Your Excellency, ਪ੍ਰਧਾਨ ਮੰਤਰੀ ਸ਼ੇਖ ਹਸੀਨਾ,

ਦੋਨਾਂ ਦੇਸ਼ਾਂ ਦੇ delegates,

Media ਦੇ ਸਾਡੇ ਸਾਥੀ,


ਨਮਸਕਾਰ!

ਮੈਂ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਜੀ ਦਾ ਅਤੇ ਉਨ੍ਹਾਂ ਦੇ ਪ੍ਰਤੀਨਿਧੀਮੰਡਲ (ਵਫ਼ਦ) ਦਾ ਹਾਰਦਿਕ ਸੁਆਗਤ ਕਰਦਾ ਹਾਂ। ਵੈਸੇ ਤਾਂ ਪਿਛਲੇ ਲਗਭਗ ਇੱਕ ਵਰ੍ਹੇ ਵਿੱਚ, ਅਸੀਂ ਦਸ ਵਾਰ ਮਿਲੇ ਹਾਂ। ਲੇਕਿਨ ਅੱਜ ਦੀ ਮੁਲਾਕਾਤ ਵਿਸ਼ੇਸ਼ ਹੈ। ਕਿਉਂਕਿ ਸਾਡੀ ਸਰਕਾਰ ਦੇ ਤੀਸਰੇ ਕਾਰਜਕਾਲ ਵਿੱਚ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਜੀ ਸਾਡੇ ਪਹਿਲੇ ਸਟੇਟ ਗੈਸਟ ਹਨ।


