Share
 
Comments
ਪ੍ਰਧਾਨ ਮੰਤਰੀ ਨੇ ਹਿਮਾਚਲ ਪ੍ਰਦੇਸ਼ ਦੇ ਮੰਡੀ ਵਿੱਚ 11,000 ਕਰੋੜ ਰੁਪਏ ਦੇ ਪਣਬਿਜਲੀ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ
“ਅੱਜ ਲਾਂਚ ਕੀਤੇ ਗਏ ਪਣਬਿਜਲੀ ਪ੍ਰੋਜੈਕਟ ਵਾਤਾਵਰਣ–ਪੱਖੀ ਵਿਕਾਸ ਪ੍ਰਤੀ ਭਾਰਤ ਦੀ ਪ੍ਰਤੀਬੱਧਤਾ ਦਰਸਾਉਂਦੇ ਹਨ”
“2016 ਵਿੱਚ ਭਾਰਤ ਨੇ ਸਾਲ 2030 ਤੱਕ ਆਪਣੀ ਸਥਾਪਿਤ ਬਿਜਲੀ ਸਮਰੱਥਾ ਦਾ 40 ਫੀਸਦੀ ਗ਼ੈਰ–ਜੀਵਾਸ਼ਮ ਊਰਜਾ ਸਰੋਤਾਂ ਤੋਂ ਲੈਣ ਦਾ ਟੀਚਾ ਮਿਥਿਆ ਸੀ। ਭਾਰਤ ਨੇ ਇਹ ਲਕਸ਼ ਨਵੰਬਰ ਮਹੀਨੇ ‘ਚ ਹੀ ਹਾਸਲ ਕਰ ਲਿਆ ਹੈ”
“ਪਲਾਸਟਿਕ ਹਰ ਥਾਂ ਫੈਲ ਚੁੱਕਿਆ ਹੈ, ਪਲਾਸਟਿਕ ਦਰਿਆਵਾਂ ‘ਚ ਜਾ ਰਿਹਾ ਹੈ, ਇਸ ਨਾਲ ਹਿਮਾਚਲ ਨੂੰ ਹੋ ਰਹੇ ਨੁਕਸਾਨ ਨੂੰ ਰੋਕਣ ਦੇ ਲਈ ਸਾਨੂੰ ਮਿਲ ਕੇ ਪ੍ਰਯਤਨ ਕਰਨੇ ਹੋਣਗੇ”
“ਜੇ ਭਾਰਤ ਅੱਜ ਵਿਸ਼ਵ ਦੀ ਫ਼ਾਰਮੇਸੀ ਅਖਵਾਉਂਦਾ ਹੈ, ਤਾਂ ਇਸ ਪਿਛਲੀ ਤਾਕਤ ਹਿਮਾਚਲ ਹੈ”
“ਹਿਮਾਚਲ ਪ੍ਰਦੇਸ਼ ਨੇ ਨਾ ਕੇਵਲ ਕੋਰੋਨਾ ਦੀ ਆਲਮੀ ਮਹਾਮਾਰੀ ਦੌਰਾਨ ਹੋਰਨਾਂ ਰਾਜਾਂ ਦੀ, ਬਲਕਿ ਹੋਰਨਾਂ ਦੇਸ਼ਾਂ ਦੀ ਵੀ ਮਦਦ ਕੀਤੀ ਹੈ”
“ਦੇਰੀ ਕਰਨ ਦੀਆਂ ਵਿਚਾਰਧਾਰਾਵਾਂ ਨੇ ਹਿਮਾਚਲ ਨੂੰ ਕਈ ਦਹਾਕਿਆਂ ਬੱਧੀ ਉਡੀਕ ਕਰਵਾਈ। ਇਸੇ ਕਾਰਣ ਇੱਥੇ ਪ੍ਰੋਜੈਕਟਾਂ ‘ਚ ਕਈ ਸਾਲਾਂ ਦੀ ਦੇਰੀ ਹੋਈ”
15–18 ਸਾਲ ਉਮਰ ਵਰਗ ਦੇ ਨੌਜਵਾਨਾਂ ਨੂੰ ਵੈਕਸੀਨ ਤੇ ਸਾਵਧਾਨੀ ਵਜੋਂ ਫ੍ਰੰਟਲਾਈਨ ਵਰਕਰਸ, ਹੈਲਥਕੇਅਰ ਵਰਕਰਸ ਤੇ ਪਹਿਲਾਂ ਤੋਂ ਰੋਗਾਂ ਨਾਲ ਜੂਝ ਰਹੇ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਹਿਮਾਚਲ ਪ੍ਰਦੇਸ਼ ਦੇ ਮੰਡੀ ਵਿੱਚ ‘ਗਲੋਬਲ ਇਨਵੈਸਟਰਸ ਮੀਟ’ ਦੇ ਦੂਸਰੇ ਗ੍ਰਾਊਂਡ ਬ੍ਰੇਕਿੰਗ ਸਮਾਰੋਹ ਦੀ ਪ੍ਰਧਾਨਗੀ ਕੀਤੀ।
“ਦੇਰੀ ਕਰਨ ਦੀਆਂ ਵਿਚਾਰਧਾਰਾਵਾਂ ਨੇ ਹਿਮਾਚਲ ਨੂੰ ਕਈ ਦਹਾਕਿਆਂ ਬੱਧੀ ਉਡੀਕ ਕਰਵਾਈ। ਇਸੇ ਕਾਰਣ ਇੱਥੇ ਪ੍ਰੋਜੈਕਟਾਂ ‘ਚ ਕਈ ਸਾਲਾਂ ਦੀ ਦੇਰੀ ਹੋਈ”

ਹਿਮਾਚਲ ਦੇ ਰਾਜਪਾਲ ਸ਼੍ਰੀ ਰਾਜੇਂਦਰ ਆਰਲੇਕਰ ਜੀ, ਲੋਕਪ੍ਰਿਯ ਅਤੇ ਊਰਜਾਵਾਨ ਮੁੱਖ ਮੰਤਰੀ ਸ਼੍ਰੀ ਜੈਰਾਮ ਠਾਕੁਰ ਜੀ, ਸਾਬਕਾ ਮੁੱਖ ਮੰਤਰੀ ਧੂਮਲ ਜੀ, ਕੇਂਦਰ ਵਿੱਚ ਮੰਤਰੀ ਪਰਿਸ਼ਦ ਦੇ ਮੇਰੇ ਸਹਿਯੋਗੀ ਅਨੁਰਾਗ ਜੀ, ਸੰਸਦ ਵਿੱਚ ਮੇਰੇ ਸਾਥੀ ਸ਼੍ਰੀ ਸੁਰੇਸ਼ ਕਸ਼ਯਪ ਜੀ, ਸ਼੍ਰੀ ਕਿਸ਼ਨ ਕਪੂਰ ਜੀ, ਭੈਣ ਇੰਦੂ ਗੋਸਵਾਮੀ ਜੀ, ਅਤੇ ਹਿਮਾਚਲ ਦੇ ਕੋਨੇ-ਕੋਨੇ ਤੋਂ ਇੱਥੇ ਪਧਾਰੇ ਮੇਰੇ ਪਿਆਰੇ ਭਾਈਓ ਅਤੇ ਭੈਣੋਂ!

ਇਸ ਮਿਹਿੰਨੇ ਕਾਸ਼ੀ ਵਿਸ਼ਵਨਾਥਾ ਰੇ ਦਰਸ਼ਨ ਕਰਨੇ ਬਾਦ... ਆਜ ਇਸ ਛੋਟੀ ਕਾਸ਼ੀ ਮੰਝ, ਬਾਬਾ ਭੂਤਨਾਥਰਾ, ਪੰਚ-ਵਕਤ੍ਰਾਰਾ, ਮਹਾਮ੍ਰਿਤਯੁਨਜਯਰਾ ਆਸ਼ੀਰਵਾਦ  ਲੈਣੇ ਰਾ ਮੌਕਾ ਮਿਲਯਾ। ਦੇਵਭੂਮੀ ਰੇ,  ਸਭੀ ਦੇਵੀ-ਦੇਵਤਯਾਂ ਜੋ ਮੇਰਾ ਨਮਨ।

ਸਾਥੀਓ,

ਹਿਮਾਚਲ ਨਾਲ ਮੇਰਾ ਹਮੇਸ਼ਾ ਤੋਂ ਇੱਕ ਭਾਵਨਾਤਮਕ ਰਿਸ਼ਤਾ ਰਿਹਾ ਹੈ। ਹਿਮਾਚਲ ਦੀ ਧਰਤੀ ਨੇ,  ਹਿਮਾਲਿਆ ਦੇ ਉੱਤੁੰਗ ਸਿਖਰਾਂ ਨੇ ਮੇਰੇ ਜੀਵਨ ਨੂੰ ਦਿਸ਼ਾ ਦੇਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਅਤੇ ਅੱਜ ਮੈਂ ਜਦੋਂ ਤੁਹਾਡੇ ਦਰਮਿਆਨ ਆਇਆ ਹਾਂ, ਅਤੇ ਮੈਂ ਜਦੋਂ ਵੀ ਮੰਡੀ ਆਉਂਦਾ ਹਾਂ ਤਾਂ ਮੰਡੀ ਰੀ ਸੇਪੂ ਬੜੀ,  ਕਚੌਰੀ ਔਰ ਬਦਾਣੇ ਰੇ ਮਿੱਠਾ ਕੀ ਯਾਦ ਆ ਹੀ ਜਾਂਦੀ ਹੈ।

