ਸਹਿਮਤੀ ਪੱਤਰ ਅਤੇ ਸਮਝੌਤੇ
ਪ੍ਰਵਾਸ ਅਤੇ ਗਤੀਸ਼ੀਲਤਾ:
-
ਇੱਕ ਦੇਸ਼ ਦੇ ਨਾਗਰਿਕਾਂ ਦੀ ਦੂਜੇ ਦੇਸ਼ ਦੇ ਖੇਤਰ ਵਿੱਚ ਅਸਥਾਈ ਕਿਰਤ ਗਤੀਵਿਧੀ 'ਤੇ ਭਾਰਤ ਸਰਕਾਰ ਅਤੇ ਰੂਸ ਦੀ ਸਰਕਾਰ ਵਿਚਾਲੇ ਸਮਝੌਤਾ।
-
ਭਾਰਤ ਸਰਕਾਰ ਅਤੇ ਰੂਸ ਦੀ ਸਰਕਾਰ ਵਿਚਾਲੇ ਬੇਨਿਯਮੀ ਪ੍ਰਵਾਸ ਨਾਲ ਨਜਿੱਠਣ ਵਿੱਚ ਸਹਿਯੋਗ ਬਾਰੇ ਸਮਝੌਤਾ।
ਸਿਹਤ ਅਤੇ ਖੁਰਾਕ ਸੁਰੱਖਿਆ:
-
ਸਿਹਤ ਸੰਭਾਲ, ਮੈਡੀਕਲ ਸਿੱਖਿਆ ਅਤੇ ਵਿਗਿਆਨ ਦੇ ਖੇਤਰ ਵਿੱਚ ਸਹਿਯੋਗ ਲਈ ਭਾਰਤ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਅਤੇ ਰੂਸ ਦੇ ਸਿਹਤ ਮੰਤਰਾਲੇ ਵਿਚਾਲੇ ਸਮਝੌਤਾ।
-
ਖੁਰਾਕ ਸੁਰੱਖਿਆ ਦੇ ਖੇਤਰ ਵਿੱਚ ਭਾਰਤ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਅਧੀਨ ਭਾਰਤੀ ਖੁਰਾਕ ਸੁਰੱਖਿਆ ਅਤੇ ਮਿਆਰ ਅਥਾਰਟੀ ਅਤੇ ਰੂਸ ਦੀ ਸਰਕਾਰ ਦੀ ਖਪਤਕਾਰ ਅਧਿਕਾਰ ਸੁਰੱਖਿਆ ਅਤੇ ਮਨੁੱਖੀ ਭਲਾਈ 'ਤੇ ਨਿਗਰਾਨੀ ਦੀ ਸੰਘੀ ਸੇਵਾ ਵਿਚਾਲੇ ਸਮਝੌਤਾ।
ਸਮੁੰਦਰੀ ਸਹਿਯੋਗ ਅਤੇ ਧਰੁਵੀ ਜਲ ਖੇਤਰ:
-
ਧਰੁਵੀ ਜਲ ਖੇਤਰਾਂ ਵਿੱਚ ਚੱਲਣ ਵਾਲੇ ਜਹਾਜ਼ਾਂ ਲਈ ਮਾਹਿਰਾਂ ਦੀ ਸਿਖਲਾਈ 'ਤੇ ਭਾਰਤ ਸਰਕਾਰ ਦੇ ਬੰਦਰਗਾਹ, ਜਹਾਜ਼ਰਾਨੀ ਅਤੇ ਜਲਮਾਰਗ ਮੰਤਰਾਲੇ ਅਤੇ ਰੂਸ ਦੀ ਸਰਕਾਰ ਦੇ ਟ੍ਰਾਂਸਪੋਰਟ ਮੰਤਰਾਲੇ ਵਿਚਾਲੇ ਸਹਿਮਤੀ ਪੱਤਰ।
-
ਭਾਰਤ ਸਰਕਾਰ ਦੇ ਬੰਦਰਗਾਹ, ਜਹਾਜ਼ਰਾਨੀ ਅਤੇ ਜਲਮਾਰਗ ਮੰਤਰਾਲੇ ਅਤੇ ਰੂਸ ਦੇ ਸਮੁੰਦਰੀ ਬੋਰਡ ਵਿਚਾਲੇ ਸਹਿਮਤੀ ਪੱਤਰ।
