ਮੋਦੀ ਦਾ ਨਿਯਮ ਤੇਜ਼ੀ ਨਾਲ ਵਧਣ ਦਾ ਨਿਯਮ ਹੈ: ਸ਼੍ਰੀ ਅਜਿਤ ਮਨੋਚਾ, ਸੀਈਓ, ਸੈਮੀ (CEO, SEMI)
ਇਹੀ ਸਮਾਂ, ਸਹੀ ਸਮਾਂ ਹੈ ਅਤੇ ਭਾਰਤ ਦੇ ਡਿਜੀਟਲ ਭਵਿੱਖ ਨੂੰ ਸੁਰੱਖਿਅਤ ਕਰਨ ਦਾ ਮਹੱਤਵਪੂਰਨ ਸਮਾਂ ਹੈ: ਡਾ. ਰਣਧੀਰ ਠਾਕੁਰ , ਪ੍ਰਧਾਨ ਅਤੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ- CEO), ਟਾਟਾ ਇਲੈਕਟ੍ਰੌਨਿਕਸ (President and CEO, Tata Electronics)
ਪ੍ਰਧਾਨ ਮੰਤਰੀ ਨੇ ਇਨੋਵੇਸ਼ਨ, ਲੋਕਤੰਤਰ ਅਤੇ ਵਿਸ਼ਵਾਸ ਦੇ ਤਿੰਨ ਤੱਤਾਂ ਨੂੰ ਸ਼ਾਮਲ ਕੀਤਾ ਹੈ ਜੋ ਕਾਰੋਬਾਰਾਂ ਦੁਆਰਾ ਲੰਬੇ ਸਮੇਂ ਤੱਕ ਕੰਮ ਕਰਨ ਦੇ ਲਈ ਜ਼ਰੂਰੀ ਹਨ: ਸ਼੍ਰੀ ਕਰਟ ਸੀਵਰਸ, ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ- CEO), ਐੱਨਐਕਸਪੀ ਸੈਮੀਕੰਡਕਟਰਸ (Mr Kurt Sievers, CEO, NXP Semiconductors)
ਸਾਡਾ ਲਕਸ਼ ਭਾਰਤ ਵਿੱਚ ਕਰਮਚਾਰੀਆਂ ਦੀ ਸੰਖਿਆ ਨੂੰ ਦੁੱਗਣੀ ਕਰਨ ਦਾ ਹੈ ਤਾਕਿ ਅਸੀਂ ਭਾਰਤੀ ਅਤੇ ਆਲਮੀ ਬਜ਼ਾਰਾਂ ਦੇ ਲਈ ਵੈਲਿਊ-ਐਡਿਡ ਅਡਵਾਂਸਡ ਸੈਮੀਕੰਡਕਟਰ ਡਿਜ਼ਾਈਨ ਗਤੀਵਿਧੀਆਂ ਨੂੰ ਪੂਰਾ ਕਰ ਸਕੀਏ: ਸ਼੍ਰੀ ਹਿਦੇਤੋਸ਼ੀ ਸ਼ਿਬਾਤਾ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ- CEO), ਰੇਨੇਸਾਸ (Mr Hidetoshi Shibata CEO, Renesas)
ਦੁਨੀਆ ਦੇ ਸਭ ਤੋਂ ਬੜੇ ਲੋਕਤੰਤਰ ਤੋਂ ਬਿਹਤਰ, ਭਰੋਸੇਮੰਦ ਭਾਗੀਦਾਰ ਕੌਣ ਹੋ ਸਕਦਾ ਹੈ: ਮਿਸਟਰ ਲੂਕ ਵੈਨ ਡੇਨ ਹੋਵ (Mr Luc Van Den Hove), ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ- CEO), ਆਈਐੱਮਈਸੀ (IMEC)

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ  ਨੇ ਅੱਜ ਉੱਤਰ ਪ੍ਰਦੇਸ਼  ਦੇ ਗ੍ਰੇਟਰ ਨੌਇਡਾ ਵਿੱਚ ਇੰਡੀਆ ਐਕਸਪੋ ਮਾਰਟ ਵਿੱਚ ਸੈਮੀਕੌਨ ਇੰਡੀਆ (SEMICON India)  2024 ਦਾ ਉਦਘਾਟਨ ਕੀਤਾ। ‘ਸ਼ੇਪਿੰਗ ਦ ਸੈਮੀਕੰਡਕਟਰ ਫਿਊਚਰ’(‘Shaping the Semiconductor Future’) ਥੀਮ  ਦੇ ਨਾਲ ਸੈਮੀਕੌਨ ਇੰਡੀਆ (SEMICON India)   2024 ਦਾ ਆਯੋਜਨ 11 ਤੋਂ 13 ਸਤੰਬਰ ਤੱਕ ਕੀਤਾ ਜਾ ਰਿਹਾ ਹੈ।  ਇਹ ਤਿੰਨ ਦਿਨੀਂ ਕਾਨਫਰੰਸ ਭਾਰਤ ਦੀ ਸੈਮੀਕੰਡਕਟਰ ਰਣਨੀਤੀ ਅਤੇ ਨੀਤੀਆਂ ਨੂੰ ਵਿਸ਼ਵ ਦੇ ਸਾਹਮਣੇ ਪ੍ਰਦਰਸ਼ਿਤ ਕਰਦੀ ਹੈ, ਜੋ ਸੈਮੀਕੰਡਕਟਰ ਦੇ ਲਈ ਭਾਰਤ ਨੂੰ ਇੱਕ ਗਲੋਬਲ ਹੱਬ ਬਣਾਉਣ ਦੀ ਪਰਿਕਲਪਨਾ ਕਰਦੀ ਹੈ।  ਇਸ ਕਾਨਫਰੰਸ ਵਿੱਚ ਵਿਸ਼ਵ ਪੱਧਰ  ਦੇ ਸੈਮੀਕੰਡਕਟਰ ਦਿੱਗਜਾਂ ਦੀ ਟੌਪ ਲੀਡਰਸ਼ਿਪ ਹਿੱਸਾ ਲੈ ਰਹੀ ਹੈ,  ਜੋ ਸੈਮੀਕੰਡਕਟਰ ਉਦਯੋਗ ਨਾਲ ਜੁੜੇ ਗਲੋਬਲ ਲੀਡਰਾਂ, ਕੰਪਨੀਆਂ ਅਤੇ ਮਾਹਰਾਂ ਨੂੰ ਇੱਕ ਮੰਚ ‘ਤੇ ਨਾਲ ਲਿਆਵੇਗੀ।  ਕਾਨਫਰੰਸ ਵਿੱਚ 250 ਤੋਂ ਅਧਿਕ ਪ੍ਰਦਰਸ਼ਕ ਅਤੇ 150 ਵਕਤਾ ਭੀ ਹਿੱਸਾ ਲੈ ਰਹੇ ਹਨ।

 

ਐੱਸਈਐੱਮਆਈ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ- CEO) ਸ਼੍ਰੀ ਅਜੀਤ ਮਨੋਚਾ(CEO of SEMI, Shri Ajit Manocha) ਨੇ ਸੈਮੀਕੌਨ ਇੰਡੀਆ (SEMICON India) 2024 ਵਿੱਚ ਮਿਲੇ ਸੁਆਗਤ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਆਪਣੇ ਅਨੁਭਵ ਨੂੰ, ‘ਅਭੂਤਪੂਰਵ’ ਅਤੇ ‘ਤੇਜ਼ੀ ਨਾਲ ਮਹੱਤਵਪੂਰਨ  ਹੁੰਦੇ’, ਦੋ ਪ੍ਰਮੁੱਖ ਸ਼ਬਦਾਂ ਵਿੱਚ ਵਰਣਿਤ ਕੀਤਾ। ਉਨ੍ਹਾਂ ਨੇ ਕਿਹਾ ਕਿ ਅਭੂਤਪੂਰਵ ਪੱਧਰ ‘ਤੇ ਹੋ ਰਹੇ ਇਸ ਸਮਾਗਮ ਵਿੱਚ ਦੁਨੀਆ ਭਰ  ਦੇ 100 ਤੋਂ ਅਧਿਕ ਸੀਈਓਜ਼ ਅਤੇ ਸੀਐਕਸਓਜ਼ (CEOs and CXOs) ਇਕੱਠੇ ਇੱਕ ਮੰਚ ‘ਤੇ ਹਨ, ਜੋ ਸੈਮੀਕੰਡਕਟਰਸ ਲਈ ਸੰਪੂਰਨ ਇਲੈਕਟ੍ਰੌਨਿਕ ਸਪਲਾਈ  ਚੇਨ ਦੀ ਪ੍ਰਤੀਨਿਧਤਾ ਕਰਦੇ ਹਨ। ਉਨ੍ਹਾਂ ਨੇ ਉਮੀਦ ਜਤਾਈ ਕਿ ਇਹ ਦੇਸ਼, ਦੁਨੀਆ, ਉਦਯੋਗ ਅਤੇ ਮਾਨਵਤਾ ਦੇ ਹਿਤਾਂ ਦੇ ਲਈ ਇੱਕ ਸੈਮੀਕੰਡਕਟਰ ਹੱਬ ਬਣਾਉਣ ਦੀ ਦਿਸ਼ਾ ਵਿੱਚ ਭਾਰਤ ਦਾ ਭਰੋਸੇਯੋਗ ਭਾਗੀਦਾਰ ਬਣੇਗਾ।  ਪ੍ਰਧਾਨ ਮੰਤਰੀ ਮੋਦੀ  ਦੀ ਲੀਡਰਸ਼ਿਪ  ਹੇਠ ਭਾਰਤ ਵਿੱਚ ਵਿਕਾਸ  ਦੇ ਅਦੁੱਤੀ ਮਾਡਲ ਦਾ ਉਲੇਖ ਕਰਦੇ ਹੋਏ ਸ਼੍ਰੀ ਮਨੋਚਾ ਨੇ ਕਿਹਾ ਕਿ ਸੈਮੀਕੰਡਕਟਰ ਉਦਯੋਗ, ਦੁਨੀਆ  ਦੇ ਹਰ ਉਦਯੋਗ ਦੇ ਲਈ ਮੂਲਭੂਤ ਹੈ,  ਖਾਸ ਕਰਕੇ ਮਾਨਵਤਾ  ਦੇ ਲਈ।  ਉਨ੍ਹਾਂ ਨੇ ਭਾਰਤ  ਦੇ 1.4 ਅਰਬ ਲੋਕਾਂ ਅਤੇ ਦੁਨੀਆ  ਦੇ 8 ਅਰਬ ਲੋਕਾਂ ਦੇ ਲਈ ਕੰਮ ਕਰਨ ਦਾ ਭਰੋਸਾ ਜਤਾਇਆ।

 

ਟਾਟਾ ਇਲੈਕਟ੍ਰੌਨਿਕਸ  ਦੇ ਪ੍ਰਧਾਨ ਅਤੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ- CEO) ਡਾ.ਰਣਧੀਰ ਠਾਕੁਰ (President and CEO of Tata Electronics, Dr Randhir Thakur) ਨੇ ਇਸ ਇਤਿਹਾਸਿਕ ਇਕੱਠ ਨੂੰ ਸੰਭਵ ਬਣਾਉਣ ਦੇ  ਲਈ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ ਅਤੇ ਸੈਮੀਕੰਡਕਟਰ ਉਦਯੋਗ ਨੂੰ ਭਾਰਤ  ਤੱਕ ਲਿਆਉਣ  ਦੇ ਉਨ੍ਹਾਂ ਦੇ ਦ੍ਰਿਸ਼ਟੀਕੋਣ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਇਸ ਸਾਲ 13 ਮਾਰਚ ਨੂੰ ਧੋਲੇਰਾ ਵਿੱਚ ਭਾਰਤ  ਦੇ ਪਹਿਲੇ ਕਮਰਸ਼ੀਅਲ ਫੈਬ (first commercial fab) ਅਤੇ ਅਸਾਮ  ਦੇ ਜਾਗੀਰੋਡ ਵਿੱਚ ਭਾਰਤ ਦੇ ਪਹਿਲੇ ਸਵਦੇਸ਼ੀ ਓਸੈਟ ਕਾਰਖਾਨੇ (first Indigenous OSAT factory) ਦਾ ਨੀਂਹ ਪੱਥਰ ਰੱਖਣ ਦੇ ਅਵਸਰ ਨੂੰ ਯਾਦ ਕੀਤਾ ਅਤੇ ਕਿਹਾ ਕਿ ਦੋਨਾਂ ਪ੍ਰੋਜੈਕਟਾਂ ਨੂੰ ਰਿਕਾਰਡ ਸਮਾਂ ਵਿੱਚ ਸਰਕਾਰ ਨੂੰ ਮਨਜ਼ੂਰੀ ਮਿਲੀ ਹੈ।  ਉਨ੍ਹਾਂ ਨੇ ਇੰਡੀਆ ਸੈਮੀਕੰਡਕਟਰ ਮਿਸ਼ਨ ਦੁਆਰਾ ਪ੍ਰਦਰਸ਼ਿਤ ਸਹਿਯੋਗ ਅਤੇ ਉਤਕ੍ਰਿਸ਼ਟ ਸੇ-ਡੂ ਅਨੁਪਾਤ ਨੂੰ ਕ੍ਰੈਡਿਟ ਦਿੱਤਾ ਜੋ ਪ੍ਰਧਾਨ ਮੰਤਰੀ  ਦੇ ਕੰਮਾਂ ਨੂੰ ਤਤਕਾਲਿਕਤਾ ਦੀ ਭਾਵਨਾ  ਦੇ ਨਾਲ ਸੰਚਾਲਿਤ ਕਰਨ  ਦੇ ਸੰਦੇਸ਼ ਦੇ ਅਨੁਰੂਪ ਹੈ। 

