Share
 
Comments
ਪ੍ਰਧਾਨ ਮੰਤਰੀ ਨੇ ਹਿਮਾਚਲ ਪ੍ਰਦੇਸ਼ ਦੇ ਮੰਡੀ ਵਿੱਚ 11,000 ਕਰੋੜ ਰੁਪਏ ਦੇ ਪਣਬਿਜਲੀ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ
“ਅੱਜ ਲਾਂਚ ਕੀਤੇ ਗਏ ਪਣਬਿਜਲੀ ਪ੍ਰੋਜੈਕਟ ਵਾਤਾਵਰਣ–ਪੱਖੀ ਵਿਕਾਸ ਪ੍ਰਤੀ ਭਾਰਤ ਦੀ ਪ੍ਰਤੀਬੱਧਤਾ ਦਰਸਾਉਂਦੇ ਹਨ”
“2016 ਵਿੱਚ ਭਾਰਤ ਨੇ ਸਾਲ 2030 ਤੱਕ ਆਪਣੀ ਸਥਾਪਿਤ ਬਿਜਲੀ ਸਮਰੱਥਾ ਦਾ 40 ਫੀਸਦੀ ਗ਼ੈਰ–ਜੀਵਾਸ਼ਮ ਊਰਜਾ ਸਰੋਤਾਂ ਤੋਂ ਲੈਣ ਦਾ ਟੀਚਾ ਮਿਥਿਆ ਸੀ। ਭਾਰਤ ਨੇ ਇਹ ਲਕਸ਼ ਨਵੰਬਰ ਮਹੀਨੇ ‘ਚ ਹੀ ਹਾਸਲ ਕਰ ਲਿਆ ਹੈ”
“ਪਲਾਸਟਿਕ ਹਰ ਥਾਂ ਫੈਲ ਚੁੱਕਿਆ ਹੈ, ਪਲਾਸਟਿਕ ਦਰਿਆਵਾਂ ‘ਚ ਜਾ ਰਿਹਾ ਹੈ, ਇਸ ਨਾਲ ਹਿਮਾਚਲ ਨੂੰ ਹੋ ਰਹੇ ਨੁਕਸਾਨ ਨੂੰ ਰੋਕਣ ਦੇ ਲਈ ਸਾਨੂੰ ਮਿਲ ਕੇ ਪ੍ਰਯਤਨ ਕਰਨੇ ਹੋਣਗੇ”
“ਜੇ ਭਾਰਤ ਅੱਜ ਵਿਸ਼ਵ ਦੀ ਫ਼ਾਰਮੇਸੀ ਅਖਵਾਉਂਦਾ ਹੈ, ਤਾਂ ਇਸ ਪਿਛਲੀ ਤਾਕਤ ਹਿਮਾਚਲ ਹੈ”
“ਹਿਮਾਚਲ ਪ੍ਰਦੇਸ਼ ਨੇ ਨਾ ਕੇਵਲ ਕੋਰੋਨਾ ਦੀ ਆਲਮੀ ਮਹਾਮਾਰੀ ਦੌਰਾਨ ਹੋਰਨਾਂ ਰਾਜਾਂ ਦੀ, ਬਲਕਿ ਹੋਰਨਾਂ ਦੇਸ਼ਾਂ ਦੀ ਵੀ ਮਦਦ ਕੀਤੀ ਹੈ”
“ਦੇਰੀ ਕਰਨ ਦੀਆਂ ਵਿਚਾਰਧਾਰਾਵਾਂ ਨੇ ਹਿਮਾਚਲ ਨੂੰ ਕਈ ਦਹਾਕਿਆਂ ਬੱਧੀ ਉਡੀਕ ਕਰਵਾਈ। ਇਸੇ ਕਾਰਣ ਇੱਥੇ ਪ੍ਰੋਜੈਕਟਾਂ ‘ਚ ਕਈ ਸਾਲਾਂ ਦੀ ਦੇਰੀ ਹੋਈ”
15–18 ਸਾਲ ਉਮਰ ਵਰਗ ਦੇ ਨੌਜਵਾਨਾਂ ਨੂੰ ਵੈਕਸੀਨ ਤੇ ਸਾਵਧਾਨੀ ਵਜੋਂ ਫ੍ਰੰਟਲਾਈਨ ਵਰਕਰਸ, ਹੈਲਥਕੇਅਰ ਵਰਕਰਸ ਤੇ ਪਹਿਲਾਂ ਤੋਂ ਰੋਗਾਂ ਨਾਲ ਜੂਝ ਰਹੇ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਹਿਮਾਚਲ ਪ੍ਰਦੇਸ਼ ਦੇ ਮੰਡੀ ਵਿੱਚ ‘ਗਲੋਬਲ ਇਨਵੈਸਟਰਸ ਮੀਟ’ ਦੇ ਦੂਸਰੇ ਗ੍ਰਾਊਂਡ ਬ੍ਰੇਕਿੰਗ ਸਮਾਰੋਹ ਦੀ ਪ੍ਰਧਾਨਗੀ ਕੀਤੀ।
“ਦੇਰੀ ਕਰਨ ਦੀਆਂ ਵਿਚਾਰਧਾਰਾਵਾਂ ਨੇ ਹਿਮਾਚਲ ਨੂੰ ਕਈ ਦਹਾਕਿਆਂ ਬੱਧੀ ਉਡੀਕ ਕਰਵਾਈ। ਇਸੇ ਕਾਰਣ ਇੱਥੇ ਪ੍ਰੋਜੈਕਟਾਂ ‘ਚ ਕਈ ਸਾਲਾਂ ਦੀ ਦੇਰੀ ਹੋਈ”

