“Environment and sustainable development have been key focus areas for me all through my 20 years in office, first in Gujarat and now at the national level”
“Equitable energy access to the poor has been a cornerstone of our environmental policy”
“India is a mega-diverse country and It is our duty to protect this ecology”
“Environmental sustainability can only be achieved through climate justice”
“Energy requirements of the people of India are expected to nearly double in the next twenty years. Denying this energy would be denying life itself to millions”
“Developed countries need to fulfill their commitments on finance and technology transfer”
“Sustainability requires co-ordinated action for the global commons”
“We must work towards ensuring availability of clean energy from a world-wide grid everywhere at all times. This is the ''whole of the world'' approach that India's values stand for”
 

ਇੱਕੀਵੇਂ ਵਿਸ਼ਵ ਟਿਕਾਊ ਸਿਖਰ ਸੰਮੇਲਨ ਵਿੱਚ ਆਪ ਦੇ ਨਾਲ ਜੁੜ ਕੇ ਮੈਨੂੰ ਬੇਹੱਦ ਪ੍ਰਸੰਨਤਾ ਹੋ ਰਹੀ ਹੈ। ਪਹਿਲਾਂ ਗੁਜਰਾਤ ਵਿੱਚ ਅਤੇ ਹੁਣ ਰਾਸ਼ਟਰੀ ਪੱਧਰ ’ਤੇ, ਆਪਣੇ ਪੂਰੇ 20 ਸਾਲ ਦੇ ਕਾਰਜਕਾਲ ਦੇ ਦੌਰਾਨ ਮੇਰੇ ਲਈ ਵਾਤਾਵਰਣ ਅਤੇ ਟਿਕਾਊ ਵਿਕਾਸ ਪ੍ਰਮੁੱਖ ਫੋਕਸ ਖੇਤਰ ਰਹੇ ਹਨ।

ਮਿੱਤਰੋ, ਅਸੀਂ ਲੋਕਾਂ ਨੂੰ ਇਸ ਧਰਾ ਨੂੰ ਕਮਜ਼ੋਰ ਕਹਿੰਦੇ ਹੋਏ ਸੁਣਿਆ ਹੈ। ਲੇਕਿਨ ਇਹ ਧਰਾ ਕਮਜ਼ੋਰ ਨਹੀਂ ਹੈ। ਬਲਕਿ ਅਸੀਂ ਹਾਂ। ਅਸੀਂ ਕਮਜ਼ੋਰ ਹਾਂ। ਇਸ ਧਰਾ ਅਤੇ ਪ੍ਰਕ੍ਰਿਤੀ ਦੇ ਲਈ ਸਾਡੀਆਂ ਪ੍ਰਤੀਬੱਧਤਾਵਾਂ ਵੀ ਕਮਜ਼ੋਰ ਹਨ। ਸਾਲ 1972 ਵਿੱਚ ਆਯੋਜਿਤ ਸਟੌਕਹੋਮ ਸੰਮਲੇਨ ਤੋਂ ਹੀ ਨਿਰੰਤਰ ਪਿਛਲੇ 50 ਵਰ੍ਹਿਆਂ ਵਿੱਚ ਬਹੁਤ ਕੁਝ ਕਿਹਾ ਗਿਆ ਹੈ। ਪਰ ਇਸ ਦਿਸ਼ਾ ਵਿੱਚ ਬਹੁਤ ਘੱਟ ਕੰਮ ਕੀਤਾ ਗਿਆ ਹੈ। ਲੇਕਿਨ ਭਾਰਤ ਵਿੱਚ, ਅਸੀਂ ਜੋ ਕਿਹਾ ਉਹ ਕਰਕੇ ਦਿਖਾਇਆ ਹੈ।