 

ਚਿਪਮੇਕਿੰਗ ਦੇ ਲਈ ਮਹੱਤਵਪੂਰਨ  11 ਜ਼ਰੂਰੀ ਖੇਤਰਾਂ ‘ਤੇ ਪ੍ਰਕਾਸ਼ ਪਾਉਂਦੇ ਹੋਏ ਡਾ. ਠਾਕੁਰ ਨੇ ਕਿਹਾ ਕਿ ਸਰਕਾਰ  ਦੇ ਪ੍ਰਯਾਸਾਂ ਦੀ ਵਜ੍ਹਾ ਨਾਲ ਇਹ ਸਾਰੇ ਖੇਤਰ ਇੱਥੇ ਸੈਮੀਕੌਨ (SEMICON) 2024  ਵਿੱਚ ਇੱਕ ਹੀ ਮੰਚ ‘ਤੇ ਮੌਜੂਦ ਹਨ। ਉਨ੍ਹਾਂ ਨੇ ਕਿਹਾ ਕਿ ਭਵਿੱਖ ਵਿੱਚ ਵਿਕਾਸ  ਦੇ ਲਈ, ਸਾਰੇ ਖੇਤਰਾਂ ਦੇ ਪ੍ਰਤੀਨਿਧੀਆਂ ਦੇ ਦਰਮਿਆਨ ਮਹੱਤਵਪੂਰਨ  ਸਾਂਝੇਦਾਰੀ, ਪ੍ਰਧਾਨ ਮੰਤਰੀ ਦੀ ਆਲਮੀ ਪਹੁੰਚ ਅਤੇ ਭਾਰਤ ਦੇ ਸੈਮੀਕੰਡਕਟਰ ਮਿਸ਼ਨ ‘ਤੇ ਦਿੱਤੇ ਗਏ ਖਾਸ ਧਿਆਨ ਦੀ ਵਜ੍ਹਾ ਨਾਲ ਹੀ ਸਥਾਪਿਤ ਹੋ ਪਾਈ ਹੈ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ ਭਰੋਸਾ ਦਿੱਤਾ ਕਿ ਸੈਮੀਕੰਡਕਟਰ ਉਦਯੋਗ, ਵਿਕਸਿਤ ਭਾਰਤ 2047 (Viksit Bharat 2047)  ਦੇ ਦ੍ਰਿਸ਼ਟੀਕੋਣ ਦਾ ਅਧਾਰ ਬਣੇਗਾ ਅਤੇ ਇਸ ਦਾ ਰੋਜ਼ਗਾਰ ਸਿਰਜਣਾ ‘ਤੇ ਭੀ ਬਹੁ-ਪੱਧਰੀ ਪ੍ਰਭਾਵ ਪਵੇਗਾ।  ਉਨ੍ਹਾਂ ਨੇ ਭਾਰਤ ਦੇ ਸੈਮੀਕੰਡਕਟਰ ਸੁਪਨੇ ਨੂੰ ਵਾਸਤਵਿਕਤਾ ਵਿੱਚ ਬਦਲਣ ਦੇ ਲਈ ਪ੍ਰਧਾਨ ਮੰਤਰੀ  ਦੀ ਲੀਡਰਸ਼ਿਪ  ਅਤੇ ਉਨ੍ਹਾਂ ਦੇ  ਦ੍ਰਿਸ਼ਟੀਕੋਣ ਨੂੰ ਕ੍ਰੈ਼ਡਿਟ ਦਿੱਤਾ ਅਤੇ ਪ੍ਰਧਾਨ ਮੰਤਰੀ ਦੇ ਬਿਆਨ ਨੂੰ ਦੁਹਰਾਉਂਦੇ ਹੋਏ ਕਿਹਾ,  “ਇਹੀ ਸਹੀ ਸਮਾਂ ਹੈ”  ।

