ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਿੱਚ ਆਰਥਿਕ ਮਾਮਲਿਆਂ ਦੀ ਕੈਬਨਿਟ ਕਮੇਟੀ (ਸੀਸੀਈਏ-CCEA) ਨੇ ਕੇਂਦਰ ਸਰਕਾਰ ਦੇ ਈਥੇਨੌਲ ਮਿਸ਼ਰਿਤ ਪੈਟੋਰਲ (ਈਬੀਪੀ-EBP) ਪ੍ਰੋਗਰਾਮ ਦੇ ਤਹਿਤ 1 ਨਵੰਬਰ, 2024 ਤੋਂ 31 ਅਕਤੂਬਰ 2025 ਤੱਕ ਈਥੇਨੌਲ ਸਪਲਾਈ ਸਾਲ (ਈਐੱਸਵਾਈ-ESY) 2024-25 ਦੇ ਲਈ ਪਬਲਿਕ ਸੈਕਟਰ ਦੀਆਂ ਤੇਲ ਮਾਰਕਿਟਿੰਗ ਕੰਪਨੀਆਂ (ਓਐੱਮਸੀਜ਼-OMCs) ਦੇ ਲਈ ਈਥੇਨੌਲ ਖਰੀਦ ਮੁੱਲ  ਵਿੱਚ ਸੰਸ਼ੋਧਨ  ਨੂੰ ਮਨਜ਼ੂਰੀ ਦੇ ਦਿੱਤੀ ਹੈ। ਈਥੇਨੌਲ ਸਪਲਾਈ ਸਾਲ 2024-25 (1 ਨਵੰਬਰ 2024 ਤੋਂ 31 ਅਕਤੂਬਰ 2025) ਦੇ ਲਈ ਸੀ-ਹੈਵੀ ਮੋਲੈਸਿਜ਼(C Heavy Molasses-ਸੀਰਾ) (ਸੀਐੱਚਐੱਮ-CHM) ਤੋਂ ਪ੍ਰਾਪਤ ਈਬੀਪੀ (EBP) ਪ੍ਰੋਗਰਾਮ ਦੇ ਲਈ ਈਥੇਨੌਲ ਦੀ ਐਕਸ-ਮਿੱਲ ਕੀਮਤ 56.58 ਰੁਪਏ ਪ੍ਰਤੀ ਲੀਟਰ ਤੋਂ 57.97 ਰੁਪਏ ਪ੍ਰਤੀ ਲੀਟਰ ਤੈ ਕੀਤੀ ਗਈ ਹੈ।

ਇਸ ਮਨਜ਼ੂਰੀ ਨਾਲ ਨਾ ਕੇਵਲ ਸਰਕਾਰ ਨੂੰ ਈਥੇਨੌਲ ਸਪਲਾਇਰਾਂ ਦੇ ਲਈ ਮੁੱਲ ਸਥਿਰਤਾ ਅਤੇ ਲਾਭਕਾਰੀ ਮੁੱਲ ਪ੍ਰਦਾਨ ਕਰਨ ਦੀ ਨੀਤੀ ਜਾਰੀ ਰੱਖਣ ਵਿੱਚ ਸੁਵਿੱਧਾ ਹੋਵੇਗੀ, ਬਲਕਿ ਕੱਚੇ ਤੇਲ ਦੇ ਅਯਾਤ 'ਤੇ ਨਿਰਭਰਤਾ ਘੱਟ ਕਰਨ, ਵਿਦੇਸ਼ੀ ਮੁਦਰਾ ਦੀ ਬੱਚਤ ਕਰਨ ਅਤੇ ਵਾਤਾਵਰਣ ਨੂੰ ਲਾਭ ਪੁਹੰਚਾਉਣ ਵਿੱਚ ਭੀ ਮਦਦ ਮਿਲੇਗੀ। ਗੰਨਾ ਕਿਸਾਨਾਂ ਦੇ ਹਿਤ ਵਿੱਚ ਜੀਐੱਸਟੀ ਅਤੇ ਟ੍ਰਾਂਸਪੋਰਟੇਸ਼ਨ ਚਾਰਜਿਜ਼ ਪਹਿਲੇ ਦੀ ਤਰ੍ਹਾਂ ਅਲੱਗ ਤੋਂ ਭੁਗਤਾਨਯੋਗ ਹੋਣਗੇ। ਸੀਐੱਚਐੱਮ (CHM) ਈਥੇਨੌਲ ਦੀਆਂ ਕੀਮਤਾਂ ਵਿੱਚ 3 ਪ੍ਰਤੀਸ਼ਤ ਦੇ ਵਾਧੇ ਨਾਲ ਵਧੇ ਹੋਏ ਮਿਸ਼ਰਣ ਲਕਸ਼ ਨੂੰ ਪੂਰਾ ਕਰਨ ਦੇ ਲਈ ਈਥੇਨੌਲ ਦੀ ਉਚਿਤ ਉਪਲਬਧਤਾ ਸੁਨਿਸ਼ਚਿਤ ਹੋਵੇਗੀ।

