ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 17 ਮਾਰਚ ਨੂੰ ਦੁਪਹਿਰ 12 ਵਜੇ ਲਾਲ ਬਹਾਦੁਰ ਸ਼ਾਸਤਰੀ ਰਾਸ਼ਟਰੀ ਪ੍ਰਸ਼ਾਸਨ ਅਕਾਦਮੀ (ਐੱਲਬੀਐੱਸਐੱਨਏਏ) ਵਿੱਚ 96ਵੇਂ ਕੌਮਨ ਫਾਊਂਡੇਸ਼ਨ ਕੋਰਸ ਦੇ ਸਮਾਪਨ ਸਮਾਰੋਹ ਨੂੰ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਸੰਬੋਧਨ ਕਰਨਗੇ। ਇਸ ਦੌਰਾਨ, ਪ੍ਰਧਾਨ ਮੰਤਰੀ ਨਵੇਂ ਸਪੋਰਟਸ ਕੰਪਲੈਕਸ ਦਾ ਉਦਘਾਟਨ ਕਰਨਗੇ ਅਤੇ ਪੁਨਰਨਿਰਮਿਤ ਹੈਪੀ ਵੈਲੀ ਕੰਪਲੈਕਸ ਵੀ ਰਾਸ਼ਟਰ ਨੂੰ ਸਮਰਪਿਤ ਕਰਨਗੇ।

96ਵਾਂ ਫਾਊਂਡੇਸ਼ਨ ਕੋਰਸ ਐੱਲਬੀਐੱਸਐਐੱਨਏਏ ਦਾ ਪਹਿਲਾ ਕੌਮਨ ਫਾਊਂਡੇਸ਼ਨ ਕੋਰਸ ਹੈ, ਜਿਸ ਵਿੱਚ ਨਵੀਂ ਸਿੱਖਿਆ ਅਤੇ ਕੋਰਸ ਡਿਜ਼ਾਈਨ, ਮਿਸ਼ਨ ਕਰਮਯੋਗੀ ਦੇ ਸਿਧਾਂਤਾ ’ਤੇ ਅਧਾਰਿਤ ਹੈ। ਬੈਚ ਵਿੱਚ 16 ਸੇਵਾਵਾਂ ਦੇ 488 ਅਧਿਕਾਰੀ ਸਿੱਖਿਆਰਥੀ ਅਤੇ 3 ਰਾਇਲ ਭੂਟਾਨ ਸਰਵਿਸਿਜ਼ (ਪ੍ਰਸ਼ਾਸਨਿਕ, ਪੁਲਿਸ ਅਤੇ ਵਣ) ਸ਼ਾਮਲ ਹਨ।

