Your Highness,
Excellencies,
ਬ੍ਰਿਕਸ ਦੇ extended ਪਰਿਵਾਰ ਦੀ ਇਸ ਬੈਠਕ ਵਿੱਚ, ਆਪ ਸਭ ਮਿੱਤਰਾਂ ਦੇ ਨਾਲ ਹਿੱਸਾ ਲੈਂਦੇ ਹੋਏ ਮੈਨੂੰ ਬਹੁਤ ਖੁਸ਼ੀ ਹੈ। BRICS ਆਊਟਰੀਚ ਸਮਿਟ ਵਿੱਚ ਲੈਟਿਨ ਅਮਰੀਕਾ, ਅਫਰੀਕਾ, ਏਸ਼ੀਆ ਦੇ ਮਿੱਤਰ ਦੇਸ਼ਾਂ ਦੇ ਨਾਲ ਵਿਚਾਰ ਸਾਂਝੇ ਕਰਨ ਦਾ ਅਵਸਰ ਦੇਣ ਦੇ ਲਈ ਮੈਂ ਰਾਸ਼ਟਰਪਤੀ ਲੂਲਾ ਦਾ ਹਾਰਦਿਕ ਅਭਿਨੰਦਨ ਕਰਦਾ ਹਾਂ।
Friends, 
ਬ੍ਰਿਕਸ ਸਮੂਹ (BRICS Group) ਦੀ ਵਿਵਿਧਤਾ, ਅਤੇ multipolarity ਵਿੱਚ ਸਾਡਾ ਦ੍ਰਿੜ੍ਹ ਵਿਸ਼ਵਾਸ, ਸਾਡੀ ਸਭ ਤੋਂ ਬੜੀ ਤਾਕਤ ਹੈ। ਅੱਜ ਜਦੋਂ world order ਚਾਰੋਂ ਤਰਫ਼ੋਂ ਦਬਾਅ ਮਹਿਸੂਸ ਕਰ ਰਿਹਾ ਹੈ, ਵਿਸ਼ਵ ਅਨੇਕ ਪ੍ਰਕਾਰ ਦੀਆਂ ਚੁਣੌਤੀਆਂ ਅਤੇ ਅਨਿਸ਼ਚਿਤਤਾਵਾਂ ਤੋਂ ਗੁਜ਼ਰ ਰਿਹਾ ਹੈ, ਅਜਿਹੇ ਵਿੱਚ, ਬ੍ਰਿਕਸ ਦਾ ਵਧਦਾ relevance ਅਤੇ influence ਸੁਭਾਵਿਕ ਹੈ। ਸਾਨੂੰ ਮਿਲ ਕੇ ਇਹ ਵਿਚਾਰ ਕਰਨਾ ਚਾਹੀਦਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਬ੍ਰਿਕਸ (BRICS) ਕਿਸ ਪ੍ਰਕਾਰ ਨਾਲ ਇੱਕ multipolar world ਦਾ ਪਥ-ਪ੍ਰਦਰਸ਼ਕ ਬਣ ਸਕਦਾ ਹੈ।

ਇਸ ਵਿਸ਼ੇ ਵਿੱਚ ਮੇਰੇ ਕੁਝ ਸੁਝਾਅ ਹਨ:

ਪਹਿਲਾ, ਬ੍ਰਿਕਸ (BRICS) ਦੇ ਤਹਿਤ ਸਾਡੇ ਆਰਥਿਕ ਸਹਿਯੋਗ ਵਿੱਚ ਲਗਾਤਾਰ ਪ੍ਰਗਤੀ ਹੋ ਰਹੀ ਹੈ। ਇਸ ਵਿੱਚ ਬ੍ਰਿਕਸ ਬਿਜ਼ਨਸ ਕੌਂਸਲ (BRICS Business Council) ਅਤੇ ਬ੍ਰਿਕਸ ਵਿਮਨ ਬਿਜ਼ਨਸ ਅਲਾਇੰਸ(BRICS Women Business Alliance) ਦੀ ਵਿਸ਼ੇਸ਼ ਭੂਮਿਕਾ ਰਹੀ ਹੈ। ਬ੍ਰਾਜ਼ੀਲ ਦੀ ਪ੍ਰਧਾਨਗੀ ਵਿੱਚ International Financial System ਵਿੱਚ ਸੁਧਾਰ ‘ਤੇ ਵਿਸ਼ੇਸ਼ ਤੌਰ ‘ਤੇ ਬਲ ਦਿੱਤਾ ਗਿਆ। ਅਸੀਂ ਇਸ ਦਾ ਸੁਆਗਤ ਕਰਦੇ ਹਾਂ।

