ਤੁਹਾਨੂੰ ਸਾਰਿਆਂ ਨੂੰ ਨਮਸਕਾਰ!

ਅੱਜ ਇਸ ਹਾਲ ਵਿੱਚ ਭਾਰਤ ਅਤੇ ਆਸਟ੍ਰੇਲੀਆ ਦੀ ਕਾਰੋਬਾਰੀ ਤਾਕਤ ਅਤੇ ਕਾਰੋਬਾਰੀ ਅਭਿਲਾਸ਼ਾ ਦੇ ਦਰਸ਼ਨ ਇੱਕੋ ਸਮੇਂ ਹੋ ਰਹੇ ਹਨ। ਤੁਹਾਡੀ ਇੱਥੇ ਮੌਜੂਦਗੀ ਸਾਡੇ ਸਾਂਝੇ ਭਰੋਸੇ ਅਤੇ ਸਾਂਝੀਆਂ ਆਸਾਂ ਦਾ ਪ੍ਰਤੀਕ ਹੈ।

ਅੱਜ ਦੁਨੀਆ ਅਨਿਸ਼ਚਿਤਤਾ, ਸਪਲਾਈ ਲੜੀ ਵਿੱਚ ਰੁਕਾਵਟ ਅਤੇ ਊਰਜਾ ਸੰਕਟ ਦੇ ਦੌਰ ਵਿੱਚੋਂ ਲੰਘ ਰਹੀ ਹੈ। ਅਜਿਹੇ ਸਮੇਂ ਵਿੱਚ ਭਾਰਤ ਅਤੇ ਆਸਟ੍ਰੇਲੀਆ ਦਾ ਕੁਦਰਤੀ ਅਤੇ ਭਰੋਸੇਯੋਗ ਭਾਈਵਾਲਾਂ ਵਜੋਂ ਅੱਗੇ ਵਧਣਾ ਸੁਭਾਵਕ ਵੀ ਹੈ ਅਤੇ ਲਾਜ਼ਮੀ ਵੀ ਹੈ।

ਬੀਤੇ ਵਰ੍ਹਿਆਂ ਵਿੱਚ ਅਸੀਂ ਦੋਵੇਂ ਦੇਸ਼ਾਂ ਦੀਆਂ ਸਮਰੱਥਾਵਾਂ ਦੇ ਨਾਲ ਭਵਿੱਖੀ ਭਾਈਵਾਲੀ ਲਈ ਇੱਕ ਮਜ਼ਬੂਤ ਢਾਂਚਾ ਤਿਆਰ ਕੀਤਾ ਹੈ। ਸਾਲ 2022 ਵਿੱਚ ਰਿਕਾਰਡ ਸਮੇਂ ਵਿੱਚ ਕੀਤੇ ਗਏ ਐਕਟਾ ਸਮਝੌਤੇ ਨਾਲ ਸਾਡੀ ਆਰਥਿਕ ਭਾਈਵਾਲੀ ਹੋਰ ਵੀ ਮਜ਼ਬੂਤ ਹੋਈ ਹੈ। ਇਸ ਦੇ ਲਾਗੂ ਹੋਣ ਤੋਂ ਬਾਅਦ ਭਾਰਤ ਤੋਂ ਆਸਟ੍ਰੇਲੀਆ ਨੂੰ ਨਿਰਯਾਤ ਦੁੱਗਣਾ ਹੋਇਆ ਹੈ ਅਤੇ ਦੋਵੇਂ ਦੇਸ਼ਾਂ ਦੇ ਕਾਰੋਬਾਰਾਂ ਨੂੰ ਨਵੇਂ ਬਾਜ਼ਾਰਾਂ ਤੱਕ ਪਹੁੰਚ ਦਾ ਲਾਭ ਮਿਲਿਆ ਹੈ।

