ਖੁਰਾਕ ਅਤੇ ਖੇਤੀਬਾੜੀ ਸੰਗਠਨ ਦੇ ਡਾਇਰੈਕਟਰ-ਜਨਰਲ,

ਮਾਣਯੋਗ ਹਸਤੀਆਂ,

ਦੇਵੀਓ ਅਤੇ ਸੱਜਣੋ,

ਨਮਸਕਾਰ!

ਮੈਂ ਖੁਰਾਕ ਅਤੇ ਖੇਤੀਬਾੜੀ ਸੰਗਠਨ ਦੇ ਡਾਇਰੈਕਟਰ-ਜਨਰਲ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ, ਜਿਨ੍ਹਾਂ ਨੇ ਮੇਰਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਅਤੇ ਮੈਨੂੰ “ਐਗਰੀਕੋਲਾ ਮੈਡਲ” ਨਾਲ ਸਨਮਾਨਿਤ ਕੀਤਾ। ਮੈਂ ਭਾਰਤ ਪ੍ਰਤੀ ਉਨ੍ਹਾਂ ਦੇ ਮੋਹ ਭਰੇ ਸ਼ਬਦਾਂ ਅਤੇ ਐੱਫਏਓ ਲਈ ਉਨ੍ਹਾਂ ਦੇ ਸਾਲਾਂਬੱਧੀ ਯੋਗਦਾਨ ਦੀ ਵੀ ਸ਼ਲਾਘਾ ਕਰਦਾ ਹਾਂ।

ਇਹ ਕੇਵਲ ਮੇਰਾ ਸਨਮਾਨ ਨਹੀਂ ਹੈ। ਇਹ ਭਾਰਤ ਦੇ ਲੱਖਾਂ ਕਿਸਾਨਾਂ, ਪਸ਼ੂ ਪਾਲਕਾਂ, ਮੱਛੀ ਪਾਲਕਾਂ, ਖੇਤੀ ਵਿਗਿਆਨੀਆਂ ਅਤੇ ਕਿਰਤੀਆਂ ਦਾ ਸਨਮਾਨ ਹੈ। ਇਹ ਮਨੁੱਖੀ ਭਲੇ, ਖੁਰਾਕ ਸੁਰੱਖਿਆ ਅਤੇ ਟਿਕਾਊ ਵਿਕਾਸ ਪ੍ਰਤੀ ਭਾਰਤ ਦੀ ਅਟੱਲ ਵਚਨਬੱਧਤਾ ਨੂੰ ਵੀ ਮਾਨਤਾ ਹੈ। ਮੈਂ ਇਹ ਮੈਡਲ ਨਿਮਰਤਾ ਸਹਿਤ ਸਵੀਕਾਰ ਕਰਦਿਆਂ ਇਸ ਨੂੰ ਭਾਰਤ ਦੇ “ਅੰਨਦਾਤਿਆਂ” ਨੂੰ ਸਮਰਪਿਤ ਕਰਦਾ ਹਾਂ।

ਸਾਥੀਓ,

ਭਾਰਤੀ ਸਭਿਆਚਾਰ ਵਿੱਚ ਖੇਤੀਬਾੜੀ ਕੇਵਲ ਫ਼ਸਲ ਉਗਾਉਣ ਦਾ ਸਾਧਨ ਨਹੀਂ ਹੈ। ਇਸਨੂੰ ਮਨੁੱਖ ਅਤੇ ਧਰਤੀ ਮਾਤਾ ਦਰਮਿਆਨ ਇੱਕ ਡੂੰਘੇ ਅਤੇ ਪਵਿੱਤਰ ਰਿਸ਼ਤੇ ਵਜੋਂ ਦੇਖਿਆ ਜਾਂਦਾ ਹੈ।

