ਪੁਣੇ ਆਪਣੇ ਪਬਲਿਕ ਟਰਾਂਸਪੋਰਕਟ ਨੈੱਟਵਰਕ ਦੀ ਇੱਕ ਹੋਰ ਵੱਡੀ ਸਫਲਤਾ ਵੱਲ ਵਧ ਰਿਹਾ ਹੈ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ ਅੱਜ ਪੁਣੇ ਮੈਟਰੋ ਰੇਲ ਪ੍ਰੋਜੈਕਟ ਦੇ ਫੇਜ-2 ਦੇ ਤਹਿਤ ਲਾਈਨ-4 (ਖਰਾੜੀ-ਹੜਪਸਰ-ਸਰਵਗੇਟ-ਖੜਕਵਾਸਲਾ) ਅਤੇ ਲਾਈਨ-4ਏ (ਨਲ ਸਟੌਪ-ਵਾਰਜੇ-ਮਾਣਿਕ ਬਾਗ) ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਲਾਈਨ-2ਏ (ਵਨਾਜ-ਚਾਂਦਨੀ ਚੌਂਕ) ਅਤੇ ਲਾਈਨ 2ਬੀ (ਰਾਮਵਾੜੀ-ਵਾਘੋਲੀ/ਵਿੱਠਲਵਾੜੀ) ਨੂੰ ਮਨਜ਼ੂਰੀ ਮਿਲਣ ਤੋਂ ਬਾਅਦ, ਇਹ ਦੂਸਰੇ ਪੜਾਅ ਦੇ ਤਹਿਤ ਮਨਜ਼ੂਰ ਦੂਸਰਾ ਵੱਡਾ ਪ੍ਰੋਜੈਕਟ ਹੈ।
28 ਐਲੀਵੇਟਿਡ ਸਟੇਸ਼ਨਾਂ ਦੇ ਨਾਲ ਕੁੱਲ 31.636 ਕਿਲੋਮੀਟਰ ਲੰਬੀ ਲਾਈਨ-4 ਅਤੇ 4ਏ, ਪੂਰਬ, ਦੱਖਣ ਅਤੇ ਪੱਛਮ ਪੁਣੇ ਵਿੱਚ ਆਈਟੀ ਕੇਂਦਰਾਂ, ਵਣਜ ਖੇਤਰਾਂ, ਸਿੱਖਿਆ ਸੰਸਥਾਨਾਂ ਅਤੇ ਰਿਹਾਇਸ਼ੀ ਸਮੂਹਾਂ ਨੂੰ ਜੋੜੇਗੀ। ਇਹ ਪ੍ਰੋਜੈਕਟ 9,857.85 ਕਰੋੜ ਰੁਪਏ ਦੀ ਅਨੁਮਾਨਿਤ ਲਾਗਤ ਨਾਲ ਪੰਜ ਵਰ੍ਹਿਆਂ ਵਿੱਚ ਪੂਰਾ ਹੋਵੇਗਾ। ਭਾਰਤ ਸਰਕਾਰ, ਮਹਾਰਾਸ਼ਟਰ ਸਰਕਾਰ ਅਤੇ ਬਾਹਰੀ ਦੁਵੱਲੇ /ਬਹੁਪੱਖੀ ਫੰਡਿੰਗ ਏਜੰਸੀਆਂ ਦੁਆਰਾ ਸੰਯੁਕਤ ਤੌਰ ‘ਤੇ ਇਸ ਦਾ ਵਿੱਤ ਪੋਸ਼ਣ ਕੀਤਾ ਜਾਵੇਗਾ।
ਇਹ ਲਾਈਨਾਂ ਪੁਣੇ ਦੀ ਵਿਆਪਕ ਆਵਾਜਾਈ ਯੋਜਨਾ (ਸੀਐੱਮਪੀ) ਦਾ ਇੱਕ ਮਹੱਤਵਪੂਰਨ ਹਿੱਸਾ ਹਨ ਅਤੇ ਖਰਾੜੀ ਬਾਈਪਾਸ ਅਤੇ ਨਲ ਸਟੌਪ (ਲਾਈਨ-2) ਅਤੇ ਸਰਵਗੇਟ (ਲਾਈਨ-1) ‘ਤੇ ਐਕਟਿਵ ਅਤੇ ਮਨਜ਼ੂਰ ਗਲਿਆਰਿਆਂ ਨਾਲ ਸਰਲਤਾ ਨਾਲ ਜੋੜਨਗੇ। ਇਹ ਹੜਪਸਰ ਰੇਲਵੇ ਸਟੇਸ਼ਨ ‘ਤੇ ਇੱਕ ਇੰਟਰਚੇਂਜ ਵੀ ਪ੍ਰਦਾਨ ਕਰਨਗੀਆਂ ਅਤੇ ਲੋਨੀ ਕਾਲਭੋਰ ਅਤੇ ਸਾਸਵੜ ਰੋਡ ਵੱਲ ਜਾਣ ਵਾਲੇ ਭਵਿੱਖ ਦੇ ਗਲਿਆਰਿਆਂ ਨਾਲ ਜੁੜਨਗੀਆਂ, ਜਿਸ ਨਾਲ ਮੈਟਰੋ, ਰੇਲ ਅਤੇ ਬੱਸ ਨੈੱਟਵਰਕ ਵਿੱਚ ਸੁਚਾਰੂ ਮਲਟੀਮਾਡਲ ਕਨੈਕਟੀਵਿਟੀ ਯਕੀਨੀ ਹੋਵੇਗੀ।