ਖਾਦਾਂ:
-
ਮੈਸਰਜ਼ ਜੇਐੱਸਸੀ ਯੂਰਾਲਕੈਮ ਅਤੇ ਮੈਸਰਜ਼ ਰਾਸ਼ਟਰੀ ਕੈਮੀਕਲਜ਼ ਐਂਡ ਫਰਟੀਲਾਈਜ਼ਰਜ਼ ਲਿਮਟਿਡ ਅਤੇ ਨੈਸ਼ਨਲ ਫਰਟੀਲਾਈਜ਼ਰਜ਼ ਲਿਮਟਿਡ ਅਤੇ ਇੰਡੀਅਨ ਪੋਟਾਸ਼ ਲਿਮਟਿਡ ਵਿਚਕਾਰ ਸਹਿਮਤੀ ਪੱਤਰ।
ਕਸਟਮ ਅਤੇ ਕਾਮਰਸ:
-
ਭਾਰਤ ਅਤੇ ਰੂਸ ਵਿਚਾਲੇ ਮਾਲ ਅਤੇ ਵਾਹਨਾਂ ਸਬੰਧੀ ਅਗਾਊਂ ਜਾਣਕਾਰੀ ਦੇ ਆਦਾਨ-ਪ੍ਰਦਾਨ ਵਿੱਚ ਸਹਿਯੋਗ ਲਈ ਭਾਰਤ ਸਰਕਾਰ ਦੇ ਕੇਂਦਰੀ ਅਸਿੱਧੇ ਕਰ ਅਤੇ ਕਸਟਮ ਡਿਊਟੀ ਬੋਰਡ ਅਤੇ ਰੂਸ ਦੀ ਸੰਘੀ ਕਸਟਮ ਡਿਊਟੀ ਸੇਵਾ ਵਿਚਾਲੇ ਪ੍ਰੋਟੋਕੋਲ।
-
ਭਾਰਤ ਸਰਕਾਰ ਦੇ ਸੰਚਾਰ ਮੰਤਰਾਲੇ ਦੇ ਡਾਕ ਵਿਭਾਗ ਅਤੇ ਜੇਐੱਸਸੀ "ਰੂਸੀ ਪੋਸਟ" ਵਿਚਾਲੇ ਦੁਵੱਲਾ ਸਮਝੌਤਾ।
ਅਕਾਦਮਿਕ ਸਹਿਯੋਗ:
-
ਪੁਣੇ ਸਥਿਤ ਰੱਖਿਆ ਉੱਨਤ ਟੈਕਨਾਲੋਜੀ ਸੰਸਥਾਨ ਅਤੇ ਰੂਸ ਦੇ ਫੈਡਰਲ ਸਟੇਟ ਆਟੋਨੋਮਸ ਉੱਚ ਸਿੱਖਿਆ ਸੰਸਥਾਨ "ਨੈਸ਼ਨਲ ਟੌਮਸਕ ਸਟੇਟ ਯੂਨੀਵਰਸਿਟੀ", ਟੌਮਸਕ ਵਿਚਾਲੇ ਵਿਗਿਆਨਕ ਅਤੇ ਅਕਾਦਮਿਕ ਸਹਿਯੋਗ 'ਤੇ ਸਹਿਮਤੀ ਪੱਤਰ।
-
ਮੁੰਬਈ ਯੂਨੀਵਰਸਿਟੀ, ਲੋਮੋਨੋਸੋਵ ਮਾਸਕੋ ਸਟੇਟ ਯੂਨੀਵਰਸਿਟੀ ਅਤੇ ਰੂਸੀ ਪ੍ਰਤੱਖ ਨਿਵੇਸ਼ ਫੰਡ ਦੀ ਸੰਯੁਕਤ-ਸਟਾਕ ਕੰਪਨੀ ਪ੍ਰਬੰਧਨ ਕੰਪਨੀ ਵਿਚਾਲੇ ਸਹਿਯੋਗ ਸਬੰਧੀ ਸਮਝੌਤਾ।
ਮੀਡੀਆ ਸਹਿਯੋਗ:
-
ਪ੍ਰਸਾਰ ਭਾਰਤੀ, ਭਾਰਤ ਅਤੇ ਸੰਯੁਕਤ ਸਟਾਕ ਕੰਪਨੀ ਗਜ਼ਪ੍ਰੋਮ-ਮੀਡੀਆ ਹੋਲਡਿੰਗ, ਰੂਸ ਸੰਘ ਵਿਚਾਲੇ ਪ੍ਰਸਾਰਣ 'ਤੇ ਸਹਿਯੋਗ ਅਤੇ ਸਾਂਝੇਦਾਰੀ ਲਈ ਸਹਿਮਤੀ ਪੱਤਰ।
