ਜਿਸ ਕਿਸੇ ਨੂੰ ਵੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਮਿਲਣ ਅਤੇ ਗੱਲਬਾਤ ਕਰਨ ਦਾ ਮੌਕਾ ਮਿਲਦਾ ਹੈ, ਉਹ ਉਨ੍ਹਾਂ ਨੂੰ ਇੱਕ ਪ੍ਰੇਰਕ ਨੇਤਾ ਅਤੇ ਇੱਕ ਉਤਸੁਕ ਸਰੋਤਾ ਦੱਸਦੇ ਹਨ। OYO ਦੇ ਸੰਸਥਾਪਕ ਰਿਤੇਸ਼ ਅਗਰਵਾਲ ਦਾ ਕੇਸ ਅਲੱਗ ਨਹੀਂ ਹੈ। ਰਿਤੇਸ਼ ਨੂੰ ਪ੍ਰਧਾਨ ਮੰਤਰੀ ਮੋਦੀ ਦੇ ਨਾਲ ਟ੍ਰੈਵਲ ਐਂਡ ਟੂਰਿਜ਼ਮ ਇੰਡਸਟ੍ਰੀ 'ਤੇ ਚਰਚਾ ਕਰਨ ਦਾ ਅਵਸਰ ਮਿਲਿਆ। ਪ੍ਰਧਾਨ ਮੰਤਰੀ ਦੇ ਨਾਲ ਉਨ੍ਹਾਂ ਦੀ ਛੋਟੀ ਜਿਹੀ ਮੁਲਾਕਾਤ ਨੇ ਉਨ੍ਹਾਂ ਨੂੰ ਇੱਕ ਨਵਾਂ ਬਿਜ਼ਨਸ ਮਾਡਲ ਤਿਆਰ ਕਰਨ ਵਿੱਚ ਮਦਦ ਕੀਤੀ।
ਇੱਕ ਵੀਡੀਓ ਵਿੱਚ ਰਿਤੇਸ਼ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਅਜਿਹੇ ਵਿਅਕਤੀ ਦੇ ਰੂਪ ਵਿੱਚ ਵਰਣਿਤ ਕੀਤਾ ਜੋ ਨਾ ਕੇਵਲ ਮੈਕ੍ਰੋ ਲੈਵਲ 'ਤੇ ਗਹਿਰੀ ਨਜ਼ਰ ਰੱਖਣ ਦੀ ਸਮਰੱਥਾ ਰੱਖਦੇ ਹਨ, ਬਲਕਿ ਅਜਿਹੇ ਵਿਅਕਤੀ ਹਨ ਜੋ ਉਨ੍ਹਾਂ ਚੀਜ਼ਾਂ 'ਤੇ ਚਰਚਾ ਕਰ ਸਕਦੇ ਹਨ ਜਿਨ੍ਹਾਂ ਦਾ ਜ਼ਮੀਨੀ ਪੱਧਰ 'ਤੇ ਪ੍ਰਭਾਵ ਪੈਂਦਾ ਹੈ।
ਉਨ੍ਹਾਂ ਨੇ ਪ੍ਰਧਾਨ ਮੰਤਰੀ ਦੀ ਇੱਕ ਉਦਾਹਰਣ ਸ਼ੇਅਰ ਕੀਤੀ। ਪ੍ਰਧਾਨ ਮੰਤਰੀ ਮੋਦੀ ਦਾ ਹਵਾਲਾ ਦਿੰਦੇ ਹੋਏ ਰਿਤੇਸ਼ ਨੇ ਕਿਹਾ, “ਭਾਰਤ ਇੱਕ ਖੇਤੀਬਾੜੀ ਪ੍ਰਧਾਨ ਅਰਥਵਿਵਸਥਾ ਹੈ। ਸਾਡੇ ਦੇਸ਼ ਵਿੱਚ ਬਹੁਤ ਸਾਰੇ ਕਿਸਾਨ ਹਨ। ਉਨ੍ਹਾਂ ਦੀ ਆਮਦਨ ਇੱਕ ਸਮੇਂ 'ਤੇ ਅਲੱਗ-ਅਲੱਗ ਹੋ ਸਕਦੀ ਹੈ। ਦੂਸਰੇ ਪਾਸੇ, ਅਜਿਹੇ ਲੋਕ ਹਨ ਜੋ ਪਿੰਡ ਜਾਣਾ ਚਾਹੁੰਦੇ ਹਨ ਅਤੇ ਅਨੁਭਵ ਲੈਣਾ ਚਾਹੁੰਦੇ ਹਨ। ਤੁਸੀਂ ਵਿਲੇਜ ਟੂਰਿਜ਼ਮ ਦਾ ਪ੍ਰਯਤਨ ਕਿਉਂ ਨਹੀਂ ਕਰਦੇ, ਤਾਕਿ ਇਨ੍ਹਾਂ ਵਿੱਚੋਂ ਕੁਝ ਕਿਸਾਨਾਂ ਨੂੰ ਆਮਦਨ ਦਾ ਇੱਕ ਸਥਾਈ ਦੀਰਘਕਾਲੀ ਸਰੋਤ ਮਿਲ ਸਕੇ ਅਤੇ ਸ਼ਹਿਰੀ ਲੋਕਾਂ ਨੂੰ ਇਹ ਦੇਖਣ ਅਤੇ ਅਨੁਭਵ ਕਰਨ ਦਾ ਮੌਕਾ ਮਿਲੇ ਕਿ ਅਸਲ ਵਿੱਚ ਪਿੰਡ ਦਾ ਜੀਵਨ ਕੀ ਹੈ?”
ਰਿਤੇਸ਼ ਨੇ ਦੱਸਿਆ ਕਿ ਕਿਵੇਂ ਵਿਲੇਜ ਟੂਰਿਜ਼ਮ ਬਾਰੇ ਪ੍ਰਧਾਨ ਮੰਤਰੀ ਨਾਲ ਗੱਲਬਾਤ ਦੇ ਕੁਝ ਮਿੰਟਾਂ ਨੇ ਉਨ੍ਹਾਂ ਦੇ ਲਈ ਇੱਕ ਅਵਸਰ ਦਾ ਨਿਰਮਾਣ ਕਰ ਦਿੱਤਾ, ਜਿਸ ਨਾਲ ਕਈ ਕਿਸਾਨਾਂ ਅਤੇ ਗ੍ਰਾਮੀਣ ਪਰਿਵਾਰਾਂ ਨੂੰ ਸਥਾਈ ਆਮਦਨ ਕਮਾਉਣ ਵਿੱਚ ਲਾਭ ਹੋਇਆ ਹੈ। ਰਿਤੇਸ਼ ਨੇ ਦੱਸਿਆ ਕਿ ਕਿਸੇ ਵਿਸ਼ੇ ਬਾਰੇ ਗਹਿਰੀ ਪਕੜ ਅਤੇ ਵਿਆਪਕ ਜਾਣਕਾਰੀ ਪ੍ਰਧਾਨ ਮੰਤਰੀ ਮੋਦੀ ਨੂੰ 'ਸਟਾਰਟ-ਅੱਪ ਪ੍ਰਧਾਨ ਮੰਤਰੀ' ਬਣਾਉਂਦੀ ਹੈ।
ਰਿਤੇਸ਼ ਨੇ ਅੱਗੇ ਕਿਹਾ ਕਿ ਨਾ ਕੇਵਲ ਟ੍ਰੈਵਲ ਐਂਡ ਟੂਰਿਜ਼ਮ, ਬਲਕਿ ਪ੍ਰਧਾਨ ਮੰਤਰੀ ਮੋਦੀ ਦੇ ਪਾਸ ਕਿਸੇ ਵੀ ਇੰਡਸਟ੍ਰੀ ਨਾਲ ਸਬੰਧਿਤ ਵਿਸ਼ਿਆਂ 'ਤੇ ਚਰਚਾ ਕਰਨ ਦੀ ਸਮਰੱਥਾ ਅਤੇ ਗਹਿਰਾਈ ਹੈ। "ਮੈਂ ਉਨ੍ਹਾਂ ਨੂੰ ਡੇਟਾ ਸੈਂਟਰਸ ਦੇ ਵਿਸਤਾਰ ਬਾਰੇ ਚਰਚਾ ਕਰਦੇ ਹੋਏ ਦੇਖਿਆ ਹੈ, ਅਸੀਂ ਸੋਲਰ ਤੋਂ ਈਥੇਨੌਲ ਤੱਕ, ਅਖੁੱਟ ਊਰਜਾ ਵਿੱਚ ਕਿਵੇਂ ਚੰਗਾ ਕਰ ਸਕਦੇ ਹਾਂ, ਭਾਰਤ ਵਿੱਚ ਪੈਨਲਾਂ ਦਾ ਨਿਰਮਾਣ ਕਰਨ ਦੇ ਲਈ ਸਾਰੇ ਕੱਚੇ ਮਾਲ ਦੀ ਕੀ ਜ਼ਰੂਰਤ ਹੈ, ਅਤੇ ਇਹ ਪੀਐੱਲਆਈ ਯੋਜਨਾ ਵਿੱਚ ਕਿਸੇ ਕੰਪਨੀ ਨੂੰ ਕਿਵੇਂ ਲਾਭ ਪਹੁੰਚਾ ਸਕਦਾ ਹੈ?... ਜਦੋਂ ਵੀ ਅਸੀਂ ਇਨਫ੍ਰਾਸਟ੍ਰਕਚਰ ਬਾਰੇ ਗੱਲ ਕਰਦੇ ਹਾਂ, ਅਸੀਂ ਖ਼ੁਦ ਨੂੰ ਸੜਕਾਂ, ਰੇਲਵੇ ਅਤੇ ਰਾਜਮਾਰਗਾਂ ਤੱਕ ਸੀਮਿਤ ਰੱਖਦੇ ਹਾਂ, ਲੇਕਿਨ ਜਦੋਂ ਵੀ ਅਸੀਂ ਉਨ੍ਹਾਂ ਨੂੰ ਉਦਯੋਗ ਪ੍ਰਤੀਨਿਧੀਮੰਡਲ ਦੇ ਹਿੱਸੇ ਦੇ ਰੂਪ ਵਿੱਚ ਮਿਲਦੇ ਹਾਂ, ਤਾਂ ਮੈਂ ਉਨ੍ਹਾਂ ਨੂੰ ਖਪਤਕਾਰ ਇਲੈਕਟ੍ਰੌਨਿਕਸ 'ਤੇ ਵੀ ਚਰਚਾ ਕਰਦੇ ਦੇਖਿਆ ਹੈ। ਭਾਰਤ ਇਸ ਸਾਲ ਇਲੈਕਟ੍ਰੌਨਿਕਸ ਮੈਨੂਫੈਕਚਰਿੰਗ ਵਿੱਚ ਇਕੱਲਾ ਸਭ ਤੋਂ ਬੜਾ ਦੇਸ਼ ਹੋਵੇਗਾ, ਜਿਸ ਬਾਰੇ ਸ਼ਾਇਦ ਹੀ ਲੋਕ ਜਾਣਦੇ ਹੋਣ। ਭਾਰਤ ਡ੍ਰੋਨ ਮੈਨੂਫੈਕਚਰਿੰਗ ਅਤੇ ਇਸ ਦੀ ਰਿਸਰਚ ਅਤੇ ਇਨੋਵੇਸ਼ਨ ਦਾ ਕੇਂਦਰ ਬਣ ਗਿਆ ਹੈ... ਇਨ੍ਹਾਂ ਵਿੱਚੋਂ ਹਰੇਕ ਉਦਯੋਗ ਵਿੱਚ, ਮੇਰੇ ਵਿਚਾਰ ਵਿੱਚ ਇਤਨੀ ਗਹਿਰਾਈ ਦਾ ਹੋਣਾ ਵਿਲੱਖਣ ਹੈ ਅਤੇ ਇਹੀ ਇਨ੍ਹਾਂ ਉਦਯੋਗਾਂ ਨੂੰ ਤੇਜ਼ੀ ਨਾਲ ਵਿਕਸਿਤ ਕਰ ਰਿਹਾ ਹੈ।"

