ਭਾਰਤ ਸੈਮੀਕੰਡਕਟਰ ਮਿਸ਼ਨ: ਕੰਪਾਊਂਡ ਸੈਮੀਕੰਡਕਟਰ ਅਧਾਰਿਤ ਮਿਨੀ/ਮਾਈਕ੍ਰੋ ਐੱਲਈਡੀ ਡਿਸਪਲੇਅ ਮੈਨੂਫੈਕਚਰਿੰਗ ਵਿੱਚ ਭਾਰਤ ਦੇ ਅੱਗੇ ਵਧਣ ਨਾਲ ਰਫ਼ਤਾਰ ਹੋਰ ਤੇਜ਼ ਹੋਈ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਕੈਬਨਿਟ ਨੇ ਭਾਰਤ ਸੈਮੀਕੰਡਕਟਰ ਮਿਸ਼ਨ (ਆਈਐੱਸਐੱਮ) ਦੇ ਤਹਿਤ ਦੋ ਹੋਰ ਸੈਮੀਕੰਡਕਟਰ ਪ੍ਰੋਜੈਕਟਾਂ ਨੂੰ ਪ੍ਰਵਾਨਗੀ ਦਿੱਤੀ, ਜਿਸ ਵਿੱਚ ਜੀਏਐੱਨ (ਗੈਲੀਅਮ ਨਾਈਟ੍ਰਾਈਡ) ਤਕਨੀਕ ‘ਤੇ ਅਧਾਰਿਤ ਦੇਸ਼ ਦੀ ਪਹਿਲੀ ਵਪਾਰਕ ਮਿਨੀ/ਮਾਈਕ੍ਰੋ-ਐੱਲਈਡੀ ਡਿਸਪਲੇਅ ਸੁਵਿਧਾ ਅਤੇ ਇੱਕ ਸੈਮੀਕੰਡਕਟਰ ਪੈਕੇਜਿੰਗ ਸੁਵਿਧਾ ਸ਼ਾਮਲ ਹੈ।

ਪ੍ਰਵਾਨਿਤ ਕੀਤੇ ਗਏ ਦੋ ਪ੍ਰਸਤਾਵਾਂ ਨਾਲ ਗੁਜਰਾਤ ਵਿੱਚ ਲਗਭਗ 3,936 ਕਰੋੜ ਰੁਪਏ ਦੇ ਕੁੱਲ ਨਿਵੇਸ਼ ਦੇ ਨਾਲ ਸੈਮੀਕੰਡਕਟਰ ਮੈਨੂਫੈਕਚਰਿੰਗ ਯੂਨਿਟ ਸਥਾਪਿਤ ਕੀਤੀ ਜਾਵੇਗੀ ਅਤੇ ਇਨ੍ਹਾਂ ਨਾਲ ਕੁਸ਼ਲ ਪੇਸ਼ੇਵਰਾਂ ਲਈ ਕੁੱਲ 2,230 ਰੁਜ਼ਗਾਰ ਦੇ ਮੌਕੇ ਪੈਦਾ ਹੋਣ ਦੀ ਉਮੀਦ ਹੈ।

