ਰਹਿਣ ਦੀ ਤਾਕੀਦ ਕੀਤੀ। ਉਨ੍ਹਾਂ ਨੇ ਕਿਹਾ, “ਦੁਨੀਆ ਇੱਕ ਭਰੋਸੇਯੋਗ, ਸੁਰੱਖਿਅਤ ਅਤੇ ਲੋਕਤੰਤਰੀ ਰਾਸ਼ਟਰ ਦੀ ਉਡੀਕ ਕਰ ਰਹੀ ਹੈ ਜੋ ਕਿਫਾਇਤੀ ਏਆਈ ਸਮਾਧਾਨ ਪ੍ਰਦਾਨ ਕਰ ਸਕੇ”, ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਅੱਜ ਇਸ ਖੇਤਰ ਵਿੱਚ ਕੀਤੇ ਗਏ ਨਿਵੇਸ਼ ਨਾਲ ਭਵਿੱਖ ਵਿੱਚ ਮਹੱਤਵਪੂਰਨ ਲਾਭ ਹੋਣਗੇ।

 

ਪ੍ਰਧਾਨ ਮੰਤਰੀ ਨੇ ਕਿਹਾ, “ਭਾਰਤ ਦੁਨੀਆ ਦਾ ਤੀਸਰਾ ਸਭ ਤੋਂ ਵੱਡਾ ਸਟਾਰਟਅੱਪ ਈਕੋਸਿਸਟਮ ਬਣ ਗਿਆ ਹੈ”, ਉਨ੍ਹਾਂ ਨੇ ਕਿਹਾ ਕਿ ਇਸ ਬਜਟ ਵਿੱਚ ਸਟਾਰਟਅੱਪ ਨੂੰ ਹੁਲਾਰਾ ਦੇਣ ਲਈ ਅਨੇਕ ਉਪਾਅ ਕੀਤਾ ਗਏ ਹਨ। ਉਨ੍ਹਾਂ ਨੇ ਰਿਸਰਚ ਅਤੇ ਇਨੋਵੇਸ਼ਨ ਨੂੰ ਹੁਲਾਰਾ ਦੇਣ ਦੇ ਲਈ 1 ਲੱਖ ਕਰੋੜ ਰੁਪਏ ਦੇ ਕੌਪਰਸ ਫੰਡ ਨੂੰ ਮਨਜ਼ੂਰੀ ਦਿੱਤੇ ਜਾਣ ਦਾ ਜ਼ਿਕਰ ਕੀਤਾ। ਪ੍ਰਧਾਨ ਮੰਤਰੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਇਸ ਨਾਲ ‘ਡੀਪ ਟੈੱਕ ਫੰਡ ਆਫ ਫੰਡਸ’ ਦੇ ਮਾਧਿਅਮ ਨਾਲ ਉਭਰਦੇ ਖੇਤਰਾਂ ਵਿੱਚ ਨਿਵੇਸ਼ ਵਧੇਗਾ। ਉਨ੍ਹਾਂ ਨੇ ਆਈਆਈਟੀ ਅਤੇ ਆਈਆਈਐੱਸਸੀ ਵਿੱਚ 10,000 ਰਿਸਰਚ ਫੈਲੋਸ਼ਿਪਸ ਦੇ ਪ੍ਰਾਵਧਾਨ ਦਾ ਜ਼ਿਕਰ ਕੀਤਾ, ਜੋ ਰਿਸਰਚ ਨੂੰ ਹੁਲਾਰਾ ਦੇਵੇਗਾ ਅਤੇ ਪ੍ਰਤੀਭਾਸ਼ਾਲੀ ਨੌਜਵਾਨਾਂ ਨੂੰ ਅਵਸਰ ਪ੍ਰਦਾਨ ਕਰੇਗਾ। ਪ੍ਰਧਾਨ ਮੰਤਰੀ ਨੇ ਇਨੋਵੇਸ਼ਨ ਨੂੰ ਗਤੀ ਦੇਣ ਵਿੱਚ ਰਾਸ਼ਟਰੀ ਭੂ-ਸਥਾਨਕ ਮਿਸ਼ਨ ਅਤੇ ਨੈਸ਼ਨਲ ਰਿਸਰਚ ਫਾਉਂਡੇਸ਼ਨ ਦੀ ਭੂਮਿਕਾ ‘ਤੇ ਵੀ ਚਾਨਣਾ ਪਾਇਆ। ਉਨ੍ਹਾਂ ਨੇ ਰਿਸਰਚ ਅਤੇ ਇਨੋਵੇਸ਼ਨ ਵਿੱਚ ਭਾਰਤ ਨੂੰ ਨਵੀਆਂ ਉਚਾਈਆਂ ‘ਤੇ ਲੈ ਜਾਣ ਦੇ ਲਈ ਸਾਰੇ ਪੱਧਰਾਂ ‘ਤੇ ਸਮੂਹਿਕ ਯਤਨਾਂ ਦੀ ਜ਼ਰੂਰਤ ‘ਤੇ ਬਲ ਦਿੱਤਾ।