ਲਾਈਨ-4 ਅਤੇ 4ਏ ਖਰਾੜੀ ਆਈਟੀ ਪਾਰਕ ਤੋਂ ਲੈ ਕੇ ਖੜਕਵਾਸਲਾ ਦੇ ਦਰਸ਼ਨਯੋਗ ਟੂਰਿਜ਼ਮ ਸੈਕਟਰ ਤੱਕ, ਅਤੇ ਹੜਪਸਰ ਦੇ ਉਦਯੋਗਿਕ ਕੇਂਦਰ ਤੋਂ ਲੈ ਕੇ ਵਾਰਜੇ ਦੇ ਰਿਹਾਇਸ਼ੀ ਕਲਸਟਰ ਤੱਕ ਵਿਭਿੰਨ ਇਲਾਕਿਆਂ ਨੂੰ ਇਕੱਠਾ ਕਰੇਗੀ। ਸੋਲਾਪੁਰ ਰੋਡ, ਮਗਰਪੱਟਾ ਰੋਡ, ਸਿੰਗਗੜ ਰੋਡ, ਕਰਵੇ ਰੋਡ ਅਤੇ ਮੁੰਬਈ-ਬੰਗਲੁਰੂ ਰਾਜਮਾਰਗ ਨੂੰ ਪਾਰ ਕਰਦੇ ਹੋਏ, ਇਹ ਪ੍ਰੋਜੈਕਟ ਪੁਣੇ ਦੇ ਵਿਅਸਤ ਮਾਰਗਾਂ ‘ਤੇ ਭੀੜ ਭੜੱਕੇ ਨੂੰ ਘੱਟ ਕਰੇਗਾ, ਨਾਲ ਹੀ ਸੁਰੱਖਿਆ ਵਿੱਚ ਸੁਧਾਰ ਅਤੇ ਹਰਿਤ, ਟਿਕਾਊ ਆਵਾਜਾਈ ਸੁਵਿਧਾ ਨੂੰ ਪ੍ਰੋਤਸਾਹਨ ਦੇਵੇਗੀ।
ਅਨੁਮਾਨਾਂ ਅਨੁਸਾਰ, ਲਾਈਨ4 ਅਤੇ 4ਏ ‘ਤੇ ਰੋਜ਼ਾਨਾ ਯਾਤਰੀਆਂ ਦੀ ਸੰਖਿਆ 2028 ਵਿੱਚ ਸੰਯੁਕਤ ਤੌਰ ‘ਤੇ 4.09 ਲੱਖ ਹੋਣ ਦੀ ਉਮੀਦ ਹੈ, ਜੋ 2038 ਵਿੱਚ ਲਗਭਗ 7 ਲੱਖ, 2048 ਵਿੱਚ 9.63 ਲੱਖ ਅਤੇ 2058 ਵਿੱਚ 11.7 ਲੱਖ ਤੋਂ ਵੱਧ ਹੋ ਜਾਵੇਗੀ। ਇਸ ਵਿੱਚੋਂ, ਖਰਾੜੀ-ਖੜ੍ਹਗਵਾਸਲਾ ਕੌਰੀਡੋਰ ‘ਤੇ 2028 ਵਿੱਚ 3.23 ਲੱਖ ਯਾਤਰੀ ਹੋਣਗੇ, ਜੋ 2058 ਤੱਕ ਵਧ ਕੇ 9.33 ਲੱਖ ਹੋ ਜਾਣਗੇ, ਜਦਕਿ ਨਲ ਸਟੌਪ-ਵਾਰਜੇ –ਮਾਣਿਕ ਬਾਗ ਸਪਰ ਲਾਈਨ ‘ਤੇ ਇਸੇ ਸਮੇਂ ਵਿੱਚ ਯਾਤਰੀਆਂ ਦੀ ਸੰਖਿਆ 85,555 ਤੋਂ ਵਧ ਕੇ 2.41 ਲੱਖ ਹੋ ਜਾਵੇਗੀ। ਇਹ ਅਨੁਮਾਨ ਆਉਣ ਵਾਲੇ ਦਹਾਕਿਆਂ ਵਿੱਚ ਲਾਈਨ-4 ਅਤੇ 4ਏ ‘ਤੇ ਯਾਤਰੀਆਂ ਦੀ ਸੰਖਿਆ ਵਿੱਚ ਹੋਣ ਵਾਲੇ ਮਹੱਤਵਪੂਰਨ ਵਾਧੇ ਨੂੰ ਦਰਸਾਉਂਦੇ ਹਨ।