ਪਰ ਅਸੀਂ ਇੱਥੇ ਹੀ ਨਹੀਂ ਰੁਕ ਰਹੇ। ਹੁਣ ਅਸੀਂ ਵਿਆਪਕ ਸੀਕਾ ਸਮਝੌਤਾ ਕਰਨ ਵੱਲ ਅੱਗੇ ਵਧ ਰਹੇ ਹਾਂ। ਇਨ੍ਹਾਂ ਯਤਨਾਂ ਨਾਲ ਦੋਵੇਂ ਦੇਸ਼ਾਂ ਦੀਆਂ ਸਰਕਾਰਾਂ ਨੇ ਇੱਕ ਨਵਾਂ ਰਨਵੇਅ ਤਿਆਰ ਕਰ ਦਿੱਤਾ ਹੈ।

ਹੁਣ ਇਸ ਰਨਵੇਅ 'ਤੇ ਨਿਵੇਸ਼ ਅਤੇ ਨਵੀਨਤਾ ਦਾ ਜਹਾਜ਼ ਉਡਾਣ ਭਰਨ ਲਈ ਤਿਆਰ ਹੈ। ਅਤੇ ਤੁਸੀਂ ਸਾਰਿਆਂ ਨੇ ਇਸ ਨੂੰ ਨਵੀਆਂ ਉੱਚਾਈਆਂ ਤੱਕ ਲੈ ਕੇ ਜਾਣਾ ਹੈ।

ਸਾਥੀਓ,

ਇੱਥੇ ਸਵੱਛ ਊਰਜਾ ਨਾਲ ਜੁੜੀਆਂ ਕਈ ਕੰਪਨੀਆਂ ਮੌਜੂਦ ਹਨ। ਅਸੀਂ ਭਾਰਤ ਵਿੱਚ ਹਾਈਡਰੋ ਪ੍ਰੋਜੈਕਟਾਂ, ਗ੍ਰੀਨ ਹਾਈਡ੍ਰੋਜਨ, ਸੋਲਰ ਮੋਡਿਊਲਜ਼ ਅਤੇ ਪੌਣ ਮਿਲਜ਼ ਲਈ ਨਿਰਮਾਣ ਇਕੋਸਿਸਟਮ ਤਿਆਰ ਕਰ ਰਹੇ ਹਾਂ।

ਭਾਰਤ ਨੇ 2030 ਤੱਕ 500 ਗੀਗਾਵਾਟ ਅਖੁੱਟ ਊਰਜਾ ਅਤੇ 2070 ਤੱਕ ਨੈੱਟ ਜ਼ੀਰੋ ਦਾ ਟੀਚਾ ਰੱਖਿਆ ਹੈ। ਆਸਟ੍ਰੇਲੀਆ ਦੀ ਤਕਨਾਲੋਜੀ, ਪੂੰਜੀ ਅਤੇ ਸਰੋਤ ਇਸ ਤਬਦੀਲੀ ਨੂੰ ਗਤੀ ਦੇ ਸਕਦੇ ਹਨ।

 

ਕੁਝ ਮਹੀਨੇ ਪਹਿਲਾਂ ਭਾਰਤ ਨੇ ਸ਼ਾਂਤੀ ਐਕਟ (SHANTI Act) ਰਾਹੀਂ ਪਰਮਾਣੂ ਖੇਤਰ ਨੂੰ ਨਿੱਜੀ ਕੰਪਨੀਆਂ ਲਈ ਖੋਲ੍ਹ ਦਿੱਤਾ ਹੈ। ਅਸੀਂ 2047 ਤੱਕ 100 ਗੀਗਾਵਾਟ ਪਰਮਾਣੂ ਊਰਜਾ ਦਾ ਟੀਚਾ ਰੱਖਿਆ ਹੈ। ਆਸਟ੍ਰੇਲੀਆ ਦੇ ਵਿਸ਼ਾਲ ਯੂਰੇਨੀਅਮ ਭੰਡਾਰ ਭਾਰਤ ਦੀ ਪਰਮਾਣੂ ਯਾਤਰਾ ਨਾਲ ਸਿੱਧੇ ਤੌਰ 'ਤੇ ਜੁੜਦੇ ਹਨ। ਇਸ ਖੇਤਰ ਵਿੱਚ ਸਹਿਯੋਗ ਵਧਾਉਣ ਲਈ ਸਾਡੇ ਕੋਲ ਇਤਿਹਾਸਕ ਮੌਕਾ ਹੈ।