ਯੁਵਾ ਵਰਗ ਦੀ ਸਾਹਸਿਕ ਅਤੇ ਅਭਿਨਵ ਵਿਚਾਰਧਾਰਾ ਨੂੰ ਮੂਰਤ ਰੂਪ ਪ੍ਰਦਾਨ ਕਰਨ ਦੇ ਲਈ, ਮਿਸ਼ਨ ਕਰਮਯੋਗੀ ਦੇ ਸਿਧਾਂਤਾ ਦੁਆਰਾ ਨਿਰਦੇਸ਼ਿਤ ਇਸ ਨਵੇਂ ਸਿੱਖਿਆ ਸ਼ਾਸਤਰ ਦਾ ਪ੍ਰਾਰੂਪ ਤਿਆਰ ਕੀਤਾ ਗਿਆ ਸੀ। “ਸਬਕਾ ਪ੍ਰਯਾਸ” ਦੀ ਭਾਵਨਾ ਵਿੱਚ ਪਦਮ ਪੁਰਸਕਾਰ ਵਿਜੇਤਾਵਾਂ ਦੇ ਨਾਲ ਵਾਰਤਾਲਾਪ ਅਤੇ ਗ੍ਰਾਮੀਣ ਭਾਰਤ ਦੇ ਇੱਕ ਵਿਆਪਕ ਅਨੁਭਵ ਦੇ ਲਈ ਪਿੰਡ ਦੇ ਦੌਰੇ ਜਿਹੀ ਪਹਿਲ ਦੇ ਜ਼ਰੀਏ ਅਧਿਕਾਰੀ ਸਿੱਖਿਆਰਥੀ ਨੂੰ ਇੱਕ ਵਿਦਿਆਰਥੀ/ਨਾਗਰਿਕ ਤੋਂ ਇੱਕ ਲੋਕ ਸੇਵਕ ਵਿੱਚ ਪਰਿਵਰਤਿਤ ਕਰਨ ’ਤੇ ਜ਼ੋਰ ਦਿੱਤਾ ਗਿਆ ਸੀ। ਅਧਿਕਾਰੀ ਸਿੱਖਿਆਰਥੀਆਂ ਨੇ ਇਨ੍ਹਾਂ ਖੇਤਰਾਂ ਵਿੱਚ ਰਹਿਣ ਵਾਲੇ ਲੋਕਾਂ ਦੇ ਸਾਹਮਣੇ ਆਉਣ ਵਾਲੀਆਂ ਚੁਣੌਤੀਆਂ ਨੂੰ ਸਮਝਣ ਦੇ ਲਈ ਦੂਰ-ਦਰਾਜ/ਸੀਮਾਵਰਤੀ ਖੇਤਰਾਂ ਦੇ ਪਿੰਡਾਂ ਦਾ ਵੀ ਦੌਰਾ ਕੀਤਾ। ਪਾਠਕ੍ਰਮ ਦੇ ਲਈ ਮੌਡਿਊਲ ਦ੍ਰਿਸ਼ਟੀਕੋਣ ਨੂੰ ਨਿਰੰਤਰ ਸ਼੍ਰੇਣੀਬੱਧ ਰੂਪ ਨਾਲ ਸਿੱਖਿਆ ਅਤੇ ਸਵੈ-ਨਿਰਦੇਸ਼ਿਤ ਸਿੱਖਿਆ ਦੇ ਸਿਧਾਂਤ ਦੇ ਅਨੁਰੂਪ ਅਪਣਾਇਆ ਗਿਆ ਸੀ। ਸਿਹਤ ਟੈਸਟਾਂ ਦੇ ਇਲਾਵਾ, ‘ਪਰੀਖਿਆ ਦੇ ਬੋਝ ਨਾਲ ਘਿਰੇ ਇੱਕ ਵਿਦਿਆਰਥੀ’ ‘ਸਿਹਤ ਯੁਵਾ ਸਿਵਲ ਸੇਵਕ’ ਦੇ ਰੂਪ ਵਿੱਚ ਪਰਿਵਰਤਿਤ ਕਰਨ ਦੀ ਮੁਹਿੰਮ ਦਾ ਸਮਰਥਨ ਕਰਨ ਦੇ ਲਈ ਫਿਟਨਸ ਟੈਸਟ ਵੀ ਕੀਤੇ ਗਏ। ਸਾਰੇ 488 ਅਧਿਕਾਰੀ ਸਿੱਖਿਆਰਥੀਆਂ ਨੂੰ ਕ੍ਰਾਵ ਮਾਗਾ (Krav Maga) ਅਤੇ ਹੋਰ ਵਿਭਿੰਨ ਖੇਡਾਂ ਵਿੱਚ ਫਸਟ ਲੈਵਲ ਟ੍ਰੇਨਿੰਗ ਦਿੱਤੀ ਗਈ।

 

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
Job generation and skilling youth top govt priority: PM Modi

Media Coverage

Job generation and skilling youth top govt priority: PM Modi
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 24 ਜਨਵਰੀ 2026
January 24, 2026

Empowered Youth, Strong Women, Healthy Nation — PM Modi's Blueprint for Viksit Bharat