 

ਐੱਨਐਕਸਪੀ ਸੈਮੀਕੰਡਕਟਰਸ  ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ- CEO) ਸ਼੍ਰੀ ਕਰਟ ਸੀਵਰਸ (CEO of NXP Semiconductors, Mr Kurt Sievers) ਨੇ ਸੈਮੀਕੌਨ 2024 ਦਾ ਹਿੱਸਾ ਬਣਨ ਦੇ ਲਈ ਆਪਣੀ ਖੁਸ਼ੀ ਜਤਾਉਂਦੇ ਹੋਏ ਕਿਹਾ ਕਿ ਇਹ ਸਮਾਗਮ ਭਾਰਤ ਦੇ ਲਈ ਇੱਕ ਪਰਿਵਰਤਨਕਾਰੀ ਯਾਤਰਾ ਦਾ ਪ੍ਰਤੀਕ ਹੈ।  ਸਫ਼ਲਤਾ ਦੇ ਤਿੰਨ ਗੁਣਾਂ, ਅਭਿਲਾਸ਼ਾ, ਵਿਸ਼ਵਾਸ ਅਤੇ ਸਹਿਯੋਗ ‘ਤੇ ਪ੍ਰਕਾਸ਼ ਪਾਉਂਦੇ  ਹੋਏ ਉਨ੍ਹਾਂ ਨੇ ਕਿਹਾ ਕਿ ਸੈਮੀਕੌਨ ਜਿਹਾ ਆਯੋਜਨ ਸਹਿਯੋਗ ਦੀ ਸ਼ੁਰੂਆਤ ਦਾ ਪ੍ਰਤੀਕ ਹੈ।  ਉਨ੍ਹਾਂ ਨੇ ਭਾਰਤ ਵਿੱਚ ਤੇਜ਼ੀ ਨਾਲ ਆ ਰਹੇ ਪਰਿਵਰਤਨਾਂ ‘ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਭਾਰਤ ਵਿੱਚ ਨਾ ਕੇਵਲ ਦੁਨੀਆ  ਦੇ ਲਈ , ਬਲਕਿ ਦੇਸ਼ ਦੇ ਲਈ ਭੀ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਸੈਮੀਕੰਡਕਟਰ ਉਦਯੋਗ ਦੇ ਹੋਰ ਖੇਤਰਾਂ ‘ਤੇ ਪੈਣ ਵਾਲੇ ਕਈ ਪੱਧਰੀ ਪ੍ਰਭਾਵਾਂ ਦਾ ਭੀ ਜ਼ਿਕਰ ਕੀਤਾ ਅਤੇ ਕਿਹਾ ਇਸ ਨਾਲ ਭਾਰਤ ਨੂੰ ਅਗਲੇ ਕੁਝ ਵਰ੍ਹਿਆਂ ਵਿੱਚ ਇੱਕ ਅਤਿਅੰਤ ਸ਼ਕਤੀਸ਼ਾਲੀ ਅਰਥਵਿਵਸਥਾ ਬਣਨ ਦੀ ਪ੍ਰੇਰਣਾ ਮਿਲੇਗੀ।  ਉਨ੍ਹਾਂ ਨੇ ਦੱਸਿਆ ਕਿ ਐੱਨਐਕਸਪੀ(NXP), ਖੋਜ ਅਤੇ ਵਿਕਾਸ ਕਾਰਜਾਂ (R&D efforts) ਵਿੱਚ ਇੱਕ ਅਰਬ ਡਾਲਰ ਤੋਂ ਅਧਿਕ ਦੇ ਪ੍ਰਯਾਸ ਕਰ ਰਿਹਾ ਹੈ।  ਉਨ੍ਹਾਂ ਨੇ ਪ੍ਰਧਾਨ ਮੰਤਰੀ ਦਾ ਇਨੋਵੇਸ਼ਨ,  ਲੋਕਤੰਤਰ ਅਤੇ ਵਿਸ਼ਵਾਸ (innovation, democracy and trust)  ਦੇ ਤਿੰਨ ਤੱਤਾਂ ਨੂੰ ਇਸ ਯਾਤਰਾ ਵਿੱਚ ਸ਼ਾਮਲ ਕਰਨ ਦੇ ਲਈ ਧੰਨਵਾਦ ਕੀਤਾ, ਕਿਉਂਕਿ ਇਸ ਖੇਤਰ ਵਿੱਚ ਲੰਬੇ ਸਮੇਂ ਤੱਕ ਕੰਮ ਕਰਨ ਦੇ ਲਈ ਇਹ ਤੱਤ ਬੇਹੱਦ ਜ਼ਰੂਰੀ ਹੈ।