ਸਰਕਾਰ ਈਥੇਨੌਲ ਮਿਸ਼ਰਿਤ ਪੈਟਰੋਲ (ਈਬੀਪੀ-EBP) ਪ੍ਰੋਗਰਾਮ ਲਾਗੂ ਕਰ ਰਹੀ ਹੈ ਜਿਸ ਦੇ ਤਹਿਤ ਤੇਲ ਮਾਰਕਿਟਿੰਗ ਕੰਪਨੀਆਂ 20 ਪ੍ਰਤੀਸ਼ਤ ਤੱਕ ਈਥੇਨੌਲ ਦੇ ਨਾਲ ਮਿਸ਼ਰਿਤ ਪੈਟਰੋਲ ਵੇਚਦੀਆਂ ਹਨ। ਵਿਕਲਪਕ ਅਤੇ ਵਾਤਾਵਰਣ ਅਨੁਕੂਲ ਈਂਧਣ ਦੇ ਉਪਯੋਗ ਨੂੰ ਹੁਲਾਰਾ ਦੇਣ ਦੇ ਲਈ ਇਹ ਪ੍ਰੋਗਰਾਮ ਪੂਰੇ ਦੇਸ਼ ਵਿੱਚ ਲਾਗੂ ਕੀਤਾ ਜਾ ਰਿਹਾ ਹੈ। ਇਸ ਦਾ ਉਦੇਸ਼ ਊਰਜਾ ਆਯਾਤ 'ਤੇ ਨਿਰਭਰਤਾ ਨੂੰ ਘੱਟ ਕਰਨਾ ਅਤੇ ਖੇਤੀਬਾੜੀ ਖੇਤਰ ਨੂੰ ਹੁਲਾਰਾ ਦੇਣਾ ਭੀ ਹੈ। ਪਿਛਲੇ ਦਸ ਵਰ੍ਹਿਆਂ (31.12.2024 ਤੱਕ) ਦੇ ਦੌਰਾਨ, ਪਬਲਿਕ ਸੈਕਟਰ ਦੀਆਂ ਤੇਲ ਮਾਰਕਿਟਿੰਗ ਕੰਪਨੀਆਂ (ਓਐੱਮਸੀਜ਼-OMCs) ਦੁਆਰਾ ਪੈਟਰੋਲ ਵਿੱਚ ਈਥੇਨੌਲ ਮਿਸ਼ਰਣ ਦੇ ਸਕਦਾ ਲਗਭਗ 1,13,007 ਕਰੋੜ ਰੁਪਇਆਂ ਤੋਂ ਅਧਿਕ ਦੀ ਵਿਦੇਸ਼ੀ ਮੁਦਰਾ ਦੀ ਬੱਚਤ ਹੋਈ ਹੈ ਅਤੇ ਲਗਭਗ 193 ਲੱਖ ਮੀਟ੍ਰਿਕ ਟਨ ਕੱਚੇ ਤੇਲ ਦੀ ਜਗ੍ਹਾ ਈਥੇਨੌਲ ਮਿਸ਼ਰਿਤ ਤੇਲ ਦਾ ਉਪਯੋਗ ਹੋਇਆ ਹੈ।