ਰਿਤੇਸ਼ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਇੱਕ 'ਅਸਾਧਾਰਣ ਸਰੋਤਾ' ਹਨ। ਉਨ੍ਹਾਂ ਨੇ ਕੇਂਦਰੀ ਬਜਟ ਤੋਂ ਪਹਿਲਾਂ ਆਯੋਜਿਤ ਇੱਕ ਪ੍ਰੋਗਰਾਮ ਦੀ ਉਦਾਹਰਣ ਦਿੱਤੀ। ਉਨ੍ਹਾਂ ਨੇ ਉਸ ਪ੍ਰੋਗਰਾਮ ਨੂੰ ਯਾਦ ਕੀਤਾ ਜਿਸ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਹਿੱਸਾ ਲਿਆ ਸੀ। ਉਨ੍ਹਾਂ ਨੇ ਇੱਕ ਵਾਰ ਫਿਰ ਪ੍ਰਧਾਨ ਮੰਤਰੀ ਦਾ ਹਵਾਲਾ ਦਿੰਦੇ ਹੋਏ ਕਿਹਾ, "ਜੇਕਰ ਟੂਰਿਜ਼ਮ ਦਾ ਵਿਸਤਾਰ ਕਰਨ ਦੀ ਜ਼ਰੂਰਤ ਹੈ, ਤਾਂ ਸਾਨੂੰ ਬੜੇ ਪੈਮਾਨੇ 'ਤੇ ਅਤੇ ਦੀਰਘਕਾਲੀ ਇਨਫ੍ਰਾਸਟ੍ਰਕਚਰ 'ਤੇ ਨਿਵੇਸ਼ ਕਰਨਾ ਚਾਹੀਦਾ ਹੈ ਜਿਸ ਨਾਲ ਇੰਡਸਟ੍ਰੀ ਇਸ ਦਾ ਲਾਭ ਉਠਾ ਸਕੇ।" ਰਿਤੇਸ਼ ਨੇ ਕਿਹਾ ਕਿ ਗੁਜਰਾਤ ਵਿੱਚ ਕੇਵੜੀਆ ਇਸੇ ਸੋਚ ਦੀ ਇੱਕ ਬੜੀ ਉਦਾਹਰਣ ਹੈ, ਕਿਵੇਂ ਸਟੈਚੂ ਆਵ੍ ਯੂਨਿਟੀ ਦੇ ਆਸਪਾਸ ਦੇ ਆਕਰਸ਼ਣ ਨੇ ਉੱਥੇ ਇੱਕ ਹੋਟਲ ਉਦਯੋਗ ਨੂੰ ਵਧਣ-ਫੁੱਲਣ ਵਿੱਚ ਮਦਦ ਕੀਤੀ ਹੈ। ਰਿਤੇਸ਼ ਨੇ ਕਿਹਾ, “ਦੀਰਘਕਾਲੀ ਸੁਧਾਰਵਾਦੀ ਅਤੇ ਵੈਲਿਊ ਕ੍ਰਿਏਟਰਸ ਦੇ ਰੂਪ ਵਿੱਚ ਪ੍ਰਧਾਨ ਮੰਤਰੀ ਮੋਦੀ ਬਾਰੇ ਮੈਨੂੰ ਇਨਫ੍ਰਾਸਟ੍ਰਕਚਰ ਬਾਰੇ ਪੰਜ, ਦਸ, ਪੰਦਰਾਂ ਸਾਲ ਬਾਰੇ ਅੱਗੇ ਵੱਲ ਦੇਖਣਾ ਆਕਰਸ਼ਕ ਲਗਿਆ।"
ਰਿਤੇਸ਼ ਨੇ ਅੱਗੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਵਿੱਚ ਇੱਕ ਉੱਦਮੀ ਦੇ ਕਈ ਗੁਣ ਹਨ। ਉਨ੍ਹਾਂ ਨੇ ਕਿਹਾ, "ਪ੍ਰਧਾਨ ਮੰਤਰੀ ਮੋਦੀ, ਇੰਪੈਕਟ ਦੇ ਮਾਮਲੇ ਵਿੱਚ ਬੜਾ ਸੋਚਦੇ ਹਨ ਲੇਕਿਨ ਅਜਿਹਾ ਕਰਨ ਤੋਂ ਪਹਿਲਾਂ ਉਹ ਛੋਟੇ ਪੈਮਾਨੇ 