ਲੜੀ ਨੰਬਰ

ਸਿਰਲੇਖ

ਸੰਖੇਪ ਵੇਰਵਾ

1.

ਆਈਆਰਈਐੱਲ (ਇੰਡੀਆ) ਲਿਮਟਿਡ ਅਤੇ ਵੀਅਤਨਾਮ ਦੇ ਇੰਸਟੀਚਿਊਟ ਫਾਰ ਟੈਕਨੋਲੋਜੀ ਆਫ ਰੇਡੀਓਐਕਟਿਵ ਐਂਡ ਰੇਅਰ ਐਲੀਮੈਂਟਸ (ਆਈਟੀਆਰਆਰਈ) ਵਿਚਾਲੇ ਆਪਸੀ ਸਹਿਯੋਗ ਬਾਰੇ ਸਮਝੌਤਾ ਪੱਤਰ

ਇਹ ਸਮਝੌਤਾ ਪੱਤਰ ਦੁਰਲੱਭ ਖਣਿਜ ਤੱਤਾਂ ਅਤੇ ਹੋਰ ਉੱਨਤ ਤਕਨਾਲੋਜੀਆਂ ਦੇ ਖੇਤਰ ਵਿੱਚ ਦੁਵੱਲੇ ਸਹਿਯੋਗ ਨੂੰ ਵਧਾਉਣ ਲਈ ਦੋਹਾਂ ਧਿਰਾਂ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਵਚਨਬੱਧਤਾ ਨੂੰ ਰਸਮੀ ਰੂਪ ਦਿੰਦਾ ਹੈ।

2.

ਭਾਰਤ ਦੇ ਸੱਭਿਆਚਾਰ ਮੰਤਰਾਲੇ ਅਤੇ ਵੀਅਤਨਾਮ ਦੇ ਸੱਭਿਆਚਾਰ, ਖੇਡ ਅਤੇ ਸੈਰ-ਸਪਾਟਾ ਮੰਤਰਾਲੇ ਦਰਮਿਆਨ ਸਾਲ 2026-30 ਲਈ ਸੱਭਿਆਚਾਰਕ ਆਦਾਨ-ਪ੍ਰਦਾਨ ਪ੍ਰੋਗਰਾਮ

ਭਾਰਤ ਅਤੇ ਵੀਅਤਨਾਮ ਦਰਮਿਆਨ 1976 ਵਿੱਚ ਇੱਕ ਸੱਭਿਆਚਾਰਕ ਸਮਝੌਤਾ ਹੋਇਆ ਸੀ। ਇਸ ਸਮਝੌਤੇ ਤਹਿਤ ਕੀਤੀਆਂ ਜਾਣ ਵਾਲੀਆਂ ਖ਼ਾਸ ਗਤੀਵਿਧੀਆਂ ਅਤੇ ਆਦਾਨ-ਪ੍ਰਦਾਨ 'ਤੇ ਪੰਜ ਸਾਲ (2026-2030) ਦੀ ਮਿਆਦ ਲਈ ਲਾਗੂ ਸੱਭਿਆਚਾਰਕ ਆਦਾਨ-ਪ੍ਰਦਾਨ ਪ੍ਰੋਗਰਾਮ (ਸੀਈਪੀ) ਦੇ ਢਾਂਚੇ ਤਹਿਤ ਸਹਿਮਤੀ ਬਣੀ ਹੈ।

3.

ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਅਤੇ ਵੀਅਤਨਾਮ ਸਟੇਟ ਬੈਂਕ (ਐੱਸਬੀਵੀ) ਦਰਮਿਆਨ ਭੁਗਤਾਨ ਪ੍ਰਣਾਲੀਆਂ ਅਤੇ ਡਿਜੀਟਲ ਭੁਗਤਾਨ ਵਿੱਚ ਨਵੀਨਤਾ ਦੇ ਖੇਤਰ ਵਿੱਚ ਸਹਿਯੋਗ ਬਾਰੇ ਸਮਝੌਤਾ ਪੱਤਰ

ਇਸ ਸਮਝੌਤਾ ਪੱਤਰ ਦਾ ਮਕਸਦ ਵਿੱਤੀ ਨਵੀਨਤਾ ਅਤੇ ਡਿਜੀਟਲ ਭੁਗਤਾਨ ਦੇ ਖੇਤਰ ਵਿੱਚ ਸਹਿਯੋਗ ਲਈ ਇੱਕ ਢਾਂਚਾ ਸਥਾਪਤ ਕਰਨਾ ਹੈ।

4.