 

ਭਾਰਤ ਦੀ ਸਮ੍ਰਿੱਧ ਪਾਂਡੁਲਿਪੀ ਵਿਰਾਸਤ ਨੂੰ ਸੁਰੱਖਿਅਤ ਕਰਨ ਵਿੱਚ ਗਿਆਨ ਭਾਰਤਮ ਮਿਸ਼ਨ ਦੇ ਮਹੱਤਵ ‘ਤੇ ਜ਼ੋਰ ਦਿੰਦੇ ਹੋਏ, ਸ਼੍ਰੀ ਮੋਦੀ ਨੇ ਐਲਾਨ ਕੀਤਾ ਕਿ ਇਸ ਮਿਸ਼ਨ ਦੇ ਤਹਿਤ ਇੱਕ ਕਰੋੜ ਤੋਂ ਵੱਧ ਪਾਂਡੁਲਿਪੀਆਂ ਦਾ ਡਿਜੀਟਲੀਕਰਣ ਕੀਤਾ ਜਾਵੇਗਾ, ਜਿਸ ਨਾਲ ਇੱਕ ਨੈਸ਼ਨਲ ਡਿਜੀਟਲ ਰਿਪੋਜ਼ੀਟਰੀ ਦਾ ਨਿਰਮਾਣ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਇਹ ਰਿਪੌਜ਼ੀਟਰੀ ਦੁਨੀਆ ਭਰ ਦੇ ਵਿਦਵਾਨਾਂ ਅਤੇ ਰਿਸਰਚਰਾਂ ਨੂੰ ਭਾਰਤ ਦੇ ਇਤਿਹਾਸਿਕ, ਪਰੰਪਰਾਗਤ ਗਿਆਨ ਅਤੇ ਸਿਆਣਪ ਤੱਕ ਪਹੁੰਚਣ ਵਿੱਚ ਸਮਰੱਥ ਬਣਾਵੇਗੀ। ਪ੍ਰਧਾਨ ਮੰਤਰੀ ਦੇ ਪਾਦਪ ਜੈਨੇਟਿਕ ਸੰਸਾਧਨਾਂ ਨੂੰ ਸੁਰੱਖਿਅਤ ਕਰਨ ਦੇ ਲਈ ਇੱਕ ਰਾਸ਼ਟਰੀ ਜੀਨ ਬੈਂਕ ਦੀ ਸਥਾਪਨਾ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਇਸ ਪਹਿਲ ਦਾ ਉਦੇਸ਼ ਭਾਵੀ ਪੀੜ੍ਹੀਆਂ ਦੇ ਲਈ ਜੈਨੇਟਿਕ ਸੰਸਾਧਨ ਅਤੇ ਖੁਰਾਕ ਸੁਰੱਖਿਆ ਯਕੀਨੀ ਬਣਾਉਣਾ ਹੈ। ਉਨ੍ਹਾਂ ਨੇ ਅਜਿਹੇ ਯਤਨਾਂ ਦੇ ਵਿਸਤਾਰ ਦੀ ਤਾਕੀਦ ਕੀਤੀ ਅਤੇ ਵਿਭਿੰਨ ਸੰਸਥਾਵਾਂ ਅਤੇ ਖੇਤਰਾਂ ਨੂੰ ਇਨ੍ਹਾਂ ਪਹਿਲਕਦਮੀਆਂ ਵਿੱਚ ਸਰਗਰਮ ਤੌਰ ‘ਤੇ ਹਿੱਸਾ ਲੈਣ ਦੀ ਤਾਕੀਦ ਕੀਤੀ।

 

