ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਸੱਦੇ 'ਤੇ ਵੀਅਤਨਾਮ ਦੇ ਰਾਸ਼ਟਰਪਤੀ ਅਤੇ ਵੀਅਤਨਾਮੀ ਕਮਿਊਨਿਸਟ ਪਾਰਟੀ ਦੀ ਕੇਂਦਰੀ ਕਮੇਟੀ ਦੇ ਜਨਰਲ ਸਕੱਤਰ ਸ਼੍ਰੀ ਤੋ ਲਮ 5 ਤੋਂ 7 ਮਈ, 2026 ਤੱਕ ਭਾਰਤ ਦੇ ਸਰਕਾਰੀ ਦੌਰੇ 'ਤੇ ਹਨ। ਰਾਸ਼ਟਰਪਤੀ ਤੋ ਲਮ ਦੇ ਨਾਲ ਇੱਕ ਉੱਚ-ਪੱਧਰੀ ਵਫ਼ਦ ਅਤੇ ਵੱਡਾ ਵਪਾਰਕ ਵਫ਼ਦ ਵੀ ਭਾਰਤ ਆਇਆ ਹੈ।

ਰਾਸ਼ਟਰਪਤੀ ਤੋ ਲਮ ਦਾ 6 ਮਈ, 2026 ਨੂੰ ਰਾਸ਼ਟਰਪਤੀ ਭਵਨ ਵਿੱਚ ਰਸਮੀ ਤੌਰ 'ਤੇ ਸਵਾਗਤ ਕੀਤਾ ਗਿਆ। ਉਨ੍ਹਾਂ ਨੇ ਰਾਜਘਾਟ ਜਾ ਕੇ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਅਤੇ ਰਾਸ਼ਟਰਪਤੀ ਤੋ ਲਮ ਵਿਚਾਲੇ ਦੁਵੱਲੀ ਗੱਲਬਾਤ ਹੋਈ। ਦੋਹਾਂ ਆਗੂਆਂ ਦੀ ਮੌਜੂਦਗੀ ਵਿੱਚ ਦੁਵੱਲੇ ਦਸਤਾਵੇਜ਼ਾਂ ਦਾ ਆਦਾਨ-ਪ੍ਰਦਾਨ ਕੀਤਾ ਗਿਆ। ਪ੍ਰਧਾਨ ਮੰਤਰੀ ਮੋਦੀ ਨੇ ਮਹਿਮਾਨ ਰਾਸ਼ਟਰਪਤੀ ਦੇ ਸਨਮਾਨ ਵਿੱਚ ਭੋਜ ਕਰਵਾਇਆ। ਵੀਅਤਨਾਮ ਦੇ ਰਾਸ਼ਟਰਪਤੀ ਨੇ ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਵੀ ਰਾਸ਼ਟਰਪਤੀ ਤੋ ਲਮ ਲਈ ਰਾਤਰੀ-ਭੋਜ ਦਾ ਆਯੋਜਨ ਕੀਤਾ। ਰਾਸ਼ਟਰਪਤੀ ਤੋ ਲਮ ਨੇ 'ਇੰਡੀਅਨ ਕੌਂਸਲ ਆਫ ਵਰਲਡ ਅਫੇਅਰਜ਼' ਵਿੱਚ ਨੀਤੀਗਤ ਭਾਸ਼ਣ ਦਿੱਤਾ ਅਤੇ 'ਵੀਅਤਨਾਮ-ਭਾਰਤ ਇਨੋਵੇਸ਼ਨ ਫੋਰਮ' ਨੂੰ ਸੰਬੋਧਨ ਕੀਤਾ। ਰਾਸ਼ਟਰਪਤੀ ਤੋ ਲਮ ਦਾ ਹੁਣ ਮੁੰਬਈ ਦਾ ਦੌਰਾ ਤੈਅ ਹੈ, ਜਿੱਥੇ ਉਹ ਸੂਬਾ ਸਰਕਾਰ ਅਤੇ ਵਪਾਰਕ ਆਗੂਆਂ ਨਾਲ ਗੱਲਬਾਤ ਅਤੇ ਵਿਚਾਰਾਂ ਦਾ ਵਟਾਂਦਰਾ ਕਰਨਗੇ। ਉਹ 'ਵੀਅਤਨਾਮ-ਭਾਰਤ ਵਪਾਰ ਮੰਚ' ਨੂੰ ਵੀ ਸੰਬੋਧਨ ਕਰਨਗੇ।

ਰਾਜਨੀਤਕ ਨਤੀਜੇ

ਪ੍ਰਧਾਨ ਮੰਤਰੀ ਸ਼੍ਰੀ ਮੋਦੀ ਅਤੇ ਰਾਸ਼ਟਰਪਤੀ ਤੋ ਲਮ ਨੇ ਸਦਭਾਵਨਾਪੂਰਨ ਮਾਹੌਲ ਵਿੱਚ ਵਿਆਪਕ ਮੁੱਦਿਆਂ 'ਤੇ ਚਰਚਾ ਕੀਤੀ। ਉਨ੍ਹਾਂ ਨੇ ਦੁਵੱਲੇ ਸਬੰਧਾਂ ਦੇ ਸਾਰੇ ਪਹਿਲੂਆਂ ਦੀ ਸਮੀਖਿਆ ਕੀਤੀ ਅਤੇ ਆਪਸੀ ਹਿੱਤਾਂ ਦੇ ਖੇਤਰੀ ਅਤੇ ਆਲਮੀ ਮੁੱਦਿਆਂ 'ਤੇ ਵਿਚਾਰਾਂ ਦਾ ਵਟਾਂਦਰਾ ਕੀਤਾ। ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਵੀਅਤਨਾਮ ਦਾ ਰਾਸ਼ਟਰਪਤੀ ਚੁਣੇ ਜਾਣ 'ਤੇ ਜਨਰਲ ਸਕੱਤਰ ਸ਼੍ਰੀ ਤੋ ਲਮ ਨੂੰ ਵਧਾਈ ਦਿੱਤੀ ਅਤੇ ਵਿਸ਼ਵਾਸ ਪ੍ਰਗਟਾਇਆ ਕਿ ਉਨ੍ਹਾਂ ਦੀ ਅਗਵਾਈ ਵਿੱਚ ਵੀਅਤਨਾਮ ਆਪਣੀਆਂ ਵਿਕਾਸ ਦੀਆਂ ਇੱਛਾਵਾਂ ਵੱਲ ਲਗਾਤਾਰ ਵਧੇਗਾ। ਰਾਸ਼ਟਰਪਤੀ ਤੋ ਲਮ ਨੇ ਕੌਮੀ ਵਿਕਾਸ ਦੀਆਂ ਮਹੱਤਵਪੂਰਨ ਪ੍ਰਾਪਤੀਆਂ, ਉੱਚ ਆਰਥਿਕ ਵਿਕਾਸ ਅਤੇ ਬਹੁ-ਪੱਖਵਾਦ ਨੂੰ ਮਜ਼ਬੂਤ ਕਰਨ ਅਤੇ ਵਿਕਾਸਸ਼ੀਲ ਦੇਸ਼ਾਂ (ਗਲੋਬਲ ਸਾਊਥ) ਪ੍ਰਤੀ ਸਹਿਯੋਗ ਨੂੰ ਹੁਲਾਰਾ ਦੇਣ ਦੀਆਂ ਭਾਰਤੀ ਪਹਿਲਕਦਮੀਆਂ ਲਈ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੂੰ ਵਧਾਈ ਦਿੱਤੀ। ਦੋਹਾਂ ਆਗੂਆਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਭਾਰਤ-ਵੀਅਤਨਾਮ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਨਾਲ ਦੋਹਾਂ ਦੇਸ਼ਾਂ ਦੇ ਲੋਕਾਂ ਨੂੰ ਆਪਸੀ ਲਾਭ ਮਿਲਦਾ ਰਹੇਗਾ ਅਤੇ ਇਸ ਨਾਲ 'ਵਿਕਸਿਤ ਭਾਰਤ 2047' ਅਤੇ 'ਵੀਅਤਨਾਮ ਦੇ ਵਿਜ਼ਨ 2045' ਵਰਗੇ ਕੌਮੀ ਟੀਚਿਆਂ ਨੂੰ ਪ੍ਰਾਪਤ ਕਰਨ ਵਿੱਚ ਮਹੱਤਵਪੂਰਨ ਯੋਗਦਾਨ ਮਿਲੇਗਾ।

ਆਲਮੀ ਅਤੇ ਖੇਤਰੀ ਦ੍ਰਿਸ਼ ਵਿੱਚ ਹੋ ਰਹੇ ਬਦਲਾਵਾਂ 'ਤੇ ਵਿਚਾਰ ਸਾਂਝੇ ਕਰਦਿਆਂ, ਦੋਹਾਂ ਆਗੂਆਂ ਨੇ ਆਪਸੀ ਵਿਸ਼ਵਾਸ, ਸਤਿਕਾਰ, ਸਮਝ, ਸਾਂਝੇ ਦ੍ਰਿਸ਼ਟੀਕੋਣ ਅਤੇ ਵੱਖ-ਵੱਖ ਖੇਤਰਾਂ ਵਿੱਚ ਪ੍ਰਭਾਵਸ਼ਾਲੀ ਸਹਿਯੋਗ 'ਤੇ ਆਧਾਰਿਤ ਸਬੰਧਾਂ ਦੇ ਮਜ਼ਬੂਤ ਆਧਾਰ ਨੂੰ ਸਵੀਕਾਰ ਕੀਤਾ। ਇਸੇ ਅਨੁਸਾਰ, ਉਨ੍ਹਾਂ ਨੇ ਸਾਂਝੇ ਦ੍ਰਿਸ਼ਟੀਕੋਣ, ਰਣਨੀਤਕ ਸਾਂਝ ਅਤੇ ਠੋਸ ਸਹਿਯੋਗ ਦੀ ਭਾਵਨਾ ਨਾਲ ਦੁਵੱਲੇ ਸਬੰਧਾਂ ਨੂੰ ਵਧਾ ਕੇ 'ਵਿਆਪਕ ਰਣਨੀਤਕ ਭਾਈਵਾਲੀ' ਦੇ ਪੱਧਰ ਤੱਕ ਲੈ ਜਾਣ 'ਤੇ ਸਹਿਮਤੀ ਪ੍ਰਗਟਾਈ, ਜਿਸ ਨਾਲ ਆਪਸੀ ਸਦਭਾਵਨਾ ਨੂੰ ਠੋਸ ਨਤੀਜਿਆਂ ਵਿੱਚ ਬਦਲਿਆ ਜਾ ਸਕੇ।

ਦੋਹਾਂ ਆਗੂਆਂ ਨੇ 2026 ਵਿੱਚ ਭਾਰਤ-ਵੀਅਤਨਾਮ ਵਿਆਪਕ ਰਣਨੀਤਕ ਭਾਈਵਾਲੀ ਦੀ 10ਵੀਂ ਵਰ੍ਹੇਗੰਢ ਨੂੰ ਧਿਆਨ ਵਿੱਚ ਰੱਖਦਿਆਂ ਇਸ ਨੂੰ ਢੁਕਵੇਂ ਢੰਗ ਨਾਲ ਮਨਾਉਣ 'ਤੇ ਸਹਿਮਤੀ ਪ੍ਰਗਟਾਈ। ਦੋਹਾਂ ਧਿਰਾਂ ਨੇ ਪਿਛਲੇ ਇੱਕ ਦਹਾਕੇ ਵਿੱਚ ਦੁਵੱਲੇ ਸਹਿਯੋਗ ਵਿੱਚ ਹੋਈ ਮਹੱਤਵਪੂਰਨ ਤਰੱਕੀ ਦਾ ਸਵਾਗਤ ਕਰਦਿਆਂ ਹਾਲ ਹੀ ਦੇ ਸਾਲਾਂ ਵਿੱਚ ਉੱਚ-ਪੱਧਰੀ ਗੱਲਬਾਤ ਅਤੇ ਦੌਰਿਆਂ ਦੇ ਨਤੀਜਿਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨਾ ਜਾਰੀ ਰੱਖਣ 'ਤੇ ਸਹਿਮਤੀ ਪ੍ਰਗਟਾਈ, ਜਿਸ ਵਿੱਚ ਅਗਸਤ 2024 ਵਿੱਚ ਭਾਰਤ ਅਤੇ ਵੀਅਤਨਾਮ ਵਿਚਾਲੇ 'ਵਿਆਪਕ ਰਣਨੀਤਕ ਭਾਈਵਾਲੀ' ਨੂੰ ਮਜ਼ਬੂਤ ਕਰਨ 'ਤੇ ਸਾਂਝਾ ਬਿਆਨ, 2020 ਵਿੱਚ ਸ਼ਾਂਤੀ, ਖੁਸ਼ਹਾਲੀ ਅਤੇ ਲੋਕ-ਸਹਿਯੋਗ ਲਈ ਭਾਰਤ-ਵੀਅਤਨਾਮ ਸਾਂਝਾ ਦ੍ਰਿਸ਼ਟੀਕੋਣ ਅਤੇ ਦੋਹਾਂ ਦੇਸ਼ਾਂ ਦੇ ਆਗੂਆਂ ਵਿਚਾਲੇ ਹੋਈਆਂ ਮੀਟਿੰਗਾਂ ਦੇ ਨਤੀਜੇ ਸ਼ਾਮਲ ਹਨ। ਦੋਹਾਂ ਆਗੂਆਂ ਨੇ ਸਿਖਰਲੀ ਲੀਡਰਸ਼ਿਪ ਪੱਧਰ ਸਮੇਤ ਸਾਰੇ ਪੱਧਰਾਂ 'ਤੇ ਨਿਯਮਤ ਸੰਪਰਕ ਬਣਾਈ ਰੱਖਣ 'ਤੇ ਸਹਿਮਤੀ ਪ੍ਰਗਟਾਈ।