ਭਾਰਤ ਵਿੱਚ ਖੇਤੀਬਾੜੀ ਜੀਵਨ ਦੁ ਬੁਨਿਆਦ ਹੈ। ਇਹ ਸਾਡੇ ਸਭਿਆਚਾਰ ਦਾ ਅਟੁੱਟ ਹਿੱਸਾ ਅਤੇ ਸਾਡੀਆਂ ਮੂਲ ਕਦਰਾਂ ਕੀਮਤਾਂ ਦਾ ਅਕਸ ਹੈ। ਸਾਡੀ ਪਰੰਪਰਾ ਵਿੱਚ ਧਰਤੀ ਨੂੰ “ਮਾਂ” ਅਤੇ ਕਿਸਾਨ ਨੂੰ “ਧਰਤੀ ਦਾ ਪੁੱਤਰ” ਕਿਹਾ ਜਾਂਦਾ ਹੈ। ਹਜ਼ਾਰਾਂ ਸਾਲ ਪੁਰਾਣੀਆਂ ਇਹ ਸਦੀਵੀ ਕਦਰਾਂ ਕੀਮਤਾਂ ਅੱਜ ਵੀ ਸਾਡੇ ਯਤਨਾਂ ਨੂੰ ਪ੍ਰੇਰਿਤ ਕਰਦੀਆਂ ਹਨ।

 

ਸਾਥੀਓ,

ਹਜ਼ਾਰਾਂ ਸਾਲਾਂ ਦੇ ਤਜ਼ਰਬੇ ਅਤੇ ਭਾਰਤ ਦੀ ਖ਼ੁਸ਼ਹਾਲ ਖੇਤੀ ਪਰੰਪਰਾ ਦੇ ਆਧਾਰ ‘ਤੇ ਅੱਜ ਸਾਡਾ ਦੇਸ਼ ਵਿਗਿਆਨ, ਤਕਨਾਲੋਜੀ ਅਤੇ ਨਵੀਨਤਾ ਆਧਾਰਤ ਦ੍ਰਿਸ਼ਟੀਕੋਣ ਰਾਹੀਂ ਖੇਤੀ ਖੇਤਰ ਨੂੰ ਅੱਗੇ ਵਧਾ ਰਿਹਾ ਹੈ।

ਅਸੀਂ ਸਿਰਫ਼ ਉਤਪਾਦਨ ਵਧਾਉਣ ਲਈ ਹੀ ਨਹੀਂ, ਸਗੋਂ ਇੱਕ ਅਜਿਹੀ ਖੇਤੀ ਪ੍ਰਣਾਲੀ ਬਣਾਉਣ ਲਈ ਵੀ ਕੰਮ ਕਰ ਰਹੇ ਹਾਂ ਜੋ ਟਿਕਾਊ, ਜਲਵਾਯੂ ਅਨੁਕੂਲ ਅਤੇ ਭਵਿੱਖ ਲਈ ਤਿਆਰ ਹੋਵੇ। ਇਸ ਲਈ ਵਿਗਿਆਨਕ ਖੇਤੀ ਨੂੰ ਭਾਰਤ ਭਰ ਵਿੱਚ ਮਿਸ਼ਨ ਮੋਡ ਵਿੱਚ ਅੱਗੇ ਵਧਾਇਆ ਜਾ ਰਿਹਾ ਹੈ।

'ਸੋਇਲ ਹੈਲਥ ਕਾਰਡਾਂ' ਰਾਹੀਂ ਅਸੀਂ ਕਿਸਾਨਾਂ ਨੂੰ ਵਿਗਿਆਨਕ ਮਿੱਟੀ ਜਾਂਚ ਅਤੇ ਪੋਸ਼ਕ ਤੱਤਾਂ ਆਧਾਰਤ ਮਾਰਗ-ਦਰਸ਼ਨ ਪ੍ਰਦਾਨ ਕਰ ਰਹੇ ਹਾਂ।

“ਪਰ ਡ੍ਰਾਪ ਮੋਰ ਕ੍ਰਾਪ” ਵਰਗੀਆਂ ਮੁਹਿੰਮਾਂ ਸੂਖਮ ਸਿੰਚਾਈ ਅਤੇ ਸਟੀਕ ਖੇਤੀ ਨੂੰ ਉਤਸ਼ਾਹਿਤ ਕਰ ਰਹੀਆਂ ਹਨ, ਜਿਸ ਨਾਲ ਕਿਸਾਨ ਘੱਟ ਪਾਣੀ ਦੀ ਵਰਤੋਂ ਨਾਲ ਵਧੇਰੇ ਉਪਜ ਪ੍ਰਾਪਤ ਕਰ ਰਹੇ ਹਨ।

ਸਾਥੀਓ,

ਅੱਜ ਤਕਨਾਲੋਜੀ ਭਾਰਤੀ ਖੇਤੀ ਦੀ ਨਵੀਂ ਤਾਕਤ ਵਜੋਂ ਉੱਭਰ ਰਹੀ ਹੈ। ਐਗ੍ਰੀਸਟੈਕ, ਏਆਈ ਆਧਾਰਤ ਸਲਾਹ-ਮਸ਼ਵਰਾ ਪ੍ਰਣਾਲੀਆਂ, ਡਰੋਨ, ਰਿਮੋਟ ਸੈਂਸਿੰਗ ਤਕਨਾਲੋਜੀ ਅਤੇ ਸੈਂਸਰ ਆਧਾਰਤ ਮਸ਼ੀਨਰੀ ਵਰਗੀਆਂ ਡਿਜੀਟਲ ਜਨਤਕ ਢਾਂਚਾ ਪਹਿਲਾਂ ਭਾਰਤ ਵਿੱਚ ਖੇਤੀ ਨੂੰ ਹੋਰ ਉੱਨਤ ਅਤੇ ਡਾਟਾ-ਆਧਾਰਤ ਬਣਾ ਰਹੀਆਂ ਹਨ। ਅੱਜ ਪਿੰਡ ਦਾ ਇੱਕ ਛੋਟਾ ਕਿਸਾਨ ਵੀ ਮੋਬਾਈਲ ਤਕਨਾਲੋਜੀ ਰਾਹੀਂ ਮੌਸਮ ਦੀ ਜਾਣਕਾਰੀ, ਫ਼ਸਲ ਲਈ ਸਲਾਹ ਅਤੇ ਮੰਡੀ ਦੀ ਜਾਣਕਾਰੀ ਪ੍ਰਾਪਤ ਕਰ ਸਕਦਾ ਹੈ।

ਭਾਰਤ ਜਲਵਾਯੂ ਅਨੁਕੂਲ ਖੇਤੀ ਵੱਲ ਵੀ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਪਿਛਲੇ ਦਸ ਸਾਲਾਂ ਵਿੱਚ ਦੇਸ਼ ਵਿੱਚ ਲਗਭਗ 3,000 ਜਲਵਾਯੂ ਅਨੁਕੂਲ ਫ਼ਸਲ ਕਿਸਮਾਂ ਵਿਕਸਿਤ ਕੀਤੀਆਂ ਗਈਆਂ ਹਨ। ਦੇਸ਼ ਭਰ ਦੇ ਲੱਖਾਂ ਕਿਸਾਨ ਇਨ੍ਹਾਂ ਨਵੀਨਤਾਵਾਂ ਤੋਂ ਲਾਭ ਪ੍ਰਾਪਤ ਕਰ ਰਹੇ ਹਨ।

