ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੂੰ ਅੱਜ ਫਿਨਲੈਂਡ ਗਣਰਾਜ ਦੇ ਰਾਸ਼ਟਰਪਤੀ ਅਲੈਗਜ਼ੈਂਡਰ ਸਟੱਬ ਨੇ ਟੈਲੀਫੋਨ ਕਾਲ ਕੀਤੀ।
ਰਾਸ਼ਟਰਪਤੀ ਸਟੱਬ ਨੇ ਯੂਕ੍ਰੇਨ ਵਿੱਚ ਸੰਘਰਸ਼ ਦੇ ਹੱਲ ‘ਤੇ ਵਾਸ਼ਿੰਗਟਨ ਵਿੱਚ ਯੂਰੋਪ, ਸੰਯੁਕਤ ਰਾਜ ਅਮਰੀਕਾ ਅਤੇ ਯੂਕ੍ਰੇਨ ਦੇ ਨੇਤਾਵਾਂ ਦਰਮਿਆਨ ਹੋਈਆਂ ਹਾਲੀਆ ਮੀਟਿੰਗਾਂ ‘ਤੇ ਆਪਣਾ ਮੁਲਾਂਕਣ ਸਾਂਝਾ ਕੀਤਾ।
ਪ੍ਰਧਾਨ ਮੰਤਰੀ ਮੋਦੀ ਨੇ ਸੰਘਰਸ਼ ਦੇ ਸ਼ਾਂਤੀਪੂਰਨ ਹੱਲ ਅਤੇ ਸ਼ਾਂਤੀ ਅਤੇ ਸਥਿਰਤਾ ਦੀ ਜਲਦੀ ਬਹਾਲੀ ਲਈ ਭਾਰਤ ਦੇ ਨਿਰੰਤਰ ਸਮਰਥਨ ਨੂੰ ਦੁਹਰਾਇਆ।
ਦੋਵਾਂ ਨੇਤਾਵਾਂ ਨੇ ਭਾਰਤ-ਫਿਨਲੈਂਡ ਦੁਵੱਲੇ ਸਬੰਧਾਂ ਵਿੱਚ ਪ੍ਰਗਤੀ ਦੀ ਵੀ ਸਮੀਖਿਆ ਕੀਤੀ ਅਤੇ ਕੁਆਂਟਮ ਟੈਕਨੋਲੋਜੀਆਂ, 6G, ਆਰਟੀਫਿਸ਼ੀਅਲ ਇੰਟੈਲੀਜੈਂਸ, ਸਾਈਬਰ ਸੁਰੱਖਿਆ ਅਤੇ ਸਥਿਰਤਾ ਸਮੇਤ ਉੱਭਰ ਰਹੇ ਖੇਤਰਾਂ ਵਿੱਚ ਸਾਂਝੇਦਾਰੀ ਵਧਾਉਣ ਦੀ ਵਚਨਬੱਧਤਾ ਦੁਹਰਾਈ।
ਰਾਸ਼ਟਰਪਤੀ ਸਟੱਬ ਨੇ ਆਪਸੀ ਤੌਰ 'ਤੇ ਲਾਭਦਾਇਕ ਭਾਰਤ-ਯੂਰਪੀਅਨ ਸੰਘ ਮੁਕਤ ਵਪਾਰ ਸਮਝੌਤੇ ਨੂੰ ਜਲਦੀ ਸੰਪੰਨ ਕਰਨ ਲਈ ਫਿਨਲੈਂਡ ਦੇ ਸਮਰਥਨ ਨੂੰ ਦੁਹਰਾਇਆ। ਉਨ੍ਹਾਂ ਨੇ 2026 ਵਿੱਚ ਭਾਰਤ ਦੁਆਰਾ ਆਯੋਜਿਤ ਹੋਣ ਵਾਲੇ ਏਆਈ ਇੰਮਪੈਕਟ ਸਮਿਟ ਦੀ ਸਫਲਤਾ ਲਈ ਵੀ ਸਮਰਥਨ ਵਿਅਕਤ ਕੀਤਾ।
ਪ੍ਰਧਾਨ ਮੰਤਰੀ ਨੇ ਰਾਸ਼ਟਰਪਤੀ ਸਟੱਬ ਨੂੰ ਜਲਦੀ ਭਾਰਤ ਆਉਣ ਦਾ ਸੱਦਾ ਦਿੱਤਾ। ਦੋਵੇਂ ਨੇਤਾਵਾਂ ਨੇ ਸੰਪਰਕ ਵਿੱਚ ਬਣੇ ਰਹਿਣ ‘ਤੇ ਸਹਿਮਤੀ ਵਿਅਕਤ ਕੀਤੀ।
Had a good conversation with President Alexander Stubb. Finland is a valued partner in the EU. Discussed ways to strengthen cooperation in key sectors such as trade, technology and sustainability. Exchanged perspectives on the ongoing efforts for peaceful resolution of the…
— Narendra Modi (@narendramodi) August 27, 2025