 

ਰੇਨੇਸਾਸ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ- CEO),  ਸ਼੍ਰੀ ਹਿਦੇਤੋਸ਼ੀ ਸ਼ਿਬਾਤਾ (CEO of Renesas, Mr Hidetoshi Shibata) ਨੇ ਪ੍ਰਧਾਨ ਮੰਤਰੀ ਨੂੰ ਸੈਮੀਕੌਨ ਇੰਡੀਆ 2024 ਵਿੱਚ ਇਸ ਸਫ਼ਲ ਅਤੇ ਯਾਦਗਾਰੀ ਸਮਾਗਮ ਲਈ ਵਧਾਈਆਂ ਦਿੱਤੀਆਂ।  ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ  ਦੇ ਇੱਕ ਪ੍ਰਸਿੱਧ ਸੰਸਥਾਨ  ਦੇ ਨਾਲ ਸਾਂਝੇਦਾਰੀ ਕਰਨਾ ਅਤੇ ਗੁਜਰਾਤ ਵਿੱਚ ਭਾਰਤ ਦੀ ਪਹਿਲੀ ਅਸੈਂਬਲੀ ਇਕਾਈ ਅਤੇ ਟੈਸਟ ਸੁਵਿਧਾਵਾਂ ਦੀ ਸਥਾਪਨਾ ਕਰਨਾ ਉਨ੍ਹਾਂ  ਦੇ  ਲਈ ਸੁਭਾਗ ਦੀ ਬਾਤ ਹੈ।  ਉਨ੍ਹਾਂ ਨੇ ਦੱਸਿਆ ਕਿ ਇੱਕ ਪਾਇਲਟ ਲਾਇਨ (pilotline) ਦਾ ਨਿਰਮਾਣ ਪਹਿਲਾਂ ਤੋਂ ਹੀ ਚਲ ਰਿਹਾ ਹੈ। ਉਨ੍ਹਾਂ ਨੇ ਬੰਗਲੌਰ, ਹੈਦਰਾਬਾਦ ਅਤੇ ਨੌਇਡਾ ਵਿੱਚ ਗਤੀਵਿਧੀਆਂ ਅਤੇ ਅਪਰੇਸ਼ਨ ਉਪਸਥਿਤੀ ਦੇ ਵਿਸਤਾਰ ਬਾਰੇ ਭੀ ਬਾਤ ਕੀਤੀ।  ਉਨ੍ਹਾਂ ਨੇ ਅਗਲੇ ਸਾਲ ਤੱਕ ਭਾਰਤ ਵਿੱਚ ਕਰਮਚਾਰੀਆਂ ਦੀ ਸੰਖਿਆ ਭੀ ਦੁੱਗਣੀ ਕਰਨ ਦਾ ਜ਼ਿਕਰ ਕੀਤਾ ਤਾਕਿ ਭਾਰਤੀ ਅਤੇ ਆਲਮੀ ਬਜ਼ਾਰ ਲਈ ਵੈਲਿਊ ਐਡਿਡ ਅਡਵਾਂਸਡ ਕਿਸਮ ਦੀਆਂ ਸੈਮੀਕੰਡਕਟਰ ਡਿਜ਼ਾਈਨ ਗਤੀਵਿਧੀਆਂ ਨੂੰ, ਅਧਿਕ ਤੋਂ ਅਧਿਕ ਬਣਾਇਆ ਜਾ ਸਕੇ।  ਉਨ੍ਹਾਂ ਨੇ ਪ੍ਰਧਾਨ ਮੰਤਰੀ ਦੇ ਲਕਸ਼ ਨੂੰ ਮੂਰਤਰੂਪ ਦੇਣ ਦੇ ਲਈ ਸੈਮੀਕੰਡਕਟਰ ਤਕਨੀਕ ਨੂੰ ਭਾਰਤ ਵਿੱਚ ਲਿਆਉਣ  ਦੇ ਸਫ਼ਰ ਨੂੰ ਲੈ ਕੇ ਆਪਣੀ ਖੁਸ਼ੀ ਜ਼ਾਹਰ ਕੀਤੀ ।