Friends,
 

ਬੰਗਲਾਦੇਸ਼, ਸਾਡੀ ‘Neighbourdood First’ ਪਾਲਿਸੀ, Act East ਪਾਲਿਸੀ, ਵਿਜ਼ਨ SAGAR ਅਤੇ ਇੰਡੋ-ਪੈਸਿਫਿਕ ਵਿਜ਼ਨ ਦੇ ਸੰਗਮ ‘ਤੇ ਸਥਿਤ ਹੈ। ਪਿਛਲੇ ਇੱਕ ਹੀ ਵਰ੍ਹੇ ਵਿੱਚ ਅਸੀਂ ਨਾਲ ਮਿਲ ਕੇ ਲੋਕ ਕਲਿਆਣ ਦੇ ਅਨੇਕ ਮਹੱਤਵਪੂਰਨ ਪ੍ਰੋਜੈਕਟਸ ਨੂੰ ਪੂਰਾ ਕੀਤਾ ਹੈ। ਅਖੌੜਾ-ਅਗਰਤਲਾ ਦੇ ਦਰਮਿਆਨ ਭਾਰਤ-ਬੰਗਲਾਦੇਸ਼ ਦਾ ਛੇਵਾਂ ਕ੍ਰੌਸ-ਬਾਰਡਰ ਰੇਲ ਲਿੰਕ ਸ਼ੁਰੂ ਹੋ ਗਿਆ ਹੈ। ਖੁਲਨਾ-ਮੋਂਗਲਾ ਪੋਰਟ ਦੁਆਰਾ ਭਾਰਤ ਦੇ ਉੱਤਰ-ਪੂਰਬੀ ਰਾਜਾਂ ਦੇ ਲਈ ਕਾਰਗੋ ਸੁਵਿਧਾ ਸ਼ੁਰੂ ਕੀਤੀ ਗਈ ਹੈ। ਮੋਂਗਲਾ ਪੋਰਟ ਨੂੰ ਪਹਿਲੀ ਵਾਰ ਰੇਲ ਨਾਲ ਜੋੜਿਆ ਗਿਆ ਹੈ। 1320 ਮੈਗਾਵਾਟ ਮੈਤ੍ਰੀ ਥਰਮਲ ਪਾਵਰ ਪਲਾਂਟ ਦੇ ਦੋਨੋਂ ਯੂਨਿਟਸ ਨੇ ਬਿਜਲੀ ਉਤਪਾਦਨ ਸ਼ੁਰੂ ਕਰ ਦਿੱਤਾ ਹੈ। ਦੋਨਾਂ ਦੇਸ਼ਾਂ ਦੇ ਦਰਮਿਆਨ ਭਾਰਤੀ ਰੁਪਏ ਵਿੱਚ ਟ੍ਰੇਡ ਦੀ ਸ਼ੁਰੂਆਤ ਹੋਈ ਹੈ। ਭਾਰਤ-ਬੰਗਲਾਦੇਸ਼ ਦੇ ਦਰਮਿਆਨ, ਗੰਗਾ ਨਦੀ ‘ਤੇ, ਦੁਨੀਆ ਦੀ ਸਭ ਤੋਂ ਲੰਬੀ River ਕਰੂਜ਼ ਨੂੰ ਸਫ਼ਲਤਾਪੂਰਵਕ ਪੂਰਾ ਕੀਤਾ ਗਿਆ ਹੈ। ਭਾਰਤ-ਬੰਗਲਾਦੇਸ਼ ਦੇ ਦਰਮਿਆਨ ਪਹਿਲੀ ਕ੍ਰੌਸ-ਬਾਰਡਰ ਫ੍ਰੈਂਡਸ਼ਿਪ ਪਾਇਪਲਾਇਨ ਪੂਰੀ ਕੀਤੀ ਗਈ ਹੈ। ਭਾਰਤੀ ਗ੍ਰਿੱਡ ਤੋਂ ਹੁੰਦੇ ਹੋਏ, ਨੇਪਾਲ ਤੋਂ ਬੰਗਲਾਦੇਸ਼ ਤੱਕ ਬਿਜਲੀ ਨਿਰਯਾਤ, ਊਰਜਾ ਖੇਤਰ ਵਿੱਚ sub-ਰੀਜਨਲ ਸਹਿਯੋਗ ਦਾ ਪਹਿਲਾ ਉਦਾਹਰਣ ਬਣਿਆ ਹੈ। ਇੱਕ ਹੀ ਵਰ੍ਹੇ ਵਿੱਚ, ਇਤਨੇ ਸਾਰੇ areas ਵਿੱਚ, ਇਤਨੇ ਬੜੇ initiatives ਨੂੰ ਜ਼ਮੀਨ ‘ਤੇ ਉਤਾਰਨਾ, ਸਾਡੇ ਸਬੰਧਾਂ ਦੀ ਸਪੀਡ ਅਤੇ ਸਕੇਲ ਨੂੰ ਦਰਸਾਉਂਦਾ ਹੈ।