ਗ਼ਰੀਬਾਂ ਤੱਕ ਊਰਜਾ ਦੀ ਸਮਾਨ ਪਹੁੰਚ ਸਾਡੀ ਵਾਤਾਵਰਣ ਨੀਤੀ ਦੀ ਨੀਂਹ ਰਹੀ ਹੈ। ਉੱਜਵਲਾ ਯੋਜਨਾ ਦੇ ਜ਼ਰੀਏ 90 ਮਿਲੀਅਨ ਤੋਂ ਅਧਿਕ ਪਰਿਵਾਰਾਂ ਨੂੰ ਰਸੋਈ ਦੇ ਲਈ ਸਵੱਛ ਈਂਧਣ ਉਪਲਬਧ ਕਰਵਾਇਆ ਗਿਆ ਹੈ। ਪੀਐੱਮ-ਕੁਸੁਮ ਯੋਜਨਾ ਦੇ ਤਹਿਤ, ਅਸੀਂ ਅਖੁੱਟ ਊਰਜਾ ਨੂੰ ਕਿਸਾਨਾਂ ਤੱਕ ਪਹੁੰਚਾਇਆ ਹੈ। ਅਸੀਂ ਕਿਸਾਨਾਂ ਨੂੰ ਸੌਰ ਪੈਨਲ ਸਥਾਪਿਤ ਕਰਨ, ਇਸ ਦਾ ਉਪਯੋਗ ਕਰਨ ਅਤੇ ਸਰਪਲੱਸ ਪਾਵਰ (ਬਿਜਲੀ) ਨੂੰ ਗ੍ਰਿੱਡ ਨੂੰ ਵੇਚਣ ਦੇ ਲਈ ਪ੍ਰੋਤਸਾਹਿਤ ਕਰ ਰਹੇ ਹਾਂ। ਸਟੈਂਡਅਲੋਨ ਸੋਲਰ ਪੰਪਾਂ ਦੇ ਨਾਲ-ਨਾਲ ਮੌਜੂਦਾ ਪੰਪਾਂ ਨੂੰ ਸੋਲਰਾਈਜ਼ ਕਰਨ ਦੇ ਪ੍ਰਯਤਨਾਂ ਨੂੰ ਵਧਾਇਆ ਜਾ ਰਿਹਾ ਹੈ। ‘ਰਸਾਇਣ ਮੁਕਤ ਕੁਦਰਤੀ ਖੇਤੀ’ ’ਤੇ ਫੋਕਸ ਨਾਲ ਵੀ ਸਥਿਰਤਾ ਅਤੇ ਸਮਾਨਤਾ ਨੂੰ ਹੁਲਾਰਾ ਦੇਣ ਵਿੱਚ ਮਦਦ ਮਿਲੇਗੀ।

ਮਿੱਤਰੋ, ਸਾਡੀ ਐੱਲਈਡੀ ਬਲਬ ਵੰਡ ਯੋਜਨਾ ਸੱਤ ਸਾਲਾਂ ਤੋਂ ਅਧਿਕ ਸਮੇਂ ਤੋਂ ਚਲ ਰਹੀ ਹੈ। ਇਸ ਨਾਲ ਪ੍ਰਤੀ ਸਾਲ 220 ਬਿਲੀਅਨ ਯੂਨਿਟ ਤੋਂ ਅਧਿਕ ਬਿਜਲੀ ਬਚਾਉਣ ਵਿੱਚ ਅਤੇ 180 ਬਿਲੀਅਨ ਟਨ ਕਾਰਬਨ ਡਾਈਆਕਸਾਈਡ ਦੀ ਨਿਕਾਸੀ ਨੂੰ ਘੱਟ ਕਰਨ ਵਿੱਚ ਮਦਦ ਮਿਲੀ ਹੈ। ਅਸੀਂ ਰਾਸ਼ਟਰੀ ਹਾਈਡ੍ਰੋਜਨ ਮਿਸ਼ਨ ਦੀ ਸਥਾਪਨਾ ਦਾ ਐਲਾਨ ਕੀਤਾ ਹੈ। ਇਸ ਮਿਸ਼ਨ ਦਾ ਲਕਸ਼ ਹਰਿਤ ਹਾਈਡੋਜਨ, ਜੋ ਕਿ ਸਾਡੇ ਭਵਿੱਖ ਨੂੰ ਸ਼ਕਤੀ ਪ੍ਰਦਾਨ ਕਰਨ ਵਾਲੀ ਇੱਕ ਰੋਮਾਂਚਕ ਟੈਕਨੋਲੋਜੀ ਹੈ, ਦਾ ਦੋਹਨ ਕਰਨਾ ਹੈ। ਮੈਂ ਟੇਰੀ ਜਿਹੇ ਅਕਾਦਮਿਕ ਅਤੇ ਖੋਜ ਸੰਸਥਾਨਾਂ ਨੂੰ ਹਰਿਤ ਹਾਈਡ੍ਰੋਜਨ ਦੀ ਸਮਰੱਥਾ ਨੂੰ ਪ੍ਰਾਪਤ ਕਰਨ ਦੇ ਲਈ ਪੱਧਰੀ ਉਪਾਵਾਂ ਦੇ ਨਾਲ ਅੱਗੇ ਆਉਣ ਦੇ ਲਈ ਪ੍ਰੋਤਸਾਹਿਤ ਕਰਦਾ ਹਾਂ।