ਭਾਰਤ ਵਿੱਚ ਬੰਦਰਗਾਹਾਂ, ਹਵਾਈ ਅੱਡਿਆਂ, ਸੜਕਾਂ, ਰੇਲਵੇ ਅਤੇ ਸ਼ਹਿਰੀ ਬੁਨਿਆਦੀ ਢਾਂਚੇ ਵਿੱਚ ਆਸਟ੍ਰੇਲੀਆ ਦੇ ਲੰਬੀ ਮਿਆਦ ਦੇ ਨਿਵੇਸ਼ਕਾਂ ਲਈ ਅਨੇਕਾਂ ਸੰਭਾਵਨਾਵਾਂ ਹਨ। ਅੱਜ ਭਾਰਤ ਵਿੱਚ ਰਾਸ਼ਟਰੀ ਰਾਜਮਾਰਗ ਲਗਭਗ 34 ਕਿਲੋਮੀਟਰ ਪ੍ਰਤੀ ਦਿਨ ਦੀ ਰਫ਼ਤਾਰ ਨਾਲ ਬਣ ਰਹੇ ਹਨ। ਹਰ ਰੋਜ਼ 8 ਕਿਲੋਮੀਟਰ ਤੋਂ ਵੱਧ ਰੇਲਵੇ ਪਟੜੀਆਂ ਵਿਛਾਈਆਂ ਜਾ ਰਹੀਆਂ ਹਨ। ਇਹ ਪੈਮਾਨੇ, ਗਤੀ ਅਤੇ ਸਥਿਰਤਾ — ਤਿੰਨਾਂ ਦਾ ਸੁਮੇਲ ਹੈ।

ਸਟੀਲ ਖੇਤਰ ਵਿੱਚ ਅਸੀਂ ਪਹਿਲਾਂ ਹੀ ਮਜ਼ਬੂਤ ਸਹਿਯੋਗੀ ਰਹੇ ਹਾਂ। ਭਾਰਤ ਅੱਜ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਕੱਚਾ ਸਟੀਲ ਉਤਪਾਦਕ ਹੈ। ਅਸੀਂ ਮਿਲ ਕੇ ਘੱਟ-ਕਾਰਬਨ ਐਲੂਮੀਨੀਅਮ, ਗ੍ਰੀਨ ਆਇਰਨ ਅਤੇ ਸਵੱਛ ਨਿਰਮਾਣ 'ਤੇ ਕੰਮ ਕਰ ਸਕਦੇ ਹਾਂ।

ਏਆਈ ਮਿਸ਼ਨ, ਕੁਆਂਟਮ ਮਿਸ਼ਨ ਅਤੇ ਸੈਮੀਕੰਡਕਟਰ ਪ੍ਰੋਗਰਾਮ ਦੇ ਤਹਿਤ ਭਾਰਤ ਸਰਕਾਰ ਨੇ 10 ਬਿਲੀਅਨ ਡਾਲਰ ਤੋਂ ਵੱਧ ਦਾ ਸਮਰਥਨ ਦਿੱਤਾ ਹੈ। ਅਸੀਂ ਡਾਟਾ ਸੈਂਟਰਾਂ, ਏਆਈ, ਕੁਆਂਟਮ, ਸੈਮੀਕੰਡਕਟਰਾਂ ਅਤੇ ਡਿਜੀਟਲ ਜਨਤਕ ਢਾਂਚੇ ਦੇ ਖੇਤਰਾਂ ਵਿੱਚ ਮਿਲ ਕੇ ਵਿਸ਼ਵ ਪੱਧਰੀ ਹੱਲ ਤਿਆਰ ਕਰ ਸਕਦੇ ਹਾਂ।

