ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਜਰਮਨੀ ਦੇ ਚਾਂਸਲਰ ਓਲਾਫ ਸ਼ਕੋਲਜ਼ ਇੰਡੀਆ-ਜਰਮਨੀ ਇੰਟਰ-ਗਵਰਨਮੈਂਟਲ ਕੰਸਲਟੇਸ਼ਨਸ (ਆਈਜੀਸੀ) ਦੇ ਪਲੀਨਰੀ ਸੈਸ਼ਨ ਦੀ ਸਹਿ-ਪ੍ਰਧਾਨਗੀ ਕੀਤੀ।

ਸ਼ੁਰੂਆਤੀ ਟਿੱਪਣੀਆਂ ਵਿੱਚ, ਦੋਵਾਂ ਨੇਤਾਵਾਂ ਨੇ ਦੁਵੱਲੇ ਸਬੰਧਾਂ ਦੇ ਮੁੱਖ ਪਹਿਲੂਆਂ ਦੇ ਨਾਲ-ਨਾਲ ਖੇਤਰੀ ਅਤੇ ਆਲਮੀ ਮੁੱਦਿਆਂ 'ਤੇ ਸਾਂਝੇ ਦ੍ਰਿਸ਼ਟੀਕੋਣਾਂ ਨੂੰ ਰੇਖਾਂਕਿਤ ਕੀਤਾ। ਪ੍ਰਧਾਨ ਮੰਤਰੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਭਾਰਤ-ਜਰਮਨੀ ਭਾਈਵਾਲੀ ਇੱਕ ਗੁੰਝਲਦਾਰ ਵਿਸ਼ਵ ਵਿੱਚ ਸਫਲਤਾ ਦੀ ਇੱਕ ਉਦਾਹਰਣ ਹੋ ਸਕਦੀ ਹੈ। ਉਨ੍ਹਾਂ ਨੇ ਭਾਰਤ ਦੀ ‘ਆਤਮਨਿਰਭਰ ਭਾਰਤ’ ਮੁਹਿੰਮ ਵਿੱਚ ਜਰਮਨ ਨੂੰ ਸ਼ਮੂਲੀਅਤ ਕਰਨ ਦਾ ਸੱਦਾ ਵੀ ਦਿੱਤਾ।



ਦੋਵਾਂ ਦੇਸ਼ਾਂ ਦੇ ਮੰਤਰੀਆਂ ਅਤੇ ਅਧਿਕਾਰੀਆਂ ਨੇ ਆਈਜੀਸੀ ਦੇ ਵੱਖ-ਵੱਖ ਪਹਿਲੂਆਂ 'ਤੇ ਆਪਣੀਆਂ ਮੀਟਿੰਗਾਂ ਬਾਰੇ ਸੰਖੇਪ ਰਿਪੋਰਟਾਂ ਪੇਸ਼ ਕੀਤੀਆਂ:

·       ਵਿਦੇਸ਼ੀ ਮਾਮਲੇ ਅਤੇ ਸੁਰੱਖਿਆ

·       ਆਰਥਿਕ, ਵਿੱਤੀ ਨੀਤੀ ਅਤੇ ਵਿਗਿਆਨਕ ਅਤੇ ਸਮਾਜਿਕ ਵਟਾਂਦਰਾ

·       ਜਲਵਾਯੂ, ਵਾਤਾਵਰਣ, ਟਿਕਾਊ ਵਿਕਾਸ ਅਤੇ ਊਰਜਾ

ਵਿੱਤ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ; ਵਿਦੇਸ਼ ਮੰਤਰੀ ਡਾ. ਐੱਸ ਜੈਸ਼ੰਕਰ; ਡਾ. ਜਿਤੇਂਦਰ ਸਿੰਘ, ਵਿਗਿਆਨ ਅਤੇ ਟੈਕਨੋਲੋਜੀ ਅਤੇ ਪ੍ਰਿਥਵੀ ਵਿਗਿਆਨ ਰਾਜ ਮੰਤਰੀ (ਸੁਤੰਤਰ ਚਾਰਜ); ਅਤੇ ਸਕੱਤਰ ਡੀਪੀਆਈਟੀ ਸ਼੍ਰੀ ਅਨੁਰਾਗ ਜੈਨ ਨੇ ਭਾਰਤ ਦੀ ਤਰਫੋਂ ਇੱਕ ਪੇਸ਼ਕਾਰੀ ਦਿੱਤੀ।