ਪਬਲਿਕ ਸੈਕਟਰ ਦੀਆਂ ਤੇਲ ਮਾਰਕਿਟਿੰਗ ਕੰਪਨੀਆਂ (ਓਐੱਮਸੀਜ਼-OMCs) ਦੁਆਰਾ ਈਥੇਨੌਲ ਮਿਸ਼ਰਣ, ਈਥੇਨੌਲ ਸਪਲਾਈ ਵਰ੍ਹੇ 2013-14 (ਈਐੱਸਵਾਈ-ਵਰਤਮਾਨ ਵਿੱਚ ਸਾਲ ਦੀ 1 ਨਵੰਬਰ ਤੋਂ ਅਗਲੇ ਸਾਲ ਦੀ 31 ਅਕਤੂਬਰ ਤੱਕ ਈਥੇਨੌਲ ਸਪਲਾਈ ਅਵਧੀ ਦੇ ਰੂਪ ਵਿੱਚ ਪ੍ਰਭਾਸ਼ਿਤ) ਵਿੱਚ 38 ਕਰੋੜ ਲੀਟਰ ਤੋਂ ਵਧ ਕੇ ਈਐੱਸਵਾਈ (ESY) 2023-24 ਵਿੱਚ 707 ਕਰੋੜ ਲੀਟਰ ਹੋ ਗਿਆ ਹੈ ਜਿਸ ਨਾਲ 14.60 ਪ੍ਰਤੀਸ਼ਤ ਦਾ ਔਸਤ ਮਿਸ਼ਰਣ ਪ੍ਰਾਪਤ ਹੋਇਆ ਹੈ।

ਸਰਕਾਰ ਨੇ ਪੈਟਰੋਲ ਵਿੱਚ 20 ਪ੍ਰਤੀਸ਼ਤ ਈਥੇਨੌਲ ਮਿਸ਼ਰਣ ਦਾ ਲਕਸ਼ ਪਹਿਲੇ ਦੇ 2030 ਦੀ ਜਗ੍ਹਾ 2025-26 ਕਰ ਦਿੱਤਾ ਹੈ। ''ਭਾਰਤ ਵਿੱਚ ਈਥੇਨੌਲ ਮਿਸ਼ਰਣ ਦੇ ਲਈ ਰੋਡਮੈੱਪ 2020-25' ਨੂੰ ਜਨਤਕ ਤੌਰ 'ਤੇ ਜਾਰੀ ਕਰ ਦਿੱਤਾ ਗਿਆ ਹੈ। ਇਸ ਦਿਸ਼ਾ ਵਿੱਚ ਤੇਲ ਮਾਰਕਿਟਿੰਗ ਕੰਪਨੀਆਂ ਨੇ ਚਾਲੂ ਈਐੱਸਵਾਈ (ESY) 2024-25 ਦੇ ਦੌਰਾਨ 18 ਪ੍ਰਤੀਸ਼ਤ ਮਿਸ਼ਰਣ ਦਾ ਲਕਸ਼ ਹਾਸਲ ਕਰਨ ਦੀ ਯੋਜਨਾ ਬਣਾਈ ਹੈ। ਈਥੇਨੌਲ ਡਿਸਟਿਲੇਸ਼ਨ ਕਪੈਸਿਟੀ (ethanol distillation capacity) ਨੂੰ ਵਧਾ ਕੇ ਪ੍ਰਤੀ ਵਰ੍ਹੇ 1713 ਕਰੋੜ ਲੀਟਰ ਕਰਨਾ, ਈਥੇਨੌਲ ਦੀ ਕਮੀ ਵਾਲੇ ਰਾਜਾਂ ਵਿੱਚ ਸਮਰਪਿਤ ਈਥੇਨੌਲ ਪਲਾਂਟ (ਡੀਈਪੀ-DEP) ਸਥਾਪਿਤ ਕਰਨ ਦੇ ਲਈ ਦੀਰਘਕਾਲੀ ਔਫ-ਟੇਕ ਸਮਝੌਤੇ (ਐੱਲਟੀਓਏ-LTOA), ਸਿੰਗਲ ਫੀਡ ਡਿਸਿਟਲਰੀ ਨੂੰ ਮਲਟੀ ਫੀਡ ਵਿੱਚ ਬਦਲਣ ਦੇ ਲਈ ਪ੍ਰੋਤਸਾਹਿਤ ਕਰਨਾ, ਈ-100 ਅਤੇ ਈ-20 ਈਂਧਣ ਦੀ ਉਪਲਬਧਤਾ, ਫਲੈਕਸੀ ਈਂਧਣ ਵਾਹਨਾਂ ਦੀ ਸ਼ੁਰੂਆਤ ਜਿਹੀਆਂ ਪਹਿਲਾਂ ਕੀਤੀਆਂ ਗਈਆਂ ਹਨ। ਇਹ ਸਾਰੇ ਕਦਮ ਵਪਾਰ ਕਰਨ ਵਿੱਚ ਅਸਾਨੀ ਅਤੇ ਆਤਮਨਿਰਭਰ ਭਾਰਤ ਦੇ ਲਕਸ਼ਾਂ ਨੂੰ ਪ੍ਰਾਪਤ ਕਰਨ ਵਿੱਚ ਭੀ ਯੋਗਦਾਨ ਦਿੰਦੇ ਹਨ।