ਭਾਰਤ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਕੇਂਦਰੀ ਔਸ਼ਧੀ ਮਿਆਰ ਨਿਯੰਤਰਣ ਸੰਗਠਨ (ਸੀਡੀਐੱਸਸੀਓ) ਅਤੇ ਵੀਅਤਨਾਮ ਦੇ ਸਿਹਤ ਮੰਤਰਾਲੇ ਦੇ ਔਸ਼ਧੀ ਪ੍ਰਸ਼ਾਸਨ (ਡੀਏਵੀ) ਵਿਚਾਲੇ ਮੈਡੀਕਲ ਉਤਪਾਦਾਂ ਦੇ ਨਿਯਮਾਂ ਦੇ ਖੇਤਰ ਵਿੱਚ ਸਹਿਯੋਗ ਬਾਰੇ ਸਮਝੌਤਾ ਪੱਤਰ (ਐੱਮਓਯੂ)

ਇਸ ਸਮਝੌਤਾ ਪੱਤਰ ਦਾ ਮਕਸਦ ਫਾਰਮਾਸਿਊਟੀਕਲ, ਜੈਵਿਕ ਉਤਪਾਦ, ਮੈਡੀਕਲ ਉਪਕਰਣ ਅਤੇ ਸੁੰਦਰਤਾ ਉਤਪਾਦਾਂ ਸਮੇਤ ਮੈਡੀਕਲ ਉਤਪਾਦਾਂ ਦੇ ਨਿਯਮਾਂ ਦੇ ਖੇਤਰ ਵਿੱਚ ਸਹਿਯੋਗ ਲਈ ਇੱਕ ਢਾਂਚਾ ਸਥਾਪਤ ਕਰਨਾ ਹੈ।

5.

ਬ੍ਰਿਹਨਮੁੰਬਈ ਨਗਰ ਨਿਗਮ, ਮੁੰਬਈ ਅਤੇ ਹੋ ਚੀ ਮਿਨ੍ਹ ਸਿਟੀ ਪੀਪਲਜ਼ ਕਮੇਟੀ ਵਿਚਾਲੇ ਦੋਸਤੀ ਅਤੇ ਸਹਿਯੋਗ ਸਥਾਪਤ ਕਰਨ ਲਈ ਸਮਝੌਤਾ ਪੱਤਰ

ਇਸ ਸਮਝੌਤੇ ਦਾ ਮਕਸਦ ਦੋਹਾਂ ਮਹਾਨਗਰਾਂ ਨੂੰ ਸ਼ਹਿਰੀ ਪ੍ਰਬੰਧਨ ਅਤੇ ਆਰਥਿਕ ਵਿਕਾਸ ਵਿੱਚ ਮੁਹਾਰਤ ਸਾਂਝੀ ਕਰਨ ਦੇ ਯੋਗ ਬਣਾਉਣ ਲਈ ਇੱਕ ਰਸਮੀ ਢਾਂਚਾ ਸਥਾਪਤ ਕਰਨਾ ਹੈ।

6.

ਆਈਸੀਸੀਆਰ ਅਤੇ ਦਾ ਨਾਂਗ ਯੂਨੀਵਰਸਿਟੀ ਦੇ ਵਿਗਿਆਨ ਅਤੇ ਸਿੱਖਿਆ ਯੂਨੀਵਰਸਿਟੀ ਵਿਚਾਲੇ 'ਆਈਸੀਸੀਆਰ ਚੇਅਰ ਆਫ ਇੰਡੀਆ ਸਟੱਡੀਜ਼' ਦੀ ਸਥਾਪਨਾ ਸਬੰਧੀ ਸਮਝੌਤਾ ਪੱਤਰ 'ਤੇ ਹਸਤਾਖਰ 

ਇਸ ਸਮਝੌਤਾ ਪੱਤਰ ਤਹਿਤ ਵੀਅਤਨਾਮ ਦੀ ਦਾ ਨਾਂਗ ਯੂਨੀਵਰਸਿਟੀ ਵਿੱਚ ਆਈਸੀਸੀਆਰ ਚੇਅਰ ਦੀ ਸਥਾਪਨਾ ਕੀਤੀ ਗਈ ਹੈ।

7.