ਮਿੱਤਰੋ, ਭਾਰਤ ਇੱਕ ਅਤਿਅਧਿਕ ਵਿਵਧਤਾਪੂਰਨ ਦੇਸ਼ ਹੈ। ਵਿਸ਼ਵ ਦੀ 2.4 ਪ੍ਰਤੀਸ਼ਤ ਭੂਮੀ ’ਤੇ, ਭਾਰਤ ਵਿੱਚ ਦੁਨੀਆਂ ਦੀਆਂ ਪ੍ਰਜਾਤੀਆਂ ਦਾ ਲਗਭਗ 8 ਪ੍ਰਤੀਸ਼ਤ ਹਿੱਸਾ ਮੌਜੂਦ ਹੈ। ਇਸ ਇਕੋਲੌਜੀ ਦੀ ਰੱਖਿਆ ਕਰਨਾ ਸਾਡਾ ਕਰਤੱਵ ਹੈ। ਅਸੀਂ ਅਪਣੇ ਰੱਖਿਅਤ ਖੇਤਰ ਨੈੱਟਵਰਕ ਨੂੰ ਮਜ਼ਬੂਤ ਕਰ ਰਹੇ ਹਾਂ। ਆਈ.ਯੂ.ਸੀ.ਐੱਨ ਨੇ ਸਾਡੇ ਪ੍ਰਯਤਨਾਂ ਨੂੰ ਮਾਨਤਾ ਦਿੱਤੀ ਹੈ। ਆਪਣੀ ਜੈਵ ਵਿਵਧਤਾ ਦੇ ਪ੍ਰਭਾਵੀ ਸੰਭਾਲ਼ ਦੇ ਲਈ ਹਰਿਆਣਾ ਦੇ ਅਰਾਵਲੀ ਜੈਵ ਵਿਵਧਤਾ ਪਾਰਕ ਨੂੰ ਇੱਕ ਓ.ਈ.ਸੀ.ਐੱਮ. ਸਥਲ ਐਲਾਨਿਆ ਹ। ਮੈਨੂੰ ਇਸ ਬਾਤ ਦੀ ਵੀ ਖੁਸ਼ੀ ਹੈ ਕਿ ਹਾਲ ਵਿੱਚ ਦੋ ਹੋਰ ਭਾਰਤੀ ਵੈੱਟਲੈਂਡਸ ਨੂੰ ਰਾਮਸਰ ਸਥਲਾਂ ਦੇ ਰੂਪ ਵਿੱਚ ਮਾਨਤਾ ਮਿਲੀ ਹੈ। ਭਾਰਤ ਵਿੱਚ ਹੁਣ 49 ਰਾਮਸਰ ਸਥਲ ਹਨ, ਜੋਕਿ 1 ਮਿਲੀਅਨ ਹੈਕਟੇਅਰ ਤੋਂ ਅਧਿਕ ਖੇਤਰ ਵਿੱਚ ਫੈਲੇ ਹੋਏ ਹਨ। ਨਿਰੰਤਰ ਅਣਉਪਜਾਊ ਹੁੰਦੀ ਜਾ ਰਹੀ ਭੂਮੀ ਨੂੰ ਫਿਰ ਤੋਂ ਉਪਜਾਊ ਬਣਾਉਣਾ ਸਾਡੇ ਮੁਖ ਫੋਕਸ ਵਿੱਚੋਂ ਇੱਕ ਹੈ। ਸਾਲ 2015 ਤੋਂ ਹੁਣ ਤੱਕ ਅਸੀਂ 11.5 ਮਿਲੀਅਨ ਹੈਕਟੇਅਰ ਤੋਂ ਅਧਿਕ ਭੂਮੀ ਨੂੰ ਫਿਰ ਤੋਂ ਉਪਜਾਊ ਬਣਾਉਣਾ ਹੈ। ਅਸੀਂ ‘ਬੌਨ’ ਚੈਲੰਜ ਦੇ ਤਹਿਤ ਭੂਮੀ ਸ਼ਰਣ ਤਟਸਥਤਾ ਦੀ ਰਾਸ਼ਟਰੀ ਪ੍ਰਤੀਬੱਧਤਾ ਨੂੰ ਪ੍ਰਾਪਤ ਕਰਨ ਦੇ ਮਾਰਗ ’ਤੇ ਅੱਗ ਵਧ ਰਹੇ ਹਨ। ਅਸੀਂ ਯੂ.ਐੱਨ.ਐੱਫ.ਸੀ.ਸੀ.ਸੀ. ਦੇ ਤਹਿਤ ਕੀਤੀਆਂ ਗਈਆਂ ਆਪਣੀਆਂ ਪ੍ਰਤੀਬੱਧਾਤਾਵਾਂ ਨੂੰ ਪੂਰਾ ਕਰਨ ਵਿੱਚ ਦ੍ਰਿੜ੍ਹ ਵਿਸ਼ਵਾਸ ਰੱਖਦੇ ਹਨ। ਅਸੀਂ ਗਲਾਸਗੋ ਵਿੱਚ ਸੀਓਪੀ-26 ਦੇ ਦੌਰਾਨ ਵੀ ਆਪਣੀਆਂ ਮਹੱਤਵਪੂਰਨ ਆਕਾਂਖਿਆਵਾਂ ਨੂੰ ਦੁਨੀਆ ਦੇ ਸਾਹਮਣੇ ਰੱਖਿਆ ਹੈ।