ਸਾਥੀਓ,

ਅੱਜ ਡਬਲ ਇੰਜਣ ਦੀ ਸਰਕਾਰ ਦੇ ਵੀ 4 ਸਾਲ ਪੂਰੇ ਹੋਏ ਹਨ। ਸੇਵਾ ਅਤੇ ਸਿੱਧੀ ਦੇ ਇਨ੍ਹਾਂ 4 ਸਾਲਾਂ ਦੇ ਲਈ ਹਿਮਾਚਲ ਦੀ ਜਨਤਾ ਜਨਾਰਦਨ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਅਤੇ ਇਤਨੀ ਬੜੀ ਤਾਦਾਦ ਵਿੱਚ ਅਤੇ ਐਸੀ ਕੜਾਕੇ ਦੀ ਠੰਢ ਵਿੱਚ ਸਾਨੂੰ ਸਭ ਨੂੰ ਅਸ਼ੀਰਵਾਦ ਦੇਣ ਦੇ ਲਈ ਆਉਣਾ।  ਇਸ ਦਾ ਮਤਲਬ ਇਹ ਹੈ ਕਿ ਇਨ੍ਹਾਂ 4 ਸਾਲ ਵਿੱਚ ਹਿਮਾਚਲ ਨੂੰ ਤੇਜ਼ ਗਤੀ ਨਾਲ ਅੱਗੇ ਵਧਦੇ ਹੋਏ ਤੁਸੀਂ ਦੇਖਿਆ ਹੈ। ਜੈਰਾਮ ਜੀ ਅਤੇ ਉਨ੍ਹਾਂ ਦੀ ਮਿਹਨਤੀ ਟੀਮ ਨੇ ਹਿਮਾਚਲ ਵਾਸੀਆਂ ਦੇ ਸੁਪਨਿਆਂ ਨੂੰ ਪੂਰਾ ਕਰਨ ਦੇ ਲਈ ਕੋਈ ਕੋਰ-ਕਸਰ ਨਹੀਂ ਛੱਡੀ ਹੈ। ਇਨ੍ਹਾਂ 4 ਵਰ੍ਹਿਆਂ ਵਿੱਚ 2 ਸਾਲ ਅਸੀਂ ਮਜ਼ਬੂਤੀ ਨਾਲ ਕੋਰੋਨਾ ਨਾਲ ਵੀ ਲੜਾਈ ਲੜੀ ਹੈ ਅਤੇ ਵਿਕਾਸ ਦੇ ਕਾਰਜਾਂ ਨੂੰ ਵੀ ਰੁਕਣ ਨਹੀਂ ਦਿੱਤਾ। ਬੀਤੇ 4 ਵਰ੍ਹਿਆਂ ਵਿੱਚ ਹਿਮਾਚਲ ਨੂੰ ਪਹਿਲਾ ਏਮਸ ਮਿਲਿਆ। ਹਮੀਰਪੁਰ, ਮੰਡੀ, ਚੰਬਾ ਅਤੇ ਸਿਰਮੌਰ ਵਿੱਚ 4 ਨਵੇਂ ਮੈਡੀਕਲ ਕਾਲਜ ਸਵੀਕ੍ਰਿਤ ਕੀਤੇ ਗਏ। ਹਿਮਾਚਲ ਦੀ ਕਨੈਕਟੀਵਿਟੀ ਨੂੰ ਸਸ਼ਕਤ ਕਰਨ ਦੇ ਲਈ ਅਨੇਕ ਪ੍ਰਯਤਨ ਵੀ ਜਾਰੀ ਹਨ।

ਭਾਈਓ ਅਤੇ ਭੈਣੋਂ,

ਅੱਜ ਇੱਥੇ ਮੰਚ ’ਤੇ ਆਉਣ ਤੋਂ ਪਹਿਲਾਂ ਮੈਂ ਹਿਮਾਚਲ ਪ੍ਰਦੇਸ਼ ਦੇ ਉਦਯੋਗਿਕ ਵਿਕਾਸ ਨਾਲ ਜੁੜੇ ਪ੍ਰੋਗਰਾਮ ਵਿੱਚ, ਇਨਵੈਸਟਰਸ ਮੀਟ ਵਿੱਚ ਸ਼ਾਮਲ ਹੋਇਆ। ਅਤੇ ਇੱਥੇ ਜੋ ਪ੍ਰਦਰਸ਼ਨੀ ਲਗੀ ਹੈ। ਉਸ ਨੂੰ ਦੇਖ ਕੇ ਵੀ ਮਨ ਅਭਿਭੂਤ ਹੋ ਗਿਆ। ਇਸ ਵਿੱਚ ਹਿਮਾਚਲ ਵਿੱਚ ਹਜ਼ਾਰਾਂ ਕਰੋੜ ਰੁਪਏ ਦੇ ਨਿਵੇਸ਼ ਦਾ, ਨੌਜਵਾਨਾਂ ਦੇ ਲਈ ਅਨੇਕ ਨਵੇਂ ਰੋਜ਼ਗਾਰ ਦਾ ਮਾਰਗ ਬਣਿਆ ਹੈ। ਹੁਣੇ ਇੱਥੇ ਥੋੜ੍ਹੀ ਦੇਰ ਪਹਿਲਾਂ 11 ਹਜ਼ਾਰ ਕਰੋੜ ਰੁਪਏ ਦੀ ਲਾਗਤ ਵਾਲੇ 4 ਬੜੇ ਹਾਇਡ੍ਰੋ-ਇਲੈਕਟ੍ਰਿਕ ਪ੍ਰੋਜੈਕਟਸ ਦਾ ਨੀਂਹ ਪੱਥਰ ਰੱਖਿਆ ਜਾਂ ਫਿਰ ਲੋਕਅਰਪਣ ਵੀ ਕੀਤਾ ਗਿਆ ਹੈ। ਇਨ੍ਹਾਂ ਨਾਲ ਹਿਮਾਚਲ ਦੀ ਆਮਦਨ ਵਧੇਗੀ ਅਤੇ ਰੋਜ਼ਗਾਰ ਦੇ ਹਜ਼ਾਰਾਂ ਅਵਸਰ ਵੀ ਬਣਨਗੇ। ਸਾਵੜਾ ਕੁੱਡੂ ਪ੍ਰੋਜੈਕਟ ਹੋਵੇ, ਲੂਹਰੀ ਪ੍ਰੋਜੈਕਟ ਹੋਵੇ, ਧੌਲਾਸਿੱਧ ਪ੍ਰੋਜੈਕਟ ਹੋਵੇ ਜਾਂ ਰੇਣੁਕਾ ਜੀ ਪ੍ਰੋਜੈਕਟ, ਇਹ ਸਾਰੇ ਹਿਮਾਚਲ ਦੀ ਆਕਾਂਖਿਆ ਅਤੇ ਦੇਸ਼ ਦੀ ਜ਼ਰੂਰਤ ਦੀ ਪੂਰਤੀ, ਦੋਨਾਂ ਦੇ ਮਾਧਿਅਮ ਨਾਲ ਹੋਣ ਵਾਲੀ ਹੈ। ਸਾਵੜਾ ਕੁੱਡੂ ਬੰਨ੍ਹ ਤਾਂ ਪਿਆਨੋ ਦੀ ਆਕ੍ਰਿਤੀ ਵਾਲਾ ਏਸ਼ੀਆ ਦਾ ਪਹਿਲਾ ਅਜਿਹਾ ਬੰਨ੍ਹ ਹੈ। ਇੱਥੇ ਪੈਦਾ ਹੋਈ ਬਿਜਲੀ ਨਾਲ ਹਿਮਾਚਲ ਨੂੰ ਹਰ ਵਰ੍ਹੇ ਲਗਭਗ ਸਵਾ ਸੌ ਕਰੋੜ ਰੁਪਏ ਦੀ ਆਮਦਨ ਹੋਵੇਗੀ।

ਸਾਥੀਓ,

ਸ਼੍ਰੀ ਰੇਣੁਕਾਜੀ ਸਾਡੀ ਆਸਥਾ ਦਾ ਅਹਿਮ ਕੇਂਦਰ ਹੈ। ਭਗਵਾਨ ਪਰਸ਼ੂਰਾਮ ਅਤੇ ਉਨ੍ਹਾਂ ਦੀ ਮਾਂ ਰੇਣੁਕਾ ਜੀ ਦੇ ਸਨੇਹ ਦੀ ਪ੍ਰਤੀਕ ਇਸ ਭੂਮੀ ਤੋਂ ਅੱਜ ਦੇਸ਼ ਦੇ ਵਿਕਾਸ ਲਈ ਵੀ ਇੱਕ ਧਾਰਾ ਨਿਕਲੀ ਹੈ। ਗਿਰੀ ਨਦੀ ’ਤੇ ਬਣ ਰਿਹਾ ਸ਼੍ਰੀ ਰੇਣੁਕਾਜੀ ਬੰਨ੍ਹ ਪ੍ਰੋਜੈਕਟ ਜਦੋਂ ਪੂਰਾ ਹੋ ਜਾਵੇਗਾ ਤਾਂ ਇੱਕ ਬੜੇ ਖੇਤਰ ਨੂੰ ਇਸ ਨਾਲ ਸਿੱਧਾ ਲਾਭ ਹੋਵੇਗਾ। ਇਸ ਪ੍ਰੋਜੈਕਟ ਤੋਂ ਜੋ ਵੀ ਆਮਦਨ ਹੋਵੇਗੀ ਉਸ ਦਾ ਵੀ ਇੱਕ ਬੜਾ ਹਿੱਸਾ ਇੱਥੋਂ ਦੇ ਵਿਕਾਸ ’ਤੇ ਖਰਚ ਹੋਵੇਗਾ ।