ਸਾਥੀਓ,

ਅਸੀਂ ਮੰਨਦੇ ਹਾਂ ਕਿ ਖੇਤੀ ਦਾ ਭਵਿੱਖ ਕੇਵਲ “ਵੱਧ ਉਤਪਾਦਨ” ਵਿੱਚ ਨਹੀਂ, ਸਗੋਂ “ਵਧੀਆ ਉਤਪਾਦਨ” ਵਿੱਚ ਹੈ। ਇਸ ਦ੍ਰਿਸ਼ਟੀਕੋਣ ਦੇ ਆਧਾਰ ‘ਤੇ ਜੈਵਿਕ ਵਿਭਿੰਨਤਾ ਵਧਾਉਣ ਅਤੇ ਰਸਾਇਣਿਕ ਖਾਦਾਂ ‘ਤੇ ਨਿਰਭਰਤਾ ਘਟਾਉਣ ‘ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਭਾਰਤ ਦਾ ਤਜ਼ਰਬਾ ਦੁਨੀਆ ਨੂੰ ਦਿਖਾ ਰਿਹਾ ਹੈ ਕਿ ਵਿਸ਼ਾਲਤਾ ਅਤੇ ਟਿਕਾਊਪਣ ਇਕੱਠੇ ਅੱਗੇ ਵਧ ਸਕਦੇ ਹਨ, ਤਕਨਾਲੋਜੀ ਅਤੇ ਸਮਾਵੇਸ਼ ਇੱਕ-ਦੂਜੇ ਨੂੰ ਮਜ਼ਬੂਤ ਕਰ ਸਕਦੇ ਹਨ ਅਤੇ ਵਿਗਿਆਨ ਆਧਾਰਤ ਖੇਤੀ ਆਲਮੀ ਖੁਰਾਕ ਸੁਰੱਖਿਆ ਲਈ ਮਜ਼ਬੂਤ ਬੁਨਿਆਦ ਬਣ ਸਕਦੀ ਹੈ।

 

ਸਾਥੀਓ,

ਅੱਜ ਭਾਰਤ ਦਾ ਖੇਤੀ ਖੇਤਰ ਬਹੁਤ ਤੇਜ਼ੀ ਨਾਲ ਬਦਲ ਰਿਹਾ ਹੈ। ਅਨਾਜ ਉਤਪਾਦਨ ਵਿੱਚ ਆਤਮ-ਨਿਰਭਰ ਬਣਨ ਦੇ ਨਾਲ-ਨਾਲ ਭਾਰਤ ਆਲਮੀ ਖੁਰਾਕ ਸੁਰੱਖਿਆ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ। ਭਾਰਤ ਦੁੱਧ ਅਤੇ ਮਸਾਲਿਆਂ ਦਾ ਦੁਨੀਆ ਦਾ ਸਭ ਤੋਂ ਵੱਡਾ ਉਤਪਾਦਕ ਹੈ। ਦੇਸ਼ ਚੌਲ, ਕਣਕ, ਫਲਾਂ, ਸਬਜ਼ੀਆਂ ਅਤੇ ਕਪਾਹ ਦੇ ਪ੍ਰਮੁੱਖ ਉਤਪਾਦਕਾਂ ਵਿੱਚ ਵੀ ਸ਼ਾਮਲ ਹੈ। ਭਾਰਤ ਦੀ ਖੇਤੀ ਨਿਰਯਾਤ ਵਿੱਚ ਮਜ਼ਬੂਤ ਵਾਧਾ ਹੋਇਆ ਹੈ, ਜੋ 2020 ਵਿੱਚ 35 ਬਿਲੀਅਨ ਡਾਲਰ ਤੋਂ ਵੱਧ ਕੇ ਪਿਛਲੇ ਸਾਲ 51 ਬਿਲੀਅਨ ਡਾਲਰ ਤੋਂ ਉੱਪਰ ਪਹੁੰਚ ਗਿਆ ਹੈ।

ਸਾਥੀਓ,

ਇਹ ਉਪਲਬਧੀਆਂ ਇਸ ਲਈ ਵੀ ਖ਼ਾਸ ਹਨ ਕਿਉਂਕਿ ਦੁਨੀਆ ਦੀ ਕੇਵਲ 2.5 ਫ਼ੀਸਦੀ ਖੇਤੀਯੋਗ ਜ਼ਮੀਨ ਭਾਰਤ ਕੋਲ ਹੈ, ਜਦਕਿ ਲਗਭਗ 18 ਫ਼ੀਸਦੀ ਵਿਸ਼ਵ ਆਬਾਦੀ ਇੱਥੇ ਵਸਦੀ ਹੈ। ਭਾਰਤ ਦੀ ਸਫਲਤਾ ਸਮੁੱਚੇ ਗਲੋਬਲ ਸਾਊਥ ਲਈ ਪ੍ਰੇਰਣਾ ਬਣੀ ਹੈ ਅਤੇ ਕਈ ਦੇਸ਼ਾਂ ਨੂੰ ਅੱਗੇ ਵਧਣ ਦਾ ਵਿਸ਼ਵਾਸ ਦਿੰਦੀ ਹੈ। ਭਾਰਤ ਲਈ ਖੁਰਾਕ ਸੁਰੱਖਿਆ ਕੇਵਲ ਨੀਤੀ ਦਾ ਮੁੱਦਾ ਨਹੀਂ, ਸਗੋਂ ਮਨੁੱਖਤਾ ਪ੍ਰਤੀ ਜ਼ਿੰਮੇਵਾਰੀ ਹੈ।