ਆਸਟ੍ਰੇਲੀਆ ਦੇ ਪੈਨਸ਼ਨ ਫੰਡ ਅੱਜ 4 ਟ੍ਰਿਲੀਅਨ ਡਾਲਰ ਤੋਂ ਵੱਧ ਦੀ ਸੰਪਤੀ ਦਾ ਪ੍ਰਬੰਧਨ ਕਰ ਰਹੇ ਹਨ। ਭਾਰਤ ਵਿੱਚ ਪੈਨਸ਼ਨ ਦੀ ਬੱਚਤ ਨੂੰ ਇੱਕ ਪਵਿੱਤਰ ਅਮਾਨਤ ਮੰਨਿਆ ਜਾਂਦਾ ਹੈ। ਅਸੀਂ ਇਸ ਨੂੰ ਕੇਵਲ ਪੂੰਜੀ ਨਹੀਂ, ਸਗੋਂ ਕਰੋੜਾਂ ਪਰਿਵਾਰਾਂ ਦਾ ਭਰੋਸਾ ਮੰਨਦੇ ਹਾਂ। ਭਾਰਤ ਤੁਹਾਡੇ ਫੰਡਾਂ ਨੂੰ ਸੁਰੱਖਿਅਤ, ਸਥਿਰ ਅਤੇ ਟਿਕਾਊ ਵਿਕਾਸ ਦਾ ਮੌਕਾ ਪ੍ਰਦਾਨ ਕਰਦਾ ਹੈ। ਸਾਡਾ ਯਤਨ ਰਹੇਗਾ ਕਿ ਤੁਹਾਡਾ ਭਰੋਸਾ ਵੀ ਵਧੇ ਅਤੇ ਤੁਹਾਡੀ ਪੂੰਜੀ ਵੀ ਵਧੇ।

ਸਿੱਖਿਆ ਅਤੇ ਹੁਨਰ ਦੇ ਖੇਤਰ ਵਿੱਚ ਦੋਵੇਂ ਦੇਸ਼ਾਂ ਵਿਚਕਾਰ ਕੁਦਰਤੀ ਤਾਲਮੇਲ ਹੈ। ਡੀਕਿਨ ਯੂਨੀਵਰਸਿਟੀ ਅਤੇ ਵੂਲੋਂਗੋਂਗ ਯੂਨੀਵਰਸਿਟੀ ਨੇ ਗਿਫਟ ਸਿਟੀ ਵਿੱਚ ਕੈਂਪਸ ਖੋਲ੍ਹ ਕੇ ਇੱਕ ਨਵਾਂ ਅਧਿਆਇ ਸ਼ੁਰੂ ਕੀਤਾ ਹੈ। ਇਹ ਭਾਰਤ ਪ੍ਰਤੀ ਉਨ੍ਹਾਂ ਦੇ ਭਰੋਸੇ ਦਾ ਅਕਸ ਹੈ। ਸਾਡਾ ਸਾਂਝਾ ਟੀਚਾ ਹੋਣਾ ਚਾਹੀਦਾ ਹੈ ਕਿ ਅਸੀਂ ਵਿਦਿਆਰਥੀਆਂ ਦੀ ਆਵਾਜਾਈ ਨੂੰ ਪ੍ਰਤਿਭਾ ਭਾਈਵਾਲੀ ਵਿੱਚ ਬਦਲਈਏ।