ਸਾਥੀਓ,

ਦੇਸ਼ ਦੇ ਨਾਗਰਿਕਾਂ ਦਾ ਜੀਵਨ ਅਸਾਨ ਬਣਾਉਣਾ, Ease of Living, ਸਾਡੀ ਸਰਕਾਰ ਦੀ ਸਰਬਉੱਚ ਪ੍ਰਾਥਮਿਕਤਾ ਹੈ। ਅਤੇ ਇਸ ਵਿੱਚ ਬਿਜਲੀ ਦੀ ਬਹੁਤ ਬੜੀ ਭੂਮਿਕਾ ਹੈ। ਬਿਜਲੀ ਪੜ੍ਹਨ ਦੇ ਲਈ,  ਬਿਜਲੀ ਘਰ ਦੇ ਕੰਮ ਨਿਪਟਾਉਣ ਦੇ ਲਈ, ਬਿਜਲੀ ਉਦਯੋਗਾਂ ਦੇ ਲਈ ਅਤੇ ਇਤਨਾ ਹੀ ਨਹੀਂ ਹੁਣ ਤਾਂ  ਬਿਜਲੀ ਮੋਬਾਈਲ ਚਾਰਜ ਕਰਨ ਦੇ ਲਈ, ਉਸ ਦੇ ਬਿਨਾ ਕੋਈ ਰਹਿ ਹੀ ਨਹੀਂ ਸਕਦਾ। ਤੁਸੀਂ ਜਾਣਦੇ ਹੋ ਸਾਡੀ ਸਰਕਾਰ ਦਾ ease of living ਮਾਡਲ, ਵਾਤਾਵਰਣ ਦੇ ਪ੍ਰਤੀ ਸਚੇਤ ਹੈ ਅਤੇ ਵਾਤਾਵਰਣ ਦੀ ਰੱਖਿਆ ਕਰਨ ਵਿੱਚ ਵੀ ਮਦਦ ਕਰ ਰਿਹਾ ਹੈ। ਅੱਜ ਇੱਥੇ ਜੋ ਹਾਇਡ੍ਰੋ ਪਾਵਰ ਪ੍ਰੋਜੈਕਟਸ ਦਾ ਨੀਂਹ ਪੱਥਰ ਰੱਖਿਆ ਅਤੇ ਲੋਕਅਰਪਣ ਹੋਇਆ ਹੈ, ਉਹ ਵੀ climate friendly New India ਦੀ ਤਰਫ਼ ਦੇਸ਼ ਦਾ ਇੱਕ ਮਜ਼ਬੂਤ ਕਦਮ ਹੈ। ਅੱਜ ਪੂਰਾ ਵਿਸ਼ਵ ਭਾਰਤ ਦੀ ਇਸ ਗੱਲ ਦੀ ਪ੍ਰਸ਼ੰਸਾ ਕਰ ਰਿਹਾ ਹੈ ਕਿ ਸਾਡਾ ਦੇਸ਼ ਕਿਸ ਤਰ੍ਹਾਂ ਵਾਤਾਵਰਣ ਨੂੰ ਬਚਾਉਂਦੇ ਹੋਏ ਵਿਕਾਸ ਨੂੰ ਗਤੀ ਦੇ ਰਿਹਾ ਹੈ। ਸੋਲਰ ਪਾਵਰ ਤੋਂ ਲੈ ਕੇ ਹਾਇਡ੍ਰੋ ਪਾਵਰ ਤੱਕ, ਪਵਨ ਊਰਜਾ ਤੋਂ ਲੈ ਕੇ ਗ੍ਰੀਨ ਹਾਇਡ੍ਰੋਜਨ ਤੱਕ, ਸਾਡਾ ਦੇਸ਼ renewable energy  ਦੇ ਹਰ ਸੰਸਾਧਨ ਨੂੰ ਪੂਰੀ ਤਰ੍ਹਾਂ ਨਾਲ ਇਸਤੇਮਾਲ ਕਰਨ ਦੇ ਲਈ ਨਿਰੰਤਰ ਕੰਮ ਕਰ ਰਿਹਾ ਹੈ। ਮਕਸਦ ਇਹੀ ਹੈ ਕਿ ਦੇਸ਼ ਦੇ ਨਾਗਰਿਕਾਂ ਦੀ ਊਰਜਾ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਨਾਲ, ਵਾਤਾਵਰਣ ਦੀ ਵੀ ਰੱਖਿਆ ਹੋਵੇ। ਅਤੇ ਭਾਰਤ ਆਪਣੇ ਲਕਸ਼ਾਂ ਨੂੰ ਕਿਸ ਤਰ੍ਹਾਂ ਪ੍ਰਾਪਤ ਕਰ ਰਿਹਾ ਹੈ, ਇਸ ਦੀ ਇੱਕ ਉਦਾਹਰਣ ਦੇਸ਼ ਦੀ ਵਧਦੀ installed electricity capacity ਵੀ ਹੈ।

ਸਾਥੀਓ,

ਭਾਰਤ ਨੇ 2016 ਵਿੱਚ ਇਹ ਲਕਸ਼ ਰੱਖਿਆ ਸੀ ਕਿ ਉਹ ਸਾਲ 2030 ਤੱਕ, ਆਪਣੀ installed electricity capacity ਦਾ 40 ਪ੍ਰਤੀਸ਼ਤ, non-fossil energy sources ਤੋਂ ਪੂਰਾ ਕਰੇਗਾ। ਅੱਜ ਹਰ ਭਾਰਤੀ ਨੂੰ ਇਸ ਦਾ ਮਾਣ ਹੋਵੇਗਾ ਕਿ ਭਾਰਤ ਨੇ ਆਪਣਾ ਇਹ ਲਕਸ਼, ਇਸ ਸਾਲ ਨਵੰਬਰ ਵਿੱਚ ਹੀ ਪ੍ਰਾਪਤ ਕਰ ਲਿਆ ਹੈ। ਯਾਨੀ ਜੋ ਲਕਸ਼ 2030 ਦਾ ਸੀ, ਭਾਰਤ ਨੇ ਉਹ 2021 ਵਿੱਚ ਹੀ ਹਾਸਲ ਕਰ ਲਿਆ ਹੈ। ਇਹ ਹੈ ਅੱਜ ਭਾਰਤ ਦੇ ਕੰਮ ਕਰਨ ਦੀ ਰਫ਼ਤਾਰ, ਸਾਡੇ ਕੰਮ ਕਰਨ ਦੀ ਰਫ਼ਤਾਰ।

ਸਾਥੀਓ,

ਪਹਾੜਾਂ ਨੂੰ ਪਲਾਸਟਿਕ ਦੀ ਵਜ੍ਹਾ ਨਾਲ ਜੋ ਨੁਕਸਾਨ ਹੋ ਰਿਹਾ ਹੈ, ਸਾਡੀ ਸਰਕਾਰ ਉਸ ਨੂੰ ਲੈ ਕੇ ਵੀ ਸਤਰਕ ਹੈ। ਸਿੰਗਲ ਯੂਜ਼ ਪਲਾਸਟਿਕ ਦੇ ਖ਼ਿਲਾਫ਼ ਦੇਸ਼ਵਿਆਪੀ ਅਭਿਯਾਨ ਦੇ ਨਾਲ ਹੀ ਸਾਡੀ ਸਰਕਾਰ, ਪਲਾਸਟਿਕ Waste ਮੈਨੇਜਮੈਂਟ ’ਤੇ ਵੀ ਕੰਮ ਕਰ ਰਹੀ ਹੈ। ਪਲਾਸਟਿਕ ਕਚਰੇ ਨੂੰ ਰੀ- ਸਾਈਕਿਲ ਕਰਕੇ ਅੱਜ ਉਸ ਦਾ ਇਸਤੇਮਾਲ ਸੜਕ ਬਣਾਉਣ ਵਿੱਚ ਹੋ ਰਿਹਾ ਹੈ। ਅੱਜ ਤੁਹਾਡੇ ਨਾਲ ਗੱਲ ਕਰਦੇ ਹੋਏ ਮੈਂ ਹਿਮਾਚਲ ਆਉਣ ਵਾਲੇ, ਦੇਸ਼ ਦੇ ਕੋਨੇ ਕੋਨੇ ਤੋਂ ਲੋਕ ਇੱਥੇ ਆਉਂਦੇ ਹਨ। ਹਿਮਾਚਲ ਆਉਣ ਵਾਲੇ ਸਾਰੇ ਟੂਰਿਸਟਾਂ ਨੂੰ ਵੀ ਇੱਕ ਤਾਕੀਦ ਕਰਨਾ ਚਾਹੁੰਦਾ ਹਾਂ। ਹਿਮਾਚਲ ਨੂੰ ਸਵੱਛ ਰੱਖਣ ਵਿੱਚ, ਪਲਾਸਟਿਕ ਅਤੇ ਹੋਰ ਕਚਰੇ ਤੋਂ ਮੁਕਤ ਰੱਖਣ ਵਿੱਚ ਟੂਰਿਸਟਾਂ ਦੀ ਵੀ ਜ਼ਿੰਮੇਵਾਰੀ ਬਹੁਤ ਬੜੀ ਹੈ। ਇੱਧਰ-ਉੱਧਰ ਫੈਲਿਆ ਪਲਾਸਟਿਕ, ਨਦੀਆਂ ਵਿੱਚ ਜਾਂਦਾ ਪਲਾਸਟਿਕ, ਹਿਮਾਚਲ ਨੂੰ ਜੋ ਨੁਕਸਾਨ ਪਹੁੰਚਾ ਰਿਹਾ ਹੈ, ਉਸ ਨੂੰ ਰੋਕਣ ਲਈ ਸਾਨੂੰ ਮਿਲ ਕੇ ਪ੍ਰਯਤਨ ਕਰਨਾ ਹੋਵੇਗਾ।