ਈਬੀਪੀ (EBP) ਪ੍ਰੋਗਰਾਮ ਦੇ ਤਹਿਤ ਸਰਕਾਰ ਦੁਆਰਾ ਕੀਤੇ ਗਏ ਉਪਾਵਾਂ ਦੇ ਕਾਰਨ ਦੇਸ਼ ਭਰ ਵਿੱਚ ਗ੍ਰੀਨਫੀਲਡ ਅਤੇ ਬ੍ਰਾਉਨਫੀਲਡ ਡਿਸਟਿਲਰੀਜ਼ ਦੇ ਨੈੱਟਵਰਕ, ਭੰਡਾਰਨ ਅਤੇ ਲੌਜਿਸਟਿਕ ਸੁਵਿਧਾਵਾਂ ਦੇ ਇਲਾਵਾ ਰੋਜ਼ਗਾਰ ਦੇ ਅਵਸਰਾਂ ਅਤੇ ਵਿਭਿੰਨ ਹਿਤਧਾਰਕਾਂ ਦੇ ਦਰਮਿਆਨ ਦੇਸ਼ ਦੇ ਅੰਦਰ ਮੁੱਲ ਦੀ ਵੰਡ ਦੇ ਰੂਪ ਵਿੱਚ ਨਿਵੇਸ਼ ਹੋਇਆ ਹੈ। ਸਾਰੀਆਂ ਡਿਸਟਿਲਰੀਆਂ ਇਸ ਯੋਜਨਾ ਦਾ ਲਾਭ ਉਠਾ ਸਕਣਗੀਆਂ ਅਤੇ ਉਨ੍ਹਾਂ ਵਿੱਚੋਂ ਬੜੀ ਸੰਖਿਆ ਵਿੱਚ ਈਬੀਪੀ (EBP) ਪ੍ਰੋਗਰਾਮ ਦੇ ਲਈ ਈਥੇਨੌਲ ਦੀ ਸਪਲਾਈ ਕੀਤੇ ਜਾਣ ਦੀ ਉਮੀਦ ਹੈ। ਇਸ ਨਾਲ ਵਿਦੇਸ਼ੀ ਮੁਦਰਾ ਬੱਚਤ, ਕੱਚੇ ਤੇਲ ਦੇ ਵਿਕਲਪ ਦੇ ਰੂਪ ਵਿੱਚ, ਵਾਤਾਵਰਣਕ ਲਾਭ ਅਤੇ ਗੰਨਾ ਕਿਸਾਨਾਂ ਨੂੰ ਜਲਦੀ ਭੁਗਤਾਨ ਵਿੱਚ ਮਦਦ ਮਿਲੇਗੀ।

 

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
Auckland's Sky Tower lights up in India's tricolour as PM Modi begins historic New Zealand visit

Media Coverage

Auckland's Sky Tower lights up in India's tricolour as PM Modi begins historic New Zealand visit
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 11 ਜੁਲਾਈ 2026
July 11, 2026

Record Exports, Record Investments, Record Pride: India’s Rise Under PM Modi is Multi-Dimensional