ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਆਰਥਿਕ ਮਾਮਲੇ ਕੈਬਨਿਟ ਕਮੇਟੀ ਨੇ ਅੱਜ  ਐੱਨਐੱਚ-752ਡੀ  ਦੇ ਬਦਨਾਵਰ-ਪੇਟਲਾਵਾਦ-ਥੰਦਲਾ-ਤਿਮਰਵਾਨੀ ਸੈਕਸ਼ਨ ਤੋਂ 80.45 ਕਿਲੋਮੀਟਰ ਲੰਬੇ ਚਾਰ-ਲੇਨ ਕੌਰੀਡੋਰ ਦੇ ਵਿਕਾਸ ਨੂੰ ਪ੍ਰਵਾਨਗੀ ਦੇ ਦਿੱਤੀ ਹੈ ਜਿਸ ਦੀ ਕੁੱਲ ਪੂੰਜੀ ਲਾਗਤ 3,839.42 ਕਰੋੜ ਰੁਪਏ ਹੈ।

ਮਨਜ਼ੂਰ ਕੀਤਾ ਗਿਆ ਕੌਰੀਡੋਰ ਉੱਜੈਨ ਨੂੰ ਦਿੱਲੀ ਮੁੰਬਈ ਐਕਸਪ੍ਰੈੱਸਵੇਅ (ਡੀਐੱਮਈ) 'ਤੇ ਤਿਮਾਰਵਾਨੀ ਇੰਟਰਚੇਂਜ ਨਾਲ ਜੋੜੇਗਾ।

ਪ੍ਰਸਤਾਵਿਤ ਚਾਰ-ਲੇਨ ਪ੍ਰੋਜੈਕਟ ਕੌਰੀਡੋਰ ਦਾ ਮੁੱਖ ਉਦੇਸ਼ ਯਾਤਰਾ ਕੁਸ਼ਲਤਾ ਵਿੱਚ ਸੁਧਾਰ ਕਰਨਾ ਹੈ ਅਤੇ ਇਸ ਨਾਲ ਯਾਤਰਾ ਦੇ ਸਮੇਂ ਵਿੱਚ ਲਗਭਗ ਇੱਕ ਘੰਟੇ ਦੀ ਕਮੀ ਆਉਣ ਦੀ ਉਮੀਦ ਹੈ। ਉੱਜੈਨ-ਬਦਨਾਵਰ ਸੈਕਸ਼ਨ ( 70.40 ਕਿਲੋਮੀਟਰ) ਨੂੰ ਪਹਿਲਾਂ ਹੀ 2- ਲੇਨ ਤੋਂ 4- ਲੇਨ ਵਿੱਚ ਅਪਗ੍ਰੇਡ ਕੀਤਾ ਜਾ ਚੁੱਕਿਆ ਹੈ। ਬਦਨਵਰ-ਤਿਮਰਵਾਨੀ ਸੈਕਸ਼ਨ ਵਰਤਮਾਨ ਵਿੱਚ ਇੱਕ ਸਿੰਗਲ ਇੰਟਰਮੀਡੀਏਟ ਲੇਨ ( 5.5 ਮੀਟਰ) ਹੈ ਜਿਸ ਦੀ ਬਨਾਵਟ ਮਾੜੀ  (ਗਤੀ 20-50 ਕਿਲੋਮੀਟਰ ਪ੍ਰਤੀ ਘੰਟਾ ) ਹੈ। ਇਸ ਸੈਕਸ਼ਨ ਨੂੰ ਅਪਗ੍ਰੇਡ ਕਰਨ ਨਾਲ ਉੱਜੈਨ ਤੋਂ ਦਿੱਲੀ-ਮੁੰਬਈ ਐਕਸਪ੍ਰੈੱਸਵੇਅ (ਡੀਐੱਮਈ) 'ਤੇ ਤਿਮਰਵਾਨੀ ਇੰਟਰਚੇਂਜ ਤੱਕ ਸਿੱਧੀ 4- ਲੇਨ ਕਨੈਕਟੀਵਿਟੀ ਪੂਰੀ ਹੋ ਜਾਵੇਗੀ , ਜਿਸ ‘ਤੇ ਗਤੀ 80-100 ਕਿਲੋਮੀਟਰ ਪ੍ਰਤੀ ਘੰਟਾ ਹੋਵੇਗੀ।