ਫਰਵਰੀ 2025 ਵਿੱਚ ਭਾਰਤ ਦੀ ਅਰਥਵਿਵਸਥਾ ਬਾਰੇ ਆਈਐੱਮਐੱਫ ਦੁਆਰਾ ਕੀਤੀਆਂ ਗਈਆਂ ਜ਼ਿਕਰਯੋਗ ਟਿੱਪਣੀਆਂ ਦਾ ਹਵਾਲਾ ਦਿੰਦੇ ਹੋਏ, ਸ਼੍ਰੀ ਮੋਦੀ ਨੇ ਕਿਹਾ ਕਿ 2015 ਤੋਂ 2025 ਦਰਮਿਆਨ, ਭਾਰਤ ਦੀ ਅਰਥਵਿਵਸਥਾ ਨੇ 66 ਪ੍ਰਤੀਸ਼ਤ ਦਾ ਵਾਧਾ ਦਰਜ ਕੀਤਾ ਹੈ, ਜਿਸ ਨਾਲ ਇਹ 3.8 ਟ੍ਰਿਲੀਅਨ ਡਾਲਰ ਦੀ ਅਰਥਵਿਵਸਥਾ ਬਣ ਗਈ ਹੈ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਇਹ ਵਾਧਾ ਕਈ ਪ੍ਰਮੁੱਖ ਅਰਥਵਿਵਸਥਾਵਾਂ ਤੋਂ ਅੱਗੇ ਨਿਕਲ ਗਿਆ ਹੈ, ਅਤੇ ਉਹ ਦਿਨ ਦੂਰ ਨਹੀਂ ਜਦੋਂ ਭਾਰਤ 5 ਟ੍ਰਿਲੀਅਨ ਡਾਲਰ ਦੀ ਅਰਥਵਿਵਸਥਾ ਬਣ ਜਾਵੇਗਾ। ਉਨ੍ਹਾਂ ਨੇ ਅਰਥਵਿਵਸਥਾ ਦਾ ਵਿਸਤਾਰ ਜਾਰੀ ਰੱਖਣ ਦੇ ਲਈ ਸਹੀ ਦਿਸ਼ਾ ਵਿੱਚ ਸਹੀ ਨਿਵੇਸ਼ ਕਰਨ ਦੇ ਮਹੱਤਵ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਇਸ ਵਿਜ਼ਨ ਨੂੰ ਪ੍ਰਾਪਤ ਕਰਨ ਵਿੱਚ ਬਜਟ ਐਲਾਨਾਂ ਨੂੰ ਲਾਗੂ ਕਰਨ ਦੀ ਮਹੱਤਵਪੂਰਨ ਭੂਮਿਕਾ ‘ਤੇ ਜ਼ੋਰ ਦਿੱਤਾ ਅਤੇ ਸਾਰੇ ਹਿਤਧਾਰਕਾਂ ਦੇ ਮਹੱਤਵਪੂਰਨ ਯੋਗਦਾਨ ਨੂੰ ਸਵੀਕਾਰ ਕੀਤਾ। ਉਨ੍ਹਾਂ ਨੇ ਜ਼ਿਕਰ ਕੀਤਾ ਕਿ ਕਿਸੇ ਵੀ ਸੰਗਠਨ ਵਿੱਚ ਹੁਣ ਟੀਮਾਂ ਦੁਆਰਾ ਅਲੱਗ ਹੋ ਕੇ ਕੰਮ ਕਰਨ ਦੀ ਪਰੰਪਰਾ ਆ ਗਈ ਹੈ ਅਤੇ ਹੁਣ ਸਰਕਾਰ ਨੇ ਯੋਜਨਾਵਾਂ ਅਤੇ ਪਹਿਲਕਦਮੀਆਂ ਦੇ ਬਿਹਤਰ ਲਾਗੂਕਰਨ ਦੇ ਲਈ ਹਿਤਧਾਰਕਾਂ ਦੇ ਪ੍ਰੀ-ਬਜਟ ਕਨਸਲਟੇਸ਼ਨ ਦੇ ਨਾਲ-ਨਾਲ ਪੋਸਟ-ਬਜਟ ਚਰਚਾਵਾਂ ਵੀ ਕੀਤੀਆਂ ਹਨ, ਜਿਸ ਵਿੱਚ ‘ਜਨ ਭਾਗੀਦਾਰੀ’ ਮੌਡਲ ‘ਤੇ ਚਾਨਣਾ ਪਾਇਆ ਗਿਆ ਹੈ। ਉਨ੍ਹਾਂ ਨੇ ਇਹ ਆਸਾ ਵਿਅਕਤ ਕਰਦੇ ਹੋਏ ਸਮਾਪਨ ਕੀਤਾ ਕਿ ਵੈਬੀਨਾਰ ਦੀ ਉਪਯੋਗੀ ਚਰਚਾਵਾਂ 140 ਕਰੋੜ ਭਾਰਤੀਆਂ ਦੀਆਂ ਅਕਾਂਖਿਆਵਾਂ ਨੂੰ ਪੂਰਾ ਕਰਨ ਵਿੱਚ ਜ਼ਿਕਰਯੋਗ ਭੂਮਿਕਾ ਨਿਭਾਉਣਗੀਆਂ।

 