Friends,

ਅੱਜ ਅਸੀਂ ਨਵੇਂ ਖੇਤਰਾਂ ਵਿੱਚ ਸਹਿਯੋਗ ਦੇ ਲਈ futuristic ਵਿਜ਼ਨ ਤਿਆਰ ਕੀਤਾ ਹੈ। ਗ੍ਰੀਨ ਪਾਰਟਨਰਸ਼ਿਪ, ਡਿਜੀਟਲ ਪਾਰਟਨਰਸ਼ਿਪ, ਬਲੂ ਇਕੌਨਮੀ, ਸਪੇਸ ਜਿਹੇ ਅਨੇਕ ਖੇਤਰਾਂ ਵਿੱਚ ਸਹਿਯੋਗ ‘ਤੇ ਬਣੀ ਸਹਿਮਤੀ ਦਾ ਲਾਭ ਦੋਨਾਂ ਦੇਸ਼ਾਂ ਦੇ ਨੌਜਵਾਨਾਂ ਨੂੰ ਮਿਲੇਗਾ। ਭਾਰਤ ਬੰਗਲਾਦੇਸ਼ “ਮੈਤ੍ਰੀ Satellite” ਸਾਡੇ ਸਬੰਧਾਂ ਨੂੰ ਨਵੀਂ ਉਚਾਈ ਦੇਵੇਗਾ। ਅਸੀਂ ਆਪਣੇ focus ਵਿੱਚ ਰੱਖਿਆ ਹੈ – Connectivity, Commerce ਅਤੇ Collaboration. ਪਿਛਲੇ ਦਸ ਵਰ੍ਹਿਆਂ ਵਿੱਚ ਅਸੀਂ 1965 ਤੋਂ ਪਹਿਲਾਂ ਦੀ connectivity ਨੂੰ restore ਕਰ ਦਿੱਤਾ ਹੈ। ਹੁਣ ਅਸੀਂ ਹੋਰ ਅਧਿਕ ਡਿਜੀਟਲ ਅਤੇ ਐਨਰਜੀ ਕਨੈਕਟਿਵਿਟੀ ‘ਤੇ ਬਲ ਦੇਵਾਂਗੇ। ਇਸ ਨਾਲ ਦੋਨਾਂ ਦੇਸ਼ਾਂ ਦੀਆਂ ਅਰਥਵਿਵਸਥਾਵਾਂ ਨੂੰ ਗਤੀ ਮਿਲੇਗੀ। ਸਾਡੇ ਆਰਥਿਕ ਸਬੰਧਾਂ ਨੂੰ ਨਵੀਆਂ ਉਚਾਈਆਂ ‘ਤੇ ਲਿਜਾਣ ਦੇ ਲਈ, ਦੋਨੋਂ ਪੱਖ ਸੀਮਾ ‘ਤੇ ਬਾਤਚੀਤ ਸ਼ੁਰੂ ਕਰਨ ਦੇ ਲਈ ਸਹਿਮਤ ਹਨ। ਬੰਗਲਾਦੇਸ਼ ਦੇ ਸਿਰਾਜਗੰਜ ਵਿੱਚ ਇੱਕ Inland Container depot ਦੇ ਨਿਰਮਾਣ ਦੇ ਲਈ ਭਾਰਤ ਸਮਰਥਨ ਦੇਵੇਗਾ।

 

Friends,

54 ਸਾਂਝੀਆਂ ਨਦੀਆਂ, ਭਾਰਤ ਅਤੇ ਬੰਗਲਾਦੇਸ਼ ਨੂੰ ਜੋੜਦੀਆਂ ਹਨ। Flood management, early warning, drinking water ਪ੍ਰੋਜੈਕਟਸ ‘ਤੇ ਅਸੀਂ ਸਹਿਯੋਗ ਕਰਦੇ ਆਏ ਹਾਂ। ਅਸੀਂ 1996 ਦੀ Ganga Water Treaty ਦੇ ਰਿਨਿਊਅਲ ਦੇ ਲਈ ਟੈਕਨੀਕਲ ਪੱਧਰ ‘ਤੇ ਬਾਤਚੀਤ ਸ਼ੁਰੂ ਕਰਨ ਦਾ ਨਿਰਣਾ ਲਿਆ ਹੈ। ਬੰਗਲਾਦੇਸ਼ ਵਿੱਚ ਤੀਸਤਾ ਨਦੀ ਦੀ ਸੰਭਾਲ਼ ਤੇ ਪ੍ਰਬੰਧਨ ‘ਤੇ ਬਾਤਚੀਤ ਦੇ ਲਈ ਜਲਦੀ ਹੀ ਇੱਕ ਟੈਕਨੀਕਲ ਟੀਮ ਬੰਗਲਾਦੇਸ਼ ਦਾ ਦੌਰਾ ਕਰੇਗੀ।

 