ਭਾਰਤੀ ਸੰਸਦ ਵਿੱਚ 'ਭਾਰਤ-ਵੀਅਤਨਾਮ ਸੰਸਦੀ ਦੋਸਤੀ ਗਰੁੱਪ' ਦੇ ਗਠਨ 'ਤੇ ਗੌਰ ਕਰਦਿਆਂ, ਦੋਹਾਂ ਆਗੂਆਂ ਨੇ ਦੋਹਾਂ ਦੇਸ਼ਾਂ ਦੀਆਂ ਵਿਧਾਨਪਾਲਿਕਾਵਾਂ ਵਿਚਾਲੇ ਸਹਿਯੋਗ ਵਧਾਉਣ ਅਤੇ ਅੰਤਰ-ਸੰਸਦੀ ਸੰਘ ਅਤੇ ਆਸੀਆਨ ਅੰਤਰ-ਸੰਸਦੀ ਸਭਾ ਸਮੇਤ ਬਹੁ-ਪੱਖੀ ਮੰਚਾਂ 'ਤੇ ਦੋਹਾਂ ਧਿਰਾਂ ਦੇ ਸੰਸਦੀ ਵਫ਼ਦਾਂ ਵਿਚਾਲੇ ਨੇੜਲੇ ਤਾਲਮੇਲ ਨੂੰ ਜਾਰੀ ਰੱਖਣ ਦਾ ਸਵਾਗਤ ਕੀਤਾ।

ਦੋਹਾਂ ਆਗੂਆਂ ਨੇ ਸਵੀਕਾਰ ਕੀਤਾ ਕਿ ਸਹਿਯੋਗ ਦੇ ਵੱਖ-ਵੱਖ ਖੇਤਰਾਂ ਵਿੱਚ ਮੌਜੂਦਾ ਸੰਸਥਾਗਤ ਪ੍ਰਬੰਧਾਂ ਤਹਿਤ ਨਿਯਮਤ ਗੱਲਬਾਤ ਅਤੇ ਆਦਾਨ-ਪ੍ਰਦਾਨ ਨਾਲ ਭਰੋਸਾ ਅਤੇ ਆਪਸੀ ਸਮਝ ਵਧੀ ਹੈ। ਉਨ੍ਹਾਂ ਨੇ ਸਹਿਮਤੀ ਪ੍ਰਗਟਾਈ ਕਿ ਰਾਜਨੀਤਕ ਸਲਾਹ-ਮਸ਼ਵਰਾ ਅਤੇ ਰਣਨੀਤਕ ਗੱਲਬਾਤ; ਅਤੇ ਆਰਥਿਕ, ਵਪਾਰਕ ਅਤੇ ਵਿਗਿਆਨਕ ਸਹਿਯੋਗ 'ਤੇ ਸੰਯੁਕਤ ਕਮਿਸ਼ਨ ਦੀ ਮੀਟਿੰਗ ਭਾਰਤ-ਵੀਅਤਨਾਮ ਸਬੰਧਾਂ ਦੇ ਮੁੱਖ ਥੰਮ੍ਹ ਬਣੇ ਰਹਿਣਗੇ। ਦੋਹਾਂ ਆਗੂਆਂ ਨੇ ਇਹ ਵੀ ਸਹਿਮਤੀ ਪ੍ਰਗਟਾਈ ਕਿ ਇਨ੍ਹਾਂ ਉਪਾਵਾਂ ਤਹਿਤ, ਖ਼ਾਸ ਕਰਕੇ ਰੱਖਿਆ, ਸੁਰੱਖਿਆ, ਸਮੁੰਦਰੀ ਖੇਤਰ, ਵਪਾਰ ਅਤੇ ਨਿਵੇਸ਼, ਖੇਤੀਬਾੜੀ, ਸਿਹਤ, ਸੂਚਨਾ ਅਤੇ ਸੰਚਾਰ ਤਕਨਾਲੋਜੀ, ਸਾਈਬਰ ਖੇਤਰ, ਵਿਗਿਆਨ ਅਤੇ ਤਕਨਾਲੋਜੀ ਅਤੇ ਪੁਲਾੜ ਅਤੇ ਪ੍ਰਮਾਣੂ ਊਰਜਾ ਦੇ ਖੇਤਰਾਂ ਵਿੱਚ ਨਿਯਮਤ ਤੌਰ 'ਤੇ ਮੀਟਿੰਗਾਂ ਆਯੋਜਿਤ ਕਰਨ 'ਤੇ ਵੀ ਸਹਿਮਤ ਹੋਏ। ਦੋਹਾਂ ਧਿਰਾਂ ਨੇ 'ਰਣਨੀਤਕ ਕੂਟਨੀਤੀ-ਰੱਖਿਆ ਸੰਵਾਦ' (ਟੂ-ਪਲੱਸ-ਟੂ) ਸਥਾਪਤ ਕੀਤੇ ਜਾਣ ਦੀ ਵੀ ਆਸ ਪ੍ਰਗਟਾਈ।

ਦੋਹਾਂ ਆਗੂਆਂ ਨੇ 2024-2028 ਦੀ ਮਿਆਦ ਲਈ 'ਭਾਰਤ ਅਤੇ ਵੀਅਤਨਾਮ ਕਾਰਜ ਯੋਜਨਾ' ਅਤੇ ਇਸ ਸਾਂਝੇ ਬਿਆਨ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਤੇਜ਼ੀ ਨਾਲ ਲਾਗੂ ਕਰਨ 'ਤੇ ਸਹਿਮਤੀ ਪ੍ਰਗਟਾਈ।

ਆਰਥਿਕ, ਵਪਾਰ ਅਤੇ ਨਿਵੇਸ਼:

ਦੋਹਾਂ ਧਿਰਾਂ ਨੇ ਸਰਕਾਰ ਅਤੇ ਵਪਾਰ ਦੇ ਪੱਧਰ 'ਤੇ ਤੇਜ਼ੀ ਨਾਲ ਵਿਕਸਿਤ ਹੋ ਰਹੀਆਂ ਦੋਹਾਂ ਦੇਸ਼ਾਂ ਦੀਆਂ ਅਰਥਵਿਵਸਥਾਵਾਂ ਵਿਚਾਲੇ ਦੁਵੱਲੇ ਵਪਾਰ, ਨਿਵੇਸ਼ ਅਤੇ ਤਕਨੀਕੀ ਭਾਈਵਾਲੀ ਵਧਾਉਣ ਲਈ ਸਹਿਯੋਗ ਨੂੰ ਵਿਆਪਕ ਬਣਾਉਣ 'ਤੇ ਸਹਿਮਤੀ ਪ੍ਰਗਟਾਈ। ਉਨ੍ਹਾਂ ਨੇ ਦੁਵੱਲੇ ਵਪਾਰ ਵਿੱਚ ਪਿਛਲੇ 10 ਸਾਲਾਂ ਵਿੱਚ ਹੋਏ ਵਾਧੇ ਨੂੰ ਵੇਖਦਿਆਂ ਸੰਤੁਲਿਤ ਅਤੇ ਆਪਸੀ ਲਾਭਕਾਰੀ ਉਪਾਵਾਂ ਨਾਲ ਇਸ ਨੂੰ ਹੋਰ ਵਧਾਉਣ ਦੀ ਲੋੜ 'ਤੇ ਜ਼ੋਰ ਦਿੱਤਾ ਅਤੇ 2030 ਤੱਕ ਆਪਸੀ ਵਪਾਰ 25 ਅਰਬ ਡਾਲਰ ਪਹੁੰਚਾਉਣ ਦੇ ਨਵੇਂ ਟੀਚੇ 'ਤੇ ਸਹਿਮਤੀ ਪ੍ਰਗਟਾਈ।

ਉਨ੍ਹਾਂ ਨੇ ਆਪਣੇ ਦੇਸ਼ਾਂ ਵਿੱਚ ਇੱਕ-ਦੂਜੇ ਦੇ ਖੇਤੀਬਾੜੀ ਉਤਪਾਦਾਂ ਸਮੇਤ ਬਾਜ਼ਾਰ ਤੱਕ ਪਹੁੰਚ ਨੂੰ ਸੌਖਾ ਬਣਾਉਣ 'ਤੇ ਸਹਿਮਤੀ ਪ੍ਰਗਟਾਈ। ਦੋਹਾਂ ਆਗੂਆਂ ਨੇ ਭਾਰਤੀ ਅੰਗੂਰਾਂ ਅਤੇ ਵੀਅਤਨਾਮੀ ਡੂਰੀਅਨ ਲਈ ਬਾਜ਼ਾਰ ਤੱਕ ਪਹੁੰਚ ਪ੍ਰਦਾਨ ਕਰਨ ਦੇ ਫ਼ੈਸਲੇ ਦਾ ਵੀ ਸਵਾਗਤ ਕੀਤਾ। ਉਹ ਤੇਜ਼ੀ ਨਾਲ ਦੁਵੱਲੇ ਸਲਾਹ-ਮਸ਼ਵਰੇ ਰਾਹੀਂ ਤਕਨੀਕੀ ਮੁੱਦਿਆਂ ਨੂੰ ਜਲਦੀ ਹੱਲ ਕਰਕੇ ਭਾਰਤੀ ਅਨਾਰਾਂ ਅਤੇ ਵੀਅਤਨਾਮੀ ਪੋਮੇਲੋ ਲਈ ਬਾਜ਼ਾਰ ਤੱਕ ਪਹੁੰਚ ਵਿੱਚ ਤੇਜ਼ੀ ਲਿਆਉਣ 'ਤੇ ਵੀ ਸਹਿਮਤ ਹੋ ਗਏ।

ਦੋਵੇਂ ਧਿਰਾਂ ਆਪਸੀ ਹਿੱਤਾਂ ਦੇ ਖੇਤਰਾਂ ਵਿੱਚ ਸਪਲਾਈ ਲੜੀ ਨੂੰ ਮਜ਼ਬੂਤ ਕਰਨ 'ਤੇ ਵੀ ਸਹਿਮਤ ਹੋ ਗਈਆਂ। ਵੀਅਤਨਾਮ ਨੇ ਆਪਣੇ ਸਪਲਾਈ ਸਰੋਤਾਂ ਵਿੱਚ ਵਿਭਿੰਨਤਾ ਲਿਆਉਣ ਅਤੇ ਘਰੇਲੂ ਉਤਪਾਦਨ ਅਤੇ ਨਿਰਯਾਤ ਦੀਆਂ ਲੋੜਾਂ ਪੂਰੀਆਂ ਕਰਨ ਲਈ ਭਾਰਤ ਤੋਂ ਵੱਧ ਉਤਪਾਦਾਂ ਦੇ ਆਯਾਤ ਦੀ ਵਚਨਬੱਧਤਾ ਦੀ ਪੁਸ਼ਟੀ ਕੀਤੀ। ਦੋਵੇਂ ਧਿਰਾਂ ਦੋਹਾਂ ਦੇਸ਼ਾਂ ਦੀਆਂ ਕੰਪਨੀਆਂ ਲਈ ਵਪਾਰਕ ਸੌਖ ਵਾਸਤੇ ਮਿਆਰਾਂ ਦੀ ਪਾਲਣਾ ਦੇ ਪ੍ਰਮਾਣੀਕਰਨ ਸਮੇਤ ਵਧੇਰੇ ਸਾਜ਼ਗਾਰ ਰੈਗੂਲੇਟਰੀ ਮਾਹੌਲ ਬਣਾਉਣ ਦੇ ਉਪਾਵਾਂ ਦਾ ਪਤਾ ਲਗਾਉਣ 'ਤੇ ਸਹਿਮਤ ਹੋਈਆਂ। ਉਨ੍ਹਾਂ ਨੇ ਦੁਵੱਲੇ ਸੰਸਥਾਗਤ ਪ੍ਰਬੰਧਾਂ ਤਹਿਤ ਆਪਸੀ ਮੁੱਦਿਆਂ ਦੇ ਹੱਲ ਲਈ ਉਸਾਰੂ ਗੱਲਬਾਤ ਜਾਰੀ ਰੱਖਣ ਦੀ ਮਹੱਤਤਾ 'ਤੇ ਜ਼ੋਰ ਦਿੱਤਾ।

ਦੋਹਾਂ ਦੇਸ਼ਾਂ ਦੇ ਆਗੂਆਂ ਨੇ ਆਸੀਆਨ-ਭਾਰਤ ਵਪਾਰ ਸਮਝੌਤੇ ਦੀ ਚੱਲ ਰਹੀ ਸਮੀਖਿਆ ਨੂੰ ਜਲਦੀ ਪੂਰਾ ਕਰਨ 'ਤੇ ਸਹਿਮਤੀ ਪ੍ਰਗਟਾਈ। ਉਨ੍ਹਾਂ ਕਿਹਾ ਕਿ ਇਹ ਸਮਝੌਤਾ ਆਪਸੀ ਲਾਭਕਾਰੀ, ਵਪਾਰ ਲਈ ਸੌਖਾ ਅਤੇ ਮੌਜੂਦਾ ਆਲਮੀ ਵਪਾਰਕ ਰੀਤਾਂ ਦੇ ਅਨੁਕੂਲ ਹੋਣਾ ਚਾਹੀਦਾ ਹੈ।