 

 ਆਈਐੱਮਈਸੀ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ- CEO),  ਸ਼੍ਰੀ ਲੂਕ ਵੈਨ ਡੇਨ ਹੋਵ  (CEO of IMEC, Mr Luc Van Den Hove) ਨੇ ਪ੍ਰਧਾਨ ਮੰਤਰੀ ਨੂੰ ਸੈਮੀਕੌਨ (SEMICON) 2024 ਲਈ ਵਧਾਈਆਂ ਦਿੱਤੀਆਂ ਅਤੇ ਕਿਹਾ ਕਿ ਉਨ੍ਹਾਂ ਦਾ ਦ੍ਰਿਸ਼ਟੀਕੋਣ ਅਤੇ ਲੀਡਰਸ਼ਿਪ, ਸੈਮੀਕੰਡਕਟਰ ਨਿਰਮਾਣ ਨੂੰ ਹੁਲਾਰਾ ਦੇਣ ਦੇ ਲਈ ਭਾਰਤ ਨੂੰ ਇੱਕ ਸਪਸ਼ਟ ਮਾਰਗ ਦਿਖਾ ਰਹੇ ਹਨ।  ਦੀਰਘਕਾਲੀ ਖੋਜ ਅਤੇ ਵਿਕਾਸ ਦੀ ਰਣਨੀਤੀ (longer-term R&D strategy) ਸਥਾਪਿਤ ਕਰਨ ਅਤੇ ਨਿਵੇਸ਼ ਕਰਨ ਦੇ ਲਈ ਪ੍ਰਧਾਨ ਮੰਤਰੀ ਦੀ ਪ੍ਰਤੀਬੱਧਤਾ ਦਾ ਉਲੇਖ ਕਰਦੇ ਹੋਏ ਸ਼੍ਰੀ ਹੋਵ ਨੇ ਕਿਹਾ ਕਿ ਇਹ ਉਦਯੋਗ ਦੇ ਲਈ ਬੇਹੱਦ ਜ਼ਰੂਰੀ ਹੈ । ਉਨ੍ਹਾਂ ਨੇ ਭਰੋਸਾ ਦਿੱਤਾ ਕਿ ਆਈਐੱਮਈਸੀ (IMEC) ਪ੍ਰਧਾਨ ਮੰਤਰੀ ਦੀਆਂ ਖ਼ਾਹਿਸ਼ੀ ਯੋਜਨਾਵਾਂ ਨੂੰ ਸਮਰਥਨ ਦੇਣ ਦੇ ਲਈ ਇੱਕ ਮਜ਼ਬੂਤ ਅਤੇ ਰਣਨੀਤਕ ਸਾਂਝੇਦਾਰੀ ਕਰਨ ਦੇ  ਲਈ ਤਿਆਰ ਹੈ। ਇੱਕ ਭਰੋਸੇਯੋਗ ਸਪਲਾਈ ਚੇਨ ਦੀ ਜ਼ਰੂਰਤ ਨੂੰ ਰੇਖਾਂਕਿਤ ਕਰਦੇ ਹੋਏ ਸ਼੍ਰੀ ਹੋਵ ਨੇ ਕਿਹਾ, “ਦੁਨੀਆ  ਦੇ ਸਭ ਤੋਂ ਬੜੇ ਲੋਕਤੰਤਰ ਤੋਂ ਬਿਹਤਰ,  ਭਰੋਸੇਮੰਦ ਭਾਗੀਦਾਰ ਕੌਣ ਹੋ ਸਕਦਾ ਹੈ”।