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਹਿਮਾਚਲ ਪ੍ਰਦੇਸ਼ ਦੇ ਮੰਡੀ ਵਿੱਚ ‘ਗਲੋਬਲ ਇਨਵੈਸਟਰਸ ਮੀਟ’ ਦੇ ਦੂਸਰੇ ਗ੍ਰਾਊਂਡ ਬ੍ਰੇਕਿੰਗ ਸਮਾਰੋਹ ਦੀ ਪ੍ਰਧਾਨਗੀ ਕੀਤੀ। ਇਸ ਮੀਟ ਰਾਹੀਂ ਲਗਭਗ 28,000 ਕਰੋੜ ਰੁਪਏ ਦੇ ਪ੍ਰੋਜੈਕਟਾਂ ਜ਼ਰੀਏ ਇਸ ਖੇਤਰ ‘ਚ ਨਿਵੇਸ਼ ਨੂੰ ਹੁਲਾਰਾ ਮਿਲਣ ਦੀ ਸੰਭਾਵਨਾ ਹੈ।  ਉਨ੍ਹਾਂ 11,000 ਕਰੋੜ ਰੁਪਏ ਕੀਮਤ ਦੇ ਪਣਬਿਜਲੀ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਤੇ ਨੀਂਹ ਪੱਥਰ ਰੱਖਿਆ। ਕੁਝ ਪਣਬਿਜਲੀ ਪ੍ਰੋਜੈਕਟ ਹਨ – ਰੇਣੂਕਾਜੀ ਡੈਮ ਪ੍ਰੋਜੈਕਟ, ਲੂਹਰੀ ਪੜਾਅ 1 ਪਣਬਿਜਲੀ ਪ੍ਰੋਜੈਕਟ ਅਤੇ ਧੌਲਾਸਿੱਧ ਪਣਬਿਜਲੀ ਪ੍ਰੋਜੈਕਟ। ਉਨ੍ਹਾਂ ਸਾਵੜਾ–ਕੁੱਡੂ ਪਣਬਿਜਲੀ ਪ੍ਰੋਜੈਕਟ ਦਾ ਉਦਘਾਟਨ ਵੀ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਹਿਮਾਚਲ ਪ੍ਰਦੇਸ਼ ਦੇ ਰਾਜਪਾਲ ਸ਼੍ਰੀ ਰਾਜੇਂਦਰ ਵਿਸ਼ਵਨਾਥ ਅਰਲੇਕਰ, ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀ ਜੈ ਰਾਮ ਠਾਕੁਰ, ਕੇਂਦਰੀ ਮੰਤਰੀ ਸ਼੍ਰੀ ਅਨੁਰਾਗ ਸਿੰਘ ਠਾਕੁਰ ਵੀ ਮੌਜੂਦ ਸਨ।