ਸਾਥੀਓ,

ਐੱਫਏਓ ਨਾਲ ਭਾਰਤ ਦੀ ਸਾਂਝ ਕਈ ਦਹਾਕਿਆਂ ਪੁਰਾਣੀ ਹੈ। ਸਾਨੂੰ ਮਾਣ ਹੈ ਕਿ ਐੱਮਐੱਸ ਸਵਾਮੀਨਾਥਨ ਅਤੇ ਬਿਨਯ ਰੰਜਨ ਸੇਨ ਵਰਗੇ ਪ੍ਰਸਿੱਧ ਵਿਗਿਆਨੀਆਂ ਨੇ ਖੁਰਾਕ ਅਤੇ ਖੇਤੀਬਾੜੀ ਸੰਗਠਨ ਨਾਲ ਆਪਣੇ ਕੰਮ ਰਾਹੀਂ ਆਲਮੀ ਖੁਰਾਕ ਸੁਰੱਖਿਆ ਵਿੱਚ ਵੱਡਾ ਯੋਗਦਾਨ ਪਾਇਆ। ਭਾਰਤ ਹਮੇਸ਼ਾ ਇਹ ਮੰਨਦਾ ਆਇਆ ਹੈ ਕਿ ਅਸਲ ਬਦਲਾਅ ਤਦ ਹੁੰਦਾ ਹੈ ਜਦੋਂ ਵਿਗਿਆਨ, ਨੀਤੀ ਅਤੇ ਮਨੁੱਖੀ ਕਦਰਾਂ-ਕੀਮਤਾਂ ਇਕੱਠੀਆਂ ਹੁੰਦੀਆਂ ਹਨ। ਇੱਕ ਸੰਸਥਾਪਕ ਮੈਂਬਰ ਵਜੋਂ ਭਾਰਤ ਨੇ ਆਲਮੀ ਖੁਰਾਕ ਸੁਰੱਖਿਆ, ਟਿਕਾਊ ਖੇਤੀਬਾੜੀ ਅਤੇ ਭੁੱਖਮਰੀ-ਮੁਕਤ ਸੰਸਾਰ ਲਈ ਐੱਫਏਓ ਨਾਲ ਸਰਗਰਮ ਤੌਰ ‘ਤੇ ਕੰਮ ਕੀਤਾ ਹੈ। ਸਾਡੀ ਭਾਗੀਦਾਰੀ ਦਾ ਇੱਕ ਵਧੀਆ ਉਦਾਹਰਨ ਅੰਤਰਰਾਸ਼ਟਰੀ ਮਿਲਟ (ਮੋਟਾ ਅਨਾਜ) ਵਰ੍ਹੇ ਦੌਰਾਨ ਦੇਖਣ ਨੂੰ ਮਿਲਿਆ। ਖੁਰਾਕ ਅਤੇ ਖੇਤੀਬਾੜੀ ਸੰਗਠਨ ਨਾਲ ਸਾਡੇ ਸਾਂਝੇ ਯਤਨਾਂ ਰਾਹੀਂ ਦੁਨੀਆ ਨੇ ਇੱਕ ਵਾਰ ਫਿਰ ਮੋਟੇ ਅਨਾਜ ਦੀ ਮਹੱਤਤਾ ਅਤੇ ਤਾਕਤ ਨੂੰ ਸਮਝਿਆ ਹੈ। ਅਸੀਂ ਭਵਿੱਖ ਵਿੱਚ ਵੀ ਇਕੱਠੇ ਮਿਲ ਕੇ ਕੰਮ ਕਰਦੇ ਰਹਾਂਗੇ। ਮੈਂ ਦੇਖਿਆ ਹੈ ਕਿ ਜਦੋਂ ਵੀ ਮੈਂ ਮੋਟੇ ਅਨਾਜ ਬਾਰੇ ਗੱਲ ਕਰਦਾ ਹਾਂ, ਜ਼ਿਆਦਾਤਰ ਲੋਕ ਉਨ੍ਹਾਂ ਦੀ ਪੋਸ਼ਣ ਮਹੱਤਤਾ ‘ਤੇ ਹੀ ਧਿਆਨ ਦਿੰਦੇ ਹਨ। ਪਰ ਮੋਟਾ ਅਨਾਜ ਇੱਕ ਵਾਤਾਵਰਣ-ਅਨੁਕੂਲ ਫ਼ਸਲ ਵੀ ਹੈ। ਇਨ੍ਹਾਂ ਨੂੰ ਬਹੁਤ ਘੱਟ ਪਾਣੀ ਦੀ ਲੋੜ ਹੁੰਦੀ ਹੈ ਅਤੇ ਇਨ੍ਹਾਂ ਨੂੰ ਰਸਾਇਣਿਕ ਖਾਦਾਂ ਤੋਂ ਬਿਨਾਂ ਵੀ ਉਗਾਇਆ ਜਾ ਸਕਦਾ ਹੈ। ਭਾਰਤ ਵਿੱਚ ਲਗਭਗ 85 ਫ਼ੀਸਦੀ ਕਿਸਾਨ ਛੋਟੇ ਕਿਸਾਨ ਹਨ, ਜੋ ਸੀਮਤ ਜ਼ਮੀਨ ‘ਤੇ ਖੇਤੀ ਕਰਦੇ ਹਨ। ਕਈ ਇਲਾਕਿਆਂ ਵਿੱਚ ਜਿੱਥੇ ਸਿੰਚਾਈ ਦੀ ਸਹੂਲਤ ਉਪਲਬਧ ਨਹੀਂ ਅਤੇ ਖੇਤੀ ਸਿਰਫ਼ ਮੀਂਹ ‘ਤੇ ਨਿਰਭਰ ਕਰਦੀ ਹੈ, ਉੱਥੇ ਮੋਟੇ ਅਨਾਜ ਦੀ ਖੇਤੀ ਨਾ ਸਿਰਫ਼ ਪੋਸ਼ਣ ਵਿੱਚ ਸੁਧਾਰ ਕਰਦੀ ਹੈ, ਸਗੋਂ ਵਾਤਾਵਰਣ ਦੀ ਰਾਖੀ ਵਿੱਚ ਵੀ ਵੱਡਾ ਯੋਗਦਾਨ ਪਾਉਂਦੀ ਹੈ।