ਦੋ ਪ੍ਰਵਾਨਿਤ ਪ੍ਰਸਤਾਵਾਂ ਦੇ ਵੇਰਵੇ ਹੇਠ ਲਿਖੇ ਹਨ

  1. ਕ੍ਰਿਸਟਲ ਮੈਟ੍ਰਿਕਸ ਲਿਮਿਟੇਡ (ਸੀਐੱਮਐੱਲ) ਮਿਨੀ/ਮਾਈਕ੍ਰੋ-ਐੱਲਈਡੀ ਡਿਸਪਲੇਅ ਮੌਡਿਊਲਸ ਦੇ ਨਿਰਮਾਣ ਲਈ ਧੋਲੇਰਾ, ਗੁਜਰਾਤ ਵਿੱਚ ਕੰਪਾਊਂਡ ਸੈਮੀਕੰਡਕਟਰ ਨਿਰਮਾਣ ਅਤੇ ਏਟੀਐੱਮਪੀ ਲਈ ਇੱਕ ਏਕੀਕ੍ਰਿਤ ਸੁਵਿਧਾ ਕੇਂਦਰ ਸਥਾਪਿਤ ਕਰੇਗਾ। ਏਕੀਕ੍ਰਿਤ ਸੁਵਿਧਾ ਕੇਂਦਰ ਜੀਏਐੱਨ ਫਾਊਂਡ੍ਰੀ ਸੇਵਾਵਾਂ ਵੀ ਪ੍ਰਦਾਨ ਕਰੇਗਾ, ਜਿਸ ਵਿੱਚ 6” ਵੇਫਰਸ ‘ਤੇ ਐਪੀਟੈਕਸੀ ਸ਼ਾਮਲ ਹੈ। ਮਿਨੀ/ਮਾਈਕ੍ਰੋ- ਐੱਲਈਡੀ ਡਿਸਪਲੇਅ ਪੈਨਲਾਂ ਦੀ ਪ੍ਰਸਤਾਵਿਤ ਸਲਾਨਾ ਉਤਪਾਦਨ ਸਮਰੱਥਾ 72,000 ਵਰਗ ਮੀਟਰ ਹੈ, ਅਤੇ ਮਿਨੀ-ਮਾਈਕ੍ਰੋ- ਐੱਲਈਡੀ ਜੀਏਐੱਨ ਐਪੀਟੈਕਸੀ ਵੇਫਰਸ ਲਈ 24,000 ਆਰਜੀਬੀ ਵੇਫਰਸ ਸੈੱਟ ਹਨ। ਪ੍ਰਸਤਾਵਿਤ ਉਤਪਾਦਾਂ ਦੀ ਵਰਤੋਂ ਟੀਵੀ ਅਤੇ ਸਾਈਨੇਜ/ਕਮਰਸ਼ੀਅਲ ਡਿਸਪਲੇਅ ਲਈ ਵੱਡੇ ਡਿਸਪਲੇਅ ਵਿੱਚ, ਟੈਬਲੇਟਸ, ਸਮਾਰਟ ਫੋਨ ਅਤੇ ਕਾਰ ਡਿਸਪਲੇਅ ਰਾਹੀਂ ਆਕਾਰ ਦੇ ਡਿਸਪਲੇਅ ਵਿੱਚ ਅਤੇ ਐਕਸਟੈਂਡਿਡ ਰਿਆਲਿਟੀ (ਐਕਸਆਰ) ਗਲਾਸ ਅਤੇ ਸਮਾਰਟ ਵਾਚ ਲਈ ਮਾਈਕ੍ਰੋ-ਡਿਸਪਲੇਅ ਵਿੱਚ ਕੀਤਾ ਜਾਵੇਗਾ।

  2. ਸੁਚੀ ਸੈਮੀਕੌਨ ਪ੍ਰਾਈਵੇਟ ਲਿਮਿਟੇਡ (ਐੱਸਐੱਸਪੀਐੱਲ) ਗੁਜਰਾਤ ਦੇ ਸੂਰਤ ਵਿੱਚ ਇੱਕ ਆਊਟ ਸੋਰਸ ਸੈਮੀਕੰਡਕਟਰ ਅਸੈਂਬਲੀ ਅਤੇ ਟੈਸਟ (ਓਐੱਸਏਟੀ) ਸੁਵਿਧਾ ਸਥਾਪਿਤ ਕਰੇਗੀ ਜੋ ਵੱਖ-ਵੱਖ ਸੈਮੀਕੰਡਕਟਰ ਦਾ ਉਤਪਾਦਨ ਕਰੇਗੀ। ਸੁਚੀ ਸੈਮੀਕੌਨ ਦੀ ਪ੍ਰਸਤਾਵਿਤ ਉਤਪਾਦਨ ਸਮਰੱਥਾ ਪ੍ਰਤੀ ਵਰ੍ਹੇ 1033.20 ਮਿਲੀਅਨ ਚਿਪਸ ਹੈ। ਟੀਚਾਗਤ ਐਪਲੀਕੇਸ਼ਨਾਂ ਵਿੱਚ ਪਾਵਰ ਇਲੈਕਟ੍ਰੌਨਿਕਸ, ਐਨਾਲੌਗ ਆਈਸੀ ਅਤੇ ਉਦਯੋਗਿਕ ਪ੍ਰਣਾਲੀਆਂ ਸ਼ਾਮਲ ਹਨ, ਜੋ ਵਾਹਨ, ਉਦਯੋਗਿਕ ਆਟੋਮੋਟਿਵ ਅਤੇ ਖਪਤਕਾਰ ਇਲੈਕਟ੍ਰੌਨਿਕਸ ਜਿਹੇ ਅੰਤਿਮ ਬਜ਼ਾਰਾਂ ਨੂੰ ਸੇਵਾ ਪ੍ਰਦਾਨ ਕਰਨਗੀਆਂ।