ਸਾਥੀਓ,

ਦੇਵਭੂਮੀ ਹਿਮਾਚਲ ਨੂੰ ਪ੍ਰਕ੍ਰਿਤੀ ਤੋਂ ਜੋ ਵਰਦਾਨ ਮਿਲਿਆ ਹੋਇਆ ਹੈ, ਸਾਨੂੰ ਉਸ ਨੂੰ ਸੁਰੱਖਿਅਤ ਕਰਨਾ ਹੀ ਹੋਵੇਗਾ। ਇੱਥੇ ਟੂਰਿਜ਼ਮ ਦੇ ਨਾਲ ਹੀ ਉਦਯੋਗਿਕ ਵਿਕਾਸ ਦੀ ਵੀ ਅਪਾਰ ਸੰਭਾਵਨਾਵਾਂ ਹਨ। ਸਾਡੀ ਸਰਕਾਰ ਇਸ ਦਿਸ਼ਾ ਵਿੱਚ ਵੀ ਲਗਾਤਾਰ ਕੰਮ ਕਰ ਰਹੀ ਹੈ। ਸਾਡਾ ਜ਼ੋਰ ਵਿਸ਼ੇਸ਼ ਤੌਰ ’ਤੇ Food Industry, Farming ਅਤੇ Pharma ’ਤੇ ਹੈ। ਅਤੇ ਇੱਥੇ ਫੰਡ ਤਾਂ ਹੈ ਹੀ ਹੈ। ਟੂਰਿਜ਼ਮ ਦਾ ਫੰਡ ਹਿਮਾਚਲ ਤੋਂ ਵਧ ਕੇ ਕਿੱਥੇ ਮਿਲੇਗਾ। ਹਿਮਾਚਲ ਦੀ ਫੂਡ ਪ੍ਰੋਸੈੱਸਿੰਗ ਇੰਡਸਟ੍ਰੀਜ਼ ਵਿੱਚ ਵਿਸਤਾਰ ਦੀ ਬਹੁਤ ਸਮਰੱਥਾ ਹੈ। ਇਸ ਲਈ ਸਾਡੀ ਸਰਕਾਰ ਮੈਗਾ ਫੂਡ ਪਾਰਕ ਤੋਂ ਲੈ ਕੇ ਕੋਲਡ ਸਟੋਰੇਜ ਇਨਫ੍ਰਾਸਟ੍ਰਕਚਰ ਨੂੰ ਮਜ਼ਬੂਤ ਕਰ ਰਹੀ ਹੈ। ਫਾਰਮਿੰਗ ਵਿੱਚ, ਨੈਚੁਰਲ ਫਾਰਮਿੰਗ ਨੂੰ, ਕੁਦਰਤੀ ਖੇਤੀ ਨੂੰ ਹੁਲਾਰਾ ਦੇਣ ਲਈ ਵੀ ਡਬਲ ਇੰਜਣ ਦੀ ਸਰਕਾਰ ਨਿਰੰਤਰ ਕੰਮ ਕਰ ਰਹੀ ਹੈ। ਅੱਜ ਕੁਦਰਤੀ ਖੇਤੀ ਤੋਂ ਹੋਈ ਉਪਜ ਦੀ ਦੁਨੀਆ ਭਰ ਵਿੱਚ ਮੰਗ ਵਧ ਰਹੀ ਹੈ। ਕੈਮੀਕਲ ਮੁਕਤ ਖੇਤੀ ਉਤਪਾਦ ਅੱਜ ਵਿਸ਼ੇਸ਼ ਆਕਰਸ਼ਣ ਦਾ ਕੇਂਦਰ ਬਣ ਰਹੇ ਹਨ। ਮੈਨੂੰ ਖੁਸ਼ੀ ਹੈ ਕਿ ਹਿਮਾਚਲ ਇਸ ਵਿੱਚ ਵੀ ਅੱਛਾ ਕੰਮ ਕਰ ਰਿਹਾ ਹੈ, ਰਾਜ ਵਿੱਚ ਅਨੇਕ ਬਾਇਓ- ਵਿਲੇਜ ਬਣਾਏ ਗਏ ਹਨ। ਅਤੇ ਮੈਂ ਅੱਜ ਵਿਸ਼ੇਸ਼ ਤੌਰ ‘ਤੇ ਹਿਮਾਚਲ ਦੇ ਕਿਸਾਨਾਂ ਨੂੰ ਹਿਰਦੇ ਤੋਂ ਅਭਿਨੰਦਨ ਕਰਨਾ ਚਾਹੁੰਦਾ ਹਾਂ ਕਿ ਉਨ੍ਹਾਂ ਨੇ ਕੁਦਰਤੀ ਖੇਤੀ ਦਾ ਰਸਤਾ ਚੁਣਿਆ ਹੈ। ਮੈਨੂੰ ਦੱਸਿਆ ਗਿਆ ਕਰੀਬ–ਕਰੀਬ ਡੇਢ ਲੱਖ ਤੋਂ ਜ਼ਿਆਦਾ ਕਿਸਾਨ ਇਤਨੇ ਛੋਟੇ ਜਿਹੇ ਰਾਜ ਵਿੱਚ ਅਤੇ ਬਹੁਤ ਹੀ ਘੱਟ ਸਮੇਂ ਵਿੱਚ ਕੈਮੀਕਲ ਮੁਕਤ ਕੁਦਰਤੀ ਖੇਤੀ ਦੇ ਰਸਤੇ ’ਤੇ ਚਲ ਪਏ ਹਨ। ਅਤੇ ਮੈਂ ਅੱਜ ਹੁਣੇ ਪ੍ਰਦਰਸ਼ਨੀ ਵਿੱਚ ਕੁਦਰਤੀ ਖੇਤੀ ਦੇ ਉਤਪਾਦ ਦੇਖ ਰਿਹਾ ਸੀ। ਉਸ ਦਾ ਸਾਈਜ਼ ਵੀ ਇਤਨਾ ਲੁਭਾਵਨਾ ਸੀ, ਉਸ ਦੇ ਰੰਗ ਰੂਪ ਇਤਨੇ ਲੁਭਾਵਨੇ ਸਨ। ਮੈਨੂੰ ਬਹੁਤ ਖੁਸ਼ੀ ਹੋਈ, ਮੈਂ ਹਿਮਾਚਲ ਨੂੰ,  ਹਿਮਾਚਲ ਦੇ ਕਿਸਾਨਾਂ ਦਾ ਇਸ ਗੱਲ ਦੇ ਲਈ ਹਿਰਦੇ ਤੋਂ ਅਭਿਨੰਦਨ ਕਰਦਾ ਹਾਂ ਅਤੇ ਦੇਸ਼ ਭਰ ਦੇ ਕਿਸਾਨਾਂ ਨੂੰ ਤਾਕੀਦ ਕਰਦਾ ਹਾਂ ਕਿ ਹਿਮਾਚਲ ਨੇ ਜੋ ਰਸਤਾ ਚੁਣਿਆ ਹੈ ਇਹ ਰਸਤਾ ਉੱਤਮ ਕਿਸਾਨੀ ਦਾ ਇੱਕ ਉੱਤਮ ਮਾਰਗ ਹੈ। ਅੱਜ ਜਦੋਂ ਪੈਕਡ ਫੂਡ ਦਾ ਚਲਨ ਵਧ ਰਿਹਾ ਹੈ ਤਾਂ ਹਿਮਾਚਲ, ਇਸ ਵਿੱਚ ਬਹੁਤ ਬੜੀ ਭੂਮਿਕਾ ਨਿਭਾ ਸਕਦਾ ਹੈ।

ਸਾਥੀਓ,

ਹਿਮਾਚਲ ਪ੍ਰਦੇਸ਼, ਦੇਸ਼ ਦੇ ਸਭ ਤੋਂ ਮਹੱਤਵਪੂਰਨ ਫਾਰਮਾ Hub ਵਿੱਚੋਂ ਇੱਕ ਹੈ। ਭਾਰਤ ਨੂੰ ਅੱਜ pharmacy of the world ਕਿਹਾ ਜਾਂਦਾ ਹੈ ਤਾਂ ਇਸ ਦੇ ਪਿੱਛੇ ਹਿਮਾਚਲ ਦੀ ਬਹੁਤ ਬੜੀ ਤਾਕਤ ਹੈ।  ਕੋਰੋਨਾ ਆਲਮੀ ਮਹਾਮਾਰੀ ਦੇ ਦੌਰਾਨ ਹਿਮਾਚਲ ਪ੍ਰਦੇਸ਼ ਨੇ ਨਾ ਸਿਰਫ਼ ਦੂਸਰੇ ਰਾਜਾਂ, ਬਲਕਿ ਦੂਸਰੇ ਦੇਸ਼ਾਂ ਦੀ ਵੀ ਮਦਦ ਕੀਤੀ ਹੈ। ਫਾਰਮਾ ਇੰਡਸਟ੍ਰੀ ਦੇ ਨਾਲ ਹੀ ਸਾਡੀ ਸਰਕਾਰ ਆਯੁਸ਼ ਇੰਡਸਟ੍ਰੀ-ਨੈਚੁਰਲ ਮੈਡੀਸਿਨ ਨਾਲ ਜੁੜੇ ਉੱਦਮੀਆਂ ਨੂੰ ਵੀ ਹੁਲਾਰਾ ਦੇ ਰਹੀ ਹੈ।