ਦੋਹਾਂ ਆਗੂਆਂ ਨੇ ਭਾਰਤ-ਵੀਅਤਨਾਮ ਆਰਥਿਕ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ, ਖ਼ਾਸ ਕਰਕੇ ਉੱਚ-ਤਕਨਾਲੋਜੀ, ਆਵਾਜਾਈ, ਨਿਰਮਾਣ, ਲੌਜਿਸਟਿਕਸ, ਨਵਿਆਉਣਯੋਗ ਊਰਜਾ, ਉੱਨਤ ਖੇਤੀਬਾੜੀ, ਇਲੈਕਟ੍ਰਿਕ ਵਾਹਨ, ਸੂਚਨਾ ਤਕਨਾਲੋਜੀ, ਸਿਹਤ ਸੰਭਾਲ, ਖੇਤੀਬਾੜੀ ਅਤੇ ਖੇਤੀ-ਪ੍ਰੋਸੈਸਿੰਗ, ਮੱਛੀ ਪਾਲਣ, ਸੈਰ-ਸਪਾਟਾ ਅਤੇ ਮਹਿਮਾਨ-ਨਿਵਾਜ਼ੀ ਸੇਵਾ ਵਰਗੇ ਖੇਤਰਾਂ ਵਿੱਚ ਦੋਹਾਂ ਦੇਸ਼ਾਂ ਵਿਚਾਲੇ ਵੱਧ ਨਿਵੇਸ਼ ਨੂੰ ਉਤਸ਼ਾਹਿਤ ਕਰਨ 'ਤੇ ਸਹਿਮਤੀ ਪ੍ਰਗਟਾਈ। ਉਨ੍ਹਾਂ ਨੇ ਦੋਹਾਂ ਦੇਸ਼ਾਂ ਦੇ ਸਟਾਰਟਅੱਪ ਈਕੋਸਿਸਟਮ ਵਿਚਾਲੇ ਸਬੰਧਾਂ ਨੂੰ ਮਜ਼ਬੂਤ ਕਰਨ ਅਤੇ ਨਵੀਨਤਾ ਕੇਂਦਰਾਂ ਵਿਚਾਲੇ ਠੋਸ ਸਹਿਯੋਗ ਨੂੰ ਉਤਸ਼ਾਹਿਤ ਕਰਨ 'ਤੇ ਵੀ ਸਹਿਮਤੀ ਪ੍ਰਗਟਾਈ।

ਤੇਲ ਅਤੇ ਗੈਸ ਦੀ ਖੋਜ ਦੇ ਖੇਤਰ ਵਿੱਚ ਭਾਰਤ ਅਤੇ ਵੀਅਤਨਾਮ ਵਿਚਾਲੇ ਦਹਾਕਿਆਂ ਪੁਰਾਣੇ ਸੰਸਥਾਗਤ ਸਬੰਧਾਂ ਦੀ ਸ਼ਲਾਘਾ ਕਰਦਿਆਂ ਅਤੇ ਇਸ ਖੇਤਰ ਵਿੱਚ ਆਪਸੀ ਲਾਭਕਾਰੀ ਸਹਿਯੋਗ ਨੂੰ ਸਮਝਦਿਆਂ, ਦੋਹਾਂ ਆਗੂਆਂ ਨੇ ਵੀਅਤਨਾਮੀ ਅਤੇ ਅੰਤਰਰਾਸ਼ਟਰੀ ਕਾਨੂੰਨਾਂ, ਖ਼ਾਸ ਕਰਕੇ 1982 ਦੇ ਯੂਐੱਨਸੀਐੱਲਓਐੱਸ ਅਨੁਸਾਰ, ਭਾਰਤੀ ਕੰਪਨੀਆਂ ਦੀ ਦਿਲਚਸਪੀ ਵਾਲੇ ਨਵੇਂ ਤੇਲ ਖੂਹਾਂ ਦੇ ਵਿਕਾਸ ਸਮੇਤ ਖੋਜ ਅਤੇ ਉਤਪਾਦਨ ਦੀਆਂ ਗਤੀਵਿਧੀਆਂ ਵਧਾਉਣ 'ਤੇ ਸਹਿਮਤੀ ਪ੍ਰਗਟਾਈ।

ਈ-ਕਾਮਰਸ ਅਤੇ ਡਿਜੀਟਲ ਅਰਥਵਿਵਸਥਾ ਦੀ ਵਧਦੀ ਮਹੱਤਤਾ ਨੂੰ ਸਵੀਕਾਰ ਕਰਦਿਆਂ, ਦੋਹਾਂ ਆਗੂਆਂ ਨੇ ਇਨ੍ਹਾਂ ਖੇਤਰਾਂ ਵਿੱਚ ਸਹਿਯੋਗ ਨੂੰ ਮਜ਼ਬੂਤ ਕਰਨ 'ਤੇ ਸਹਿਮਤੀ ਪ੍ਰਗਟਾਈ। ਇਸ ਤਹਿਤ ਉਨ੍ਹਾਂ ਦੇ ਵਿਕਾਸ ਵਿੱਚ ਸਹਾਇਕ ਅਤੇ ਕਾਰੋਬਾਰਾਂ, ਖ਼ਾਸ ਕਰਕੇ ਸੂਖਮ, ਲਘੂ ਅਤੇ ਦਰਮਿਆਨੇ ਉਦਯੋਗਾਂ (ਐੱਮਐੱਸਐੱਮਈ) ਨੂੰ ਈ-ਕਾਮਰਸ ਵਿੱਚ ਹਿੱਸਾ ਲੈਣ ਅਤੇ ਖੇਤਰੀ ਅਤੇ ਆਲਮੀ ਮੁੱਲ ਲੜੀਆਂ ਵਿੱਚ ਡੂੰਘਾਈ ਅਤੇ ਸਥਾਈ ਤੌਰ 'ਤੇ ਏਕੀਕ੍ਰਿਤ ਹੋਣ ਵਿੱਚ ਸਹਾਇਤਾ ਲਈ ਸਾਜ਼ਗਾਰ ਨਿਯਮਾਂ ਅਤੇ ਨੀਤੀਆਂ ਨੂੰ ਵਿਕਸਿਤ ਕਰਨ ਵਿੱਚ ਤਜਰਬਾ ਸਾਂਝਾ ਕਰਨ 'ਤੇ ਸਹਿਮਤੀ ਬਣੀ।

ਸਿਹਤ

ਦੋਹਾਂ ਆਗੂਆਂ ਨੇ ਸਿਹਤ ਖੇਤਰ ਵਿੱਚ ਸਹਿਯੋਗ ਨੂੰ ਮਜ਼ਬੂਤ ਕਰਨ ਦੀ ਵਚਨਬੱਧਤਾ ਦੀ ਪੁਸ਼ਟੀ ਕੀਤੀ। ਭਾਰਤੀ ਦਵਾ ਉਦਯੋਗ ਦੀ ਤਰੱਕੀ ਨੂੰ ਸਵੀਕਾਰ ਕਰਦਿਆਂ, ਦੋਹਾਂ ਧਿਰਾਂ ਨੇ ਆਪਸੀ ਸਹਿਮਤੀ ਨਾਲ 2027 ਤੋਂ ਵੀਅਤਨਾਮੀ ਜਨਤਕ ਸਿਹਤ ਸਹੂਲਤਾਂ ਲਈ ਦਵਾਈਆਂ ਦੀ ਖਰੀਦ ਵਿੱਚ ਭਾਰਤੀ ਕੰਪਨੀਆਂ ਦੀ ਸੰਭਾਵੀ ਭਾਗੀਦਾਰੀ ਦੇ ਉਪਾਵਾਂ ਦਾ ਪਤਾ ਲਗਾਉਣ 'ਤੇ ਸਹਿਮਤੀ ਪ੍ਰਗਟਾਈ। ਤਕਨਾਲੋਜੀ ਦੀ ਵਧਦੀ ਮਹੱਤਤਾ ਨੂੰ ਸਮਝਦਿਆਂ ਉਨ੍ਹਾਂ ਨੇ ਸਿਹਤ ਖੇਤਰ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ (ਏਆਈ) ਦੀ ਵਰਤੋਂ ਸਮੇਤ ਸਿਹਤ ਸੰਭਾਲ ਦੇ ਡਿਜੀਟਲ ਬਦਲਾਅ ਵਿੱਚ ਸਹਿਯੋਗ ਨੂੰ ਉਤਸ਼ਾਹਿਤ ਕੀਤਾ।

ਦੋਹਾਂ ਦੇਸ਼ਾਂ ਵਿੱਚ ਰਵਾਇਤੀ ਦਵਾਈ ਦੇ ਲੰਬੇ ਇਤਿਹਾਸ ਅਤੇ ਅਮੀਰ ਵਿਰਾਸਤ ਨੂੰ ਵੇਖਦਿਆਂ, ਦੋਹਾਂ ਆਗੂਆਂ ਨੇ ਗਿਆਨ, ਖੋਜ ਅਤੇ ਵਧੀਆ ਤਰੀਕਿਆਂ ਦੇ ਆਦਾਨ-ਪ੍ਰਦਾਨ ਨੂੰ ਹੁਲਾਰਾ ਦੇਣ ਦੇ ਨਾਲ-ਨਾਲ ਨੇੜਲੇ ਸੰਸਥਾਗਤ ਸਬੰਧਾਂ ਨੂੰ ਉਤਸ਼ਾਹਿਤ ਕਰਨ 'ਤੇ ਸਹਿਮਤੀ ਪ੍ਰਗਟਾਈ। ਉਨ੍ਹਾਂ ਨੇ 'ਰਵਾਇਤੀ ਦਵਾਈ ਬਾਰੇ ਸਮਝੌਤਾ ਪੱਤਰ' ਦੇ ਮੁਕੰਮਲ ਹੋਣ ਅਤੇ ਵੀਅਤਨਾਮ ਵਿੱਚ 'ਆਯੁਰਵੇਦ ਵਿੱਚ ਇੱਕ ਅਕਾਦਮਿਕ ਚੇਅਰ' ਦੀ ਸਥਾਪਨਾ ਦੇ ਪ੍ਰਸਤਾਵਿਤ ਸਮਝੌਤਾ ਪੱਤਰ ਵਿੱਚ ਤਰੱਕੀ ਦਾ ਸਵਾਗਤ ਕੀਤਾ।

ਰੱਖਿਆ ਅਤੇ ਸੁਰੱਖਿਆ ਖੇਤਰ

ਦੋਹਾਂ ਆਗੂਆਂ ਨੇ ਰੱਖਿਆ ਅਤੇ ਸੁਰੱਖਿਆ ਸਹਿਯੋਗ ਨੂੰ ਭਾਰਤ-ਵੀਅਤਨਾਮ ਵਿਆਪਕ ਰਣਨੀਤਕ ਭਾਈਵਾਲੀ ਦੇ ਮੁੱਖ ਥੰਮ੍ਹ ਹੋਣ ਦੀ ਮੁੜ ਪੁਸ਼ਟੀ ਕਰਦਿਆਂ 2030 ਤੱਕ 'ਭਾਰਤ-ਵੀਅਤਨਾਮ ਰੱਖਿਆ ਭਾਈਵਾਲੀ 'ਤੇ ਸਾਂਝਾ ਵਿਜ਼ਨ ਬਿਆਨ' ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਦੀ ਸ਼ਲਾਘਾ ਕੀਤੀ, ਜੋ ਦੋਹਾਂ ਦੇਸ਼ਾਂ ਵਿਚਾਲੇ ਵਧਦੇ ਰੱਖਿਆ ਸਬੰਧਾਂ ਦੀ ਅਗਵਾਈ ਕਰਦਾ ਹੈ।

ਦੋਹਾਂ ਦੇਸ਼ਾਂ ਦੇ ਆਗੂਆਂ ਨੇ ਰੱਖਿਆ ਨੀਤੀ ਵਾਰਤਾਲਾਪ, ਸਾਂਝੇ ਅਭਿਆਸ, ਸਟਾਫ਼ ਵਾਰਤਾ, ਸਾਂਝੀ ਖੋਜ ਅਤੇ ਨਵੀਆਂ ਰੱਖਿਆ ਤਕਨਾਲੋਜੀਆਂ ਦੇ ਸਹਿ-ਉਤਪਾਦਨ, ਜਲ ਸੈਨਾ ਅਤੇ ਹਵਾਈ ਸੈਨਾ ਦੇ ਜਹਾਜ਼ਾਂ ਰਾਹੀਂ ਬੰਦਰਗਾਹਾਂ 'ਤੇ ਵੱਧ ਆਵਾਜਾਈ, ਸ਼ਾਂਤੀ-ਰੱਖਿਅਕ ਗਤੀਵਿਧੀਆਂ, ਸੂਚਨਾ ਸਾਂਝੀਕਰਨ, ਜਲ-ਵਿਗਿਆਨ, ਰੱਖਿਆ ਪ੍ਰਦਰਸ਼ਨੀਆਂ, ਸਮਰੱਥਾ ਨਿਰਮਾਣ, ਰੱਖਿਆ ਉਦਯੋਗਿਕ ਸਹਿਯੋਗ, ਸਮੁੰਦਰੀ ਸੁਰੱਖਿਆ, ਸਮੁੰਦਰੀ ਸੁਰੱਖਿਆ ਅਤੇ ਖੋਜ ਤੇ ਬਚਾਅ ਮੁਹਿੰਮਾਂ ਸਮੇਤ ਰੱਖਿਆ ਸਹਿਯੋਗ ਦੇ ਰਵਾਇਤੀ ਅਤੇ ਉੱਭਰਦੇ ਖੇਤਰਾਂ ਵਿੱਚ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਅਤੇ ਸਰਗਰਮ ਭਾਗੀਦਾਰੀ ਵਧਾਉਣ 'ਤੇ ਸਹਿਮਤੀ ਪ੍ਰਗਟਾਈ। ਇਹ ਸਾਰੇ ਖੇਤਰ ਦੋਹਾਂ ਦੇਸ਼ਾਂ ਦੇ ਆਪਸੀ ਹਿੱਤਾਂ ਅਤੇ ਤਰਜੀਹਾਂ 'ਤੇ ਅਧਾਰਿਤ ਹਨ ਅਤੇ ਵਿਆਪਕ ਹਿੰਦ-ਪ੍ਰਸ਼ਾਂਤ ਖੇਤਰ ਵਿੱਚ ਵੱਧ ਸਥਿਰਤਾ ਲਿਆਉਣ ਵਿੱਚ ਵੀ ਯੋਗਦਾਨ ਪਾਉਣਗੇ। ਉਨ੍ਹਾਂ ਨੇ ਦੋਹਾਂ ਦੇਸ਼ਾਂ ਵਿਚਾਲੇ ਰੱਖਿਆ ਪ੍ਰਣਾਲੀਆਂ ਦੀ ਖਰੀਦ ਵਧਾਉਣ ਦਾ ਵੀ ਫ਼ੈਸਲਾ ਕੀਤਾ।