ਨਾਲੰਦਾ ਯੂਨੀਵਰਸਿਟੀ, ਰਾਜਗੀਰ ਅਤੇ ਹੋ ਚੀ ਮਿਨ੍ਹ ਨੈਸ਼ਨਲ ਪਾਲਿਟਿਕਸ ਅਕੈਡਮੀ (ਐੱਚਸੀਐੱਮਏ), ਹਨੋਈ ਵਿਚਾਲੇ ਸਮਝੌਤਾ ਪੱਤਰ

ਇਹ ਸਮਝੌਤਾ ਪੱਤਰ ਵੀਅਤਨਾਮ ਵਿੱਚ ਸਮਰੱਥਾ ਵਿਕਾਸ ਅਤੇ ਸਿਖਲਾਈ ਦੀ ਸਹੂਲਤ ਲਈ ਭਾਰਤ ਦੀਆਂ ਲੰਬੇ ਸਮੇਂ ਤੋਂ ਚੱਲ ਰਹੀਆਂ ਪਹਿਲਕਦਮੀਆਂ ਨੂੰ ਮਜ਼ਬੂਤ ਕਰਦਾ ਹੈ।

8.

ਭਾਰਤ ਦੇ ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਅਤੇ ਵੀਅਤਨਾਮ ਦੇ ਵਿਗਿਆਨ ਅਤੇ ਤਕਨਾਲੋਜੀ ਮੰਤਰਾਲੇ ਵਿਚਾਲੇ ਡਿਜੀਟਲ ਤਕਨਾਲੋਜੀ ਦੇ ਖੇਤਰ ਵਿੱਚ ਸਹਿਯੋਗ ਬਾਰੇ ਸਮਝੌਤਾ ਪੱਤਰ (ਐੱਮਓਯੂ)

ਇਹ ਸਮਝੌਤਾ ਪੱਤਰ ਡਿਜੀਟਲ ਤਕਨਾਲੋਜੀ ਅਤੇ ਆਈਟੀ ਖੇਤਰ ਵਿੱਚ ਸਹਿਯੋਗ ਨੂੰ ਮਜ਼ਬੂਤ ਕਰਨ ਲਈ ਦੁਵੱਲੀ ਵਚਨਬੱਧਤਾ ਨੂੰ ਹੋਰ ਡੂੰਘਾ ਕਰਦਾ ਹੈ।

9.

ਐੱਨਪੀਸੀਆਈ ਇੰਟਰਨੈਸ਼ਨਲ ਪੇਮੈਂਟਸ ਲਿਮਟਿਡ (ਐੱਨਆਈਪੀਐੱਲ) ਅਤੇ ਨੈਸ਼ਨਲ ਪੇਮੈਂਟ ਕਾਰਪੋਰੇਸ਼ਨ ਆਫ ਵੀਅਤਨਾਮ (ਐੱਨਏਪੀਏਐੱਸ) ਵਿਚਾਲੇ ਸਮਝੌਤਾ ਪੱਤਰ

ਇਸ ਸਮਝੌਤਾ ਪੱਤਰ ਨਾਲ ਭੁਗਤਾਨ ਨੂੰ ਸਮਰੱਥ ਬਣਾਉਣ ਲਈ ਭਾਰਤ ਦੀ ਐੱਨਆਈਪੀਐੱਲ ਅਤੇ ਵੀਅਤਨਾਮ ਦੀ ਐੱਨਏਪੀਏਐੱਸ ਦਰਮਿਆਨ ਸਰਹੱਦ ਪਾਰ ਕਿਊਆਰ ਕੋਡ ਦੀ ਅੰਤਰ-ਕਾਰਜਸ਼ੀਲਤਾ 'ਤੇ ਸੰਸਥਾਗਤ ਸਬੰਧ ਸਥਾਪਤ ਹੋਵੇਗਾ।

10.