ਸਾਥੀਓ,

ਅੱਜ ਦੇਸ਼ ਵਿੱਚ ਸਰਕਾਰ ਚਲਾਉਣ ਦੇ ਦੋ ਅਲੱਗ-ਅਲੱਗ ਮਾਡਲ ਕੰਮ ਕਰ ਰਹੇ ਹਨ। ਇੱਕ ਮਾਡਲ ਹੈ- ਸਬਕਾ ਸਾਥ-ਸਬਕਾ ਵਿਕਾਸ, ਸਬਕਾ ਵਿਸ਼ਵਾਸ ਔਰ ਸਬਕਾ ਪ੍ਰਯਾਸ। ਉੱਥੇ ਹੀ ਦੂਸਰਾ ਮਾਡਲ ਹੈ - ਖ਼ੁਦ ਦਾ ਸਵਾਰਥ, ਪਰਿਵਾਰ ਦਾ ਸਵਾਰਥ ਅਤੇ ਵਿਕਾਸ ਵੀ ਖ਼ੁਦ ਦੇ ਪਰਿਵਾਰ ਦਾ ਹੈ। ਅਗਰ ਅਸੀਂ ਹਿਮਾਚਲ ਵਿੱਚ ਹੀ ਦੇਖੀਏ ਤਾਂ ਅੱਜ ਪਹਿਲਾ ਮਾਡਲ, ਜਿਸ ਮਾਡਲ ਨੂੰ ਅਸੀਂ ਲੈ ਕੇ ਤੁਹਾਡੇ ਪਾਸ ਆਏ ਉਹ ਮਾਡਲ ਪੂਰੀ ਸ਼ਕਤੀ ਨਾਲ ਰਾਜ ਦੇ ਵਿਕਾਸ ਵਿੱਚ ਜੁਟਿਆ ਹੋਇਆ ਹੈ। ਇਸੇ ਦਾ ਪਰਿਣਾਮ ਹੈ ਕਿ ਹਿਮਾਚਲ ਨੇ ਆਪਣੀ ਪੂਰੀ ਬਾਲਗ਼ ਜਨਸੰਖਿਆ ਨੂੰ ਵੈਕਸੀਨ ਦੇਣ ਵਿੱਚ ਬਾਕੀ ਸਭ ਤੋਂ ਬਾਜੀ ਮਾਰ ਲਈ। ਇੱਥੇ ਜੋ ਸਰਕਾਰ ਵਿੱਚ ਹੈ, ਉਹ ਰਾਜਨੀਤਕ ਸਵਾਰਥ ਵਿੱਚ ਡੁੱਬੇ ਨਹੀਂ ਹਨ ਬਲਕਿ ਉਨ੍ਹਾਂ ਨੇ ਪੂਰਾ ਧਿਆਨ, ਹਿਮਾਚਲ ਦੇ ਇੱਕ-ਇੱਕ ਨਾਗਰਿਕ ਨੂੰ ਵੈਕਸੀਨ ਕਿਵੇਂ ਮਿਲੇ,  ਇਸ ਵਿੱਚ ਲਗਾਇਆ ਹੈ। ਅਤੇ ਮੈਨੂੰ ਇੱਕ ਵਾਰ ਵਰਚੁਅਲੀ ਇਸ ਕੰਮ ਵਿੱਚ ਜੁਟੇ ਲੋਕਾਂ ਨਾਲ ਬਾਤ ਕਰਨ ਦਾ ਸੁਭਾਗ ਮਿਲਿਆ ਸੀ। ਬੜਾ ਪ੍ਰੇਰਕ, ਇੱਕ–ਇੱਕ ਦੀ ਬਾਤ ਇਤਨੀ ਪ੍ਰੇਰਕ ਸੀ।

ਭਾਈਓ– ਭੈਣੋਂ

ਹਿਮਾਚਲ ਦੇ ਲੋਕਾਂ ਦੀ ਸਿਹਤ ਦੀ ਚਿੰਤਾ ਸੀ ਇਸ ਲਈ ਦੂਰ-ਦਰਾਜ ਦੇ ਖੇਤਰਾਂ ਵਿੱਚ ਵੀ, ਕਸ਼ਟ ਉਠਾ ਕੇ ਵੀ,  ਸਭ ਨੇ ਵੈਕਸੀਨ ਪਹੁੰਚਾਈ ਹੈ। ਇਹ ਹੈ ਸਾਡਾ ਸੇਵਾ ਭਾਵ, ਲੋਕਾਂ ਦੇ ਪ੍ਰਤੀ ਜ਼ਿੰਮੇਵਾਰੀ ਦਾ ਅਹਿਸਾਸ ਹੈ। ਇੱਥੇ ਸਰਕਾਰ ਨੇ ਲੋਕਾਂ ਦੇ ਵਿਕਾਸ ਲਈ ਅਨੇਕ ਨਵੀਆਂ ਯੋਜਨਾਵਾਂ ਨੂੰ ਲਾਗੂ ਕੀਤਾ ਹੈ ਅਤੇ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਦਾ ਵੀ ਬਿਹਤਰ ਤਰੀਕੇ ਨਾਲ ਵਿਸਤਾਰ ਕਰ ਰਹੀ ਹੈ। ਇਹ ਦਿਖਾਉਂਦਾ ਹੈ ਕਿ ਹਿਮਾਚਲ ਸਰਕਾਰ ਨੂੰ ਲੋਕਾਂ ਦੀ, ਗ਼ਰੀਬਾਂ ਦੀ ਕਿਤਨੀ ਚਿੰਤਾ ਹੈ।

ਸਾਥੀਓ,

ਅੱਜ ਸਾਡੀ ਸਰਕਾਰ, ਬੇਟੀਆਂ ਨੂੰ, ਬੇਟਿਆਂ ਦੇ ਸਮਾਨ ਅਧਿਕਾਰ ਦੇਣ ਲਈ ਕੰਮ ਕਰ ਰਹੀ ਹੈ। ਬੇਟਾ-ਬੇਟੀ ਏਕ ਸਮਾਨ। ਅਤੇ ਇਤਨੀ ਬੜੀ ਮਾਤਰਾ ਵਿੱਚ ਮਾਤਾਵਾਂ–ਭੈਣਾਂ ਆਈਆਂ ਹਨ। ਤਾਂ ਉਨ੍ਹਾਂ ਦੇ ਅਸ਼ੀਰਵਾਦ ਸਾਨੂੰ ਇਸ ਕੰਮ ਲਈ ਤਾਕਤ ਦਿੰਦੇ ਹਨ। ਬੇਟਾ–ਬੇਟੀ ਏਕ ਸਮਾਨ। ਅਸੀਂ ਤੈਅ ਕੀਤਾ ਹੈ ਕਿ ਬੇਟੀਆਂ ਦੀ ਸ਼ਾਦੀ ਦੀ ਉਮਰ ਵੀ ਉਹੀ ਹੋਣੀ ਚਾਹੀਦੀ ਹੈ, ਜਿਸ ਉਮਰ ਵਿੱਚ ਬੇਟਿਆਂ ਨੂੰ ਸ਼ਾਦੀ ਦੀ ਇਜਾਜ਼ਤ ਮਿਲਦੀ ਹੈ। ਦੇਖੋ ਸਭ ਤੋਂ ਜ਼ਿਆਦਾ ਤਾਲੀਆਂ ਸਾਡੀਆਂ ਭੈਣਾਂ ਵਜਾ ਰਹੀਆਂ ਹਨ। ਬੇਟੀਆਂ ਦੀ ਸ਼ਾਦੀ ਦੀ ਉਮਰ 21 ਸਾਲ ਹੋਣ ਨਾਲ, ਉਨ੍ਹਾਂ ਨੂੰ ਪੜ੍ਹਨ ਲਈ ਪੂਰਾ ਸਮਾਂ ਵੀ ਮਿਲੇਗਾ ਅਤੇ ਉਹ ਆਪਣਾ ਕਰੀਅਰ ਵੀ ਬਣਾ ਪਾਉਣਗੀਆਂ। ਸਾਡੇ ਇਨ੍ਹਾਂ ਸਾਰੇ ਪ੍ਰਯਤਨਾਂ ਦੇ ਦਰਮਿਆਨ, ਤੁਸੀਂ ਇੱਕ ਦੂਸਰਾ ਮਾਡਲ ਵੀ ਦੇਖ ਰਹੇ ਹੋ ਜੋ ਸਿਰਫ਼ ਆਪਣਾ ਸਵਾਰਥ ਦੇਖਦਾ ਹੈ, ਆਪਣਾ ਵੋਟਬੈਂਕ ਦੇਖਦਾ ਹੈ। ਜਿਨ੍ਹਾਂ ਰਾਜਾਂ ਵਿੱਚ ਉਹ ਸਰਕਾਰ ਚਲਾ ਰਹੇ ਹਨ,  ਉਸ ਵਿੱਚ ਪ੍ਰਾਥਮਿਕਤਾ ਗ਼ਰੀਬਾਂ ਦੇ ਕਲਿਆਣ ਨੂੰ ਨਹੀਂ ਬਲਕਿ ਖ਼ੁਦ ਦੇ ਪਰਿਵਾਰ ਦੇ ਕਲਿਆਣ ਦੀ ਹੀ ਹੈ। ਮੈਂ ਜ਼ਰਾ ਚਾਹਾਂਗਾ, ਦੇਸ਼ ਦੇ ਪੰਡਿਤਾਂ ਨੂੰ ਤਾਕੀਦ ਕਰਾਂਗਾ ਜ਼ਰਾ ਉਨ੍ਹਾਂ ਰਾਜਾਂ ਦਾ ਵੈਕਸੀਨੇਸ਼ਨ ਰਿਕਾਰਡ ਵੀ ਜ਼ਰਾ ਦੇਖ ਲਓ। ਉਨ੍ਹਾਂ ਦਾ ਵੈਕਸੀਨੇਸ਼ਨ ਰਿਕਾਰਡ ਵੀ ਇਸ ਗੱਲ ਦਾ ਗਵਾਹ ਹੈ ਕਿ ਉਨ੍ਹਾਂ ਨੂੰ ਆਪਣੇ ਰਾਜ  ਦੇ ਲੋਕਾਂ ਦੀ ਚਿੰਤਾ ਨਹੀਂ ਹੈ।