 

BRICS New Development Bank ਦੇ ਰੂਪ ਵਿੱਚ ਅਸੀਂ Global South ਦੇ ਦੇਸ਼ਾਂ ਦੇ ਵਿਕਾਸ ਦੇ ਲਈ ਇੱਕ ਮਹੱਤਵਪੂਰਨ ਅਤੇ ਪੁਖਤਾ ਵਿਕਲਪ ਦਿੱਤਾ ਹੈ। NDB (ਐੱਨਡੀਬੀ)ਦੁਆਰਾ ਪ੍ਰੋਜੈਕਟਸ sanction ਕਰਦੇ ਸਮੇਂ demand driven principle, Long-term financial sustainability, healthy credit rating ਜਿਹੇ ਵਿਸ਼ਿਆਂ ‘ਤੇ ਧਿਆਨ ਕੇਂਦ੍ਰਿਤ ਕਰਨਾ ਚਾਹੀਦਾ ਹੈ। ਸਾਡੀਆਂ ਖ਼ੁਦ ਦੀਆਂ ਵਿਵਸਥਾਵਾਂ ਵਿੱਚ ਸੁਧਾਰ ਕਰਨ ਨਾਲ, ਸਾਡੇ reformed multilateralism ਦੇ ਸੱਦੇ ਨੂੰ, ਹੋਰ ਅਧਿਕ ਭਰੋਸੇਯੋਗਤਾ ਮਿਲੇਗੀ।

ਦੂਸਰਾ, ਅੱਜ ਗਲੋਬਲ ਸਾਊਥ ਦੇ ਦੇਸ਼ਾਂ ਦੀਆਂ ਬ੍ਰਿਕਸ ਦੇ ਪ੍ਰਤੀ ਕੁਝ ਵਿਸ਼ੇਸ਼ ਅਪੇਖਿਆਵਾਂ ਅਤੇ ਆਕਾਂਖਿਆਵਾਂ ਹਨ। ਉਨ੍ਹਾਂ ਨੂੰ ਪੂਰਾ ਕਰਨ ਵਿੱਚ ਅਸੀਂ ਮਿਲ ਕੇ ਕੰਮ ਕਰ ਸਕਦੇ ਹਾਂ। ਉਦਾਹਰਣ ਦੇ ਤੌਰ ‘ਤੇ, ਬ੍ਰਿਕਸ ਦੇ ਤਹਿਤ, ਖੇਤੀਬਾੜੀ ਖੋਜ ਵਿੱਚ ਸਹਿਯੋਗ ਵਧਾਉਣ ਦੇ ਲਈ, ਭਾਰਤ ਵਿੱਚ BRICS Agricultural Research Platform ਬਣਾਇਆ ਗਿਆ ਹੈ।

 ਇਹ agri-biotech, precision farming, climate change adaption ਜਿਹੇ ਵਿਸ਼ਿਆਂ ਵਿੱਚ research ਅਤੇ best practices ਸਾਂਝੀਆਂ ਕਰਨ ਦਾ ਮਾਧਿਅਮ ਬਣ ਸਕਦਾ ਹੈ। ਇਸ ਦਾ ਲਾਭ ਅਸੀਂ Global South ਦੇ ਦੇਸ਼ਾਂ ਤੱਕ ਭੀ ਪਹੁੰਚਾ ਸਕਦੇ ਹਾਂ।