ਇਕੱਠ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਹਿਮਾਚਲ ਪ੍ਰਦੇਸ਼ ਨਾਲ ਆਪਣੇ ਜਜ਼ਬਾਤੀ ਸਬੰਧ ਨੂੰ ਚੇਤੇ ਕਰਦਿਆਂ ਕਿਹਾ ਕਿ ਇਸ ਰਾਜ ਤੇ ਇਸ ਦੇ ਪਰਬਤਾਂ ਨੇ ਉਨ੍ਹਾਂ ਦੇ ਜੀਵਨ ਵਿੱਚ ਇੱਕ ਵੱਡੀ ਭੂਮਿਕਾ ਨਿਭਾਈ ਹੈ। ਉਨ੍ਹਾਂ ਦੋਹਰੇ ਇੰਜਣ ਵਾਲੀ ਸਰਕਾਰ ਦੇ ਚਾਰ ਸਾਲਾਂ ਲਈ ਹਿਮਾਚਲ ਪ੍ਰਦੇਸ਼ ਦੀ ਜਨਤਾ ਨੂੰ ਮੁਬਾਰਕਬਾਦ ਵੀ ਦਿੱਤੀ ਤੇ ਕਿਹਾ ਕਿ ਇਸ ਰਾਜ ਨੇ ਮਹਾਮਾਰੀ ਦੀ ਚੁਣੌਤੀ ਦਾ ਮੁਕਾਬਲਾ ਕੀਤਾ ਤੇ ਵਿਕਾਸ ਦੇ ਨਵੇਂ ਸਿਖ਼ਰ ਵੀ ਛੋਹੇ। ਪ੍ਰਧਾਨ ਮੰਤਰੀ ਨੇ ਜ਼ੋਰ ਦਿੰਦਿਆਂ ਕਿਹਾ,‘ਜੈ ਰਾਮ ਜੀ ਤੇ ਉਨ੍ਹਾਂ ਦੀ ਸੂਝਵਾਨ ਟੀਮ ਨੇ ਹਿਮਾਚਲ ਪ੍ਰਦੇਸ਼ ਦੀ ਜਨਤਾ ਦੇ ਸੁਫ਼ਨੇ ਸਾਕਾਰ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਹੈ।’

ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਦੇ ਲੋਕਾਂ ਦੇ ਲਈ ‘ਈਜ਼ ਆਵ੍ ਲਿਵਿੰਗ’ ਬਣਾਉਣ ਸਭ ਤੋਂ ਅਗਲੀਆਂ ਤਰਜੀਹਾਂ ‘ਚੋਂ ਇੱਕ ਹੈ ਤੇ ਬਿਜਲੀ ਇਸ ਵਿੱਚ ਇੱਕ ਵੱਡੀ ਭੂਮਿਕਾ ਨਿਭਾਉਂਦੀ ਹੈ। ਅੱਜ ਲਾਂਚ ਕੀਤੇ ਗਏ ਪਣਬਿਜਲੀ ਪ੍ਰੋਜੈਕਟ ਵਾਤਾਵਰਣ–ਪੱਖੀ ਵਿਕਾਸ ਪ੍ਰਤੀ ਭਾਰਤ ਦੀ ਪ੍ਰਤੀਬੱਧਤਾ ਨੂੰ ਦਰਸਾਉਂਦੇ ਹਲ। ਪ੍ਰਧਾਨ ਮੰਤਰੀ ਨੇ ਕਿਹਾ, ‘ਜਦੋਂ ਗਿਰੀ ਨਦੀ ‘ਤੇ ਸ਼੍ਰੀ ਰੇਣੂਕਾਜੀ ਡੈਮ ਪ੍ਰੋਜੈਕਟ ਮੁਕੰਮਲ ਹੋਵੇਗਾ, ਤਾਂ ਇੱਕ ਵਿਸ਼ਾਲ ਖੇਤਰ ਨੂੰ ਇਸ ਤੋਂ ਸਿੱਧਾ ਲਾਭ ਪੁੱਜੇਗਾ। ਇਸ ਪ੍ਰੋਜੈਕਟ ਤੋਂ ਜੋ ਵੀ ਆਮਦਨ ਹੋਵੇਗੀ, ਉਸ ਦਾ ਇੱਕ ਵੱਡਾ ਹਿੱਸਾ ਇੱਥੋਂ ਦੇ ਵਿਕਾਸ ‘ਤੇ ਵੀ ਖ਼ਰਚ ਕੀਤਾ ਜਾਵੇਗਾ।’