ਸਾਥੀਓ,

ਸਾਡੀ ਸਰਕਾਰ ਪੂਰੀ ਸੰਵੇਦਨਸ਼ੀਲਤਾ ਦੇ ਨਾਲ, ਸਤਰਕਤਾ ਦੇ ਨਾਲ, ਤੁਹਾਡੀ ਹਰ ਜ਼ਰੂਰਤ ਨੂੰ ਧਿਆਨ ਵਿੱਚ ਰੱਖਦੇ ਹੋਏ ਨਿਰੰਤਰ ਕੰਮ ਕਰ ਰਹੀ ਹੈ। ਹੁਣ ਸਰਕਾਰ ਨੇ ਤੈਅ ਕੀਤਾ ਹੈ ਕਿ 15 ਤੋਂ 18 ਸਾਲ ਦੇ ਦਰਮਿਆਨ ਜੋ ਬੱਚੇ ਹਨ, ਬੇਟੇ–ਬੇਟੀਆਂ ਹਨ।  ਉਨ੍ਹਾਂ ਨੂੰ ਵੀ 3 ਜਨਵਰੀ, ਸੋਮਵਾਰ ਤੋਂ ਵੈਕਸੀਨ ਲਗਾਉਣਾ ਸ਼ੁਰੂ ਹੋ ਜਾਵੇਗਾ। 3 ਜਨਵਰੀ, ਸੋਮਵਾਰ ਤੋਂ ਅਭਿਯਾਨ ਸ਼ੁਰੂ ਹੋਣ ਵਾਲਾ ਹੈ। ਮੈਨੂੰ ਵਿਸ਼ਵਾਸ ਹੈ, ਹਿਮਾਚਲ ਪ੍ਰਦੇਸ਼, ਇਸ ਵਿੱਚ ਵੀ ਸ਼ਾਨਦਾਰ ਕੰਮ ਕਰਕੇ ਦਿਖਾਏਗਾ। ਦੇਸ਼ ਨੂੰ ਦਿਸ਼ਾ ਦੇਣ ਦਾ ਕੰਮ ਹਿਮਾਚਲ ਕਰਕੇ ਰਹੇਗਾ। ਸਾਡੇ ਜੋ ਹੈਲਥ ਸੈਕਟਰ ਦੇ ਲੋਕ ਹਨ, ਫ੍ਰੰਟਲਾਈਨ ਵਰਕਰ ਹਨ, ਉਹ ਪਿਛਲੇ ਦੋ ਸਾਲ ਤੋਂ ਕੋਰੋਨਾ ਨਾਲ ਲੜਾਈ ਵਿੱਚ ਦੇਸ਼ ਦੀ ਇੱਕ ਬਹੁਤ ਬੜੀ ਤਾਕਤ ਬਣੇ ਹੋਏ ਹਨ। ਉਨ੍ਹਾਂ ਨੂੰ ਵੀ 10 ਜਨਵਰੀ ਤੋਂ ਪ੍ਰੀ-ਕੌਸ਼ਨ ਡੋਜ਼ ਦੇਣ ਦਾ ਕੰਮ ਸ਼ੁਰੂ ਹੋਵੇਗਾ। 60 ਸਾਲ ਤੋਂ ਉੱਪਰ ਦੇ ਬਜ਼ੁਰਗ ਜਿਨ੍ਹਾਂ ਨੂੰ ਪਹਿਲਾਂ ਤੋਂ ਗੰਭੀਰ ਬਿਮਾਰੀਆਂ ਹਨ, ਉਨ੍ਹਾਂ ਨੂੰ ਵੀ ਡਾਕਟਰਾਂ ਦੀ ਸਲਾਹ ’ਤੇ ਪ੍ਰੀ-ਕੌਸ਼ਨ ਡੋਜ਼ ਦਾ ਵਿਕਲਪ ਦਿੱਤਾ ਗਿਆ ਹੈ। ਇਹ ਸਾਰੇ ਪ੍ਰਯਤਨ, ਹਿਮਾਚਲ ਦੇ ਲੋਕਾਂ ਨੂੰ ਸੁਰੱਖਿਆ ਕਵਚ ਤਾਂ ਦੇਣਗੇ ਹੀ, ਇੱਥੋਂ ਦੇ ਲਈ ਜ਼ਰੂਰੀ ਟੂਰਿਜ਼ਮ ਸੈਕਟਰ ਨੂੰ ਵੀ ਬਚਾਉਣ ਵਿੱਚ ਅਤੇ ਅੱਗੇ ਵਧਾਉਣ ਵਿੱਚ ਇਹ ਬਹੁਤ ਮਦਦ ਕਰਨਗੇ।

ਸਾਥੀਓ,

ਹਰ ਦੇਸ਼ ਵਿੱਚ ਅਲੱਗ-ਅਲੱਗ ਵਿਚਾਰਧਾਰਾਵਾਂ ਹੁੰਦੀਆਂ ਹਨ, ਲੇਕਿਨ ਅੱਜ ਸਾਡੇ ਦੇਸ਼ ਦੇ ਲੋਕ ਸਪਸ਼ਟ ਤੌਰ ’ਤੇ ਦੋ ਵਿਚਾਰਧਾਰਾਵਾਂ ਨੂੰ ਦੇਖ ਰਹੇ ਹਨ। ਇੱਕ ਵਿਚਾਰਧਾਰਾ ਵਿਲੰਬ ਦੀ ਹੈ ਅਤੇ ਦੂਸਰੀ ਵਿਕਾਸ ਦੀ ਹੈ। ਵਿਲੰਬ ਦੀ ਵਿਚਾਰਧਾਰਾ ਵਾਲਿਆਂ ਨੇ ਪਹਾੜਾਂ ’ਤੇ ਰਹਿਣ ਵਾਲੇ ਲੋਕਾਂ ਦੀ ਕਦੇ ਪਰਵਾਹ ਨਹੀਂ ਕੀਤੀ। ਚਾਹੇ ਇਨਫ੍ਰਾਸਟ੍ਰਕਚਰ ਦਾ ਕੰਮ ਹੋਵੇ, ਲੋਕਾਂ ਨੂੰ ਬੁਨਿਆਦੀ ਸੁਵਿਧਾਵਾਂ ਦੇਣ ਦਾ ਕੰਮ ਹੋਵੇ, ਵਿਲੰਬ ਦੀ ਵਿਚਾਰਧਾਰਾ ਵਾਲਿਆਂ ਨੇ, ਹਿਮਾਚਲ ਦੇ ਲੋਕਾਂ ਨੂੰ ਦਹਾਕਿਆਂ ਦਾ ਇੰਤਜ਼ਾਰ ਕਰਵਾਇਆ। ਇਸੇ ਵਜ੍ਹਾ ਨਾਲ ਅਟਲ ਟਨਲ ਦੇ ਕੰਮ ਵਿੱਚ ਵਰ੍ਹਿਆਂ ਦਾ ਵਿਲੰਬ ਹੋਇਆ। ਰੇਣੁਕਾ ਜੀ  ਪ੍ਰੋਜੈਕਟ ਵਿੱਚ ਵੀ ਤਿੰਨ ਦਹਾਕਿਆਂ ਦਾ ਵਿਲੰਬ ਹੋਇਆ। ਉਨ੍ਹਾਂ ਲੋਕਾਂ ਦੀ ਵਿਲੰਬ ਦੀ ਵਿਚਾਰਧਾਰਾ ਤੋਂ ਅਲੱਗ, ਸਾਡੀ ਕਮਿਟਮੈਂਟ ਸਿਰਫ਼ ਅਤੇ ਸਿਰਫ਼ ਵਿਕਾਸ ਦੇ ਲਈ ਹੈ। ਤੇਜ਼ ਗਤੀ ਦੇ ਵਿਕਾਸ ਦੇ ਲਈ ਹੈ। ਅਸੀਂ ਅਟਲ ਟਨਲ ਦਾ ਕੰਮ ਪੂਰਾ ਕਰਵਾਇਆ। ਅਸੀਂ ਚੰਡੀਗੜ੍ਹ ਤੋਂ ਮਨਾਲੀ ਅਤੇ ਸ਼ਿਮਲਾ ਨੂੰ ਜੋੜਨ ਵਾਲੀ ਸੜਕ ਦਾ ਚੌੜੀਕਰਣ ਕੀਤਾ। ਅਸੀਂ ਸਿਰਫ਼ ਹਾਈਵੇ ਅਤੇ ਰੇਲਵੇ ਇਨਫ੍ਰਾਸਟ੍ਰਕਚਰ ਹੀ ਵਿਕਸਿਤ ਨਹੀਂ ਕਰ ਰਹੇ ਬਲਕਿ ਅਨੇਕਾਂ ਸਥਾਨਾਂ ’ਤੇ ਰੋਪਵੇ ਵੀ ਲਗਵਾ ਰਹੇ ਹਾਂ। ਅਸੀਂ ਦੂਰ-ਦਰਾਜ ਦੇ ਪਿੰਡਾਂ ਨੂੰ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਨਾਲ ਵੀ ਜੋੜ ਰਹੇ ਹਾਂ।

