1.ਭਾਰਤ ਅਤੇ ਕੋਰੀਆ ਗਣਰਾਜ ਇੱਕ ਖੁੱਲ੍ਹੇ, ਸਮਾਵੇਸ਼ੀ ਅਤੇ ਖ਼ੁਸ਼ਹਾਲ ਹਿੰਦ-ਪ੍ਰਸ਼ਾਂਤ ਖੇਤਰ ਲਈ ਸਾਂਝੇ ਦ੍ਰਿਸ਼ਟੀਕੋਣ ਵਾਲੇ ਵਿਸ਼ੇਸ਼ ਰਣਨੀਤਕ ਭਾਈਵਾਲ ਹਨ।

2. ਸਾਡੀ ਵਿਸ਼ੇਸ਼ ਰਣਨੀਤਕ ਭਾਈਵਾਲੀ ਦਾ ਮੁੱਖ ਅਧਾਰ ਇੱਕ ਲੰਬੇ ਸਮੇਂ ਦੀ ਅਤੇ ਭਰੋਸੇਮੰਦ ਆਰਥਿਕ ਅਤੇ ਊਰਜਾ ਸਰੋਤ ਭਾਈਵਾਲੀ ਹੈ, ਜੋ ਖੁੱਲ੍ਹੇ ਬਾਜ਼ਾਰਾਂ ਅਤੇ ਨਿਯਮਾਂ-ਅਧਾਰਿਤ ਵਪਾਰ ਪ੍ਰਤੀ ਸਾਂਝੀ ਵਚਨਬੱਧਤਾ ’ਤੇ ਅਧਾਰਿਤ ਹੈ ਅਤੇ ਜੋ ਸਾਡੀ ਖ਼ੁਸ਼ਹਾਲੀ ਅਤੇ ਆਰਥਿਕ ਸੁਰੱਖਿਆ ਨੂੰ ਮਜ਼ਬੂਤ ਕਰਦੀ ਹੈ। ਇਸ ਸਮੇਂ ਇਨ੍ਹਾਂ ਸਾਂਝੇ ਸਿਧਾਂਤਾਂ ਦੀ ਮੁੜ ਪੁਸ਼ਟੀ ਕਰਨਾ ਅਤੇ ਮੌਜੂਦਾ ਹਾਲਾਤਾਂ ਦਾ ਉਦਯੋਗਾਂ ਅਤੇ ਬਾਜ਼ਾਰਾਂ ’ਤੇ ਪੈਣ ਵਾਲੇ ਪ੍ਰਭਾਵ ਨੂੰ ਸਮਝਣਾ ਬਹੁਤ ਜ਼ਰੂਰੀ ਹੈ।

3. ਅਸੀਂ ਭਾਰਤ-ਕੋਰੀਆ ਗਣਰਾਜ ਵਿਆਪਕ ਆਰਥਿਕ ਭਾਈਵਾਲੀ ਸਮਝੌਤੇ (ਸੀਈਪੀਏ) ਅਤੇ ਸਬੰਧਿਤ ਦੁਵੱਲੇ ਢਾਂਚਿਆਂ ਰਾਹੀਂ ਊਰਜਾ ਸਰੋਤ ਵਪਾਰ ਅਤੇ ਨਿਵੇਸ਼ ਸਹਿਯੋਗ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕਰਦੇ ਹਾਂ। ਭਾਰਤ, ਕੋਰੀਆ ਗਣਰਾਜ ਨੂੰ ਨੈਫਥਾ ਅਤੇ ਹੋਰ ਪੈਟਰੋਲੀਅਮ ਫੀਡਸਟਾਕ ਦਾ ਇੱਕ ਪ੍ਰਮੁੱਖ ਸਪਲਾਈਕਰਤਾ ਹੈ, ਜਦਕਿ ਕੋਰੀਆ ਗਣਰਾਜ ਭਾਰਤ ਨੂੰ ਪੈਟਰੋਲੀਅਮ ਉਤਪਾਦਾਂ ਅਤੇ ਲੁਬਰੀਕੈਂਟ ਬੇਸ ਤੇਲ ਦਾ ਇੱਕ ਮੋਹਰੀ ਸਪਲਾਈਕਰਤਾ ਹੈ।