ਦੋਹਾਂ ਆਗੂਆਂ ਨੇ ਵੀਅਤਨਾਮ ਲਈ ਭਾਰਤ ਵੱਲੋਂ ਦਿੱਤੇ ਗਏ ਰਿਆਇਤੀ ਰੱਖਿਆ ਕਰਜ਼ੇ ਨੂੰ ਲਾਗੂ ਕਰਨ ਵਿੱਚ ਹੋਈ ਲਗਾਤਾਰ ਤਰੱਕੀ ਦਾ ਸਵਾਗਤ ਕੀਤਾ, ਜਿਸ ਨਾਲ ਵੀਅਤਨਾਮ ਦੀ ਰੱਖਿਆ ਸਮਰੱਥਾ ਨੂੰ ਮਜ਼ਬੂਤ ਕਰਨ ਅਤੇ ਦੁਵੱਲੇ ਰੱਖਿਆ ਸਹਿਯੋਗ ਨੂੰ ਅੱਗੇ ਵਧਾਉਣ ਵਿੱਚ ਯੋਗਦਾਨ ਮਿਲਿਆ ਹੈ।

ਦੋਹਾਂ ਆਗੂਆਂ ਨੇ 'ਆਪਸੀ ਸੰਚਾਲਨ ਸਹਾਇਤਾ ਸਮਝੌਤਾ'; 'ਪਣਡੁੱਬੀ ਖੋਜ ਅਤੇ ਬਚਾਅ ਸਹਾਇਤਾ ਅਤੇ ਸਹਿਯੋਗ ਬਾਰੇ ਸਮਝੌਤਾ ਪੱਤਰ'; ਅਤੇ 'ਰੱਖਿਆ ਉਦਯੋਗਿਕ ਸਹਿਯੋਗ ਨੂੰ ਮਜ਼ਬੂਤ ਕਰਨ ਬਾਰੇ ਇਰਾਦਾ ਪੱਤਰ' ਸਮੇਤ ਦੁਵੱਲੇ ਰੱਖਿਆ ਸਮਝੌਤਿਆਂ ਨੂੰ ਲਾਗੂ ਕਰਨ 'ਤੇ ਤਸੱਲੀ ਪ੍ਰਗਟਾਈ।

ਦੋਹਾਂ ਆਗੂਆਂ ਨੇ ਮਈ 2025 ਵਿੱਚ ਵੀਅਤਨਾਮ ਦੇ ਤੱਟ 'ਤੇ ਦੋਹਾਂ ਦੇਸ਼ਾਂ ਦੀਆਂ ਜਲ ਸੈਨਾਵਾਂ ਦੁਆਰਾ ਕੀਤੇ ਗਏ ਪਹਿਲੇ ਸਾਂਝੇ ਜਲ-ਵਿਗਿਆਨਕ ਸਰਵੇਖਣ ਦਾ ਸਵਾਗਤ ਕੀਤਾ ਅਤੇ ਭਵਿੱਖ ਵਿੱਚ ਨਿਯਮਤ ਤੌਰ 'ਤੇ ਇਸੇ ਤਰ੍ਹਾਂ ਦੇ ਅਭਿਆਸ ਕਰਨ 'ਤੇ ਸਹਿਮਤੀ ਪ੍ਰਗਟਾਈ।

ਵੀਅਤਨਾਮ ਨੇ 'ਭਾਰਤੀ ਤਕਨੀਕੀ ਅਤੇ ਆਰਥਿਕ ਸਹਿਯੋਗ ਪ੍ਰੋਗਰਾਮ' ਤਹਿਤ ਵੀਅਤਨਾਮ ਦੇ ਰੱਖਿਆ ਕਰਮਚਾਰੀਆਂ ਨੂੰ ਦਿੱਤੀ ਜਾ ਰਹੀ ਸਿਖਲਾਈ ਦੀ ਸ਼ਲਾਘਾ ਕੀਤੀ। ਇਹ ਸਿਖਲਾਈ ਦੂਰਸੰਚਾਰ ਯੂਨੀਵਰਸਿਟੀ (ਟੀਸੀਯੂ), ਜਲ ਸੈਨਾ ਅਕੈਡਮੀ ਅਤੇ ਹਵਾਈ ਸੈਨਾ ਕਾਲਜ, ਨ੍ਹਾ ਟ੍ਰਾਂਗ ਵਿੱਚ ਭਾਰਤੀ ਥਲ ਸੈਨਾ, ਜਲ ਸੈਨਾ ਅਤੇ ਹਵਾਈ ਸੈਨਾ ਦੀਆਂ ਸਿਖਲਾਈ ਟੀਮਾਂ ਦੁਆਰਾ ਸਮਰੱਥਾ ਨਿਰਮਾਣ ਲਈ ਦਿੱਤੀ ਜਾਂਦੀ ਹੈ। ਨਾਲ ਹੀ, ਟੀਸੀਯੂ, ਨ੍ਹਾ ਟ੍ਰਾਂਗ ਵਿੱਚ 'ਆਰਮੀ ਸਾਫਟਵੇਅਰ ਪਾਰਕ' ਦੀ ਸਥਾਪਨਾ ਵਿੱਚ ਭਾਰਤ ਦੇ ਸਹਿਯੋਗ ਦੀ ਵੀ ਸ਼ਲਾਘਾ ਕੀਤੀ ਗਈ। ਦੋਹਾਂ ਆਗੂਆਂ ਨੇ ਇਸ ਗੱਲ ਦਾ ਵੀ ਸਵਾਗਤ ਕੀਤਾ ਕਿ ਦੋਵੇਂ ਦੇਸ਼ 2027-2030 ਦੀ ਮਿਆਦ ਵਿੱਚ 'ਸਾਈਬਰ ਸੁਰੱਖਿਆ 'ਤੇ ਆਸੀਆਨ ਰੱਖਿਆ ਮੰਤਰੀਆਂ ਦੀ ਮੀਟਿੰਗ-ਕਮ-ਮਾਹਿਰ ਕਾਰਜ ਗਰੁੱਪ' ਦੀ ਸਾਂਝੀ-ਪ੍ਰਧਾਨਗੀ ਕਰਨਗੇ।

ਦੋਹਾਂ ਆਗੂਆਂ ਨੇ ਭਾਰਤ ਦੇ ਕਾਨੂੰਨ ਅਤੇ ਨਿਆਂ ਮੰਤਰਾਲੇ ਅਤੇ ਵੀਅਤਨਾਮ ਦੇ ਨਿਆਂ ਮੰਤਰਾਲੇ ਵਿਚਾਲੇ ਹੋਏ ਸਮਝੌਤਾ ਪੱਤਰ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਕੇ ਦੋਹਾਂ ਦੇਸ਼ਾਂ ਵਿਚਾਲੇ ਕਾਨੂੰਨੀ ਅਤੇ ਨਿਆਂਇਕ ਖੇਤਰਾਂ ਵਿੱਚ ਸਹਿਯੋਗ ਨੂੰ ਮਜ਼ਬੂਤ ਕਰਨ 'ਤੇ ਸਹਿਮਤੀ ਪ੍ਰਗਟਾਈ।

ਦੋਹਾਂ ਧਿਰਾਂ ਨੇ ਸਾਂਝੇ ਉਦੇਸ਼ਾਂ ਲਈ ਵੀਅਤਨਾਮ ਦੇ ਜਨਤਕ ਸੁਰੱਖਿਆ ਮੰਤਰਾਲੇ ਅਤੇ ਭਾਰਤ ਦੇ ਰਾਸ਼ਟਰੀ ਸੁਰੱਖਿਆ ਕੌਂਸਲ ਸਕੱਤਰੇਤ ਵਿਚਾਲੇ ਸਹਿਯੋਗ ਨੂੰ ਹੋਰ ਡੂੰਘਾ ਕਰਨ 'ਤੇ ਵੀ ਸਹਿਮਤੀ ਪ੍ਰਗਟਾਈ। ਉਨ੍ਹਾਂ ਨੇ ਸੂਚਨਾ ਸਾਂਝੀਕਰਨ, ਸਾਈਬਰ ਸੁਰੱਖਿਆ, ਅੱਤਵਾਦ-ਵਿਰੋਧੀ ਉਪਾਵਾਂ ਅਤੇ ਉੱਚ-ਤਕਨੀਕੀ ਅਪਰਾਧ, ਅੰਤਰਰਾਸ਼ਟਰੀ ਅਪਰਾਧ, ਮਨੀ ਲਾਂਡਰਿੰਗ ਅਤੇ ਆਨਲਾਈਨ ਘੁਟਾਲਿਆਂ ਨਾਲ ਨਜਿੱਠਣ ਵਿੱਚ ਸਹਿਯੋਗ ਵਧਾਉਣ 'ਤੇ ਸਹਿਮਤੀ ਪ੍ਰਗਟਾਈ। ਇਸ ਤੋਂ ਇਲਾਵਾ ਦੋਹਾਂ ਧਿਰਾਂ ਨੇ 'ਭਾਰਤ-ਵੀਅਤਨਾਮ ਸੁਰੱਖਿਆ ਵਾਰਤਾ' ਸਮੇਤ ਮੌਜੂਦਾ ਸਹਿਯੋਗ ਪ੍ਰਣਾਲੀਆਂ ਦੀ ਪ੍ਰਭਾਵਸ਼ਾਲੀ ਵਰਤੋਂ ਕਰਨ ਦੀ ਮਹੱਤਤਾ 'ਤੇ ਜ਼ੋਰ ਦਿੱਤਾ।

ਆਗੂਆਂ ਨੇ 'ਪਹਿਲੀ ਭਾਰਤ-ਵੀਅਤਨਾਮ ਸਾਈਬਰ ਨੀਤੀ ਵਾਰਤਾ' ਦੀ ਸਫਲਤਾ ਦਾ ਸਵਾਗਤ ਕੀਤਾ, ਜਿਸ ਵਿੱਚ ਦੋਹਾਂ ਧਿਰਾਂ ਨੇ ਸਾਈਬਰ ਨੀਤੀਆਂ ਵਿੱਚ ਹਾਲੀਆ ਘਟਨਾਕ੍ਰਮਾਂ 'ਤੇ ਵਿਚਾਰ ਸਾਂਝੇ ਕੀਤੇ, ਸਾਈਬਰ ਖਤਰੇ ਦੇ ਦ੍ਰਿਸ਼ ਦੀ ਸਮੀਖਿਆ ਕੀਤੀ ਅਤੇ ਦੁਵੱਲੇ ਸਹਿਯੋਗ ਦੇ ਖੇਤਰਾਂ ਦੀ ਪਛਾਣ ਕੀਤੀ। ਨਾਲ ਹੀ ਸਾਂਝੀਆਂ ਸਮਰੱਥਾ ਨਿਰਮਾਣ ਗਤੀਵਿਧੀਆਂ ਅਤੇ ਸੂਚਨਾ ਅਤੇ ਸੰਚਾਰ ਤਕਨਾਲੋਜੀ ਮੁੱਦਿਆਂ 'ਤੇ ਬਹੁ-ਪੱਖੀ ਮੰਚਾਂ 'ਤੇ ਸਹਿਯੋਗ ਵਧਾਉਣ 'ਤੇ ਵੀ ਚਰਚਾ ਕੀਤੀ। ਦੋਵੇਂ ਧਿਰਾਂ ਸੁਰੱਖਿਆ ਖੇਤਰ ਵਿੱਚ ਤਜਰਬੇ ਦੇ ਆਦਾਨ-ਪ੍ਰਦਾਨ ਅਤੇ ਸਹਿਯੋਗ ਨੂੰ ਵਧਾਉਣ 'ਤੇ ਵੀ ਸਹਿਮਤ ਹੋਈਆਂ, ਜਿਸ ਵਿੱਚ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਲਈ ਸਿਖਲਾਈ ਅਤੇ ਸਮਰੱਥਾ ਨਿਰਮਾਣ ਵਿੱਚ ਸਹਿਯੋਗ ਨੂੰ ਹੁਲਾਰਾ ਦੇਣਾ, ਪੇਸ਼ਾਵਰ ਸਿਖਲਾਈ, ਵਿਦੇਸ਼ੀ ਭਾਸ਼ਾ ਸਿਖਲਾਈ, ਸਾਈਬਰ ਸੁਰੱਖਿਆ ਜਵਾਬੀ ਹੁਨਰ, ਸੰਯੁਕਤ ਰਾਸ਼ਟਰ ਸ਼ਾਂਤੀ ਸਥਾਪਨਾ ਅਤੇ ਆਪਸੀ ਸਹਿਮਤੀ ਵਾਲੀਆਂ ਹੋਰ ਸਹਿਯੋਗ ਗਤੀਵਿਧੀਆਂ ਵਿੱਚ ਸਮਰਥਨ ਸ਼ਾਮਲ ਹੈ।

ਸਮੁੰਦਰੀ ਸਹਿਯੋਗ

ਭਾਰਤ ਅਤੇ ਵੀਅਤਨਾਮ ਵਿਚਾਲੇ ਹਜ਼ਾਰਾਂ ਸਾਲ ਪੁਰਾਣੇ ਸਮੁੰਦਰੀ ਆਵਾਜਾਈ ਦੇ ਇਤਿਹਾਸ ਨੂੰ ਸਵੀਕਾਰ ਕਰਦਿਆਂ, ਦੋਹਾਂ ਆਗੂਆਂ ਨੇ ਸਮੁੰਦਰੀ ਖੇਤਰ ਨੂੰ ਆਪਣੇ ਸਹਿਯੋਗ ਦੇ ਮੁੱਖ ਥੰਮ੍ਹਾਂ ਵਿੱਚੋਂ ਇੱਕ ਦੱਸਿਆ ਅਤੇ ਸਮੁੰਦਰੀ ਸਹਿਯੋਗ ਵਧਾਉਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਦੁਵੱਲੀ ਸਮੁੰਦਰੀ ਸੁਰੱਖਿਆ ਵਾਰਤਾ ਨੇ ਆਪਸੀ ਵਿਸ਼ਵਾਸ ਅਤੇ ਇੱਕ-ਦੂਜੇ ਦੀਆਂ ਚਿੰਤਾਵਾਂ ਦੀ ਬਿਹਤਰ ਸਮਝ ਨੂੰ ਹੁਲਾਰਾ ਦਿੱਤਾ ਹੈ। ਉਨ੍ਹਾਂ ਨੇ ਇਸ ਨੂੰ ਨਿਯਮਤ ਤੌਰ 'ਤੇ ਕਰਵਾਉਣ ਦੀ ਮਹੱਤਤਾ 'ਤੇ ਜ਼ੋਰ ਦਿੱਤਾ। ਵੀਅਤਨਾਮ ਨੇ ਸਮੁੰਦਰੀ ਖੇਤਰ ਜਾਗਰੂਕਤਾ ਸਹਿਯੋਗ ਵਧਾਉਣ ਲਈ ਭਾਰਤ ਵਿੱਚ ਗੁਰੂਗ੍ਰਾਮ ਸਥਿਤ 'ਸੂਚਨਾ ਸੰਯੋਜਨ ਕੇਂਦਰ - ਹਿੰਦ ਮਹਾਂਸਾਗਰ ਖੇਤਰ' ਵਿੱਚ ਅੰਤਰਰਾਸ਼ਟਰੀ ਸੰਪਰਕ ਅਧਿਕਾਰੀ ਨਿਯੁਕਤ ਕਰਨ ਦੇ ਸੱਦੇ ਲਈ ਭਾਰਤ ਦਾ ਧੰਨਵਾਦ ਕੀਤਾ। ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਵੀਅਤਨਾਮ ਦੇ 'ਹਿੰਦ-ਪ੍ਰਸ਼ਾਂਤ ਮਹਾਸਾਗਰ ਪਹਿਲ' ਵਿੱਚ ਸ਼ਾਮਲ ਹੋਣ ਦਾ ਸਵਾਗਤ ਕੀਤਾ ਅਤੇ ਇਸ ਪ੍ਰਬੰਧ ਤਹਿਤ ਸਹਿਯੋਗ ਵਧਾਉਣ ਦੀ ਆਸ ਪ੍ਰਗਟਾਈ। ਵੀਅਤਨਾਮ, ਆਈਪੀਓਈ ਪ੍ਰਬੰਧ ਤਹਿਤ ਭਾਰਤ ਅਤੇ ਹੋਰ ਭਾਈਵਾਲਾਂ ਨਾਲ ਤਾਲਮੇਲ ਜਾਰੀ ਰੱਖੇਗਾ, ਨਾਲ ਹੀ ਆਈਪੀਓਆਈ ਅਤੇ 'ਇੰਡੋ-ਪੈਸੀਫਿਕ 'ਤੇ ਆਸੀਆਨ ਆਊਟਲੁੱਕ' (ਏਓਆਈਪੀ) ਵਿਚਾਲੇ ਹੋਰ ਤਾਲਮੇਲ ਨੂੰ ਹੁਲਾਰਾ ਦੇਵੇਗਾ ਅਤੇ 2026 ਦੇ 'ਆਸੀਆਨ-ਭਾਰਤ ਸਮੁੰਦਰੀ ਸਹਿਯੋਗ ਸਾਲ' ਵਿੱਚ ਠੋਸ ਸਹਿਯੋਗ ਨੂੰ ਉਤਸ਼ਾਹਿਤ ਕਰੇਗਾ।

ਦੋਹਾਂ ਆਗੂਆਂ ਨੇ ਸਮੁੰਦਰੀ ਵਿਗਿਆਨ ਵਿੱਚ ਸਹਿਯੋਗ ਵਧਾਉਣ 'ਤੇ ਸਹਿਮਤੀ ਪ੍ਰਗਟਾਈ, ਜਿਸ ਵਿੱਚ ਸਮੁੰਦਰੀ ਨਿਗਰਾਨੀ ਪਲੇਟਫਾਰਮ, ਡੇਟਾ ਪ੍ਰਬੰਧਨ, ਸਮੁੰਦਰੀ ਪੂਰਵ-ਅਨੁਮਾਨ ਅਤੇ ਸੇਵਾਵਾਂ, ਸਮਰੱਥਾ ਨਿਰਮਾਣ ਅਤੇ ਸਮੁੰਦਰੀ ਵਿਗਿਆਨਕ ਖੋਜ ਵਰਗੇ ਖੇਤਰ ਸ਼ਾਮਲ ਹਨ। ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਪੈਂਗੇਸ਼ੀਅਸ ਮੱਛੀ ਦੇ ਪ੍ਰਜਨਨ ਅਤੇ ਪਾਲਣ ਸਹੂਲਤਾਂ ਦੀ ਸਥਾਪਨਾ ਅਤੇ ਭਾਰਤ ਵਿੱਚ ਮੱਸਲਜ਼ ਦੇ ਪ੍ਰਜਨਨ ਅਤੇ ਖਰੀਦ ਨੂੰ ਸਮਰੱਥ ਬਣਾਉਣ ਵਿੱਚ ਵੀਅਤਨਾਮ ਨਾਲ ਸਹਿਯੋਗ ਦਾ ਸਵਾਗਤ ਕੀਤਾ।

ਮਹੱਤਵਪੂਰਨ ਅਤੇ ਉੱਭਰਦੀਆਂ ਤਕਨਾਲੋਜੀਆਂ ਸਮੇਤ ਵਿਗਿਆਨ ਅਤੇ ਤਕਨਾਲੋਜੀ ਖੇਤਰ

ਦੋਹਾਂ ਆਗੂਆਂ ਨੇ ਡਿਜੀਟਲ ਤਕਨਾਲੋਜੀਆਂ ਦੀ ਮਹੱਤਤਾ ਨੂੰ ਦੁਹਰਾਇਆ ਅਤੇ ਵਿੱਤੀ ਨਵੀਨਤਾ ਅਤੇ ਡਿਜੀਟਲ ਭੁਗਤਾਨ 'ਤੇ ਭਾਰਤੀ ਰਿਜ਼ਰਵ ਬੈਂਕ ਅਤੇ ਸਟੇਟ ਬੈਂਕ ਆਫ ਵੀਅਤਨਾਮ ਵਿਚਾਲੇ ਸਮਝੌਤਾ ਪੱਤਰ 'ਤੇ ਹਸਤਾਖਰ ਦਾ ਸਵਾਗਤ ਕੀਤਾ। ਉਨ੍ਹਾਂ ਨੇ ਕਿਊਆਰ ਕੋਡ ਦੁਆਰਾ ਪ੍ਰਚੂਨ ਭੁਗਤਾਨ ਪਲੇਟਫਾਰਮਾਂ ਲਈ ਸੰਪਰਕ ਨੂੰ ਹੁਲਾਰਾ ਦੇਣ 'ਤੇ ਸਹਿਮਤੀ ਪ੍ਰਗਟਾਈ, ਜਿਸ ਨਾਲ ਦੋਹਾਂ ਧਿਰਾਂ ਦੇ ਸੈਰ-ਸਪਾਟੇ ਅਤੇ ਕਾਰੋਬਾਰਾਂ ਨੂੰ ਸੌਖ ਹੋਵੇਗੀ।

ਦੋਹਾਂ ਆਗੂਆਂ ਨੇ ਡਿਜੀਟਲ ਜਨਤਕ ਬੁਨਿਆਦੀ ਢਾਂਚਾ, 6ਜੀ, ਆਰਟੀਫਿਸ਼ੀਅਲ ਇੰਟੈਲੀਜੈਂਸ, ਪੁਲਾੜ ਅਤੇ ਪ੍ਰਮਾਣੂ ਤਕਨਾਲੋਜੀ, ਸਮੁੰਦਰੀ ਵਿਗਿਆਨ, ਬਾਇਓਟੈਕਨਾਲੋਜੀ, ਦਵਾਈ, ਉੱਨਤ ਸਮੱਗਰੀ ਅਤੇ ਮਹੱਤਵਪੂਰਨ ਖਣਿਜਾਂ ਵਰਗੇ ਮਹੱਤਵਪੂਰਨ ਅਤੇ ਉੱਭਰਦੇ ਤਕਨਾਲੋਜੀ ਖੇਤਰਾਂ ਵਿੱਚ ਸਹਿਯੋਗ ਅਤੇ ਭਾਈਵਾਲੀ ਵਧਾਉਣ 'ਤੇ ਸਹਿਮਤੀ ਪ੍ਰਗਟਾਈ। ਸਹਿਯੋਗ, ਆਪਸੀ ਲਾਭਕਾਰੀ ਵਿਹਾਰਕ ਪਹਿਲਕਦਮੀਆਂ ਜਿਵੇਂ ਕਿ ਸਾਂਝੀ ਖੋਜ, ਖੋਜ ਅਤੇ ਵਿਕਾਸ ਕੇਂਦਰ ਅਤੇ ਉਤਪਾਦ ਵਿਕਾਸ 'ਤੇ ਕੇਂਦਰਿਤ ਹੋਵੇਗਾ।

ਦੋਹਾਂ ਆਗੂਆਂ ਨੇ ਆਪਣੇ ਜਲਵਾਯੂ, ਟਿਕਾਊ ਵਿਕਾਸ ਟੀਚਿਆਂ ਅਤੇ ਊਰਜਾ ਬਦਲਾਅ ਦੀਆਂ ਤਰਜੀਹਾਂ ਨੂੰ ਦੁਹਰਾਉਂਦਿਆਂ, ਸਾਫ਼ ਅਤੇ ਨਵਿਆਉਣਯੋਗ ਊਰਜਾ ਦੇ ਨਾਲ-ਨਾਲ ਜਲਵਾਯੂ ਅਤੇ ਆਫ਼ਤ-ਰੋਕੂ ਤਕਨਾਲੋਜੀਆਂ ਵਿੱਚ ਸਹਿਯੋਗ ਵਧਾਉਣ 'ਤੇ ਸਹਿਮਤੀ ਪ੍ਰਗਟਾਈ। ਉਨ੍ਹਾਂ ਨੇ ਇਸ ਸਬੰਧ ਵਿੱਚ 'ਮਿਸ਼ਨ ਲਾਈਫ਼' (ਵਾਤਾਵਰਨ-ਅਨੁਕੂਲ ਜੀਵਨ-ਸ਼ੈਲੀ) ਅਤੇ 'ਅੰਤਰਰਾਸ਼ਟਰੀ ਸੂਰਜੀ ਗਠਜੋੜ' (ਆਈਐੱਸਏ) ਵਰਗੀਆਂ ਸੰਸਥਾਵਾਂ ਦੀ ਮਹੱਤਤਾ ਨੂੰ ਮਾਨਤਾ ਦਿੱਤੀ। ਭਾਰਤ ਨੇ 'ਗਲੋਬਲ ਬਾਇਓਫਿਊਲ ਅਲਾਇੰਸ' (ਜੀਬੀਏ) ਵਿੱਚ ਸ਼ਾਮਲ ਹੋਣ ਦੀ ਵੀਅਤਨਾਮ ਦੀ ਦਿਲਚਸਪੀ ਦਾ ਸਵਾਗਤ ਕੀਤਾ। ਦੋਹਾਂ ਆਗੂਆਂ ਨੇ ਆਫ਼ਤ ਜੋਖਮ ਘਟਾਉਣ ਅਤੇ ਸਥਿਤੀ ਅਨੁਕੂਲਤਾ ਵਿੱਚ ਅੰਤਰਰਾਸ਼ਟਰੀ ਸਹਿਯੋਗ ਨੂੰ ਹੁਲਾਰਾ ਦੇਣ ਵਿੱਚ 'ਆਫ਼ਤ-ਰੋਕੂ ਬੁਨਿਆਦੀ ਢਾਂਚਾ ਗੱਠਜੋੜ' (ਸੀਡੀਆਰਆਈ) ਦੀ ਮਹੱਤਤਾ ਨੂੰ ਵੀ ਸਵੀਕਾਰ ਕੀਤਾ। ਉਨ੍ਹਾਂ ਨੇ ਉੱਨਤ ਖੇਤੀਬਾੜੀ, ਟਿਕਾਊ ਜਲ ਪ੍ਰਬੰਧਨ ਅਤੇ ਹਵਾ ਪ੍ਰਦੂਸ਼ਣ ਨਿਯੰਤਰਣ ਵਿੱਚ ਡਿਜੀਟਲ ਅਤੇ ਉੱਨਤ ਤਕਨਾਲੋਜੀਆਂ ਦੀ ਵਰਤੋਂ ਵਿੱਚ ਸਹਿਯੋਗ ਨੂੰ ਉਤਸ਼ਾਹਿਤ ਕੀਤਾ।