ਇਸ ਪ੍ਰੋਜੈਕਟ ਮਹਾਰਾਸ਼ਟਰ ਮੈਟਰੋ ਕਾਰਪੋਰੇਸ਼ਨ ਲਿਮਿਟੇਡ (ਮਹਾ-ਮੈਟਰੋ) ਦੁਆਰਾ ਲਾਗੂ ਕੀਤਾ ਜਾਵੇਗਾ, ਜੋ ਸਾਰੇ ਸਿਵਿਲ, ਇਲੈਕਟ੍ਰੀਕਲ, ਮਕੈਨੀਕਲ ਅਤੇ ਸਿਸਟਮ ਸਬੰਧੀ ਕੰਮ ਕਰੇਗਾ। ਭੂਗੋਲਿਕ ਸਰਵੇਖਣ ਅਤੇ ਵਿਸਤ੍ਰਿਤ ਡਿਜ਼ਾਈਨ ਸਬੰਧੀ ਮਸ਼ਵਰੇ ਵਰਗੀਆਂ ਨਿਰਮਾਣ-ਪੂਰਵ ਗਤੀਵਿਧੀਆਂ ਪਹਿਲਾਂ ਤੋਂ ਹੀ ਚੱਲ ਰਹੀਆਂ ਹਨ।
ਇਸ ਨਵੀਂ ਪ੍ਰਵਾਨਗੀ ਨਾਲ, ਪੁਣੇ ਮੈਟਰੋ ਦਾ ਨੈੱਟਵਰਕ 100 ਕਿਲੋਮੀਟਰ ਤੋਂ ਵੱਧ ਹੋ ਜਾਵੇਗਾ, ਜੋ ਕਿ ਆਧੁਨਿਕ, ਏਕੀਕ੍ਰਿਤ ਅਤੇ ਟਿਕਾਊ ਸ਼ਹਿਰੀ ਆਵਾਜਾਈ ਪ੍ਰਣਾਲੀ ਦੀ ਦਿਸ਼ਾ ਵਿੱਚ ਸ਼ਹਿਰ ਦੀ ਯਾਤਰਾ ਵਿੱਚ ਇੱਕ ਮਹੱਤਵਪੂਰਨ ਕਦਮ ਹੋਵੇਗਾ।
ਲਾਈਨ-4 ਅਤੇ 4ਏ ਨਾਲ, ਪੁਣੇ ਨੂੰ ਨਾ ਸਿਰਫ਼ ਜ਼ਿਆਦਾ ਮੈਟਰੋ ਟ੍ਰੈਕ ਮਿਲਣਗੇ, ਸਗੋਂ ਇੱਕ ਤੇਜ਼, ਹਰਿਤ ਅਤੇ ਜ਼ਿਆਦਾ ਕਨੈਕਟਿਡ ਭਵਿੱਖ ਵੀ ਮਿਲੇਗਾ। ਇਹ ਕੌਰੀਡੋਰ ਆਉਣ-ਜਾਣ ਦੇ ਘੰਟਿਆਂ ਨੂੰ ਘਟਾਉਣ, ਟ੍ਰੈਫਿਕ ਦੀ ਅਵਿਵਸਥਾ ਨੂੰ ਘੱਟ ਕਰਨ ਅਤੇ ਨਾਗਰਿਕਾਂ ਨੂੰ ਇੱਕ ਸੁਰੱਖਿਅਤ, ਭਰੋਸੇਯੋਗ ਅਤੇ ਕਿਫਾਇਤੀ ਵਿਕਲਪ ਪ੍ਰਦਾਨ ਕਰਨ ਲਈ ਡਿਜ਼ਾਈਨ ਕੀਤੇ ਗਏ ਹਨ। ਆਉਣ ਵਾਲੇ ਵਰ੍ਹਿਆਂ ਵਿੱਚ, ਇਹ ਪੁਣੇ ਦੀ ਸੱਚੀ ਜੀਵਨਰੇਖਾ ਬਣ ਕੇ ਉੱਭਰਣਗੇ, ਸ਼ਹਿਰੀ ਆਵਾਜਾਈ ਨੂੰ ਨਵਾਂ ਰੂਪ ਦੇਣਗੇ ਅਤੇ ਸ਼ਹਿਰ ਦੀ ਵਿਕਾਸ ਗਾਥਾ ਨੂੰ ਨਵੇਂ ਸਿਰ੍ਹੇ ਤੋਂ ਪਰਿਭਾਸ਼ਿਤ ਕਰਨਗੇ।

A major boost to Pune’s public transport network.
— Narendra Modi (@narendramodi) November 26, 2025
Cabinet approves Phase-2 of Pune Metro (Lines 4 & 4A) connecting various areas of the city. This decision ensures faster and more comfortable commute for the people of Pune, which is an important centre for growth and…