ਮਿੱਤਰੋ, ਮੇਰਾ ਇਹ ਦ੍ਰਿੜ੍ਹ ਵਿਸ਼ਵਾਸ ਹੈ ਅਤੇ ਮੈਨੂੰ ਯਕੀਨ ਹੈ ਕਿ ਤੁਸੀਂ ਵੀ ਇਸ ਬਾਤ ‘ਤੇ ਸਹਿਮਤ ਹੋਣਗੇ ਕਿ ਵਾਤਾਵਰਣਕ ਸਥਿਰਤਾ ਕੇਵਲ ਜਲਵਾਯੂ ਨਿਆਂ ਦੇ ਜ਼ਰੀਏ ਹੀ ਪ੍ਰਾਪਤ ਕੀਤੀ ਜਾ ਸਕਦੀ ਹੈ। ਭਾਰਤ ਦੇ ਲੋਕਾਂ ਦੀ ਊਰਜਾ ਸਬੰਧੀ ਜ਼ਰੂਰਤਾਂ ਅਗਲੇ 20 ਵਰ੍ਹਿਆਂ ਵਿੱਚ ਲਗਭਗ ਦੁੱਗਣੀਆਂ ਹੋ ਜਾਣ ਦੀ ਸੰਭਾਵਨਾ ਹੈ। ਇਸ ਊਰਜਾ ਤੋਂ ਵੰਚਿਤ ਰੱਖਣਾ ਲੱਖਾਂ ਨੂੰ ਖ਼ੁਦ ਜੀਵਨ ਤੋਂ ਹੀ ਵੰਚਿਤ ਰੱਖਣ ਜਿਹੇ ਹੋਵੇਗਾ। ਸਫ਼ਲ ਜਲਵਾਯੂ ਕਾਰਜਾਂ ਦੇ ਲਈ ਵੀ ਕਾਫੀ ਵਿੱਤ ਪੋਸ਼ਣ ਦੀ ਜ਼ਰੂਰਤ ਹੁੰਦੀ ਹੈ। ਇਸ ਦੇ ਲਈ ਵਿਕਸਿਤ ਦੇਸ਼ਾਂ ਨੂੰ ਵਿੱਤ ਅਤੇ ਟੈਕਨੋਲੋਜੀ ਤਬਾਦਲੇ ਦੀਆਂ ਆਪਣੀਆਂ ਪ੍ਰਤੀਬੱਧਤਾਵਾਂ ਨੂੰ ਪੂਰਾ ਕਰਨ ਦੀ ਜ਼ਰੂਰਤ ਹੈ।