ਦੋਹਾਂ ਆਗੂਆਂ ਨੇ ਪ੍ਰਮਾਣੂ ਊਰਜਾ ਦੀ ਸ਼ਾਂਤੀਪੂਰਨ ਵਰਤੋਂ ਦੇ ਖੇਤਰ ਵਿੱਚ ਜਾਰੀ ਸਹਿਯੋਗ 'ਤੇ ਤਸੱਲੀ ਪ੍ਰਗਟਾਈ ਅਤੇ 'ਪ੍ਰਮਾਣੂ ਊਰਜਾ 'ਤੇ ਚੌਥੀ ਭਾਰਤ-ਵੀਅਤਨਾਮ ਸੰਯੁਕਤ ਕਮੇਟੀ' ਦੀ ਮੀਟਿੰਗ ਤੋਂ ਉੱਭਰੇ ਵੱਖ-ਵੱਖ ਸਹਿਯੋਗ ਦੇ ਮੌਕਿਆਂ 'ਤੇ ਡੂੰਘਾਈ ਨਾਲ ਅਗਲੀ ਕਾਰਵਾਈ ਕਰਨ 'ਤੇ ਸਹਿਮਤੀ ਪ੍ਰਗਟਾਈ। ਭਾਰਤ ਨੇ ਵੀਅਤਨਾਮ ਦੇ ਪ੍ਰਮਾਣੂ ਊਰਜਾ ਖੇਤਰ ਵਿੱਚ ਭਾਗੀਦਾਰੀ ਦੇ ਸੱਦੇ ਦੀ ਸ਼ਲਾਘਾ ਕੀਤੀ। ਵੀਅਤਨਾਮ ਨੇ ਕੋਬਾਲਟ-60 ਦੀ ਸਪਲਾਈ ਲਈ ਭਾਰਤ ਦਾ ਧੰਨਵਾਦ ਕੀਤਾ ਅਤੇ ਦੋਵੇਂ ਧਿਰਾਂ ਵੀਅਤਨਾਮ ਨੂੰ ਇਸਦੀ ਨਿਰੰਤਰ ਸਪਲਾਈ ਲਈ ਤਰੀਕਿਆਂ ਦਾ ਪਤਾ ਲਗਾਉਣ 'ਤੇ ਸਹਿਮਤ ਹੋਈਆਂ।

ਉਨ੍ਹਾਂ ਨੇ ਵੀਅਤਨਾਮ ਵਿੱਚ 'ਆਸੀਆਨ-ਭਾਰਤ ਟਰੈਕਿੰਗ, ਡਾਟਾ ਰਿਸੈਪਸ਼ਨ ਸਟੇਸ਼ਨ ਅਤੇ ਡਾਟਾ ਪ੍ਰੋਸੈਸਿੰਗ ਸੁਵਿਧਾ' ਦੀ ਸਥਾਪਨਾ ਦੀ ਦਿਸ਼ਾ ਵਿੱਚ ਹੋਈ ਤਰੱਕੀ ਦਾ ਜ਼ਿਕਰ ਕੀਤਾ। ਵੀਅਤਨਾਮ ਨੇ ਪ੍ਰੋਜੈਕਟ ਨੂੰ ਜਲਦੀ ਪੂਰਾ ਕਰਨ ਲਈ ਆਪਣੀ ਪ੍ਰਕਿਰਿਆ ਵਿੱਚ ਤੇਜ਼ੀ ਲਿਆਉਣ 'ਤੇ ਸਹਿਮਤੀ ਪ੍ਰਗਟਾਈ।

ਦੋਹਾਂ ਆਗੂਆਂ ਨੇ ਦੁਰਲੱਭ ਖਣਿਜ ਪਦਾਰਥ ਖੇਤਰ ਵਿੱਚ ਆਪਸੀ ਸਹਿਯੋਗ ਲਈ ਭਾਰਤ ਸਰਕਾਰ ਦੇ 'ਆਈਆਰਈਐੱਲ (ਇੰਡੀਆ) ਲਿਮਟਿਡ' ਅਤੇ ਵੀਅਤਨਾਮ ਸਰਕਾਰ ਦੇ 'ਰੇਡੀਓਐਕਟਿਵ ਅਤੇ ਦੁਰਲੱਭ ਤੱਤ ਤਕਨਾਲੋਜੀ ਸੰਸਥਾਨ, ਵੀਨਾਟੌਮ' ਵਿਚਾਲੇ ਹਸਤਾਖਰ ਕੀਤੇ ਸਮਝੌਤਾ ਪੱਤਰ ਦਾ ਸਵਾਗਤ ਕੀਤਾ ਅਤੇ ਇਸ ਨੂੰ ਜਲਦੀ ਅਤੇ ਪੂਰੀ ਤਰ੍ਹਾਂ ਲਾਗੂ ਕਰਨ 'ਤੇ ਜ਼ੋਰ ਦਿੱਤਾ।

ਵਿਕਾਸ ਭਾਈਵਾਲੀ

ਦੋਹਾਂ ਆਗੂਆਂ ਨੇ 'ਮੇਕਾਂਗ-ਗੰਗਾ ਸਹਿਯੋਗ' ਢਾਂਚੇ ਤਹਿਤ 'ਤੁਰੰਤ ਪ੍ਰਭਾਵ ਵਾਲੇ ਪ੍ਰੋਜੈਕਟਾਂ' (ਕਿਊਆਈਪੀਐੱਸ), ਆਈਟੀਈਸੀ ਪ੍ਰੋਗਰਾਮਾਂ ਅਤੇ ਵਿਦਿਅਕ ਵਜ਼ੀਫ਼ਿਆਂ ਰਾਹੀਂ ਸਮਰਥਿਤ ਦੋਹਾਂ ਦੇਸ਼ਾਂ ਵਿਚਾਲੇ ਵਿਆਪਕ ਅਤੇ ਪ੍ਰਭਾਵਸ਼ਾਲੀ ਵਿਕਾਸ ਭਾਈਵਾਲੀ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਵੀਅਤਨਾਮ ਦੇ 34 ਵਿੱਚੋਂ 32 ਸੂਬਿਆਂ ਵਿੱਚ ਭਾਰਤ ਦੇ ਸਹਿਯੋਗ ਨਾਲ 66 ਕਿਊਆਈਪੀਐੱਸ ਨੂੰ ਲਾਗੂ ਕਰਨ 'ਤੇ ਤਸੱਲੀ ਪ੍ਰਗਟਾਈ, ਜਿਨ੍ਹਾਂ ਨੂੰ ਜ਼ਮੀਨੀ ਪੱਧਰ 'ਤੇ ਸਮਾਜਿਕ-ਆਰਥਿਕ ਪ੍ਰਭਾਵ ਲਈ ਸਥਾਨਕ ਸਰਕਾਰਾਂ ਅਤੇ ਭਾਈਚਾਰਿਆਂ ਤੋਂ ਵਿਆਪਕ ਸ਼ਲਾਘਾ ਮਿਲੀ ਹੈ।

ਦੋਹਾਂ ਆਗੂਆਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਭਾਰਤ ਦਾ 'ਭਾਰਤੀ ਤਕਨੀਕੀ ਅਤੇ ਆਰਥਿਕ ਸਹਿਯੋਗ ਪ੍ਰੋਗਰਾਮ' (ਆਈਟੀਈਸੀ) ਦੁਵੱਲੇ ਵਿਕਾਸ ਸਹਿਯੋਗ ਦਾ ਇੱਕ ਮੁੱਖ ਥੰਮ੍ਹ ਹੈ। ਵੀਅਤਨਾਮ ਨੇ ਆਈਟੀਈਸੀ ਪ੍ਰੋਗਰਾਮ ਦੁਆਰਾ ਵੀਅਤਨਾਮੀ ਅਧਿਕਾਰੀਆਂ ਦੀ ਸਮਰੱਥਾ ਨਿਰਮਾਣ ਵਿੱਚ ਭਾਰਤ ਦੇ ਸਹਿਯੋਗ ਅਤੇ ਨਿਰੰਤਰ ਸਮਰਥਨ ਦੀ ਸ਼ਲਾਘਾ ਕੀਤੀ, ਜਿਸ ਵਿੱਚ ਲੋੜਾਂ ਅਨੁਸਾਰ ਤਿਆਰ ਕੀਤੇ ਗਏ ਵਿਸ਼ੇਸ਼ ਸਿਖਲਾਈ ਕੋਰਸ ਅਤੇ ਵਿਦਿਆਰਥੀਆਂ ਅਤੇ ਵਿਦਵਾਨਾਂ ਲਈ ਆਈਸੀਸੀਆਰ ਵਜ਼ੀਫ਼ੇ ਸ਼ਾਮਲ ਹਨ।

ਦੋਹਾਂ ਆਗੂਆਂ ਨੇ ਯੂਨੀਵਰਸਿਟੀਆਂ, ਥਿੰਕ ਟੈਂਕਾਂ ਅਤੇ ਹੋਰ ਸੰਸਥਾਵਾਂ ਵਿਚਾਲੇ ਵਿਦਿਆਰਥੀਆਂ, ਅਧਿਆਪਕਾਂ ਅਤੇ ਖੋਜਕਰਤਾਵਾਂ ਦੇ ਆਦਾਨ-ਪ੍ਰਦਾਨ ਨੂੰ ਉਤਸ਼ਾਹਿਤ ਕਰਦਿਆਂ, ਭਾਰਤ ਦੀ ਨਾਲੰਦਾ ਯੂਨੀਵਰਸਿਟੀ ਅਤੇ ਹੋ ਚੀ ਮਿਨ੍ਹ ਨੈਸ਼ਨਲ ਪਾਲਿਟਿਕਸ ਅਕੈਡਮੀ ਵਿਚਾਲੇ ਹੋਏ ਸਮਝੌਤਾ ਪੱਤਰ ਦਾ ਸਵਾਗਤ ਕੀਤਾ।

ਸਭਿਆਚਾਰ, ਸੈਰ-ਸਪਾਟਾ ਸਹਿਯੋਗ ਅਤੇ ਲੋਕ-ਆਦਾਨ-ਪ੍ਰਦਾਨ:

ਵੀਅਤਨਾਮ ਨੇ ਮਈ-ਜੂਨ 2025 ਦੌਰਾਨ ਭਗਵਾਨ ਬੁੱਧ ਦੀਆਂ ਪਵਿੱਤਰ ਅਸਥੀਆਂ ਨੂੰ ਪ੍ਰਦਰਸ਼ਨੀ ਲਈ ਵੀਅਤਨਾਮ ਭੇਜਣ ਦੇ ਭਾਰਤ ਦੇ ਕਦਮ ਦੀ ਡੂੰਘੀ ਸ਼ਲਾਘਾ ਕੀਤੀ। ਆਗੂਆਂ ਨੇ ਮੰਨਿਆ ਕਿ ਪਵਿੱਤਰ ਅਸਥੀਆਂ ਪ੍ਰਤੀ ਵੀਅਤਨਾਮੀ ਲੋਕਾਂ ਦੀ ਡੂੰਘੀ ਸ਼ਰਧਾ ਦੋਹਾਂ ਦੇਸ਼ਾਂ ਵਿਚਾਲੇ ਡੂੰਘੇ ਸਭਿਅਤਾਗਤ ਸਬੰਧਾਂ, ਸਾਂਝੀ ਅਧਿਆਤਮਿਕ ਵਿਰਾਸਤ ਅਤੇ ਸਥਾਈ ਦੋਸਤੀ ਨੂੰ ਦਰਸਾਉਂਦੀ ਹੈ।

ਆਗੂਆਂ ਨੇ ਮੰਨਿਆ ਕਿ ਸੈਰ-ਸਪਾਟਾ ਦੋਹਾਂ ਦੇਸ਼ਾਂ ਵਿਚਾਲੇ ਸਬੰਧਾਂ ਅਤੇ ਆਰਥਿਕ ਵਿਕਾਸ ਦਾ ਇੱਕ ਮੁੱਖ ਚਾਲਕ ਹੈ। ਉਨ੍ਹਾਂ ਨੇ ਸੈਰ-ਸਪਾਟਾ ਖੇਤਰ ਵਿੱਚ ਸਹਿਯੋਗ ਸਮਝੌਤਾ ਪੱਤਰ ਦਾ ਸਵਾਗਤ ਕੀਤਾ ਅਤੇ ਸਭਿਆਚਾਰਕ ਅਤੇ ਵਿਰਾਸਤ, ਮੈਡੀਕਲ ਅਤੇ ਸਿਹਤ ਸੈਰ-ਸਪਾਟਾ ਸਮੇਤ ਹੋਰ ਖੇਤਰਾਂ ਵਿੱਚ ਟਿਕਾਊ ਅਤੇ ਸਮਾਵੇਸ਼ੀ ਢੰਗ ਨਾਲ ਦੁਵੱਲੇ ਸੈਰ-ਸਪਾਟੇ ਦੇ ਵਿਕਾਸ ਨੂੰ ਉਤਸ਼ਾਹਿਤ ਕਰਨ ਦਾ ਫ਼ੈਸਲਾ ਕੀਤਾ। ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਵੀਅਤਨਾਮ ਦੇ ਸੈਲਾਨੀਆਂ ਅਤੇ ਤੀਰਥ-ਯਾਤਰੀਆਂ ਨੂੰ ਭਾਰਤ ਵਿੱਚ 'ਬੋਧੀ ਸਰਕਟ' ਦੇ ਦੌਰੇ ਲਈ ਸੱਦਾ ਦਿੱਤਾ। ਦੋਹਾਂ ਦੇਸ਼ਾਂ ਵਿਚਾਲੇ ਸਿੱਧੀਆਂ ਉਡਾਣਾਂ ਵਿੱਚ ਵਾਧੇ ਦਾ ਸਵਾਗਤ ਕਰਦਿਆਂ, ਉਨ੍ਹਾਂ ਨੇ ਆਪਣੀਆਂ ਸ਼ਹਿਰੀ ਹਵਾਬਾਜ਼ੀ ਅਥਾਰਟੀਆਂ ਨੂੰ ਹਵਾਈ ਸੰਪਰਕ ਵਧਾਉਣ 'ਤੇ ਚਰਚਾ ਕਰਨ ਲਈ ਉਤਸ਼ਾਹਿਤ ਕੀਤਾ।