ਪ੍ਰਧਾਨ ਮੰਤਰੀ ਨੇ ਨਵੇਂ ਭਾਰਤ ਦੀ ਬਦਲੀ ਹੋਈ ਕਾਰਜ–ਸ਼ੈਲੀ ਨੂੰ ਦੁਹਰਾਇਆ। ਉਨ੍ਹਾਂ ਨੇ ਭਾਰਤ ਦੇ ਵਾਤਾਵਰਣ ਸਬੰਧੀ ਟੀਚਿਆਂ ਨੂੰ ਤੇਜ਼ ਰਫ਼ਤਾਰ ਨਾਲ ਪੂਰੇ ਕਰਨ ਦੀ ਗੱਲ ਕੀਤੀ। ਪ੍ਰਧਾਨ ਮੰਤਰੀ ਨੇ ਜ਼ਿਕਰ ਕੀਤਾ ਕਿ “2016 ਵਿੱਚ, ਭਾਰਤ ਨੇ 2030 ਤੱਕ ਗ਼ੈਰ-ਜੀਵਾਸ਼ਮ ਊਰਜਾ ਸਰੋਤਾਂ ਤੋਂ ਆਪਣੀ ਸਥਾਪਿਤ ਬਿਜਲੀ ਸਮਰੱਥਾ ਦਾ 40 ਪ੍ਰਤੀਸ਼ਤ ਪੂਰਾ ਕਰਨ ਦਾ ਲਕਸ਼ ਰੱਖਿਆ ਸੀ। ਅੱਜ ਹਰ ਭਾਰਤੀ ਨੂੰ ਮਾਣ ਹੋਵੇਗਾ ਕਿ ਭਾਰਤ ਨੇ ਇਸ ਸਾਲ ਨਵੰਬਰ ‘ਚ ਹੀ ਇਹ ਲਕਸ਼ ਹਾਸਲ ਕਰ ਲਿਆ ਹੈ।” ਪ੍ਰਧਾਨ ਮੰਤਰੀ ਨੇ ਅੱਗੇ ਕਿਹਾ, “ਪੂਰੀ ਦੁਨੀਆ ਭਾਰਤ ਦੀ ਪ੍ਰਸ਼ੰਸਾ ਕਰ ਰਹੀ ਹੈ, ਜਿਸ ਤਰ੍ਹਾਂ ਸਾਡਾ ਦੇਸ਼ ਵਾਤਾਵਰਣ ਨੂੰ ਬਚਾਉਂਦੇ ਹੋਏ ਵਿਕਾਸ ਨੂੰ ਤੇਜ਼ ਕਰ ਰਿਹਾ ਹੈ। ਸੂਰਜੀ ਊਰਜਾ ਤੋਂ ਲੈ ਕੇ ਪਣ-ਬਿਜਲੀ ਤੱਕ, ਪੌਣ ਊਰਜਾ ਤੋਂ ਲੈ ਕੇ ਪ੍ਰਦੂਸ਼ਣ–ਮੁਕਤ ਹਾਈਡ੍ਰੋਜਨ ਤੱਕ, ਦੇਸ਼ ਨਵਿਆਉਣਯੋਗ ਊਰਜਾ ਦੇ ਹਰ ਸਰੋਤ ਦੀ ਪੂਰੀ ਵਰਤੋਂ ਕਰਨ ਲਈ ਲਗਾਤਾਰ ਕੰਮ ਕਰ ਰਿਹਾ ਹੈ।”