ਪਿਛੋਕੜ

ਰੋਜ਼ਗਾਰ ਸਿਰਜਣ ਸਰਕਾਰ ਦੇ ਧਿਆਨ ਦੇਣ ਵਾਲੇ ਪ੍ਰਮੁੱਖ ਖੇਤਰਾਂ ਵਿੱਚੋਂ ਇੱਕ ਰਿਹਾ ਹੈ। ਪ੍ਰਧਾਨ ਮੰਤਰੀ ਦੀ ਕਲਪਨਾ ਤੋਂ ਪ੍ਰੇਰਿਤ ਹੋ ਕੇ, ਸਰਕਾਰ ਨੇ ਨੌਕਰੀ ਵਿੱਚ ਵਾਧੇ ਨੂੰ ਹੁਲਾਰਾ ਦੇਣ ਅਤੇ ਰੋਜ਼ਗਾਰ ਦੇ ਵੱਧ ਅਵਸਰ ਪੈਦਾ ਕਰਨ ਦੇ ਲਈ ਅਨੇਕ ਕਦਮ ਉਠਾਏ ਹਨ। ਵੈਬੀਨਾਰ ਸਰਕਾਰ, ਉਦਯੋਗ, ਅਕਾਦਮੀਆਂ ਅਤੇ ਨਾਗਰਿਕਾਂ ਦਰਮਿਆਨ ਸਹਿਯੋਗ ਨੂੰ ਹੁਲਾਰਾ ਦੇਵੇਗਾ ਅਤੇ ਪਰਿਵਰਤਨਕਾਰੀ ਬਜਟ ਐਲਾਨਾਂ ਨੂੰ ਪ੍ਰਭਾਵੀ ਪਰਿਣਾਮਾਂ ਵਿੱਚ ਬਦਲਣ ਵਿੱਚ ਮਦਦ ਕਰਨ ਦੇ ਲਈ ਚਰਚਾਵਾਂ ਨੂੰ ਪ੍ਰੋਤਸਾਹਿਤ ਕਰੇਗਾ। ਨਾਗਰਿਕਾਂ ਨੂੰ ਸਸ਼ਕਤ ਬਣਾਉਣ, ਅਰਥਵਿਵਸਥਾ ਨੂੰ ਮਜ਼ਬੂਤ ਕਰਨ ਅਤੇ ਇਨੋਵੇਸ਼ਨ ਨੂੰ ਹੁਲਾਰਾ ਦੇਣ ‘ਤੇ ਪ੍ਰਮੁੱਖਤਾ ਨਾਲ ਧਿਆਨ ਦੇਣ ਦੇ ਨਾਲ, ਵਿਚਾਰ-ਵਟਾਂਦਰਾ ਦਾ ਉਦੇਸ਼ ਟਿਕਾਊ ਅਤੇ ਸਮਾਵੇਸ਼ੀ ਵਿਕਾਸ ਦਾ ਮਾਰਗ ਪੱਧਰਾ ਕਰਨਾ: ਟੈਕਨੋਲੋਜੀ ਅਤੇ ਹੋਰ ਖੇਤਰਾਂ ਵਿੱਚ ਅਗਵਾਈ; ਅਤੇ 2047 ਤੱਕ ਵਿਕਸਿਤ ਭਾਰਤ ਦੇ ਟੀਚੇ ਨੂੰ ਸਾਕਾਰ ਕਰਨ ਦੀ ਦਿਸ਼ਾ ਵਿੱਚ ਕੰਮ ਕਰਨ ਵਾਲਾ ਕੁਸ਼ਲ, ਸਿਹਤ ਕਾਰਜਬਲ ਹੈ।

 

ਪ੍ਰਧਾਨ ਮੰਤਰੀ ਦਾ ਭਾਸ਼ਣ ਪੜ੍ਹਨ ਲਈ ਇੱਥੇ ਕਲਿੱਕ ਕਰੋ

Explore More
ਹਰ ਭਾਰਤੀ ਦਾ ਖੂਨ ਖੌਲ ਰਿਹਾ ਹੈ: ਮਨ ਕੀ ਬਾਤ ਵਿੱਚ ਪ੍ਰਧਾਨ ਮੰਤਰੀ ਮੋਦੀ

Popular Speeches

ਹਰ ਭਾਰਤੀ ਦਾ ਖੂਨ ਖੌਲ ਰਿਹਾ ਹੈ: ਮਨ ਕੀ ਬਾਤ ਵਿੱਚ ਪ੍ਰਧਾਨ ਮੰਤਰੀ ਮੋਦੀ
Chirag Paswan writes: Food processing has become a force for grassroots transformation

Media Coverage

Chirag Paswan writes: Food processing has become a force for grassroots transformation
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 24 ਜੂਨ 2025
June 24, 2025

Appreciation for PM Modi’s Vision for a New India: Blending Tradition, Innovation, and Progress