ਤਿਮਰਵਾਨੀ- ਥੰਦਲਾ -ਪੇਟਲਾਵਾਦ-ਬਦਨਾਵਰ-ਉੱਜੈਨ ਕੌਰੀਡੋਰ ਗੁਜਰਾਤ ਅਤੇ ਮਹਾਰਾਸ਼ਟਰ ਤੋਂ ਉੱਜੈਨ ਤੱਕ ਜਾਣ ਵਾਲੀ ਟ੍ਰੈਫਿਕ ਦਾ ਸਭ ਤੋਂ ਛੋਟਾ ਰਸਤਾ ਹੈ। ਤਿਮਰਵਾਨੀ-ਬਦਨਾਵਰ ਸੈਕਸ਼ਨ ਦੇ ਅਪਗ੍ਰੇਡ ਨਾਲ ਅੰਤਰਰਾਜੀ ਸੰਪਰਕ ਮਜ਼ਬੂਤ ​​ਹੋਵੇਗਾ ਅਤੇ ਟ੍ਰੈਫਿਕ ਦੀ ਸੁਚਾਰੂ ਆਵਾਜਾਈ ਯਕੀਨੀ ਬਣਾਈ ਜਾਵੇਗੀ। ਨਾਲ ਹੀ, ਅਪ੍ਰੈਲ 2028 ਵਿੱਚ ਹੋਣ ਵਾਲੇ ਸਿੰਹਸਥ ਕੁੰਭ੍ ਮੇਲੇ ਦੌਰਾਨ ਟ੍ਰੈਫਿਕ ਵਿੱਚ ਹੋਣ ਵਾਲੇ ਭਾਰੀ ਵਾਧੇ ਨੂੰ ਵੀ ਸੰਭਾਲਿਆ ਜਾ ਸਕੇਗਾ ।

ਬਦਨਾਵਰ-ਪੇਟਲਾਵਾਦ-ਥੰਦਲਾ-ਤਿਮਰਵਾਨੀ ਸੈਕਸ਼ਨ ਧਾਰ ਅਤੇ ਝਾਬੂਆ ਜ਼ਿਲ੍ਹਿਆਂ ਦੇ ਕਬਾਇਲੀ ਖੇਤਰਾਂ ਵਿੱਚੋਂ ਲੰਘਦਾ ਹੈ। ਧਾਰ ਜ਼ਿਲ੍ਹੇ ਦੇ ਕੁਝ ਹਿੱਸੇ ਨੀਤੀ ਆਯੋਗ ਦੇ ਐਸਪੀਰੇਸ਼ਨਲ ਬਲੌਕ ਪ੍ਰੋਗਰਾਮ ਅਧੀਨ ਆਉਂਦੇ ਹਨ। ਇਸ ਸੈਕਸ਼ਨ ਦੇ ਅਪਗ੍ਰੇਡੇਸ਼ਨ ਨਾਲ ਉੱਜੈਨ-ਬਦਨਾਵਰ-ਤਿਮਰਵਾਨੀ ਕੌਰੀਡੋਰ ਤੋਂ ਦਿੱਲੀ-ਮੁੰਬਈ ਐਕਸਪ੍ਰੈੱਸਵੇਅ ਤੱਕ ਸਿੱਧਾ ਅਤੇ ਤੇਜ਼ ਰਸਤਾ ਉਪਲਬਧ ਹੋਵੇਗਾ। ਇਸ ਬਿਹਤਰ ਕਨੈਕਟੀਵਿਟੀ ਨਾਲ ਲੌਜਿਸਟਿਕਸ ਲਾਗਤ ਘੱਟ ਹੋਵੇਗੀ, , ਕੱਚੇ ਮਾਲ ਅਤੇ ਤਿਆਰ ਮਾਲ ਦੀ ਕੁਸ਼ਲ ਆਵਾਜਾਈ ਵਿੱਚ ਸੁਵਿਧਾ ਹੋਵੇਗੀ ਅਤੇ ਇੰਦੌਰ , ਪੀਥਮਪੁਰ , ਉੱਜੈਨ ਅਤੇ ਦੇਵਾਸ ਵਿੱਚ ਸਥਿਤ ਉਦਯੋਗਿਕ ਕੇਂਦਰਾਂ/ਐੱਮਐੱਮਐੱਲਪੀ ਤੱਕ ਪਹੁੰਚ ਮਜ਼ਬੂਤ ​ਹੋਵੇਗੀ।