ਪ੍ਰਧਾਨ ਮੰਤਰੀ ਸਿੰਗਲ ਯੂਜ਼ ਪਲਾਸਟਿਕ ਦੇ ਖਾਤਮੇ ਦੇ ਆਪਣੇ ਵਿਸ਼ੇ ‘ਤੇ ਵਾਪਸ ਆਏ। ਉਨ੍ਹਾਂ ਕਿਹਾ ਕਿ ਪਲਾਸਟਿਕ ਕਾਰਨ ਪਹਾੜਾਂ ਨੂੰ ਹੋਣ ਵਾਲੇ ਨੁਕਸਾਨ ਬਾਰੇ ਸਰਕਾਰ ਚੌਕਸ ਹੈ। ਸਿੰਗਲ ਯੂਜ਼ ਪਲਾਸਟਿਕ ਦੇ ਖ਼ਿਲਾਫ਼ ਦੇਸ਼ ਵਿਆਪੀ ਮੁਹਿੰਮ ਦੇ ਨਾਲ, ਸਰਕਾਰ ਪਲਾਸਟਿਕ ਕਚਰੇ ਦੇ ਪ੍ਰਬੰਧਨ ‘ਤੇ ਵੀ ਕੰਮ ਕਰ ਰਹੀ ਹੈ। ਵਿਵਹਾਰ ਵਿੱਚ ਤਬਦੀਲੀ ਦੀ ਜ਼ਰੂਰਤ ‘ਤੇ ਜ਼ੋਰ ਦਿੰਦਿਆਂ ਸ਼੍ਰੀ ਮੋਦੀ ਨੇ ਕਿਹਾ, “ਹਿਮਾਚਲ ਨੂੰ ਸਾਫ਼, ਪਲਾਸਟਿਕ ਅਤੇ ਹੋਰ ਕੂੜੇ ਤੋਂ ਮੁਕਤ ਰੱਖਣ ਵਿੱਚ ਸੈਲਾਨੀਆਂ ਦੀ ਵੀ ਵੱਡੀ ਜ਼ਿੰਮੇਵਾਰੀ ਹੈ। ਪਲਾਸਟਿਕ ਹਰ ਪਾਸੇ ਫੈਲ ਗਿਆ ਹੈ, ਪਲਾਸਟਿਕ ਨਦੀਆਂ ਵਿੱਚ ਜਾ ਰਿਹਾ ਹੈ, ਇਸ ਨਾਲ ਹਿਮਾਚਲ ਨੂੰ ਹੋਣ ਵਾਲੇ ਨੁਕਸਾਨ ਨੂੰ ਰੋਕਣ ਲਈ ਸਾਨੂੰ ਇਕਜੁੱਟ ਯਤਨ ਕਰਨੇ ਪੈਣਗੇ।”

ਪ੍ਰਧਾਨ ਮੰਤਰੀ ਨੇ ਹਿਮਾਚਲ ਪ੍ਰਦੇਸ਼ ਵਿੱਚ ਫਾਰਮਾਸਿਊਟੀਕਲ ਸੈਕਟਰ ਦੇ ਵਿਕਾਸ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਅੱਜ ਭਾਰਤ ਨੂੰ ਦੁਨੀਆ ਦੀ ਫਾਰਮੇਸੀ ਕਿਹਾ ਜਾਂਦਾ ਹੈ ਤਾਂ ਇਸ ਪਿੱਛੇ ਹਿਮਾਚਲ ਦੀ ਤਾਕਤ ਹੈ। ਹਿਮਾਚਲ ਪ੍ਰਦੇਸ਼ ਨੇ ਕੋਰੋਨਾ ਦੀ ਵਿਸ਼ਵ ਮਹਾਂਮਾਰੀ ਦੌਰਾਨ ਨਾ ਸਿਰਫ ਦੂਜੇ ਰਾਜਾਂ ਬਲਕਿ ਹੋਰਨਾਂ ਦੇਸ਼ਾਂ ਦੀ ਵੀ ਮਦਦ ਕੀਤੀ ਹੈ।