ਸਾਥੀਓ,

ਬੀਤੇ 6-7 ਸਾਲਾਂ ਵਿੱਚ ਜਿਸ ਤਰ੍ਹਾਂ ਡਬਲ ਇੰਜਣ ਦੀ ਸਰਕਾਰ ਨੇ ਕੰਮ ਕੀਤਾ ਹੈ,  ਉਸ ਨਾਲ ਸਾਡੀਆਂ ਭੈਣਾਂ ਦੇ ਜੀਵਨ ਵਿੱਚ ਵਿਸ਼ੇਸ਼ ਤੌਰ ’ਤੇ ਬਹੁਤ ਬਦਲਾਅ ਆਇਆ ਹੈ। ਪਹਿਲਾਂ ਖਾਣਾ ਬਣਾਉਣ ਦੇ ਲਈ ਲੱਕੜੀ ਦੇ ਇੰਤਜ਼ਾਮ ਵਿੱਚ ਸਾਡੀਆਂ ਭੈਣਾਂ ਦਾ ਬਹੁਤ ਸਮਾਂ ਬੀਤ ਜਾਂਦਾ ਸੀ। ਅੱਜ ਘਰ-ਘਰ ਗੈਸ ਸਿਲੰਡਰ ਪਹੁੰਚਿਆ ਹੈ। ਸ਼ੌਚਾਲਯ ਦੀ ਸੁਵਿਧਾ ਮਿਲਣ ਨਾਲ ਵੀ ਭੈਣਾਂ ਨੂੰ ਬਹੁਤ ਰਾਹਤ ਮਿਲੀ ਹੈ। ਪਾਣੀ ਦੇ ਲਈ ਇੱਥੋਂ ਦੀਆਂ ਭੈਣਾਂ-ਬੇਟੀਆਂ ਨੂੰ ਕਿਤਨੀ ਮਿਹਨਤ ਕਰਨੀ ਪੈਂਦੀ ਸੀ, ਇਹ ਤੁਹਾਡੇ ਤੋਂ ਬਿਹਤਰ ਹੋਰ ਕੌਣ ਜਾਣਦਾ ਹੈ। ਇੱਕ ਸਮਾਂ ਸੀ ਜਦੋਂ ਪਾਣੀ ਦਾ ਕਨੈਕਸ਼ਨ ਪ੍ਰਾਪਤ ਕਰਨ ਦੇ ਲਈ ਹੀ ਕਈ-ਕਈ ਦਿਨਾਂ ਤੱਕ ਸਰਕਾਰੀ ਦਫ਼ਤਰ ਦੇ ਚੱਕਰ ਲਗਾਉਣੇ ਪੈਂਦੇ ਸਨ। ਅੱਜ ਸਰਕਾਰ ਖ਼ੁਦ ਪਾਣੀ ਦਾ ਕਨੈਕਸ਼ਨ ਦੇਣ ਦੇ ਲਈ ਤੁਹਾਡੇ ਦਰਵਾਜ਼ੇ ’ਤੇ ਦਸਤਕ ਦੇ ਰਹੀ ਹੈ। ਆਜ਼ਾਦੀ ਦੇ 7 ਦਹਾਕਿਆਂ ਵਿੱਚ ਹਿਮਾਚਲ ਵਿੱਚ 7 ਲੱਖ ਪਰਿਵਾਰਾਂ  ਨੂੰ ਪਾਈਪ ਨਾਲ ਪਾਣੀ ਮਿਲਿਆ ਸੀ। 7 ਦਹਾਕੇ ਵਿੱਚ 7 ਲੱਖ ਪਰਿਵਾਰਾਂ ਨੂੰ। ਸਿਰਫ਼ 2 ਸਾਲ ਦੇ ਅੰਦਰ ਹੀ ਅਤੇ ਉਹ ਵੀ ਕੋਰੋਨਾ ਕਾਲ ਹੋਣ ਦੇ ਬਾਵਜੂਦ ਵੀ 7 ਲੱਖ ਤੋਂ ਅਧਿਕ ਨਵੇਂ ਪਰਿਵਾਰਾਂ ਨੂੰ ਪਾਈਪ ਨਾਲ ਪਾਣੀ ਮਿਲ ਚੁੱਕਿਆ ਹੈ। 7 ਦਹਾਕਿਆਂ ਵਿੱਚ 7 ਲੱਖ ਕਿਤਨੇ?  ਸੱਤ ਦਹਾਕਿਆਂ ਵਿੱਚ ਕਿਤਨੇ? ਜ਼ਰਾ ਉੱਧਰ ਤੋਂ ਵੀ ਆਵਾਜ਼ ਆਏ ਕਿਤਨੇ? 7 ਦਹਾਕਿਆਂ ਵਿੱਚ 7 ਲੱਖ। ਅਤੇ ਅਸੀਂ ਦੋ ਸਾਲ ਵਿੱਚ ਦਿੱਤੇ ਸੱਤ ਲੱਖ ਅਤੇ ਨਵੇਂ। ਕਿਤਨੇ ਦਿੱਤੇ ? ਸੱਤ ਲੱਖ ਘਰਾਂ ਵਿੱਚ ਪਾਣੀ ਪਹੁੰਚਾਉਣ ਦਾ ਕੰਮ। ਹੁਣ ਲਗਭਗ 90 ਪ੍ਰਤੀਸ਼ਤ ਆਬਾਦੀ ਦੇ ਪਾਸ ਨਲ ਸੇ ਜਲ ਦੀ ਸੁਵਿਧਾ ਹੈ। ਡਬਲ ਇੰਜਣ ਸਰਕਾਰ ਦਾ ਇਹੀ ਲਾਭ ਹੁੰਦਾ ਹੈ। ਕੇਂਦਰ ਸਰਕਾਰ ਦਾ ਇੱਕ ਇੰਜਣ ਜਿਸ ਯੋਜਨਾ ਨੂੰ ਸ਼ੁਰੂ ਕਰਦਾ ਹੈ, ਰਾਜ ਸਰਕਾਰ ਦਾ ਦੂਸਰਾ ਇੰਜਣ ਉਸ ਯੋਜਨਾ ਨੂੰ ਤੇਜ਼ ਗਤੀ ਨਾਲ ਅੱਗੇ ਲੈ ਜਾਂਦਾ ਹੈ। ਹੁਣ ਜਿਵੇਂ ਆਯੁਸ਼ਮਾਨ ਭਾਰਤ ਯੋਜਨਾ ਦੀ ਉਦਾਹਰਣ ਹੈ। ਇਸ ਯੋਜਨਾ ਨੂੰ ਅੱਗੇ ਵਧਾਉਂਦੇ ਹੋਏ ਰਾਜ ਸਰਕਾਰ ਨੇ ਹਿਮਕੇਅਰ ਯੋਜਨਾ ਸ਼ੁਰੂ ਕੀਤੀ ਅਤੇ ਜ਼ਿਆਦਾ ਲੋਕਾਂ ਨੂੰ 5 ਲੱਖ ਰੁਪਏ ਤੱਕ ਦੇ ਮੁਫ਼ਤ ਇਲਾਜ ਦੇ ਦਾਇਰੇ ਵਿੱਚ ਲਿਆਈ। ਇਨ੍ਹਾਂ ਯੋਜਨਾਵਾਂ ਵਿੱਚ ਹਿਮਾਚਲ ਦੇ ਲਗਭਗ ਸਵਾ ਲੱਖ ਮਰੀਜ਼ਾਂ ਨੂੰ ਫ੍ਰੀ ਇਲਾਜ ਮਿਲ ਚੁੱਕਿਆ ਹੈ। ਇਸੇ ਪ੍ਰਕਾਰ ਇੱਥੋਂ ਦੀ ਸਰਕਾਰ ਨੇ ਉੱਜਵਲਾ ਯੋਜਨਾ ਦੇ ਲਾਭਾਰਥੀਆਂ ਦਾ ਵਿਸਤਾਰ ਗ੍ਰਿਹਣੀ ਸੁਵਿਧਾ ਯੋਜਨਾ ਨਾਲ ਕੀਤਾ,  ਜਿਸ ਨਾਲ ਲੱਖਾਂ ਭੈਣਾਂ ਨੂੰ ਇੱਕ ਨਵੀਂ ਮਦਦ ਮਿਲੀ। ਕੇਂਦਰ ਸਰਕਾਰ ਇਸ ਮੁਸ਼ਕਿਲ ਸਮੇਂ ਵਿੱਚ ਜੋ ਮੁਫ਼ਤ ਰਾਸ਼ਨ ਪਹੁੰਚਾ ਰਹੀ ਹੈ, ਉਸ ਨੂੰ ਤੇਜ਼ੀ ਨਾਲ ਹਰ ਲਾਭਾਰਥੀ ਤੱਕ ਪਹੁੰਚਾਉਣ ਦਾ ਕੰਮ ਵੀ ਰਾਜ ਸਰਕਾਰ ਇੱਥੇ ਕਰ ਰਹੀ ਹੈ।