 

ਸਾਥੀਓ,

ਭਾਰਤ ਵਿੱਚ ਅਸੀਂ ਆਖਦੇ ਹਾਂ, “ਜੈ ਜਵਾਨ, ਜੈ ਕਿਸਾਨ।” ਜਦੋਂ ਇੱਕ ਕਿਸਾਨ ਬੀਜ ਬੀਜਦਾ ਹੈ, ਤਾਂ ਉਹ ਕੇਵਲ ਫ਼ਸਲ ਨਹੀਂ ਉਗਾਉਂਦਾ; ਉਹ ਆਉਣ ਵਾਲੀਆਂ ਪੀੜ੍ਹੀਆਂ ਲਈ ਆਸ ਬੀਜਦਾ ਹੈ। ਅੱਜ ਜਦੋਂ ਦੁਨੀਆ ਅਨਿਸ਼ਚਿਤਤਾ ਅਤੇ ਅਸਥਿਰਤਾ ਦੇ ਦੌਰ ਵਿੱਚੋਂ ਗੁਜ਼ਰ ਰਹੀ ਹੈ, ਤਾਂ ਕਿਸਾਨਾਂ ਦਾ ਯੋਗਦਾਨ ਹੋਰ ਵੀ ਮਹੱਤਵਪੂਰਨ ਬਣ ਜਾਂਦਾ ਹੈ। ਅੱਜ ਦਿੱਤਾ ਗਿਆ ਇਹ ਸਨਮਾਨ ਭਾਰਤ ਦੇ ਹਰ ਕਿਸਾਨ ਦੇ ਸੰਕਲਪ ਨੂੰ ਹੋਰ ਮਜ਼ਬੂਤ ਕਰੇਗਾ। ਭਾਰਤ ਭੁੱਖਮਰੀ, ਗਰੀਬੀ ਅਤੇ ਕੁਪੋਸ਼ਣ ਨਾਲ ਟਾਕਰੇ ਲਈ ਵਿਸ਼ਵ ਪੱਧਰੀ ਯਤਨਾਂ ਨੂੰ ਪੂਰਾ ਸਾਥ ਦੇਣਾ ਜਾਰੀ ਰੱਖੇਗਾ। ਅਤੇ ਜਿਵੇਂ ਇੱਥੇ ਜ਼ਿਕਰ ਕੀਤਾ ਗਿਆ ਕਿ ਤੁਸੀਂ ਕੱਲ੍ਹ “ਟੀਅ ਡੇ” ਮਨਾਉਣ ਵਾਲੇ ਹੋ, ਤਾਂ ਇੱਕ “ਚਾਹ ਵਾਲਾ” ਇਸ ਮੌਕੇ ਦੇ ਜਸ਼ਨ ਨੂੰ ਮਨਾਉਣ ਲਈ ਇੱਕ ਦਿਨ ਪਹਿਲਾਂ ਹੀ ਤੁਹਾਡੇ ਦਰਮਿਆਨ ਪਹੁੰਚ ਗਿਆ ਹੈ। ਭਾਰਤ ਆਪਣੀਆਂ ਵਿਭਿੰਨ ਕਿਸਮਾਂ ਦੀਆਂ ਚਾਹਾਂ ਲਈ ਜਾਣਿਆ ਜਾਂਦਾ ਹੈ, ਅਤੇ ਚਾਹ ਵਿੱਚ ਸੱਚਮੁੱਚ ਇੱਕ ਵਿਸ਼ੇਸ਼ ਤਾਕਤ ਹੁੰਦੀ ਹੈ।

 

ਇੱਕ ਵਾਰ ਫਿਰ ਮੈਂ ਐੱਫਏਓ ਦੇ ਡਾਇਰੈਕਟਰ-ਜਨਰਲ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ।

ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਤਹਿ ਦਿਲੋਂ ਸ਼ੁਭਕਾਮਨਾਵਾਂ।

ਤੁਹਾਡਾ ਬਹੁਤ-ਬਹੁਤ ਧੰਨਵਾਦ।

 

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
Small towns emerge big growth driver for connected TV in India

Media Coverage

Small towns emerge big growth driver for connected TV in India
NM on the go

Nm on the go

Always be the first to hear from the PM. Get the App Now!
...
Japan’s Defence Minister calls on PM Modi
August 20, 2026
PM recalls productive discussions with Prime Minister Sanae Takaichi during her recent visit to India
PM highlights opportunities for Japan to partner with Indian companies and start-ups in defence co-development and co-production under Make-in-India

Japan’s Minister of Defence Shinjiro Koizumi, who is on an official visit to India, called on Prime Minister Shri Narendra Modi today.

Prime Minister recalled his detailed discussions with Prime Minister Sanae Takaichi during her recent visit to India for the 16th India-Japan Annual Summit in July 2026, and appreciated the steady momentum in defence collaboration between India and Japan.

Prime Minister outlined his vision for further strengthening the Special Strategic and Global Partnership between India and Japan and highlighted the importance of India-Japan defence and security cooperation in furthering peace, stability and prosperity in the Indo-Pacific and beyond.

Prime Minister outlined opportunities for Japan to partner with Indian companies and start-ups in the defence sector, particularly for co-development and co-production under the aegis of ‘Make in India.’

Defence Minister Koizumi briefed the Prime Minister about the progress in bilateral defence cooperation and reaffirmed the Government of Japan’s continued commitment towards deepening ties with India.