ਰਾਜ ਦੇ ਸ਼ਾਨਦਾਰ ਪ੍ਰਦਰਸ਼ਨ ਦਾ ਹਵਾਲਾ ਦਿੰਦਿਆਂ ਪ੍ਰਧਾਨ ਮੰਤਰੀ ਨੇ ਕਿਹਾ,“ਹਿਮਾਚਲ ਆਪਣੀ ਪੂਰੀ ਬਾਲਗ ਆਬਾਦੀ ਨੂੰ ਵੈਕਸੀਨ ਪ੍ਰਦਾਨ ਕਰਨ ਵਿੱਚ ਬਾਕੀਆਂ ਨੂੰ ਪਛਾੜ ਦਿੱਤਾ ਹੈ। ਜਿਹੜੇ ਲੋਕ ਇੱਥੋਂ ਦੀ ਸਰਕਾਰ ਵਿੱਚ ਹਨ, ਉਹ ਸਿਆਸੀ ਸੁਆਰਥ ਵਿੱਚ ਨਹੀਂ ਡੁੱਬੇ ਹੋਏ ਹਨ, ਬਲਕਿ ਹਿਮਾਚਲ ਦੇ ਹਰ ਨਾਗਰਿਕ ਨੂੰ ਇਹ ਟੀਕਾ ਕਿਵੇਂ ਲਗਵਾਇਆ ਜਾਂਦਾ ਹੈ, ਇਸ ਉੱਤੇ ਪੂਰਾ ਧਿਆਨ ਦਿੱਤਾ ਹੈ।”

ਪ੍ਰਧਾਨ ਮੰਤਰੀ ਨੇ ਲੜਕੀਆਂ ਦੇ ਵਿਆਹ ਦੀ ਉਮਰ ਬਦਲਣ ਦੇ ਸਰਕਾਰ ਦੇ ਤਾਜ਼ਾ ਫ਼ੈਸਲੇ ਨੂੰ ਦੁਹਰਾਇਆ। ਪ੍ਰਧਾਨ ਮੰਤਰੀ ਨੇ ਕਿਹਾ,“ਅਸੀਂ ਫ਼ੈਸਲਾ ਕੀਤਾ ਹੈ ਕਿ ਬੇਟੀਆਂ ਦੇ ਵਿਆਹ ਦੀ ਉਮਰ ਵੀ ਉਹੀ ਹੋਣੀ ਚਾਹੀਦੀ ਹੈ ਜਿਸ ਉਮਰ ਵਿੱਚ ਪੁੱਤਰਾਂ ਦੇ ਵਿਆਹ ਦੀ ਇਜਾਜ਼ਤ ਦਿੱਤੀ ਜਾਂਦੀ ਹੈ। ਬੇਟੀਆਂ ਲਈ ਵਿਆਹ ਦੀ ਉਮਰ ਵਧਾ ਕੇ 21 ਸਾਲ ਕਰਨ ਨਾਲ ਉਨ੍ਹਾਂ ਨੂੰ ਪੜ੍ਹਾਈ ਲਈ ਪੂਰਾ ਸਮਾਂ ਮਿਲੇਗਾ ਅਤੇ ਉਹ ਆਪਣਾ ਕਰੀਅਰ ਵੀ ਬਣਾ ਸਕਣਗੀਆਂ।’’