'ਤੇ ਅਨੁਭਵ ਪ੍ਰਾਪਤ ਕਰਦੇ ਹਨ। ਉਨ੍ਹਾਂ ਦੀ ਸਮਰੱਥਾ ਬੜੇ ਪੈਮਾਨੇ ਦੀਆਂ ਪਹਿਲਾਂ ਨੂੰ ਦੇਖਣਾ ਅਤੇ ਉਨ੍ਹਾਂ ਦੇ ਲਾਗੂਕਰਨ ਨੂੰ ਬਹੁਤ ਬਾਰੀਕੀ ਨਾਲ ਟ੍ਰੈਕ ਕਰਨ ਦੀ ਹੈ।" OYO ਦੇ ਸੰਸਥਾਪਕ ਨੇ ਕਿਹਾ, "ਸਾਡੇ ਦੇਸ਼ ਵਿੱਚ ਇੱਕ ਨੇਤਾ ਹੈ ਜੋ ਕਹਿ ਰਿਹਾ ਹੈ ਕਿ ਅਸੀਂ Incremental ਹੋਣ ਤੋਂ ਸੰਤੁਸ਼ਟ ਨਹੀਂ ਹਾਂ। ਅਸੀਂ ਇੱਕ ਅਜਿਹਾ ਦੇਸ਼ ਹਾਂ ਜਿੱਥੇ ਦੁਨੀਆ ਵਿੱਚ ਸਰਬਸ੍ਰੇਸ਼ਠ ਬਣਨ ਦੀ ਆਕਾਂਖਿਆ ਅਤੇ ਪ੍ਰੇਰਣਾ ਦੇ ਨਾਲ ਇੱਕ ਅਰਬ ਤੋਂ ਅਧਿਕ ਲੋਕ ਹਨ।"
"A small conversation with Modi ‘The Startup Prime Minister’ galvanised the birth of a whole new business avenue!"
— Modi Story (@themodistory) August 22, 2022
OYO Founder @riteshagar shares his experiences with PM Modi.
Don't miss this inspiring #ModiStory!https://t.co/9iulCar3rR @themodistory pic.twitter.com/JpTxo4XZdp
ਡਿਸਕਲੇਮਰ:
ਇਹ ਉਨ੍ਹਾਂ ਕਹਾਣੀਆਂ ਨੂੰ ਇਕੱਠਾ ਕਰਨ ਦੇ ਪ੍ਰਯਤਨ ਦਾ ਹਿੱਸਾ ਹੈ ਜੋ ਲੋਕਾਂ ਦੇ ਜੀਵਨ 'ਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਉਨ੍ਹਾਂ ਦੇ ਪ੍ਰਭਾਵ ਬਾਰੇ ਕਿੱਸੇ/ਵਿਚਾਰ/ਵਿਸ਼ਲੇਸ਼ਣ ਦਾ ਵਰਣਨ ਕਰਦੀਆਂ ਹਨ।


