ਭਾਰਤੀ ਵਿਦੇਸ਼ ਸੇਵਾ (ਆਈਐੱਫਐੱਸ) ਦੇ 2024 ਬੈਚ ਦੇ ਅਧਿਕਾਰੀ ਟ੍ਰੇਨੀਆਂ ਨੇ ਅੱਜ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨਾਲ ਉਨ੍ਹਾਂ ਦੇ ਆਵਾਸ, 7, ਲੋਕ ਕਲਿਆਣ ਮਾਰਗ ‘ਤੇ ਮੁਲਾਕਾਤ ਕੀਤੀ। 2024 ਬੈਚ ਵਿੱਚ ਵੱਖ-ਵੱਖ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 33 ਆਈਐੱਫਐੱਸ ਅਧਿਕਾਰੀ ਟ੍ਰੇਨੀ ਹਨ।
ਪ੍ਰਧਾਨ ਮੰਤਰੀ ਨੇ ਮੌਜੂਦਾ ਬਹੁ-ਧਰੁਵੀ ਵਿਸ਼ਵ ਅਤੇ ਵਿਸ਼ਵਬੰਧੂ ਵਜੋਂ ਭਾਰਤ ਦੀ ਵਿਸ਼ੇਸ਼ ਭੂਮਿਕਾ ‘ਤੇ ਚਰਚਾ ਕੀਤੀ, ਜੋ ਸਾਰਿਆਂ ਦੇ ਨਾਲ ਮੈਤ੍ਰੀ ਨੂੰ ਯਕੀਨੀ ਬਣਾਉਂਦਾ ਹੈ। ਉਨ੍ਹਾਂ ਨੇ ਉਦਾਹਰਣ ਦੇ ਕੇ ਦੱਸਿਆ ਕਿ ਕਿਵੇਂ ਭਾਰਤ ਜ਼ਰੂਰਤਮੰਦ ਦੇਸ਼ਾਂ ਲਈ ਪਹਿਲੇ ਸਹਾਇਤਾ ਪ੍ਰਦਾਤਾ ਵਜੋਂ ਉਭਰਿਆ ਹੈ।
ਉਨ੍ਹਾਂ ਨੇ ਗਲੋਬਲ ਸਾਊਥ ਦੀ ਮਦਦ ਲਈ ਭਾਰਤ ਦੁਆਰਾ ਕੀਤੇ ਗਏ ਸਮਰੱਥਾ ਨਿਰਮਾਣ ਯਤਨਾਂ ਅਤੇ ਹੋਰ ਯਤਨਾਂ ‘ਤੇ ਵੀ ਚਾਨਣਾ ਪਾਇਆ। ਪ੍ਰਧਾਨ ਮੰਤਰੀ ਨੇ ਵਿਦੇਸ਼ ਨੀਤੀ ਦੇ ਉਭਰਦੇ ਖੇਤਰ ਅਤੇ ਗਲੋਬਲ ਪਲੈਟਫਾਰਮ ‘ਤੇ ਇਸ ਦੇ ਮਹੱਤਵ ‘ਤੇ ਚਰਚਾ ਕੀਤੀ। ਉਨ੍ਹਾਂ ਨੇ ਗਲੋਬਲ ਪਲੈਟਫਾਰਮ ‘ਤੇ ਵਿਸ਼ਵਬੰਧੂ ਵਜੋਂ ਦੇਸ਼ ਦੇ ਵਿਕਾਸ ਵਿੱਚ ਡਿਪਲੋਮੈਟਾਂ ਦੁਆਰਾ ਨਿਭਾਈ ਜਾ ਰਹੀ ਮਹੱਤਵਪੂਰਨ ਭੂਮਿਕਾ ਬਾਰੇ ਦੱਸਿਆ। ਉਨ੍ਹਾਂ ਨੇ ਭਵਿੱਖ ਦੇ ਡਿਪਲੋਮੈਟਾਂ ਵਜੋਂ ਅਧਿਕਾਰੀ ਟ੍ਰੇਨੀਆਂ ਦੀ ਭੂਮਿਕਾ ਦੇ ਮਹੱਤਵ ਨੂੰ ਰੇਖਾਂਕਿਤ ਕੀਤਾ, ਕਿਉਂਕਿ ਦੇਸ਼ 2047 ਤੱਕ ਵਿਕਸਿਤ ਹੋਣ ਦੇ ਟੀਚੇ ਵੱਲ ਅੱਗੇ ਵੱਧ ਰਿਹਾ ਹੈ।
ਪ੍ਰਧਾਨ ਮੰਤਰੀ ਨੇ ਅਧਿਕਾਰੀ ਟ੍ਰੇਨੀਆਂ ਨਾਲ ਵਿਸਥਾਰ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਸਰਕਾਰੀ ਸੇਵਾ ਵਿੱਚ ਆਉਣ ਤੋਂ ਬਾਅਦ ਹੁਣ ਤੱਕ ਦੇ ਅਨੁਭਵਾਂ ਦੇ ਬਾਰੇ ਵਿੱਚ ਪੁੱਛਿਆ। ਅਧਿਕਾਰੀ ਟ੍ਰੇਨੀਆਂ ਨੇ ਆਪਣੇ ਟ੍ਰੇਨਿੰਗ ਅਤੇ ਸੋਧ ਕਾਰਜਾਂ ਦੇ ਅਨੁਭਵ ਸਾਂਝੇ ਕੀਤੇ, ਜਿਨ੍ਹਾਂ ਵਿੱਚ ਸਮੁੰਦਰੀ ਕੂਟਨੀਤੀ, ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਸੈਮੀਕੰਡਕਟਰ, ਆਯੁਰਵੇਦ, ਸੱਭਿਆਚਾਰਕ ਜੁੜਾਅ, ਖੁਰਾਕ ਅਤੇ ਸੌਫਟ ਪਾਵਰ ਵਰਗੇ ਵਿਸ਼ੇ ਸ਼ਾਮਲ ਸਨ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਨੂੰ “ਆਪਣੇ ਭਾਰਤ ਨੂੰ ਜਾਣੋ” ਕੁਇਜ਼ ਅਤੇ ਵਾਦ-ਵਿਵਾਦ ਰਾਹੀਂ ਵੱਖ-ਵੱਖ ਦੇਸ਼ਾਂ ਦੇ ਨੌਜਵਾਨਾਂ ਵਿੱਚ ਭਾਰਤ ਦੇ ਪ੍ਰਤੀ ਉਤਸੁਕਤਾ ਪੈਦਾ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਇਨ੍ਹਾਂ ਕੁਇਜ਼ ਦੇ ਸਵਾਲਾਂ ਨੂੰ ਨਿਯਮਿਤ ਤੌਰ ‘ਤੇ ਅੱਪਡੇਟ ਕੀਤਾ ਜਾਣਾ ਚਾਹੀਦਾ ਹੈ ਅਤੇ ਇਨ੍ਹਾਂ ਵਿੱਚ ਭਾਰਤ ਦੇ ਸਮਕਾਲੀ ਵਿਸ਼ੇ ਜਿਵੇਂ ਮਹਾਕੁੰਭ, ਗੰਗਈਕੋਂਡਾ ਚੋਲਾਪੁਰਮ ਮੰਦਿਰ ਦੇ 1000 ਵਰ੍ਹੇ ਪੂਰੇ ਹੋਣ ਦਾ ਉਤਸਵ, ਆਦਿ ਸ਼ਾਮਲ ਕੀਤੇ ਜਾਣੇ ਚਾਹੀਦੇ ਹਨ।
ਪ੍ਰਧਾਨ ਮੰਤਰੀ ਨੇ ਟੈਕਨੋਲੋਜੀ-ਸੰਚਾਲਿਤ ਦੁਨੀਆ ਵਿੱਚ ਸੰਚਾਰ ਦੀ ਮਹੱਤਵਪੂਰਨ ਭੂਮਿਕਾ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਟ੍ਰੇਨੀ ਅਧਿਕਾਰੀਆਂ ਨੂੰ ਮਿਸ਼ਨਾਂ ਦੀਆਂ ਸਾਰੀਆਂ ਵੈੱਬਸਾਈਟਾਂ ਨੂੰ ਜਾਣਨ ਅਤੇ ਇਸ ਗੱਲ ਦਾ ਪਤਾ ਲਗਾਉਣ ਦੀ ਤਾਕੀਦ ਕੀਤੀ ਕਿ ਪ੍ਰਵਾਸੀ ਭਾਰਤੀਆਂ ਨਾਲ ਪ੍ਰਭਾਵੀ ਸੰਚਾਰ ਲਈ ਇਨ੍ਹਾਂ ਵੈੱਬਸਾਈਟਾਂ ਨੂੰ ਬਿਹਤਰ ਬਣਾਉਣ ਲਈ ਕੀ ਕੀਤਾ ਜਾ ਸਕਦਾ ਹੈ।
ਨਿਜੀ ਖੇਤਰ ਲਈ ਪੁਲਾੜ ਖੇਤਰ ਨੂੰ ਖੋਲ੍ਹਣ ‘ਤੇ ਚਰਚਾ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਇਸ ਖੇਤਰ ਵਿੱਚ ਆ ਰਹੇ ਭਾਰਤੀ ਸਟਾਰਟਅੱਪ ਦੇ ਦਾਇਰੇ ਦਾ ਵਿਸਤਾਰ ਕਰਨ ਲਈ ਹੋਰ ਦੇਸ਼ਾਂ ਵਿੱਚ ਅਵਸਰ ਲੱਭਣ ‘ਤੇ ਜ਼ੋਰ ਦਿੱਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਵਿੱਚ ਪੁਲਾੜ ਖੇਤਰ ਦੇ ਇਸ ਸਥਾਨ ਨੂੰ ਭਰਨ ਦੀ ਸਮਰੱਥਾ ਹੈ।
Interacted with Officer Trainees of 2024 Batch of IFS. Discussed many aspects, including various global challenges, how they can increase the use of technology, deepening the interface with the diaspora and more. https://t.co/KcLdRPAnh3 pic.twitter.com/Kyw3pbPDMu
— Narendra Modi (@narendramodi) August 19, 2025