ਉਸੇ ਤਰ੍ਹਾਂ, ਅਸੀਂ ਭਾਰਤ ਵਿੱਚ ਸਾਰੇ academic journals ਨੂੰ ਦੇਸ਼ ਦੇ ਕੋਣੇ-ਕੋਣੇ ਵਿੱਚ ਉਪਲਬਧ ਕਰਵਾਉਣ ਦੇ ਲਈ ‘One Nation One Subscription’ ਦੀ ਪਹਿਲ ਕੀਤੀ ਹੈ। ਬ੍ਰਿਕਸ ਦੇ ਕੁਝ ਹੋਰ ਦੇਸ਼ਾਂ ਵਿੱਚ ਭੀ ਇਸ ਤਰ੍ਹਾਂ ਦੀਆਂ ਵਿਵਸਥਾਵਾਂ ਬਣਾਈਆਂ ਗਈਆਂ ਹਨ। ਮੇਰਾ ਸੁਝਾਅ ਹੈ ਕਿ ਅਸੀਂ ਮਿਲ ਕੇ ਇੱਕ BRICS Science & Research Repository ਬਣਾਉਣ ‘ਤੇ ਵਿਚਾਰ ਕਰੀਏ, ਜਿਸ ਦਾ ਲਾਭ Global South ਦੇ ਦੇਸ਼ਾਂ ਨੂੰ ਭੀ ਪਹੁੰਚਾਇਆ ਜਾ ਸਕੇ।

ਤੀਸਰਾ, Critical minerals ਅਤੇ ਟੈਕਨੋਲੋਜੀ ਵਿੱਚ ਸਹਿਯੋਗ ਵਧਾਉਂਦੇ ਹੋਏ ਸਾਨੂੰ ਇਨ੍ਹਾਂ ਦੀਆਂ supply chains ਨੂੰ ਸੁਰੱਖਿਅਤ ਅਤੇ resilient ਬਣਾਉਣ ‘ਤੇ ਧਿਆਨ ਕੇਂਦ੍ਰਿਤ ਕਰਨਾ ਹੋਵੇਗਾ। ਸਾਨੂੰ ਦੇਖਣਾ ਹੋਵੇਗਾ ਕਿ ਕੋਈ ਭੀ ਦੇਸ਼ ਇਨ੍ਹਾਂ ਦਾ ਉਪਯੋਗ ਕੇਵਲ ਆਪਣੇ ਸੁਆਰਥ ਦੇ ਲਈ ਜਾਂ ਹਥਿਆਰ ਦੇ ਰੂਪ ਵਿੱਚ ਨਾ ਕਰੇ।
 

ਚੌਥਾ, ਇੱਕੀਵੀਂ ਸਦੀ ਵਿੱਚ ਮਾਨਵਤਾ ਦੀ ਸਮ੍ਰਿੱਧੀ ਅਤੇ ਪ੍ਰਗਤੀ, ਟੈਕਨੋਲੋਜੀ, ਵਿਸ਼ੇਸ਼ ਤੌਰ ‘ਤੇ Artificial Intelligence, ‘ਤੇ ਨਿਰਭਰ ਹਨ। ਇੱਕ ਤਰਫ਼ ਜਿੱਥੇ AI ਸਾਧਾਰਣ ਮਾਨਵੀ ਦੇ ਜੀਵਨ ਵਿੱਚ ਪਰਿਵਰਤਨ ਲਿਆਉਣ ਦਾ ਬਹੁਤ ਹੀ ਪ੍ਰਭਾਵੀ ਮਾਧਿਅਮ ਹੈ, ਉੱਥੇ ਹੀ ਦੂਸਰੀ ਤਰਫ਼ AI ਦੇ ਨਾਲ risks, ethics, bias ਜਿਹੇ ਪ੍ਰਸ਼ਨ ਭੀ ਜੁੜੇ ਹਨ। ਭਾਰਤ ਦੀ ਇਸ ਵਿਸ਼ੇ ਵਿੱਚ ਸੋਚ ਅਤੇ ਨੀਤੀ ਸਪਸ਼ਟ ਹੈ:

 ਅਸੀਂ AI ਨੂੰ ਮਾਨਵੀ ਕਦਰਾਂ-ਕੀਮਤਾਂ ਅਤੇ ਸਮਰੱਥਾ ਨੂੰ ਵਧਾਉਣ ਦੇ ਮਾਧਿਅਮ ਦੇ ਰੂਪ ਵਿੱਚ ਦੇਖਦੇ ਹਾਂ। “A.I. for ALL” ਦੇ ਮੰਤਰ ‘ਤੇ ਕੰਮ ਕਰਦੇ ਹੋਏ, ਅੱਜ ਭਾਰਤ ਵਿੱਚ ਖੇਤੀਬਾੜੀ, ਸਿਹਤ, ਸਿੱਖਿਆ, ਗਵਰਨੈਂਸ ਜਿਹੇ ਖੇਤਰਾਂ ਵਿੱਚ AI ਦਾ ਸਰਗਰਮ ਅਤੇ ਵਿਆਪਕ ਉਪਯੋਗ ਕਰ ਰਹੇ ਹਾਂ।