ਮਿੱਤਰੋ, ਸਥਿਰਤਾ ਦੇ ਲਈ ਆਲਮੀ ਸਧਾਰਣ ਸਥਿਤੀ ਦੇ ਲਈ ਤਾਲਮੇਲੀ ਕਾਰਵਾਈ ਦੀ ਜ਼ਰੂਰਤ ਹੈ। ਸਾਡੇ ਪ੍ਰਯਾਸਾਂ ਨੇ ਇੱਕ ਦੂਸਰੇ ‘ਤੇ ਇਸ ਨਿਰਭਰਤਾ ਨੂੰ ਮਾਨਤਾ ਦਿੱਤੀ ਹੈ। ਅੰਤਰਰਾਸ਼ਟਰੀ ਸੌਰ ਗਠਬੰਧਨ ਦੇ ਰਾਹੀਂ ਸਾਡਾ ਟੀਚਾ “ਵੰਨ ਸਨ, ਵੰਨ ਵਰਲਡ,ਵੰਨ ਗ੍ਰਿੱਡ” ਹੈ। ਸਾਨੂੰ ਹਰ ਸਮੇਂ ਹਰ ਜਗ੍ਹਾ ਵਿਸ਼ਵ ਵਿਆਪੀ ਗ੍ਰਿੱਡ ਨਾਲ ਸਵੱਛ ਊਰਜਾ ਦੀ ਉਪਲਬਧਤਾ ਸੁਨਿਸ਼ਚਿਤ ਕਰਨ ਦੀ ਦਿਸ਼ਾ ਵਿੱਚ ਕੰਮ ਕਰਨਾ ਚਾਹੀਦਾ ਹੈ। ਇਹੀ ਭਾਰਤ ਦੀ ਕਦਰਾਂ-ਕੀਮਤਾਂ ਦੇ ਅਨੁਰੂਪ “ਸੰਪੂਰਨ ਵਿਸ਼ਵ” ਦਾ ਦ੍ਰਿਸ਼ਟੀਕੋਣ ਹੈ।

