ਕਰਤਵਯ ਪਥ 'ਤੇ 76ਵੇਂ ਗਣਤੰਤਰ ਦਿਵਸ ਸਮਾਰੋਹ ਨੇ ਭਾਰਤ ਦੀ ਏਕਤਾ, ਤਾਕਤ ਅਤੇ ਵਿਰਾਸਤ ਨੂੰ ਪ੍ਰਦਰਸ਼ਿਤ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਰਾਸ਼ਟਰੀ ਸਮਰ ਸਮਾਰਕ 'ਤੇ ਸ਼ਰਧਾਂਜਲੀ ਅਰਪਿਤ ਕੀਤੀ। ਇਸ ਸਮਾਗਮ ਵਿੱਚ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅਤੇ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਪ੍ਰਬੋਵੋ ਸੁਬਿਆਂਤੋ ਸ਼ਾਮਲ ਹੋਏ। ਹਥਿਆਰਬੰਦ ਬਲਾਂ ਦੀਆਂ ਮਾਰਚਿੰਗ ਟੁਕੜੀਆਂ ਨੇ ਅਨੁਸ਼ਾਸਨ ਅਤੇ ਬਹਾਦਰੀ ਦਾ ਪ੍ਰਦਰਸ਼ਨ ਕੀਤਾ, ਜਦਕਿ ਜੀਵੰਤ ਸੱਭਿਆਚਾਰਕ ਪ੍ਰਦਰਸ਼ਨਾਂ ਨੇ ਭਾਰਤ ਦੀ ਸਮ੍ਰਿੱਧ ਵਿਵਿਧਤਾ ਨੂੰ ਉਜਾਗਰ ਕੀਤਾ। ਭਾਰਤੀ ਵਾਯੂ ਸੈਨਾ ਦੇ ਮਨਮੋਹਕ ਫਲਾਈਪਾਸਟ ਨੇ ਦਰਸ਼ਕਾਂ ਦਾ ਮਨ ਮੋਹ ਲਿਆ। ਪ੍ਰਧਾਨ ਮੰਤਰੀ ਨੇ ਸਮਾਰੋਹ ਲਈ ਇਕੱਠੇ ਹੋਏ ਲੋਕਾਂ ਦਾ ਅਭਿਨੰਦਨ ਵੀ ਕੀਤਾ।




