ਭਾਰਤ ਦੇ ਨਿਯੰਤਰਕ ਅਤੇ ਮਹਾਂਲੇਖਾ ਪ੍ਰੀਖਿਅਕ ਦਫ਼ਤਰ ਅਤੇ ਵੀਅਤਨਾਮ ਦੇ ਰਾਜ ਆਡਿਟ ਦਫ਼ਤਰ ਦਰਮਿਆਨ ਜਨਤਕ ਆਡਿਟ ਦੇ ਖੇਤਰ ਵਿੱਚ ਸਮਝੌਤਾ ਪੱਤਰ (ਐੱਮਓਯੂ)

ਇਹ ਸਮਝੌਤਾ ਪੱਤਰ ਭਾਰਤ ਅਤੇ ਵੀਅਤਨਾਮ ਦੀਆਂ ਦੋ ਆਡਿਟ ਸੰਸਥਾਵਾਂ ਦਰਮਿਆਨ 2010 ਵਿੱਚ ਹੋਏ ਸਮਝੌਤਾ ਪੱਤਰ ਦਾ ਨਵੀਨੀਕਰਨ ਹੈ ਜੋ ਇਸ ਨੂੰ ਵਧੇਰੇ ਲਚਕਦਾਰ ਅਤੇ ਗਤੀਸ਼ੀਲ ਬਣਾਉਂਦਾ ਹੈ।

11.

ਭਾਰਤ ਦੇ ਸੈਰ-ਸਪਾਟਾ ਮੰਤਰਾਲੇ ਅਤੇ ਵੀਅਤਨਾਮ ਦੇ ਖੇਡ, ਸੱਭਿਆਚਾਰ ਅਤੇ ਸੈਰ-ਸਪਾਟਾ ਮੰਤਰਾਲੇ ਵਿਚਾਲੇ ਸੈਰ-ਸਪਾਟਾ ਖੇਤਰ ਵਿੱਚ ਸਹਿਯੋਗ ਲਈ ਸਮਝੌਤਾ ਪੱਤਰ

ਇਸ ਸਮਝੌਤਾ ਪੱਤਰ ਨਾਲ ਦੋਹਾਂ ਦੇਸ਼ਾਂ ਦੇ ਨਾਗਰਿਕਾਂ ਦਰਮਿਆਨ ਆਪਸੀ ਸਬੰਧਾਂ ਨੂੰ ਹੁਲਾਰਾ ਮਿਲੇਗਾ।

12.

ਆਈਸੀਸੀਆਰ ਅਤੇ ਸਮਾਜਿਕ ਵਿਗਿਆਨ ਅਤੇ ਮਾਨਵਤਾ ਯੂਨੀਵਰਸਿਟੀ ਦਰਮਿਆਨ 'ਆਈਸੀਸੀਆਰ ਚੇਅਰ ਆਫ ਇੰਡੀਅਨ ਸਟੱਡੀਜ਼' ਦੀ ਸਥਾਪਨਾ ਲਈ ਸਮਝੌਤਾ ਪੱਤਰ

ਇਸ ਸਮਝੌਤਾ ਪੱਤਰ ਤਹਿਤ ਸਮਾਜਿਕ ਵਿਗਿਆਨ ਅਤੇ ਮਾਨਵਤਾ ਯੂਨੀਵਰਸਿਟੀ ਵਿੱਚ ਆਈਸੀਸੀਆਰ ਦੀ ਇੱਕ ਚੇਅਰ ਸਥਾਪਤ ਕੀਤੀ ਗਈ ਹੈ।

13.