ਸਾਥੀਓ,

ਇਨ੍ਹਾਂ ਸਾਰੇ ਖੇਤਰਾਂ ਵਿੱਚ ਅੱਗੇ ਵਧਣ ਲਈ ਸਾਨੂੰ ਇੱਕ ਹੋਰ ਮਹੱਤਵਪੂਰਨ ਪੱਖ 'ਤੇ ਧਿਆਨ ਦੇਣਾ ਹੋਵੇਗਾ। ਸਾਡੀ ਭਾਈਵਾਲੀ ਕੇਵਲ ਦੋਵੇਂ ਰਾਜਧਾਨੀਆਂ ਜਾਂ ਕੁਝ ਸ਼ਹਿਰਾਂ ਤੱਕ ਸੀਮਤ ਨਹੀਂ ਰਹਿਣੀ ਚਾਹੀਦੀ। ਸਾਨੂੰ ਆਪਣੇ ਰਾਜਾਂ, ਛੋਟੇ-ਵੱਡੇ ਸ਼ਹਿਰਾਂ, ਯੂਨੀਵਰਸਿਟੀਆਂ, ਉਦਯੋਗਾਂ ਅਤੇ ਸਾਰਿਆਂ ਨੂੰ ਹਿੱਸੇਦਾਰ ਬਣਾਉਣਾ ਹੋਵੇਗਾ।

ਪੱਛਮੀ ਆਸਟ੍ਰੇਲੀਆ ਦੀ ਮਹੱਤਵਪੂਰਨ ਖਣਿਜ ਸਮਰੱਥਾ ਨੂੰ ਅਸੀਂ ਓਡੀਸ਼ਾ ਅਤੇ ਗੁਜਰਾਤ ਦੀ ਨਿਰਮਾਣ ਸਮਰੱਥਾ ਨਾਲ ਜੋੜ ਸਕਦੇ ਹਾਂ। ਕੁਈਨਜ਼ਲੈਂਡ ਅਤੇ ਤਸਮਾਨੀਆ ਦੀ ਸਵੱਛ ਊਰਜਾ ਅਤੇ ਖੇਤੀਬਾੜੀ ਮਹਾਰਤ ਪੰਜਾਬ, ਤਮਿਲਨਾਡੂ ਅਤੇ ਆਂਧਰਾ ਪ੍ਰਦੇਸ਼ ਦੇ ਅਖੁੱਟ ਊਰਜਾ ਕੋਰੀਡੋਰਾਂ ਅਤੇ ਫੂਡ ਪ੍ਰੋਸੈਸਿੰਗ ਇਕੋਸਿਸਟਮ ਨੂੰ ਨਵੀਂ ਰਫ਼ਤਾਰ ਦੇ ਸਕਦੀ ਹੈ। ਨਿਊ ਸਾਊਥ ਵੇਲਜ਼ ਅਤੇ ਵਿਕਟੋਰੀਆ ਦੇ ਵਿੱਤ, ਸਿੱਖਿਆ, ਮੈਡੀਕਲ-ਟੈਕ ਅਤੇ ਨਵੀਨਤਾ ਇਕੋਸਿਸਟਮ ਮਹਾਰਾਸ਼ਟਰ, ਕਰਨਾਟਕ ਅਤੇ ਤੇਲੰਗਾਨਾ ਨਾਲ ਮਿਲ ਕੇ ਵਿਸ਼ਵ ਪੱਧਰੀ ਹੱਲ ਤਿਆਰ ਕਰ ਸਕਦੇ ਹਨ। ਸਾਊਥ ਆਸਟ੍ਰੇਲੀਆ ਦੀ ਰੱਖਿਆ, ਪੁਲਾੜ ਅਤੇ ਨਿਰਮਾਣ ਸਮਰੱਥਾ ਉੱਤਰ ਪ੍ਰਦੇਸ਼ ਅਤੇ ਕੇਰਲ ਨਾਲ ਮਿਲ ਕੇ ਨਵੇਂ ਮੌਕੇ ਪੈਦਾ ਕਰ ਸਕਦੀ ਹੈ।

 

ਮੇਰਾ ਸੁਝਾਅ ਹੈ ਕਿ ਆਉਣ ਵਾਲੇ ਸਮੇਂ ਵਿੱਚ ਅਸੀਂ ਕੁਝ ਕੇਂਦਰਿਤ ਰਾਜ-ਤੋਂ-ਰਾਜ ਅਤੇ ਖੇਤਰ-ਤੋਂ-ਖੇਤਰ ਭਾਈਵਾਲੀਆਂ ਦੀ ਪਛਾਣ ਕਰੀਏ ਅਤੇ ਉਨ੍ਹਾਂ ਨੂੰ ਅੱਗੇ ਵਧਾਉਣ ਲਈ ਰਣਨੀਤੀ ਬਣਾਈਏ।