Friends,

ਰੱਖਿਆ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਦੇ ਲਈ, ਡਿਫੈਂਸ production ਤੋਂ ਲੈ ਕੇ ਮਿਲਿਟਰੀ ਬਲਾਂ ਦੇ ਆਧੁਨਿਕੀਕਰਣ ‘ਤੇ, ਸਾਡੀ ਵਿਸਤਾਰ ਨਾਲ ਚਰਚਾ ਹੋਈ। ਅਸੀਂ counter-terrorism, ਕੱਟੜਵਾਦ ਅਤੇ ਬਾਰਡਰ ਦੇ ਸ਼ਾਂਤੀਪੂਰਨ ਪ੍ਰਬੰਧਨ ‘ਤੇ ਆਪਣੀ ਸਹਿਭਾਗਤਾ ਨੂੰ ਮਜ਼ਬੂਤ ਕਰਨ ਦਾ ਨਿਸ਼ਚਾ ਕੀਤਾ ਹੈ। ਇੰਡੀਅਨ ਓਸ਼ਨ ਖੇਤਰ ਦੇ ਲਈ ਸਾਡਾ ਵਿਜ਼ਨ ਸਮਾਨ ਹੈ।  Indo-Pacific Oceans Initiative ਵਿੱਚ ਸ਼ਾਮਲ ਹੋਣ ਦੇ ਲਈ ਬੰਗਲਾਦੇਸ਼ ਦੇ ਨਿਰਣੇ ਦਾ ਅਸੀਂ ਸੁਆਗਤ ਕਰਦੇ ਹਾਂ। ਅਸੀਂ ਬਿਮਸਟੈੱਕ ਸਹਿਤ, ਹੋਰ ਰੀਜਨਲ ਅਤੇ ਅੰਤਰਰਾਸ਼ਟਰੀ forums ‘ਤੇ ਭੀ ਆਪਣਾ ਸਹਿਯੋਗ ਜਾਰੀ ਰੱਖਾਂਗੇ।

 

Friends,

ਸਾਡੀ ਸਾਂਝੀ ਸੰਸਕ੍ਰਿਤੀ ਅਤੇ ਵਾਇਬ੍ਰੈਂਟ ਪੀਪਲ-ਟੂ-ਪੀਪਲ exchanges ਸਾਡੇ ਸਬੰਧਾਂ ਦੀ ਨੀਂਹ ਹਨ। ਅਸੀਂ ਸਕਾਲਰਸ਼ਿਪ, ਟ੍ਰੇਨਿੰਗ ਅਤੇ ਕਪੈਸਿਟੀ ਬਿਲਡਿੰਗ ਨੂੰ ਹੋਰ ਵਧਾਉਣ ਦਾ ਨਿਰਣਾ ਕੀਤਾ ਹੈ। ਮੈਡੀਕਲ ਟ੍ਰੀਟਮੈਂਟ ਦੇ ਲਈ ਬੰਗਲਾਦੇਸ਼ ਤੋਂ ਭਾਰਤ ਆਉਣ ਵਾਲੇ ਲੋਕਾਂ ਦੇ ਲਈ, ਭਾਰਤ ਈ-ਮੈਡੀਕਲ ਵੀਜ਼ਾ ਸੁਵਿਧਾ ਸ਼ੁਰੂ ਕਰੇਗਾ। ਬੰਗਲਾਦੇਸ਼ ਦੇ ਉੱਤਰ-ਪੱਛਮ ਖੇਤਰ ਦੇ ਲੋਕਾਂ ਦੀ ਸੁਵਿਧਾ ਦੇ ਲਈ ਅਸੀਂ ਰੰਗਪੁਰ ਵਿੱਚ ਇੱਕ ਨਵਾਂ Assistant High Commission ਖੋਲ੍ਹਣ ਦਾ ਨਿਰਣਾ ਲਿਆ ਹੈ। ਅੱਜ ਸ਼ਾਮ ਦੇ ਕ੍ਰਿਕਟ ਵਰਲਡ ਕਪ ਮੈਚ ਦੇ ਲਈ, ਮੈਂ ਦੋਨਾਂ ਟੀਮਾਂ ਨੂੰ ਆਪਣੀਆਂ ਸ਼ੁਭਕਮਨਾਵਾਂ ਦਿੰਦਾ ਹਾਂ।