ਮਿੱਤਰੋ, ਆਪਦਾ ਪ੍ਰਤੀਰੋਧੀ ਬੁਨਿਆਦੀ ਢਾਂਚੇ ਦੇ ਲਈ ਗਠਬੰਧਨ (ਸੀ.ਡੀ.ਆਰ.ਆਈ.) ਦਾ ਉਦੇਸ਼ ਕੁਦਰਤੀ ਆਪਦਾਵਾਂ(ਆਫ਼ਤਾਂ) ਨਾਲ ਲਗਾਤਾਰ ਗ੍ਰਸਤ ਰਹਿਣ ਵਾਲੇ ਖੇਤਰਾਂ ਵਿੱਚ ਮਜ਼ਬੂਤ ਬੁਨਿਆਦੀ ਢਾਂਚੇ ਦਾ ਨਿਰਮਾਣ ਕਰਨਾ ਹੈ। ਸੀਓਪੀ-26 ਦੇ ਪਿਛੋਕੜ ਵਿੱਚ, ਅਸੀਂ “ਲਚਕਦਾਰ ਟਾਪੂ ਰਾਜਾਂ ਦੇ ਲਈ ਬੁਨਿਆਦੀ ਢਾਂਚਾ” ਨਾਮ ਦੀ ਇੱਕ ਪਹਿਲ ਦੀ ਸ਼ੁਰੂਆਤ ਵੀ ਕੀਤੀ ਹੈ। ਦ੍ਵੀਪ ਵਿਕਾਸਸ਼ੀਲ ਰਾਜ ਸਭ ਤੋਂ ਕਮਜ਼ੋਰ ਹਨ ਅਤੇ ਇਸ ਲਈ ਉਨ੍ਹਾਂ ਨੂੰ ਤਤਕਾਲ ਸੁਰੱਖਿਆ ਦੀ ਜ਼ਰੂਰਤ ਹੈ।

ਮਿੱਤਰੋ, ਇਨ੍ਹਾਂ ਦੋ ਪਹਿਲਾਂ ਦੇ ਨਾਲ ਹੁਣ ਅਸੀਂ ਲਾਇਫ- ਲਾਇਫਸਟਾਈਲ ਫੌਰ ਇਨਵਾਇਰਨਮੈਂਟ- ਨੂੰ ਜੋੜਿਆ ਹੈ। ਲਾਇਫ ਦਾ ਸਬੰਧ ਸਾਡੀ ਧਾਰਾ ਨੂੰ ਬਿਹਤਰ ਬਣਾਉਣ ਦੇ ਉਦੇਸ਼ ਨਾਲ ਜੀਵਨਸ਼ੈਲੀ ਸਬੰਧੀ ਵਿਕਲਪ ਉਪਲਬਧ ਕਰਵਾਉਣ ਨਾਲ ਹੈ। ਲਾਇਫ ਦੁਨੀਆ ਭਰ ਤੋਂ ਸਮਾਨ ਵਿਚਾਰਧਾਰਾ ਵਾਲੇ ਲੋਕਾਂ ਦਾ ਇੱਕ ਗਠਬੰਧਨ ਹੋਵੇਗਾ ਜੋ ਸਥਾਈ ਜੀਵਨ ਸ਼ੈਲੀ ਨੂੰ ਹੁਲਾਰਾ ਦੇਵੇਗਾ। ਮੈਂ ਉਨ੍ਹਾਂ ਨੂੰ 3ਪੀ ਕਹਿੰਦਾ ਹਾਂ-ਪ੍ਰੋ ਪਲੈਨੇਟ ਪੀਪਲ। ਪ੍ਰੋ ਪਲੈਨੇਟ ਪੀਪਲ (3-ਪੀ) ਦਾ ਇਹ ਆਲਮੀ ਅੰਦੋਲਨ ਲਾਇਫ ਦੇ ਲਈ ਗਠਬੰਧਨ ਹੈ। ਇਹ ਆਲਮੀ ਗਠਬੰਧਨ ਆਲਮੀ ਸਮਾਨ ਸਥਿਤੀ ਵਿੱਚ ਸੁਧਾਰ ਦੇ ਲਈ ਸਾਡੇ ਵਾਤਾਵਰਣ ਸਬੰਧੀ ਪ੍ਰਯਾਸਾਂ ਦੀ ਨੀਂਹ ਤਿਆਰ ਕਰਨਗੇ।