4.ਅਸੀਂ ਊਰਜਾ ਸਰੋਤ ਸਪਲਾਈ ਚੇਨ ਦੀ ਮਜ਼ਬੂਤੀ ਨੂੰ ਹੋਰ ਮਜ਼ਬੂਤ ਕਰਨ ਲਈ ਮਿਲ ਕੇ ਕੰਮ ਕਰਨ ਲਈ ਵਚਨਬੱਧ ਹਾਂ, ਜਿਸ ਵਿੱਚ ਖੇਤਰੀ ਸਹਿਯੋਗ ਨੂੰ ਬਿਹਤਰ ਬਣਾਉਣਾ, ਊਰਜਾ ਤਬਦੀਲੀ ਦੀ ਗਤੀ ਨੂੰ ਤੇਜ਼ ਕਰਨਾ ਅਤੇ ਊਰਜਾ ਸਰੋਤਾਂ ਲਈ ਖੁੱਲ੍ਹੀ ਵਪਾਰਕ ਵਿਵਸਥਾ ਦਾ ਸਮਰਥਨ ਕਰਨਾ ਸ਼ਾਮਲ ਹੈ। ਅਸੀਂ ਇੱਕ ਪ੍ਰਮੁੱਖ ਐੱਲ.ਐਨ.ਜੀ. ਖਪਤਕਾਰ ਵਜੋਂ ਬਾਜ਼ਾਰ ਦੀ ਸਥਿਰਤਾ ਅਤੇ ਪਾਰਦਰਸ਼ਤਾ ਵਧਾਉਣ ਅਤੇ ਖ਼ਰੀਦਦਾਰਾਂ ਦੇ ਦ੍ਰਿਸ਼ਟੀਕੋਣ ਨੂੰ ਬਿਹਤਰ ਢੰਗ ਨਾਲ ਪੇਸ਼ ਕਰਨ ਲਈ ਆਪਸੀ ਸਹਿਯੋਗ ਨੂੰ ਹੋਰ ਵਧਾਉਣ ਦੀ ਲੋੜ ਨੂੰ ਵੀ ਸਵੀਕਾਰ ਕੀਤਾ ਹੈ।

5. ਅਸੀਂ ਊਰਜਾ ਵਪਾਰ ਨੂੰ ਮਜ਼ਬੂਤ ਬਣਾਉਣ ਦੀ ਆਪਣੀ ਸਾਂਝੀ ਵਚਨਬੱਧਤਾ ਨੂੰ ਸਵੀਕਾਰ ਕਰਦੇ ਹਾਂ। ਅਸੀਂ ਇਹ ਵੀ ਮੰਨਦੇ ਹਾਂ ਕਿ ਜਹਾਜ਼ ਨਿਰਮਾਣ ਸਮੇਤ ਮਜ਼ਬੂਤ ਸਮੁੰਦਰੀ ਬੁਨਿਆਦੀ ਢਾਂਚਾ ਦੋਵਾਂ ਦੇਸ਼ਾਂ ਦੀ ਊਰਜਾ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਬਹੁਤ ਮਹੱਤਵਪੂਰਨ ਹੈ। ਅਸੀਂ ਸੁਰੱਖਿਅਤ, ਭਰੋਸੇਮੰਦ ਅਤੇ ਕੁਸ਼ਲ ਊਰਜਾ ਸਰੋਤਾਂ ਦੀ ਢੋਆ-ਢੁਆਈ ਵਿੱਚ ਸਹਾਇਤਾ ਪ੍ਰਦਾਨ ਕਰਨ ਲਈ ਇੱਕ ਮਜ਼ਬੂਤ ਅਤੇ ਵਿਭਿੰਨ ਜਹਾਜ਼ ਨਿਰਮਾਣ ਪ੍ਰਣਾਲੀ ਦੇ ਮਹੱਤਵ ਨੂੰ ਸਵੀਕਾਰ ਕਰਦੇ ਹਾਂ।"