ਪ੍ਰਸਤਾਵਿਤ ਪ੍ਰੋਜੈਕਟ ਹਾਈ-ਸਪੀਡ ਕਨੈਕਟੀਵਿਟੀ ਪ੍ਰਦਾਨ ਕਰਦਾ ਹੈ , ਜਿਸ ਨੂੰ ਬਿਹਤਰ ਸੁਰੱਖਿਆ ਅਤੇ ਨਿਰਵਿਘਨ ਆਵਾਜਾਈ ਲਈ ਡਿਜ਼ਾਈਨ ਕੀਤਾ ਗਿਆ ਹੈ , ਜਿਸ ਨਾਲ ਯਾਤਰਾ ਦਾ ਸਮਾਂ , ਭੀੜ-ਭੜੱਕਾ ਅਤੇ ਸੰਚਾਲਨ ਲਾਗਤਾਂ ਘਟਦੀਆਂ ਹਨ। ਮਹੱਤਵਪੂਰਨ ਤੌਰ ‘ਤੇ ਇਹ ਪ੍ਰੋਜੈਕਟ ਖੇਤਰ ਵਿੱਚ ਬੁਨਿਆਦੀ ਢਾਂਚੇ ਨੂੰ ਮਜ਼ਬੂਤ ​​ਕਰੇਗਾ , ਜਿਸ ਨਾਲ ਮੱਧ ਪ੍ਰਦੇਸ਼ ਰਾਜ ਦੇ ਧਾਰ ਅਤੇ ਝਾਬੂਆ ਜ਼ਿਲ੍ਹਿਆਂ ਦੇ ਸਮੁੱਚੇ ਆਰਥਿਕ ਵਿਕਾਸ ਵਿੱਚ ਯੋਗਦਾਨ ਮਿਲੇਗਾ।

ਇਸ ਪ੍ਰੋਜੈਕਟ ਦੀਆਂ ਮੁੱਖ ਵਿਸ਼ੇਸ਼ਤਾਵਾਂ ਇਸ ਪ੍ਰਕਾਰ ਹਨ:

 

ਲੜੀ ਨੰਬਰ

ਪ੍ਰੋਜੈਕਟਾਂ ਦੀਆਂ ਵਿਸ਼ੇਸ਼ਤਾਵਾਂ

ਵੇਰਵੇ

1

ਲੰਬਾਈ

80.45 ਕਿਲੋਮੀਟਰ (ਗ੍ਰੀਨਫੀਲਡ + ਬ੍ਰਾਊਨਫੀਲਡ) ਕੌਰੀਡੋਰ

2

ਫੁੱਟਪਾਥ ਦੀ ਕਿਸਮ

ਲਚਕਦਾਰ ਫੁੱਟਪਾਥ

3

ਪ੍ਰਸਤਾਵਿਤ ਸੰਰਚਨਾ

4-ਲੇਨ

4

ਮੁੱਖ ਪੁਲ

06

5

ਛੋਟੇ ਪੁਲ

34 ਨੰਬਰ

6

RUB (ਰੋਡ ਅੰਡਰ ਬ੍ਰਿਜ)

01 ਨੰਬਰ

7

ਵੀਯੂਪੀ/ਐੱਲਵੀਯੂਪੀ/ਐੱਸਵੀਯੂਪੀ

9 ਨੰਬਰ/29 ਨੰਬਰ/04 ਨੰਬਰ

8

ਨਿਰਮਾਣ ਦੀ ਮਿਆਦ

24 ਮਹੀਨੇ

9

ਰਿਆਇਤ ਦੀ ਮਿਆਦ

17 ਵਰ੍ਹੇ (2 ਵਰ੍ਹੇ ਨਿਰਮਾਣ ਸਮਾਂ + 15  ਵਰ੍ਹੇ ਸੰਚਾਲਨ ਅਤੇ ਦੇਖਭਾਲ 

 ਅਨੁਬੰਧ-I

A map with a red line

 

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
India develops first indigenous expendable turbo jet engine in 350 kg thrust class

Media Coverage

India develops first indigenous expendable turbo jet engine in 350 kg thrust class
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 27 ਜੁਲਾਈ 2026
July 27, 2026

Viksit Bharat in Motion: Indigenous Warships, Deepwater Energy, Transparent Exams & Cultural Revival