ਮਿੱਤਰੋ, ਸਾਡੀਆਂ ਪਰੰਪਰਾਵਾਂ ਅਤੇ ਸੱਭਿਆਚਾਰ ਮੇਰੀ ਪ੍ਰੇਰਣਾ ਦੇ ਸ੍ਰੋਤ ਹਨ। ਸਾਲ 2021 ਵਿੱਚ, ਮੈਂ ਇਸ ਬਾਰੇ ਚਰਚਾ ਕੀਤੀ ਸੀ ਕਿ ਕਿਵੇਂ ਲੋਕਾਂ ਅਤੇ ਇਸ ਧਰਾ ਦੀ ਸਿਹਤ ਆਪਸ ਵਿੱਚ ਜੁੜਿਆ ਹੋਇਆ ਹੈ। ਭਾਰਤੀ ਹਮੇਸ਼ਾ ਤੋਂ ਕੁਦਰਤ ਦੇ ਨਾਲ ਸਦਭਾਵਨਾ ਵਿੱਚ ਰਹੇ ਹਨ। ਸਾਡੇ ਸੱਭਿਆਚਾਰ, ਰੀਤੀ-ਰਿਵਾਜ, ਦੈਨਿਕ ਪ੍ਰਥਾਵਾਂ ਅਤੇ ਕਈ ਫਸਲ ਉਤਸਵ ਕੁਦਰਤ ਦੇ ਨਾਲ ਸਾਡੇ ਮਜ਼ਬੂਤ ਬੰਧਨ ਨੂੰ ਦਰਸਾਉਂਦੇ ਹਨ। ਰਿਡਿਊਸ, ਰੀਯੂਜ, ਰੀਸਾਈਕਲ, ਰਿਕਵਰ, ਰੀ-ਡਿਜ਼ਾਈਨ ਅਤੇ ਰੀ-ਮੈਨੂਫੈਕਚਰਿੰਗ ਭਾਰਤ ਦੇ ਸੱਭਿਆਚਾਰਕ ਲੋਕਾਚਾਰ ਦਾ ਹਿੱਸਾ ਰਿਹਾ ਹੈ। ਜਿਹੇ ਕਿ ਅਸੀਂ ਹਮੇਸ਼ਾ ਕੀਤਾ ਹੈ, ਭਾਰਤ ਜਲਵਾਯੂ ਅਨੁਕੂਲ ਨੀਤੀਆਂ ਅਤੇ ਪ੍ਰਥਾਵਾਂ ਦੇ ਲਈ ਕਾਰਜ ਕਰਨਾ ਜਾਰੀ ਰੱਖੇਗਾ।

ਇਨ੍ਹਾਂ ਹੀ ਸ਼ਬਦਾਂ ਦੇ ਨਾਲ, ਅਤੇ ਇਸ ਪਵਿੱਤਰ ਸੰਕਲਪ ਦੇ ਨਾਲ ਮੈਂ ਟੇਰੀ (TERI) ਅਤੇ ਇਸ ਸਿਖਰ ਸੰਮੇਲਨ ਵਿੱਚ ਸ਼ਾਮਲ ਦੁਨੀਆ ਭਰ ਦੇ ਸਾਰੇ ਪ੍ਰਤੀਭਾਗੀਆਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੰਦਾ ਹਾਂ।

ਧੰਨਵਾਦ!

ਆਪ ਸਭ ਦਾ ਬਹੁਤ ਬਹੁਤ ਧੰਨਵਾਦ!

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
Cheer for exports: Textiles, carpets, leather set to gain after India-US deal

Media Coverage

Cheer for exports: Textiles, carpets, leather set to gain after India-US deal
NM on the go

Nm on the go

Always be the first to hear from the PM. Get the App Now!
...
Prime Minister shares a Sanskrit Subhashitam emphasising the Power of Self-Confidence in Building a Developed India
February 03, 2026

Prime Minister Shri Narendra Modi today shared a Sanskrit Subhashitam emphasizing the transformative role of self-confidence in realizing the vision of a developed India.

In a post on X, he wrote:

"आत्मविश्वास वह शक्ति है, जिसके बल पर सब कुछ संभव है। विकसित भारत के सपने को साकार करने में देशवासियों की यही शक्ति बहुत काम आने वाली है।

श्रीर्मङ्गलात् प्रभवति प्रागल्भ्यात् सम्प्रवर्धते।

दाक्ष्यात् तु कुरुते मूलं संयमात् प्रतितिष्ठति॥ "