ਪ੍ਰਧਾਨ ਮੰਤਰੀ ਨੇ ਟੀਕਾਕਰਣ ਦੀਆਂ ਨਵੀਆਂ ਸ਼੍ਰੇਣੀਆਂ ਬਾਰੇ ਹਾਲ ਹੀ ਵਿੱਚ ਹੋਏ ਐਲਾਨਾਂ ਬਾਰੇ ਗੱਲ ਕੀਤੀ। ਉਨ੍ਹਾਂ ਕਿਹਾ ਕਿ ਸਰਕਾਰ ਹਰ ਜ਼ਰੂਰਤ ਨੂੰ ਧਿਆਨ ਵਿੱਚ ਰੱਖਦਿਆਂ ਪੂਰੀ ਸੰਵੇਦਨਸ਼ੀਲਤਾ ਅਤੇ ਸਾਵਧਾਨੀ ਨਾਲ ਕੰਮ ਕਰ ਰਹੀ ਹੈ। ਹੁਣ ਸਰਕਾਰ ਨੇ ਫ਼ੈਸਲਾ ਕੀਤਾ ਹੈ ਕਿ 3 ਜਨਵਰੀ ਤੋਂ 15 ਤੋਂ 18 ਸਾਲ ਦੇ ਬੱਚਿਆਂ ਦਾ ਵੀ ਟੀਕਾਕਰਣ ਕੀਤਾ ਜਾਵੇਗਾ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਡੇ ਸਿਹਤ ਖੇਤਰ ਦੇ ਲੋਕ, ਫ੍ਰੰਟਲਾਈਨ ਵਰਕਰ, ਪਿਛਲੇ ਦੋ ਸਾਲਾਂ ਤੋਂ ਕੋਰੋਨਾ ਵਿਰੁੱਧ ਲੜਾਈ ਵਿੱਚ ਦੇਸ਼ ਦੀ ਤਾਕਤ ਬਣੇ ਹੋਏ ਹਨ। ਉਨ੍ਹਾਂ ਨੂੰ ਸਾਵਧਾਨੀ ਵਜੋਂ ਡੋਜ਼ ਦੇਣ ਦਾ ਕੰਮ ਵੀ 10 ਜਨਵਰੀ ਤੋਂ ਸ਼ੁਰੂ ਹੋ ਜਾਵੇਗਾ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਪਹਿਲਾਂ ਤੋਂ ਕੁਝ ਰੋਗਾਂ ਨਾਲ ਜੂਝ ਰਹੇ 60 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਨੂੰ ਵੀ ਡਾਕਟਰਾਂ ਦੀ ਸਲਾਹ ‘ਤੇ ਸਾਵਧਾਨੀ ਦੀ ਖੁਰਾਕ ਦਾ ਵਿਕਲਪ ਦਿੱਤਾ ਗਿਆ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ‘ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ ਔਰ ਸਬਕਾ ਪ੍ਰਯਾਸ’ ਦੇ ਮੰਤਰ ਨਾਲ ਕੰਮ ਕਰਨ ਲਈ ਪ੍ਰਤੀਬੱਧ ਹੈ। “ਹਰ ਦੇਸ਼ ਦੀ ਵੱਖੋ-ਵੱਖਰੀ ਵਿਚਾਰਧਾਰਾ ਹੁੰਦੀ ਹੈ, ਪਰ ਅੱਜ ਸਾਡੇ ਦੇਸ਼ ਦੇ ਲੋਕਾਂ ਨੂੰ ਦੋ ਵਿਚਾਰਧਾਰਾਵਾਂ ਸਾਫ਼ ਨਜ਼ਰ ਆ ਰਹੀਆਂ ਹਨ। ਇੱਕ ਵਿਚਾਰਧਾਰਾ ਦੇਰੀ ਦੀ ਹੈ ਅਤੇ ਦੂਸਰੀ ਵਿਕਾਸ ਦੀ। ਦੇਰੀ ਦੀ ਵਿਚਾਰਧਾਰਾ ਵਾਲੇ ਲੋਕਾਂ ਨੇ ਪਹਾੜਾਂ ‘ਤੇ ਰਹਿਣ ਵਾਲੇ ਲੋਕਾਂ ਦੀ ਕਦੇ ਪਰਵਾਹ ਨਹੀਂ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਰੀ ਵਾਲੀ ਵਿਚਾਰਧਾਰਾ ਨੇ ਹਿਮਾਚਲ ਦੇ ਲੋਕਾਂ ਨੂੰ ਦਹਾਕਿਆਂ ਤੱਕ ਉਡੀਕ ਕਰਵਾਈ। ਇਸ ਕਾਰਨ ਅਟਲ ਸੁਰੰਗ ਦੇ ਕੰਮ ਵਿੱਚ ਕਈ ਸਾਲਾਂ ਦੀ ਦੇਰੀ ਹੋਈ। ਰੇਣੂਕਾ ਪ੍ਰੋਜੈਕਟ ਵੀ ਤਿੰਨ ਦਹਾਕੇ ਲਟਕ ਗਿਆ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸਰਕਾਰ ਦੀ ਪ੍ਰਤੀਬੱਧਤਾ ਸਿਰਫ਼ ਵਿਕਾਸ ਲਈ ਹੈ। ਉਨ੍ਹਾਂ ਕਿਹਾ ਕਿ ਅਟਲ ਸੁਰੰਗ ਦਾ ਕੰਮ ਮੁਕੰਮਲ ਹੋ ਗਿਆ ਹੈ ਅਤੇ ਚੰਡੀਗੜ੍ਹ ਤੋਂ ਮਨਾਲੀ ਅਤੇ ਸ਼ਿਮਲਾ ਨੂੰ ਜੋੜਨ ਵਾਲੀ ਸੜਕ ਨੂੰ ਵੀ ਚੌੜਾ ਕੀਤਾ ਗਿਆ ਹੈ।