 

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
500 ethanol pumps by year-end: Union minister Hardeep Singh Puri

Media Coverage

500 ethanol pumps by year-end: Union minister Hardeep Singh Puri
NM on the go

Nm on the go

Always be the first to hear from the PM. Get the App Now!
...
PM shares a Sanskrit Subhashitam emphasizing nature's conservation on World Environment Day
June 05, 2026

Prime Minister Shri Narendra Modi today extended his best wishes to everyone on World Environment Day, applauding all those passionate about environmental conservation.

The Prime Minister remarked that this day serves to reaffirm the commitment to protecting the environment and furthering sustainable growth, highlighting the numerous government initiatives over the last decade that have expanded green cover and increased the population of several animal species.

Shri Modi noted that the people of India have demonstrated how collective efforts, robust policies, belief in science, and innovation can significantly improve the environment.

The Prime Minister observed that India takes immense pride in its biological diversity, which supports countless species and livelihoods through diverse ecosystems.

Highlighting noteworthy strides in special species recovery, Shri Modi pointed out that conservation efforts for the Great Indian Bustard, snow leopards, sloth bears, and Cheetahs offer a glimpse of how sustained commitment can help restore wildlife and ecosystems.

The Prime Minister added that initiatives like ‘Ek Ped Maa Ke Naam’ have made significant contributions towards adding nearly 1.1 lakh hectares of forest every year.

Shri Modi affirmed that guided by the principle of ‘One Earth, One Family and One Future’, India will continue working towards a cleaner, greener, and more sustainable planet through the spirit of Mission LiFE.

The Prime Minister emphasized that this deep cultural ethos is beautifully reflected in traditional Indian wisdom, sharing a sacred Sanskrit Subhashitam to reinforce the message of environmental stewardship.

In a series of posts on X, the Prime Minister shared:

"Best wishes to everyone on World Environment Day. I would like to applaud all those passionate about environmental conservation. This is a day to reaffirm our commitment to protecting our environment and furthering growth that is sustainable. Numerous efforts by our Government over the last decade highlight our work in this direction. Some of India’s key successes include expanding green cover and a rise in the population of several animals. The people of India have shown how collective efforts, policies, belief in science and innovation can improve our environment.” 

“We in India are very proud of our biological diversity. Our diverse ecosystems support countless species and livelihoods. Our efforts in special recovery have also been noteworthy. Conservation efforts for the Great Indian Bustard, snow leopards, sloth bears and Cheetahs have given a glimpse of how sustained commitment can help restore wildlife and ecosystems. Initiatives such as ‘Ek Ped Maa Ke Naam’ have made significant contributions towards adding nearly 1.19 lakh hectares of forest every year.” 

“Guided by the principle of ‘One Earth, One Family and One Future’, we will continue working towards a cleaner, greener and more sustainable planet through the spirit of Mission LiFE.” 

“प्रकृति का संरक्षण केवल एक दायित्व नहीं, बल्कि हमारी संस्कृति और संस्कारों का भी अभिन्न हिस्सा है।

मधु वाता ऋतायते मधु क्षरन्ति सिन्धवः।
माध्वीर्नः सन्त्वोषधीः॥"

May the air flow pleasantly and beneficially around us, may the rivers provide life-giving and nourishing water, and may herbs and plants bring health and well-being to all living beings.