 

 Friends,
ਬੰਗਲਾਦੇਸ਼ ਭਾਰਤ ਦਾ ਸਭ ਤੋਂ ਬੜਾ ਡਿਵੈਲਪਮੈਂਟ ਪਾਰਟਨਰ ਹੈ, ਅਤੇ ਬੰਗਲਾਦੇਸ਼ ਦੇ ਨਾਲ ਆਪਣੇ ਸਬੰਧਾਂ ਨੂੰ ਅਸੀਂ ਅਤਿਅਧਿਕ ਪ੍ਰਾਥਮਿਕਤਾ ਦਿੰਦੇ ਹਾਂ। ਮੈਂ ਬੰਗਬੰਧੁ ਦੇ ਸਥਿਰ, ਸਮ੍ਰਿੱਧ ਅਤੇ ਪ੍ਰਗਤੀਸ਼ੀਲ ਬੰਗਲਾਦੇਸ਼ ਦੇ ਵਿਜ਼ਨ ਨੂੰ ਸਾਕਾਰ ਕਰਨ ਵਿੱਚ, ਭਾਰਤ ਦੀ ਪ੍ਰਤੀਬੱਧਤਾ ਨੂੰ ਦੁਹਰਾਉਂਦਾ ਹਾਂ। 2026 ਵਿੱਚ ਬੰਗਲਾਦੇਸ਼ developing country ਬਣਨ ਜਾ ਰਿਹਾ ਹੈ। “ਸੋਨਾਰ ਬਾਂਗਲਾ” ਨੂੰ ਅਗਵਾਈ ਦੇਣ ਦੇ ਲਈ ਮੈਂ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਜੀ ਦਾ ਅਭਿਨੰਦਨ ਕਰਦਾ ਹਾਂ। ਮੈਨੂੰ ਪੂਰਾ ਵਿਸ਼ਵਾਸ ਹੈ ਕਿ, ਅਸੀਂ ਨਾਲ ਮਿਲ ਕੇ ‘ਵਿਕਸਿਤ ਭਾਰਤ 2047’ ਅਤੇ ‘Smart ਬੰਗਲਾਦੇਸ਼ 2041’ ਦੇ ਸੰਕਲਪਾਂ ਨੂੰ ਸਿੱਧੀ ਤੱਕ ਲੈ ਜਾਵਾਂਗੇ।

ਬਹੁਤ ਬਹੁਤ ਧੰਨਵਾਦ।

 

 

 

 

 

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
India emerging as a key development base for AI innovations, says Bosch

Media Coverage

India emerging as a key development base for AI innovations, says Bosch
NM on the go

Nm on the go

Always be the first to hear from the PM. Get the App Now!
...
PM to inaugurate 28th Conference of Speakers and Presiding Officers of the Commonwealth on 15th January
January 14, 2026

Prime Minister Shri Narendra Modi will inaugurate the 28th Conference of Speakers and Presiding Officers of the Commonwealth (CSPOC) on 15th January 2026 at 10:30 AM at the Central Hall of Samvidhan Sadan, Parliament House Complex, New Delhi. Prime Minister will also address the gathering on the occasion.

The Conference will be chaired by the Speaker of the Lok Sabha, Shri Om Birla and will be attended by 61 Speakers and Presiding Officers of 42 Commonwealth countries and 4 semi-autonomous parliaments from different parts of the world.

The Conference will deliberate on a wide range of contemporary parliamentary issues, including the role of Speakers and Presiding Officers in maintaining strong democratic institutions, the use of artificial intelligence in parliamentary functioning, the impact of social media on Members of Parliament, innovative strategies to enhance public understanding of Parliament and citizen participation beyond voting, among others.