ਆਗੂਆਂ ਨੇ 2026-2030 ਲਈ ਸਭਿਆਚਾਰਕ ਆਦਾਨ-ਪ੍ਰਦਾਨ ਪ੍ਰੋਗਰਾਮ 'ਤੇ ਹਸਤਾਖਰ ਦਾ ਸਵਾਗਤ ਕੀਤਾ ਅਤੇ ਸੱਭਿਆਚਾਰਕ ਆਦਾਨ-ਪ੍ਰਦਾਨ ਅਤੇ ਲੋਕਾਂ ਵਿਚਾਲੇ ਆਪਸੀ ਸਬੰਧਾਂ ਨੂੰ ਹੋਰ ਹੁਲਾਰਾ ਦੇਣ 'ਤੇ ਸਹਿਮਤੀ ਪ੍ਰਗਟਾਈ।

ਦੋਹਾਂ ਦੇਸ਼ਾਂ ਵਿਚਾਲੇ ਡੂੰਘੇ ਸੱਭਿਅਤਾਗਤ ਸਬੰਧਾਂ ਨੂੰ ਰੇਖਾਂਕਿਤ ਕਰਦਿਆਂ, ਦੋਹਾਂ ਆਗੂਆਂ ਨੇ ਬੋਧੀ ਵਿਦਵਾਨਾਂ, ਭਿਕਸ਼ੂਆਂ, ਤੀਰਥ-ਯਾਤਰੀਆਂ ਅਤੇ ਵਿਦਿਆਰਥੀਆਂ ਦੇ ਵੱਧ ਆਦਾਨ-ਪ੍ਰਦਾਨ ਨੂੰ ਉਤਸ਼ਾਹਿਤ ਕੀਤਾ। ਵੀਅਤਨਾਮ ਨੇ 'ਮਾਈ ਸੋਨ ਯੂਨੈਸਕੋ ਵਿਸ਼ਵ ਵਿਰਾਸਤ ਸਥਾਨ' ਦੀ ਸੰਭਾਲ ਪ੍ਰਤੀ ਭਾਰਤ ਦੀ ਵਚਨਬੱਧਤਾ ਅਤੇ ਏ, ਐੱਚ ਅਤੇ ਕੇ ਬਲਾਕਾਂ ਵਿੱਚ ਭਾਰਤੀ ਪੁਰਾਤੱਤਵ ਸਰਵੇਖਣ ਵੱਲੋਂ ਕੀਤੇ ਗਏ ਮੁਰੰਮਤ ਅਤੇ ਸੰਭਾਲ ਕਾਰਜ ਅਤੇ ਈ ਅਤੇ ਐੱਫ ਬਲਾਕਾਂ ਵਿੱਚ ਚੱਲ ਰਹੇ ਕੰਮ ਅਤੇ ਵੀਅਤਨਾਮ ਦੇ ਡਾਕ ਲਾਕ ਸੂਬੇ ਵਿੱਚ 'ਨ੍ਹਾਨ ਟਾਵਰ ਪ੍ਰੋਜੈਕਟ' ਦੀ ਸ਼ਲਾਘਾ ਕੀਤੀ। ਭਾਰਤ ਨੇ ਵੱਡੀ ਗਿਣਤੀ ਵਿੱਚ ਵੀਅਤਨਾਮੀ ਸ਼ਹਿਰਾਂ ਅਤੇ ਸੂਬਿਆਂ ਵਿੱਚ 'ਅੰਤਰਰਾਸ਼ਟਰੀ ਯੋਗ ਦਿਵਸ' ਦੇ ਸਾਲਾਨਾ ਆਯੋਜਨ ਲਈ ਵੀਅਤਨਾਮ ਦੇ ਸਮਰਥਨ ਦੀ ਸ਼ਲਾਘਾ ਕੀਤੀ।

ਉਨ੍ਹਾਂ ਨੇ ਦੋਹਾਂ ਦੇਸ਼ਾਂ ਦੀਆਂ ਯੋਗ ਸੰਸਥਾਵਾਂ ਵਿਚਾਲੇ ਵੱਧ ਸਹਿਯੋਗ ਪ੍ਰਤੀ ਸਮਰਥਨ ਪ੍ਰਗਟਾਇਆ। ਉਨ੍ਹਾਂ ਨੇ ਦੋਹਾਂ ਦੇਸ਼ਾਂ ਵਿਚਾਲੇ ਸੱਭਿਆਚਾਰਕ ਆਦਾਨ-ਪ੍ਰਦਾਨ ਵਧਾਉਣ ਅਤੇ 'ਦਾ ਨਾਂਗ ਯੂਨੀਵਰਸਿਟੀ' ਅਤੇ 'ਸਮਾਜਿਕ ਵਿਗਿਆਨ ਅਤੇ ਮਾਨਵਤਾ ਯੂਨੀਵਰਸਿਟੀ' ਵਿੱਚ ਭਾਰਤ ਅਧਿਐਨ ਲਈ ਆਈਸੀਸੀਆਰ ਚੇਅਰ ਸਥਾਪਤ ਕਰਨ 'ਤੇ ਵੀ ਸਹਿਮਤੀ ਪ੍ਰਗਟਾਈ।

ਦੋਹਾਂ ਆਗੂਆਂ ਨੇ ਮੁੰਬਈ ਅਤੇ ਹੋ ਚੀ ਮਿਨ੍ਹ ਸਿਟੀ ਵਿਚਾਲੇ ਦੋਸਤੀ ਅਤੇ ਸਹਿਯੋਗ ਸਥਾਪਤ ਕਰਨ ਦੇ ਸਮਝੌਤਾ ਪੱਤਰ 'ਤੇ ਹਸਤਾਖਰ ਦਾ ਸਵਾਗਤ ਕੀਤਾ ਅਤੇ ਅਜਿਹੇ ਸਹਿਯੋਗ ਅਤੇ ਸੰਪਰਕ ਨੂੰ ਉਤਸ਼ਾਹਿਤ ਕੀਤਾ।

ਦੋਹਾਂ ਧਿਰਾਂ ਨੇ ਮਨੁੱਖੀ ਸਰੋਤਾਂ ਦੀ ਗਤੀਸ਼ੀਲਤਾ ਦੇ ਖੇਤਰ ਵਿੱਚ ਸਹਿਯੋਗ ਦੀ ਮਹੱਤਤਾ 'ਤੇ ਜ਼ੋਰ ਦਿੱਤਾ। ਦੋਹਾਂ ਧਿਰਾਂ ਨੇ ਲੇਬਰ ਮਾਰਕਿਟ ਦੀ ਗਤੀਸ਼ੀਲਤਾ ਨੂੰ ਸੌਖਾ ਬਣਾਉਣ ਸਮੇਤ ਆਪਸੀ ਹਿੱਤਾਂ ਦੇ ਮੁੱਦਿਆਂ 'ਤੇ ਚਰਚਾ ਲਈ 'ਕੌਂਸਲਰ ਵਾਰਤਾ' ਦੀ ਸਥਾਪਨਾ ਦਾ ਵੀ ਸਵਾਗਤ ਕੀਤਾ।

ਖੇਤਰੀ ਅਤੇ ਅੰਤਰਰਾਸ਼ਟਰੀ ਸਹਿਯੋਗ

ਬਦਲਦੇ ਆਲਮੀ ਭੂ-ਰਾਜਨੀਤਕ ਅਤੇ ਆਰਥਿਕ ਦ੍ਰਿਸ਼ ਦੇ ਮੱਦੇਨਜ਼ਰ, ਦੋਹਾਂ ਆਗੂਆਂ ਨੇ ਖੇਤਰ ਅਤੇ ਉਸ ਤੋਂ ਬਾਹਰ ਸ਼ਾਂਤੀ, ਸਥਿਰਤਾ, ਸਹਿਯੋਗ ਅਤੇ ਖੁਸ਼ਹਾਲੀ 'ਤੇ ਅਧਾਰਿਤ ਅੰਤਰਰਾਸ਼ਟਰੀ ਕਾਨੂੰਨਾਂ 'ਤੇ ਕੇਂਦਰਿਤ ਵਿਵਸਥਾ ਨੂੰ ਹੁਲਾਰਾ ਦੇਣ ਲਈ ਭਾਰਤ ਅਤੇ ਵੀਅਤਨਾਮ ਵਿਚਾਲੇ ਵਧਦੀ ਰਣਨੀਤਕ ਸਾਂਝ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਆਲਮੀ ਸ਼ਾਸਨ ਵਿੱਚ ਵਿਕਾਸਸ਼ੀਲ ਦੇਸ਼ਾਂ ਦੀ ਆਵਾਜ਼ ਅਤੇ ਭੂਮਿਕਾ ਨੂੰ ਮਜ਼ਬੂਤ ਕਰਨ ਦਾ ਸੱਦਾ ਦਿੱਤਾ।

ਦੋਹਾਂ ਆਗੂਆਂ ਨੇ ਸੰਯੁਕਤ ਰਾਸ਼ਟਰ ਸਮੇਤ ਬਹੁ-ਪੱਖੀ ਮੰਚਾਂ 'ਤੇ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ 'ਤੇ ਸਹਿਮਤੀ ਪ੍ਰਗਟਾਈ। ਬਹੁ-ਪੱਖਵਾਦ ਦੀ ਵਚਨਬੱਧਤਾ ਦੀ ਪੁਸ਼ਟੀ ਕਰਦਿਆਂ, ਦੋਹਾਂ ਆਗੂਆਂ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਸਮੇਤ ਅੰਤਰਰਾਸ਼ਟਰੀ ਸੰਗਠਨਾਂ ਵਿੱਚ ਸੁਧਾਰਾਂ ਪ੍ਰਤੀ ਜ਼ੋਰਦਾਰ ਸਮਰਥਨ ਪ੍ਰਗਟ ਕੀਤਾ, ਤਾਂ ਜੋ ਉਹ ਸਮਕਾਲੀ ਹਕੀਕਤਾਂ ਦੇ ਅਨੁਕੂਲ ਅਤੇ ਵੱਧ ਪ੍ਰਤੀਨਿਧਤਾ ਪ੍ਰਦਾਨ ਕਰਨ। ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਵਿੱਚ ਭਾਰਤ ਦੀ ਸਥਾਈ ਮੈਂਬਰਸ਼ਿਪ ਲਈ ਵੀਅਤਨਾਮ ਦੇ ਨਿਰੰਤਰ ਸਮਰਥਨ ਦੀ ਸ਼ਲਾਘਾ ਕੀਤੀ।

ਵੀਅਤਨਾਮ ਨੇ ਭਾਰਤ ਦੀ 2026 ਦੀ ਬ੍ਰਿਕਸ ਪ੍ਰਧਾਨਗੀ ਦਾ ਸਵਾਗਤ ਕੀਤਾ। ਭਾਰਤ ਨੇ ਵੀ ਬ੍ਰਿਕਸ ਭਾਈਵਾਲ ਦੇਸ਼ ਵਜੋਂ ਵੀਅਤਨਾਮ ਦੀ ਭੂਮਿਕਾ ਨੂੰ ਸਮਰਥਨ ਦੇਣ ਦੀ ਆਪਣੀ ਵਚਨਬੱਧਤਾ ਦੀ ਪੁਸ਼ਟੀ ਕੀਤੀ।