ਪਲੀਨਰੀ ਸੈਸ਼ਨ ਪ੍ਰਧਾਨ ਮੰਤਰੀ ਮੋਦੀ ਅਤੇ ਚਾਂਸਲਰ ਸ਼ਕੋਲਜ਼ ਦੁਆਰਾ ਹਰੀ ਅਤੇ ਟਿਕਾਊ ਵਿਕਾਸ ਭਾਈਵਾਲੀ ਦੀ ਸਥਾਪਨਾ ਲਈ ਸਾਂਝੇ ਘੋਸ਼ਣਾ ਪੱਤਰ (ਜੇਡੀਆਈ) 'ਤੇ ਹਸਤਾਖਰ ਕਰਨ ਨਾਲ ਸਮਾਪਤ ਹੋਇਆ। ਇਹ ਭਾਈਵਾਲੀ ਟਿਕਾਊ ਵਿਕਾਸ ਲਕਸ਼ਾਂ ਅਤੇ ਜਲਵਾਯੂ ਕਾਰਵਾਈ 'ਤੇ ਭਾਰਤ-ਜਰਮਨੀ ਸਹਿਯੋਗ ਲਈ ਇੱਕ ਸੰਪੂਰਨ ਸਰਕਾਰੀ ਦ੍ਰਿਸ਼ਟੀਕੋਣ ਦੀ ਕਲਪਨਾ ਕਰਦੀ ਹੈ। ਇਸ ਤਹਿਤ ਜਰਮਨੀ ਨੇ 2030 ਤੱਕ ਨਵੀਂ ਅਤੇ ਵਾਧੂ ਵਿਕਾਸ ਸਹਾਇਤਾ ਵਿੱਚ 10 ਅਰਬ ਯੂਰੋ ਦੀ ਅਗਾਊਂ ਪ੍ਰਤੀਬੱਧਤਾ ਲਈ ਸਹਿਮਤੀ ਦਿੱਤੀ ਹੈ। ਇਹ ਭਾਈਵਾਲੀ ਨੂੰ ਉੱਚ-ਪੱਧਰੀ ਤਾਲਮੇਲ ਅਤੇ ਰਾਜਨੀਤਕ ਦਿਸ਼ਾ ਪ੍ਰਦਾਨ ਕਰਨ ਲਈ ਜੇਡੀਆਈ ਆਈਜੀਸੀ ਦੇ ਦਾਇਰੇ ਵਿੱਚ ਇੱਕ ਮੰਤਰੀ ਪੱਧਰ ਦੀ ਪ੍ਰਣਾਲੀ ਵੀ ਬਣਾਏਗਾ।

ਆਈਜੀਸੀ ਤੋਂ ਬਾਅਦ ਇੱਕ ਸਾਂਝਾ ਬਿਆਨ ਜਾਰੀ ਹੋਇਆ, ਜਿਸ ਨੂੰ ਇੱਥੇ ਦੇਖਿਆ ਜਾ ਸਕਦਾ ਹੈ

ਮੰਤਰੀ ਪੱਧਰੀ ਦੋ-ਪੱਖੀ ਮੀਟਿੰਗਾਂ ਦੌਰਾਨ ਕਈ ਸਮਝੌਤਿਆਂ 'ਤੇ ਦਸਤਖਤ ਕੀਤੇ ਗਏ। ਸੂਚੀ ਨੂੰ ਇੱਥੇ ਦੇਖਿਆ ਜਾ ਸਕਦਾ ਹੈ

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
Defence ministry inks Rs 5,083 cr pact for acquisition of six Mk-III light helicopters and missiles

Media Coverage

Defence ministry inks Rs 5,083 cr pact for acquisition of six Mk-III light helicopters and missiles
NM on the go

Nm on the go

Always be the first to hear from the PM. Get the App Now!
...
Prime Minister thanks President Emmanuel Macron for Holi greetings
March 04, 2026

The Prime Minister, Shri Narendra Modi, today thanked the President of the French Republic, H.E. Emmanuel Macron, for his Holi greetings.

Responding to the X post of French President about Holi Greetings, Shri Modi posted on X;

“बहुत-बहुत धन्यवाद, मेरे मित्र!

होली के पावन अवसर पर आपको और फ्रांस के लोगों को ढेर सारी खुशियां और समृद्धि की हार्दिक शुभकामनाएं।”