ਸਾਡਾ ਮੰਨਣਾ ਹੈ ਕਿ AI ਗਵਰਨੈਂਸ ਵਿੱਚ ਚਿੰਤਾਵਾਂ ਦੇ ਸਮਾਧਾਨ, ਅਤੇ innovation ਦੇ ਪ੍ਰੋਤਸਾਹਨ, ਦੋਨਾਂ ਨੂੰ ਸਮਾਨ ਪ੍ਰਾਥਮਿਕਤਾ ਮਿਲਣੀ ਚਾਹੀਦੀ ਹੈ। ਸਾਨੂੰ ਮਿਲ ਕੇ Responsible AI ਦੇ ਲਈ ਕੰਮ ਕਰਨਾ ਹੋਵੇਗਾ। ਅਜਿਹੇ global standards ਬਣਾਉਣੇ ਹੋਣਗੇ ਜੋ digital content ਦੀ authenticity ਨੂੰ verify ਕਰ ਸਕਣ, ਜਿਸ ਨਾਲ content ਦਾ source ਪਤਾ ਚਲ ਸਕੇ, transparency ਬਣੀ ਰਹੇ, ਅਤੇ misuse ‘ਤੇ ਰੋਕ ਲਗੇ।

ਅੱਜ ਦੀ ਬੈਠਕ ਵਿੱਚ ਜਾਰੀ ਕੀਤੀ ਜਾ ਰਹੀ "Leaders’ Statement on Global Governance of AI” ਇਸ ਦਿਸ਼ਾ ਵਿੱਚ ਇੱਕ ਸਕਾਰਾਤਮਕ ਕਦਮ ਹੈ। ਸਾਰੇ ਦੇਸ਼ਾਂ ਦੇ ਦਰਮਿਆਨ ਤਾਲਮੇਲ ਵਧਾਉਣ ਦੇ ਲਈ, ਅਗਲੇ ਵਰ੍ਹੇ, ਅਸੀਂ ਭਾਰਤ ਵਿੱਚ “AI Impact Summit” ਆਯੋਜਿਤ ਕਰਨ ਜਾ ਰਹੇ ਹਾਂ। ਸਾਡੀ ਆਸ਼ਾ ਕਰਦੇ ਹਾਂ ਕਿ ਇਸ ਸਮਿਟ ਨੂੰ ਸਫ਼ਲ ਬਣਾਉਣ ਵਿੱਚ ਆਪ ਸਭ ਸਰਗਰਮ ਯੋਗਦਾਨ ਦਿਉਗੇ।

Friends, 

ਗਲੋਬਲ ਸਾਊਥ ਦੀਆਂ ਸਾਡੇ ਨਾਲ ਅਪੇਖਿਆਵਾਂ ਜੁੜੀਆਂ ਹਨ। ਉਨ੍ਹਾਂ ਨੂੰ ਪੂਰਾ ਕਰਨ ਦੇ ਲਈ, ਸਾਨੂੰ “Lead by Example” ਦੇ ਸਿਧਾਂਤ ‘ਤੇ ਚਲਣਾ ਹੋਵੇਗਾ। ਭਾਰਤ, ਸਾਰੇ ਪਾਰਟਨਰਸ ਦੇ ਨਾਲ, ਮੋਢੇ ਨਾਲ ਮੋਢਾ ਮਿਲਾ ਕੇ, ਸਾਂਝੇ ਲਕਸ਼ਾਂ ਦੀ ਪ੍ਰਾਪਤੀ ਦੇ ਲਈ ਪੂਰਨ ਤੌਰ ‘ਤੇ ਪ੍ਰਤੀਬੱਧ ਹੈ।

ਬਹੁਤ-ਬਹੁਤ ਧੰਨਵਾਦ।

 

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
The Bill to replace MGNREGS simultaneously furthers the cause of asset creation and providing a strong safety net

Media Coverage

The Bill to replace MGNREGS simultaneously furthers the cause of asset creation and providing a strong safety net
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 22 ਦਸੰਬਰ 2025
December 22, 2025

Aatmanirbhar Triumphs: PM Modi's Initiatives Driving India's Global Ascent