-
ਭਾਰਤ ਦੇ ਪ੍ਰਸਾਰ ਭਾਰਤੀ ਅਤੇ ਰੂਸ ਦੇ ਨੈਸ਼ਨਲ ਮੀਡੀਆ ਗਰੁੱਪ ਵਿਚਾਲੇ ਪ੍ਰਸਾਰਣ 'ਤੇ ਸਹਿਯੋਗ ਅਤੇ ਸਾਂਝੇਦਾਰੀ ਲਈ ਸਹਿਮਤੀ ਪੱਤਰ।
-
ਭਾਰਤ ਦੇ ਪ੍ਰਸਾਰ ਭਾਰਤੀ ਅਤੇ ਦਿ ਬਿਗ ਏਸ਼ੀਆ ਮੀਡੀਆ ਗਰੁੱਪ ਵਿਚਾਲੇ ਪ੍ਰਸਾਰਣ 'ਤੇ ਸਹਿਯੋਗ ਅਤੇ ਸਾਂਝੇਦਾਰੀ ਲਈ ਸਹਿਮਤੀ ਪੱਤਰ।
-
ਭਾਰਤ ਦੇ ਪ੍ਰਸਾਰ ਭਾਰਤੀ ਅਤੇ ਏਐੱਨਓ "ਟੀਵੀ-ਨੋਵੋਸਤੀ" ਵਿਚਾਲੇ ਪ੍ਰਸਾਰਣ ਸਹਿਯੋਗ ਅਤੇ ਸਾਂਝੇਦਾਰੀ ਲਈ ਸਹਿਮਤੀ ਪੱਤਰ ਦਾ ਐਡੈਂਡਮ।
-
"ਟੀਵੀ ਬ੍ਰਿਕਸ" ਸੰਯੁਕਤ ਸਟਾਕ ਕੰਪਨੀ ਅਤੇ "ਪ੍ਰਸਾਰ ਭਾਰਤੀ" ਵਿਚਾਲੇ ਸਹਿਮਤੀ ਪੱਤਰ।
ਐਲਾਨ
-
ਭਾਰਤ-ਰੂਸ ਆਰਥਿਕ ਸਹਿਯੋਗ ਦੇ ਰਣਨੀਤਕ ਖੇਤਰਾਂ ਦੇ ਵਿਕਾਸ ਲਈ 2030 ਤੱਕ ਦਾ ਪ੍ਰੋਗਰਾਮ।
-
ਰੂਸੀ ਪੱਖ ਨੇ ਅੰਤਰਰਾਸ਼ਟਰੀ ਬਿਗ ਕੈਟ ਅਲਾਇੰਸ (ਆਈਬੀਸੀਏ) ਵਿੱਚ ਸ਼ਾਮਲ ਹੋਣ ਲਈ ਫਰੇਮਵਰਕ ਸਮਝੌਤੇ ਨੂੰ ਅਪਣਾਉਣ ਦਾ ਫੈਸਲਾ ਲਿਆ ਹੈ।
-
ਨਵੀਂ ਦਿੱਲੀ ਸਥਿਤ ਰਾਸ਼ਟਰੀ ਸ਼ਿਲਪ ਕਲਾ ਅਜਾਇਬ ਘਰ ਅਤੇ ਦਸਤਕਾਰੀ ਅਕੈਡਮੀ ਅਤੇ ਮਾਸਕੋ ਸਥਿਤ ਜ਼ਾਰਿਤਸਿਨੋ ਸਟੇਟ ਇਤਿਹਾਸਕ, ਆਰਕੀਟੈਕਚਰਲ, ਕਲਾ ਅਤੇ ਭੂ-ਦ੍ਰਿਸ਼ ਅਜਾਇਬ ਘਰ-ਰਿਜ਼ਰਵ ਵਿਚਾਲੇ ਪ੍ਰਦਰਸ਼ਨੀ "ਇੰਡੀਆ: ਫੈਬਰਿਕ ਆਫ਼ ਟਾਈਮ" ਲਈ ਸਮਝੌਤਾ।
-
ਰੂਸੀ ਨਾਗਰਿਕਾਂ ਨੂੰ ਆਪਸੀ ਅਧਾਰ 'ਤੇ 30 ਦਿਨਾਂ ਦਾ ਮੁਫ਼ਤ ਈ-ਟੂਰਿਸਟ ਵੀਜ਼ਾ ਦਿੱਤਾ ਜਾਵੇਗਾ।
-
ਰੂਸੀ ਨਾਗਰਿਕਾਂ ਨੂੰ ਮੁਫ਼ਤ ਸਮੂਹ ਟੂਰਿਸਟ ਵੀਜ਼ਾ ਦਿੱਤਾ ਜਾਵੇਗਾ।