ਸਾਥੀਓ,

ਹਿਮਾਚਲ ਵੀਰਾਂ ਦੀ ਧਰਤੀ ਹੈ, ਹਿਮਾਚਲ ਅਨੁਸ਼ਾਸਨ ਦੀ ਧਰਤੀ ਹੈ, ਦੇਸ਼ ਦੀ ਆਨ-ਬਾਨ ਅਤੇ ਸ਼ਾਨ ਨੂੰ ਵਧਾਉਣ ਵਾਲੀ ਧਰਤੀ ਹੈ। ਇੱਥੋਂ ਦੇ ਘਰ-ਘਰ ਵਿੱਚ ਦੇਸ਼ ਦੀ ਰੱਖਿਆ ਕਰਨ ਵਾਲੇ ਵੀਰ ਬੇਟੇ-ਬੇਟੀਆਂ ਹਨ। ਸਾਡੀ ਸਰਕਾਰ ਨੇ ਬੀਤੇ ਸੱਤ ਵਰ੍ਹਿਆਂ ਵਿੱਚ ਦੇਸ਼ ਦੀ ਸੁਰੱਖਿਆ ਵਧਾਉਣ ਦੇ ਲਈ ਜੋ ਕੰਮ ਕੀਤੇ ਹਨ, ਫੌਜੀਆਂ, ਸਾਬਕਾ ਫੌਜੀਆਂ ਦੇ ਲਈ ਜੋ ਨਿਰਣੇ ਲਏ ਹਨ, ਉਸ ਦਾ ਵੀ ਬਹੁਤ ਬੜਾ ਲਾਭ ਹਿਮਾਚਲ ਦੇ ਲੋਕਾਂ ਨੂੰ ਹੋਇਆ ਹੈ। ਵੰਨ ਰੈਂਕ ਵੰਨ ਪੈਨਸ਼ਨ ਦਾ ਦਹਾਕਿਆਂ ਤੋਂ ਅਟਕਿਆ ਹੋਇਆ ਫ਼ੈਸਲਾ, ਵਿਲੰਬ ਵਾਲੀ ਨੀਤੀ, ਉਹ ਅਟਕਿਆ ਹੋਇਆ ਫ਼ੈਸਲਾ ਹੋਵੇ ਜਾਂ ਫਿਰ ਸੈਨਾ ਨੂੰ ਆਧੁਨਿਕ ਹਥਿਆਰ ਅਤੇ ਬੁਲਟ ਪਰੂਫ ਜੈਕੇਟ ਦੇਣ ਦਾ ਕੰਮ, ਠੰਢ ਵਿੱਚ ਪਰੇਸ਼ਾਨੀ ਘੱਟ ਕਰਨ ਦੇ ਲਈ ਜ਼ਰੂਰੀ ਸਾਧਨ-ਸੰਸਾਧਨ ਦੇਣਾ ਹੋਵੇ ਜਾਂ ਫਿਰ ਆਉਣ-ਜਾਣ ਲਈ ਬਿਹਤਰ ਕਨੈਕਟੀਵਿਟੀ, ਸਰਕਾਰ ਦੇ ਪ੍ਰਯਤਨਾਂ ਦਾ ਲਾਭ ਹਿਮਾਚਲ ਦੇ ਹਰ ਘਰ ਤੱਕ ਪਹੁੰਚ ਰਿਹਾ ਹੈ।

ਸਾਥੀਓ,  

ਭਾਰਤ ਵਿੱਚ ਟੂਰਿਜ਼ਮ ਅਤੇ ਤੀਰਥਾਟਨ (ਤੀਰਥ-ਯਾਤਰਾ) ਆਪਸ ਵਿੱਚ ਜੁੜਦੇ ਚਲੇ ਜਾ ਰਹੇ ਹਨ। ਤੀਰਥਾਟਨ (ਤੀਰਥ-ਯਾਤਰਾ) ਵਿੱਚ ਹਿਮਾਚਲ ਦੀ ਜੋ ਸਮਰੱਥਾ ਹੈ,  ਉਸ ਦਾ ਕੋਈ ਮੁਕਾਬਲਾ ਨਹੀਂ ਹੈ। ਇਹ ਸ਼ਿਵ ਅਤੇ ਸ਼ਕਤੀ ਦਾ ਸਥਾਨ ਹੈ। ਪੰਚ ਕੈਲਾਸ਼ ਵਿੱਚੋਂ 3 ਕੈਲਾਸ਼ ਹਿਮਾਚਲ ਪ੍ਰਦੇਸ਼ ਵਿੱਚ ਹਨ। ਇਸੇ ਪ੍ਰਕਾਰ ਹਿਮਾਚਲ ਵਿੱਚ ਕਈ ਸ਼ਕਤੀਪੀਠ ਵੀ ਹਨ। ਬੋਧੀ ਆਸਥਾ ਅਤੇ ਸੱਭਿਆਚਾਰ ਦੇ ਵੀ ਅਹਿਮ ਸਥਾਨ ਇੱਥੇ ਮੌਜੂਦ ਹਨ। ਡਬਲ ਇੰਜਣ ਦੀ ਸਰਕਾਰ ਹਿਮਾਚਲ ਦੀ ਇਸ ਤਾਕਤ ਨੂੰ ਕਈ ਗੁਣਾ ਵਧਾਉਣ ਵਾਲੀ ਹੈ।

ਮੰਡੀ ਵਿੱਚ ਸ਼ਿਵਧਾਮ ਦਾ ਨਿਰਮਾਣ ਵੀ ਇਸੇ ਪ੍ਰਤੀਬੱਧਤਾ ਦਾ ਪਰਿਣਾਮ ਹੈ।

ਭਾਈਓ ਅਤੇ ਭੈਣੋਂ,

ਅੱਜ ਜਦੋਂ ਭਾਰਤ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਮਨਾ ਰਿਹਾ ਹੈ, ਤਦ ਹਿਮਾਚਲ ਵੀ ਪੂਰਨ ਰਾਜ ਦਾ ਦਰਜਾ ਮਿਲਣ ਦੀ ਸਵਰਣ ਜਯੰਤੀ (ਗੋਲਡਨ ਜੁਬਲੀ) ਵਰ੍ਹਾ ਮਨਾ ਰਿਹਾ ਹੈ। ਯਾਨੀ ਇਹ ਹਿਮਾਚਲ ਲਈ ਨਵੀਆਂ ਸੰਭਾਵਨਾਵਾਂ ’ਤੇ ਕੰਮ ਕਰਨ ਦਾ ਵੀ ਸਮਾਂ ਹੈ। ਹਿਮਾਚਲ ਨੇ ਹਰ ਰਾਸ਼ਟਰੀ ਸੰਕਲਪ ਦੀ ਸਿੱਧੀ ਵਿੱਚ ਮੋਹਰੀ ਭੂਮਿਕਾ ਨਿਭਾਈ ਹੈ। ਆਉਣ ਵਾਲੇ ਸਮੇਂ ਵਿੱਚ ਵੀ ਇਹ ਉਤਸ਼ਾਹ ਜਾਰੀ ਰਹੇਗਾ। ਇੱਕ ਵਾਰ ਫਿਰ ਵਿਕਾਸ ਅਤੇ ਵਿਸ਼ਵਾਸ ਦੇ 5ਵੇਂ ਸਾਲ ਦੀ ਅਤੇ ਨਵੇਂ ਵਰ੍ਹੇ ਦੀਆਂ ਮੰਗਲਕਾਮਨਾਵਾਂ। ਤੁਹਾਨੂੰ ਅਨੇਕ– ਅਨੇਕ ਸ਼ੁਭਕਾਮਨਾਵਾਂ ਇਤਨਾ ਪਿਆਰ ਦੇਣ ਦੇ ਲਈ, ਇਤਨੇ ਅਸ਼ੀਰਵਾਦ ਦੇਣ ਦੇ ਲਈ। ਮੈਂ ਫਿਰ ਇੱਕ ਵਾਰ ਇਸ ਦੇਵਭੂਮੀ ਨੂੰ ਪ੍ਰਣਾਮ ਕਰਦਾ ਹਾਂ।

ਮੇਰੇ ਨਾਲ ਬੋਲੋ,

ਭਾਰਤ ਮਾਤਾ ਕੀ ਜੈ!

ਭਾਰਤ ਮਾਤਾ ਕੀ ਜੈ!

ਭਾਰਤ ਮਾਤਾ ਕੀ ਜੈ!

ਬਹੁਤ-ਬਹੁਤ ਧੰਨਵਾਦ।

 

Explore More
76ਵੇਂ ਸੁਤੰਤਰਤਾ ਦਿਵਸ ਦੇ ਅਵਸਰ 'ਤੇ ਲਾਲ ਕਿਲੇ ਦੀ ਫ਼ਸੀਲ ਤੋਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

76ਵੇਂ ਸੁਤੰਤਰਤਾ ਦਿਵਸ ਦੇ ਅਵਸਰ 'ਤੇ ਲਾਲ ਕਿਲੇ ਦੀ ਫ਼ਸੀਲ ਤੋਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
Indian economy beats expectations to grow at 6.1% in March quarter, 7.2% in FY23

Media Coverage

Indian economy beats expectations to grow at 6.1% in March quarter, 7.2% in FY23
...

Nm on the go

Always be the first to hear from the PM. Get the App Now!
...
PM expresses happiness over inauguration of various developmental works in Baramulla District of J&K
June 01, 2023
Share
 
Comments

The Prime Minister, Shri Narendra Modi has expressed happiness over inauguration of several key infrastructure projects including 7 Custom Hiring Centres for farmers, 9 Poly Green Houses for SHGs in Baramulla District of J&K.

Sharing tweet threads of Office of Lieutenant Governor of J&K, the Prime Minister tweeted;

“The remarkable range of developmental works inaugurated stand as a testament to our commitment towards enhancing the quality of life for the people of Jammu and Kashmir, especially the aspirational districts.”