ਇਨ੍ਹਾਂ ਦੋਹਾਂ ਪ੍ਰਵਾਨਗੀਆਂ ਦੇ ਨਾਲ, ਦੇਸ਼ ਵਿੱਚ ਸੈਮੀਕੰਡਕਟਰ ਈਕੋਸਿਸਟਮ ਨੂੰ ਮਹੱਤਵਪੂਰਨ ਹੁਲਾਰਾ ਮਿਲੇਗਾ ਕਿਉਂਕਿ ਭਾਰਤ ਸੈਮੀਕੰਡਕਟਰ ਮਿਸ਼ਨ (ISM) ਦੇ ਤਹਿਤ ਕੁੱਲ ਪ੍ਰਵਾਨਿਤ ਪ੍ਰੋਜੈਕਟਾਂ ਦੀ ਗਿਣਤੀ 12 ਤੱਕ ਪਹੁੰਚ ਜਾਵੇਗੀ, ਜਿਨ੍ਹਾਂ ਦਾ ਕੁੱਲ ਨਿਵੇਸ਼ ਲਗਭਗ 1.64 ਲੱਖ ਕਰੋੜ ਰੁਪਏ ਹੈ।

ਇਹ ਦੇਸ਼ ਵਿੱਚ ਉਭਰਦੀਆਂ ਵਿਸ਼ਵ ਪੱਧਰੀ ਚਿਪ ਡਿਜ਼ਾਈਨ ਸਮਰੱਥਾਵਾਂ ਵਿੱਚ ਪੂਰਕ ਭੂਮਿਕਾ ਨਿਭਾਉਣਗੀਆਂ, ਜਿਨ੍ਹਾਂ ਨੂੰ ਸਰਕਾਰ ਦੁਆਰਾ 315 ਅਕਾਦਮਿਕ ਸੰਸਥਾਵਾਂ ਅਤੇ 104 ਸਟਾਰਟਅਪਸ ਨੂੰ ਪ੍ਰਦਾਨ ਕੀਤੇ ਗਏ ਡਿਜ਼ਾਈਨ ਬੁਨਿਆਦੀ ਢਾਂਚੇ ਸਮਰਥਨ ਨਾਲ ਗਤੀ ਮਿਲੀ ਹੈ।

ਭਾਰਤ ਵਿੱਚ ਸੈਮੀਕੰਡਕਟਰ ਈਕੋਸਿਸਟਮ ਵਿੱਚ ਗਤੀ ਹੋਰ ਵਧ ਰਹੀ ਹੈ, ਕਿਉਂਕਿ ਦਸ ਪ੍ਰਵਾਨਿਤ ਪ੍ਰੋਜੈਕਟਸ ਪਹਿਲਾਂ ਤੋਂ ਹੀ ਲਾਗੂਕਰਨ ਦੇ ਵੱਖ-ਵੱਖ ਪੜਾਵਾਂ ਵਿੱਚ ਹਨ। ਦੋ ਪ੍ਰੋਜੈਕਟਾਂ ਨੇ ਪਹਿਲਾਂ ਹੀ ਭਾਰਤ ਤੋਂ ਵਪਾਰਕ ਸ਼ਿਪਮੈਂਟ ਸ਼ੁਰੂ ਕਰ ਦਿੱਤੀ ਹੈ ਅਤੇ ਦੋ ਹੋਰ ਪ੍ਰੋਜੈਕਟਾਂ ਤੋਂ ਜਲਦੀ ਹੀ ਵਪਾਰਕ ਸ਼ਿਪਮੈਂਟ ਸ਼ੁਰੂ ਕਰਨ ਦੀ ਉਮੀਦ ਹੈ।

 

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
India’s pharmaceutical sector records transformative growth over 12 years, strengthening affordable healthcare and self-reliance

Media Coverage

India’s pharmaceutical sector records transformative growth over 12 years, strengthening affordable healthcare and self-reliance
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 19 ਜੂਨ 2026
June 19, 2026

Appreciation for India’s Domestic Growth and Rising Global Influence under PM Modi’s Leadership