6. ਇਸ ਸੰਦਰਭ ਵਿੱਚ ਭਾਰਤ ਅਤੇ ਕੋਰੀਆ ਗਣਰਾਜ ਹੇਠ ਲਿਖੇ ਯਤਨ ਕਰਦੇ ਹਨ:

. ਇੱਕ-ਦੂਜੇ ਨੂੰ ਊਰਜਾ ਸਰੋਤਾਂ ਦੀ ਸਥਿਰ, ਸੁਰੱਖਿਅਤ ਅਤੇ ਭਰੋਸੇਮੰਦ ਸਪਲਾਈ ਬਣਾਈ ਰੱਖਣਾ, ਜਿਸ ਵਿੱਚ ਦੋਵਾਂ ਦੇਸ਼ਾਂ ਵੱਲੋਂ ਨੈਫਥਾ ਅਤੇ ਹੋਰ ਪੈਟਰੋਲੀਅਮ ਉਤਪਾਦਾਂ ਵਿੱਚ ਮੁਕਤ ਵਪਾਰ ਬਣਾਈ ਰੱਖਣ ਦੇ ਯਤਨ ਅਤੇ ਸਮੁੱਚੀ ਊਰਜਾ ਮੁੱਲ ਲੜੀ ਵਿੱਚ ਸਹਿਯੋਗ ਕਰਨਾ ਸ਼ਾਮਲ ਹੈ।

. ਐਲਐਨਜੀ ਦੀ ਖਪਤ ਕਰਨ ਵਾਲੇ ਦੇਸ਼ਾਂ ਦਰਮਿਆਨ ਨੇੜਲੇ ਸਹਿਯੋਗ ਦੀਆਂ ਸੰਭਾਵਨਾਵਾਂ ਦੀ ਪੜਚੋਲ ਕਰਨਾ।

. ਜਹਾਜ਼ ਨਿਰਮਾਣ ਖੇਤਰ ਵਿੱਚ ਸਹਿਯੋਗ ਨੂੰ ਮਜ਼ਬੂਤ ​​ਕਰਨਾ - ਜਿਸ ਵਿੱਚ ਭਾਰਤ ਵਿੱਚ ਜਹਾਜ਼ਾਂ ਦੇ ਨਿਰਮਾਣ, ਜਹਾਜ਼ਾਂ ਦੇ ਆਧੁਨਿਕੀਕਰਨ, ਮਨੁੱਖੀ ਸਰੋਤ ਵਿਕਾਸ ਅਤੇ ਤਕਨਾਲੋਜੀ ਸ਼ਾਮਲ ਹੈ ਪਰ ਇਹ ਇੱਥੋਂ ਤੱਕ ਸੀਮਿਤ ਨਹੀਂ ਹੈ।

7. ਭਾਰਤ ਅਤੇ ਕੋਰੀਆ ਗਣਰਾਜ ਖੇਤਰੀ ਭਾਈਵਾਲਾਂ ਨੂੰ ਸੱਦਾ ਦਿੰਦੇ ਹਨ ਕਿ ਉਹ ਵਿਸ਼ਵ-ਵਿਆਪੀ ਊਰਜਾ ਸਰੋਤ ਸਪਲਾਈ ਚੇਨਾਂ ਨੂੰ ਖੁੱਲ੍ਹਾ ਰੱਖਣ ਵਿੱਚ ਸਹਿਯੋਗ ਕਰਨ, ਜਿਸ ਨਾਲ ਸਾਡੇ ਲੋਕਾਂ ਦੀ ਸੁਰੱਖਿਆ ਅਤੇ ਖ਼ੁਸ਼ਹਾਲੀ ਨੂੰ ਯਕੀਨੀ ਬਣਾਇਆ ਜਾ ਸਕੇ।"

 

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
Jumbo Indian contingent comprising 768 athletes, support staff and officials for Asian Games

Media Coverage

Jumbo Indian contingent comprising 768 athletes, support staff and officials for Asian Games
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 4 ਸਤੰਬਰ 2026
September 04, 2026

Make in India, Power India, Play for India: Multi-Sector Momentum Under PM Modi’s Leadership