ਸਾਥੀਓ,

ਲੋਕਤੰਤਰੀ ਕਦਰਾਂ-ਕੀਮਤਾਂ ਅਤੇ ਹਿੰਦ-ਪ੍ਰਸ਼ਾਂਤ ਦੇ ਸਾਂਝੇ ਦ੍ਰਿਸ਼ਟੀਕੋਣ ਦੇ ਆਧਾਰ 'ਤੇ ਸਾਡੇ ਵਿਚਕਾਰ ਡੂੰਘਾ ਰਣਨੀਤਕ ਤਾਲਮੇਲ ਬਣਿਆ ਹੈ। ਅਸੀਂ ਆਪਣੀ ਕਾਰੋਬਾਰੀ ਭਾਈਵਾਲੀ ਨੂੰ ਨਵੀਆਂ ਉੱਚਾਈਆਂ 'ਤੇ ਲੈ ਜਾਣ ਲਈ ਵਚਨਬੱਧ ਹਾਂ। ਇਸ ਯਤਨ ਵਿੱਚ ਤੁਹਾਡੀ ਭੂਮਿਕਾ ਬਹੁਤ ਮਹੱਤਵਪੂਰਨ ਹੈ।

ਮੈਨੂੰ ਵਿਸ਼ਵਾਸ ਹੈ ਕਿ ਅੱਜ ਦਾ ਇਹ ਸੰਵਾਦ ਨਵੇਂ ਵਿਚਾਰਾਂ, ਨਵੀਆਂ ਭਾਈਵਾਲੀਆਂ ਅਤੇ ਨਵੀਆਂ ਵਚਨਬੱਧਤਾਵਾਂ ਨੂੰ ਜਨਮ ਦੇਵੇਗਾ।

ਮੈਂ ਇੱਕ ਵਾਰ ਫਿਰ ਪ੍ਰਧਾਨ ਮੰਤਰੀ ਜੀ ਦਾ ਇਸ ਪ੍ਰੋਗਰਾਮ ਲਈ ਸਮਾਂ ਕੱਢਣ ਵਾਸਤੇ ਦਿਲੋਂ ਧੰਨਵਾਦ ਪ੍ਰਗਟ ਕਰਦਾ ਹਾਂ।

ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ।

ਧੰਨਵਾਦ।

 

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
Centre steps up push to replace LPG with PNG in households

Media Coverage

Centre steps up push to replace LPG with PNG in households
NM on the go

Nm on the go

Always be the first to hear from the PM. Get the App Now!
...
Prime Minister shares Sanskrit Subhashitam highlighting the values of compassion and contentment
August 24, 2026

The Prime Minister, Shri Narendra Modi, said that compassion brings self-respect and contentment brings true happiness. He noted that this spirit further strengthens the bonds of cooperation and harmony in society.

The Prime Minister shared a Sanskrit Subhashitam-

“कारुण्येनात्मनो मानं तृष्णां च परितोषतः।

उत्थानेन जयेत्तन्द्रीं वितर्कं निश्चयाज्जयेत्॥”

The Subhashitam conveys that self-respect is achieved by showing kindness or compassion to others. Greed is overcome by being satisfied at one's fortune in life. One must conquer laziness, dubious reasoning and indecisiveness by exertion and entrepreneurship.

The Prime Minister wrote on X;

“करुणा से आत्म-सम्मान और संतोष से सच्ची खुशी मिलती है। इसी भाव से समाज में सहयोग और सद्भाव की डोर और सशक्त होती है।

कारुण्येनात्मनो मानं तृष्णां च परितोषतः।

उत्थानेन जयेत्तन्द्रीं वितर्कं निश्चयाज्जयेत्॥”