ਦੋਹਾਂ ਆਗੂਆਂ ਨੇ ਸਵੀਕਾਰ ਕੀਤਾ ਕਿ ਵੀਅਤਨਾਮ ਭਾਰਤ ਦੀ 'ਐਕਟ ਈਸਟ ਨੀਤੀ', 'ਵਿਜ਼ਨ ਮਹਾਸਾਗਰ' ਅਤੇ 'ਹਿੰਦ-ਪ੍ਰਸ਼ਾਂਤ ਵਿਜ਼ਨ' ਦਾ ਮੁੱਖ ਥੰਮ੍ਹ ਹੈ, ਜੋ ਮੇਕਾਂਗ ਉਪ-ਖੇਤਰ, ਆਸੀਆਨ ਅਤੇ ਹਿੰਦ-ਪ੍ਰਸ਼ਾਂਤ ਨਾਲ ਭਾਰਤ ਦੀ ਭਾਗੀਦਾਰੀ ਨੂੰ ਗਤੀ ਪ੍ਰਦਾਨ ਕਰਦਾ ਹੈ। ਦੋਹਾਂ ਆਗੂਆਂ ਨੇ ਇੱਕ ਸੁਤੰਤਰ, ਖੁੱਲ੍ਹੇ ਅਤੇ ਨਿਯਮ-ਅਧਾਰਿਤ ਹਿੰਦ-ਪ੍ਰਸ਼ਾਂਤ ਖੇਤਰ ਦੇ ਆਪਣੇ ਸਾਂਝੇ ਦ੍ਰਿਸ਼ਟੀਕੋਣ ਦੀ ਪੁਸ਼ਟੀ ਕੀਤੀ। ਵੀਅਤਨਾਮ ਨੇ ਖੇਤਰੀ ਸ਼ਾਂਤੀ, ਸਥਿਰਤਾ ਅਤੇ ਖੁਸ਼ਹਾਲੀ ਲਈ ਵਿਕਸਿਤ ਹੋ ਰਹੇ ਖੇਤਰੀ ਢਾਂਚੇ ਵਿੱਚ ਆਸੀਆਨ ਦੀ ਏਕਤਾ ਅਤੇ ਆਸੀਆਨ ਦੀ ਕੇਂਦਰੀਅਤਾ ਲਈ ਭਾਰਤ ਦੇ ਨਿਰੰਤਰ ਸਮਰਥਨ ਦੀ ਸ਼ਲਾਘਾ ਕੀਤੀ। ਦੋਹਾਂ ਧਿਰਾਂ ਨੇ ਆਸੀਆਨ-ਭਾਰਤ ਵਿਆਪਕ ਰਣਨੀਤਕ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨ ਪ੍ਰਤੀ ਸਮਰਥਨ ਪ੍ਰਗਟਾਇਆ, ਜੋ ਸਬੰਧਤ ਮੈਂਬਰ ਦੇਸ਼ਾਂ ਨਾਲ ਦੁਵੱਲੇ ਸਬੰਧਾਂ ਦਾ ਪੂਰਕ ਹੈ।

ਖੁਸ਼ਹਾਲੀ ਅਤੇ ਸੁਰੱਖਿਆ ਵਿਚਾਲੇ ਸਬੰਧਾਂ ਨੂੰ ਰੇਖਾਂਕਿਤ ਕਰਦਿਆਂ, ਦੋਹਾਂ ਆਗੂਆਂ ਨੇ ਦੱਖਣੀ ਚੀਨ ਸਾਗਰ ਵਿੱਚ ਸ਼ਾਂਤੀ, ਸਥਿਰਤਾ, ਸੁਰੱਖਿਆ ਅਤੇ ਜਹਾਜ਼ਰਾਨੀ ਅਤੇ ਹਵਾਈ ਉਡਾਣ ਦੀ ਆਜ਼ਾਦੀ ਬਣਾਈ ਰੱਖਣ ਦੀ ਮਹੱਤਤਾ ਦੀ ਪੁਸ਼ਟੀ ਕੀਤੀ, ਨਾਲ ਹੀ ਅੰਤਰਰਾਸ਼ਟਰੀ ਕਾਨੂੰਨ, ਖ਼ਾਸ ਕਰਕੇ 1982 ਦੇ ਸੰਯੁਕਤ ਰਾਸ਼ਟਰ ਸਮੁੰਦਰੀ ਕਾਨੂੰਨ ਸੰਮੇਲਨ (ਯੂਐੱਨਸੀਐੱਲਓਐੱਸ) ਅਨੁਸਾਰ ਤਾਕਤ ਦੀ ਵਰਤੋਂ ਜਾਂ ਧਮਕੀ ਤੋਂ ਬਿਨਾਂ ਵਿਵਾਦਾਂ ਦੇ ਸ਼ਾਂਤੀਪੂਰਨ ਹੱਲ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਦਾਅਵੇਦਾਰਾਂ ਅਤੇ ਹੋਰ ਸਾਰੀਆਂ ਧਿਰਾਂ ਵੱਲੋਂ ਸਾਰੀਆਂ ਗਤੀਵਿਧੀਆਂ ਦੇ ਸੰਚਾਲਨ ਵਿੱਚ ਅਹਿੰਸਾ ਅਤੇ ਆਤਮ-ਸੰਜਮ ਦੀ ਮਹੱਤਤਾ 'ਤੇ ਜ਼ੋਰ ਦਿੱਤਾ ਅਤੇ ਅਜਿਹੀਆਂ ਕਾਰਵਾਈਆਂ ਤੋਂ ਬਚਣ ਦਾ ਸੱਦਾ ਦਿੱਤਾ ਜੋ ਸਥਿਤੀ ਨੂੰ ਹੋਰ ਗੁੰਝਲਦਾਰ ਬਣਾ ਸਕਦੀਆਂ ਹਨ ਜਾਂ ਸ਼ਾਂਤੀ ਅਤੇ ਸਥਿਰਤਾ ਨੂੰ ਪ੍ਰਭਾਵਿਤ ਕਰਨ ਵਾਲੇ ਵਿਵਾਦਾਂ ਨੂੰ ਵਧਾ ਸਕਦੀਆਂ ਹਨ। ਦੋਹਾਂ ਆਗੂਆਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ 'ਸੰਯੁਕਤ ਰਾਸ਼ਟਰ ਸਮੁੰਦਰੀ ਕਾਨੂੰਨ ਸੰਮੇਲਨ' ਮਹਾਸਾਗਰਾਂ ਅਤੇ ਸਮੁੰਦਰਾਂ ਵਿੱਚ ਸਾਰੀਆਂ ਗਤੀਵਿਧੀਆਂ ਨੂੰ ਨਿਯੰਤਰਿਤ ਕਰਨ ਵਾਲਾ ਵਿਆਪਕ ਕਾਨੂੰਨੀ ਢਾਂਚਾ ਹੈ। ਉਨ੍ਹਾਂ ਨੇ 'ਦੱਖਣੀ ਚੀਨ ਸਾਗਰ ਵਿੱਚ ਧਿਰਾਂ ਦੇ ਆਚਰਨ 'ਤੇ ਘੋਸ਼ਣਾ' (ਡੀਓਸੀ) ਨੂੰ ਪੂਰੀ ਤਰ੍ਹਾਂ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਅਤੇ 'ਦੱਖਣੀ ਚੀਨ ਸਾਗਰ ਵਿੱਚ ਠੋਸ ਅਤੇ ਪ੍ਰਭਾਵਸ਼ਾਲੀ ਆਚਾਰ ਸੰਹਿਤਾ' ਦੀ ਦਿਸ਼ਾ ਵਿੱਚ ਗੱਲਬਾਤ ਦੇ ਜਲਦੀ ਸਿੱਟੇ ਦਾ ਵੀ ਸੱਦਾ ਦਿੱਤਾ, ਜੋ ਅੰਤਰਰਾਸ਼ਟਰੀ ਕਾਨੂੰਨ ਅਤੇ ਯੂਐੱਨਸੀਐੱਲਓਐੱਸ ਦੇ ਅਨੁਕੂਲ ਹੋਵੇ। ਨਾਲ ਹੀ, ਇਨ੍ਹਾਂ ਗੱਲਬਾਤਾਂ ਵਿੱਚ ਸ਼ਾਮਲ ਨਾ ਹੋਣ ਵਾਲੇ ਦੇਸ਼ਾਂ ਸਮੇਤ ਸਾਰੇ ਦੇਸ਼ਾਂ ਦੇ ਜਾਇਜ਼ ਅਧਿਕਾਰਾਂ ਅਤੇ ਹਿੱਤਾਂ ਨੂੰ ਨੁਕਸਾਨ ਨਾ ਪਹੁੰਚੇ।

ਦੋਹਾਂ ਦੇਸ਼ਾਂ ਦੇ ਆਗੂਆਂ ਨੇ ਸਰਹੱਦ ਪਾਰ ਦੇ ਅੱਤਵਾਦ ਸਮੇਤ ਅੱਤਵਾਦ ਦੇ ਸਾਰੇ ਰੂਪਾਂ ਅਤੇ ਪ੍ਰਗਟਾਵਿਆਂ ਦੀ ਸਪੱਸ਼ਟ ਤੌਰ 'ਤੇ ਨਿੰਦਾ ਕੀਤੀ। ਉਨ੍ਹਾਂ ਨੇ ਅੱਤਵਾਦ ਪ੍ਰਤੀ ਕਤਈ ਬਰਦਾਸ਼ਤ ਨਾ ਕਰਨ ਦੀ ਨੀਤੀ (ਜ਼ੀਰੋ-ਟੌਲਰੈਂਸ) ਅਪਣਾਉਂਦਿਆਂ, ਸੰਯੁਕਤ ਰਾਸ਼ਟਰ ਅਤੇ 'ਵਿੱਤੀ ਕਾਰਵਾਈ ਕਾਰਜ ਬਲ' (ਐੱਫਏਟੀਐੱਫ) ਸਮੇਤ ਵਿਆਪਕ ਅਤੇ ਨਿਰੰਤਰ ਰੂਪ ਵਿੱਚ ਅੱਤਵਾਦ ਨਾਲ ਨਜਿੱਠਣ ਲਈ ਤਾਲਮੇਲ ਵਾਲੇ ਅੰਤਰਰਾਸ਼ਟਰੀ ਯਤਨਾਂ ਦਾ ਸੱਦਾ ਦਿੱਤਾ। ਉਨ੍ਹਾਂ ਨੇ ਅੱਤਵਾਦ ਦੇ ਵਿੱਤ-ਪੋਸ਼ਣ ਨੈੱਟਵਰਕ ਅਤੇ ਸੁਰੱਖਿਅਤ ਟਿਕਾਣਿਆਂ ਨੂੰ ਤਬਾਹ ਕਰਨ, ਅੱਤਵਾਦੀ ਢਾਂਚੇ ਨੂੰ ਢਾਹੁਣ ਅਤੇ ਅੱਤਵਾਦ ਵਿੱਚ ਸ਼ਾਮਲ ਅਪਰਾਧੀਆਂ ਨੂੰ ਜਲਦੀ ਨਿਆਂ ਦੇ ਕਟਹਿਰੇ ਵਿੱਚ ਲਿਆਉਣ ਦਾ ਸੱਦਾ ਦਿੱਤਾ।

ਰਾਸ਼ਟਰਪਤੀ ਤੋ ਲਮ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਆਪਣੇ ਅਤੇ ਆਪਣੇ ਵਫ਼ਦ ਦੇ ਨਿੱਘੇ ਆਦਰ-ਸਤਿਕਾਰ ਅਤੇ ਸ਼ਾਨਦਾਰ ਪ੍ਰਬੰਧਾਂ ਲਈ ਧੰਨਵਾਦ ਕੀਤਾ। ਉਨ੍ਹਾਂ ਨੇ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੂੰ ਵੀਅਤਨਾਮ ਆਉਣ ਦਾ ਸੱਦਾ ਦਿੱਤਾ।

 

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
Chronic therapies power 11% growth in Indian pharma market in May

Media Coverage

Chronic therapies power 11% growth in Indian pharma market in May
NM on the go

Nm on the go

Always be the first to hear from the PM. Get the App Now!
...
World Leaders Congratulate Prime Minister Shri Narendra Modi on Becoming India’s Longest-Serving Elected Prime Minister
June 09, 2026

Prime Minister Shri Narendra Modi received warm congratulations from world leaders on the eve of his becoming the longest-serving elected Prime Minister of India. World leaders from across the globe paid tribute to Prime Minister’s transformative governance, his advocacy for the Global South, and his vision of an inclusive and economically dynamic India.

H.E. Anura Kumara Disanayaka, the President of Sri Lanka, in a letter dated 8 June 2026 addressed to the Prime Minister, conveyed the warm congratulations of the Government and people of Sri Lanka to him, stating: “This milestone is a testament not only to your years in office, but also to the trust and confidence that the people of the world’s largest democracy have repeatedly placed in your leadership.” The President also highlighted India’s remarkable economic and social transformation and noted that Prime Minister Modi’s vision has inspired many beyond India’s borders, including Sri Lanka. Prime Minister Modi visited Sri Lanka from 4–6 April 2025, his fourth visit to the island nation, during which he was conferred the Mitra Vibhushana, Sri Lanka’s highest civilian honour accorded to a foreign dignitary. The visit reaffirmed India’s Neighbourhood First policy, with Sri Lanka among the closest beneficiaries of India’s steadfast partnership, including India’s pivotal support during Sri Lanka’s economic difficulties in 2022.

H.E. James Marape, the Prime Minister of Papua New Guinea, in a personal video message, described Prime Minister Modi as “a role model and an example of leadership”. He also stated - “Lifting over 200 million people out of poverty to good life today is an amazing feat.” Prime Minister Marape expressed Papua New Guinea’s warm friendship and its desire to further consolidate bilateral ties. Prime Minister Modi’s historic visit to Papua New Guinea in May 2023, the first-ever by an Indian Prime Minister, for the Third Forum for India–Pacific Islands Cooperation (FIPIC-III) Summit was a landmark moment in India’s engagement with the Pacific Island nations. The visit underscored India’s role as a committed partner of the Global South.

H.E. Kamla Persad-Bissessar, the Prime Minister of Trinidad and Tobago, congratulated Prime Minister Modi on this occassion, noting that “under the leadership of Prime Minister Modi, India has evolved as a leading voice on global matters.” She highlighted Prime Minister Modi’s journey from humble beginnings to leading a nation of 1.4 billion people across three terms, and underscored India’s significant achievements in foreign policy, economic growth, infrastructure, and socio-economic development. Prime Minister Modi paid a landmark visit to Trinidad and Tobago from 3–4 July 2025, the first bilateral visit by an Indian Prime Minister in 26 years, coinciding with the 180th anniversary of the arrival of Indian immigrants to Trinidad and Tobago.