ਸੱਭਿਆਚਾਰ ਮੰਤਰਾਲੇ ਦੇ 'ਗਿਆਨ ਭਾਰਤਮ' ਅਤੇ ਸਮਾਜਿਕ ਵਿਗਿਆਨ ਅਤੇ ਮਾਨਵਤਾ ਯੂਨੀਵਰਸਿਟੀ, ਵੀਅਤਨਾਮ ਨੈਸ਼ਨਲ ਯੂਨੀਵਰਸਿਟੀ, ਹੋ ਚੀ ਮਿਨ੍ਹ ਸਿਟੀ (ਯੂਐੱਸਐੱਸਐੱਚ, ਵੀਐੱਨਯੂਐੱਚਸੀਐੱਮ) ਵਿਚਾਲੇ ਚਾਮ ਖਰੜਿਆਂ ਦੇ ਡਿਜੀਟਾਈਜ਼ੇਸ਼ਨ ਬਾਰੇ ਸਮਝੌਤਾ ਪੱਤਰ

ਇਸ ਸਮਝੌਤਾ ਪੱਤਰ ਤਹਿਤ ਐੱਨਐੱਮਐੱਮ, ਇੰਦਰਾ ਗਾਂਧੀ ਰਾਸ਼ਟਰੀ ਕਲਾ ਕੇਂਦਰ ਅਤੇ ਯੂਐੱਸਐੱਚ, ਵੀਐੱਨਯੂਐੱਚਸੀਐੱਮ ਵਿਚਾਲੇ ਵੀਅਤਨਾਮ ਵਿੱਚ ਸਾਂਭੀਆਂ ਹੋਈਆਂ ਭਾਰਤੀ ਮੂਲ ਦੀਆਂ ਚਾਮ ਖਰੜਿਆਂ ਦੇ ਸਰਵੇਖਣ, ਦਸਤਾਵੇਜ਼ੀਕਰਨ, ਸੰਭਾਲ, ਡਿਜੀਟਾਈਜ਼ੇਸ਼ਨ ਅਤੇ ਆਨਲਾਈਨ ਪ੍ਰਸਾਰ ਲਈ ਸੰਸਥਾਗਤ ਸਬੰਧ ਸਥਾਪਤ ਕੀਤੇ ਗਏ ਹਨ।

 

ਐਲਾਨ

ਲੜੀ ਨੰਬਰ 

ਸਿਰਲੇਖ

1.

ਦੁਵੱਲੇ ਸਬੰਧਾਂ ਨੂੰ ਉੱਨਤ ਵਿਆਪਕ ਰਣਨੀਤਕ ਭਾਈਵਾਲੀ ਦੇ ਪੱਧਰ ਤੱਕ ਲੈ ਕੇ ਜਾਣਾ।

2.

ਸਾਲ 2030 ਤੱਕ 25 ਅਰਬ ਅਮਰੀਕੀ ਡਾਲਰ ਦਾ ਨਵਾਂ ਵਪਾਰਕ ਟੀਚਾ।

3.

ਵੀਅਤਨਾਮ ਇੰਡੋ ਪੈਸੀਫਿਕ ਓਸ਼ੀਅਨਜ਼ ਇਨੀਸ਼ੀਏਟਿਵ (ਆਈਪੀਓਆਈ) ਵਿੱਚ ਸ਼ਾਮਲ ਹੋ ਰਿਹਾ ਹੈ।

4.

ਭਾਰਤੀ ਅੰਗੂਰਾਂ ਦਾ ਵੀਅਤਨਾਮ ਨੂੰ ਅਤੇ ਵਿਅਤਨਾਮੀ ਡੂਰੀਅਨ ਦਾ ਭਾਰਤ ਨੂੰ ਨਿਰਯਾਤ ਕਰਨ ਦਾ ਐਲਾਨ।

5.

ਮਾਈ ਸੋਨ ਵਿਖੇ ਯੂਨੈਸਕੋ ਵਿਸ਼ਵ ਵਿਰਾਸਤ ਸਥਾਨ 'ਤੇ 'ਸਾਈਟ ਵਿਆਖਿਆ ਕੇਂਦਰ' ਦੀ ਸਥਾਪਨਾ।

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
'Best Never The Loudest': Bear Grylls Gives Shoutout To ‘Powerful Leader’ PM Modi

Media Coverage

'Best Never The Loudest': Bear Grylls Gives Shoutout To ‘Powerful Leader’ PM Modi
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 15 ਜੁਲਾਈ 2026
July 15, 2026

Rooted in Tradition, Built for Tomorrow: PM Modi’s Blueprint for a Developed India