ਹਿਮਾਚਲ ਪ੍ਰਦੇਸ਼ ਵੱਡੀ ਗਿਣਤੀ ਵਿਚ ਰੱਖਿਆ ਕਰਮਚਾਰੀਆਂ ਦਾ ਘਰ ਹੈ। ਪ੍ਰਧਾਨ ਮੰਤਰੀ ਨੇ ਰੱਖਿਆ ਕਰਮਚਾਰੀਆਂ ਅਤੇ ਸਾਬਕਾ ਸੈਨਿਕਾਂ ਦੀ ਭਲਾਈ ਲਈ ਸਰਕਾਰ ਦੁਆਰਾ ਉਠਾਏ ਗਏ ਕਦਮਾਂ ਦਾ ਜ਼ਿਕਰ ਕੀਤਾ। ਅੰਤ ‘ਚ ਉਨ੍ਹਾਂ ਕਿਹਾ, “ਹਿਮਾਚਲ ਪ੍ਰਦੇਸ਼ ਦੇ ਹਰ ਘਰ ਵਿੱਚ, ਦੇਸ਼ ਦੀ ਰਾਖੀ ਕਰਨ ਵਾਲੇ ਬਹਾਦਰ ਪੁੱਤਰ ਅਤੇ ਬੇਟੀਆਂ ਹਨ। ਸਾਡੀ ਸਰਕਾਰ ਵੱਲੋਂ ਪਿਛਲੇ ਸੱਤ ਸਾਲਾਂ ਵਿੱਚ ਦੇਸ਼ ਦੀ ਸੁਰੱਖਿਆ ਨੂੰ ਵਧਾਉਣ ਲਈ ਕੀਤੇ ਗਏ ਕੰਮ, ਸੈਨਿਕਾਂ, ਸਾਬਕਾ ਸੈਨਿਕਾਂ ਲਈ ਲਏ ਗਏ ਫੈਸਲਿਆਂ ਨਾਲ ਹਿਮਾਚਲ ਦੇ ਲੋਕਾਂ ਨੂੰ ਵੀ ਬਹੁਤ ਲਾਭ ਹੋਇਆ ਹੈ।”

ਪ੍ਰਧਾਨ ਮੰਤਰੀ ਦਾ ਭਾਸ਼ਣ ਪੜ੍ਹਨ ਲਈ ਇੱਥੇ ਕਲਿੱਕ ਕਰੋ

Explore More
76ਵੇਂ ਸੁਤੰਤਰਤਾ ਦਿਵਸ ਦੇ ਅਵਸਰ 'ਤੇ ਲਾਲ ਕਿਲੇ ਦੀ ਫ਼ਸੀਲ ਤੋਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

76ਵੇਂ ਸੁਤੰਤਰਤਾ ਦਿਵਸ ਦੇ ਅਵਸਰ 'ਤੇ ਲਾਲ ਕਿਲੇ ਦੀ ਫ਼ਸੀਲ ਤੋਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
Rs 1,780 Cr & Counting: How PM Modi’s Constituency Varanasi is Scaling New Heights of Development

Media Coverage

Rs 1,780 Cr & Counting: How PM Modi’s Constituency Varanasi is Scaling New Heights of Development
...

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 26 ਮਾਰਚ 2023
March 26, 2023
Share
 
Comments

PM Modi Inspires and Motivates the Nation with The 99 th episode of Mann Ki Baat

During the launch of LVM3M3, people were encouraged by PM Modi's visionary thinking